ਦਿਲਜੀਤ ਦੋਸਾਂਝ ਕਿਉਂ 'ਫਗਵਾੜਾ ਦੀ ਬੇਬੇ' ਕੋਲ ਸਭ ਨੂੰ ਜਾਣ ਲਈ ਕਹਿ ਰਹੇ ਹਨ...

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਗਵਾੜਾ ਦੀ ਇੱਕ ਬੇਬੇ ਦਾ ਵੀਡੀਓ ਸ਼ੇਅਰ ਕੀਤਾ ਹੈ ਜੋ ਪਰਾਂਠੇ ਬਣਾਉਂਦੇ ਹਨ।

ਦਿਲਜੀਤ ਦੋਸਾਂਝ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਫਗਵਾੜਾ ਗੇਟ ਕੋਲ ਬੈਠਦੇ ਨੇ ਬੇਬੇ ਜੀ....ਮੇਰੇ ਪਰਾਂਠੇ ਪਕਾਏ ਜਦੋਂ ਜਲੰਧਰ ਸਾਈਡ ਗਿਆ ਸੀ...ਤੁਸੀਂ ਵੀ ਜ਼ਰੂਰ ਜਾ ਕੇ ਆਇਓ"

ਦਿਲਜੀਤ ਨੇ ਅੱਗੇ ਲਿਖਿਆ, "ਅਮੀਰ ਜਾਂ ਗਰੀਬ ਜਾਂ ਕੋਈ ਕਿੰਨਾ ਕਾਮਯਾਬ ਹੈ ਜਾਂ ਨਹੀਂ...ਇਹ ਰੇਸ ਨਹੀਂ ਹੈ ਜ਼ਿੰਦਗੀ ਦੀ ਪਿਆਰਿਓ...ਕੌਣ ਜ਼ਿੰਦਗੀ ਦੀ ਬਾਜ਼ੀ ਜਿੱਤੀ ਬੈਠਾ ਇਹ ਕਿਸੀ ਨੂੰ ਨਹੀਂ ਪਤਾ...ਰੱਬ ਦੀ ਰਜ਼ਾ 'ਚ ਰਾਜ਼ੀ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਆਉਂਦਾ....ਰਿਸਪੈਕਟ"

ਇਹ ਵੀ ਪੜ੍ਹੋ

ਇੰਸਟਾਗ੍ਰਾਮ 'ਤੇ ਇਸ ਪੋਸਟ ਨੂੰ ਹੁਣ ਤੱਕ 13 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ।

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਵੀ ਇਸ ਵੀਡੀਓ 'ਤੇ ਕੁਮੈਂਟ ਕੀਤਾ ਹੈ।

ਦਿਲਜੀਤ ਤੋਂ ਬਾਅਦ ਐਮੀ ਵਿਰਕ ਨੇ ਵੀ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਪਾਉਂਦਿਆਂ ਲਿਖਿਆ, "ਵੀਡੀਓ ਜਲੰਧਰ ਸਿਟੀ ਦੀ ਹੈ...(ਸ਼ਾਇਦ ਫਗਵਾੜਾ ਗੇਟ)...ਉਮੀਦ ਹੈ ਕਿ ਤੁਸੀਂ ਸਾਰੇ ਵੀਡੀਓ ਵੇਖੋਗੇ ਅਤੇ ਜ਼ਰੂਰ ਜਾ ਕੇ ਆਓਗੇ...."

ਇਸ ਵੀਡੀਓ 'ਤੇ ਨੀਰੂ ਬਾਜਵਾ ਨੇ ਵੀ ਕੁਮੈਂਟ ਕੀਤਾ ਹੈ।

ਇਸ ਤੋਂ ਇਲਾਵਾ ਹੋਰ ਕਈ ਸਤਾਰਿਆ ਨੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਦਿੱਲੀ ਦੇ ਬਾਬਾ ਦਾ ਢਾਬਾ ਦਾ ਵੀ ਵੀਡੀਓ ਇੰਝ ਹੀ ਵਾਇਰਲ ਹੋਇਆ ਸੀ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਹੁੰਗਾਰਾ ਮਿਲਿਆ ਸੀ। ਲੋਕ ਖ਼ਾਸ ਤੌਰ 'ਤੇ ਢਾਬੇ 'ਤੇ ਖਾਉਣ ਲਈ ਆਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)