ਕੈਨੇਡਾ 4 ਲੱਖ ਤੋਂ ਵੱਧ ਪਰਵਾਸੀਆਂ ਨੂੰ ਦੇਵੇਗਾ ਐਂਟਰੀ, ਭਾਰਤੀ ਸਭ ਤੋਂ ਵੱਧ - ਪ੍ਰੈੱਸ ਰਿਵੀਊ

ਤਸਵੀਰ ਸਰੋਤ, BBC/puneet barnala
ਸਾਲ 2021 ਵਿੱਚ ਕੈਨੇਡਾ 4 ਲੱਖ 1 ਹਜ਼ਾਰ ਨਵੇਂ ਪਰਵਾਸੀਆਂ ਨੂੰ ਆਪਣੇ ਮੁਲਕ ਵਿੱਚ ਐਂਟਰੀ ਦੇਵੇਗਾ। ਇਸ ਤੋਂ ਪਹਿਲਾਂ ਪਰਵਾਸੀਆਂ ਲਈ ਗਿਣਤੀ ਦਾ ਇੱਕ ਸਾਲ ਦਾ ਅੰਕੜਾ ਸਾਢੇ 3 ਲੱਖ ਰਿਹਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ 2022 ਤੱਕ ਇਹ ਅੰਕੜਾ 4 ਲੱਖ 11 ਹਜ਼ਾਰ ਅਤੇ 2023 ਤੱਕ 4 ਲੱਖ 21 ਹਜ਼ਾਰ ਹੋ ਜਾਵੇਗਾ।
ਕੈਨੇਡਾ ਲਈ ਨਵੇਂ ਪਰਵਾਸੀਆਂ ਵਿੱਚ ਬਹੁਤੀ ਗਿਣਤੀ ਭਾਰਤੀਆਂ ਦੀ ਹੋਵੇਗੀ। ਹਾਲਾਂਕਿ ਲੰਘੇ 3-4 ਸਾਲਾਂ ਵਿੱਚ ਭਾਰਤੀਆਂ ਦੀ ਗਿਣਤੀ ਕੈਨੇਡਾ ਦੇ ਮਾਮਲੇ ਵਿੱਚ ਵਧੀ ਹੈ।
ਸਾਲ 2016 ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ 39 ਹਜ਼ਾਰ 340 ਰਹੀ ਅਤੇ ਸਾਲ 2019 ਵਿੱਚ ਇਹ ਗਿਣਤੀ 85 ਹਜ਼ਾਰ ਰਹਿ ਚੁੱਕੀ ਹੈ। 2016 ਤੋਂ 2019 ਤੱਕ ਇਹ ਉਛਾਲ 105 ਫ਼ੀਸਦੀ ਦਾ ਹੈ।
ਇਹ ਵੀ ਪੜ੍ਹੋ:
ਭਾਰਤੀ ਪਰਵਾਸੀਆਂ ਦੀ ਕੈਨੇਡਾ ਵਿੱਚ ਵੱਡੇ ਪੱਧਰ ਉੱਤੇ ਐਂਟਰੀ ਪਿੱਛੇ ਮੁੱਖ ਕਾਰਨ ਅਮਰੀਕਾ ਦੀਆਂ ਨੀਤੀਆਂ ਅਤੇ ਆਈਟੀ ਤੇ ਸਿਹਤ ਖ਼ੇਤਰ ਨਾਲ ਜੁੜੇ ਲੋਕਾਂ ਦੀ ਕਮੀ ਹੋਣਾ ਹੈ।
ਇਸ ਦੇ ਨਾਲ ਹੀ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਪੜ੍ਹਾਈ ਲਈ ਜਾਣ ਦੇ ਮਾਮਲੇ ਵਿੱਚ ਵੀ ਵਾਧਾ ਹੋਇਆ। 2016 ਤੋਂ 2019 ਤੱਕ ਇਹ ਵਾਧਾ 300 ਫੀਸਦੀ ਹੈ।
ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਨੇ ਕੇਂਦਰੀ ਖ਼ੇਤੀ ਕਾਨੂੰਨਾਂ ਖ਼ਿਲਾਫ਼ ਪੇਸ਼ ਕੀਤੇ ਬਿੱਲ
ਪੰਜਾਬ ਤੋਂ ਬਾਅਦ ਰਾਜਸਥਾਨ ਕੇਂਦਰੀ ਖ਼ੇਤੀ ਕਾਨੂੰਨਾਂ ਖ਼ਿਲਾਫ਼ ਬਿੱਲ ਪੇਸ਼ ਕਰਨ ਵਾਲਾ ਦੂਜਾ ਸੂਬਾ ਬਣ ਗਿਆ ਹੈ।

ਤਸਵੀਰ ਸਰੋਤ, ANI
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮਕਸਦ ਨਾਲ ਰਾਜਸਥਾਨ ਸਰਕਾਰ ਨੇ ਤਿੰਨ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤੇ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਖ਼ੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਕਰ ਚੁੱਕੀ ਹੈ।
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰਾਜਸਥਾਨ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਬਿੱਲ ਵਿਧਾਨ ਸਭਾ ਵਿੱਚ ਰੱਖੇ। ਇਨ੍ਹਾਂ ਬਿੱਲਾਂ ਵਿੱਚ ਕਿਸਾਨਾਂ ਦੇ ਹਿੱਤ ਸੁਰੱਖਿਅਤ ਕਰਨ ਲਈ ਕਈ ਤਜਵੀਜ਼ਾਂ ਹਨ।
ਲਵ ਜਿਹਾਦ 'ਤੇ ਯੋਗੀ - ਭੈਣਾਂ ਦੀ ਇਜ਼ਤ ਨਾਲ ਖੇਡਣ ਵਾਲਿਆਂ ਦਾ 'ਰਾਮ ਨਾਮ ਸੱਤ'
ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰਦਿਆਂ ਯੋਗੀ ਅਦਿਤਿਆਨਾਥ ਨੇ ਕਿਹਾ, 'ਇਲਾਹਾਬਾਦ ਹਾਈ ਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਵਿਆਹ ਤੋਂ ਬਾਅਦ ਧਰਮ ਬਦਲਣਾ ਜ਼ਰੂਰੀ ਨਹੀਂ ਹੈ।'

ਤਸਵੀਰ ਸਰੋਤ, Getty Images
ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਅੱਗੇ ਕਿਹਾ ਕਿ ਭੈਣਾਂ ਦੀ ਇੱਜ਼ਤ ਖੇਡਣ ਵਾਲਿਆਂ ਦਾ ਰਾਮ ਨਾਮ ਸੱਤ ਹੋ ਜਾਵੇਗਾ। ਸ਼ਨੀਵਾਰ 31 ਅਕਤੂਬਰ ਨੂੰ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਧਰਮ ਪਰਿਵਰਤਨ ਨਹੀਂ ਕੀਤਾ ਜਾਣਾ ਚਾਹੀਦਾ, ਇਸ ਨੂੰ ਮਾਣਤਾ ਮਿਲਣੀ ਚਾਹੀਦੀ ਹੈ। ਇਸ ਦੇ ਲਈ ਸਰਕਾਰ ਵੀ ਫ਼ੈਸਲੇ ਲੈ ਰਹੀ ਹੈ ਕਿ ਲਵ ਜਿਹਾਦ ਨੂੰ ਸਖ਼ਤੀ ਨਾਲ ਦਬਾਉਣ ਦਾ ਕੰਮ ਕੀਤਾ ਜਾਵੇ।
ਇਹ ਵੀ ਪੜ੍ਹੋ:
ਯੋਗੀ ਅਦਿਤਿਨਾਥ ਨੇ ਅੱਗੇ ਕਿਹਾ, 'ਸਰਕਾਰ ਲਵ ਜਿਹਾਦ ਉੱਤੇ ਕਾਨੂੰਨ ਲੈ ਕੇ ਆਵੇਗੀ। ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੰਦਾਂ ਹਾਂ ਜਿਹੜੇ ਪਛਾਣ ਲੁਕਾਉਂਦੇ ਹਨ ਅਤੇ ਸਾਡੀਆਂ ਭੈਣਾਂ ਦੀ ਇੱਜ਼ਤ ਨਾਲ ਖੇਡਦੇ ਹਨ, ਜੇ ਤੁਸੀਂ ਆਪਣੇ ਤਰੀਕਿਆਂ ਨੂੰ ਠੀਕ ਨਹੀਂ ਕਰਦੇ ਤਾਂ ਰਾਮ ਨਾਮ ਸੱਤ ਯਾਤਰਾ ਸ਼ੁਰੂ ਹੋ ਜਾਵੇਗੀ।'
ਇੰਗਲੈਂਡ 'ਚ ਮੁੜ ਲੌਕਡਾਊਨ, ਕੋਰੋਨਾ ਕੇਸ 10 ਲ਼ੱਖ ਤੋਂ ਪਾਰ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬਕਾਇਦਾ ਲੌਕਡਾਊਨ ਨੂੰ ਮੁੜ ਲਾਗੂ ਕਰਦਿਆਂ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ।

ਤਸਵੀਰ ਸਰੋਤ, Reuters
ਦਿ ਹਿੰਦੂ ਦੀ ਖ਼ਬਰ ਮੁਤਾਬਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪੂਰੇ ਇੰਗਲੈਂਡ ਵਿੱਚ ਇੱਕ ਮਹੀਨੇ ਦਾ ਲੌਕਡਾਊਨ ਲਗਾ ਦਿੱਤਾ ਹੈ ਅਤੇ ਇਹ 2 ਦਸੰਬਰ ਤੱਕ ਜਾਰੀ ਰਹੇਗਾ।
ਬੋਰਿਸ ਵੱਲੋਂ ਇਹ ਫ਼ੈਸਲਾ ਕੋਵਿਡ-19 ਦੇ ਕੇਸ 10 ਲੱਖ ਪਾਰ ਹੋਣ ਤੋਂ ਬਾਅਦ ਅਹਿਤਿਆਤ ਦੇ ਤੌਰ 'ਤੇ ਲਿਆ ਗਿਆ।
ਯੂਰਪ ਦੇ ਇੰਗਲੈਂਡ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇੱਥੇ ਹਰ ਰੋਜ਼ 20 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












