ਪੰਜਾਬ ਦੇ ਵਿਧਾਇਕਾਂ ਨਾਲ ਕੈਪਟਨ ਅਮਰਿੰਦਰ ਦਾ ਦਿੱਲੀ ਧਰਨਾ, ਮੁੱਖ ਮੰਤਰੀ ਅਰਾਜਕਤਾ ਫੈਲਾ ਰਹੇ - ਭਾਜਪਾ - 5 ਅਹਿਮ ਖ਼ਬਰਾਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਮਿਲਣ ਤੋਂ ਇਨਕਾਰ ਕਰਨ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਪੰਜਾਬ ਦੇ ਵਿਧਾਇਕਾਂ ਵੱਲੋਂ ਦਿੱਲੀ ਦੇ ਰਾਜਘਾਟ 'ਤੇ ਰੱਖੇ ਧਰਨੇ ਦੀ ਆਪ ਅਗਵਾਈ ਕਰਨਗੇ।

ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਬਹਾਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ, ਸੂਬੇ ਵਿੱਚ ਬਿਜਲੀ ਸੰਕਟ ਅਤੇ ਲੋੜੀਂਦੀਆਂ ਵਸਤਾਂ ਦੀ ਸਪਲਾਈ ਦੇ ਮੱਦੇਨਜ਼ਰ ਧਰਨੇ 'ਤੇ ਬੈਠਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਰਾਜਘਾਟ 'ਤੇ ਇੱਕ ਸੰਕੇਤਕ ਧਰਨਾ ਕਰਨ ਜਾ ਰਹੇ ਹਨ ਤਾਂ ਜੋ ਸੂਬੇ ਦੇ ਹਾਲਾਤ ਵੱਲ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਮਾਲਗੱਡੀਆਂ ਦੀ ਬਹਾਲੀ ਨਾ ਹੋਣ ਕਰਕੇ ਬਿਜਲੀ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਅਤੇ ਖੇਤੀਬਾੜੀ ਤੇ ਸਬਜ਼ੀਆਂ ਦੀ ਸਪਲਾਈ ਵੀ ਰੁਕੀ ਹੋਈ ਹੈ।

ਹਾਲਾਂਕਿ ਦਿੱਲੀ ਵਿੱਚ ਧਾਰਾ 144 ਲੱਗੀ ਹੋਈ ਹੈ, ਵਿਧਾਇਕ ਪੰਜਾਬ ਭਵਨ ਤੋਂ 4 ਬੈਚਾਂ ਵਿੱਚ ਗਾਂਧੀ ਦੀ ਸਮਾਧੀ ਵੱਲ ਜਾਣਗੇ ਅਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਦੌਰਾਨ ਉਹ ਸਵੇਰੇ 10.30 ਵਜੇ ਪਹਿਲੇ ਬੈਚ ਦੀ ਅਗਵਾਈ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸੀ ਵਿਧਾਇਕਾਂ ਦੇ ਧਰਨੇ ਦੀ ਅਗਵਾਈ ਕਰਨ ਦਾ ਐਲਾਨ ਤੋਂ ਬਾਅਦ ਭਾਜਪਾ ਆਗੂ ਤਰੁਣ ਚੁੰਘ ਨੇ ਕੈਪਟਨ ਨੂੰ ਸੂਬੇ ਵਿੱਚ ਅਰਾਜਕਤਾ ਫੈਲਾਉਣ ਦਾ ਜ਼ਿੰਮੇਵਾਰ ਦੱਸਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਦਿਲਜੀਤ ਦੋਸਾਂਝ ਕਿਉਂ 'ਫਗਵਾੜੇ ਦੀ ਬੇਬੇ' ਕੋਲ ਸਭ ਨੂੰ ਜਾਣ ਲਈ ਕਹਿ ਰਹੇ ਹਨ...

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਗਵਾੜਾ ਦੀ ਇੱਕ ਬੇਬੇ ਦਾ ਵੀਡੀਓ ਸ਼ੇਅਰ ਕੀਤਾ ਹੈ ਜੋ ਪਰਾਂਠੇ ਬਣਾਉਂਦੇ ਹਨ।

ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਫਗਵਾੜਾ ਗੇਟ ਕੋਲ ਬੈਠਦੇ ਨੇ ਬੇਬੇ ਜੀ....ਮੇਰੇ ਪਰਾਂਠੇ ਪਕਾਏ ਜਦੋਂ ਜਲੰਧਰ ਸਾਈਡ ਗਿਆ ਸੀ...ਤੁਸੀਂ ਵੀ ਜ਼ਰੂਰ ਜਾ ਕੇ ਆਇਓ"

ਦਿਲਜੀਤ ਨੇ ਅੱਗੇ ਲਿਖਿਆ, "ਅਮੀਰ ਜਾਂ ਗਰੀਬ ਜਾਂ ਕੋਈ ਕਿੰਨਾ ਕਾਮਯਾਬ ਹੈ ਜਾਂ ਨਹੀਂ...ਇਹ ਰੇਸ ਨਹੀਂ ਹੈ ਜ਼ਿੰਦਗੀ ਦੀ ਪਿਆਰਿਓ...ਕੌਣ ਜ਼ਿੰਦਗੀ ਦੀ ਬਾਜ਼ੀ ਜਿੱਤੀ ਬੈਠਾ ਇਹ ਕਿਸੀ ਨੂੰ ਨਹੀਂ ਪਤਾ...ਰੱਬ ਦੀ ਰਜ਼ਾ 'ਚ ਰਾਜ਼ੀ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਆਉਂਦਾ....ਰਿਸਪੈਕਟ"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵਿਆਨਾ 'ਚ 'ਅੱਤਵਾਦੀ ਹਮਲਾ', 6 ਥਾਵਾਂ ਉੱਤੇ ਅੰਨ੍ਹੇਵਾਹ ਫਾਇਰਿੰਗ

ਆਸਟ੍ਰੀਆ ਦੀ ਰਾਜਧਾਨੀ ਵਿਆਨਾ ਵਿੱਚ 6 ਥਾਵਾਂ 'ਤੇ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 17 ਲੋਕ ਜਖ਼ਮੀ ਹੋਏ ਹਨ।

ਮਰਨ ਵਾਲਿਆਂ ਵਿੱਚ ਦੋ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ।

ਇਸ ਤੋਂ ਬਾਅਦ ਪੁਲਿਸ ਸ਼ੱਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਅਜਿਹੇ 'ਚ ਪੁਲਿਸ ਨੇ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕੀਤੀ ਹੈ।

ਪੁਲਿਸ ਨੇ ਮਾਰੇ ਗਏ ਇੱਕ ਹਥਿਆਰਬੰਦ 20 ਸਾਲਾਂ ਨੌਜਵਾਨ ਨੂੰ "ਇਸਲਾਮਿਕ ਸਟੇਟ" ਦਾ ਹਮਲਾਵਰ ਦੱਸਿਆ ਹੈ। ਉਹ ਦਸੰਬਰ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਟਰੰਪ ਜਾ ਬਾਇਡਨ ਕੌਣ ਹੋਵੇਗਾ ਅਗਲਾ ਰਾਸ਼ਟਰਪਤੀ

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਅਸਰ ਦੇਸ਼ ਅਤੇ ਵਿਦੇਸ਼ਾਂ ਦੋਹਾਂ 'ਚ ਹੁੰਦਾ ਹੈ। ਇਸ ਲਈ ਇਸ ਦੇ ਨਤੀਜੇ ਲਗਭਗ ਸਭ ਨੂੰ ਪ੍ਰਭਾਵਿਤ ਕਰਦੇ ਹਨ।

ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੁਣਨ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।

ਰਿਪਬਲਿਕਨਜ਼ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹਨ ਅਤੇ ਡੈਮੋਕ੍ਰੇਟਜ਼ ਦੇ ਉਮੀਦਵਾਰ ਜੋਅ ਬਾਇਡਨ ਹਨ।

ਆਓ ਇੱਕ ਸੰਖੇਪ ਝਾਤ ਮਾਰਦੇ ਹਾਂ ਕਿ ਚੋਣਾਂ ਦੇ ਦਿਨ ਕੀ ਕੁਝ ਹੋਇਆ, ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰੋਨਾਵਾਇਰਸ: ਕੀ ਭਾਰਤੀਆਂ 'ਤੇ ਇਸ ਦਾ ਘੱਟ ਅਸਰ ਹੋ ਰਿਹਾ ਹੈ

ਲੱਖਾਂ ਭਾਰਤੀ ਸੰਘਣੀ ਵਸੋਂ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਸਾਫ਼ ਪਾਣੀ ਤੱਕ ਪਹੁੰਚ ਬਹੁਤ ਸੀਮਤ ਹੈ, ਬਿਨ੍ਹਾਂ ਸਾਫ਼-ਸਫਾਈ ਦੇ ਭੋਜਨ ਖਾਂਦੇ ਹਨ, ਗੰਦੀ ਹਵਾ ਵਿੱਚ ਸਾਹ ਲੈਣ ਲਈ ਮਜ਼ਬੂਰ ਹਨ।

ਖੋਜਕਾਰਾਂ ਨੇ ਪਾਇਆ ਹੈ ਕਿ ਇਹ ਸਭ ਉਨ੍ਹਾਂ ਨੂੰ ਅਛੂਤ ਬਿਮਾਰੀਆਂ ਜਿਵੇਂ ਕਿ ਗੰਭੀਰ ਸਾਹ ਦੇ ਰੋਗਾਂ, ਕੈਂਸਰ ਅਤੇ ਸ਼ੂਗਰ ਰੋਗ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ।

ਸਰਕਾਰੀ ਰਿਪੋਰਟ ਮੁਤਾਬਿਕ ਇਹ ਬਿਮਾਰੀ ਵਧਾਉਣ ਵਿੱਚ ਧਿਆਨ ਦੇਣ ਯੋਗ ਯੋਗਦਾਨ ਪਾਉਂਦਾ ਹੈ। ਇਕੱਲੇ ਹਵਾ ਦੇ ਪ੍ਰਦੂਸ਼ਣ ਨਾਲ ਹੀ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)