ਕੋਰਨਾਵਾਇਰਸ ਦੀ ਰੂਸੀ ਵੈਕਸੀਨ ਪਰਖ ’ਤੇ ਕਿੰਨੀ ਖਰੀ ਤੇ ਭਾਰਤ ਦਾ ਕੀ ਕਹਿਣਾ ਹੈ

ਤਸਵੀਰ ਸਰੋਤ, Reuters
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਰੋਜ਼ ਨਵਾਂ ਰਿਕਾਰਡ ਬਣਾ ਰਹੇ ਹਨ। ਹੁਣ ਇੱਕ ਦਿਨ ਵਿੱਚ 90 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਹਨ ਅਤੇ ਦੁਨੀਆਂ ਵਿੱਚ ਅਮਰੀਕਾ ਤੋਂ ਬਾਅਦ ਕੋਰੋਨਾ ਲਾਗ ਦੇ ਸਭ ਤੋਂ ਜ਼ਿਆਦਾ ਮਰੀਜ਼ ਭਾਰਤ ਵਿੱਚ ਹੀ ਹਨ।
ਅਜਿਹੇ ਵਿੱਚ ਲੋਕਾਂ ਤੋਂ ਜ਼ਿਆਦਾ ਸਰਕਾਰ ਨੂੰ ਕੋਰੋਨਾ ਵੈਕਸੀਨ ਦੀ ਚਿੰਤਾ ਸਤਾ ਰਹੀ ਹੈ।
ਇਨ੍ਹਾਂ ਸਭ ਖ਼ਬਰਾਂ ਵਿਚਾਲੇ ਰੂਸ ਦੀ ਵੈਕਸੀਨ ਸਪੁਤਨਿਕ-ਵੀ ਇੱਕ ਆਸ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ ਪਰ ਕੀ ਸਚਮੁੱਚ ਰੂਸ ਦੀ ਇਸ ਵੈਕਸੀਨ 'ਤੇ ਇੰਨਾ ਭਰੋਸਾ ਕੀਤਾ ਜਾ ਸਕਦਾ ਹੈ।
ਰੂਸ ਦੇ ਵਿਗਿਆਨੀਆਂ ਨੇ ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਪਹਿਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਹਿਲੇ ਗੇੜ ਦੇ ਟ੍ਰਾਇਲ ਵਿੱਚ ਇਮਿਊਨ ਰਿਸਪੌਂਸ ਚੰਗਾ ਦਿਖਿਆ ਹੈ।
ਇਹ ਵੀ ਪੜ੍ਹੋ-
ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਦੁਨੀਆਂ ਭਰ ਵਿੱਚ ਵਿਗਿਆਨੀਆਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਮੈਡੀਕਲ ਜਨਰਲ ਦਿ ਲੈਨਸੇਂਟ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਵਿੱਚ ਕੋਰੋਨਾ ਨਾਲ ਲੜਨ ਵਾਲੀ ਐਂਟੀਬੌਡੀ ਵਿਕਸਿਤ ਹੋਈ ਅਤੇ ਕਿਸੇ ਵਿੱਚ ਵੀ ਕੋਈ ਭਿਆਨਕ ਸਾਈਡਿਇਫੈਕਟ (ਮਾੜੇ ਪ੍ਰਭਾਵ) ਨਜ਼ਰ ਨਹੀਂ ਆਏ।
ਰੂਸ ਵਿੱਚ ਇਸ ਵੈਕਸੀਨ ਨੂੰ ਅਗਸਤ ਦੇ ਮਹੀਨੇ ਵਿੱਚ ਹੀ ਬਿਨਾਂ ਡਾਟਾ ਜਾਰੀ ਕੀਤੇ ਲਾਈਸੈਂਸ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਰੂਸ ਅਜਿਹਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਵੈਕਸੀਨ ਦੇ ਜਾਣਕਾਰਾਂ ਮੁਤਾਬਕ ਰੂਸ ਦੇ ਵੈਕਸੀਨ ਟ੍ਰਾਇਲ ਦਾ ਡਾਟਾ ਉਸ ਦੀ ਪ੍ਰਮਾਣਿਕਤਾ ਅਤੇ ਸੇਫਟੀ ਨੂੰ ਸਾਬਤ ਕਰਨ ਲਈ ਬਹੁਤ ਹੀ ਛੋਟਾ ਹੈ।
ਜਾਰੀ ਕੀਤੀ ਗਈ ਇਸ ਨਵੀਂ ਰਿਪੋਰਟ ਨੂੰ ਰੂਸ ਦੇ ਆਲੋਚਕਾਂ ਦੇ ਮੂੰਹ ਬੰਦ ਕਰਨ ਦੀ ਕਵਾਇਦ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਪੱਛਮੀ ਦੇਸ਼ਾਂ ਦੇ ਕਈ ਮਾਹਰਾਂ ਦੀ ਰਾਏ ਵਿੱਚ ਰੂਸ ਦੇ ਵਿਗਿਆਨਕ ਟ੍ਰਾਇਲ ਦੌਰਾਨ ਕੁਝ ਜ਼ਰੂਰੀ ਗੇੜਾਂ ਨੂੰ ਪੂਰਾ ਕੀਤੇ ਬਿਨਾਂ ਅੱਗੇ ਵਧੇ ਜਾ ਰਹੇ ਹਨ।
ਅਗਸਤ ਮਹੀਨੇ ਵਿੱਚ ਸਿਰਫ਼ ਦੋ ਮਹੀਨੇ ਦੇ ਟ੍ਰਾਇਲ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀ ਅਜਿਹੀ ਵੈਕਸੀਨ ਤਿਆਰ ਕਰ ਲਈ ਹੈ, ਜੋ ਕੋਰੋਨਾਵਾਇਰਸ ਦੇ ਖ਼ਿਲਾਫ਼ ਕਾਰਗਰ ਹੈ।
ਗੇਮਾਲਿਆ ਇੰਸਟੀਚਿਊਟ ਵਿੱਚ ਵਿਕਸਿਤ ਇਸ ਵੈਕਸੀਨ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਵੀ ਇਹ ਟੀਕਾ ਲੱਗਾ ਹੈ।

ਤਸਵੀਰ ਸਰੋਤ, EPA
ਰੂਸ ਨੇ ਇਸ ਵੈਕਸੀਨ ਦਾ ਨਾਮ 'ਸਪੁਤਨਿਕ ਵੀ' ਦਿੱਤਾ ਹੈ। ਰੂਸੀ ਭਾਸ਼ਾ ਵਿੱਚ 'ਸਪੁਤਨਿਕ' ਸ਼ਬਦ ਦਾ ਅਰਥ ਹੁੰਦਾ ਹੈ ਸੈਟੇਲਾਈਟ।
ਰੂਸ ਨੇ ਹੀ ਵਿਸ਼ਵ ਦਾ ਪਹਿਲਾ ਸੈਟੇਲਾਈਟ ਬਣਾਇਆ ਸੀ। ਉਸ ਦਾ ਨਾਮ ਵੀ ਸਪੁਤਨਿਕ ਹੀ ਰੱਖਿਆ ਸੀ।
ਦਿ ਲੈਸੇਂਟ ਦੀ ਰਿਪੋਰਟ ਵਿੱਚ ਕੀ ਕਿਹਾ ਗਿਆ ਹੈ?
ਦਿ ਲੈਸੇਂਟ ਦੀ ਰਿਪੋਰਟ ਮੁਤਾਬਕ ਰੂਸੀ ਵੈਕਸੀਨ ਸਪੁਤਨਿਕ-ਵੀ ਦੇ ਦੋ ਟ੍ਰਾਇਲ ਜੂਨ ਅਤੇ ਜੁਲਾਈ ਵਿੱਚ ਕੀਤੇ ਗਏ ਸਨ।
ਦੋਵੇਂ ਗੇੜਾਂ ਦੇ ਟ੍ਰਾਇਲ ਦੌਰਾਨ 38 ਸਿਹਤ ਵਲੰਟੀਅਰਾਂ ਨੂੰ ਟੀਕੇ ਲਗਾਏ ਗਏ। ਫਿਰ ਤਿੰਨ ਹਫ਼ਤੇ ਬਾਅਦ ਉਨ੍ਹਾਂ ਨੇ ਬੂਸਟਰ ਡੋਜ਼ ਲਗਾਏ ਗਏ।
ਇਹ ਵੀ ਵਲੰਟੀਅਰ 18 ਸਾਲ ਤੋਂ 60 ਸਾਲ ਦੀ ਉਮਰ ਵਾਲੇ ਸਨ। ਇਨ੍ਹਾਂ ਨੂੰ 42 ਦਿਨਾਂ ਤੱਕ ਨਿਗਰਾਨੀ ਵਿੱਚ ਰੱਖਿਆ ਗਿਆ।
ਤਿੰਨ ਹਫ਼ਤਿਆਂ ਦੇ ਅੰਦਰ ਵਲੰਟੀਅਰਸ ਵਿੱਚ ਐੰਟੀਬੌਡੀ ਵਿਕਸਿਤ ਹੋ ਗਈ। ਇਨ੍ਹਾਂ ਵਲੰਟੀਅਰਸ ਵਿੱਚ ਸਿਰ ਦਰਦ ਅਤੇ ਜੋੜਿਆਂ ਦੇ ਦਰਦ ਤੋਂ ਇਲਾਵਾ ਕੋਈ ਗੰਭੀਰ ਸਾਈਡਇਫੈਕਟ ਨਹੀਂ ਦੇਖਿਆ ਗਿਆ।
ਰਿਪੋਰਟ ਮੁਤਾਬਕ ਇਹ ਰੈਂਡਮ ਟ੍ਰਾਇਲ ਨਹੀਂ ਸਨ। ਮਤਲਬ ਇਹ ਕਿ ਜਿਨ ਵਲੰਟੀਅਰ ਨੂੰ ਇਹ ਟੀਕੇ ਲਗਾਏ ਗਏ ਉਨ੍ਹਾਂ ਸਾਰਿਆਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਟੀਕੇ ਲਗਾਏ ਜਾ ਰਹੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਲੰਬੇ ਸਮੇਂ ਦੀ ਸਟੱਡੀ ਦੀ ਲੋੜ ਹੈ ਤਾਂ ਜੋ ਕੋਰੋਨਾ ਦੇ ਖ਼ਿਲਾਫ਼ ਇਹ ਵੈਕਸੀਨ ਸੇਫ਼ਟੀ ਦੇ ਨਾਲ-ਨਾਲ ਕਿੰਨੀ ਪ੍ਰਭਾਵਸ਼ਾਲੀ ਹੈ, ਇਸ ਦਾ ਵੀ ਪਤਾ ਲਗਾਇਆ ਜਾ ਸਕੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਤੀਜੇ ਗੇੜ ਦੇ ਟ੍ਰਾਇਲ ਲਈ ਵੱਖ-ਵੱਖ ਉਮਰ ਵਰਗ ਅਤੇ ਵੱਖਰੇ-ਵੱਖਰੇ ਰਿਸਕ ਗਰੁੱਪ ਦੇ ਨਾਲ 40 ਹਜ਼ਾਰ ਲੋਕਾਂ 'ਤੇ ਇਸ ਦਾ ਪਰੀਖਣ ਕੀਤੇ ਜਾਣ ਦੀ ਗੱਲ ਇਸ ਰਿਪੋਰਟ ਵਿੱਚ ਕਹੀ ਗਈ ਹੈ।
ਇਸ ਵੈਕਸੀਨ ਵਿੱਚ ਇਮਿਊਨ ਰਿਸਪੌਂਸ ਨੂੰ ਜੈਨਰੇਟ ਕਰਨ ਲਈ ਅਡੀਨੋਵਾਇਰਸ (adenovirus) ਦੀ ਅਡੈਪਟਿਵ ਸਟ੍ਰੇਨ ਦਾ ਇਸਤੇਮਾਲ ਕੀਤਾ ਗਿਆ ਹੈ।
ਅਜੇ ਲੰਬਾ ਸਫ਼ਰ ਤੈਅ ਕਰਨਾ ਬਾਕੀ ਹੈ
ਬੀਬੀਸੀ ਦੀ ਸਿਹਤ ਪੱਤਰਕਾਰ ਫਿਲਿਪਾ ਰੌਕਸਬੀ ਮੁਤਾਬਕ ਬ੍ਰਿਟੇਨ ਦੇ ਵਿਗਿਆਨੀਆਂ ਨੇ ਰੂਸੀ ਵੈਕਸੀਨ ਲਈ 'ਉਤਸ਼ਾਹਜਨਕ' ਅਤੇ 'ਹੁਣ ਤੱਕ ਇੱਕ ਚੰਗੀ ਖ਼ਬਰ' ਹੈ ਜਿਵੇਂ ਵਿਸ਼ੇਸ਼ਣਾਂ ਦਾ ਇਸਤੇਮਾਲ ਕੀਤਾ ਹੈ।
ਉਨ੍ਹਾਂ ਦੇ ਮੁਤਾਬਕ ਅਜੇ ਇਸ ਵੈਕਸੀਨ ਨੂੰ ਲੰਬਾ ਸਫ਼ਰ ਤੈਅ ਕਰਨਾ ਹੈ. ਫੇਜ਼-2 ਦੇ ਟ੍ਰਾਇਲ ਵਿੱਚ ਐਂਟੀਬੌਡੀ ਰਿਸਪੌਂਸ ਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਤੋਂ ਬਚਾਅ ਵਿੱਚ ਇਸ ਦੀ ਪ੍ਰਮਾਣਿਕਤਾ ਵੀ ਸਾਬਤ ਹੋ ਗਈ ਹੈ।

ਤਸਵੀਰ ਸਰੋਤ, Getty Images
ਹੁਣ ਤੱਕ ਬਸ ਇੰਨਾ ਸਾਬਿਤ ਹੋਇਆ ਹੈ ਕਿ 18 ਸਾਲ ਤੋਂ 60 ਸਾਲ ਦੀ ਉਮਰ ਵਾਲਿਆਂ ਵਿੱਚ 42 ਦਿਨਾਂ ਲਈ ਇਹ ਵੈਕਸੀਨ ਕੋਰੋਨਾ ਤੋਂ ਸੁਰੱਖਿਅਤ ਰੱਖਦੀ ਹੈ। ਪਰ ਕੀ 42 ਦਿਨ ਬਾਅਦ ਇਹ ਵੈਕਸੀਨ ਕਾਰਗਰ ਸਾਬਿਤ ਹੋਵੇਗੀ?
60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਵਿੱਚ ਇਸ ਦਾ ਕੀ ਅਸਰ ਹੋਵੇਗਾ? ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਕੋਈ ਦੂਜੀ ਬਿਮਾਰੀ ਹੈ, ਉਨ੍ਹਾਂ ਲੋਕਾਂ ਵਿੱਚ ਇਸ ਵੈਕਸੀਨ ਦਾ ਕਿੰਨਾ ਅਸਰ ਹੋਵੇਗਾ? ਅਜਿਹੇ ਕਈ ਸਵਾਲ ਜਿਨ੍ਹਾਂ ਬਾਰੇ ਇਸ ਰਿਪੋਰਟ ਵਿੱਚ ਕੁਝ ਵੀ ਨਹੀਂ ਕਿਹਾ ਗਿਆ ਹੈ।
ਅਜਿਹੀ ਤਮਾਮ ਜਾਣਕਾਰੀ ਹਾਸਲ ਕਰਨ ਲਈ ਇੱਕ ਵੱਡੇ ਗਰੁੱਪ 'ਚ 'ਰੈਂਡਮਾਈਜਡ ਟ੍ਰਾਇਲ' ਦੀ ਜ਼ਰੂਰਤ ਪਵੇਗੀ, ਜਿਸ ਵਿੱਚ ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਕਿ ਉਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਹੈ ਜਾਂ ਫਿਰ ਕੋਈ ਡਮੀ ਟੀਕਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਦੇ ਟ੍ਰਾਇਲ ਲਈ ਲੰਬਾ ਸਮਾਂ ਲਗਦਾ ਹੈ।
ਤੀਜੇ ਗੇੜ ਦੇ ਟ੍ਰਾਇਲ ਵਿੱਚ ਜ਼ਿਆਦਾ ਖੁੱਲ੍ਹੇਪਣ ਅਤੇ ਪਾਰਦਰਸ਼ਿਤਾ ਦੀ ਲੋੜ ਹੋਵੇਗੀ। ਦੁਨੀਆਂ ਵਿੱਚ ਜਿੰਨੇ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਸ਼ਾਇਦ ਕੁਝ ਹੀ ਅਜਿਹੇ ਹੋਣਗੇ ਜੋ ਕਿਸੀ ਖ਼ਾਸ ਹਾਲਾਤ ਵਿੱਚ ਜ਼ਿਆਦਾ ਬਿਹਤਰ ਕੰਮ ਕਰਨਗੇ।
ਇਸ ਲਈ ਕਿਹੜੀ ਵੈਕਸੀਨ ਕਿਸ ਹਾਲਾਤ ਵਿੱਚ ਬਿਹਤਰ ਕੰਮ ਕਰਦੀ ਹੈ, ਕਿਸ 'ਤੇ ਉਨ੍ਹਾਂ ਦਾ ਅਸਰ ਜ਼ਿਆਦਾ ਚੰਗਾ ਹੁੰਦਾ ਹੈ, ਇਹ ਜਾਣੇ ਬਿਨਾਂ ਨਹੀਂ ਕਿਹਾ ਜਾ ਸਕਦਾ ਕਿ ਸਾਰੀਆਂ ਵੈਕਸੀਨ ਹਰ ਵਿਅਕਤੀ ਲਈ ਅਸਰਦਾਰ ਹੋਵੇਗੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਭਾਰਤ ਦੀ ਪ੍ਰਤੀਕਿਰਿਆ
ਭਾਰਤ ਵਿੱਚ ਵਿਗਿਆਨੀਆਂ ਅਤੇ ਉਦਯੋਗਿਕ ਖੋਜ ਪਰੀਸ਼ਦ ਯਾਨਿ ਸੀਐੱਸਆਈਆਰ ਹੀ ਇਹ ਸੰਸਥਾ ਹੈ ਜੋ ਵੈਕਸੀਨ ਲਈ ਦੁਨੀਆਂ ਲਈ ਦੁਨੀਆਂ ਭਰ ਵਿੱਚ ਹੋ ਰਹੀ ਕਵਾਇਦ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਭਾਰਤ ਸਰਕਾਰ ਨੂੰ ਆਪਣੇ ਸੁਝਾਅ ਦਿੰਦੀ ਹੈ।
ਸੀਐੱਸਆਈਆਰ ਦੇ ਡਾਇਰੈਕਟਰ ਸ਼ੇਖਰ ਮਾਂਡੇ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਲੈਸੇਂਟ ਦੀ ਰਿਪੋਰਟ ਤਾਂ ਸਹੀ ਹੈ, ਸੁਰੱਖਿਆ ਦੇ ਲਿਹਾਜ਼ ਨਾਲ ਰੂਸ ਦੀ ਵੈਕਸੀਨ ਵਿੱਚ ਕੋਈ ਦਿੱਕਤ ਨਹੀਂ ਦਿਖ ਰਹੀ।
ਕਿਸੇ ਵੀ ਟੀਕੇ ਦੇ ਪ੍ਰਯੋਗ ਵਿੱਚ ਸੇਫ਼ਟੀ ਹੀ ਮੁੱਖ ਤੌਰ 'ਤੇ ਚਿੰਤਾ ਦੀ ਗੱਲ ਹੁੰਦੀ ਹੈ। ਜ਼ਾਹਿਰ ਹੈ ਇਸ ਰਿਪੋਰਟ ਤੋਂ ਬਾਅਦ, ਸੇਫਟੀ 'ਤੇ ਸਾਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ।
ਪਰ ਟੀਕੇ ਦੇ ਪ੍ਰਯੋਗ ਵਿੱਚ ਦੂਜੀ ਚਿੰਤਾ ਪ੍ਰੋਟੈਕਸ਼ਨ ਯਾਨਿ ਬਚਾਅ ਦੀ ਹੁੰਦੀ ਹੈ। ਅਜੇ ਸਪੁਤਨਿਕ-ਵੀ ਟੀਕੇ ਬਾਰੇ ਇਹ ਜਾਣਕਾਰੀ ਨਹੀਂ ਹੈ ਕਿ ਉਸ ਨਾਲ ਕੋਰੋਨਾਵਾਇਰਸ ਨਾਲ ਕਿੰਨੇ ਲੰਬੇ ਸਮੇਂ ਤੱਕ ਬਚਿਆ ਜਾ ਸਕਦਾ ਹੈ।
ਬਚਾਅ ਦੇ ਨਤੀਜਿਆਂ ਲਈ ਸਾਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ-
ਦਰਅਸਲ ਕਿਸੇ ਵੀ ਟੀਕੇ ਦੇ ਇਸਤੇਮਾਲ ਦੀ ਇਜਾਜ਼ਤ ਤੋਂ ਪਹਿਲਾਂ 'ਸੁਰੱਖਿਆ ਅਤੇ ਬਚਾਅ' ਇਨ੍ਹਾਂ ਦੋਵਾਂ ਪੈਮਾਨਿਆਂ 'ਤੇ ਉਨ੍ਹਾਂ ਨੂੰ ਨਾਪਣਾ ਜ਼ਰੂਰੀ ਹੁੰਦਾ ਹੈ। ਫੇਜ਼ 1 ਅਤੇ 2 ਦੇ ਟ੍ਰਾਇਲ ਵਿੱਚ ਟੀਕਾ ਲੱਗਣ 'ਤੇ ਲੋਕਾਂ ਵਿੱਚ ਕੋਈ ਦਿੱਕਤ ਜਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਰਿਹਾ, ਇਹ ਪਤਾ ਲਗਾਇਆ ਜਾਂਦਾ ਹੈ।
ਪਰ ਕੋਰੋਨਾ ਤੋਂ ਬਚਾਅ ਦਾ ਇਹੀ ਤਰੀਕਾ ਸਹੀ ਹੈ, ਇਸ ਦਾ ਪਤਾ ਲਗਾਉਣ ਲਈ ਥੋੜ੍ਹਾ ਲੰਬਾ ਸਮਾਂ ਲਗਦਾ ਹੈ।
ਭਾਰਤ ਵਿੱਚ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਫੇਜ 1 ਅਤੇ 2 ਦੇ ਟ੍ਰਾਇਲ ਰੂਸ ਵਿੱਚ ਹੋਣ ਤੋਂ ਬਾਅਦ, ਸਪੁਤਨਿਕ-ਵੀ ਦੇ ਤੀਜੇ ਗੇੜ ਦਾ ਟ੍ਰਾਇਲ ਭਾਰਤ ਵਿੱਚ ਕਰਨ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।
ਇਸ ਬਾਰੇ ਸ਼ੇਖ਼ਰ ਮਾਂਡੇ ਕੋਲੋਂ ਸਵਾਲ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਹੋ ਵੀ ਸਕਦਾ ਹੈ, ਪਰ ਇਸ ਗੱਲ ਦੀ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਨਹੀਂ ਹੈ।
ਇਸ ਬਾਰੇ ਭਾਰਤ ਸਰਕਾਰ ਦੀ ਸੰਸਥਾ ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ ਹੀ ਫ਼ੈਸਲਾ ਲੈ ਸਕਦੀ ਹੈ।
ਬੀਬੀਸੀ ਨਾਲ ਡੀਸੀਜੀਆਈ ਨੂੰ ਵੀ ਇਸ ਬਾਰੇ ਈ-ਮੇਲ ਕਰ ਕੇ ਸਵਾਲ ਪੁੱਛਿਆ ਹੈ, ਪਰ ਉਨ੍ਹਾਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਨੇ ਵੈਕਸੀਨ ਦੇ ਟ੍ਰਾਇਲ ਅਤੇ ਕਿਸ ਦੇਸ਼ ਕੋਲੋਂ ਭਾਰਤ ਨੂੰ ਵੈਕਸੀਨ ਖਰੀਦਣ ਦੀ ਜ਼ਰੂਰਤ ਹੈ ਅਤੇ ਕਦੋਂ ਕਿਹੜੇ ਹਾਲਾਤ ਵਿੱਚ ਭਾਰਤ ਵੈਕਸੀਨ ਖਰੀਦੇਗਾ, ਇਸ ਲਈ ਇੱਕ ਵੱਖਰੀ ਲਿਸਟ ਬਣਾਈ ਹੈ।
ਦੁਨੀਆਂ ਭਰ ਦੇ ਵੈਕਸੀਨ 'ਤੇ ਚੱਲ ਰਹੀ ਤਮਾਮ ਕਵਾਇਦ 'ਤੇ ਉਨ੍ਹਾਂ ਨਜ਼ਰ ਹੈ ਅਤੇ ਭਾਰਤ ਵਿੱਚ ਵੀ ਤਿੰਨ ਵੈਕਸੀਨ ਦੇ ਟ੍ਰਾਇਲ ਉਨ੍ਹਾਂ ਦੀ ਨਿਗਰਾਨੀ ਵਿੱਚ ਹੋ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਪ੍ਰਤੀਕਿਰਿਆ?
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਦੁਨੀਆਂ ਭਰ ਵਿੱਚ 176 ਦੇਸ਼ਾਂ ਵਿੱਚ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਕਵਾਇਦ ਚੱਲ ਰਹੀ ਹੈ, ਜਿਸ ਵਿੱਚ 34 ਦਾ ਹਿਊਮਨ ਟ੍ਰਾਇਲ ਚੱਲ ਰਿਹਾ ਹੈ।

ਤਸਵੀਰ ਸਰੋਤ, Getty Images
8 ਅਜਿਹੇ ਵੈਕਸੀਨ ਹਨ ਜੋ ਟ੍ਰਾਇਲ ਦੇ ਤੀਜੇ ਗੇੜ ਵਿੱਚ ਪਹੁੰਚ ਗਏ ਹਨ, ਜਿਸ ਨੂੰ ਸਭ ਤੋਂ ਐਡਵਾਂਸ ਸਟੇਜ ਮੰਨਿਆ ਜਾਂਦਾ ਹੈ, ਇਸ ਵਿੱਚ ਸਭ ਤੋਂ ਲੰਬਾ ਸਮਾਂ ਵੀ ਲਗਦਾ ਹੈ।
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਸਾਲ 2021 ਵਿੱਚ ਹੀ ਕੋਰੋਨਾ ਦਾ ਟੀਕਾ ਆਮ ਜਨਤਾ ਲਈ ਉਪਲਬਧ ਹੋਵੇਗਾ।
ਇਸ ਤੋਂ ਪਹਿਲਾਂ ਅਗਸਤ ਦੇ ਮਹੀਨੇ ਵਿੱਚ ਜਦੋਂ ਰੂਸੀ ਵੈਕਸੀਨ ਨੂੰ ਉਥੋਂ ਦੀ ਸਰਕਾਰ ਤੋਂ ਲਾਈਸੈਂਸ ਮਿਲਿਆ ਸੀ, ਉਦੋਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਉਸ ਕੋਲ ਅਜੇ ਤੱਕ ਰੂਸ ਰਾਹੀਂ ਵਿਕਸਿਤ ਕੀਤੇ ਜਾ ਰਹੇ ਕੋਰੋਨਾ ਵੈਕਸੀਨ ਬਾਰੇ ਜਾਣਕਾਰੀ ਨਹੀਂ ਹੈ।
ਖ਼ੁਦ ਰੂਸ ਵਿੱਚ ਵੀ ਇਨ੍ਹਾਂ ਦਾਅਵਿਆਂ 'ਤੇ ਸਵਾਲ ਉਠ ਰਹੇ ਹਨ। ਮੋਸਕੋ ਸਥਿਤ ਐਸੋਸੀਏਸ਼ ਆਫ ਕਲੀਨੀਕਲ ਟ੍ਰਾਇਲਜ਼ ਆਰਗੇਨਾਈਜੇਸ਼ਨ (ਐਕਟੋ) ਨੇ ਰੂਸ ਸਰਕਾਰ ਕੋਲੋਂ ਇਸ ਵੈਕਸੀਨ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਟਾਲਣ ਦੀ ਗੁਜਾਰਿਸ਼ ਕੀਤੀ ਹੈ।
ਉਨ੍ਹਾਂ ਮੁਤਾਬਕ ਜਦੋਂ ਤੱਕ ਇਸ ਵੈਕਸੀਨ ਦੇ ਫੇਜ ਤਿੰਨ ਟ੍ਰਾਇਲ ਦੇ ਨਤੀਜੇ ਸਾਹਮਣੇ ਨਹੀਂ ਆ ਜਾਂਦੇ, ਉਦੋਂ ਤੱਕ ਰੂਸ ਦੀ ਸਰਕਾਰ ਨੂੰ ਇਸ ਨੂੰ ਮਨਜ਼ੂਰੀ ਨਹੀਂ ਦੇਣੀ ਚਾਹੀਦੀ।
ਐਕਟੋ ਨਾਮ ਦੇ ਇਸ ਐਸੋਸੀਏਸ਼ਨ ਵਿੱਚ ਵਿਸ਼ਵ ਦੀ ਮੋਹਰੀ ਡਰੱਗ ਕੰਪਨੀਆਂ ਦੀ ਅਗਵਾਈ ਹੈ।
ਐਕਟੋ ਦੇ ਐਗਜ਼ੀਕਿਊਟਿਵ ਡਾਇਰੈਕਟਰ ਸਵੇਤਲਾਨਾ ਜਾਵੀਡੋਵਾ ਨੇ ਰੂਸ ਦੀ ਮੈਡੀਕਲ ਪੋਰਟਲ ਸਾਈਟ ਨੂੰ ਕਿਹਾ ਹੈ ਕਿ ਵੱਡੇ ਪੈਮਾਨੇ 'ਤੇ ਟੀਕਾਕਰਨ ਦਾ ਫ਼ੈਸਲਾ 76 ਲੋਕਾਂ 'ਤੇ ਵੈਕਸੀਨ ਦੇ ਟ੍ਰਾਇਲ ਤੋਂ ਬਾਅਦ ਲਿਆ ਗਿਆ ਹੈ।
ਇੰਨੇ ਛੋਟੇ ਸੈਂਪਲ ਸਾਈਜ 'ਤੇ ਅਜਮਾਏ ਗਏ ਟੀਕੇ ਦੀ ਸਫ਼ਲਤਾ ਦੀ ਪੁਸ਼ਟੀ ਬਹੁਤ ਹੀ ਮੁਸ਼ਕਲ ਹੈ।
ਕਿਰਿਲ ਦਿਮਿਤਰੀਵ, ਰੂਸੀ ਇੰਵੈਸਟਮੈਂਟ ਫੰਡ ਦੇ ਹੈੱਡ ਹਨ, ਜੋ ਸਪੁਤਨਿਕ-ਵੀ ਬਣਾਉਣ ਵਿੱਚ ਲੱਗੀ ਹੈ।
ਉਨ੍ਹਾਂ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਇਹ ਰਿਪੋਰਟ ਉਨ੍ਹਾਂ ਆਲੋਚਕਾਂ ਲਈ ਇੱਕ ਪ੍ਰਭਾਵਸ਼ਾਲੀ ਰਿਸਪੌਂਸ ਹੈ, ਜੋ ਰੂਸੀ ਵੈਕਸੀਨ ਦੀ ਨਿੰਦਾ ਕਰ ਰਹੇ ਸਨ।
ਉਨ੍ਹਾਂ ਨੇ ਦੱਸਿਆ ਹੈ ਕਿ 3000 ਵਲੰਟੀਅਰ ਨੂੰ ਅਗਲੇ ਫੇਜ ਲਈ ਨਿਯੁਕਤ ਕਰ ਲਿਆ ਗਿਆ ਹੈ।
ਰੂਸ ਦੇ ਸਿਹਤ ਮੰਤਰੀ ਮੁਤਾਬਕ ਨਵੰਬਰ ਜਾਂ ਫਿਰ ਦਸੰਬਰ ਵਿੱਚ ਵੈਕਸੀਨ ਦੇਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਸ਼ੁਰੂਆਤ ਵਿੱਚ ਉਨ੍ਹਾਂ ਦੀ ਪ੍ਰਾਥਮਿਕਤਾ ਹਾਈ-ਰਿਸਕ ਗਰੁੱਪ ਨੂੰ ਪਹਿਲਾਂ ਦੇਣ ਦੀ ਹੋਵੇਗੀ ਪਰ ਮਾਹਰਾਂ ਦੀ ਰਾਏ ਹੈ ਕਿ ਬਾਜ਼ਾਰ ਵਿੱਚ ਇਸ ਵੈਕਸੀਨ ਨੂੰ ਉਤਾਰਨ 'ਚ ਅਜੇ ਵੀ ਲੰਬਾ ਸਮਾਂ ਲਗ ਸਕਦਾ ਹੈ।
ਇਹ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4

End of YouTube post, 5

End of YouTube post, 6