ਨਿਧੀ ਰਾਜ਼ਦਾਨ ਦੇ ਕੇਸ ਰਾਹੀ ਸਮਝੋ ਤੁਹਾਡੇ ਫੋਨ ਤੇ ਕੰਪਿਊਟਰ ਰਾਹੀ ਕਿਵੇਂ ਹੋ ਸਕਦੀ ਹੈ ਤੁਹਾਡੀ ਲੁੱਟ

ਨਿਧੀ ਰਾਜ਼ਦਾਨ

ਤਸਵੀਰ ਸਰੋਤ, Twitter@Nidhi

ਤਸਵੀਰ ਕੈਪਸ਼ਨ, ਨਿਧੀ ਰਾਜ਼ਦਾਨ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਆਨਲਾਈਨ ਹਾਰਵਰਡ ਦੇ ਨਾਮ ਉੱਤੇ ਧੋਖਾਧੜੀ ਹੋਈ ਹੈ

ਐਨਡੀਟੀਵੀ ਦੀ ਸਾਬਕਾ ਪੱਤਰਕਾਰ ਨਿਧੀ ਰਾਜ਼ਦਾਨ ਸ਼ੁੱਕਰਵਾਰ ਤੋਂ ਸੋਸ਼ਲ ਮੀਡੀਆ ਤੋਂ ਲੈ ਕੇ ਮੁੱਖ ਧਾਰਾ ਦੀ ਮੀਡੀਆ 'ਤੇ ਸੁਰਖੀਆਂ 'ਚ ਹੈ।

ਨਿਧੀ ਦੇ ਸੁਰਖੀਆਂ 'ਚ ਆਉਣ ਦਾ ਕਾਰਨ , ਉਸ ਵੱਲੋਂ ਕੀਤਾ ਗਿਆ ਇੱਕ ਟਵੀਟ ਹੈ।

ਨਿਧੀ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨਾਲ ਆਨਲਈਨ ਧੋਖਾਧੜੀ ਹੋਈ ਹੈ। ਜਿਸਦੇ ਤਹਿਤ ਉਸ ਨੂੰ ਹਾਰਵਰਡ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ-

ਪਰ ਉਹ ਸਭ ਮਹਿਜ ਇੱਕ ਧੋਖਾ ਸੀ। ਉਨ੍ਹਾਂ ਨੇ ਇਸ ਨੌਕਰੀ ਲਈ ਐਨਡੀਟੀਵੀ ਦੀ ਨੌਕਰੀ ਤੋਂ ਅਸਤੀਫਾ ਵੀ ਦੇ ਦਿੱਤਾ ਸੀ।

ਨਿਧੀ ਨੇ ਆਪਣੇ ਟਵੀਟ 'ਚ ਲਿਖਿਆ ਹੈ, " ਮੈਂ ਇੱਕ ਬਹੁਤ ਹੀ ਗੰਭੀਰ ਫਿਸ਼ਿੰਗ ਮਾਮਲੇ ਦਾ ਸ਼ਿਕਾਰ ਹੋਈ ਹਾਂ।"

ਫਿਸ਼ਿੰਗ ਕੀ ਹੁੰਦੀ ਹੈ?

ਫਿਸ਼ਿੰਗ ਇੱਕ ਤਰ੍ਹਾਂ ਨਾਲ ਆਨਲਾਈਨ ਧੋਖਾਧੜੀ ਹੁੰਦੀ ਹੈ, ਜਿਸ ਰਾਹੀਂ ਲੋਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਜਿਵੇਂ ਬੈਂਕ ਸਬੰਧੀ ਵੇਰਵੇ ਜਾਂ ਪਾਸਵਰਡ ਸਾਂਝੇ ਕਰਨ ਲਈ ਕਿਹਾ ਜਾਂਦਾ ਹੈ।

ਇਸ ਧੋਖਾਧੜੀ 'ਚ ਸ਼ਾਮਲ ਲੋਕ ਆਪਣੇ ਆਪ ਨੂੰ ਬਿਲਕੁਲ ਸਹੀ ਅਤੇ ਕਿਸੇ ਨਾਮੀ ਕੰਪਨੀ ਦਾ ਨੁਮਾਇੰਦਾ ਦੱਸਦੇ ਹਨ ਅਤੇ ਸਾਹਮਣੇ ਵਾਲੇ ਨੂੰ ਆਪਣੀਆਂ ਗੱਲਾਂ 'ਚ ਲੈ ਕੇ ਉਸ ਦੀ ਨਿੱਜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਇਸ ਤਰ੍ਹਾਂ ਦੇ ਆਨਲਾਈਨ ਜਾਲਸਾਜ਼ ਪਹਿਲਾਂ ਟੈਕਸਟ (ਲਿਖਤੀ) ਸੰਦੇਸ਼ ਭੇਜਦੇ ਹਨ ਅਤੇ ਫਿਰ ਤੁਹਾਡੀ ਮੇਲ ਰਾਹੀਂ ਤਾਹਾਡੇ ਨਾਲ ਸੰਪਰਕ ਕਰਦੇ ਹਨ। ਕਈ ਵਾਰ ਤਾਂ ਸਿੱਧਾ ਤੁਹਾਨੂੰ ਫੋਨ ਵੀ ਕਰ ਸਕਦੇ ਹਨ।

ਫਿਸ਼ਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਿਆਦਾਤਰ ਮਾਮਲਿਆਂ 'ਚ ਇਸ ਧੋਖਾਧੜੀ ਤੋਂ ਅਨਜਾਣ ਲੋਕ ਆਪਣੇ ਨਿੱਜੀ ਵੇਰਵੇ ਸਾਂਝੇ ਕਰ ਦਿੰਦੇ ਹਨ

ਫਿਸ਼ਿੰਗ ਦੇ ਸ਼ਿਕਾਰ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਸੰਦੇਸ਼, ਮੇਲ ਜਾਂ ਫਿਰ ਫੋਨ ਕਾਲ ਉਨ੍ਹਾਂ ਦੇ ਬੈਂਕ ਜਾਂ ਸਰਵਿਸ ਪ੍ਰੋਵਾਈਡਰ ਵੱਲੋਂ ਹੀ ਕੀਤੀ ਗਈ ਹੈ।

ਅਕਸਰ ਇਸ ਦੇ ਪੀੜ੍ਹਤ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਆਪਣੇ ਬੈਂਕ ਖਾਤੇ ਦੀ ਐਕਟਿਵੇਸ਼ਨ ਜਾਂ ਫਿਰ ਸੁਰੱਖਿਆ ਜਾਂਚ ਲਈ ਕੁਝ ਜਣਕਾਰੀ ਸਾਂਝੀ ਕਰਨੀ ਹੋਵੇਗੀ।

ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੇ ਜਾਣਕਾਰੀ ਸਾਂਝੀ ਨਾ ਕੀਤੀ ਤਾਂ ਉਨ੍ਹਾਂ ਦਾ ਬੈਂਕ ਖਾਤਾ ਬੰਦ ਕੀਤਾ ਜਾ ਸਕਦਾ ਹੈ।

ਜ਼ਿਆਦਾਤਰ ਮਾਮਲਿਆਂ 'ਚ ਇਸ ਧੋਖਾਧੜੀ ਤੋਂ ਅਨਜਾਣ ਲੋਕ ਆਪਣੇ ਨਿੱਜੀ ਵੇਰਵੇ ਸਾਂਝੇ ਕਰ ਦਿੰਦੇ ਹਨ।

ਇਸ ਤਰ੍ਹਾਂ ਦੇ ਆਨਲਾਈਨ ਧੋਖਾਧੜੀ ਮਾਮਲਿਆਂ 'ਚ ਲੋਕਾਂ ਨੂੰ ਪਹਿਲਾਂ ਇੱਕ ਜਾਅਲੀ ਵੈਬਸਾਈਟ 'ਤੇ ਲਿਜਾਇਆ ਜਾਂਦਾ ਹੈ, ਜੋ ਕਿ ਬਿਲਕੁੱਲ ਅਸਲੀ ਵੈੱਬਸਈਟ ਦੀ ਤਰ੍ਹਾਂ ਲੱਗਦੀ ਹੈ।

ਫਿਰ ਨਿਸ਼ਾਨੇ 'ਤੇ ਲਏ ਲੋਕਾਂ ਨੂੰ ਇਸ ਵੈੱਬਸਾਈਟ 'ਤੇ ਆਪਣੇ ਨਿੱਜੀ ਵੇਰਵੇ ਸਾਂਝੇ ਕਰਨ ਨੂੰ ਕਿਹਾ ਜਾਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਜਿਵੇਂ ਹੀ ਲੋਕ ਨਿੱਜੀ ਜਾਣਕਾਰੀ ਸਾਂਝੀ ਕਰਦੇ ਹਨ ਤਾਂ ਸਾਈਬਰ ਅਪਰਾਧੀ ਉਸ ਦੀ ਵਰਤੋਂ ਕਰਕੇ ਤੁਹਾਨੂੰ ਆਸਾਨੀ ਨਾਲ ਲੁੱਟ ਲੈਂਦੇ ਹਨ।

ਉਸ ਜਾਅਲੀ ਵੈਬਸਾਈਟ 'ਚ ਪਹਿਲਾਂ ਤੋਂ ਹੀ ਮਾਲਵੇਅਰ ਇੰਸਟਾਲ ਕੀਤਾ ਹੁੰਦਾ ਹੈ, ਜੋ ਕਿ ਤੁਹਾਡੀ ਨਿੱਜੀ ਜਾਣਕਾਰੀ ਨੂੰ ਚੋਰੀ ਕਰ ਲੈਂਦਾ ਹੈ।

ਦੁਨੀਆਂ ਭਰ 'ਚ ਸਾਈਬਰ ਅਪਰਾਧੀਆਂ ਵੱਲੋਂ ਇਸ ਤਰ੍ਹਾਂ ਨਾਲ ਆਨਲਾਈਨ ਜਾਅਲਸਾਜ਼ੀ ਕਰਕੇ ਲੋਕਾਂ ਤੋਂ ਉਨ੍ਹਾਂ ਦੀ ਨਿੱਜੀ ਜਾਣਕਾਰੀ ਹਾਸਲ ਕਰਨਾ ਬਹੁਤ ਆਸਾਨ ਹੋ ਗਿਆ ਹੈ।

ਆਨਲਾਈਨ ਧੋਖਾਧੜੀ ਤੋਂ ਕਿਵੇਂ ਬਚਿਆ ਜਾਵੇ?

ਤੁਹਾਡੇ ਕੋਲ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਦਾ ਤਰੀਕਾ ਵੀ ਹੈ।

ਅਨਜਾਣ, ਅਣਪਛਾਤੇ ਫੋਨ ਕਾਲ, ਮੇਲ ਅਤੇ ਸੰਦੇਸ਼ਾਂ ਤੋਂ ਹਮੇਸ਼ਾ ਹੀ ਸਵਧਾਨ ਰਹੋ। ਖ਼ਾਸ ਕਰਕੇ ਉਸ ਸਥਿਤੀ 'ਚ ਜਦੋਂ ਸੰਪਰਕ ਕਰਨ ਵਾਲਾ ਤੁਹਾਨੂੰ ਤੁਹਾਡੇ ਨਾਮ ਨਾਲ ਸੰਬੋਧਿਤ ਨਹੀਂ ਕਰਦਾ ਹੈ।

ਵੱਡੀਆਂ ਕੰਪਨੀਆਂ ਕਦੇ ਵੀ ਤੁਹਾਨੂੰ ਫੋਨ ਜਾਂ ਮੇਲ ਰਾਹੀਂ ਆਪਣੇ ਨਿੱਜੀ ਵੇਰਵੇ ਸਾਂਝੇ ਕਰਨ ਲਈ ਨਹੀਂ ਕਹਿੰਦੀਆਂ ਹਨ।

ਉਨ੍ਹਾਂ ਮੇਲ ਅਤੇ ਟੈਕਸਟ ਸੰਦੇਸ਼ਾਂ ਤੋਂ ਵੀ ਸਾਵਧਾਨ ਰਹੋ, ਜਿਸ 'ਚ ਤੁਹਾਨੂੰ ਕਿਸੇ ਲਿੰਕ 'ਤੇ ਕਲਿੱਕ ਕਰਨ ਲਈ ਕਿਹਾ ਜਾਵੇ।

ਪਰ ਜੇਕਰ ਤੁਹਾਨੂੰ ਪੂਰਾ ਯਕੀਨ ਨਹੀਂ ਹੈ ਕਿ ਤੁਹਾਨੂੰ ਮੇਲ ਭੇਜਣ ਜਾਂ ਫਿਰ ਫੋਨ ਕਰਨ ਵਾਲਾ ਅਸਲੀ ਵਿਅਕਤੀ ਹੈ ਜਾਂ ਫਿਰ ਨਹੀਂ। ਤਾਂ ਸਭ ਤੋਂ ਸੁਰੱਖਿਅਤ ਤਰੀਕਾ ਹੈ ਕਿ ਤੁਸੀਂ ਆਪ ਹੀ ਕੰਪਨੀ ਨੂੰ ਫੋਨ ਕਰਕੇ ਇਸ ਸਬੰਧੀ ਜਾਂਚ ਕਰੋ।

ਬੈਂਕ ਸਟੇਟਮੈਂਟ, ਫੋਨ ਬਿੱਲ ਜਾਂ ਡੈਬਿਟ ਕਾਰਡ ਦੇ ਪਿੱਛੇ ਲਿਖੇ ਫੋਨ ਨੰਬਰ 'ਤੇ ਹੀ ਹਮੇਸ਼ਾ ਫੋਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)