ਦਾਊਦ, ਲਸ਼ਕਰ ਤੇ ਜੈਸ਼ ਲਈ ਹੇਰਾਫੇਰੀ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਖਨਾਨੀ ਦੇ ਰਾਜ਼ ਸਾਹਮਣੇ ਆਏ

ਤਸਵੀਰ ਸਰੋਤ, Pti
ਕਈ ਵੱਡੇ ਬੈਂਕਾਂ ਜ਼ਰੀਏ ਦੁਨੀਆਂ ਦੇ ਕਈ ਦੇਸਾਂ ਤੋਂ ਚੱਲਣ ਵਾਲੀ ਮਨੀ ਲੌਂਡਰਿੰਗ ਦੇ ਪੇਚੀਦਾ ਨੈਟਵਰਕ ਦਾ ਪਰਦਾਫਾਸ਼ ਖੋਜੀ ਪੱਤਰਕਾਰਾਂ ਨੇ ਕੀਤਾ ਹੈ।
ਮਨੀ ਲੌਂਡਰਿੰਗ 'ਤੇ ਸ਼ਿਕੰਜਾ ਕੱਸਣ ਵਾਲੀ ਅਮਰੀਕੀ ਸੰਸਥਾ ਫਾਈਨੈਨਸ਼ੀਅਲ ਕਰਾਈਮਸ ਇਨਫੋਰਸਮੈਂਟ ਨੈਟਵਰਕ (FinCEN) ਜਾਂ ਫਿਨਸੇਨ ਦੀਆਂ ਸ਼ੱਕੀ ਗਤੀਵਿਧੀਆਂ ਦੀ ਰਿਪੋਰਟਾਂ ਜਾਂ ਏਸਐੱਸਆਰ ਤੋਂ ਪਾਕਿਸਤਾਨ ਤੋਂ ਦੁਬਈ ਤੇ ਅਮਰੀਕਾ ਤੱਕ ਫੈਲੇ ਹੇਰਾ-ਫੇਰੀ ਦੇ ਇੱਕ ਵੱਡੇ ਨੈਟਵਰਕ ਦਾ ਪਤਾ ਲਗਦਾ ਹੈ।
'ਸਸਪਿਸ਼ਸ ਐਕਟੀਵਿਟੀ ਰਿਪੋਰਟ' ਨੂੰ ਸੰਖੇਪ ਵਿੱਚ ਏਐੱਸਏਆਰ ਕਿਹਾ ਜਾਂਦਾ ਹੈ। ਅਜਿਹੀਆਂ ਹਜ਼ਾਰਾਂ ਫਾਈਲਾਂ ਨੂੰ ਖੋਜੀ ਪੱਤਰਕਾਰਾਂ ਦੀ ਕੌਮਾਂਤਰੀ ਸੰਸਥਾ ਇੰਟਰਨੈਸ਼ਨਲ ਕੰਨਸ਼ੋਰਸ਼ਿਯਮ ਆਫ ਇਨਵੈਸਟਿਗੇਟਿਵ ਜਰਨਲਿਸਟ (ਆਈਸੀਆਈਜੇ) ਨੇ ਖੰਗਾਲਿਆ ਹੈ ਜਿਸ ਨਾਲ ਕਈ ਰਾਜ਼ ਸਾਹਮਣੇ ਆਏ ਹਨ, ਬੀਬੀਸੀ ਵੀ ਆਈਸੀਆਈਜੇ ਤੋਂ ਜੁੜੀ ਹੋਈ ਹੈ।
ਇਹ ਵੀ ਪੜ੍ਹੋ
ਆਰਥਿਕ ਫਰਜ਼ੀਵਾੜੇ ਦਾ ਇਹ ਨੈਟਵਰਕ ਅਲਤਾਫ਼ ਖਨਾਨੀ ਨਾਂ ਦਾ ਇੱਕ ਪਾਕਿਸਤਾਨੀ ਨਾਗਰਿਕ ਚਲਾ ਰਿਹਾ ਸੀ ਜਿਸ ਨੂੰ ਭਾਰਤ ਤੋਂ ਫ਼ਰਾਰ ਮਾਫੀਆ ਸਰਗਨਾ ਦਾਊਦ ਇਬਰਾਹਿਮ ਦੇ ਪੈਸਿਆਂ ਦੇ ਇੰਤਜ਼ਾਮ ਦੇਖਣ ਵਾਲੇ ਮੁੱਖ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ।
ਨਿਊਯਾਰਕ ਦੇ ਸਟੈਂਡਰਡ ਚਾਰਟਿਡ ਬੈਂਕ ਵੱਲੋਂ ਦਾਖਲ ਕੀਤੀ ਗਈ ਇਨ੍ਹਾਂ ਏਐੱਸਆਰ ਰਿਪੋਰਟਾਂ ਦੀ ਜਾਂਚ ਭਾਰਤੀ ਅਖ਼ਬਾਰ 'ਦਿ ਇੰਡੀਅਨ ਐੱਕਸਪ੍ਰੈੱਸ' ਨੇ ਕੀਤੀ ਹੈ ਜੋ ਆਈਸੀਆਈਜੇ ਵਿੱਚ ਸ਼ਾਮਿਲ ਹੈ।
ਹੁਣ ਤੱਕ ਕੀ ਆਇਆ ਸਾਹਮਣੇ?

ਫਿਨਸੇਨ ਫਾਈਲਾਂ ਜ਼ਰੀਏ ਜੋ ਗੁਪਤ ਦਸਤਾਵੇਜ਼ ਸਾਹਮਣੇ ਆਏ ਹਨ ਉਨ੍ਹਾਂ ਨਾਲ ਇਹ ਵੀ ਪਤਾ ਲਗਿਆ ਹੈ ਕਿ ਕਿਵੇਂ ਵੱਡੇ ਬੈਂਕਾਂ ਨੇ ਅਪਰਾਧੀਆਂ ਨੂੰ ਪੂਰੀ ਦੁਨੀਆਂ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਇਜਾਜ਼ਤ ਦੇ ਰੱਖੀ ਸੀ।
ਇਸੇ ਸਿਲਸਿਲੇ ਵਿੱਚ ਏਐੱਸਆਰ ਖਨਾਨੀ ਦੀ ਵਿੱਤੀ ਗਤੀਵਿਧੀਆਂ ਦੀ ਤਫ਼ਸੀਲ ਇਹ ਦੱਸਦੀ ਹੈ ਕਿ ਦਹਾਕਿਆਂ ਤੱਕ ਉਨ੍ਹਾਂ ਨੇ ਡਰੱਗ ਮਾਫੀਆ ਦੇ ਨਾਲ-ਨਾਲ ਤਾਲਿਬਾਨ ਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਲਈ ਵੀ ਕਰੀਬ 14 ਤੋਂ 16 ਟ੍ਰਿਲੀਅਨ ਡਾਲਰ ਇੱਧਰ-ਉੱਧਰ ਕੀਤੇ ਹਨ।
ਖਨਾਨੀ ਦੇ ਇਸ ਧੰਧੇ ਨੂੰ ਅਮਰੀਕੀ ਅਧਿਕਾਰੀਆਂ ਨੇ ਮਨੀ ਲੌਂਡਰਿੰਗ ਆਰਗਨਾਈਜ਼ੇਸ਼ਨ ਦਾ ਨਾਂ ਦਿੱਤਾ ਹੈ ਜਿਸ ਨੂੰ ਸੰਖੇਪ ਵਿੱਚ ਐੱਮਐੱਲਓ ਲਿਖਿਆ ਗਿਆ ਹੈ।
ਪੂਰੀ ਦੁਨੀਆਂ ਵਿੱਚ ਚੱਲੀ ਜਾਂਚ ਤੋਂ ਬਾਅਦ 11 ਸਿਤੰਬਰ 2015 ਨੂੰ ਖਨਾਨੀ ਨੂੰ ਪਨਾਮਾ ਏਅਰਪੋਰਟ 'ਤੇ ਗ੍ਰਿਫ਼ਤਾਰ ਕਰਕੇ ਮਿਆਮੀ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
ਫਿਰ ਜੁਲਾਈ 2020 ਵਿੱਚ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਦੇਸ ਤੋਂ ਬਾਹਰ ਕੱਢਣ ਲਈ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਸੀ।
ਪਰ ਇਸ ਤੋਂ ਬਾਅਦ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਿਰਵਾਸਿਤ ਕਰਕੇ ਪਾਕਿਸਤਾਨ ਭੇਜ ਦਿੱਤਾ ਹੈ ਜਾਂ ਸੰਯੁਕਤ ਅਰਬ ਅਮੀਰਾਤ (ਯੂਏਈ)
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਅਮਰੀਕਾ ਦੇ ਫੌਰਨ ਐਸੇਟਸ ਕੰਟਰੋਲ ਦਫ਼ਤਰ (ਓਐੱਫਏਸੀ ਨੇ ਖਨਾਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ 'ਤੇ ਪਾਬੰਦੀ ਐਲਾਨ ਕਰਨ ਵੇਲੇ, ਦਾਊਦ ਇਬਰਾਹਿਮ ਦੇ ਨਾਲ ਉਨ੍ਹਾਂ ਦੇ ਰਿਸ਼ਤਿਆਂ ਦੇ ਦਸਤਾਵੇਜ਼ ਤਿਆਰ ਕੀਤੇ ਸਨ।
ਨੋਟਿਸ 'ਚ ਕੀ ਕਿਹਾ ਗਿਆ?

11 ਦਸੰਬਰ 2015 ਨੂੰ ਜਾਰੀ ਕੀਤੇ ਗਏ ਇੱਕ ਨੋਟਿਸ ਵਿੱਚ ਓਐੱਫਏਸੀ ਕਹਿੰਦਾ ਹੈ, "ਖਨਾਨੀ ਦੇ ਐੱਮਐੱਲਓ ਨੇ ਅੱਤਵਾਦੀਆਂ, ਡਰੱਗ ਤਸਕਰਾਂ ਅਤੇ ਅਪਰਾਧਿਕ ਸੰਗਠਨਾਂ ਲਈ ਵਿਸ਼ਵ ਭਰ ਵਿੱਚ ਖਰਬਾਂ ਡਾਲਰਾਂ ਦਾ ਇੰਤਜ਼ਾਮ ਕਰਨ ਲਈ ਕਈ ਵਿੱਤੀ ਸੰਸਥਾਵਾਂ ਨਾਲ ਆਪਣੇ ਸਬੰਧਾਂ ਦਾ ਇਸਤੇਮਾਲ ਕੀਤਾ।"
"ਖਨਾਨੀ ਐੱਮਐੱਲਓ ਅਤੇ ਅਲ ਜੂਰਾਨੀ ਐਕਸਚੇਂਜ ਦੇ ਪ੍ਰਮੁਖ ਅਲਤਾਫ਼ ਖਨਾਨੀ ਇਸ ਮਾਮਲੇ ਵਿੱਚ ਤਾਲੀਬਾਨ ਤੱਕ ਲਈ ਪੈਸਿਆਂ ਦੀ ਹੇਰਾ-ਫੇਰੀ ਵਿੱਚ ਸ਼ਾਮਿਲ ਮਿਲੇ ਹਨ। ਇਸ ਦੇ ਨਾਲ ਹੀ ਲਸ਼ਕਰ-ਏ-ਤੱਇਬਾ, ਦਾਊਦ ਇਬਰਾਹਿਮ, ਅਲ-ਕਾਇਦਾ ਅਤੇ ਜੈਸ਼-ਏ-ਮੁੰਹਮਦ ਨਾਲ ਵੀ ਉਨ੍ਹਾਂ ਦੇ ਰਿਸ਼ਤੇ ਹਨ।"
ਖਨਾਨੀ ਦੀ ਗ੍ਰਿਫ਼ਤਾਰੀ ਨੂੰ ਭਾਰਤੀ ਖੁਫ਼ੀਆ ਏਜੰਸੀਆਂ ਇੱਕ ਵੱਡੀ ਸਫ਼ਲਤਾ ਤੌਰ 'ਤੇ ਦੇਖ ਰਹੀ ਸੀ। ਖ਼ਾਸ ਤੌਰ 'ਤੇ ਇਸ ਕਾਰਨ ਕਿਉਂਕਿ ਓਐੱਫਏਸੀ ਨੇ ਦਾਊਦ ਇਬਰਾਇਮ ਨਾਲ ਸਿੱਧੇ ਸਬੰਧ ਦੇ ਨਾਲ-ਨਾਲ ਲਸ਼ਕਰ-ਏ-ਤਯੱਬਾ ਅਤੇ ਜੈਸ਼-ਏ-ਮੁੰਹਮਦ ਨਾਲ ਖਨਾਨੀ ਤਾਰ ਸਿੱਧੇ ਤੌਰ 'ਤੇ ਜੁੜੇ ਹੋਏ ਦੱਸੇ ਸਨ।
ਇੱਕ ਮਹੱਤਵਪੂਰਨ ਤੱਥ ਇਹ ਵੀ ਕਿ ਖਨਾਨੀ 'ਤੇ ਪਾਬੰਦੀਆਂ ਦਾ ਐਲਾਨ ਕਰਨ ਵਾਲੀ ਉਸ ਮੂਲ ਨੋਟਿਸ ਜਾਰੀ ਹੋਣ ਦੇ ਠੀਕ ਇੱਕ ਸਾਲ ਬਾਅਦ, 10 ਅਕਤੂਬਰ 2016 ਨੂੰ, ਓਐੱਫਏਸੀ ਨੇ ਖਨਾਨੀ ਅਤੇ ਖਨਾਨੀ ਐੱਮਐੱਲਓ ਨਾਲ ਸਬੰਧਤ ਕੁਝ ਹੋਰ ਲੋਕਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ।
ਇਸ ਸੂਚੀ ਵਿੱਚ ਖਨਾਨੀ ਦੇ ਪਰਿਵਾਰ ਦੇ ਕਈ ਲੋਕ ਅਤੇ ਕੁਝ 'ਸੰਸਥਾਵਾਂ' ਦੇ ਨਾਮ ਸ਼ਾਮਲ ਸਨ ਜੋ ਪਾਕਿਸਤਾਨ ਵਿੱਚ ਰਹਿੰਦਿਆਂ ਹੋਇਆ ਖਨਾਨੀ ਅਤੇ ਉਨ੍ਹਾਂ ਦੇ ਨੈਟਵਰਕ ਦੀ ਮਦਦ ਕਰ ਰਹੇ ਸਨ।
ਕਈ ਕੰਪਨੀਆਂ ਦੇ ਨਾਂਅ ਵੀ ਆਏ ਸਾਹਮਣੇ

ਇਨ੍ਹਾਂ ਸੰਸਥਾਵਾਂ ਦੀ ਸੂਚੀ ਵਿੱਚ ਸਭ ਤੋਂ ਉੱਤੇ ਦੁਬਈ ਸਥਿਤ ਮਜ਼ਾਕਾ ਜਨਰਲ ਟ੍ਰੇਂਡਿੰਗ ਲਿਮੀਟਡ ਕੰਪਨੀ ਦਾ ਨਾਮ ਆਉਂਦਾ ਹੈ।
ਅੱਜ ਉਨ੍ਹਾਂ ਪਾਬੰਦੀਆਂ ਦੇ ਐਲਾਨ ਹੋਣ ਦੇ ਠੀਕ 4 ਸਾਲ ਬਾਅਦ, ਫਿਨਸੇਨ ਫਾਇਲਾਂ ਇਹ ਦੱਸਦੀਆਂ ਹਨ ਕਿ 'ਮੌਸਕੋ ਮਿਰਰ ਨੈਟਵਰਕ' ਵਿੱਚ ਖਨਾਨੀ ਐੱਮਐੱਲਓ ਦੀ ਆਰਥਿਕ ਪੈਠ ਕਿੰਨੀ ਡੂੰਘੀ ਸੀ।
'ਮਿਰਰ ਟ੍ਰੇਡਿੰਗ' ਦਰਅਸਲ ਵਪਾਰ ਦਾ ਇੱਕ ਅਜਿਹਾ ਗ਼ੈਰ-ਰਸਮੀ ਤਰੀਕਾ ਹੈ, ਜਿਸ ਵਿੱਚ ਵਿਅਕਤੀ ਜਾਂ ਸੰਸਥਾ ਇੱਕ ਥਾਂ ਤੋਂ ਸਿਕਿਓਰਿਟੀ ਖਰੀਦ ਕੇ ਬਿਨਾਂ ਕਿਸੇ ਆਰਥਿਕ ਲਾਭ ਦੇ ਦੂਜੀ ਥਾਂ ਵੇਚ ਦਿੰਦਾ ਹੈ। ਇਸ ਤਰ੍ਹਾਂ ਰਕਮ ਦੇ ਮੂਲ ਸਰੋਤ ਅਤੇ ਅੰਤਿਮ ਮੰਜ਼ਿਲ ਦੀ ਜਾਣਕਾਰੀ ਲੁਕਾ ਲਈ ਜਾਂਦੀ ਹੈ।
ਫਿਨਸੇਨ ਫਾਇਲਾਂ ਵਿੱਚ 54 ਸ਼ੈਲ ਕੰਪਨੀਆਂ ਦੇ ਨਾਵਾਂ ਵਾਲੀ ਇੱਕ 20 ਪੰਨਿਆਂ ਦੀ ਇੰਟੈਲੀਜੈਂਸ ਰਿਪੋਰਟ ਸ਼ਾਮਲ ਹੈ। ਸ਼ੈਲ ਕੰਪਨੀਆਂ ਉਨ੍ਹਾਂ ਨੂੰ ਕਹਿੰਦੇ ਹਨ ਜੋ ਕੋਈ ਅਸਲ ਕਾਰੋਬਾਰ ਨਹੀਂ ਕਰਦੀ ਬਲਕਿ ਅਜਿਹੇ ਹੀ ਲੈਣ-ਦੇਣ ਲਈ ਕਾਗਜ਼ਾਂ 'ਤੇ ਖੜੀ ਕੀਤੀ ਜਾਂਦੀ ਹੈ।
ਇਹ ਰਿਪੋਰਟ ਕਹਿੰਦੀ ਹੈ ਕਿ 2011 ਤੋਂ ਹੀ ਇਹ 54 ਕੰਪਨੀਆਂ ਰੂਸ ਅਤੇ ਯੂਰਪ ਦੇ ਬਜ਼ਾਰਾਂ ਵਿੱਚ ਸਾਲਾਨਾ ਖਰਬਾਂ ਡਾਲਰ ਤੱਕ ਦੇ ਹੇਰਫੇਰ ਵਿੱਚ ਸ਼ਾਮਲ ਰਹੀਆਂ ਹਨ।
ਫਿਨਸੇਨ ਇੰਟੈਲੀਜੈਂਸ ਰਿਪੋਰਟ ਮੁਤਾਬਕ ਮਜ਼ਾਕਾ ਜਨਰਲ ਟ੍ਰੇਡਿੰਗ ਕੰਪਨੀ ਨੂੰ ਮਾਰਚ 2013 ਤੋਂ ਅਕਤੂਬਰ 2016 ਵਿਚਾਲੇ ਮੌਸਕੋ ਮਿਰਰ ਨੈੱਟਵਰਕ ਸੰਸਥਾਵਾਂ ਰਾਹੀਂ 49.78 ਮਿਲੀਅਨ ਡਾਲਰ ਦੀ ਰਕਮ ਮਿਲੀ ਸੀ।
ਇਸ ਦੇ ਨਾਲ ਹੀ ਮਜ਼ਾਕਾ ਸਿੰਗਾਪੁਰ ਦੀ 'ਆਸਕ ਟ੍ਰੇਡਿੰਗ ਪੀਟੀਈ' ਨਾਮ ਦੀ ਇੱਕ ਕੰਪਨੀ ਤੋਂ ਵੀ ਲੈਣਦੇਣ ਕੀਤਾ ਸੀ।
ਇੱਥੇ ਰੋਚਕ ਇਹ ਵੀ ਹੈ ਕਿ ਓਐੱਫਏਸੀ ਨੇ ਅੱਤਵਾਦੀਆਂ ਨੂੰ ਗੈਰ-ਕਾਨੂੰਨੀ ਪੈਸਾ ਪਹੁੰਚਣ ਵਾਲੀ 'ਖਨਾਨੀ ਮਨੀ ਟ੍ਰੇਡਿੰਗ ਆਰਗਨਾਈਜ਼ੇਸ਼ਨ' ਦੀ ਮਦਦ ਕਰਨ ਦੇ ਕਾਰਨ ਮਜ਼ਾਕਾ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ
ਖਾਨੀ ਅਤੇ ਮਜ਼ਾਕਾ ਦੀ ਕਹਾਣੀ ਵਿੱਚ ਭਾਰਤੀ ਕੜੀਆਂ ਜੁੜਦੀਆਂ ਨਜ਼ਰ ਆਉਂਦੀ ਹੈ। ਲੀਕ ਦਸਤਾਵੇਜ਼ਾਂ ਮੁਤਾਬਕ ਨਿਊਯਾਰਕ ਦੇ ਜੇਪੀ ਮੌਰਗਨ ਅਤੇ ਸਿੰਗਾਪੁਰ ਦੇ ਓਵਰਸੀਜ਼ ਬੈਂਕ ਨਾਲ-ਨਾਲ ਬੜੌਦਾ ਦੀ ਦੁਬਈ ਸ਼ਾਖਾ ਦੀ ਵਰਤੋਂ ਵੀ ਮਜ਼ਾਕਾ ਜਨਰਲ ਟ੍ਰੇਡਿੰਗ ਅਤੇ ਆਸਕ ਟ੍ਰੇਡਿੰਗ ਪੀਟੀਈ ਵਿਚਾਲੇ ਲੈਣ-ਦੇਣ ਲਈ ਹੋਇਆ ਸੀ।
ਇਸ ਤੋਂ ਇਵਾਲਾ ਮਜ਼ਾਕਾ ਜਨਰਲ ਟ੍ਰੇਡਿੰਗ ਦੇ ਖਾਤਿਆਂ ਦੀ ਤਹਿਕੀਕਾਤ ਕਰਨ 'ਤੇ ਨਵੀਂ ਦਿੱਲੀ ਦੀ 'ਰੰਗੋਲੀ ਇੰਟਰਨੈਸ਼ਨਲ ਪ੍ਰਾਈਵੇਟ ਲਿਮੀਟਡ' ਦਾ ਨਾਮ ਸਾਹਮਣੇ ਆਉਂਦਾ ਹੈ। ਕੱਪੜਿਆਂ ਦੇ ਥੋਕ ਵਪਾਰ ਵਿੱਚ ਲੱਗੀ ਕੰਪਨੀ ਦੀ ਸਥਾਪਨਾ 2009 ਵਿੱਚ ਹੋਈ ਸੀ।
ਫਿਨਸੇਨ ਫਾਈਲਾਂ ਵਿੱਚ ਰੰਗੋਲੀ ਇੰਟਰਨੈਸ਼ਨਲ ਦੇ ਨਾਮ ਦੇ ਅੱਗੇ ਤਕਰੀਬਨ 70 ਲੈਣ-ਦੇਣ ਦਰਜ ਹਨ ਜੋ ਪੰਜਾਬ ਨੈਸ਼ਨਲ ਬੈਂਕ, ਸੈਂਟ੍ਰਲ ਬੈਂਕ ਆਫ ਇੰਡੀਆਂ, ਵਿਜਿਆ ਬੈਂਕ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਵਰਗੇ ਕਈ ਭਾਰਤੀ ਬੈਂਕਾਂ ਤੋਂ ਹੁੰਦੀ ਹੋਈ ਯੂਏਈ ਪਹੁੰਚਦੀ ਸੀ।
17 ਥਾਵਾਂ ਤੋਂ ਚੱਲ ਰਹੀ ਇਸ ਹੇਰਾ-ਫੇਰੀ ਦਾ ਅਕੰੜਾ 10.65 ਮਿਲੀਅਨ ਡਾਲਰ ਤੱਕ ਜਾਂਦਾ ਹੈ। ਇਸ ਵਿੱਚ ਮਹੱਤਵਪੂਰਨ ਲੈਣ-ਦੇਣ 18 ਜੂਨ 2014 ਨੂੰ ਕੀਤਾ ਗਿਆ ਸੀ ਜਦੋਂ ਮਜ਼ਾਕਾ ਜਨਰਲ ਟ੍ਰੇਡਿੰਗ ਨੂੰ ਪੰਜਾਬ ਨੈਸ਼ਨਲ ਬੈਂਕ ਰਾਹੀਂ 136,254 ਡਾਲਰ ਭੇਜੇ ਗਏ।
ਰਜਿਸਟ੍ਰਾਰ ਆਫ ਕੰਪਨੀਜ਼ (ਆਰਓਸੀ) ਦੇ ਦਸਤਾਵੇਜ਼ ਦੱਸਦੇ ਹਨ ਕਿ ਮਾਰਚ 2014 ਦੇ ਆਸ-ਪਾਸ ਰੰਗੋਲੀ ਇੰਟਰਨੈਸ਼ਨਲ ਦੇ ਮੁਨਾਫ਼ੇ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।
ਇਸ ਵੇਲੇ 339.19 ਕਰੋੜ ਦੇ ਮਾਲੀਆ 'ਤੇ ਕੰਪਨੀ ਨੇ 74.87 ਕਰੋੜ ਰੁਪਏ ਦਾ ਨੁਕਸਾਨ ਚੁੱਕਿਆ ਸੀ।
2018 ਤੋਂ ਬਾਅਦ ਤੋਂ ਹੀ ਕੰਪਨੀ ਨੇ ਅੱਤ ਤੱਕ ਨਾ ਹੀ ਸ਼ੇਅਰਹੋਲਡਰਾਂ ਦੀ ਸਾਲਾਨਾ ਬੈਠਕ ਬੁਲਾਈ ਹੈ ਅਤੇ ਨਾ ਹੀ ਆਪਣੀ ਸਾਲਾਨਾ ਬੈਲੇਂਸ ਸ਼ੀਟ ਹੀ ਜਮਾ ਕੀਤੀ ਹੈ।
ਕਈ ਭਾਰਤੀ ਬੈਂਕਾ ਨੇ ਰੰਗੋਲੀ ਦੀ ਗ਼ਲਤੀਆਂ 'ਤੇ ਅਲਰਟ ਵੀ ਜਾਰੀ ਕੀਤਾ ਹੈ। ਭਾਰਤੀ ਯੂਨੀਅਨ ਅਤੇ ਕਾਰਪੋਰੇਸ਼ਨ ਬੈਂਕਾਂ ਨੇ ਵਸੂਲੀ ਲਈ ਰੰਗੋਲੀ ਇੰਟਰਨੈਸ਼ਨਲ ਦੀ ਅਚੱਲ ਸੰਪਤੀ ਦੀ ਨਿਲਾਮੀ ਦੇ ਨੋਟਿਸ ਤੱਕ ਜਾਰੀ ਕੀਤੇ ਸਨ।
ਇਲਾਹਾਬਾਦ ਬੈਂਕ ਨੇ ਤਾਂ 2015 ਵਿੱਚ ਹੀ ਇਸ ਕੰਪਨੀ ਨੂੰ ਆਪਣੇ ਮੋਹਰੀ 50 ਨਾਨ ਪਰਫਾਰਮਿੰਗ ਏਸਟਸ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ।
ਇੰਟਰਨੈਸ਼ਨਲ ਕਨਸੋਰਟੀਅਮ ਆਫ ਇਨਵੈਸਟਿੰਗ ਜਨਰਲਿਟਸ (ਆਈਸੀਆਈਜੇ) ਵੱਲੋਂ ਸੰਪਰਕ ਕੀਤੇ ਜਾਣ 'ਤੇ ਅਲਤਾਫ਼ ਖਨਾਨੀ ਦੇ ਵਕੀਲ ਮੇਲ ਬਲੈਕ ਨੇ ਕਿਹਾ, "ਮਿਸਟਰ ਖਨਾਨੀ ਨੇ ਆਪਣੀ ਗ਼ਲਤੀ ਮੰਨ ਲਈ ਹੈ ਅਤੇ ਉਸ ਦੀ ਲੰਬੀ ਸਜ਼ਾ ਜੇਲ੍ਹ ਵਿੱਚ ਕੱਟ ਚੁੱਕੇ ਹਨ।"
"ਇਸ ਦੌਰਾਨ ਉਹ ਆਪਣੇ ਪਰਿਵਾਰ ਤੋਂ ਵੱਖ ਰਹੇ ਅਤੇ ਉਨ੍ਹਾਂ ਦੇ ਭਰਾ ਦੀ ਮੌਤ ਵੀ ਹੋ ਗਈ ਹੈ। ਬੀਤੇ 5 ਸਾਲਾਂ ਤੋਂ ਉਹ ਕਿਸੇ ਵੀ ਵਪਾਰਕ ਗਤੀਵਿਧੀ ਵਿੱਚ ਸ਼ਾਮਲ ਨਹੀਂ ਰਹੇ ਹਨ। ਉਹ ਅੱਗੇ ਕਾਨੂੰਨ ਨੂੰ ਮੰਨਣ ਵਾਲੇ ਸਾਧਾਰਣ ਨਾਗਰਿਕ ਦਾ ਜੀਵਨ ਜੀਨਾ ਚਾਹੁੰਦੇ ਹਨ।"
ਸੰਪਰਕ ਕਰਨ 'ਤੇ ਰੰਗੋਲੀ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਲਵ ਭਾਰਦਵਾਜ ਨੇ ਕਿਹਾ, "2013 ਤੋਂ 2014 ਵਿਚਾਲੇ ਜਿਨ੍ਹਾਂ 70 ਟ੍ਰਾਂਜੈਕਸ਼ਨਾਂ ਬਾਰੇ ਤੁਸੀਂ ਪੁੱਛ ਰਹੇ ਹੋ, ਉਨ੍ਹਾਂ ਦਾ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ, ਇਸ ਲਈ ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੋਵੇਗਾ।"
"ਅਸੀਂ ਕੱਪੜਿਆਂ ਵਿੱਚ ਵਪਾਰ ਕਰਦੇ ਹਾਂ ਅਤੇ ਮਾਲ ਵੇਚਣ ਤੋਂ ਬਾਅਦ ਭੁਗਤਾਨ ਦੀ ਰਾਸ਼ੀ ਦਾ ਸਾਡੇ ਖਾਤੇ ਵਿੱਚ ਆਉਣਾ ਰੂਟੀਨ ਵਾਲੀ ਗੱਲ ਹੈ। 18 ਜੂਨ 2014 ਨੂੰ ਪੰਜਾਬ ਨੈਸ਼ਨਲ ਬੈਂਕ ਨਾਲ ਹੋਏ ਜਿਸ ਟ੍ਰਾਂਜੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਦਾ ਕੋਈ ਰਿਕਾਰਡ ਸਾਡੇ ਕੋਲ ਮੌਜੂਦ ਨਹੀਂ ਹੈ।"
"ਮਾਜ਼ਾਕਾ ਜਨਰਲ ਟ੍ਰੇਡਿੰਗ ਅਤੇ ਅਲਤਾਫ਼ ਖਨਾਨੀ ਨਾਲ ਨਾ ਹੀ ਸਾਡਾ ਕੋਈ ਵਾਪਰਕ ਸਬੰਧ ਹੈ ਅਤੇ ਨਾ ਹੀ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ।"
ਇਹ ਵੀ ਪੜ੍ਹੋ
ਇਹ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












