ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਦਾ ਹਰ ਪਹਿਲੂ ਸੌਖੇ ਸ਼ਬਦਾਂ ’ਚ ਸਮਝੋ

ਅਰਨਬ ਗੋਸਵਾਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 4 ਨਵੰਬਰ, 2020 ਨੂੰ ਰਾਏਗੜ ਪੁਲਿਸ ਅਰਨਬ ਨੂੰ ਅਨਵੇ ਨਾਇਕ ਦੀ ਖੁਦਕੁਸ਼ੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਗ੍ਰਿਫ਼ਤਾਰ ਕਰ ਲਿਆ
    • ਲੇਖਕ, ਆਸ਼ੀਸ਼ ਦੀਕਸ਼ਿਤ
    • ਰੋਲ, ਐਡੀਟਰ, ਬੀਬੀਸੀ ਮਰਾਠੀ

ਰਿਪਬਲਿਕ ਟੀਵੀ ਦੇ ਪੱਤਰਕਾਰ ਅਤੇ ਸੰਪਾਦਕ ਅਰਨਬ ਗੋਸਵਾਮੀ ਨੂੰ ਇਸ ਹਫ਼ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਅਰਨਬ ਦੀ ਗ੍ਰਿਫ਼ਤਾਰੀ ਦੀ ਫੁਟੇਜ ਖ਼ੂਬ ਵਾਇਰਲ ਹੋਈ ਅਤੇ ਸੋਸ਼ਲ ਮੀਡੀਆ ਵੱਖ-ਵੱਖ ਪੱਖਾਂ ਵਿੱਚ ਵੰਡਿਆ ਗਿਆ। ਆਓ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਤਾਂ ਫਿਰ ਉਹ ਕਿਹੜਾ ਕੇਸ ਹੈ ਜਿਸ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ?

ਇਹ ਵੀ ਪੜ੍ਹੋ

'ਕੋਂਕੋਰਡ ਡਿਜ਼ਾਈਨਜ਼ ਪ੍ਰਾਈਵੇਟ ਲਿਮਟਿਡ' ਨਾਮ ਦੀ ਇੱਕ ਕੰਪਨੀ ਨੂੰ ਮੁੰਬਈ ਵਿੱਚ ਰਿਪਬਲਿਕ ਟੀਵੀ ਦੇ ਦਫ਼ਤਰ ਅਤੇ ਸਟੂਡੀਓ ਡਿਜ਼ਾਈਨ ਕਰਨ ਦਾ ਠੇਕਾ ਦਿੱਤਾ ਗਿਆ ਸੀ।

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ, ਅਨਵੇ ਨਾਇਕ ਮਈ, 2018 ਵਿੱਚ ਆਪਣੀ ਮਾਂ ਦੇ ਨਾਲ ਮੁੰਬਈ ਨੇੜੇ ਆਪਣੇ ਘਰ ਅਲੀਬਾਗ ਵਿਖੇ ਮ੍ਰਿਤਕ ਪਾਏ ਗਏ ਸਨ।

ਅਲੀਬਾਗ ਰਾਇਗੜ੍ਹ ਜ਼ਿਲ੍ਹੇ ਵਿੱਚ ਇੱਕ ਸ਼ਹਿਰ ਹੈ ਅਤੇ ਇੱਥੇ ਹੀ ਜ਼ਿਲ੍ਹਾ ਹੈਡਕੁਆਟਰ ਵੀ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੁਲਿਸ ਨੇ ਖੁਦਕੁਸ਼ੀ ਦਾ ਕੇਸ ਦਰਜ ਕੀਤਾ ਸੀ ਕਿਉਂਕਿ ਉਨ੍ਹਾਂ ਦੇ ਘਰ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਸੀ। ਹਾਲਾਂਕਿ ਉਸ ਸਮੇਂ ਸੁਸਾਈਡ ਨੋਟ ਦੀ ਪੁਸ਼ਟੀ ਨਹੀਂ ਹੋਈ ਸੀ।

ਮ੍ਰਿਤਕ ਦੀ ਪਤਨੀ ਅਕਸ਼ਤਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਨ੍ਹਾਂ ਨੂੰ ਅਰਨਬ ਗੋਸਵਾਮੀ ਦੀ ਕੰਪਨੀ ਅਤੇ ਦੋ ਹੋਰਾਂ - ਫਿਰੋਜ਼ ਸ਼ੇਖ ਅਤੇ ਨੀਤੀਸ਼ ਸਰਦਾ ਨੇ ਉਨ੍ਹਾਂ ਦਾ ਬਕਾਇਆ ਨਹੀਂ ਦਿੱਤਾ ਸੀ।

ਅਰਨਬ ਦੀ ਕੰਪਨੀ 'ਏ.ਆਰ.ਜੀ. ਆਉਟਲਰ ਮੀਡੀਆ ਪ੍ਰਾਈਵੇਟ ਲਿਮਟਿਡ' ਨੇ ਕਿਹਾ ਸੀ ਕਿ ਰਕਮ ਦਾ 90 ਪ੍ਰਤੀਸ਼ਤ ਨਾਇਕ ਨੂੰ ਅਦਾ ਕੀਤਾ ਗਿਆ ਸੀ ਅਤੇ 10 ਪ੍ਰਤੀਸ਼ਤ ਬਾਕੀ ਸੀ ਕਿਉਂਕਿ ਉਸਨੇ ਕੰਮ ਪੂਰਾ ਨਹੀਂ ਕੀਤਾ ਸੀ।

ਅਰਨਬ ਗੋਸਵਾਮੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਅਰਨਬ ਨੇ ਪੁਲਿਸ ਦੁਆਰਾ ਸਰੀਰਕ ਉਤਪੀੜਨ ਕੀਤੇ ਜਾਣ ਦਾ ਦਾਅਵਾ ਕੀਤਾ

ਕੇਸ ਮੁੜ੍ਹ ਕਿਵੇਂ ਖੁੱਲ੍ਹਿਆ

ਪੈਸੇ ਦੀ ਅਦਾਇਗੀ ਕੀਤੀ ਗਈ ਸੀ ਜਾਂ ਨਹੀਂ, ਇਸਦੀ ਜਾਂਚ ਪੁਲਿਸ ਕਰੇਗੀ। ਪਰ ਪੁਲਿਸ ਨੇ ਅਪ੍ਰੈਲ 2019 ਵਿੱਚ ਸਥਾਨਕ ਅਦਾਲਤ ਵਿੱਚ ਇਹ ਕਹਿ ਕੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ ਕਿ ਅਰਨਬ ਗੋਸਵਾਮੀ ਦੇ ਖਿਲਾਫ਼ ਲੋੜੀਂਦੇ ਸਬੂਤ ਨਹੀਂ ਸਨ। ਕਲੋਜ਼ਰ ਰਿਪੋਰਟ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਸੀ।

ਇਹ 2018-19 ਸੀ ਜਦੋਂ ਮਹਾਰਾਸ਼ਟਰ ਵਿੱਚ ਭਾਜਪਾ ਸੱਤਾ ਵਿੱਚ ਸੀ ਅਤੇ ਦੇਵੇਂਦਰ ਫਡਨਵੀਸ ਮੁੱਖ ਮੰਤਰੀ ਸਨ। ਫਡਨਵੀਸ ਨੇ ਸ਼ਿਵ ਸੈਨਾ ਨਾਲ ਮਿਲ ਕੇ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ, ਪਰ ਸੱਤਾ ਗੁਆ ਦਿੱਤੀ।

ਸ਼ਿਵ ਸੈਨਾ ਨੇ ਕਾਂਗਰਸ-ਐਨਸੀਪੀ ਨਾਲ ਹੱਥ ਮਿਲਾਇਆ ਅਤੇ ਨਵੀਂ ਸਰਕਾਰ ਬਣਾਈ। ਜਦੋਂ ਰਾਜਨੀਤਿਕ ਸਥਿਤੀ ਬਦਲ ਗਈ, ਅਨਵੇ ਨਾਈਕ ਦੀ ਪਤਨੀ ਦੁਬਾਰਾ ਗ੍ਰਹਿ ਮੰਤਰੀ ਕੋਲ ਗਈ।

ਉਨ੍ਹਾਂ ਨੇ ਨਵੇਂ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਕਿਹਾ ਕਿ ਪਹਿਲਾਂ ਸੱਤਾਧਾਰੀ ਪਾਰਟੀ ਭਾਜਪਾ ਅਰਨਬ ਦੇ ਨਜ਼ਦੀਕ ਸੀ ਅਤੇ ਇਸ ਕਰਕੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

ਅਨਿਲ ਦੇਸ਼ਮੁਖ ਨੇ ਤੁਰੰਤ ਇਸ ਮਾਮਲੇ ਦੀ ਮੁੜ ਜਾਂਚ ਕਰਨ ਦੇ ਆਦੇਸ਼ ਦਿੱਤੇ। ਹਾਲਾਂਕਿ ਉਨ੍ਹਾਂ ਨੇ ਸੀਆਈਡੀ ਜਾਂਚ ਦੀ ਘੋਸ਼ਣਾ ਕੀਤੀ ਸੀ, ਪਰ ਰਾਏਗੜ ਪੁਲਿਸ ਦੀ ਸਥਾਨਕ ਇਕਾਈ ਨੇ ਮੁੜ ਜਾਂਚ ਸ਼ੁਰੂ ਕੀਤੀ।

ਇਸੇ ਜਾਂਚ ਦੇ ਹਿੱਸੇ ਵਜੋਂ, 4 ਨਵੰਬਰ, 2020 ਨੂੰ ਰਾਏਗੜ ਪੁਲਿਸ ਮੁੰਬਈ ਆਈ ਅਤੇ ਅਰਨਬ ਨੂੰ ਅਨਵੇ ਨਾਇਕ ਦੀ ਖੁਦਕੁਸ਼ੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਗ੍ਰਿਫ਼ਤਾਰ ਕਰ ਲਿਆ।

ਇੱਕ ਵੱਡਾ ਡਰਾਮਾ ਉਦੋਂ ਹੋਇਆ ਜਦੋਂ ਪੁਲਿਸ ਉਨ੍ਹਾਂ ਨੂੰ ਫੜਨ ਗਈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਅਰਨਬ ਨੂੰ ਪੁਲਿਸ ਨੇ ਧੱਕਾ ਦਿੱਤਾ ਅਤੇ ਘਸੀਟਿਆ ਪਰ ਪੁਲਿਸ ਉਸ ਨੂੰ ਇਹ ਵੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਸ ਨੂੰ ਆਪਣੇ ਸਾਰੇ ਕਾਨੂੰਨੀ ਅਧਿਕਾਰ ਮਿਲਣਗੇ, ਪਰ ਇਸ ਸਮੇਂ ਉਨ੍ਹਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਨਾਲ ਆਉਣਾ ਚਾਹੀਦਾ ਹੈ।

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਅਰਨਬ ਨੇ ਪੁਲਿਸ ਦੁਆਰਾ ਸਰੀਰਕ ਉਤਪੀੜਨ ਕੀਤੇ ਜਾਣ ਦਾ ਦਾਅਵਾ ਕੀਤਾ, ਪਰ ਅਦਾਲਤ ਨੇ ਇਸ ਇਲਜ਼ਾਮ ਨੂੰ ਸਵੀਕਾਰ ਨਹੀਂ ਕੀਤਾ।

ਹੇਠਲੀ ਅਦਾਲਤ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿਉਂਕਿ ਪੁਲਿਸ ਜਾਂਚ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਅਦਾਲਤ ਦੀ ਇਜਾਜ਼ਤ ਨਹੀਂ ਲਈ ਗਈ ਸੀ। ਅਦਾਲਤ ਨੇ ਕਿਹਾ ਕਿ ਸਿਰਫ਼ ਅਦਾਲਤ ਨੂੰ ਜਾਣਕਾਰੀ ਦੇਣਾ ਹੀ ਕਾਫ਼ੀ ਨਹੀਂ ਸੀ।

ਪੁਲਿਸ ਨੇ ਇਸ ਆਦੇਸ਼ ਨੂੰ ਸੈਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ, ਜਿਸਦੀ ਸੁਣਵਾਈ ਸ਼ਨੀਵਾਰ ਨੂੰ ਹੋਈ।

ਇਸ ਲਈ ਜੇ ਅਸੀਂ ਇਸ ਨੂੰ ਤਕਨੀਕੀ ਤੌਰ 'ਤੇ ਵੇਖੀਏ, ਇਹ ਇੱਕ ਅਪਰਾਧਿਕ ਕੇਸ ਹੈ ਜਿਸਦਾ ਅਰਨਬ ਦੇ ਪੱਤਰਕਾਰੀ ਦੇ ਕੰਮ ਨਾਲ ਕੋਈ ਸਬੰਧ ਨਹੀਂ ਹੈ।

ਪਰ ਅਸੀਂ ਇਸ ਕੇਸ ਨੂੰ ਵੱਖ ਕਰਕੇ ਨਹੀਂ ਵੇਖ ਸਕਦੇ, ਕਿਉਂਕਿ ਜਦੋਂ ਇਹ ਵਾਪਰ ਰਿਹਾ ਸੀ, ਉਦੋਂ ਬਹੁਤ ਕੁਝ ਹੋ ਰਿਹਾ ਸੀ। ਇਸ ਲਈ ਸਾਨੂੰ ਇਸ ਪ੍ਰਸੰਗ ਨੂੰ ਵੇਖਣ ਦੀ ਲੋੜ ਹੈ:

ਅਰਨਬ ਗੋਸਵਾਮੀ

ਤਸਵੀਰ ਸਰੋਤ, Getty Images

ਕਿਉਂ ਅਰਨਬ ਨੂੰ ਭਾਜਪਾ ਦਾ ਹਿਮਾਇਤੀ ਆਖਿਆ ਗਿਆ

ਰਾਜੀਵ ਚੰਦਰਸ਼ੇਖਰ, ਜੋ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ, ਨਾਲ ਰਿਪਬਲਿਕ ਨੈੱਟਵਰਕ ਦੀ ਸ਼ੁਰੂਆਤ ਕਰਨ ਤੋਂ ਬਾਅਦ, ਅਰਨਬ ਗੋਸਵਾਮੀ 'ਤੇ ਭਾਜਪਾ ਦਾ ਪੱਖ ਲੈਣ ਦਾ ਇਲਜ਼ਾਮ ਲਗਾਇਆ ਗਿਆ।

ਜੇ ਤੁਸੀਂ ਉਨ੍ਹਾਂ ਵੱਲੋਂ ਚੁੱਕੇ ਗਏ ਮਸਲਿਆਂ 'ਤੇ ਨਜ਼ਰ ਮਾਰੋ ਤਾਂ ਸੁਸ਼ਾਂਤ ਸਿੰਘ ਖ਼ੁਦਕੁਸ਼ੀ ਦਾ ਮਾਮਲਾ ਹੋਵੇ, ਜਿਸ ਦਾ ਅਰਨਬ ਦਾਅਵਾ ਕਰਦਾ ਹੈ ਕਿ ਇਹ ਇੱਕ ਕਤਲ ਸੀ ... ਜਾਂ ਇਹ ਪਾਲਘਰ ਵਿਖੇ ਸਾਧੂਆਂ ਦੀ ਲਿਚਿੰਗ ਦਾ ਮਸਲਾ ਹੋਵੇ, ਅਰਨਬ ਮਹਾਰਾਸ਼ਟਰ ਦੀ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਸਰਕਾਰ ਦੀ ਲਗਾਤਾਰ ਅਤੇ ਸਖ਼ਤ ਆਲੋਚਨਾ ਕਰਦੇ ਰਹੇ ਹਨ।

ਅਰਨਬ ਨੂੰ ਭਾਜਪਾ ਦੀ ਆਲੋਚਨਾ ਕਰਦੇ ਨਹੀਂ ਦੇਖਿਆ ਗਿਆ।

ਇਸ ਲਈ ਜਦੋਂ ਅਨਵੇ ਨਾਈਕ ਕੇਸ ਬੰਦ ਕੀਤਾ ਗਿਆ ਸੀ, ਉਸ ਵੇਲੇ ਭਾਜਪਾ ਸੱਤਾ ਵਿੱਚ ਸੀ ਅਤੇ ਅਰਨਬ ਭਾਜਪਾ ਦੀ ਆਲੋਚਨਾ ਨਹੀਂ ਕਰਦਾ ਸੀ।

ਅਤੇ ਜਦੋਂ ਅਨਵੇ ਨਾਈਕ ਕੇਸ ਦੁਬਾਰਾ ਖੋਲ੍ਹਿਆ ਗਿਆ, ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗੱਠਜੋੜ ਸੱਤਾ ਵਿੱਚ ਹੈ ਅਤੇ ਅਰਨਬ ਉਨ੍ਹਾਂ ਦਾ ਸਭ ਤੋਂ ਵੱਡਾ ਆਲੋਚਕ ਰਿਹਾ ਹੈ।

ਸੱਤਾਧਾਰੀ ਸ਼ਿਵ ਸੈਨਾ ਦੇ ਨੇਤਾ ਮਹਿਸੂਸ ਕਰਦੇ ਹਨ ਕਿ ਅਰਨਬ ਸੁਸ਼ਾਂਤ ਸਿੰਘ ਰਾਜਪੂਤ ਅਤੇ ਦਿਸ਼ਾ ਸਲਿਆਨ ਦੀ ਮੌਤ ਨਾਲ ਜੋੜ ਕੇ ਆਦਿਤਿਆ ਠਾਕਰੇ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾ ਰਹੇ ਹਨ।

ਅਰਨਬ ਗੋਸਵਾਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਨਬ ਨਾਇਕ ਖੁਦਕੁਸ਼ੀ ਕੇਸ ਦੇ ਇੱਕ ਮੁਲਜ਼ਮ ਵਜੋਂ ਨਿਆਂਇਕ ਹਿਰਾਸਤ ਵਿੱਚ ਅਲੀਬਾਗ ਵਿੱਚ ਕੁਝ ਰਾਤਾਂ ਬਿਤਾ ਚੁੱਕੇ ਹਨ

ਅਰਨਬ ਕੀ ਕਹਿੰਦੇ ਹਨ?

ਦੂਜੇ ਪਾਸੇ ਅਰਨਬ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿੱਚ ਉਨ੍ਹਾਂ ਦੇ ਖਿਲਾਫ਼ ਕਈ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਨਿਸ਼ਾਣਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਤਰਕਾਰੀ ਸੰਬੰਧੀ ਸਵਾਲ ਪੁੱਛਣ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੇ ਇੱਕ ਵਿਧਾਇਕ ਦੁਆਰਾ ਅਰਨਬ ਦੇ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਵੀ ਪੇਸ਼ ਕੀਤਾ ਗਿਆ ਹੈ।

ਅਰਨਬ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਚੀਫ਼ ਜਸਟਿਸ ਬੌਬਡੇ ਨੇ ਮਹਾਰਾਸ਼ਟਰ ਅਸੈਂਬਲੀ ਦੇ ਸੈਕਟਰੀ ਨੂੰ ਕਿਹਾ ਹੈ ਕਿ ਉਹ ਅਰਨਬ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਨਾ ਕਰਨ ਜਦ ਤੱਕ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਲੈਂਦਾ।

ਅਰਨਬ ਪਹਿਲਾਂ ਹੀ ਅਨਵੇ ਨਾਇਕ ਖੁਦਕੁਸ਼ੀ ਕੇਸ ਦੇ ਇੱਕ ਮੁਲਜ਼ਮ ਵਜੋਂ ਨਿਆਂਇਕ ਹਿਰਾਸਤ ਵਿੱਚ ਅਲੀਬਾਗ ਵਿੱਚ ਕੁਝ ਰਾਤ ਬਿਤਾ ਚੁੱਕੇ ਹਨ। ਉਨ੍ਹਾਂ ਨੂੰ ਇੱਕ ਸਰਕਾਰੀ ਸਕੂਲ ਵਿੱਚ ਰੱਖਿਆ ਗਿਆ ਹੈ, ਜਿਹੜਾ ਕਿ ਇੱਕ ਕੋਵਿਡ -19 ਲਈ ਨਿਰਧਾਰਤ ਕੇਂਦਰ ਹੈ।

ਕੋਵਿਡ -19 ਦੇ ਜੇਲ੍ਹ ਦੇ ਅੰਦਰ ਫੈਲਣ ਤੋਂ ਰੋਕਣ ਲਈ ਕਈ ਮੁਲਜ਼ਮਾਂ ਨੂੰ ਕੁਆਰੰਟੀਨ ਸੈਂਟਰਾਂ ਵਿੱਚ ਰੱਖਿਆ ਜਾ ਰਿਹਾ ਹੈ ਨਾ ਕਿ ਜੇਲ੍ਹ ਅੰਦਰ।

ਅਨਵੇ ਨਾਈਕ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਐਫ਼ਆਈਆਰ ਰੱਦ ਕਰਨ ਦੀ ਅਪੀਲ ਬੰਬੇ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ।

ਅਰਨਬ ਗੋਸਵਾਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰਨਬ ਨੂੰ ਕੁਝ ਸੱਚਾਈ ਦਾ ਮਸੀਹਾ ਮੰਨਦੇ ਹਨ ਜੋ ਤਾਕਤਵਰ ਨੂੰ ਪ੍ਰਸ਼ਨ ਪੁੱਛਣ ਦੀ ਹਿੰਮਤ ਕਰਦਾ ਹੈ

ਕੁਝ ਅਰਨਬ ਦੇ ਪੱਖ ’ਚ ਅਤੇ ਕੁਝ ਖ਼ਿਲਾਫ਼ ਕਿਉਂ

ਭਾਰਤ ਵਿਚ ਪੱਤਰਕਾਰਾਂ ਦਾ ਭਾਈਚਾਰਾ ਅਤੇ ਜਨਤਾ ਇਸ ਗ੍ਰਿਫ਼ਤਾਰੀ ਨੂੰ ਲੈ ਕੇ ਵੰਡੀ ਹੋਈ ਹੈ।

ਅਰਨਬ ਨੂੰ ਕੁਝ ਸੱਚਾਈ ਦਾ ਮਸੀਹਾ ਮੰਨਦੇ ਹਨ ਜੋ ਤਾਕਤਵਰ ਨੂੰ ਪ੍ਰਸ਼ਨ ਪੁੱਛਣ ਦੀ ਹਿੰਮਤ ਕਰਦਾ ਹੈ।

ਦੂਸਰੇ ਸੋਚਦੇ ਹਨ ਕਿ ਉਸ ਦੇ ਕੰਮ ਨੂੰ ਪੱਤਰਕਾਰੀ ਨਹੀਂ ਕਿਹਾ ਜਾ ਸਕਦਾ ਜਿੱਥੇ ਉਹ ਭਾਜਪਾ ਦੇ ਵਿਰੋਧੀਆਂ ਨੂੰ ਚੁਣੌਤੀਪੂਰਵਕ ਪ੍ਰਸ਼ਨ ਪੁੱਛਦਾ ਹੈ ਅਤੇ ਉਹ ਭਾਜਪਾ ਦੇ ਰਾਜਨੀਤਿਕ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਰਨਬ ਨੂੰ ਸਰਕਾਰ ਦਾ ਸਮਰਥਨ ਮਿਲਿਆ ਹੈ। ਜਦੋਂ ਉਹ ਗ੍ਰਿਫ਼ਤਾਰ ਹੋਏ - ਗ੍ਰਹਿ ਮੰਤਰੀ ਤੋਂ ਲੈ ਕੇ ਝਾਰਖੰਡ ਦੇ ਮੁੱਖ ਮੰਤਰੀ - ਬਹੁਤ ਸਾਰੇ ਭਾਜਪਾ ਨੇਤਾਵਾਂ ਨੇ ਅਰਨਬ ਦੇ ਸਮਰਥਨ ਵਿੱਚ ਟਵੀਟ ਕੀਤੇ।

ਇਹ ਝਗੜਾ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)