IPL 2020: RCBvsMI- ਬੈਂਗਲੌਰ ਤਾਂ ਮੈਚ ਜਿੱਤ ਗਈ ਪਰ ਮੁੰਬਈ ਦਾ ਇਸ਼ਾਨ ਕਿਵੇਂ ਹੀਰੋ ਬਣਿਆ

ਤਸਵੀਰ ਸਰੋਤ, BCCI/IPL
ਰਾਇਲ ਚੈਲੇਂਜਰਜ਼ ਬੰਗਲੌਰ ਨੇ ਸੁਪਰ ਓਵਰ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਈਪੀਐਲ -13 ਵਿੱਚ ਆਪਣੀ ਦੂਜੀ ਜਿੱਤ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਦੋਹਾਂ ਹੀ ਟੀਮਾਂ ਦਾ ਸਕੋਰ ਬਰਾਬਰ ਹੋਣ ਕਾਰਨ ਮੈਚ ਟਾਈ ਰਿਹਾ।
ਭਾਵੇਂ ਬੰਗਲੌਰ ਨੇ ਮੈਚ ਜਿੱਤਿਆ ਹੋਵੇ, ਪਰ ਮੁੰਬਈ ਦੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸਭ ਦਾ ਦਿਲ ਜਿੱਤ ਲਿਆ। ਉਹ ਮੈਚ ਤੋਂ ਬਾਅਦ ਟਵਿੱਟਰ ਦੇ ਟੌਪ ਟ੍ਰੈਂਡ 'ਤੇ ਰਹੇ।
ਈਸ਼ਾਨ ਕਿਸ਼ਨ ਨੇ 58 ਗੇਂਦਾਂ 'ਤੇ 99 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਨੌਂ ਛੱਕਿਆਂ ਅਤੇ ਦੋ ਚੌਕਿਆਂ ਨਾਲ ਸਜੀ ਸੀ। ਉਨ੍ਹਾਂ ਨੇ ਇਹ ਪਾਰੀ ਉਸ ਸਮੇਂ ਖੇਡੀ ਸੀ ਜਦੋਂ ਟੌਪ ਆਰਡਰ ਦੇ ਅਸਫ਼ਲ ਹੋਣ ਤੋਂ ਬਾਅਦ ਮੁੰਬਈ ਦੀ ਟੀਮ ਨੂੰ ਮੁਕਾਬਲੇ ਤੋਂ ਬਾਹਰ ਮੰਨਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ
ਇਸ਼ਾਨ ਨੇ ਪੋਲਾਰਡ ਨਾਲ ਪੰਜਵੇਂ ਵਿਕਟ ਲਈ 119 ਦੌੜਾਂ ਜੋੜੀਆਂ। ਮੁੰਬਈ ਦੇ ਬੱਲੇਬਾਜ਼ਾਂ ਨੇ ਆਖ਼ਰੀ ਪੰਜ ਓਵਰਾਂ ਵਿਚ 89 ਰਨ ਬਣਾਏ ਅਤੇ ਇਕ ਸਮੇਂ ਆਸਾਨ ਜਿੱਤ ਵੱਲ ਵੱਧ ਰਹੀ ਬੰਗਲੌਰ ਦੀ ਟੀਮ ਦੇ ਸਕੋਰ ਦੀ ਬਰਾਬਰੀ ਕਰ ਲਈ।
ਮੈਚ ਟਾਈ ਹੋਣ ਤੋਂ ਬਾਅਦ ਮੁੰਬਈ ਨੇ ਸੁਪਰ ਓਵਰ ਵਿਚ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਬੱਲੇਬਾਜ਼ ਸਿਰਫ ਸੱਤ ਦੌੜਾਂ ਹੀ ਬਣਾ ਸਕੇ।
ਬੈਂਗਲੌਰ ਵਲੋਂ ਏ ਬੀ ਡੀਵਿਲੀਅਰਜ਼ ਅਤੇ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਆਏ। ਮੁੰਬਈ ਤੋਂ ਸੁਪਰ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ੀ ਕੀਤੀ। ਮੁੰਬਈ ਨੇ ਪਹਿਲੀਆਂ ਦੋ ਗੇਂਦਾਂ 'ਤੇ ਦੋ ਹੀ ਦੌੜਾਂ ਬਣੀਆਂ।
ਅੰਪਾਇਰ ਨੇ ਬੁਮਰਾਹ ਦੀ ਅਪੀਲ 'ਤੇ ਤੀਜੀ ਗੇਂਦ 'ਤੇ ਡੀਵਿਲੀਅਰਜ਼ ਨੂੰ ਆਊਟ ਕਰ ਦਿੱਤਾ ਪਰ ਰਿਵੀਊ ਤੋਂ ਬਾਅਦ ਅੰਪਾਇਰ ਨੂੰ ਫੈਸਲਾ ਬਦਲਣਾ ਪਿਆ।
ਡੀਵਿਲੀਅਰਜ਼ ਨੇ ਚੌਥੀ ਗੇਂਦ 'ਤੇ ਇਕ ਚੌਕਾ ਲਗਾਇਆ। ਪੰਜਵੀਂ ਗੇਂਦ 'ਤੇ ਇਕ ਰਨ ਬਣਾਇਆ। ਕਪਤਾਨ ਕੋਹਲੀ ਆਖਰੀ ਗੇਂਦ 'ਤੇ ਸਟ੍ਰਾਇਕ 'ਤੇ ਸੀ। ਜੇਤੂ ਰਨ ਉਨ੍ਹਾਂ ਦੇ ਹੀ ਬੱਲੇ ਤੋਂ ਨਿਕਲੇ।
ਮੁੰਬਈ ਨੇ 20 ਓਵਰਾਂ ਵਿਚ ਬਣਾਈਆਂ 201 ਦੌੜਾਂ

ਤਸਵੀਰ ਸਰੋਤ, BCCI/IPL
ਇਸ ਤੋਂ ਪਹਿਲਾਂ ਬੈਂਗਲੁਰੂ ਨੇ ਮੁੰਬਈ ਨੂੰ 202 ਦੌੜਾਂ ਦੀ ਚੁਣੌਤੀ ਦਿੱਤੀ ਸੀ। ਮੁੰਬਈ ਨੇ 20 ਓਵਰਾਂ ਵਿਚ 5 ਵਿਕਟਾਂ 'ਤੇ 201 ਦੌੜਾਂ ਬਣਾਈਆਂ।
ਮੁੰਬਈ ਦੀ ਟੀਮ ਟਾਸ ਜਿੱਤ ਕੇ ਫਾਇਦਾ ਨਹੀਂ ਉਠਾ ਸਕੀ ਸੀ। ਗੇਂਦਬਾਜ਼ਾਂ ਨੇ 201 ਦੌੜਾਂ 'ਤੇ 20 ਓਵਰ ਲੁੱਟਾ ਦਿੱਤੇ ਸਨ। ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਸਭ ਤੋਂ ਜ਼ਿਆਦਾ ਉਮੀਦ ਕਪਤਾਨ ਰੋਹਿਤ ਸ਼ਰਮਾ ਤੋਂ ਸੀ, ਪਰ ਉਹ ਫੇਲ ਹੋ ਗਏ।
ਅੱਠ ਗੇਂਦਾਂ ਵਿੱਚ ਸਿਰਫ਼ ਅੱਠ ਦੌੜਾਂ ਬਣਾਉਣ ਵਾਲੇ ਰੋਹਿਤ ਦੂਜੇ ਹੀ ਓਵਰ ਵਿੱਚ ਵਾਸ਼ਿੰਗਟਨ ਸੁੰਦਰ ਦਾ ਸ਼ਿਕਾਰ ਹੋ ਗਏ।
ਈਸੁਰੂ ਉਡਾਨਾ ਨੇ ਤੀਜੇ ਓਵਰ ਵਿੱਚ ਸੂਰਿਆ ਕੁਮਾਰ ਯਾਦਵ ਨੂੰ ਆਊਟ ਕਰਕੇ ਮੁੰਬਈ ਨੂੰ ਦੂਜਾ ਝਟਕਾ ਦਿੱਤਾ। ਸੂਰਿਆ ਕੁਮਾਰ ਖਾਤਾ ਵੀ ਨਹੀਂ ਖੋਲ੍ਹ ਸਕੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਈਸ਼ਾਨ-ਪੋਲਾਰਡ ਦਾ ਜਲਵਾ

ਤਸਵੀਰ ਸਰੋਤ, BCCI/IPL
ਈਸ਼ਾਨ ਕਿਸ਼ਨ ਚੰਗੀ ਤਾਲ 'ਚ ਨਜ਼ਰ ਆਏ। ਪਰ ਪੰਜਵੇਂ ਨੰਬਰ 'ਤੇ ਆਏ ਹਾਰਦਿਕ ਪਾਂਡਿਆ ਇਕ ਵਾਰ ਫਿਰ ਟੀਮ ਦੀਆਂ ਉਮੀਦਾਂ' ਤੇ ਖਰਾ ਨਹੀਂ ਉਤਰੇ। ਉਹ 15 ਰਨ ਬਣਾ ਕੇ ਐਡਮ ਜੈਂਪਾ ਦੀ ਗੇਂਟ 'ਤੇ ਆਊਟ ਹੋ ਗਏ।
12ਵੇਂ ਓਵਰ ਵਿੱਚ ਜਦੋਂ ਚੌਥਾ ਵਿਕਟ ਡਿੱਗਿਆ ਤਾਂ ਮੁੰਬਈ ਦਾ ਸਕੋਰ 78 ਰਨ ਸੀ। ਲਗਾਤਾਰ ਮੁਸ਼ਕਲ ਹੁੰਦੀ ਚੁਣੌਤੀ ਦੇ ਵਿਚਕਾਰ ਈਸ਼ਾਨ ਦਮ ਦਿਖਾ ਰਹੇ ਸੀ। ਉਨ੍ਹਾਂ ਨੇ 39 ਗੇਂਦਾਂ ਵਿੱਚ ਹੀ ਅਰਧ ਸੈਂਕੜਾ ਪੂਰਾ ਕਰ ਲਿਆ।
15 ਓਵਰਾਂ ਤੋਂ ਬਾਅਦ ਮੁੰਬਈ ਦਾ ਸਕੋਰ ਚਾਰ ਵਿਕਟਾਂ 'ਤੇ 112 ਰਨ ਸੀ। ਆਖ਼ਰੀ ਪੰਜ ਓਵਰਾਂ ਵਿੱਚ ਮੁੰਬਈ ਨੂੰ ਜਿੱਤ ਲਈ 90 ਰਨ ਬਣਾਉਣੇ ਸੀ।
16ਵਾਂ ਓਵਰ ਨਵਦੀਪ ਸੈਣੀ ਨੇ ਪਾਇਆ। ਇਨ੍ਹਾਂ ਵਿੱਚ ਦਸ ਰਨ ਬਣੇ।
ਆਖਰੀ ਓਵਰ ਦਾ ਰੋਮਾਂਚ

ਤਸਵੀਰ ਸਰੋਤ, BCCI/IPL
ਈਸ਼ਾਨ ਕਿਸ਼ਨ ਨੇ ਪਹਿਲੀ ਗੇਂਦ 'ਤੇ ਇਕ ਰਨ ਲਿਆ। ਪੋਲਾਰਡ ਨੇ ਦੂਸਰੀ ਗੇਂਦ 'ਤੇ ਇਕ ਰਨ ਲਿਆ। ਕਿਸ਼ਨ ਨੇ ਤੀਜੀ ਗੇਂਦ 'ਤੇ ਛੱਕਾ ਜੜ ਦਿੱਤਾ। ਹੁਣ ਮੁੰਬਈ ਨੂੰ ਜਿੱਤ ਲਈ ਤਿੰਨ ਗੇਂਦਾਂ ਵਿੱਚ 11 ਦੌੜਾਂ ਬਣਾਉਣੀਆਂ ਸਨ।
ਈਸ਼ਾਨ ਨੇ ਚੌਥੀ ਗੇਂਦ 'ਤੇ ਇਕ ਹੋਰ ਛੱਕਾ ਲਗਾਇਆ ਅਤੇ 99 ਦੌੜਾਂ ਦੇ ਨਿੱਜੀ ਸਕੋਰ 'ਤੇ ਪਹੁੰਚ ਗਏ। ਮੁੰਬਈ ਨੂੰ ਆਖ਼ਰੀ ਦੋ ਗੇਂਦਾਂ ਵਿੱਚ ਪੰਜ ਦੌੜਾਂ ਬਣਾਉਣੀਆਂ ਸਨ। ਉਹ ਪੰਜਵੀਂ ਗੇਂਦ 'ਤੇ ਆਊਟ ਹੋ ਗਏ।
ਉਨ੍ਹਾਂ ਨੇ ਪੋਲਾਰਡ ਨਾਲ 8.3 ਓਵਰਾਂ ਵਿੱਚ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਗੇਂਦ 'ਤੇ ਪੋਲਾਰਡ ਨੇ ਇਕ ਚੌਕਾ ਲਗਾਇਆ ਅਤੇ ਮੈਚ ਟਾਈ ਕਰਾ ਦਿੱਤਾ।
ਇਸ਼ਾਨ ਨੇ ਮੁੰਬਈ ਨੂੰ ਮੈਚ ਵਿੱਚ ਰੱਖਿਆ
ਮੁੰਬਈ ਦੀ ਉਹ ਟੀਮ ਜਿਸ ਨੇ ਦੋ ਸੀਜ਼ਨ ਪਹਿਲਾਂ ਇਸ ਵਿਕਟਕੀਪਰ ਬੱਲੇਬਾਜ਼ 'ਤੇ 5.5 ਕਰੋੜ ਦਾ ਦਾਅ ਲਗਾਇਆ ਸੀ, ਉਸੇ ਇਸ਼ਾਨ ਨੇ ਸੋਮਵਾਰ ਰਾਤ ਨੂੰ ਸ਼ਾਨਦਾਰ ਬੱਲੇਬਾਜ਼ੀ ਦਿਖਾ ਕੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਸੰਜੂ ਸੈਮਸਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਵੀ ਵਿਕਟਕੀਪਰ-ਬੱਲੇਬਾਜ਼ ਵਜੋਂ ਮਹਿੰਦਰ ਸਿੰਘ ਧੋਨੀ ਦੇ ਵਾਰਿਸ ਵਜੋਂ ਵੇਖਿਆ ਜਾ ਰਿਹਾ ਹੈ।
ਪਿਛਲੇ ਸੀਜ਼ਨ ਦੇ 7 ਮੈਚਾਂ ਵਿੱਚ 101 ਦੌੜਾਂ ਬਣਾਉਣ ਵਾਲੇ ਇਸ਼ਾਨ ਨੂੰ ਸੋਮਵਾਰ ਰਾਤ ਨੂੰ ਖੇਡੀ ਪਾਰੀ ਨੇ ਰਾਤੋ-ਰਾਤ ਹੀਰੋ ਬਣਾ ਦਿੱਤਾ।
ਇਸ਼ਾਨ ਨੇ ਇੱਕ ਛੋਰ ਨੂੰ ਸਾਂਭ ਕੇ ਰੱਖਿਆ। ਇਸ਼ਾਨ ਨੇ ਗੇਂਦ ਦੇ ਹਿਸਾਬ ਨਾਲ ਸ਼ੌਟ ਖੇਡੇ। ਮੁੰਬਈ ਲਈ ਵਧਦਾ ਰਨ ਰੇਟ ਸਿਰਦਰਦੀ ਵਧਾ ਰਿਹਾ ਸੀ।
ਚੇਨੱਈ ਦੇ ਟੋਟਲ ਦਾ ਪਿੱਛਾ ਕਰਨ ਵਾਲੇ ਬੀਤੇ ਮੈਚ ਵਿੱਚ ਦੇਖਿਆ ਸੀ ਕਿ ਜਦੋਂ ਰਨ ਰੇਟ 16-17 ਤੋਂ ਪਾਰ ਹੋ ਗਿਆ ਸੀ ਤਾਂ ਚੇਨੱਈ ਵੱਲੋਂ ਉਸ ਦਾ ਪਿੱਛਾ ਕਰਨ ਦਾ ਜੋਸ਼ ਘੱਟ ਨਜ਼ਰ ਆ ਰਿਹਾ ਸੀ।
ਪਰ ਇਸ ਮੈਚ ਵਿੱਚ ਤਾਂ ਇਸ਼ਾਨ ਨੇ ਕਦੇ ਮੁੰਬਈ ਨੂੰ ਪੂਰੇ ਤਰੀਕੇ ਨਾਲ ਮੈਚ ਤੋਂ ਬਾਹਰ ਆਉਣ ਹੀ ਨਹੀਂ ਦਿੱਤਾ ਤੇ ਮੌਕੇ ਬਣਾਏ ਰੱਖੇ। ਇਸ਼ਾਨ ਵੱਲੋਂ 9 ਛੱਕੇ ਲਗਾਉਣਾ ਕਾਫੀ ਮਾਅਨੇ ਰੱਖਦਾ ਹੈ।
ਇਹ ਵੀ ਪੜ੍ਹੋ
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4