ਖੇਤੀਬਾੜੀ ਬਿੱਲ: ਕਿਸਾਨਾਂ ਦੇ ਵਿਰੋਧ ਅਤੇ ਨਵੇਂ ਖ਼ੇਤੀ ਬਿੱਲਾਂ ‘ਤੇ ਹੋ ਰਹੀ ਸਿਆਸਤ ਬਾਰੇ ਪੀਐੱਮ ਮੋਦੀ ਨੇ ਕੀ ਕਿਹਾ?

ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਸੜਕਾਂ 'ਤੇ ਆ ਗਏ ਹਨ। ਖ਼ਾਸਕਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਕਿਸਾਨਾਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ।

21 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਖੇਤੀ ਦੇ ਖ਼ੇਤਰ 'ਚ ਇਹ ਸੁਧਾਰ 21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ:

ਖੇਤੀ ਬਿੱਲਾਂ ’ਤੇ ਕਹੀਆਂ ਪੀਐੱਮ ਮੋਦੀ ਦੀਆਂ ਖ਼ਾਸ ਗੱਲਾਂ

  • ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਸੀ। ਅਸੀਂ ਖੇਤੀ ਦੀ ਵਿਵਸਥਾ ਨੂੰ ਬਦਲਿਆ ਹੈ। ਖੇਤੀ ਦੇ ਖ਼ੇਤਰ 'ਚ ਸੁਧਾਰ ਕੀਤਾ ਹੈ। ਹੁਣ ਕਿਸਾਨ ਕਿਸੇ ਨੂੰ ਵੀ, ਕਿਸੀ ਵੀ ਜਗ੍ਹਾਂ ਆਪਣੀ ਫਸਲ ਆਪਣੀ ਸ਼ਰਤਾਂ 'ਤੇ ਵੇਚ ਸਕਦੇ ਹਨ।
  • ਇਹ ਲੋਕ ਐਮਐਸਪੀ 'ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਐਮਐਸਪੀ ਦੀ ਵਿਵਸਥਾ ਪਹਿਲਾਂ ਵਾਂਗ ਹੀ ਚੱਲੇਗੀ।
  • ਕਿਸਾਨਾਂ ਨੂੰ ਐਮਐਸਪੀ ਦੇਣ ਅਤੇ ਸਰਕਾਰੀ ਖ਼ਰੀਦ ਲਈ ਜਿਨ੍ਹਾਂ ਕੰਮ ਸਾਡੀ ਸਰਕਾਰ ਨੇ ਕੀਤਾ ਹੈ, ਉਨ੍ਹਾਂ ਪਹਿਲਾਂ ਕਦੇ ਵੀ ਨਹੀਂ ਕੀਤਾ ਗਿਆ। ਹੁਣ ਅਤੇ ਛੇ ਸਾਲ ਪਹਿਲਾਂ ਦੇ ਅੰਕੜੇ ਵੇਖੋਗੇ ਤਾਂ ਸਭ ਸਾਫ਼ ਹੋ ਜਾਵੇਗਾ।
  • ਇਹ ਕਾਨੂੰਨ ਖੇਤੀ ਮੰਡੀਆਂ ਦੇ ਖ਼ਿਲਾਫ਼ ਨਹੀਂ ਹੈ, ਪਹਿਲਾਂ ਵਾਂਗ ਹੀ ਉੱਥੇ ਕੰਮ ਹੋਵੇਗਾ ਬਲਕਿ ਉੱਥੇ ਜ਼ਿਆਦਾ ਸੁਧਾਰ ਹੋਵੇਗਾ। ਖੇਤੀ ਮੰਡੀਆਂ ਦੀ ਹਾਲਤ ਨੂੰ ਸੁਧਾਰਨ ਲਈ ਪਿਛਲੇ ਪੰਜ ਸਾਲਾਂ ਤੋਂ ਕੰਮ ਚੱਲ ਰਿਹਾ ਹੈ।
  • ਕਿਸਾਨਾਂ ਦੇ ਹਿੱਤਾਂ ਦੀ ਰੱਖਿਆਂ ਲਈ ਹੀ ਇਹ ਕਾਨੂੰਨ ਬਣਾਇਆ ਗਿਆ ਹੈ, ਬਿਚੌਲੀਆ ਰਾਜ ਖ਼ਤਮ ਹੋਵੇਗਾ। ਕਿਸਾਨ ਦੇ ਖੇਤ ਦੀ ਸੁਰੱਖਿਆ, ਚੰਗੇ ਬੀਜ ਤੇ ਖ਼ਾਦ ਦੀ ਜ਼ਿੰਮੇਵਾਰੀ ਕਿਸਾਨ ਨਾਲ ਸਮਝੌਤਾ ਕਰਨ ਵਾਲਿਆਂ ਦੀ ਹੋਵੇਗੀ।
  • ਕਿਸਾਨਾਂ ਨੂੰ ਆਧੁਨਿਕ ਤਕਨੀਕ ਮਿਲੇਗੀ, ਇਸ ਖੇਤਰ 'ਚ ਨਿਵੇਸ਼ ਵਧੇਗਾ, ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਅੰਤਰਰਾਸ਼ਟਰੀ ਮੰਡੀ ਮਿਲੇਗੀ। ਤੁਹਾਡਾ ਖ਼ਰਚ ਵੀ ਘੱਟ ਹੋਵੇਗਾ ਅਤੇ ਆਮਦਨੀ ਵੀ ਵਧੇਗੀ।
  • ਅਚਾਨਕ ਕੁਝ ਲੋਕਾਂ ਨੂੰ ਇਸ ਕਾਨੂੰਨ ਤੋਂ ਤਕਲੀਫ਼ ਹੋ ਰਹੀ ਹੈ। ਸਿਆਸੀ ਫਾਅਦਿਆਂ ਲਈ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ।
  • ਖੇਤੀ ਨਾਲ ਜੁੜੇ ਬਹੁਤ ਸਾਰੇ ਛੋਟੇ-ਵੱਡੇ ਉਦਯੋਗਾਂ ਲਈ ਰਸਤਾ ਖੁੱਲੇਗਾ। ਪੇੰਡੂ ਉਦਯੋਗਾਂ ਵੱਲ ਲੋਕ ਅੱਗੇ ਵੱਧਣਗੇ।
  • ਹੁਣ ਦੇਸ਼ ਦੇ ਕਿਸਾਨ ਵੱਡੇ-ਵੱਡੇ ਸਟੋਰ ਹਾਊਸ 'ਚ ਆਪਣੇ ਅੰਨ ਦਾ ਭੰਡਾਰਨ ਕਰ ਪਾਉਣਗੇ।
  • 21ਵੀਂ ਸਦੀ ਦੇ ਭਾਰਤ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਤਕਨੀਕੀ ਤੌਰ 'ਤੇ ਆਤਮਨਿਰਭਰ ਬਣਾਵੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)