ਕਿਸਾਨ ਅੰਦੋਲਨ: ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, 'ਜੇ ਖੇਤੀ ਕਾਨੂੰਨ ਇੰਨੇ ਹੀ ਚੰਗੇ ਹਨ ਤਾਂ ਇਨ੍ਹਾਂ ਵਿੱਚ ਸੋਧ ਕਿਉਂ ਹੋ ਰਹੀ ਹੈ'

ਤਸਵੀਰ ਸਰੋਤ, EPA/RAJAT GUPTA
ਕਿਸਾਨ ਅੰਦੋਲਨ ਦੀਆਂ ਅਹਿਮ ਘਟਨਾਕ੍ਰਮ ਇਸ ਪੇਜ ਰਾਹੀਂ ਤੁਹਾਡੇ ਤੱਕ ਪਹੁੰਚਾਵਾਂਗੇ। ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਦੇ ਧਰਨੇ ਦਾ 31ਵਾਂ ਦਿਨ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਬਿਨਾਂ ਏਜੰਡੇ ਦੇ ਗੱਲਬਾਤ ਲਈ ਨਹੀਂ ਸੱਦਣਾ ਚਾਹੀਦਾ ਹੈ।
ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਤੱਕ ਨਰਿੰਦਰ ਮੋਦੀ ਦੇਸ ਦੇ ਪ੍ਰਧਾਨ ਮੰਤਰੀ ਹਨ ਉਦੋਂ ਤੱਕ ਕੋਈ ਕਾਰਪੋਰੇਟ ਕਿਸਾਨਾਂ ਦੀ ਜ਼ਮੀਨ ਨਹੀਂ ਖੋਹ ਸਕਦਾ।
ਉੱਥੇ ਹੀ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ-ਗਾਜ਼ੀਆਬਾਦ ਬਾਰਡਰ 'ਤੇ ਸਥਿਤ ਦਿੱਲੀ-ਮੋਹਨ ਨਗਰ ਰੋਡ ਬੰਦ ਕਰ ਦਿੱਤੀ ਗਈ ਹੈ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਜੇ ਖੇਤੀ ਕਾਨੂੰਨ ਇੰਨੇ ਹੀ ਚੰਗੇ ਹਨ ਤਾਂ ਫਿਰ ਇਸ ਵਿਚ ਸੋਧ ਦੀ ਗੱਲ ਕਿਉਂ ਹੋ ਰਹੀ ਹੈ।
ਇਹ ਵੀ ਪੜ੍ਹੋ:
'ਖੇਤੀ ਕਾਨੂੰਨ ਇੰਨੇ ਚੰਗੇ ਤਾਂ ਸੋਧ ਕਿਉਂ'
ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ, "ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਖੇਤੀ ਕਾਨੂੰਨ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋਵੇਗੀ। ਜੇ ਇਹ ਕਾਨੂੰਨ ਇੰਨੇ ਹੀ ਚੰਗੇ ਹਨ ਤਾਂ ਇਨ੍ਹਾਂ ਵਿਚ ਸੋਧ ਕਿਉਂ ਹੋ ਰਹੀ ਹੈ। ਕੀ ਮੋਦੀ ਦੇ ਨੁਮਾਇੰਦੇ ਇਹ ਦੱਸ ਸਕਦੇ ਹਨ।"
ਬੇਸ਼ਰਮੀ ਦੀ ਗੱਲ ਇਹ ਹੈ ਕਿ ਖੇਤੀਬਾੜੀ ਮੰਤਰੀ ਇਹ ਗੱਲ ਮੰਨ ਗਿਆ।
"ਪਹਿਲੀ ਮੀਟਿੰਗ ਜੋ 13 ਨਵੰਬਰ ਨੂੰ ਮੀਟਿੰਗ ਹੋਈ, ਮੋਦੀ ਨੇ ਇੱਕੋ ਗੱਲ ਕਹੀ ਸੀ ਕਿ ਕਿਸਾਨਾਂ ਨੂੰ ਕਹੋ ਕਿ ਛੋਟੀ ਕਮੇਟੀ ਬਣਾ ਕੇ ਗੱਲ ਕਰ ਲੈਣ। ਉਸ ਸੱਤ ਘੰਟੇ ਦੀ ਮੀਟਿੰਗ ਵਿਚ ਇੱਕ ਗੱਲ 'ਤੇ ਹੀ ਬਹਿਸ ਚਲੀ ਗਈ ਕਿ ਕਿਸਾਨਾਂ ਨੇ ਰੱਦ ਕਰ ਦਿੱਤਾ ਕਿ ਛੋਟੀ ਕਮੇਟੀ 'ਚ ਗੱਲ ਨਹੀਂ ਹੋਵੇਗੀ।"

"ਦਲੀਲ ਇਹ ਸੀ ਕਿ ਅਸੀਂ 40 ਲੋਕ ਗੱਲ ਕਰਨ ਲਈ ਆਏ ਹਾਂ, 20 ਤੁਹਾਡੇ ਬੈਠੇ ਹਨ ਤੇ 60 ਲੋਕਾਂ ਵਿਚ ਗੱਲਬਾਤ ਕਰਕੇ ਫੈਸਲਾ ਨਹੀਂ ਹੋ ਸਕਦਾ।"
ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ, "ਪਾਰਲੀਮੈਂਟ ਵਿੱਚ ਤਾਂ 542 ਮੈਂਬਰ ਹੁੰਦੇ ਹਨ। ਇਸ ਦਾ ਜਵਾਬ ਦਿਓ।"
ਕਿਸਾਨਾਂ ਦੀਆਂ ਮੰਗਾਂ ਦੇ ਹੱਲ ਬਾਰੇ ਕੀ ਬੋਲੇ ਕਿਸਾਨ ਆਗੂ
"ਮਸਲੇ ਦਾ ਹੱਲ ਕੱਢਣਾ ਕਿਸਾਨ ਦੇ ਹੱਥ ਵਿੱਚ ਨਹੀਂ ਸਗੋਂ ਸਰਕਾਰ ਦੇ ਹੱਥ ਵਿੱਚ ਹੈ। ਕਿਸਾਨ ਤਾਂ ਸ਼ਾਂਤੀ ਨਾਲ ਅੰਦੋਲਨ ਕਰ ਰਿਹਾ ਹੈ। ਕਿਸਾਨ ਤਾਂ 32 ਸਾਲ ਬਾਅਦ ਦਿੱਲੀ ਆਇਆ ਹੈ।"
ਇਹ ਕਹਿਣਾ ਹੈ ਦਿੱਲੀ-ਗਾਜ਼ੀਆਬਾਦ ਬਾਰਡਰ 'ਤੇ ਮੌਜੂਦ ਕਿਸਾਨ ਆਗੂ ਰਾਕੇਸ਼ ਟਿਕੈਤ ਦਾ।
ਉਨ੍ਹਾਂ ਅੱਗੇ ਕਿਹਾ, "ਸਰਕਾਰ ਦੀ ਚਿੱਠੀ ਆਈ ਹੈ, ਸਾਰਿਆਂ ਸਾਹਮਣੇ ਖੋਲ੍ਹਾਂਗੇ, ਇਹ ਟੈਂਡਰ ਹੈ ਸਰਕਾਰ ਦਾ। ਕਿਸਾਨ ਹਾਰੇਗਾ ਤਾਂ ਸਰਕਾਰ ਹਾਰੇਗੀ। ਸਰਕਾਰ ਜਿੱਤੇਗੀ ਤਾਂ ਕਿਸਾਨ ਜਿੱਤੇਗਾ।"

ਤਸਵੀਰ ਸਰੋਤ, ANI
ਸਰਕਾਰ ਵਲੋਂ ਖੇਤੀ ਕਾਨੰਨਾਂ ਬਾਰੇ ਲੋਕਾਂ ਨੂੰ ਸਮਝਾਉਣ ਬਾਰੇ ਰਾਕੇਸ਼ ਟਿਕੈਤ ਨੇ ਕਿਹਾ, "ਸਰਕਾਰ ਪਿੰਡ ਨਹੀਂ, ਸ਼ਹਿਰਾਂ ਵਿੱਚ ਮੀਟਿੰਗ ਕਰ ਰਹੀ ਹੈ। ਜਦੋਂ ਤੱਕ ਉਹ ਕਿਸਾਨਾਂ ਦੇ ਖੇਤਾਂ ਤੱਕ ਨਹੀਂ ਪਹੁੰਚਦੇ, ਕਿਸਾਨਾਂ ਦੇ ਹਾਲਾਤ ਬਾਰੇ ਨਹੀਂ ਪਤਾ ਚੱਲੇਗਾ।"
ਲਗਾਤਾਰ ਇਲਜ਼ਾਮ ਲੱਗਦੇ ਰਹੇ ਹਨ ਕਿ ਵਿਰੋਧੀ ਧਿਰ ਕਿਸਾਨ ਅੰਦੋਲਨ ਵਿੱਚ ਫੰਡਿੰਗ ਕਰ ਰਹੀ ਹੈ।
ਇਸ ਬਾਰੇ ਏਐੱਨਆਈ ਵਲੋਂ ਸਵਾਲ ਪੁੱਛੇ ਜਾਣ 'ਤੇ ਰਾਕੇਸ਼ ਟਿਕੈਤ ਨੇ ਕਿਹਾ, "ਜੇ ਵਿਰੋਧੀ ਧਿਰ ਫੰਡਿੰਗ ਕਰਦੀ ਤਾਂ ਕੀ ਸਾਡੇ ਟੈਂਟ ਅਜਿਹੇ ਹੁੰਦੇ। ਇੱਕ ਵੀ ਵਿਰੋਧੀ ਧਿਰ ਨੇ ਰੈਣ ਬਸੇਰਾ ਨਹੀਂ ਬਣਵਾਇਆ। ਇਸ ਵਾਰ 26 ਜਨਵਰੀ ਇੱਥੇ ਹੀ ਮਨਾਵਾਂਗੇ, ਇੱਥੇ ਹੀ ਰਹਾਂਗੇ। ਇੱਕ ਵਾਰੀ ਦਿੱਲੀ ਚਲੇ ਜਾਈਏ ਤਾਂ ਦਿੱਲੀ ਛੱਡਾਂਗੇ ਥੋੜ੍ਹੀ ਅਸੀਂ।"
'ਦਿੱਲੀ 'ਚ ਕੁਝ ਲੋਕ ਮੈਨੂੰ ਰੋਜ਼ਾਨਾ ਲੋਕਤੰਤਰ ਦਾ ਪਾਠ ਪੜ੍ਹਾ ਰਹੇ ਹਨ'
ਜੰਮੂ-ਕਸ਼ਮੀਰ ਦੇ ਲੋਕਾਂ ਲਈ ਆਯੁਸ਼ਮਾਨ ਭਾਰਤ ਦੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸਿਹਤ ਸਕੀਮ ਦੀ ਲਾਂਚਿੰਗ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਨਾਮ ਲਏ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ।
ਇਸ ਹਫ਼ਤੇ ਰਾਹੁਲ ਗਾਂਧੀ ਨੇ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਭਾਰਤ ਵਿੱਚ ਲੋਕਤੰਤਰ ਹੁਣ ਕਲਪਨਾ ਵਿੱਚ ਹੀ ਰਹਿ ਗਿਆ ਹੈ।

ਤਸਵੀਰ ਸਰੋਤ, @BJP
ਨਰਿੰਦਰ ਮੋਦੀ ਨੇ ਕਿਹਾ, "ਜੰਮੂ-ਕਸ਼ਮੀਰ ਨੇ ਤਾਂ ਯੂਟੀ ਬਣਨ ਦੇ ਇੱਕ ਸਾਲ ਦੇ ਅੰਦਰ ਤਿੰਨੋਂ ਪੱਧਰਾਂ 'ਤੇ ਪੰਚਾਇਤ ਦੀ ਚੋਣ ਕਰਾ ਦਿੱਤੀ। ਦਿੱਲੀ ਦੇ ਕੁਝ ਲੋਕ ਸਵੇਰੇ ਅਤੇ ਸ਼ਾਮ ਨੂੰ ਆਏ ਦਿਨ ਮੋਦੀ ਨੂੰ ਕੋਸਦੇ ਰਹਿੰਦੇ ਹਨ, ਟੋਕਦੇ ਰਹਿੰਦੇ ਹਨ, ਗਲਤ ਭਾਸ਼ਾ ਦੀ ਵਰਤੋਂ ਕਰਦੇ ਰਹਿੰਦੇ ਹਨ।"
"ਹਰ ਦਿਨ ਮੈਨੂੰ ਲੋਕਤੰਤਰ ਸਿਖਾਉਣ ਲਈ ਰੋਜ਼ ਨਵੇਂ-ਨਵੇਂ ਪਾਠ ਦੱਸਦੇ ਰਹਿੰਦੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਅੱਜ ਸ਼ੀਸ਼ਾ ਦਿਖਾਉਣਾ ਚਾਹੁੰਦਾ ਹਾਂ।
ਮੋਦੀ ਨੇ ਕਿਹਾ, "ਜੰਮੂ-ਕਸ਼ਮੀਰ ਦੇ ਯੂਟੀ ਬਣਨ ਦੇ ਇੰਨੇ ਘੱਟ ਸਮੇਂ ਵਿੱਚ ਤਿੰਨ ਪੱਧਰੀ ਪੰਚਾਇਤੀ ਰਾਜ ਨੂੰ ਲਾਗੂ ਕਰ ਦਿੱਤਾ। ਦੂਜੇ ਪਾਸੇ ਪੁਡੂਚੇਰੀ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਪੰਚਾਇਤ ਅਤੇ ਮਿਉਂਸਪਲ ਬਾਡੀ ਦੀਆਂ ਚੋਣਾਂ ਨਹੀਂ ਹੋ ਰਹੀਆਂ ਹਨ।"
"ਜੋ ਮੈਨੂੰ ਇੱਥੇ ਲੋਕਤੰਤਰ ਦਾ ਪਾਠ ਪੜ੍ਹਾਉਂਦੇ ਹਨ, ਉਸੇ ਦੀ ਪਾਰਟੀ ਉੱਥੇ ਰਾਜ ਕਰ ਰਹੀ ਹੈ। ਸੁਪਰੀਮ ਕੋਰਟ ਨੇ ਸਾਲ 2018 ਵਿੱਚ ਹੀ ਚੋਣਾਂ ਦਾ ਨਿਰਦੇਸ਼ ਦਿੱਤਾ ਸੀ। ਪਰ ਹੁਣ ਤੱਕ ਕੋਈ ਚੋਣ ਨਹੀਂ ਹੋਈ। 2006 ਤੋਂ ਬਾਅਦ ਇੱਥੇ ਚੋਣਾਂ ਨਹੀਂ ਹੋਈਆਂ। ਕੁਝ ਸਿਆਸੀ ਪਾਰਟੀਆਂ ਦੀ ਕਥਨੀ ਅਤੇ ਕਰਨੀ ਵਿਚ ਕਿੰਨਾ ਫਰਕ ਹੈ ਇਸ ਗੱਲ ਤੋਂ ਪਤਾ ਚੱਲਦਾ ਹੈ।"
ਦਿੱਲੀ-ਗਾਜ਼ੀਆਬਾਦ ਬਾਰਡਰ ਬਲਾਕ
ਕਿਸਾਨ ਜਥੇਬੰਦੀਆਂ ਨੇ ਦਿੱਲੀ-ਗਾਜ਼ੀਆਬਾਦ ਬਾਰਡਰ 'ਤੇ ਸਥਿਤ ਦਿੱਲੀ-ਮੋਹਨ ਨਗਰ ਰੋਡ ਨੂੰ ਬਲਾਕ ਕੀਤਾ ਜੋ ਦੇਰ ਸ਼ਾਮ ਖੋਲ੍ਹ ਦਿੱਤਾ ਗਿਆ।
ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ, "ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਦਿੱਲੀ ਤੋਂ ਗਾਜ਼ੀਆਬਾਦ ਤੋਂ ਐੱਨਐੱਚ-9 ਤੇ ਐੱਨਐੱਚ-24 ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਗਾਜ਼ੀਆਬਾਦ ਲਈ ਡੀਐੱਨਡੀ, ਆਈਟੀਓ ਤੇ ਵਜ਼ੀਰਾਬਾਦ ਵਾਲਾ ਰਾਹ ਅਪਣਾਉਣ।"

ਤਸਵੀਰ ਸਰੋਤ, ANI
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1

ਤਸਵੀਰ ਸਰੋਤ, ANI
ਕੇਂਦਰ ਸਰਕਾਰ ਕਿਸਾਨਾਂ ਦੇ ਜਜ਼ਬਾਤ ਨਾਲ ਨਾ ਖੇਡੇ-ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਬਿਨਾਂ ਏਜੰਡੇ ਦੇ ਕਿਸਾਨਾਂ ਨੂੰ ਗੱਲਬਾਤ ਲਈ ਨਹੀਂ ਸੱਦਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਕਿਹਾ, "ਕੇਂਦਰ ਸਰਕਾਰ ਨੂੰ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸੋਚ-ਵਿਚਾਰ ਕੇ ਗੱਲਬਾਤ ਕਰਨੀ ਚਾਹੀਦੀ ਹੈ।"

ਤਸਵੀਰ ਸਰੋਤ, SUKHBIR BADAL/FB
ਟਿਕਰੀ ਬਾਰਡਰ ਪਹੁੰਚੀ ਪੰਜਾਬ ਦੀ ਬਲਾਈਂਡ ਫੈਡਰੇਸ਼ਨ
ਲੁਧਿਆਣਾ ਦੀ ਫੈਡਰੇਸ਼ਨ ਆਫ਼ ਦਿ ਬਲਾਈਂਡ ਟਿਕਰੀ ਬਾਰਡਰ ਉੱਪਰ ਕਿਸਾਨ ਪ੍ਰਦਰਸ਼ਨ ਵਿੱਚ ਸਾਥ ਦੇਣ ਪਹੁੰਚੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸ਼ਾਹਜਹਾਨਪੁਰ ਬਾਰਡਰ ’ਤੇ ਵੀ ਕਿਸਾਨ ਜੁੜਨੇ ਸ਼ੁਰੂ
ਹਰਿਆਣਾ-ਰਾਜਸਥਾਨ ਬਾਰਡਰ ਨੂੰ ਪ੍ਰਸ਼ਾਸਨ ਨੇ ਬੈਰੀਕੇਡ ਲਗਾ ਦੇ ਰੋਕ ਦਿੱਤਾ ਹੈ। ਉੱਥੇ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਕਿਸਾਨਾਂ ਦਾ ਵੀ ਉੱਥੇ ਪਹੁੰਚਣਾ ਸ਼ੁਰੂ ਹੋ ਗਿਆ ਹੈ। ਕੁਝ ਕਿਸਾਨਾਂ ਨੇ ਉੱਥੇ ਫਿਲਹਾਲ ਡੇਰੇ ਵੀ ਲਗਾ ਲਏ ਹਨ।



ਮੋਦੀ ਦੇ ਹੁੰਦਿਆਂ ਕਾਰਪੋਰੇਟ ਕਿਸਾਨਾਂ ਦੀ ਜ਼ਮੀਨ ਨਹੀਂ ਖੋਹ ਸਕਦੇ-ਅਮਿਤ ਸ਼ਾਹ
ਅਮਿਤ ਸ਼ਾਹ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦਾ ਸਿਸਟਮ ਜਾਰੀ ਰਹੇਗਾ ਅਤੇ ਮੰਡੀਆਂ ਖ਼ਤਮ ਨਹੀਂ ਹੋਣਗੀਆਂ।
ਅਮਿਤ ਸ਼ਾਹ ਨੇ ਰਾਜਧਾਨੀ ਦਿੱਲੀ ਦੇ ਕਿਸ਼ਨਗੰਜ ਪਿੰਡ ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਨੂੰ ਲਗਦਾ ਹੈ ਕਿ ਜੇ ਨਵੇਂ ਖੇਤੀ ਕਾਨੂੰਨਾਂ ਦੀ ਕੋਈ ਵੀ ਧਾਰਾ ਉਨ੍ਹਾਂ ਦੇ ਹਿੱਤਾਂ ਦੇ ਉਲਟ ਹੈ ਤਾਂ ਮੋਦੀ ਸਰਕਾਰ ਖੁੱਲ੍ਹੇ ਦਿਮਾਗ਼ ਨਾਲ ਉਸ ਉੱਪਰ ਵਿਚਾਰ ਕਰਨ ਲਈ ਤਿਆਰ ਹੈ।
ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਖੇਤੀ ਕਾਨੂੰਨ ਉਨ੍ਹਾਂ ਦੇ ਹਿੱਤ ਵਿੱਚ ਹਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ।
ਅਮਿਤ ਸ਼ਾਹ ਨੇ ਕਿਹਾ, "ਨਾ ਹੀ ਐੱਮਐੱਸਪੀ ਖ਼ਤਮ ਹੋਵੇਗੀ ਅਤੇ ਨਾ ਹੀ ਕੋਈ ਆਪਣੀ ਜ਼ਮੀਨ ਲੇ ਸਕੇਗਾ। ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਪੀਐੱਮ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ ਤਾਂ ਕੋਈ ਕਾਰਪੋਰੇਟ ਕਿਸਾਨਾਂ ਦੀ ਜ਼ਮੀਨ ਨਹੀਂ ਖੋਹ ਸਕਦਾ। ਇਹ ਬੀਜੇਪੀ ਦਾ ਵਾਅਦਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਨੇ ਕਾਂਗਰਸ ਸਮੇਤ ਵਿਰੋਧੀ ਧਿਰ ਉੱਪਰ ਐੱਮਐੱਸਪੀ ਅਤੇ ਖੇਤੀ ਕਾਨੂੰਨਾਂ ਦੀਆਂ ਹੋਰ ਤਜਵੀਜ਼ਾਂ ਬਾਰੇ ਝੂਠ ਫੈਲਾਉਣ ਦਾ ਇਲਜ਼ਾਮ ਲਾਇਆ।
ਸ਼ਾਹ ਨੇ ਕਿਹਾ,"ਮੈਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਕੋਈ ਮੁਸ਼ਕਲ ਨਹੀਂ ਹੈ ਅਤੇ ਉਹ ਐੱਮਐੱਸਪੀ ਖ਼ਤਮ ਹੋਣ ਬਾਰੇ ਝੂਠ ਫੈਲਾਅ ਰਹੇ ਹਨ।"
ਗ੍ਰਹਿ ਮੰਤਰੀ ਨੇ ਖੇਤੀ ਖੇਤਰ ਵਿੱਚ ਸਰਕਾਰ ਦੇ ਚੁੱਕੇ ਕਦਮਾਂ ਬਾਰੇ ਦੱਸ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਵਿਰੋਧੀ ਧਿਰ ਮੁਕਾਬਲੇ ਮੌਜੂਦਾ ਸਰਕਾਰ ਨੇ ਕਿਸਾਨਾਂ ਦੇ ਕਲਿਆਣ ਨੂੰ ਪਹਿਲ ਦਿੰਦੀ ਹੈ।
ਇਹ ਵੀ ਪੜ੍ਹੋ:-
ਉਨ੍ਹਾਂ ਨੇ ਕਾਂਗਰਸ ਉੱਪਰ ਨਿਸ਼ਾਨਾ ਲਾਉਂਦਿਆਂ ਕਿਹਾ ਜਦੋਂ ਰਾਹੁਲ ਬਾਬਾ ਕਿਸਾਨਾਂ ਦੀ ਕਰਜ਼ ਮਾਫ਼ੀ ਦੀ ਗੱਲ ਕਰਦੇ ਹਨ ਤਾਂ ਉੱਥੇ ਹੀ ਮੋਦੀ ਸਰਕਾਰ ਨੇ ਕਿਸਾਨਾਂ ਲਈ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਪਰ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਹਨ।
ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਹਾਲਾਂਕਿ, ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਦੀਆਂ ਧਾਰਾਵਾਂ ਬਾਰੇ ਚਰਚਾ ਕਰਨ ਨੂੰ ਤਿਆਰ ਹੈ।
ਖੇਤੀ ਕਾਨੂੰਨਾਂ ਨੂੰ ਸਾਲ ਦੋ ਸਾਲ ਲਾਗੂ ਰਹਿਣ ਦਿਓ- ਰਾਜਨਾਥ ਸਿੰਘ

ਤਸਵੀਰ ਸਰੋਤ, ANI
ਇੱਕ ਹੋਰ ਸਮਾਗਮ ਵਿੱਚ ਬੋਲਦਿਆਂ ਰੱਖਿਆ ਮੰਤਰੀ ਰਾਜ ਨਾਥ ਸਿੰਘ ਨੇ ਕਿਹਾ ਕਿ ਐੱਮਐੱਸਪੀ ਕਿਤੇ ਨਹੀਂ ਜਾਵੇਗੀ।
ਉਨ੍ਹਾਂ ਨੇ ਕਿਹਾ, "ਅਜਿਹੀ ਗਲਤਫ਼ਹਿਮੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਤੇ ਮੈਂ ਵੀ ਵਚਨ ਦੇਵਾਂਗਾ ਕਿ ਐੱਮਐੱਸਪੀ ਖ਼ਤਮ ਨਹੀਂ ਹੋਵੇਗਾ। ਇਹ ਕਿਸਾਨ ਹੀ ਸਨ ਜਿਨ੍ਹਾਂ ਨੇ ਜਦੋਂ ਵੀ ਦੇਸ਼ ਵਿੱਚ ਆਰਥਿਕ ਮੰਦੀ ਆਈ ਇਸ ਨੂੰ ਸਹਾਰਾ ਦਿੱਤਾ ਹੈ। ਅਜਿਹਾ ਅਸੀਂ ਕਈ ਮੌਕਿਆਂ ਤੇ ਦੇਖ ਚੁੱਕੇ ਹਾਂ।"
ਉਨ੍ਹਾਂ ਨੇ ਅਪੀਲ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਇੱਕ ਤੋਂ ਦੋ ਸਾਲ ਦਾ ਸਮਾਂ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ,"ਖੇਤੀ ਕਾਨੂੰਨਾਂ ਨੂੰ ਸਾਲ ਦੋ ਸਾਲ ਲਾਗੂ ਰਹਿਣ ਦਿਓ। ਉਸ ਤੋਂ ਬਾਅਦ, ਜੇ ਤੁਹਾਨੂੰ ਲਗਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਫਿਰ ਮੈਨੂੰ ਇਸ ਦਾ ਯਕੀਨ ਹੈ ਜਿਵੇਂ ਕਿ ਮੈਂ ਸਾਡੇ ਪੀਐੱਮ ਦੀ ਮਨਸ਼ਾ ਜਾਣਦਾ ਹਾਂ, ਅਸੀਂ ਇਸ ਵਿੱਚ ਸਾਰੀਆਂ ਲੋੜੀਂਦੀਆਂ ਸੋਧਾਂ ਕਰਨ ਦਾ ਪੂਰਾ ਬੰਦੋਬਸਤ ਕਰਾ ਦਿਆਂਗੇ।"
ਸ਼ੁੱਕਰਵਾਰ ਦਾ ਪ੍ਰਮੁੱਖ ਘਟਨਾਕ੍ਰਮ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਰਿਕਾਰਡ ਐੱਮਐੱਸਪੀ ਮਿਲਣ ਦਾ ਦਾਅਵਾ ਕੀਤਾ ਹੈ ਤੇ ਵਿਰੋਧੀ ਧਿਰ ਨੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਚੁੱਕੇ ਹਨ।
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐੱਮ ਕਿਸਾਨ ਸੰਮਾਨ ਨਿਧੀ ਤਹਿਤ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫ਼ਰ ਕੀਤਾ।
- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੀਆਂ ਟੈਲੀਕੌਮ ਸੇਵਾਂਵਾਂ ਨੂੰ ਨਾ ਰੋਕਿਆ ਜਾਵੇ।
- ਜੈਪੁਰ-ਦਿੱਲੀ ਹਾਈਵੇਅ 'ਤੇ ਬੈਠੇ ਕਿਸਾਨਾਂ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਦਿੱਤਾ। ਹੁਣ ਕਿਸਾਨ ਸ਼ਾਹਜਹਾਂਪੁਰ ਬਾਰਡਰ ਦੀਆਂ ਦੋਵੇਂ ਹਾਈਵੇ ਲੇਨਾਂ 'ਤੇ ਬੈਠ ਗਏ।
- ਸਿਰਸਾ ਦੇ ਕਿਸ਼ਨ ਨਗਰ ਕੌਂਸਲ ਦੀ ਜਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਖਿਲਾਫ਼ ਕਿਸਾਨਾਂ ਨੇ ਵਿਰੋਧ ਕੀਤਾ। ਇਸੇ ਵਿਰੋਧ ਵਿਚਾਲੇ ਕਿਸਾਨਾਂ ਦੇ ਭਾਜਪਾ ਕਾਰਕੁਨਾਂ ਵਿਚਾਲੇ ਝੜਪ ਦੀ ਖ਼ਬਰ ਆਈ।
- ਜਲੰਧਰ ਵਿੱਚ ਕਿਸਾਨਾਂ ਨੇ ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ।
- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਪੰਜਾਬ, ਰਾਜਸਥਾਨ, ਛੱਤੀਸਗੜ੍ਹ ਤੇ ਪੁੰਡੂਚੇਰੀ ਦੇ ਮੁੱਖ ਮੰਤਰੀ ਕਿਸਾਨਾਂ ਦੇ ਮੁੱਦਿਆਂ ਬਾਰੇ ਰਾਸ਼ਟਰਪਤੀ ਨੂੰ ਮਿਲਣਾ ਚਾਹ ਰਹੇ ਹਨ ਪਰ ਮਿਲ ਨਹੀਂ ਪਾ ਰਹੇ ਹਨ।
ਇਹ ਸਾਰੀਆਂ ਖ਼ਬਰਾਂ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
















