ਕਿਸਾਨ ਅੰਦੋਲਨ: 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਉੱਤੇ ਸੰਯੁਕਤ ਮੋਰਚੇ ਨੇ ਕੀਤਾ ਰਣਨੀਤੀ ਦਾ ਐਲਾਨ - ਅਹਿਮ ਖ਼ਬਰਾਂ

ਵੀਡੀਓ ਕੈਪਸ਼ਨ, ਕਿਸਾਨ ਅੰਦਲੋਨ ਲਈ ਹੁਣ ਅਗਲੀ ਰਣਨੀਤੀ ਕੀ

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕਿਸਾਨ ਅੰਦੋਲਨ ਨਾਲ ਜੁੜਿਆ ਹਰ ਅਹਿਮ ਅਪਡੇਟ ਲੈ ਕੇ ਆ ਰਹੇ ਹਾਂ।

ਪੰਜਾਬ ਅਤੇ ਦੂਜੀਆਂ ਥਾਵਾਂ ਉੱਤੇ ਐਨਆਈਏ ਨੇ ਕੁਝ ਕੇਸ ਬਣਾਉਣੇ ਸ਼ੁਰੂ ਕੀਤੇ ਹਨ, ਜਿਹੜੇ ਲੋਕ ਕਿਸਾਨ ਅੰਦੋਲਨ ਦੀ ਮਦਦ ਕਰ ਰਹੀ ਹੈ। ਉਨ੍ਹਾਂ ਉੱਤੇ ਦੇਸ਼ਧ੍ਰੋਹ ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਸੰਯੁਕਤ ਮੋਰਚੇ ਨੇ ਬੈਠਕ ਦੌਰਾਨ ਇਸ ਸਾਰੇ ਕਿਸਾਨ ਸੰਗਠਨਾਂ ਵੱਲੋਂ ਨਿੰਦਾ ਕਰਦੇ ਹਨ।

ਇਸ ਦੇ ਖਿਲਾਫ਼ ਕਾਨੂੰਨੀ ਲੜਾਈ ਲੜਾਂਗੇ ਅਤੇ ਜਨ ਅੰਦੋਲਨ ਰਾਹੀ ਵੀ ਇਸ ਦਾ ਜਵਾਬ ਦੇਵਾਂਗੇ।

ਕਿਸਾਨ ਟਰੈਕਟਰ ਪਰੇਡ ਬਾਰੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਬੈਠਕ ਕੀਤੀ ਅਤੇ ਇਸ ਦੀ ਰਣਨੀਤੀ ਦਾ ਐਲਾਨ ਕੀਤਾ।

ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਤੋਂ ਪ੍ਰੈਸ ਕਾਨਫਰੰਸ ਲਾਇਵ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਿਸਾਨਾਂ ਵਲੋਂ ਕੀਤੇ ਐਲਾਨ

  • ਦਿੱਲੀ ਦੇ ਅੰਦਰ ਜਾ ਕੇ ਕੀਤੀ ਜਾਵੇਗੀ, ਇਹ ਦਿੱਲੀ ਦੀ ਰਿੰਗ ਰੋਡ ਉੱਤੇ 50 ਕਿਲੋਮੀਟਰ ਦੀ ਪ੍ਰਕਿਰਿਆ ਕਰਕੇ ਕੀਤੀ ਜਾਵੇਗੀ
  • ਇਹ ਪਰੇਡ ਪੂਰੀ ਤਰ੍ਹਾਂ ਸ਼ਾਂਤਮਾਈ ਹੋਵੇਗੀ। ਕਿਸੇ ਵੀ ਤਰ੍ਹਾਂ ਦਾ ਹਥਿਆਰ ਤੇ ਭੜਕਾਊ ਭਾਸ਼ਣ ਦੀ ਮਨਾਹੀ ਹੋਵੇਗੀ।
  • ਗਣਤੰਤਤ ਦਿਵਸ ਦੀ ਪਰੇਡ ਉੱਤੇ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਕੀਤੀ ਜਾਵੇਗੀ।
  • ਕਿਸੇ ਰਾਸਟਰੀ ਨਿਸ਼ਾਨ ਜਾਂ ਇਮਾਰਤ ਉੱਤੇ ਕਬਜ਼ਾ ਜਾਂ ਉਸ ਦੀ ਹੇਠੀ ਨਹੀਂ ਕੀਤੀ ਜਾਵੇਗੀ।
  • ਹਰ ਟਰੈਕਟਰ ਉੱਤੇ ਤਿਰੰਗਾ ਅਤੇ ਕਿਸਾਨ ਯੂਨੀਅਨ ਦੀ ਝੰਡੇ ਲਾਏ ਜਾਣਗੇ, ਪਰ ਕਿਸੇ ਪਾਰਟੀ ਦਾ ਝੰਡਾ ਨਹੀਂ ਹੋਵੇਗਾ।
  • ਸੁਪਰੀਮ ਕੋਰਟ ਦੇ ਕਿਸਾਨ ਪਰੇਡ ਉੱਤੇ ਫੈਸਲੇ ਦਾ ਰੀਵਿਊ ਕਰਾਂਗੇ, ਪਰ ਅਗਰ ਰੋਕਿਆ ਵੀ ਜਾਂਦਾ ਹੈ ਤਾਂ ਇਹ ਪਰੇਡ ਹਰ ਹੀਲੇ ਹੋਵੇਗੀ।
  • ਟਰੈਕਟਰ ਪਰੇਡ ਦੌਰਾਨ ਸੰਟਟਬਾਜ਼ੀ ਨਹੀਂ ਹੋਵੇਗੀ ਅਤੇ ਇਸ ਨੂੰ ਹਮਲੇ ਦੇ ਰੂਪ ਵਿਚ ਨਾ ਦੇਖਿਆ ਜਾਵੇਗਾ।
  • ਨਰਿੰਦਰ ਸਿੰਘ ਤੋਮਰ ਦੇ ਬਿਆਨ ਕਿ ਕਾਨੂੰਨ ਰੱਦ ਕਰਨ ਤੋਂ ਇਲਾਵਾ ਹੋਰ ਜੋ ਕੁਝ ਕਰਵਾ ਲੈਣ, ਦੇ ਬਿਆਨ ਦੀ ਕਿਸਾਨ ਨਿੰਦਾ ਕਰਦੇ ਹਨ।
  • 120 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਸਰਕਾਰ ਦੇ ਕੰਨਾਂ ਦੇ ਜੂੰਅ ਤੱਕ ਨਹੀਂ ਰੇਂਗ ਰਹੀ।
  • ਜਿਹੜੇ ਕਿਸਾਨਾਂ ਦੀ ਮੌਤ ਹੋਈ ਹੈ,ਉਨ੍ਹਾਂ ਦੇ ਪਰਿਵਾਰਾਂ ਨੂੰ ਲੱਖ-ਲੱਖ ਰੁਪਏ ਭੇਜਿਆ ਜਾ ਰਿਹਾ ਹੈ।
  • ਅੰਦੋਲਨ ਦੇ ਅੰਤ ਵਿਚ ਫੰਡ ਬਾਰੇ ਵਾਇਟ ਪੇਪਰ ਜਾਰੀ ਕਰਕੇ ਸਾਰਾ ਹਿਸਾਬ ਰੱਖਿਆ ਜਾਵੇਗਾ। ਜੋ ਪੈਸਾ ਸਟੇਜ ਦੀ ਮਦਦ ਲਈ ਆ ਰਿਹਾ ਹੈ
  • 18 ਜਨਵਰੀ ਨੂੰ 'ਮਹਿਲਾ ਕਿਸਾਨ ਦਿਵਸ' ਦੇ ਰੂਪ 'ਚ ਦੇਸ਼ ਭਰ 'ਚ ਮਨਾਇਆ ਜਾਵੇਗਾ। ਕੱਲ ਬੁੱਧੀਜੀਵੀ ਮਹਿਲਾਵਾਂ ਵੀ ਇਸ ਸੰਘਰਸ਼ ਦਾ ਹਿੱਸਾ ਬਨਣਗੀਆਂ।
  • 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ 'ਸੰਕਲਪ ਦਿਵਸ' ਵਜੋਂ ਮਨਾਇਆ ਜਾਵੇਗਾ। ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹਰ ਜਗ੍ਹਾ 'ਦੇਹ ਸ਼ਿਵਾ ਵਰ ਮੋਹੇ...' ਸ਼ਬਦ ਦਾ ਗਾਇਨ ਕਰਦਿਆਂ ਸੰਘਰਸ਼ ਨੂੰ ਕਾਮਯਾਬ ਕਰਨ ਲਈ ਸੰਕਲਪ ਲੈਣਗੇ।
  • 24-25-26 ਜਨਵਰੀ ਲਈ ਵਿਦੇਸ਼ਾਂ 'ਚ ਕਾਲ ਦਿੱਤਾ ਜਾਵੇਗਾ ਕਿ ਬਾਹਰ ਬੈਠੇ ਲੋਕ ਇਸ ਤਰ੍ਹਾਂ ਆਪਣਾ ਗਣਤੰਤਰ ਦਿਵਸ ਮਨਾਉਣ।
ਕਿਸਾਨ ਅੰਦੋਲਨ

ਤਸਵੀਰ ਸਰੋਤ, EPA

ਦੱਖਣੀ ਰਾਜਾਂ ਤੋ ਚੱਲੇ ਕਿਸਾਨ

ਦੱਖਣੀ ਸੂਬਿਆਂ ਤੋਂ ਵੀ ਕਿਸਾਨਾਂ ਨੇ ਆਖ਼ਰ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ। ਦਿੱਲੀ ਦੇ ਬਾਰਡਰਾਂ ਉੱਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਕਿਸਾਨ ਏਕਤਾ ਮੋਰਚਾ ਆਈਟੀ ਸੈੱਲ ਵਲੋਂ ਅਜਿਹੀਆਂ ਕਈਆਂ ਫੋਟੋਆਂ ਅਤੇ ਵੀਡੀਓਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਕਿਸਾਨ ਦਿੱਲੀ ਆਉਂਦੇ ਦਿਖ ਰਹੇ ਹਨ।

ਕਿਸਾਨ ਆਗੂ ਕਵਿਤ ਕੁਰੂਗੰਟੀ ਵਲੋਂ ਸ਼ੇਅਰ ਕੀਤੀਆਂ ਕੁਝ ਤਸਵੀਰਾਂ ਵਿਚ ਵੱਡੀ ਗਿਣਤੀ ਵਿਚ ਔਰਤ ਕਿਸਾਨ ਦਿੱਲੀ ਰੇਲਵੇ ਸਟੇਸ਼ਨ ਉੱਤੇ ਦਿਖਾਈ ਦੇ ਰਹੀਆਂ ਹਨ। ਕਵਿਤਾ ਨੇ ਇਨ੍ਹਾਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਮਹਾਰਾਸ਼ਟਰ ਤੋਂ ਲੋਕ ਸੰਘਰਸ਼ ਮੋਰਚਾ ਦਾ ਪਹਿਲਾ ਜਥਾ ਦਿੱਲੀ ਪਹੁੰਚ ਗਿਆ ਹੈ।

ਇਹ ਔਰਤ ਕਿਸਾਨ ਜਿਆਦਾਤਰ ਆਦਿਵਾਸੀ ਕਿਸਾਨ ਹਨ ਅਤੇ ਇਨ੍ਹਾਂ ਦੀ ਗਿਣਤੀ ਹਜਾਰ ਦੇ ਕਰੀਬ ਹੈ।

ਇਸੇ ਤਰ੍ਹਾਂ ਉਡੀਸਾ ਤੋਂ ਦਿੱਲੀ ਆ ਰਹੇ ਕਿਸਾਨ ਝਾਰਖੰਡ ਪਹੁੰਚ ਗਏ ਹਨ। ਉਡੀਸਾ ਦੇ ਨਵਨਿਰਮਾਣ ਸੰਗਠਨ ਮੋਰਚਾ ਦੇ ਦਿੱਲੀ ਆਉਂਦੇ ਸਮੇਂ ਝਾਰਖੰਡ ਵਿਚ ਕਿਸਾਨਾਂ ਨੇ ਸਵਾਗਤ ਕੀਤਾ। ਸੈਂਕੜੇ ਦੀ ਗਿਣਤੀ ਵਿਚ ਇਹ ਕਿਸਾਨ ਅਗਲੇ ਕੁਝ ਦਿਨਾਂ ਵਿਚ ਦਿੱਲੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ:

ਕਿਹੜੇ ਸੂਬਿਆਂ ਵਿਚ ਕੀ ਗਤੀਵਿਧੀਆਂ

ਦਿੱਲੀ ਆਉਣ ਤੋਂ ਇਲਾਵਾ ਕਈ ਸੂਬਿਆਂ ਵਿਚ ਕਿਸਾਨੀ ਅੰਦੋਲਨ ਦੇ ਹੱਕ ਵਿਚ ਗਤੀਵਿਧੀਆਂ ਚੱਲ ਰਹੀਆਂ ਹਨ। ਸੰਯੁਕਤ ਕਿਸਾਨ ਮੋਰਚੇ ਵਲੋ ਜਾਰੀ ਪ੍ਰੈਸ ਕਾਨਫਰੰਸ ਅਨੁਸਾਰ ਆਈਕਾ ਹੋਰਾਤਾ ਸਮਿਤੀ ਦੁਆਰਾ ਬੰਗਲੌਰ ਵਿੱਚ ਕਿਸਾਨ ਨੇਤਾਵਾਂ ਅਤੇ ਸਿਵਲ ਸੁਸਾਇਟੀ ਦੇ ਕਾਰਕੁਨਾਂ ਨਾਲ ਇੱਕ ਵਿਸ਼ਾਲ ਇੰਟਰੈਕਟਿਵ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਯੁੰਕਤ ਕਿਸਾਨ ਮੋਰਚੇ ਦੇ ਰਾਸ਼ਟਰੀ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ।

ਬਿਹਾਰ ਦੇ ਲਗਭਗ 20 ਤੋਂ ਵੱਧ ਜ਼ਿਲ੍ਹਿਆਂ ਵਿੱਚ ਅਣਮਿਥੇ ਸਮੇਂ ਲਈ ਧਰਨਾ ਵਿਸ਼ਾਲ ਜਨਤਕ ਮੀਟਿੰਗਾਂ ਅਤੇ ਕਿਸਾਨ ਰੈਲੀਆਂ ਨਾਲ ਸਮਾਪਤ ਹੋਇਆ। ਹੁਣ, ਕਿਸਾਨ ਕਾਡਰ, 18, 23 ਅਤੇ 26 ਜਨਵਰੀ ਦੇ ਪ੍ਰੋਗਰਾਮਾਂ ਲਈ ਕਿਸਾਨ ਪੰਚਾਇਤਾਂ ਕਰਵਾਉਣ ਅਤੇ ਲਾਮਬੰਦੀ ਲਈ ਅਤੇ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਹਾੜੇ 'ਤੇ ਮਨੁੱਖੀ ਚੇਨ ਦੇ ਲਈ ਪਿੰਡਾਂ ਵਿਚ ਜਾਣਗੇ। ਇਹ ਸਾਰੇ ਪ੍ਰੋਗਰਾਮ ਆਲ ਇੰਡੀਆ ਕਿਸਾਨ ਮਹਾਂਸਭਾ ਦੇ ਬੈਨਰ ਹੇਠ ਆਯੋਜਿਤ ਕੀਤੇ ਗਏ ਸਨ।

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਕੇਰਲਾ ਸੰਘਮ (ਏ.ਆਈ.ਕੇ.ਐੱਸ.) ਦੇ ਲਗਭਗ 1000 ਕਿਸਾਨ ਸ਼ਾਹਜਹਾਨਪੁਰ ਬਾਰਡਰ ਤੇ ਕਿਸਾਨ ਧਰਨੇ ਵਿਚ ਸ਼ਾਮਲ ਹੋਣ ਲਈ ਕੇਰਲ ਤੋਂ 3000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਕੇ ਆਏ ਹਨ।

ਕਿਸਾਨ ਅੰਦੋਲਨ

ਤਸਵੀਰ ਸਰੋਤ, kiasan ekata morcha

ਦਿੱਲੀ ਸਰਹੱਦਾਂ 'ਤੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦੇ ਲਈ ਓਡੀਸ਼ਾ ਦੇ ਗਣਜਾਮ ਜ਼ਿਲ੍ਹੇ ਵਿੱਚ ਓਡੀਸ਼ਾ ਕ੍ਰਿਸ਼ਨਕ ਸਭਾ (ਏ.ਆਈ.ਕੇ.ਐੱਸ.) ਦੁਆਰਾ ਪ੍ਰਦਰਸ਼ਨ ਕੀਤੇ ਗਏ। ਉੜੀਸਾ ਤੋਂ ਦਿੱਲੀ ਲਈ ਰਵਾਨਾ ਹੋਈ ਇੱਕ ਕਿਸਾਨ ਚੇਤਨਾ ਯਾਤਰਾ ਦਾ ਬਿਹਾਰ ਵਿੱਚ ਸਵਾਗਤ ਹੋਇਆ।

ਮਜ਼ਦੂਰ ਕਿਸਾਨ ਸ਼ਕਤੀ ਸੰਗਠਨ (ਐਮ ਕੇ ਐਸ ਐਸ) ਦੀ ਅਗਵਾਈ ਹੇਠ ਰਾਜਸਥਾਨ ਤੋਂ ਆਏ ਕਿਸਾਨ ਅਤੇ ਮਜ਼ਦੂਰ ਸ਼ਾਹਜਹਾਂ ਪੁਰ ਸਰਹੱਦ 'ਤੇ ਪਹੁੰਚ ਗਏ ਹਨ। ਕਿਸਾਨਾਂ ਦੇ ਮਸਲਿਆਂ ਨੂੰ ਅਗੇ ਰੱਖਣ ਦੇ ਨਾਲ, ਐਮ ਕੇ ਐਸ ਐਸ ਆਮ ਲੋਕਾਂ ਨੂੰ ਜ਼ਰੂਰੀ ਵਸਤੂ (ਸੋਧ) ਐਕਟ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਵੀ ਦੱਸ ਰਿਹੇ ਹਨ।

ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਰਵੱਈਏ ਬਾਰੇ ਕੀ ਕਿਹਾ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸਾਨ ਦੱਸਣ ਕਿ ਉਹ ਹੋਰ ਕੀ ਬਦਲਾਅ ਚਾਹੁੰਦੇ ਹਨ।

ਉਨ੍ਹਾਂ ਕਿਹਾ,"ਕਿਸਾਨ ਯੂਨੀਅਨਾਂ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਹਨ। ਲਗਾਤਾਰ ਉਨ੍ਹਾਂ ਦੀ ਇੱਕ ਕੋਸ਼ਿਸ਼ ਹੈ ਕਿ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।"

ਨਰਿੰਦਰ ਸਿੰਘ ਤੋਮਰ ਨੇ ਕਿਹਾ,''ਭਾਰਤ ਸਰਕਾਰ ਜਦੋਂ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਉਹ ਪੂਰੇ ਦੇਸ਼ ਲਈ ਹੁੰਦਾ ਹੈ। ਇਨ੍ਹਾਂ ਤਿੰਨਾਂ ਕਾਨੂੰਨਾਂ ਬਾਰੇ ਵੀ ਜ਼ਿਆਦਾਤਰ ਕਿਸਾਨ, ਵਿਦਵਾਨ, ਵਿਗਿਆਨਕ ਅਤੇ ਖੇਤੀ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਸਹਿਮਤ ਹਨ। (ਅਤੇ) ਇਨ੍ਹਾਂ ਦੇ ਨਾਲ ਖੜ੍ਹੇ ਹੋਏ ਹਨ।"

ਹੁਣ ਤਾਂ ਸੁਪਰੀਮ ਕੋਰਟ ਨੇ ਵੀ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਰੋਕ ਦਿੱਤਾ ਹੈ। ਮੈਂ ਸਮਝਦਾ ਹਾਂ ਜ਼ਿੱਦ ਦਾ ਸਵਾਲ ਹੀ ਖ਼ਤਮ ਹੋ ਜਾਂਦਾ ਹੈ।

ਨਰਿੰਦਰ ਸਿੰਘ ਤੋਮਰ

ਤਸਵੀਰ ਸਰੋਤ, ANI

ਸਾਡੀ ਉਮੀਦ ਹੈ ਕਿ 19 ਤਰੀਕ ਨੂੰ ਕਿਸਾਨ ਕਲਾਜ਼ ਬਾਏ ਕਲਾਜ਼ ਚਰਚਾ ਕਰਨ ਅਤੇ ਉਹ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੀ ਬਦਲ ਚਾਹੁੰਦੇ ਹਨ ਉਹ ਦੱਸਣ। ਉਹ ਸਰਕਾਰ ਦੇ ਸਾਹਮਣੇ ਪੇਸ਼ ਕਰਨ ਤਾਂ ਸਰਕਾਰ ਜ਼ਰੂਰ ਉਨ੍ਹਾਂ ਦੀ ਸਮੱਸਿਆ ਅਤੇ ਇਤਰਾਜ਼ ਉੱਪਰ ਗੰਭੀਰਤਾ ਨਾਲ ਅਤੇ ਖੁੱਲ੍ਹੇ ਮਨ ਨਾਲ ਵਿਚਾਰ ਕਰਨ ਨੂੰ ਤਿਆਰ ਹੈ।

"ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਬਾਰੇ ਇੱਕ ਵਾਰ ਨਹੀਂ ਨੌਂ-ਨੌਂ ਵਾਰ ਕਿਸਾਨ ਯੂਨੀਅਨ ਨੂੰ ਬੇਨਤੀ ਕੀਤੀ ਹੈ ਕਿ ਉਹ ਕਾਨੂੰਨ ਦੇ ਕਲਾਜ਼ ਉੱਪਰ ਚਰਚਾ ਕਰਨ ਅਤੇ ਜਿੱਥੇ ਕਿਸਾਨਾਂ ਨੂੰ ਇਤਰਾਜ਼ ਹੈ ਜਾਂ ਕਿਸਾਨ ਨੂੰ ਤਕਲੀਫ਼ ਦਿਖਾਈ ਦਿੰਦੀ ਹੈ। ਉਹ ਦੱਸਣ ਤਾਂ ਸਰਕਾਰ ਉਸ ਉੱਪਰ ਵਿਚਾਰ ਕਰਨ ਲਈ ਵੀ ਅਤੇ ਸੋਧ ਕਰਨ ਲਈ ਵੀ ਤਿਆਰ ਹੈ।"

ਅੱਜ ਕਿਸਾਨ ਜਥੇਬੰਦੀਆਂ ਦੀ ਦੋ ਵਜੇ ਸਿੰਘੂ ਬਾਰਡਰ 'ਤੇ ਅਹਿਮ ਬੈਠਕ ਹੈ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਣਾ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਹੁਣ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ ਜਿਸ ਨੂੰ ਲੈ ਕੇ ਵੀ ਇਸ ਬੈਠਕ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ।

26 ਜਨਵਰੀ ਨੂੰ ਹੋਣ ਵਾਲੀ ਪਰੇਡ ਦੀ ਰੂਪ-ਰੇਖਾ ਵੀ ਅੱਜ ਦੀ ਬੈਠਕ ਵਿੱਚ ਤਿਆਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਹਨਨ ਮੌਲਾ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ ਅਤੇ ਸੁਖਬੀਰ ਬਾਦਲ ਨੇ ਕਿਸਾਨ ਆਗੂਆਂ ਨੂੰ ਕੌਮੀ ਜਾਂਚ ਏਜੰਸੀ ਵੱਲੋਂ ਨੋਟਿਸ ਭੇਜੇ ਜਾਣ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ:

ਸਭ ਤੋਂ ਪਹਿਲਾਂ, ਹਰਿਆਣਾ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਮਨਦੀਪ ਨਥਾਵਨ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ 19 ਤਰੀਕ ਨੂੰ ਸਾਬਕਾ ਫ਼ੌਜੀ ਟਿਕਰੀ ਬਾਰਡਰ ਉੱਪਰ ਪਰੇਡ ਕਰਨਗੇ।

ਉਨ੍ਹਾਂ ਨੇ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਕਿਹਾ, "ਕਿਹਾ ਜਾ ਰਿਹਾ ਹੈ ਕਿ ਕਿਸਾਨ ਲਾਲ ਕਿਲੇ 'ਤੇ ਝੰਡਾ ਲਹਿਰਾਉਣਗੇ ਅਤੇ ਟਰੈਕਟਰ ਅਤੇ ਟੈਂਕ ਇਕੱਠੇ (26 ਜਨਵਰੀ ਨੂੰ) ਚੱਲਣਗੇ। ਮੋਰਚੇ ਵੱਲੋਂ ਅਜਿਹੇ ਕਿਸੇ ਪ੍ਰੋਗਰਾਮ ਬਾਰੇ ਫ਼ੈਸਲਾ ਨਹੀਂ ਲਿਆ ਗਿਆ। ਅਜਿਹੇ ਬਿਆਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ।"

"ਸਰਕਾਰ ਦੇ ਕਹਿਣ 'ਤੇ ਕੁਝ ਲੋਕ ਇਸ ਪ੍ਰਦਰਸ਼ਨ ਨੂੰ ਹਿੰਸਕ ਬਣਾਉਣਾ ਚਾਹੁੰਦੇ ਹਨ। ਇਹ ਵਿਰੋਧ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਹੈ ਦਿੱਲੀ ਦੇ ਨਹੀਂ। ਸਾਨੂੰ ਸੰਯੁਕਤ ਮੋਰਚੇ ਵੱਲੋਂ ਤੈਅ ਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ।"

ਮੈਨੂੰ ਲੱਗਦਾ ਸੰਘਰਸ਼ ਲੰਬਾ ਚੱਲੇਗਾ - ਟਕੈਤ

ਰਕੇਸ਼ ਟਕੈਤ

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਟਕੈਤ ਨੇ ਮੁੜ ਦੁਹਰਾਇਆ ਕਿ ਕਿਸਾਨ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਸਰਕਾਰ ਤਿੰਨੋਂ ਕਾਨੂੰਨ ਵਾਪਸ ਨਹੀਂ ਲਵੇਗੀ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਕੇਸ਼ ਟਕੈਤ ਨੇ ਖਦਸ਼ਾ ਜਤਾਇਆ ਕਿ ਕਿਸਾਨਾਂ ਦਾ ਸੰਘਰਸ਼ ਲੰਬਾ ਚੱਲਣ ਵਾਲਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਰਕੇਸ਼ ਟਕੈਤ ਨੇ ਕਿਹਾ ਕਿ ਲੱਖਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ ਤਾਂ ਕਿਉਂ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਰਹੀ।

ਉਨ੍ਹਾਂ ਮੁੜ ਦੁਹਰਾਇਆ ਕਿ ਕਿਸਾਨ ਉਦੋਂ ਤੱਕ ਨਹੀਂ ਜਾਣਗੇ ਜਦੋਂ ਤੱਕ ਸਰਕਾਰ ਤਿੰਨੋਂ ਕਾਨੂੰਨ ਵਾਪਸ ਨਹੀਂ ਲਵੇਗੀ।

ਕਿਸਾਨ

ਸਰਕਾਰ ਸਾਨੂੰ 'ਤਾਰੀਖ਼ ਪੇ ਤਾਰੀਖ਼' ਦੇ ਰਹੀ ਹੈ

ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਹਨਨ ਮੌਲਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,'ਅਸੀਂ ਦੋ ਮਹੀਨਿਆਂ ਤੋਂ ਦੁੱਖ ਝੱਲ ਰਹੇ ਹਾਂ ਅਤੇ ਠੰਢੇ ਮੌਸਮ ਵਿੱਚ ਮਰ ਰਹੇ ਹਾਂ। ਸਰਕਾਰ ਸਾਨੂੰ ਤਾਰੀਕ 'ਤੇ ਤਾਰੀਕ ਦੇ ਰਹੀ ਹੈ ਅਤੇ ਗੱਲ ਨੂੰ ਖਿੱਚ ਰਹੀ ਹੈ ਤਾਂ ਜੋ ਅਸੀਂ ਥੱਕ ਜਾਈਏ ਅਤੇ ਉੱਠ ਕੇ ਚਲੇ ਜਾਈਏ। ਇਹ ਉਨ੍ਹਾਂ ਦੀ ਸਾਜਿਸ਼ ਹੈ।'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ (ਅਸੀਂ) ਕਿਸਾਨ ਆਗੂਆਂ ਅਤੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਕੌਮੀ ਜਾਂਚ ਏਜੰਸੀ ਅਤੇ ਈਡੀ ਵੱਲੋਂ ਨੋਟਿਸ ਭੇਜ ਕੇ ਸੱਦਣ ਦੀ ਸਖ਼ਤ ਨਿੰਦਾ ਕਰਦੇ ਹਾਂ। ''ਨੌਂਵੇਂ ਦੌਰ ਦੀ ਗੱਲ ਅਸਫ਼ਲ ਰਹਿ ਜਾਣ ਮਗਰੋਂ ਇਹ ਬਿਲਕੁਲ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਥਕਾਉਣਾ ਚਾਹੁੰਦੀ ਹੈ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਕਿਸਾਨ ਆਗੂਆਂ ਦੀ ਸਿੰਘੂ ਬਾਰਡਰ'ਤੇ ਬੈਠਕ

ਦੁਪਹਿਰ ਦੋ ਵਜੇ ਕਿਸਾਨ ਆਗੂਆਂ ਦੀ ਟਿਕਰੀ ਬਾਰਡਰ ਉੱਪਰ ਬੈਠਕ ਹੋਣ ਜਾ ਰਹੀ ਹੈ।

ਕਿਸਾਨ ਆਗੂ ਲਗਾਤਾਰ ਕਹਿ ਰਹੇ ਸਨ ਕਿ ਸੰਘਰਸ਼ ਦੀ ਰੂਪ ਰੇਖਾ ਬਾਰੇ ਫ਼ੈਸਲਾ ਕੇਂਦਰ ਨਾਲ 15 ਜਨਵਰੀ ਨੂੰ ਨੌਵੇਂ ਗੇੜ ਦੀ ਬੈਠਕ ਤੋਂ ਬਾਅਦ ਕੀਤਾ ਜਾਵੇਗਾ।

ਇਸ ਬੈਠਕ ਵਿੱਚ ਕੇਂਦਰ ਨਾਲ ਹੋਣ ਵਾਲੀ 19 ਜਨਵਰੀ ਦੀ ਬੈਠਕ ਬਾਰੇ ਵੀ ਚਰਚਾ ਕੀਤੀ ਜਾਣੀ ਹੈ।

ਅੱਜ ਦੀ ਬੈਠਕ ਤੋਂ ਬਾਅਦ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਵੀ ਕੁਝ ਕਹੇ ਜਾਣ ਦੀ ਸੰਭਾਵਨਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)