ਅਮਰੀਕੀ ਚੋਣਾਂ 2020 ਨਤੀਜੇ : ਕਿਵੇਂ ਚੁਣਿਆ ਜਾਂਦਾ ਹੈ ਅਮਰੀਕਾ ਦਾ ਰਾਸ਼ਟਰਪਤੀ - 5 ਅਹਿਮ ਖ਼ਬਰਾਂ

ਮੰਗਲਵਾਰ, ਤਿੰਨ ਨਵੰਬਰ ਨੂੰ ਅਮਰੀਕਾ 'ਚ ਚੋਣਾਂ ਹੋਣ ਜਾ ਰਹੀਆਂ ਹਨ। ਜੋ ਵੀ ਨਤੀਜੇ ਆਉਣਗੇ, ਉਹ ਸਭ ਨੂੰ ਪ੍ਰਭਾਵਿਤ ਕਰਨਗੇ।

ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਦੇਸ਼ ਅਤੇ ਵਿਦੇਸ਼ਾਂ ਦੋਹਾਂ 'ਚ ਹੁੰਦਾ ਹੈ।

ਅਮਰੀਕਾ ਦੀ ਸਿਆਸਤ 'ਚ ਦੋ ਹੀ ਮੁੱਖ ਪਾਰਟੀਆਂ ਹਨ। ਰਿਪਬਲੀਕਨਜ਼ ਅਤੇ ਡੈਮੌਕ੍ਰੇਟਜ਼।

ਇਹ ਵੀ ਪੜ੍ਹੋ:

ਰਿਪਬਲਿਕਨਜ਼ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹਨ।

ਅਜਿਹੇ ਵਿੱਚ ਇੱਥੇ ਕਲਿਕ ਕਰ ਕੇ ਸੌਖੇ ਸ਼ਬਦਾਂ ਵਿੱਚ ਸਮਝੋ ਕਿ ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਜਦੋਂ ਪੋਸਟ 'ਚ ਲਿਖਿਆ, I RETIRE

ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਦੇ ਇੱਕ ਟਵੀਟ ਅਤੇ ਇੰਸਟਾਗ੍ਰਾਮ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਚਿੱਤੀ 'ਚ ਪਾ ਦਿੱਤਾ ਜਦੋਂ ਉਨ੍ਹਾਂ ਨੇ ਵੱਡੇ ਅੱਖਰਾਂ 'ਚ ਲਿਖਿਆ "ਆਈ ਰਿਟਾਇਰ"।

ਉਨ੍ਹਾਂ ਲਿਖਿਆ, "ਡੈਨਮਾਰਕ ਓਪਨ ਆਖਿਰੀ ਪੜ੍ਹਾਅ ਸੀ...ਮੈਂ ਰਿਟਾਇਰ ਹੁੰਦੀ ਹਾਂ।"

ਪੀ.ਵੀ ਸਿੰਧੂ ਦਾ ਇਹ ਬਿਆਨ ਫੌਰਨ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸੋਸ਼ਲ ਮੀਡੀਆ 'ਤੇ ਜਾਰੀ ਇਸ ਬਿਆਨ ਨਾਲ ਇਹ ਸਾਫ ਨਹੀਂ ਹੈ ਕਿ ਬਿਆਨ ਉਨ੍ਹਾਂ ਦੀ ਰਿਟਾਇਰਮੈਂਟ ਬਾਰੇ ਹੈ ਵੀ ਜਾਂ ਨਹੀਂ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਮਥੁਰਾ ਦੇ ਇੱਕ ਮੰਦਰ 'ਚ ਨਮਾਜ਼ ਪੜ੍ਹਨ 'ਤੇ FIR ਦਰਜ, ਕੀ ਹੈ ਪੂਰਾ ਮਾਮਲਾ

ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਨੰਦਬਾਬਾ ਮੰਦਰ ਵਿੱਚ ਨਮਾਜ਼ ਅਦਾ ਕਰਨ ਦੇ ਮਾਮਲੇ ਵਿੱਚ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੇ 29 ਅਕਤੂਬਰ ਨੂੰ ਮੰਦਰ ਪਰਿਸਰ ਵਿੱਚ ਨਮਾਜ਼ ਪੜੀ ਸੀ।

ਇਹ ਕੇਸ ਮਥੁਰਾ ਦੇ ਬਰਸਾਨਾ ਥਾਣੇ ਵਿੱਚ ਆਈਪੀਸੀ ਦੀ ਧਾਰਾ 153 ਏ, 295 ਅਤੇ 505 ਦੇ ਤਹਿਤ ਦਰਜ ਕੀਤਾ ਗਿਆ ਹੈ।

ਇਹ ਧਾਰਾਵਾਂ ਭਾਈਚਾਰਿਆਂ ਵਿਚ ਫੁੱਟ ਪਾਉਣ, ਧਰਮ ਅਸਥਾਨ ਦਾ ਅਪਮਾਨ ਕਰਨ ਅਤੇ ਕਿਸੇ ਵੀ ਧਰਮ ਵਿਰੁੱਧ ਅਪਰਾਧਿਕ ਗਤੀਵਿਧੀਆਂ ਨਾਲ ਜੁੜੀਆਂ ਹੋਈਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਫੋਟੋਸ਼ੂਟ ਕਾਰਨ ਇਹ ਜੋੜਾ ਸੋਸ਼ਲ ਮੀਡੀਆ 'ਤੇ ਨਫ਼ਰਤ ਦਾ ਸ਼ਿਕਾਰ ਕਿਉਂ ਹੋਇਆ

ਨਵ-ਵਿਆਹੇ ਜੋੜੇ ਦਾ ਵਿਆਹ ਤੋਂ ਬਾਅਦ ਕਰਵਾਇਆ ਗਿਆ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਤੇ ਉਨ੍ਹਾਂ ਨੂੰ ਇਸ ਲਈ ਟਰੋਲ ਕੀਤਾ ਗਿਆ।

ਇਸ ਜੋੜੇ ਨੇ ਬੀਬੀਸੀ ਨੂੰ ਦੱਸਿਆ ਇਸ ਸਭ ਦੇ ਬਾਵਜੂਦ ਵੀ ਉਨ੍ਹਾਂ ਨੇ ਤਸਵੀਰਾਂ ਨੂੰ ਨਹੀਂ ਹਟਾਇਆ, ਕਿਉਂਕਿ ਇਸ ਦਾ ਮਤਲਬ ਹੁੰਦਾ ਕਿ ਉਹ ਡਰ ਗਏ ਹਨ।

ਤਸਵੀਰਾਂ ਵਿੱਚ ਨਜ਼ਰ ਆਉਂਦਾ ਹੈ ਚਿੱਟੇ ਸਿਲਕ ਕੇ ਕੱਪੜੇ ਵਿੱਚ ਲਿਪਟੇ ਹੋਏ ਲਕਸ਼ਮੀ ਅਤੇ ਹਰੁਸ਼ੀ ਕਾਰਤਿਕ ਇੱਕ-ਦੂਜੇ ਦੇ ਪਿੱਛੇ ਭੱਜਦਿਆਂ ਹੋਇਆ ਹੱਸ ਕੇ ਗਲੇ ਮਿਲ ਰਹੇ ਹਨ ਅਤੇ ਇੱਕ-ਦੂਜੇ ਦਾ ਪਿੱਛਾ ਕਰ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਸ਼ਾਇਰ ਮੁਨੱਵਰ ਰਾਣਾ 'ਤੇ FIR ਦਰਜ, ਕੀ ਹੈ ਪੂਰਾ ਮਾਮਲਾ - ਸੋਮਵਾਰ ਦੀਆਂ ਅਹਿਮ ਖ਼ਬਰਾਂ

ਫਰਾਂਸ ਵਿਚ ਕੱਟੜਪੰਥੀ ਹਮਲੇ 'ਤੇ ਸ਼ਾਇਰ ਮੁਨੱਵਰ ਰਾਣਾ ਵੱਲੋਂ ਦਿੱਤੇ ਇੱਕ ਬਿਆਨ ਤੋਂ ਬਾਅਦ ਉਨ੍ਹਾਂ 'ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ।

ਆਪਣੇ ਬਿਆਨ 'ਤੇ ਸਫ਼ਾਈ ਦਿੰਦਿਆਂ ਇੰਡੀਆ ਗਰੁੱਪ ਨਾਲ ਗੱਲਬਾਤ ਕਰਦਿਆਂ ਮੁਨੱਵਰ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਫਰਾਂਸ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਇਆ ਅਤੇ ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ।

ਕੌਮਾਂਤਰੀ ਪੱਧਰ 'ਤੇ ਇੱਕ ਹੋਰ ਖ਼ਬਰ, ਓਸਾਮਾ ਬਿਨ ਲਾਦੇਨ ਦਾ ਤਿੰਨ ਵਾਰ ਇੰਟਰਵਿਊ ਲੈਣ ਵਾਲੇ ਪੱਤਰਕਾਰ ਰਾਬਰਟ ਫਿਸਕ ਬਾਰੇ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)