IPL 2020: Kings XI Punjab ਦੇ ਕਪਤਾਨ ਰਾਹੁਲ ਅਨੁਸਾਰ ਅੰਪਾਇਰ ਦਾ ਕਿਹੜਾ ਗਲਤ ਫੈਸਲਾ ਟੀਮ ਨੂੰ ਭਾਰੀ ਪਿਆ

ਤਸਵੀਰ ਸਰੋਤ, Bcci/ipl
ਕਿੰਗਸ ਇਲੈਵਨ ਪੰਜਾਬ ਆਈਪੀਐੱਲ ਤੋਂ ਤਕਰੀਬਨ ਬਾਹਰ ਹੋ ਗਈ ਹੈ...ਦੀਪਕ ਹੁੱਡਾ ਨੇ ਜਦੋਂ ਫਾ ਡੂ ਪਲੈਸੀ ਦਾ ਕੈਚ ਛੱਡਿਆ ਤਾਂ ਉਸ ਵੇਲੇ ਲੱਗਿਆ ਉਨ੍ਹਾਂ ਨੇ ਕਿੰਗਸ ਇਲੈਵਨ ਪੰਜਾਬ ਲਈ ਆਪੀਐੱਲ ਦੇ ਖਿਤਾਬ ਨੂੰ ਹੀ ਛੱਡ ਦਿੱਤਾ।
ਚੇਨੱਈ ਸੂਪਰਕਿੰਗਸ ਨੇ ਕਿੰਗਸ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਕਿੰਗਸ ਇਲੈਵਨ ਪੰਜਾਬ ਦੀਆਂ ਪਲੇਆਫ ਤੱਕ ਪਹੁੰਚਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ।
ਚੇਨੱਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਖਰੀ ਮੈਚ ਵਿੱਚ ਕਿੰਗਸ ਇਲੈਵਨ ਪੰਜਾਬ ਦਾ ਮਜ਼ਬੂਤ ਨਜ਼ਰ ਆਉਂਦਾ ਬੈਟਿੰਗ ਆਡਰ ਇੱਕ ਤਰੀਕੇ ਨਾਲ ਫੇਲ ਸਾਬਿਤ ਹੋ ਗਿਆ। ਦੀਪਕ ਹੁੱਡਾ ਤੋਂ ਇਲਾਵਾ ਕੋਈ ਵੀ ਖਿਡਾਰੀ ਚੰਗੀ ਬੈਟਿੰਗ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ:
ਕਿੰਗਜ਼ ਇਲੈਵਨ ਪੰਜਾਬ ਦਾ ਟੌਪ ਆਡਰ ਪੂਰੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਰਿਹਾ...ਪਰ ਲੀਗ ਸਟੇਜ ਦੇ ਆਖਰੀ ਤੇ ਅਹਿਮ ਮੈਚ ਵਿੱਚ ਕੁਝ ਖ਼ਾਸ ਨਹੀਂ ਕਰ ਸਕਿਆ।
ਕਪਤਾਨ ਕੇਐੱਲ ਰਾਹੁਲ ਤੇ ਮਯੰਕ ਅਗਰਵਾਲ ਨੇ ਸ਼ਾਨਦਾਰ ਸ਼ੂਰੂਆਤ ਤਾਂ ਦਿੱਤੀ ਪਰ ਦੋਵੇਂ ਸਕੋਰ ਨੂੰ ਵੱਡਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ।
ਰਾਹੁਲ ਨੇ 29 ਤੇ ਮਯੰਕ ਅਗਰਵਾਲ ਨੇ 26 ਦੌੜਾਂ ਬਣਾਈਆਂ। ਬੀਤੇ ਮੈਚਾਂ ਵਿੱਚ ਤਾਬੜਤੋੜ ਬੱਲੇਬਾਜ਼ੀ ਕਰਨ ਵਾਲੇ ਯੂਨੀਵਰਸ ਦੇ ਬੌਸ ਕ੍ਰਿਸ ਗੇਲ ਵੀ ਇਮਰਾਨ ਤਾਹਿਰ ਦੀ ਗੇਂਦ 'ਤੇ ਐਲਬੀਡਬਲਿਊ ਹੋ ਗਏ।
12ਵੇਂ ਓਵਰ ਵਿੱਚ ਕਿੰਗਸ ਇਲੈਵਨ ਪੰਜਾਬ ਦੇ 72 ਦੌੜਾਂ ਤੇ 4 ਵਿਕਟਾਂ ਡਿੱਗ ਗਈਆਂ ਸਨ। ਫਿਰ ਮਨਦੀਪ ਸਿੰਘ ਤੇ ਦੀਪਕ ਹੂਡਾ ਨੇ ਕੁਝ ਪਾਰੀ ਸਾਂਭੀ ਪਰ ਮਨਦੀਪ ਵੀ 108 ਦੇ ਟੀਮ ਦੇ ਟੋਟਲ ਤੇ ਆਪਣਾ ਵਿਕਟ ਗੁਆ ਬੈਠੇ। ਪਰ ਉਸ ਵੇਲੇ ਤੱਕ ਦੀਪਕ ਹੁੱਡਾ ਸ਼ਾਨਦਾਰ ਸ਼ੌਟਸ ਲਗਾਉਣਾ ਸ਼ੁਰੂ ਹੋ ਗਏ ਸਨ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦੀਪਕ ਨੇ 200 ਦੇ ਸਟਰਾਈਕ ਰੇਟ ਤੇ ਬੱਲੇਬਾਜ਼ੀ ਕੀਤੀ ਤੇ 30 ਗੇਂਦਾਂ ਤੇ 62 ਦੌੜਾਂ ਬਣਾਈਆਂ...। ਦੀਪਕ ਨੇ ਤਿੰਨ ਚੌਕੇ ਤੇ 4 ਛੱਕੇ ਲਗਾਏ।
ਪੰਜਾਬ ਨੇ ਚੇਨੱਈ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ...ਜਿਸ ਨੂੰ ਚੇਨੱਈ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਪੂਰਾ ਕਰ ਲਿਆ। ਚੇਨੱਈ ਵੱਲੋਂ ਆਰ ਗਾਇਕਵਾਡ ਨੇ ਬਹੁਤ ਹੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜਾ ਮਾਰਿਆ।
ਫਾਡੂ ਪਲੈਸੀ ਤੇ ਗਾਇਕਵਾਡ ਨੇ ਚੇਨੱਈ ਨੂੰ ਚੰਗੀ ਸ਼ੁਰੂਆਤ ਦਿੱਤੀ। ਉਸ ਤੋਂ ਬਾਅਦ ਰਾਇਡੂ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਤੇ ਚੇਨੱਈ ਨੇ ਜਿੱਤ ਤੱਕ ਪਹੁੰਚਾਇਆ।

ਤਸਵੀਰ ਸਰੋਤ, BCCI/IPL
ਪੰਜਾਬ ਦੀ ਗੇਂਦਬਾਜ਼ੀ ਫੇਲ੍ਹ ਹੋਈ
ਮੁਹੰਮਦ ਸ਼ਮੀ, ਰਵੀ ਬਿਸ਼ਨੋਈ ਤੇ ਅਸ਼ਵਿਨ ਦਾ ਸ਼ਾਨਦਾਰ ਪਰਫੋਰਮੈਂਸ ਪੰਜਾਬ ਨੂੰ ਪਿਛਲੇ ਮੈਚਾਂ ਵਿੱਚ ਜਿੱਤ ਦੁਵਾਉਂਦਾ ਰਿਹਾ ਹੈ। ਇਸ ਮੈਚ ਵਿੱਚ ਕੋਈ ਵੀ ਗੇਂਦਬਾਜ਼ ਵਿਕਟ ਲੈਣ ਵਿੱਚ ਕਾਮਯਾਬ ਨਹੀਂ ਹੋ ਸਕਿਆ।
ਸ਼ਮੀ ਵਿਕਟ ਲੈਣ ਲਈ ਜਾਣ ਜਾਂਦੇ ਹਨ ਪਰ ਉਹ ਵੀ ਇਸ ਮੈਚ ਵਿੱਚ ਕਾਮਯਾਬ ਨਹੀਂ ਰਹੇ। ਰਵੀ ਬਿਸ਼ਨੋਈ ਨੇ ਗੇਂਦਬਾਜ਼ੀ ਕੁਝ ਹੱਦ ਤੱਕ ਸਹੀ ਪਰ ਵਿਕਟ ਲੈਣ ਵਿੱਚ ਉਹ ਵੀ ਕਾਮਯਾਬ ਨਹੀਂ ਰਹੇ।

ਤਸਵੀਰ ਸਰੋਤ, ANI
ਰਾਹੁਲ ਨੇ ਦੱਸਿਆ, ਕੀ ਪਿਆ ਪੰਜਾਬ ਨੂੰ ਭਾਰੀ
ਕੇ ਐੱਲ ਰਾਹੁਲ ਨੇ ਮੈਚ ਤੋਂ ਬਾਅਦ ਬ੍ਰਾਡਕਾਸਟਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਕੈਪੀਟਲ ਖਿਲਾਫ ਪਹਿਲੇ ਮੈਚ ਵਿੱਚ ਅੰਪਾਇਰ ਵੱਲੋਂ ਪੂਰੇ ਰਨ ਨੂੰ ਸ਼ੋਰਟ ਕਰਾਰ ਦੇਣਾ ਆਖਿਰ ਵਿੱਚ ਪੰਜਾਬ ਨੂੰ ਭਾਰੀ ਪਿਆ ਹੈ।
ਉਸ ਮੈਚ ਵਿੱਚ ਮਯੰਕ ਅਗਰਵਾਲ ਤੇ ਕ੍ਰਿਸ ਜੌਰਡਨ ਨੇ ਦੋ ਰਨ ਲਏ ਸਨ ਪਰ ਅੰਪਾਇਰ ਨੂੰ ਉਸ ਨੂੰ ਸ਼ੋਰਟ ਰਨ ਕਰਾਰ ਦਿੱਤਾ ਸੀ। ਰਿਪੇਲ ਵਿੱਚ ਸਾਫ ਨਜ਼ਰ ਆਇਆ ਸੀ ਕੀ ਜੌਰਡਨ ਦਾ ਬੈਟ ਕ੍ਰੀਸ ਤੋਂ ਪਾਰ ਹੋ ਗਿਆ ਸੀ।
ਉਹ ਮੈਚ ਫਿਰ ਬਰਾਬਰੀ 'ਤੇ ਖ਼ਤਮ ਹੋਇਆ ਸੀ ਤੇ ਜਿੱਤ ਸੁਪਰ ਓਵਰ ਵਿੱਚ ਦਿੱਲੀ ਨੂੰ ਮਿਲੀ ਸੀ। ਜੇ ਉਹ ਮੈਚ ਪੰਜਾਬ ਨੇ ਜਿੱਤ ਲਿਆ ਹੁੰਦਾ ਤਾਂ ਸੂਪਰ ਕਿੰਗਸ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਵੀ ਪੰਜਾਬ ਦੇ ਪਲੇਆਫ ਵਿੱਚ ਜਾਣ ਦੀ ਉਮੀਦ ਕਾਇਮ ਰਹਿੰਦੀ।
ਧੋਨੀ ਨੇ ਕਿਹਾ, ਮੇਰਾ ਆਖਰੀ ਮੈਚ ਨਹੀਂ
ਇਸ ਮੈਚ ਵਿੱਚ ਇੱਕ ਖਾਸ ਪਹਿਲੂ ਇਹ ਵੀ ਰਿਹਾ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਧੋਨੀ ਨੂੰ ਪੁੱਛਿਆ ਗਿਆ ਕਿ ਇਹ ਉਨ੍ਹਾਂ ਦਾ ਚੇਨੱਈ ਲਈ ਆਖਰੀ ਮੈਚ ਹੈ ਤਾਂ ਉਨ੍ਹਾਂ ਕਿਹਾ, "ਬਿਲਕੁਲ ਨਹੀਂ।"
ਅਸਲ ਵਿੱਚ ਜਿਸ ਤਰੀਕੇ ਦਾ ਪ੍ਰਦਰਸ਼ਨ ਇਸ ਸਾਲ ਚੇਨੱਈ ਦਾ ਰਿਹਾ ਹੈ ਉਸ ਨਾਲ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਮਹਿੰਦਰ ਸਿੰਘ ਧੋਨੀ ਇਸ ਸੀਜ਼ਨ ਤੋਂ ਬਾਅਦ ਰਿਟਾਇਰ ਹੋ ਸਕਦੇ ਹਨ ਪਰ ਇਸ ਬਿਆਨ ਮਗਰੋਂ ਮਹਿੰਦਰ ਸਿੰਘ ਧੋਨੀ ਨੇ ਇਨ੍ਹਾਂ ਕਿਆਸਰਾਈਆਂ 'ਤੇ ਠੱਲ ਪਾ ਦਿੱਤੀ ਹੈ।
ਮਹਿੰਦਰ ਸਿੰਘ ਧੋਨੀ ਨੇ ਇਸ ਸਾਲ ਟੀ-20 ਤੇ ਵਨਡੇ ਮੈਚਾਂ ਤੋਂ ਪਹਿਲਾਂ ਹੀ ਸੰਨਿਆਸ ਲੈ ਲਿਆ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












