ਅਰਨਬ ਗੋਸਵਾਮੀ: ਸੁਪਰੀਮ ਕੋਰਟ ਨੇ ਜ਼ਮਾਨਤ ਦਿੰਦਿਆਂ ਕੀ ਕੀ ਕਿਹਾ - 5 ਅਹਿਮ ਖ਼ਬਰਾਂ

ਅਰਨਬ ਗੋਸਵਾਮੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰਿਪਬਲਿਕ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤਲੋਜਾ ਜੇਲ੍ਹ ਤੋਂ ਬਾਹਰ ਆਏ

ਰਿਪਬਲਿਕ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੇਰ ਸ਼ਾਮ ਤਲੋਜਾ ਜੇਲ੍ਹ ਵਿੱਚ ਬੰਦ ਅਰਨਬ ਬਾਹਰ ਆ ਗਏ।

ਅਰਨਬ ਗੋਸਵਾਮੀ ਵੱਲੋਂ ਮੁੰਬਈ ਹਾਈ ਕੋਰਟ ਵੱਲੋਂ ਰਾਹਤ ਨਾ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਮੁੰਬਈ ਹਾਈਕੋਰਟ ਦੇ ਬੇਲ ਨਾ ਦੇਣ ਦੇ ਫੈਸਲੇ ਨੂੰ ਗਲਤ ਦੱਸਿਆ ਹੈ।

ਇਹ ਵੀ ਪੜ੍ਹੋ

5 ਨਵੰਬਰ ਨੂੰ ਮੁੰਬਈ ਹਾਈਕੋਰਟ ਨੇ ਅਰਨਬ ਗੋਸਵਾਮੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬਿਹਾਰ ਵਿਧਾਨ ਸਭਾ ਚੋਣਾਂ

ਤਸਵੀਰ ਸਰੋਤ, TWITTER@BJP4DELHI

ਤਸਵੀਰ ਕੈਪਸ਼ਨ, 2015 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਐੱਨਡੀਏ ਦੀ ਵੋਟ ਫ਼ੀਸਦ 5-5.8 ਫ਼ੀਸਦੀ ਘਟੀ ਹੈ

ਬਿਹਾਰ: ਲੱਖਾਂ ਮਜ਼ਦੂਰਾਂ ਦੀ ਵਾਪਸੀ ਤੋਂ ਬਾਅਦ ਵੀ ਭਾਜਪਾ ਦੀ ਜਿੱਤ ਦੇ ਕੀ ਕਾਰਨ

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੇ ਜਿੱਤ ਹਾਸਿਲ ਕੀਤੀ ਹੈ। ਇਨ੍ਹਾਂ ਚੋਣਾਂ ਦਾ ਕੌਮੀ ਸਿਆਸਤ ਤੇ ਕੀ ਅਸਰ ਰਹੇਗਾ ਤੇ ਕਿਹੜੀ ਤੇ ਕੌਣ ਸਭ ਤੋਂ ਵੱਡਾ ਖਿਡਾਰੀ ਉਭਰਿਆ?

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖ਼ਾਲਿਦ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਗੱਲਬਾਤ ਕੀਤੀ।

ਪੂਰੀ ਗੱਲਬਾਤ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਐਸ਼ਵਰਿਆ
ਤਸਵੀਰ ਕੈਪਸ਼ਨ, ਐਸ਼ਵਰਿਆ ਲੌਕਡਾਊਨ ਪੜ੍ਹਾਈ ਜਾਰੀ ਰੱਖਣ ਲਈ ਇੱਕ ਲੈਪਟਾਪ ਖਰੀਦਣਾ ਚਾਹੁੰਦੀ ਸੀ

'ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ, ਮੈਂ ਪਰਿਵਾਰ 'ਤੇ ਬੋਝ ਬਣ ਗਈ ਹਾਂ'

'ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਮੈਂ ਆਪਣੇ ਘਰ ਵਿੱਚ ਕਈ ਖਰਚਿਆਂ ਦੀ ਵਜ੍ਹਾ ਹਾਂ। ਮੈਂ ਉਨ੍ਹਾਂ 'ਤੇ ਬੋਝ ਬਣ ਗਈ ਹਾਂ। ਮੇਰੀ ਸਿੱਖਿਆ ਇੱਕ ਬੋਝ ਹੈ। ਮੈਂ ਪੜ੍ਹਾਈ ਦੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੀ।'

ਇਹ ਅੰਤਿਮ ਸ਼ਬਦ ਆਪਣੇ ਸ਼ਹਿਰ ਦੀ ਟਾਪਰ ਰਹੀ ਐਸ਼ਵਰਿਆ ਰੈਡੀ ਨੇ ਸੁਸਾਈਡ ਨੋਟ ਵਿੱਚ ਲਿਖੇ ਹਨ।

ਹੈਦਰਾਬਾਦ ਕੋਲ ਸ਼ਾਦ ਨਗਰ ਦੀ ਰਹਿਣ ਵਾਲੀ ਐਸ਼ਵਰਿਆ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ 98 ਪ੍ਰਤੀਸ਼ਤ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਆਪਣੇ ਸ਼ਹਿਰ ਵਿੱਚ ਟਾਪ ਕੀਤਾ ਸੀ ਅਤੇ ਉਹ ਦਿੱਲੀ ਦੇ ਪ੍ਰਸਿੱਧ ਲੇਡੀ ਸ਼੍ਰੀਰਾਮ ਕਾਲਜ ਵਿੱਚ ਗਣਿਤ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਜਨਰਲ ਮਿਲੇ ਨੇ ਟਰੰਪ ਨੂੰ 18-7 ਇਨਸਰੈਕਸ਼ਨ ਐਕਟ ਦੀ ਵਰਤੋਂ ਨਹੀਂ ਕਰਨ ਲਈ ਮਨਾਇਆ ਸੀ

ਡੋਨਲਡ ਟਰੰਪ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰਦੇ ਹਨ ਤਾਂ ਬਾਇਡਨ ਕੀ ਕਰਨਗੇ

ਅਮਰੀਕਾ ਦੇ 244 ਸਾਲ ਦੇ ਇਤਿਹਾਸ ਵਿੱਚ ਕਦੇ ਕੋਈ ਅਜਿਹਾ ਰਾਸ਼ਟਰਪਤੀ ਨਹੀਂ ਹੋਇਆ ਜਿਸ ਨੇ ਚੋਣਾਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਛੱਡਣ ਤੋਂ ਇਨਕਾਰ ਕਰ ਦਿੱਤਾ।

ਕਾਨੂੰਨੀ ਅਤੇ ਸ਼ਾਂਤਮਈ ਤਰੀਕੇ ਨਾਲ ਸੱਤਾ ਵਿੱਚ ਬਦਲਾਅ ਅਮਰੀਕੀ ਲੋਕਤੰਤਰ ਦੀ ਖੂਬੀ ਰਹੀ ਹੈ।

ਟਰੰਪ ਦਾ ਹਾਰ ਨਾ ਮੰਨਣ 'ਤੇ ਅੜ੍ਹੇ ਰਹਿਣਾ ਕਈ ਨਵੀਂਆਂ ਚੁਣੌਤੀਆਂ ਲੈ ਕੇ ਆ ਸਕਦਾ ਹੈ। ਹੁਣ ਜਾਣਕਾਰ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਜੇਕਰ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ ਤਾਂ ਕੀ ਕਦਮ ਚੁੱਕੇ ਜਾ ਸਕਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

iMac ਜਾਂ Mac Pro

ਤਸਵੀਰ ਸਰੋਤ, APPLe

ਤਸਵੀਰ ਕੈਪਸ਼ਨ, ਕੰਪਨੀ ਨੇ iMac ਜਾਂ Mac Pro ਕੰਪਿਊਟਰਾਂ ਦੇ ਨਵੇਂ ਵਰਜ਼ਨ ਬਾਜ਼ਾਰ ਵਿੱਚ ਨਹੀਂ ਲਿਆਂਦੇ

ਐਪਲ ਵੱਲੋਂ ਬਣਾਈ ਨਵੀਂ M1 ਚਿਪ ਵਾਲੇ ਮੈਕ ਕੰਪਿਊਟਰਾਂ ਵਿੱਚ ਕੀ ਕੁਝ ਹੈ ਖ਼ਾਸ

ਐਪਲ ਨੇ ਦੱਸਿਆ ਹੈ ਕਿ ਇਹ ਪਹਿਲੇ ਮੈਕ ਹਨ ਜੋ ਕੰਪਨੀ ਦੁਆਰਾ ਖ਼ੁਦ ਤਿਆਰ ਕੀਤੀ ਗਈ ਚਿਪ ਵਾਲੇ ਹਨ।

ਜੂਨ ਵਿੱਚ ਕੰਪਨੀ ਨੇ ਐਲਾਨ ਕਿਤਾ ਸੀ ਕਿ ਇਹ ਜੂਨ 2006 ਤੋਂ ਇਸਤੇਮਾਲ ਕੀਤੇ ਜਾਣੇ ਵਾਲੇ ਇੰਨਟੈਲ ਪ੍ਰੋਸੈਸਰਾਂ ਦੀ ਵਰਤੋਂ ਬੰਦ ਕਰੇਗੀ।

ਐਪਲ ਦਾ ਕਹਿਣਾ ਹੈ ਕਿ ਐਮ1 ਚਿਪ ਦੀ ਵਰਤੋਂ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਬੈਟਰੀ ਦੀ ਚੰਗੀ ਲਾਈਫ਼, ਸਲੀਪ ਮੋਡ ਤੋਂ ਕੰਪਿਊਟਰ ਦਾ ਇੱਕ ਦਮ ਚਲ ਪੈਣਾ ਅਤੇ iOS ਐਪਸ ਚੱਲਣ ਦੀ ਸਮਰੱਥਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)