You’re viewing a text-only version of this website that uses less data. View the main version of the website including all images and videos.
ਯੂਕੇ ਤੇ ਯੂਰਪੀਅਨ ਯੂਨੀਅਨ ਵਿਚਾਲੇ ਹੋਈ ਪੋਸਟ ਬ੍ਰੈਗਜ਼ਿਟ ਡੀਲ ਦੇ ਕੀ ਹਨ ਮਾਅਨੇ
ਯੂਕੇ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਪੋਸਟ ਬ੍ਰੈਗਜ਼ਿਟ ਡੀਲ ਹੋ ਗਈ ਹੈ।
ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ 2016 ਦੀ ਰਾਇਸ਼ੁਮਾਈ ਅਤੇ ਆਮ ਚੋਣਾਂ ਦੌਰਾਨ ਜੋ ਬ੍ਰਿਟੇਨ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਸਭ ਕੁਝ ਇਸ ਡੀਲ ਵਿਚ ਪੂਰਾ ਕੀਤਾ ਗਿਆ ਹੈ।
ਯੂਕੇ ਜਨਵਰੀ ਮਹੀਨੇ ਵਿਚ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਗਿਆ ਸੀ ਪਰ ਪਰ ਇਸ ਨੇ 31 ਦਸੰਬਰ ਤੱਕ ਵਪਾਰਕ ਸਬੰਧ ਕਾਇਮ ਰੱਖੇ ਹੋਏ ਸਨ।
ਇਹ ਵੀ ਪੜ੍ਹੋ
ਅਸੀਂ ਆਪਣੇ ਪੈਸੇ, ਸਰਹੱਦਾਂ, ਕਾਨੂੰਨਾਂ, ਵਪਾਰ ਅਤੇ ਆਪਣੇ ਫਿਸ਼ਿੰਗ ਵਾਟਰਜ਼ ਦਾ ਕੰਟਰੋਲ ਵਾਪਸ ਲੈ ਲਿਆ ਹੈ।
ਕਈ ਮਹੀਨੇ ਦੀ ਰੱਸਾਕਸੀ ਤੋਂ ਬਾਅਦ ਹੋਈ ਡੀਲ
ਯੂਕੇ ਦੇ ਹਰ ਹਿੱਸੇ ਦੇ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਇਹ ਡੀਲ ਬਹੁਤ ਹੀ ਵਧੀਆਂ ਹੈ। ''ਅਸੀਂ ਤਿੰਨ ਮੁਕਤ ਵਪਾਰ ਸਮਝੌਤੇ ਕੀਤੇ ਹਨ। ਜਿਹੜੇ ਕਿ ਜ਼ੀਰੋ ਟੈਰਿਫ਼ ਅਤੇ ਜੀਰੋ ਕੋਟੇ ਉੱਤੇ ਅਧਾਰਿਤ ਹੈ।''
2019 ਵਿਚ 668 ਬਿਲੀਅਨ ਡਾਲਰ ਦੇ ਵਪਾਰ ਨੂੰ ਕਵਰ ਕਰਨ ਵਾਲੀ ਇਹ ਦੋ ਧਿਰਾਂ ਵਿਚਾਲੇ ਹੋਈ ਸਭ ਤੋਂ ਵੱਡੀ ਵਪਾਰਕ ਡੀਲ ਹੈ।
ਯੂਕੇ ਸਰਕਾਰ ਦੇ ਬਿਆਨ ਅਨੁਸਾਰ, ''ਅਸੀਂ ਬ੍ਰੈਗਜ਼ਿਟ ਨੂੰ ਪੂਰਾ ਕੀਤਾ ਅਤੇ ਹੁਣ ਅਸੀਂ ਉਨ੍ਹਾਂ ਮੌਕਿਆਂ ਦਾ ਪੂਰਾ ਲਾਭ ਲੈ ਸਕਦੇ ਹਾਂ ਜੋ ਸਾਡੇ ਕੋਲ ਉਪਲੱਬਧ ਹਨ। ਕਈਂ ਮਹੀਨਿਆਂ ਦੀ ਰੱਸਾਕਸੀ ਤੋਂ ਬਾਅਦ ਦੋਵੇਂ ਧਿਰਾਂ ਇਸ ਸਮਝੌਕੇ ਉੱਤੇ ਪਹੁੰਚੀਆਂ ਹਨ।"
ਯੂਰਪੀਅਨ ਯੂਨੀਅਨ ਦੇ ਮੁਖੀ ਉਰਸੁਲਾ ਵਾਨ ਡੇਰ ਲਿਓਨ ਨੇ ਕਿਹਾ, "ਇਹ ਇਕ ਲੰਮੀ ਯਾਤਰਾ ਸੀ, ਪਰ ਅਸੀਂ ਇਕ ਚੰਗਾ ਸਮਝੌਤਾ ਕੀਤਾ, ਜੋ ਨਿਰਪੱਖ ਅਤੇ ਸੰਤੁਲਤ ਹੈ।"
ਇਹ ਦੋਵਾਂ ਪਾਸਿਆਂ ਲਈ ਸਹੀ ਸੀ ਅਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਸੀ
ਕਾਰੋਬਾਰ ਨੂੰ ਰਾਹਤ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਯੂਕੇ ਦੀ ਸੰਸਦ 30 ਦਸੰਬਰ ਦੀ ਵੋਟ ਔਨ ਕਾਲ ਵਾਪਸ ਲੈ ਲਵੇਗੀ। ਇਸ ਦੀ ਯੂਰਪੀਅਨ ਪਾਰਲੀਮੈਂਟ ਤੋਂ ਵੀ ਪ੍ਰਵਾਨਗੀ ਹਾਸਲ ਹੋਣੀ ਹੈ।
ਇਸ ਡੀਲ ਦਾ ਵਿਰੋਧ ਕਰਦੀ ਰਹੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੇ ਕਿਹਾ ਹੈ ਕਿ ਉਹ ਇਸ ਡੀਲ ਉੱਤੇ ਰਸਮੀ ਪ੍ਰਤੀਕਿਰਿਆ ਅਧਿਐਨ ਤੋਂ ਬਾਅਦ ਦੇਵੇਗੀ।
ਇਹ ਸਮਝੌਤਾ ਬਰਤਾਨਵੀਂ ਦੇ ਵੱਡੇ ਕਾਰੋਬਾਰੀਆਂ ਲਈ ਰਾਹਤ ਲੈਕੇ ਆਇਆ ਹੈ, ਜੋ ਪਹਿਲਾਂ ਹੀ ਕੋਰੋਨਾਵਾਇਰਸ ਮਹਾਮਾਰੀ ਕਾਰਨ ਮੰਦੇ ਹਾਲਾਤ ਵਿਚੋਂ ਲੰਘ ਰਹੇ ਹਨ। ਇਨ੍ਹਾਂ ਨੂੰ ਡਰ ਸੀ ਕਿ ਜਦੋਂ ਯੂਕੇ ਯੂਰਪੀਅਨ ਯੂਨੀਅਨ ਦੇ ਵਪਾਰਕ ਨਿਯਮ ਮੰਨਣੇ ਬੰਦ ਕਰੇਗਾ ਤਾਂ ਤਾਂ ਸਰਹੱਦਾਂ ਉੱਤੇ ਗੜਬੜ ਹੋ ਸਕਦੀ ਹੈ।
ਸਰਕਾਰ ਨੂੰ ਆਰਥਿਕ ਸਲਾਹਕਾਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਯੂਕੇ ਬਿਨਾਂ ਕਿਸੇ ਡੀਲ ਦੇ ਯੂਰਪੀਅਨ ਯੂਨੀਅਨ ਤੋਂ ਵੱਖ ਹੁੰਦਾ ਹੈ ਤਾਂ ਇਸ ਨਾਲ ਕੌਮੀ ਆਮਦਨ ਵਿਚ ਅਗਲੇ ਸਾਲ 2 ਫੀਸਦ ਦੀ ਗਿਰਾਵਟ ਆ ਸਕਦੀ ਹੈ। ਇਸ ਨਾਲ ਲੋਕਾਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਹਨ।
ਰਾਹਤ
ਯੂਰਪੀਅਨ ਯੂਨੀਅਨ ਦੀ ਪ੍ਰਮੁੱਖ ਉਰਸੁਲਾ ਵਾਨ ਡੇਰ ਲਾਅਨ ਨੇ ਸੰਕੇਤ ਦਿੱਤਾ, ''ਮਛਲੀ ਉਦਯੋਗ ਦੇ ਲ਼ਈ ਸਾਢੇ ਪੰਜ ਸਾਲ ਦਾ ਟ੍ਰਾਜ਼ੀਸ਼ਨ ਪੀਰੀਅਡ ਹੋਵੇਗਾ ਅਤੇ ਮੌਸਮੀ ਤਬਦੀਲੀ, ਉੂਰਜਾ, ਸੁਰੱਖਿਆ ਅਤੇ ਟਰਾਂਸਪੋਰਟ ਵਰਗੇ ਮੁੱਦਿਆਂ ਉੱਤੇ ਆਪਸੀ ਸਹਿਯੋਗ ਹੋਵੇਗਾ।''
ਯੂਰਪੀਅਨ ਯੂਨੀਅਨ ਦੀ ਪ੍ਰਮੁੱਖ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਸੰਤੁਸ਼ਟੀ ਹੋ ਰਹੀ ਹੈ ਅਤੇ ਰਾਹਤ ਮਿਲੀ ਹੈ ਕਿ ਆਖ਼ਰਕਾਰ ਡੀਲ ਸਿਰੇ ਚੜ੍ਹ ਗਈ ਹੈ।
ਉਨ੍ਹਾਂ ਕਿਹਾ, "ਇਹ ਬ੍ਰੈਗਜ਼ਿਟ ਨੂੰ ਪਿੱਛੇ ਛੱਡਕੇ ਅੱਗੇ ਵਧਣ ਦਾ ਸਮਾਂ ਹੈ ਅਤੇ ਸਾਡਾ ਭਵਿੱਖ ਯੂਰਪ ਵਿਚ ਹੈ।''
ਬ੍ਰਿਟੇਨ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਅਜਿਹੇ ਕਿਸੇ ਸਮਝੌਤੇ ਦੇ ਬਿਨਾਂ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਨਾਲ ਬ੍ਰਿਟੇਨ ਦੀ ਰਾਸ਼ਟਰੀ ਆਮਦਨ ਅਗਲੇ ਸਾਲ ਤੋਂ ਪ੍ਰਤੀਸ਼ਤ ਤੱਕ ਘਟ ਸਕਦੀ ਸੀ। ਇਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਸਕਦਾ ਸੀ।
ਕੀ ਬ੍ਰਿਟੇਨ ਦੇ ਲੋਕ ਅੱਗੇ ਵੀ ਇੰਨੇ ਸੁਰੱਖਿਅਤ ਰਹਿਣਗੇ ਜਿੰਨੇ ਹੁਣ ਹਨ, ਇਸ ਸਵਾਲ ਦੇ ਜਵਾਬ ਉੱਤੇ ਪ੍ਰਧਾਨ ਮੰਤਰੀ ਨੇ ਕਿਹਾ, ''ਮੈਂ ਗੰਭੀਰਤਾ ਦੇ ਨਾਲ ਆਸਵੰਦ ਹਾਂ ਕਿ ਇਹ ਸਮਝੌਤਾ ਪੁਲਿਸ ਕਾਰਪੋਰੇਸ਼ਨ, ਅਪਰਾਧੀਆਂ ਨੂੰ ਫੜਨ ਅਤੇ ਪੂਰੇ ਯੂਰਪੀਅਨ ਮਹਾਦੀਪ ਵਿਚ ਖੁਫੀਆਂ ਜਾਣਕਾਰੀ ਸਾਂਝੀ ਕਰਨ ਦੀ ਸਾਡੀ ਸਮਰੱਥਾ ਦੀ ਉਵੇਂ ਹੀ ਰੱਖਿਆ ਕਰਦਾ ਹੈ ਜਿਵੇਂ ਅਸੀਂ ਸਾਲ਼ਾਂ ਤੋਂ ਕਰਦੇ ਆਏ ਹਾਂ।'' ਉਨ੍ਹਾਂ ਕਿਹਾ, ''ਮੈਂ ਨਹੀਂ ਸਮਝਦਾ ਕਿ ਲੋਕਾਂ ਨੂੰ ਕੋਈ ਭੈਅ ਹੋਣਾ ਚਾਹੀਦਾ ਹੈ।''
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: