ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਵੱਡਾ ਦਰਵਾਜ਼ਾ 'ਉਦਾਸ' ਕਿਵੇਂ ਵਿਖਾਈ ਦੇ ਰਿਹਾ ਹੈ - 5 ਅਹਿਮ ਖ਼ਬਰਾਂ

"ਮੋਦੀ ਸਰਕਾਰ ਵਿੱਚ ਬਾਦਲ ਪਰਿਵਾਰ ਸ਼ਾਮਲ ਸੀ ਪਰ ਸੱਤਾ ਦਾ ਆਨੰਦ ਲੈਣ ਤੋਂ ਇਲਾਵਾ ਇਸ ਪਰਿਵਾਰ ਨੇ ਕੁਝ ਨਹੀਂ ਸੋਚਿਆ। ਸਾਡੀ ਤਾਂ ਉਮਰ ਲੰਘ ਚੱਲੀ ਆ, ਨੌਕਰੀ ਦੇ ਮੌਕੇ ਖ਼ਤਮ ਹਨ ਤੇ ਬਾਕੀ ਬਚੀ ਸੀ ਖੇਤੀ। ਇਹ ਹੁਣ ਬਾਦਲਾਂ ਤੇ ਮੋਦੀ ਨੇ ਖ਼ਤਮ ਕਰ ਦਿੱਤੀ ਹੈ। ਹੁਣ ਤਾਂ ਆਖ਼ਰੀ ਸਾਹ ਤੱਕ ਲੜਾਂਗੇ।"

ਇਹ ਸ਼ਬਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਲਹਿਰਾ ਧੂੜਕੋਟ ਦੀ ਕਿਸਾਨ ਛਿੰਦਰ ਕੌਰ ਦੇ ਹਨ, ਜੋ ਕੇਂਦਰ ਸਰਕਾਰ ਵੱਲੋਂ ਅਮਲ ਵਿੱਚ ਲਿਆਂਦੇ ਜਾ ਰਹੇ ਖੇਤੀ ਖੇਤਰ ਦੇ ਬਿੱਲਾਂ ਤੋਂ ਪਰੇਸ਼ਾਨ ਹੈ।

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨ ਤੇ ਖੇਤ ਮਜ਼ਦੂਰ ਬਾਦਲ ਪਰਿਵਾਰ ਦੇ ਘਰ ਮੂਹਰੇ ਧਰਨਾ ਲਾ ਕੇ ਬੈਠੇ ਹੋਏ ਹਨ।

ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਵੱਡਾ ਦਰਵਾਜ਼ਾ 'ਉਦਾਸ' ਕਿਵੇਂ ਵਿਖਾਈ ਦੇ ਰਿਹਾ ਹੈ, ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:-

ਖੇਤੀਬਾੜੀ ਬਿੱਲ ਬਾਰੇ ਮੋਦੀ ਨੇ ਕੀ ਕਿਹਾ

ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਸੜਕਾਂ 'ਤੇ ਆ ਗਏ ਹਨ। ਖ਼ਾਸਕਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਕਿਸਾਨਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਦੇ ਖ਼ੇਤਰ 'ਚ ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹੈ।

ਪੀਐੱਮ ਮੋਦੀ ਵਲੋਂ ਖੇਤੀ ਕਾਨੂੰਨ ਬਾਰੇ ਕਹੀਆਂ ਖ਼ਾਸ ਗੱਲਾਂ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਸਾਬਕਾ ਡੀਜੀਪੀ ਸੁਮੇਧ ਸੈਣੀ ਫਿਰ ਨਹੀਂ ਮਿਲੇ, ਪੁਲਿਸ ਨੇ ਘਰੇ ਚਿਪਕਾਇਆ ਸੰਮਨ

ਮੁਲਤਾਨੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਸੰਮਨ ਦੇਣ ਗਈ ਪੁਲਿਸ ਨੂੰ ਸੈਣੀ ਆਪਣੀ ਰਿਹਾਇਸ਼ 'ਤੇ ਨਹੀਂ ਮਿਲੇ।

ਇਸ ਮਗਰੋਂ ਪੁਲਿਸ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸੰਮਨ ਚਿਪਕਾ ਦਿੱਤਾ ਜਿਸ ਵਿੱਚ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ 23 ਸਿਤੰਬਰ ਸਵੇਰੇ 11 ਵਜੇ ਸੱਦਿਆ ਹੈ।

ਪੁਲਿਸ ਅਨੁਸਾਰ ਇਸ ਸੰਮਨ ਦੀ ਕਾਪੀ ਪੁਲਿਸ ਨੇ ਸੁਮੇਧ ਸੈਣੀ ਦੇ ਵਕੀਲਾਂ ਨੂੰ ਵੀ ਸੌਂਪ ਦਿੱਤੀ ਹੈ।

ਸੋਮਵਾਰ ਦੀਆਂ ਹੋਰ ਅਹਿਮ ਖ਼ਬਰਾਂ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

FinCEN ਫਾਈਲਾਂ: HSBC ਨੇ ਚੇਤਾਵਨੀਆਂ ਦੇ ਬਾਵਜੂਦ ਲੱਖਾਂ ਡਾਲਰ ਘੁਟਾਲੇ 'ਚ ਜਾਣ ਦਿੱਤੇ

ਲੀਕ ਹੋਏ ਦਸਤਾਵੇਜ਼ਾਂ ਮੁਤਾਬਕ, ਐਚਐਸਬੀਸੀ ਬੈਂਕ ਨੇ ਧੋਖਾਧੜੀ ਕਰਨ ਵਾਲਿਆਂ ਨੂੰ ਲੱਖਾਂ ਡਾਲਰ ਦੁਨੀਆਂ ਭਰ 'ਚ ਇੱਧਰ-ਉੱਧਰ ਕਰਨ ਦੀ ਇਜਾਜ਼ਤ ਦਿੱਤੀ, ਹਾਲਾਂਕਿ ਉਸ ਨੂੰ ਪਤਾ ਸੀ ਕਿ ਇਹ ਇੱਕ ਘੁਟਾਲਾ ਹੈ।

2013 ਅਤੇ 2014 ਵਿੱਚ, ਬ੍ਰਿਟੇਨ ਦੇ ਇਸ ਵੱਡੇ ਬੈਂਕ ਨੇ ਆਪਣੇ ਅਮਰੀਕੀ ਕਾਰੋਬਾਰ ਦੇ ਜ਼ਰਿਏ ਹਾਂਗਕਾਂਗ ਦੇ ਐਚਐਸਬੀਸੀ ਖਾਤੇ ਵਿੱਚ ਪੈਸੇ ਦੀ ਧਾਂਦਲੀ ਕੀਤੀ ਹੈ।

ਲੀਕ ਹੋਏ ਦਸਤਾਵੇਜ਼ ਵਿੱਚ 8 ਕਰੋੜ ਡਾਲਰ ਦੀ ਧੋਖਾਧੜੀ ਸਾਹਮਣੇ ਆਈ ਹੈ। ਬੈਂਕ ਦੀਆਂ ਸ਼ੱਕੀ ਗਤੀਵਿਧੀਆਂ ਦੀਆਂ ਰਿਪੋਰਟਾਂ ਦੇ ਚਲਦਿਆਂ ਇਸ ਘੁਟਾਲੇ ਤੋਂ ਪਰਦਾ ਹੱਟ ਪਾਇਆ ਹੈ। ਇਸ ਨੂੰ ਫਿਨਸੇਨ (FinCEN) ਫਾਈਲ ਕਿਹਾ ਜਾਂਦਾ ਹੈ।

ਫਿਨਸੇਨ ਫਾਈਲ 'ਚ ਕੀ ਸਾਹਮਣੇ ਆਇਆ ਹੈ ਅਤੇ ਪੂਰਾ ਘੁਟਾਲਾ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

IPL 2020: ਕਿੰਗਸ ਇਲੈਵਨ ਪੰਜਾਬ ਦੀ ਹਾਰ 'ਤੇ ਪ੍ਰੀਤੀ ਜ਼ਿੰਟਾ ਨੂੰ ਕਿਸ 'ਤੇ ਗੁੱਸਾ ਆ ਰਿਹਾ

ਆਈਪੀਐਲ 2020 ਦੇ ਦੂਜੇ ਮੁਕਾਬਲੇ 'ਚ ਦਿੱਲੀ ਕੈਪਿਟਲਜ਼ ਦਾ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਨਾਲ ਹੋਇਆ।

ਸੀਜ਼ਨ ਦਾ ਇਹ ਦੂਜਾ ਮੈਚ ਸੀ ਅਤੇ ਇਹ ਸੁਪਰ ਓਵਰ ਨਾਲ ਖ਼ਤਮ ਹੋਇਆ। ਇਹ ਕ੍ਰਿਕਟ ਦਾ ਹੀ ਰੋਮਾਂਚ ਹੈ ਕਿ ਜਿਹੜੀ ਦਿੱਲੀ ਦੀ ਟੀਮ ਪਹਿਲੇ ਦਸ ਓਵਰਾਂ 'ਚ ਕੁੱਝ ਖਾਸ ਨਾ ਕਰ ਸਕੀ ਸੀ ਉਸ ਦੀ ਝੋਲੀ ਹੀ ਇਹ ਮੈਚ ਪਿਆ।

ਦੂਜੇ ਪਾਸੇ ਜਿੱਤ ਦੇ ਬਹੁਤ ਨਜ਼ਦੀਕ ਪਹੁੰਚ ਕੇ ਵੀ ਕਿੰਗਜ਼ ਇਲੈਵਨ ਪੰਜਾਬ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਇਸ ਹਾਰ ਬਾਰੇ ਕਿੰਗਸ ਇਲੈਵਨ ਪੰਜਾਬ ਵਿੱਚ ਹਿੱਸੇਦਾਰ ਪ੍ਰੀਤੀ ਜ਼ਿੰਟਾ ਨੇ ਰੋਸ ਜਤਾਇਆ ਹੈ।

ਗੁੱਸੇ ਦਾ ਪੂਰਾ ਕਾਰਨ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)