ਬਾਬਾ ਰਾਮ ਸਿੰਘ ਦੀ ਕਥਿਤ ਖੁਦਕੁਸ਼ੀ ਉੱਤੇ ਕੀ ਕਹਿ ਰਹੇ ਹਨ ਉਨ੍ਹਾਂ ਦੇ ਸਹਿਯੋਗੀ

ਰਾਮ ਸਿੰਘ ਸਿੰਘੜਾ

ਤਸਵੀਰ ਸਰੋਤ, fb/manjinder sirsa

ਤਸਵੀਰ ਕੈਪਸ਼ਨ, ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਇੱਕ ਪਿੰਡ ਨਾਲ ਸੰਬੰਧ ਰੱਖਦੇ ਸਨ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਬੀਤੇ ਦਿਨ ਬੁੱਧਵਾਰ ਸ਼ਾਮ ਨੂੰ ਸਿੰਘੂ ਬਾਰਡਰ 'ਤੇ 65 ਸਾਲਾ ਸਿੱਖ ਪ੍ਰਚਾਰਕ ਰਾਮ ਸਿੰਘ ਸਿੰਘੜਾ ਦੀ ਕਥਿਤ ਤੌਰ 'ਤੇ ਖ਼ੁਦ ਨੂੰ ਗੋਲੀ ਮਾਰਨ ਨਾਲ ਮੌਤ ਹੋ ਗਈ ਸੀ। ਉਹ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਇੱਕ ਪਿੰਡ ਸਿੰਘੜਾ ਨਾਲ ਸਬੰਧ ਰੱਖਦੇ ਸਨ।

ਬੀਬੀਸੀ ਸਹਿਯੋਗੀ ਸਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੰਤ ਰਾਮ ਸਿੰਘ ਦੀ ਮ੍ਰਿਤਕ ਦੇਹ ਪਿੰਡ ਦੇ ਗੁਰਦੁਆਰਾ ਨਾਨਕ ਸਰ ਠਾਠ ਵਿੱਚ ਸੰਗਤ ਦੇ ਦਰਸ਼ਨਾਂ ਲਈ ਰੱਖੀ ਗਈ ਹੈ।

ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਕੀਤਾ ਜਾਵੇਗਾ, ਜਿਸ ਲਈ ਉੱਥੇ ਇੱਕ ਥੜ੍ਹਾ ਬਣਾਇਆ ਉਸਾਰਿਆ ਜਾ ਰਿਹਾ ਹੈ। ਉਸ ਥੜ੍ਹੇ 'ਤੇ ਹੀ ਸੰਤ ਰਾਮ ਸਿੰਘ ਦਾ ਸਸਕਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ-

ਸੰਤ ਰਾਮ ਸਿੰਘ ਦੇ ਦਰਸ਼ਨਾਂ ਲਈ ਸਿਆਸੀ ਹਸਤੀਆਂ, ਕਿਸਾਨ ਆਗੂ ਅਤੇ ਦੇਸ਼-ਵਿਦੇਸ਼ ਤੋਂ ਲੋਕ ਪਹੁੰਚ ਰਹੇ ਹਨ। ਰਾਮ ਸਿੰਘ 1990ਵਿਆਂ ਵਿੱਚ ਇੱਥੇ ਆਏ ਸਨ।

ਅਮਰਜੀਤ ਸਿੰਘ ਭੋਲਾ ਨੇ ਦੱਸਿਆ ਕਿ ਸੰਤ ਰਾਮ ਸਿੰਘ 5 ਸਾਲਾਂ ਦੀ ਉਮਰ ਵਿੱਚ ਸੰਤ ਬਣ ਗਏ ਸਨ। ਉਹ ਕੀਰਤਨ ਦੇ ਧਨੀ ਅਤੇ ਬੇਹੱਦ ਗਿਆਨਵਾਨ ਸਨ।

ਸਿਆਸੀ ਆਗੂ, ਕਿਸਾਨਾ ਲੀਡਰ ਤੇ ਸੰਗਤਾਂ ਪਿੰਡ ਸਿੰਘੜਾ ਪਹੁੰਚ ਰਹੀਆਂ ਹਨ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਸਿਆਸੀ ਆਗੂ, ਕਿਸਾਨਾ ਲੀਡਰ ਤੇ ਸੰਗਤਾਂ ਪਿੰਡ ਸਿੰਘੜਾ ਪਹੁੰਚ ਰਹੀਆਂ ਹਨ

ਉਨ੍ਹਾਂ ਨੇ ਦੱਸਿਆ, "ਉਹ ਬੇਹੱਦ ਨਿਮਰਤਾ ਵਾਲੇ ਸਨ। ਸਾਰਿਆਂ ਨੂੰ ਬਰਾਬਰ ਸਮਝਦੇ ਸਨ। ਉਹ ਇੱਥੇ ਬੈਠੇ ਵੀ ਚਿੰਤਾ ਵਿੱਚ ਰਹਿੰਦੇ ਤੇ ਗੱਲਾਂ ਕਰਦੇ ਰਹਿੰਦੇ ਸਨ। 9 ਦਸੰਬਰ ਨੂੰ ਸਾਨੂੰ ਉਨ੍ਹਾਂ ਨੇ ਕਿਹਾ ਚਲੋ ਦਿੱਲੀ ਆਪਣੇ ਭਰਾਵਾਂ ਕੋਲ ਜਾ ਬੈਠ ਕੇ ਆਉਂਦੇ ਹਾਂ।"

"ਜਦੋਂ ਉਹ ਬਾਰਡਰ ਤੋਂ ਵਾਪਸ ਆਏ ਤਾਂ ਕਹਿੰਦੇ ਮੈਨੂੰ ਬਹੁਤ ਪੀੜਾ ਪਹੁੰਚੀ ਹੈ। ਇਨ੍ਹਾਂ ਦਿਨਾਂ 'ਚ ਸਾਨੂੰ ਆਪਣੇ ਘਰਾਂ ਵਿੱਚ ਠੰਢ ਲੱਗ ਰਹੀ ਤੇ ਉਹ ਉੱਥੇ ਬੈਠੇ ਹੋਏ ਹਨ। ਬਜ਼ਰਗ, ਬੱਚੇ ਰੁੱਲ ਰਹੇ ਹਨ ਤੇ ਵੇਲੇ ਦੀ ਹਾਕਮ ਸਰਕਾਰ ਨੂੰ ਤਰਸ ਨਹੀਂ ਆਉਂਦਾ। ਉਨ੍ਹਾਂ ਦਾ ਆਪਣਾ ਸਬੰਧ ਵੀ ਕਿਰਸਾਨੀ ਨਾਲ ਜੁੜਿਆ ਹੈ। ਉਸ ਤੋਂ ਫਿਰ ਉਹ 15 ਦਸੰਬਰ ਨੂੰ ਸਾਨੂੰ ਕਹਿੰਦੇ ਅਸੀਂ ਦਿੱਲੀ ਜਾਈਏ ਤਾਂ ਅਸੀਂ ਆਪਣੇ ਕੰਮਾਂ ਵਿੱਚ ਜ਼ਰਾ ਫਸੇ ਸੀ ਨਹੀਂ ਜਾ ਸਕੇ ਤੇ ਸਥਾਨਕ ਲੋਕਾਂ ਕੋਲੋਂ ਕੰਬਲ ਲੈ ਕੇ ਗਏ ਤੇ ਉੱਥੇ ਵੰਡੇ।"

"ਉਸ ਦਿਨ ਇਹ ਰਾਤੀ 11-12 ਵਜੇ ਕਰੀਬ ਦੂਜੇ ਪਾਸੇ ਟਿਕਰੀ ਬਾਰਡਰ ਚਲੇ ਗਏ ਤੇ ਡੇਢ-ਦੋ ਘੰਟੇ ਉਹ ਉੱਥੇ ਰਹੇ। ਉਹ ਰਾਤੀ ਢਾਈ ਕੁ ਵਜੇ ਵਾਪਸ ਮੁੜੇ ਤੇ ਫਿਰ ਥੋੜ੍ਹੀ ਦੇਰ ਬਾਅਦ ਫਿਰ ਕਹਿਣ ਲੱਗੇ ਕਿ ਮੇਰਾ ਦਿਲ ਨਹੀਂ ਲੱਗ ਰਿਹਾ ਚਲੋ ਫਿਰ ਉੱਥੇ ਚੱਲੀਏ।"

ਦੋ ਸੁਸਾਇਡ ਨੋਟ

""ਡਰਾਈਵਰ ਨੇ ਕਿਹਾ ਸਵੇਰੇ ਚੱਲਦੇ ਆ, ਅਸੀਂ ਰੋਜ਼ ਸਵੇਰੇ ਉਨ੍ਹਾਂ ਮਿਲਣ ਜਾਂਦੇ ਸੀ ਤੇ ਉਸ ਦਿਨ ਉਹ ਸਾਡੇ ਮਿਲਣ ਤੋਂ ਪਹਿਲਾਂ ਹੀ ਚਲੇ ਗਏ ਸਨ।"

"ਉੱਥੇ ਜਾ ਕੇ ਉਨ੍ਹਾਂ ਨੇ ਆਪਣੇ ਨਾਲ ਗਏ ਸਾਰਿਆਂ ਨੂੰ ਕਿਹਾ ਕਿ ਫੋਨ ਬੰਦ ਕਰੋ ਤੇ ਮੰਚ ਤੇ ਜਾ ਕੇ ਪਾਠ ਕਰ ਕੇ ਆਓ। ਇੱਕ ਜਿਹੜਾ ਕੋਲੇ ਬੱਚਾ ਸੀ, ਉਹੀ ਗੱਡੀ ਚਲਾਉਂਦੀ ਉਸ ਨੂੰ ਬਹਾਨੇ ਨਾਲ ਕਹਿੰਦੇ ਜਾ ਚਾਹ ਪੀ ਆਓ ਤੇ ਮੇਰੇ ਲਈ ਵੀ ਲੈ ਆਉਣਾ, ਨਾਲੇ ਹੀ ਕਿਹਾ ਜਾਂਦੇ-ਜਾਂਦੇ ਗੱਡੀ ਦੇ ਸ਼ੀਸ਼ਿਆਂ ਅੱਗੇ ਪਰਦੇ ਲਗਾ ਜਾਣਾ। ਫਿਰ ਜਦੋਂ ਉਹ ਵਾਪਸ ਆਇਆ ਤਾਂ ਘਟਨਾ ਘਟੀ ਹੋਈ ਸੀ।"

ਅਮਰਜੀਤ ਸਿੰਘ ਭੋਲਾ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਅਮਰਜੀਤ ਸਿੰਘ ਭੋਲਾ ਮੁਤਾਬਕ ਰਾਮ ਸਿੰਘ ਜਦੋਂ ਦੇ ਕਿਸਾਨਾਂ ਨੂੰ ਮਿਲ ਕੇ ਆਏ ਸਨ ਉਦੋਂ ਤੋਂ ਚਿੰਤਾ ਵਿੱਚ ਸੀ

ਉਨ੍ਹਾਂ ਨੇ ਕਿਹਾ ਕਿ ਗੱਲ ਇਹ ਮਹੱਤਵਪੂਰਨ ਹੈ ਕਿ ਕੀ ਆਪਣੇ ਸੁਸਾਇਟ ਨੋਟ ਵਿੱਚ ਕੀ ਲਿਖ ਗਏ ਹਨ। ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀ ਹੱਥ ਲਿਖਤ ਵਾਲੀ ਚਿੱਠੀ ਜੋ ਗੱਡਾ ਵਿੱਚੋਂ ਮਿਲੀ ਉਸ 'ਤੇ ਉਨ੍ਹਾਂ ਨੇ ਲਿਖਿਆ ਹੋਇਆ ਸੀ ਕਿ ਉਹ ਉਸ ਵੇਲੇ ਕੀ ਮਹਿਸੂਸ ਕਰ ਰਹੇ ਹਨ, ਉਹ ਉਨ੍ਹਾਂ ਦੇ ਦੂਜੀ ਚਿੱਠੀ ਵਿੱਚ ਲਿਖਿਆ ਹੈ ਜੋ 10 ਪੇਜ ਦੀ ਹੈ ਅਤੇ ਪੂਰਾ ਅੰਦੋਲਨ ਬਾਰੇ ਹੀ ਹੈ।"

"ਉਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਨਾ ਸਮਝਣਾ ਕਿ ਆਤਮ ਹੱਤਿਆ ਕਰ ਰਿਹਾਂ ਹਾਂ, ਮੈਂ ਆਤਮ ਹੱਤਿਆ ਨਹੀਂ ਕਰ ਰਿਹਾਂ ਹਾਂ। ਇਨ੍ਹਾਂ ਦਿਨਾਂ ਵਿੱਚ ਹਰ ਕੋਈ ਆਪਣੇ-ਆਪਣੇ ਢੰਗ ਨਾਲ ਰੋਸ ਪ੍ਰਗਟ ਕਰ ਰਿਹਾ ਹੈ, ਕੋਈ ਨਾਅਰੇ ਲਗਾ, ਕੋਈ ਮੈਡਲ ਵਾਪਸ ਕਰਕੇ ਤੇ ਇਹ ਮੇਰਾ ਰੋਸ ਪ੍ਰਗਟ ਕਰਨ ਦਾ ਢੰਗ ਹੈ ਕਿ ਮੈਂ ਆਤਮ-ਦਾਹ ਕਰ ਰਿਹਾ ਹਾਂ।"

ਉਨ੍ਹਾਂ ਨੇ ਦੱਸਿਆ ਕਿ ਜਿਹੜਾ ਸੁਸਾਇਡ ਨੋਟ ਗੱਡੀ ਵਿੱਚੋਂ ਮਿਲਿਆ ਉਹ ਪੁਲਿਸ ਕੋਲ ਹੈ ਤੇ ਦੂਜਾ ਵੀ ਹੈ।

ਹਥਿਆਰ ਬਾਰੇ ਪੁੱਛਣ ਨੇ ਅਮਰਜੀਤ ਸਿੰਘ ਭੋਲਾ ਨੇ ਕਿਹਾ "ਉਨ੍ਹਾਂ ਨੇ ਕਦੇ ਨਹੀਂ ਦੇਖਿਆ, ਉਨ੍ਹਾਂ ਨੂੰ ਹਥਿਆਰ ਰੱਖਦਿਆਂ, ਬਾਕੀ ਜੋ ਹੋਇਆ ਸਾਰਿਆਂ ਨੇ ਦੇਖਿਆ, ਗੱਡੀ ਲੌਕ ਸੀ ਤੇ ਜਿਸ ਕੋਲ ਚਾਬੀ ਸੀ ਉਸੇ ਨੇ ਹੀ ਖੋਲ੍ਹੀ ਹੈ। ਕਿਸੇ ਨੇ ਕੋਈ ਸ਼ੀਸ਼ਾ ਨਹੀਂ ਟੁੱਟਾ।"

ਮਹਾਪੁਰਖ ਦੀ ਮਹਾਨ ਸੇਵਾ ਸੀ : ਸੁਖਬੀਰ ਬਾਦਲ

ਪਿੰਡ ਸਿੰਘੜਾ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸੰਤ ਰਾਮ ਸਿੰਘ ਇੱਕ ਮਹਾਪੁਰਖ ਸਨ। ਜਿੰਨ੍ਹਾਂ ਨੇ ਸਾਰੀ ਜ਼ਿੰਦਗੀ ਸੰਗਤ ਨੂੰ ਗੁਰੂ ਨਾਲ ਜੋੜਿਆ ਤੇ ਸੇਵਾ ਕੀਤੀ।

ਸੁਖਬੀਰ ਬਾਦਲ

ਤਸਵੀਰ ਸਰੋਤ, Sat singh/bbc

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਵੀ ਪਿੰਡ ਸਿੰਘੜਾ ਪਹੁੰਚੇ

ਉਨ੍ਹਾਂ ਨੇ ਕਿਹਾ, "ਇੱਕ ਮਹਾਪੁਰਖ ਨੇ ਜਾਨ ਦੇ ਦਿੱਤੀ, ਕਿੰਨੀ ਵੱਡੀ ਗੱਲ, ਮੈਨੂੰ ਹੈਰਾਨੀ ਤੇ ਦੁੱਖ ਹੈ ਕਿ ਤੇ ਕੇਂਦਰ ਦੇ ਹੰਕਾਰੀ ਪ੍ਰਧਾਨ ਮੰਤਰੀ ਨੂੰ ਅਜੇ ਸਮਝ ਨਹੀਂ ਆ ਰਹੀ। ਸਰਕਾਰ ਮਾਂ-ਬਾਪ ਹੁੰਦੀ, ਉਹ ਬੱਚਿਆਂ ਦਾ ਦੁੱਖ ਸਮਝ ਹੀ ਨਹੀਂ ਰਹੀ। ਉਹ ਸੋਚਦੀ ਹੈ ਕਿ ਕਿਸਾਨਾਂ ਨੂੰ ਦਬਾ ਦਿਆਂਗੇ ਪਰ ਕਿਸਾਨਾਂ ਨੂੰ ਕੋਈ ਨਹੀਂ ਦਬਾਅ ਸਕਦਾ ਹੈ।"

ਸੰਤ ਸਿੰਘ ਰਾਮ ਬਾਰੇ ਗੱਲ ਕਰਦਿਆਂ ਪਿੰਡ ਸਿੰਘੜਾ ਦੇ ਇੱਕ ਵਿਅਕਤੀ ਮੁਖਤਾਰ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਜਦੋਂ ਦੇ ਪਿੰਡ ਵਿੱਚ ਆਏ ਸਨ ਉਹ ਉਦੋਂ ਤੋਂ ਹੀ ਉਨ੍ਹਾਂ ਨੂੰ ਜਾਣਦੇ ਸਨ। ਉਹ ਕਿਸੇ ਨਾਲ ਜਾਤ, ਰੰਗ, ਧਰਮ ਆਦਿ ਦੇ ਆਧਾਰ ਉੱਤੇ ਵਿਤਕਰਾ ਨੇ ਨਹੀਂ ਕਰਦੇ ਸਨ ਤੇ ਸਭ ਨੂੰ ਬਰਾਬਰ ਪਿਆਰ ਕਰਦੇ ਸਨ।

ਉਨ੍ਹਾਂ ਨੇ ਕਿਹਾ, "ਰਾਮ ਸਿੰਘ ਉਸ ਦਿਨ ਆਪਣੇ 2-4 ਸਾਥੀਆਂ ਨਾਲ ਉਥੇ ਬਾਰਡਰ 'ਤੇ ਗਏ ਸਨ ਅਤੇ ਉਸ ਤੋਂ ਪਹਿਲਾਂ ਉਹ ਉੱਥੇ ਸੰਗਤ ਨਾਲ ਗਏ ਸਨ। ਉਨ੍ਹਾਂ ਨੇ ਉੱਥੇ ਕਿਸਾਨਾਂ ਲਈ ਸਹਾਇਤਾ ਰਾਸ਼ੀ ਵੀ ਦਾਨ ਕੀਤੀ ਸੀ। ਪਰ ਉੱਥੇ ਬਜ਼ੁਰਗਾਂ, ਬੱਚਿਆਂ ਦੇ ਲੋਕਾਂ ਦੀ ਹਾਲਤ ਦੇਖ ਕੇ ਦੁਖੀ ਸਨ।"

"ਉਸ ਦਿਨ ਉਨ੍ਹਾਂ ਆਪਣੇ ਦੋ ਸਾਥੀਆਂ ਨੂੰ ਵਾਪਸ ਭੇਜ ਦਿੱਤਾ ਅਤੇ ਇੱਕ ਨੂੰ ਚਾਹ ਲੈਣ ਲਈ ਭੇਜਿਆ ਸੀ ਅਤੇ ਮਗਰੋਂ ਆਪਣੀ ਕਾਰ ਲੌਕ ਕਰ ਕੇ ਅੰਦਰ ਗੋਲੀ ਚਲਾ ਲਈ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)