ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਦਿਨ ਲਈ ਪੈਰੋਲ ਮਿਲਣ 'ਤੇ ਕੀ ਬੋਲੇ ਜੇਲ੍ਹ ਮੰਤਰੀ - ਹੋਰ ਅਹਿਮ ਖ਼ਬਰਾਂ

ਗੁਰਮੀਤ ਰਾਮ ਰਹੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੇਰਾ ਮੁਖੀ ਗੁਰਮੀਤ ਰਾਮ ਰਹੀਮ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਤੂਬਰ ਮਹੀਨੇ ਇੱਕ ਦਿਨ ਦੀ ਬੇਲ ਦਿੱਤੀ ਗਈ ਸੀ ਜਿਸ ਬਾਰੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਪੁਸ਼ਟੀ ਕੀਤੀ ਹੈ। ਨਾਲ ਹੀ ਦੱਸਾਂਗੇ ਕਿ ਪੰਜਾਬ ਵਿੱਚ ਟਰੇਨਾਂ ਭੇਜਣ ਬਾਰੇ ਰੇਲਵੇ ਨੇ ਕੀ ਕਿਹਾ ਹੈ।

ਇਹ ਵੀ ਪੜ੍ਹੋ-

1. ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਦਿਨ ਲਈ ਮਿਲੀ ਸੀ ਪੈਰੋਲ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਤੂਬਰ ਮਹੀਨੇ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਜਿਸ ਦੀ ਪੁਸ਼ਟੀ ਖ਼ੁਦ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਕੀਤੀ ਹੈ।

ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਦੱਸਿਆ ਕਿ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ।

ਉਨ੍ਹਾਂ ਦੱਸਿਆ ਕਿ ਗੁਰਮੀਤ ਰਾਮ ਰਹੀਮ ਦੀ ਮਾਂ ਦੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਉਨ੍ਹਾਂ ਨੂੰ 1 ਦਿਨ ਲਈ ਬੇਲ ਦਿੱਤੀ ਗਈ ਸੀ।

ਉਨ੍ਹਾਂ ਕਿਹਾ, "ਡੇਰਾ ਮੁਖੀ ਨੂੰ ਕਾਨੂੰਨ ਦੇ ਅਧਾਰ 'ਤੇ ਬੇਲ ਮਿਲੀ ਸੀ। ਪੁਲਿਸ ਹਿਰਾਸਤ ਵਿੱਚ ਰਾਮ ਰਹੀਮ ਨੂੰ ਆਪਣੀ ਮਾਂ ਨੂੰ ਮਿਲਣ ਲਈ ਲਿਜਾਇਆ ਗਿਆ ਸੀ।"

ਰਾਮ ਰਹੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਮਾਨਤ ਰੋਹਤਕ ਦੀ ਸੁਨਾਰੀਆ ਜੇਲ੍ਹ ਸੁਪਰਡੈਂਟ ਦੁਆਰਾ 24 ਅਕਤੂਬਰ ਲਈ ਜਾਰੀ ਕੀਤੀ ਗਈ ਸੀ

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਬੇਲ ਪੁਲਿਸ ਦੇ ਅਧਿਕਾਰ ਤਹਿਤ ਮਿਲੀ ਸੀ। ਇਹ ਸਿਰਫ਼ ਇੱਕ ਦਿਨ ਦੀ ਬੇਲ ਸੀ ਜੇਕਰ ਜ਼ਿਆਦਾ ਵਕਤ ਲਈ ਹੁੰਦੀ ਤਾਂ ਸਰਕਾਰ ਅਤੇ ਅਦਾਲਤ ਦਾ ਦਖ਼ਲ ਹੋਣਾ ਸੀ।

ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਹ ਜਮਾਨਤ ਰੋਹਤਕ ਦੀ ਸੁਨਾਰੀਆ ਜੇਲ੍ਹ ਸੁਪਰਡੈਂਟ ਦੁਆਰਾ 24 ਅਕਤੂਬਰ ਲਈ ਜਾਰੀ ਕੀਤੀ ਗਈ ਸੀ।

ਉਨ੍ਹਾਂ ਕਿਹਾ, "ਸਾਡੇ ਕੋਲੋ ਉਸ ਦਿਨ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਅਮਨ-ਕਾਨੂੰਨ ਦੀ ਸਥਿਤੀ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਡੀਐਸਪੀ ਪੱਧਰ ਦੀ ਅਗਵਾਈ ਵਾਲੀ ਪੁਲਿਸ ਟੀਮ ਦੇ ਅਧਿਕਾਰੀ ਉਨ੍ਹਾਂ ਨੂੰ ਪੁਲਿਸ ਦੀ ਗੱਡੀ ਵਿਚ ਗੁਰੂਗ੍ਰਾਮ ਦੇ ਹਸਪਤਾਲ ਲੈ ਗਏ ਸਨ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਲੈ ਆਏ ਸਨ।"

ਦੱਸ ਦੇਇਏ ਕਿ ਰਾਮ ਰਹੀਮ ਵੱਲੋਂ ਚਾਰ ਵਾਰ ਪਹਿਲਾਂ ਵੀ ਬੇਲ ਲਈ ਅਰਜ਼ੀ ਲਗਾਈ ਜਾ ਚੁੱਕੀ ਹੈ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।

ਸਾਲ 2019 'ਚ ਅਪ੍ਰੈਲ, ਮਈ ਅਤੇ ਜੂਨ ਮਹੀਨੇ ਨੂੰ ਅਰਜ਼ੀ ਦਾਖ਼ਲ ਕੀਤੀ ਗਈ ਸੀ। ਚੌਥੀ ਵਾਰ ਸਾਲ 2020 ਦੇ ਅਪ੍ਰੈਲ ਮਹੀਨੇ 'ਚ ਅਰਜ਼ੀ ਦਾਖ਼ਲ ਕੀਤੀ ਗਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ।

2. 'ਟਰੇਨਾਂ ਪੰਜਾਬ ਦੇ ਬਾਹਰ ਖੜ੍ਹ ਕੇ ਉਡੀਕ ਕਰ ਰਹੀਆਂ, ਟਰੈਕ ਕਲੀਅਰ ਕਰਵਾਓ'

ਟਰੇਨਾਂ

ਤਸਵੀਰ ਸਰੋਤ, BBC/SURINDER MANN

'ਟਰੇਨਾਂ ਪੰਜਾਬ ਦੇ ਬਾਹਰ ਕੋਲਾ, ਤੇ ਹੋਰ ਵਸਤਾਂ ਲੈ ਕੇ ਤਿਆਰ ਖੜੀਆਂ ਹਨ, ਸਾਡੇ ਸਟਾਫ਼ ਨੂੰ ਕੌਨਫੀਡੈਂਸ ਨਹੀਂ ਆ ਰਿਹਾ ਕਿ ਗੱਡੀਆਂ ਚਲਾਈਆਂ ਜਾਣ। ਕੋਈ ਸਾਨੂੰ ਇਹ ਕਹਿ ਸਕਦਾ ਕਿ ਟਰੈਕ ਤੇ ਕਿਹੜੀਆਂ ਗੱਡੀਆਂ ਚਲਾਈਆਂ ਜਾਣ ਕਿਹੜੀਆਂ ਨਹੀਂ'

ਇਹ ਕਹਿਣਾ ਹੈ ਪੰਜਾਬ ਵਿੱਚ ਰੇਲਗੱਡੀਆਂ ਚਲਾਏ ਜਾਣ ਦੇ ਮੁੱਦੇ 'ਤੇ ਭਾਰਤੀ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵਿਨੋਦ ਕੁਮਾਰ ਯਾਦਵ ਦਾ।

ਇੱਕ ਵਰਚੂਅਲ ਪ੍ਰੈਸ ਕਾਨਫਰੰਸ ਰਾਹੀਂ ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ, ''ਪੰਜਾਬ ਵਿੱਚ 22 ਸਟੇਸ਼ਨ ਅਜਿਹੇ ਹਨ ਜਿੱਥੇ ਸਟੇਸ਼ਨ ਦੇ ਬਾਹਰ ਲੋਕ ਧਰਨੇ 'ਤੇ ਬੈਠੇ ਹਨ, ਇੱਕ ਸਟੇਸ਼ਨ ਅਜਿਹਾ ਹੈ ਜਿੱਥੇ ਲੋਕ ਅੰਦਰ ਬੈਠੇ ਹਨ, ਸਟੇਸ਼ਨ ਮਾਸਟਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਿਰਫ਼ ਮਾਲ ਗਡੀਆਂ ਚਲਾਓ ਪੈਸੇਂਜਰ ਨਹੀਂ।''

ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲਾਂ ਖਿਲਾਫ ਕੀਤੇ ਜਾ ਰੇਹ ਅੰਦਲੋਨ ਨੂੰ ਰੇਲ ਪੱਟੜੀਆਂ ਤੋਂ ਹਟਾ ਕੇ ਸਟੇਸ਼ਨ ਦੇ ਬਾਹਰ ਸ਼ਿਫਟ ਕਰ ਦਿੱਤਾ ਹੈ।

ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਸਕਿਊਰਿਟੀ ਦੇ ਮਸਲੇ ਨੂੰ ਲੈ ਕੇ ਰੇਲਾਂ ਨਾ ਚਲਾਉਣ ਉੱਤੇ ਸਹਿਮਤੀ ਨਹੀਂ ਬਣ ਪਾ ਰਹੀ।

ਵੀਡੀਓ ਕੈਪਸ਼ਨ, ਰੇਲ ਸੇਵਾ ਬੰਦ ਹੋਣ ਨਾਲ ਪੰਜਾਬ ਕਿਸ ਤਰ੍ਹਾਂ ਪ੍ਰਭਾਵਿਤ ਹੋਇਆ

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਨੇ ਹੋਰ ਕੀ ਕਿਹਾ

  • ਪੰਜਾਬ ਵਿੱਚ 22 ਸਤੰਬਰ ਤੋਂ ਹਾਲਾਤ ਅਜਿਹੇ ਬਣੇ ਹੋਏ ਹਨ, 30 ਸਤੰਬਰ ਤੋਂ ਮਾਲਗੱਡੀਆਂ ਚਲਾਉਣਾ ਵੀ ਔਖਾ ਹੋ ਗਿਆ।
  • 22 ਅਕਤੂਬਰ ਨੂੰ ਰਾਜ ਸਰਕਾਰ ਵੱਲੋਂ ਸਥਾਨਕ ਰੇਲਵੇ ਅਧਿਕਾਰੀਆਂ ਨੂੰ ਸੰਦੇਸ਼ ਮਿਲਿਆ ਕਿ ਜਾਮ ਖ਼ਤਮ ਹੋ ਜਾਏਗਾ ਅਤੇ ਰੇਲਵੇ ਟਰੇਨਾ ਸ਼ੁਰੂ ਕਰੇ।
  • ਪੰਜਾਬ ਦੇ ਅਰਥਚਾਰੇ ਲਈ ਅਤੇ ਜੰਮੂ ਕਸ਼ਮੀਰ ਵਿੱਚ ਫੌਜ ਨੂੰ ਵਸਤਾਂ ਪਹੁੰਚਾਉਣ ਲਈ ਅਸੀਂ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ।
  • ਕੁਝ ਚਲਦੀਆਂ ਟਰੇਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਈ ਵਾਰ ਡਰਾਈਵਰਾਂ ਨੇ ਦੁਰਘਟਨਾ ਹੋਣ ਤੋਂ ਰੋਕਿਆ, 24 ਅਕਤੂਬਰ ਨੂੰ ਸਾਨੂੰ ਗੁੱਡਸ ਟਰੇਨਾਂ ਵੀ ਰੋਕਣੀਆਂ ਪਈਆਂ।
  • ਭਾਰਤੀ ਰੇਲ ਅਪੀਲ ਕਰ ਰਹੀ ਹੈ ਕਿ ਸਾਨੂੰ ਸਕਿਊਰਿਟੀ ਕਲੀਅਰੈਂਸ ਮਿਲੇ ਅਤੇ ਅਸੀਂ ਗੱਡੀਆਂ ਚਲਾ ਸਕੀਏ।
  • ਕੱਲ ਪੂਰੇ ਦਿਨ ਬੈਠਕਾਂ ਚੱਲੀਆਂ, ਨਤੀਜਾ ਕੱਢਣ ਦੀ ਕੋਸ਼ਿਸ਼ ਹੋਈ ਪਰ ਸੂਬਾ ਸਰਕਾਰ ਵੱਲੋ ਸੰਦੇਸ਼ ਮਿਲਿਆ ਕਿ ਟਰੈਕ ਕਲੀਅਰ ਹੈ, ਸਿਰਫ਼ ਗੁੱਡਸ ਟਰੇਨ ਲਈ।
  • ਇਹ ਸੰਦੇਸ਼ ਭਰਮ ਪੈਦਾ ਕਰਦਾ ਹੈ, ਅਜਿਹਾ ਨਹੀਂ ਹੁੰਦਾ 24 ਤੋਂ 29 ਸਤੰਬਰ ਅਤੇ 22 ਤੋਂ 24 ਅਕਤੂਬਰ ਤੱਕ ਦੇ ਤਜਰਬੇ ਤੋਂ ਬਾਅਦ ਟਰੇਨਾਂ ਨੂੰ ਰੋਕਣਾ ਪਿਆ।
  • ਜੇਕਰ ਸੂਬਾ ਸਰਕਾਰਾਂ ਇਹ ਦੱਸਣ ਕਿ ਇਸ ਟਰੈਕ 'ਤੇ ਇਹ ਟਰੇਨ ਚਲਾਓ ਇਹ ਨਹੀਂ, ਤਾਂ ਇਹ ਸੰਭਵ ਨਹੀਂ ਹੈ।
  • ਅਸੀਂ ਵਾਰ ਵਾਰ ਅਪੀਲ ਕਰ ਰਹੇ ਹਾਂ ਸਾਨੂੰ ਸਕਿਊਰਿਟੀ ਮਿਲੇ ਅਤੇ ਆਪਣੇ ਹਿਸਾਬ ਨਾਲ ਸੰਚਾਲਨ ਕਰੀਏ।
  • ਯਾਤਰੀਆਂ ਨੇ ਟਰੇਨਾਂ ਦੀਆਂ ਟਿਕਟਾਂ ਬੁੱਕ ਕਰਵਾਈਆਂ ਹਨ, ਤਿਓਹਾਰਾਂ ਦਾ ਮੌਸਮ ਹੈ। ਲੋਕਾਂ ਦੇ ਬੁੱਕ ਕੀਤੇ ਟਿਕਟ ਕੈਂਸਲ ਹੋ ਰਹੇ ਹਨ।
  • ਪੰਜਾਬ ਲਈ ਵੀ ਅਸੀਂ ਤਿਓਹਾਰਾਂ ਵਿੱਚ ਟਰੇਨਾਂ ਚਲਾਈਏ, ਸਾਡੀ ਪੂਰੀ ਤਿਆਰੀ ਹੈ। ਗੁੱਡਸ ਟਰੇਨਾਂ ਪੰਜਾਬ ਦੇ ਬਾਹਰ ਕੋਲਾ, ਅਤੇ ਹੋਰ ਵਸਤਾਂ ਲੈ ਕੇ ਤਿਆਰ ਖੜੀਆਂ ਹਨ।
ਕਿਸਾਨ ਮੁਜ਼ਾਹਰੇ

ਤਸਵੀਰ ਸਰੋਤ, Ravinder Singh Robin/BBC

ਕੈਪਟਨ ਦੇ ਚੁੱਕੇ ਹਨ ਸੁਰੱਖਿਆ ਦਾ ਭਰੋਸਾ, ਕਿਸਾਨ ਕੀ ਕਹਿੰਦੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਭਰੋਸਾ ਦੇ ਰਹੇ ਹਨ ਕਿ ਰੇਲਵੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਏਗਾ। ਜੰਤਰ-ਮੰਤਰ 'ਤੇ ਧਰਨੇ ਦੌਰਾਨ ਵੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਅੰਦਰ ਨਿਰਵਿਘਨ ਰੇਲ ਸੇਵਾ ਦੀ ਗਾਰੰਟੀ ਲੈਂਦੇ ਹਨ, ਰੇਲਵੇ ਪੰਜਾਬ ਅੰਦਰ ਸੇਵਾ ਸ਼ੁਰੂ ਕਰੇ।

ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਨਿੱਜੀ ਬਿਜਲੀ ਘਰਾਂ ਨੂੰ ਜਾਣ ਵਾਲੇ ਰੇਲ ਟਰੈਕ ਨੂੰ ਛੱਡ ਕੇ ਬਾਕੀ ਰੇਲ ਟਰੈਕ ਖਾਲੀ ਹਨ।

ਉਸ ਤੋਂ ਬਾਅਦ ਫਿਰ ਚਾਰ ਨਵੰਬਰ ਨੂੰ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਰੇਲਵੇ ਟਰੈਕ ਦੇ ਨੇੜਲੇ ਪਲੈਟਫਾਰਮਾਂ ਤੇ ਲਗਾਏ ਧਰਨੇ ਵੀ 18 ਨਵੰਬਰ ਤੱਕ ਪੂਰੀ ਤਰ੍ਹਾਂ ਚੁੱਕਣ ਦਾ ਐਲਾਨ ਕੀਤਾ।

ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ, "ਜਿੱਥੇ-ਜਿੱਥੇ ਵੀ ਰੇਲਵੇ ਸਟੇਸ਼ਨਾਂ ਜਾਂ ਪਲੇਟਫਾਰਮਾਂ 'ਤੇ ਕਿਸਾਨ ਬੈਠੇ ਸਨ, ਅਸੀਂ ਉਹਨਾਂ ਨੂੰ ਕਿਹਾ ਹੈ ਕਿ ਉੱਥੋਂ ਉੱਠ ਕੇ ਸਟੇਸ਼ਨਾਂ ਦੇ ਬਾਹਰ ਪਾਰਕਾਂ ਜਾਂ ਹੋਰ ਬੈਠਣ ਦੀਆਂ ਥਾਵਾਂ 'ਤੇ ਧਰਨੇ ਰੱਖਣ, ਕਿਉਂਕਿ ਜੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਪੰਜਾਬ ਅੰਦਰ ਮਾਲ ਗੱਡੀਆਂ ਨਾ ਭੇਜਣ ਦਾ ਕਾਰਨ ਪਲੇਟਫਾਰਮਾਂ 'ਤੇ ਕਿਸਾਨਾਂ ਦੇ ਬੈਠਣ ਨੂੰ ਕਹਿ ਰਹੇ ਹਨ ਤਾਂ ਉਹ ਬਹਾਨਾ ਵੀ ਖਤਮ ਹੋ ਸਕੇ। ਯਾਤਰੀ ਟਰੇਨਾ ਨਾ ਚੱਲਣ ਦੇਣ ਦੇ ਫੈਸਲੇ 'ਤੇ ਅਸੀਂ ਅੜੇ ਹੋਏ ਹਾਂ। 18 ਨਵੰਬਰ ਨੂੰ ਅਗਲੀ ਮੀਟਿੰਗ ਵਿੱਚ ਅੱਗੇ ਦੀ ਰਣਨੀਤੀ ਉਲੀਕਾਂਗੇ।"

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰੇਲ ਮੰਤਰੀ ਦਾ ਪੱਖ ਕੀ ਹੈ

ਪੰਜਾਬ ਬੀਜੇਪੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੇਂਦਰ,ਪੰਜਾਬ ਵਿੱਚ ਰੇਲਵੇ ਸੇਵਾ ਮੁੜ ਸ਼ੁਰੂ ਕਰਨ ਨੂੰ ਤਿਆਰ ਹੈ ਜੇਕਰ ਸੂਬੇ ਦੇ ਮੁੱਖ ਮੰਤਰੀ ਭਰੋਸਾ ਦਵਾਉਣ ਕਿ ਸੂਬੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨ ਰੇਲਵੇ ਦੀ ਜਾਇਦਾਦ ਅਤੇ ਸਟਾਫ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ।

ਇਹ ਬਿਆਨ ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ 22 ਮੈਂਬਰੀ ਵਫ਼ਦ ਦੀ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਪੰਜ ਨਵੰਬਰ ਨੂੰ ਹੋਈ ਬੈਠਕ ਬਾਅਦ ਆਇਆ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)