ਕੋਰੋਨਾਵਾਇਰਸ: ਜਰਮਨੀ ਵਿੱਚ ਗਾਂਧੀ ਦੀਆਂ ਫੋਟੋਆਂ ਨਾਲ ਇੰਨਾ ਵੱਡਾ ਮੁਜ਼ਾਹਰਾ ਕਿਉਂ ਹੋਇਆ- 5 ਅਹਿਮ ਖ਼ਬਰਾਂ

ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਸ਼ਨਿੱਚਰਵਾਰ ਨੂੰ ਹਜ਼ਾਰਾਂ ਲੋਕ ਕੋਰੋਨਾ ਨਾਲ ਜੁੜੀਆਂ ਪਾਬੰਦੀਆਂ ਦੇ ਖ਼ਿਲਾਫ਼ ਸੜਕਾਂ ਉੱਪਰ ਆ ਗਏ।

ਇਨ੍ਹਾਂ ਮੁਜਾਹਰਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਰੋਨਾ ਨਾਲ ਜੁੜੀਆਂ ਜੋ ਰੋਕਾਂ ਲਾਈਆਂ ਹਨ ਜਿਵੇਂ ਮਾਸਕ ਲਾਉਣਾ ਜਾਂ ਮੂੰਹ ਢਕ ਕੇ ਰੱਖਣਾ। ਉਹ ਲੋਕਾਂ ਦੇ ਹੱਕਾਂ ਦਾ ਅਤੇ ਉਨ੍ਹਾਂ ਦੀ ਅਜ਼ਾਦੀ ਦੀ ਉਲੰਘਣ ਹੈ।

ਇਸ ਦੌਰਾਨ ਬਰਲਿਨ ਦੇ ਬ੍ਰੈ਼ਡਨਬਰਗ ਗੇਟ ਕੋਲ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ। ਹਾਲਾਂਕਿ ਮੁਜ਼ਾਹਰਾ ਸ਼ਾਂਤੀਪੂਰਣ ਸੀ। ਹਾਲਾਂਕਿ ਕਿ ਕੁਝ ਹੀ ਲੋਕਾਂ ਨੇ ਮਾਸਕ ਪਾਏ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ।

ਇਸ ਦੌਰਾਨ ਲੋਕਾਂ ਨੇ ਜਿੱਥੇ ਮਾਸਕ ਅਤੇ ਪਾਬੰਦੀ ਵਿਰੋਧੀ ਤਖ਼ਤੀਆਂ ਚੁੱਕੀਆਂ ਹੋਈਆਂ ਸਨ ਉੱਥੇ ਹੀ ਮਹਾਤਮਾ ਗਾਂਧੀ ਦੀਆਂ ਵੀ ਵੱਡ ਅਕਾਰੀ ਤਸਵੀਰਾਂ ਤੇ ਹੋਰਡਿੰਗ ਦੇਖਣ ਨੂੰ ਮਿਲੇ।

ਅਜਿਹੇ ਵਿੱਚ ਇੱਥੇ ਕਲਿਕ ਕਰ ਕੇ ਜਾਣੋ ਸਿਹਤ ਮਾਹਰ ਮਾਸਕ ਦੇ ਕਈ ਫ਼ਾਇਦੇ ਦਸਦੇ ਹਨ ਅਤੇ ਕੀ ਹੈ ਮਾਸਕ ਪਾਉਣ ਦਾ ਇਤਿਹਾਸ।

ਪੰਜਾਬ 'ਚ 'ਨਕਲੀ ਸ਼ਰਾਬ' ਨਾਲ ਮੌਤਾਂ : 13 ਅਧਿਕਾਰੀ ਮੁਅੱਤਲ

ਪੰਜਾਬ ਦੇ ਮਾਝਾ ਇਲਾਕੇ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 86 ਹੋ ਗਈ ਹੈ। ਖ਼ਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਜ਼ਿਆਦਾਤਰ ਮੌਤਾਂ ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹੋਈਆਂ ਹਨ। ਸਭ ਤੋਂ ਵੱਧ ਮੌਤਾਂ ਤਰਨ ਤਾਰਨ ਵਿੱਚ ਹੋਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਤੇ ਆਬਕਾਰੀ ਵਿਭਾਗ ਦੇ 7 ਅਧਿਕਾਰੀਆਂ ਤੇ 6 ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

ਇਹ ਵੀ ਪੜ੍ਹੋ:

ਰਾਮ ਮੰਦਿਰ ਦੇ ਨੀਂਹ ਪੱਥਰ ਦਾ ਮਹੂਰਤ 'ਅਸ਼ੁਭ ਘੜੀ' ਕਿਉਂ ਕਿਹਾ ਜਾ ਰਿਹਾ ਹੈ?

ਪੰਜ ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਨੇ ਚਾਂਦੀ ਦੀਆਂ ਬਣੀਆਂ ਪੰਜ ਇੱਟਾਂ ਨੂੰ ਸਿਰਫ਼ 32 ਸਕਿੰਟ ਦਰਮਿਆਨ ਮੰਦਿਰ ਦੀ ਨੀਂਹ ਵਿੱਚ ਰੱਖਣਾ ਹੈ।

ਇਸ ਰਸਮ ਦੀ ਮਿਤੀ ਅਤੇ ਸਮੇਂ ਨੂੰ ਲੈ ਕੇ ਕਾਫ਼ੀ ਬਹਿਸ ਚੱਲ ਰਹੀ ਹੈ, ਹਾਲਾਂਕਿ ਨੀਂਹ ਪੱਥਰ ਰੱਖਣ ਦਾ ਇਸਦਾ ਮਹੂਰਤ ਜਿਨ੍ਹਾਂ ਨੇ ਕੱਢਿਆ ਹੈ, ਉਨ੍ਹਾਂ ਨੂੰ ਜੋਤਿਸ਼ ਵਿਦਿਆ ਦਾ ਉੱਘਾ ਵਿਦਵਾਨ ਮੰਨਿਆ ਜਾਂਦਾ ਹੈ, ਜੋ ਕਾਸ਼ੀ ਦੇ ਰਾਜ ਘਰਾਣੇ ਦੇ ਗੁਰੂ ਪਰਿਵਾਰ ਦਾ ਹਿੱਸਾ ਵੀ ਹਨ।

ਆਚਾਰਿਆ ਗਣੇਸ਼ਵਰ ਰਾਜ ਰਾਜੇਸ਼ਵਰ ਸ਼ਾਸਤਰੀ ਦ੍ਰਵਿੜ, ਕਾਸ਼ੀ ਦੇ ਸਾਮਵੇਦ ਸਕੂਲ ਦੇ ਗੁਰੂ ਵੀ ਹਨ ਜਿਸ ਸਕੂਲ ਦੇ ਕਈ ਸਾਬਕਾ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਤੋਂ ਸਨਮਾਨ ਵੀ ਮਿਲ ਚੁੱਕਾ ਹੈ।

ਉਂਝ ਤਾਂ ਭੂਮੀ ਪੂਜਾ ਦੀ ਰਸਮ ਰੱਖੜੀ ਦੇ ਦਿਨ ਤੋਂ ਹੀ ਸ਼ੁਰੂ ਹੋ ਜਾਵੇਗੀ, ਪਰ ਨੀਂਹ ਪੱਥਰ ਰੱਖਣ ਲਈ ਜੋ ਮਹੂਰਤ ਕੱਢਿਆ ਗਿਆ ਹੈ ਉਹ 5 ਅਗਸਤ ਦਾ ਹੈ, ਉਹ ਵੀ ਦੁਪਹਿਰ ਦੇ 12.15 ਵਜੇ ਤੋਂ ਲੈ ਕੇ 12.47 ਮਿੰਟ ਤੱਕ ਹੀ।

ਇਸ ਸਮਾਗਮ ਦੇ ਸਮੇਂ ਨੂੰ ਲੈ ਕੇ ਧਾਰਮਿਕ ਲੋਕਾਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੈ। ਜਾਣੋ ਕੀ ਹੈ ਮਾਮਲਾ

ਗੁਰਦੁਆਰਾ ਟਾਹਲੀ ਸਾਹਿਬ ਦੇ ਕੋਰੋਨਾ ਮਰੀਜ਼ ਮੁੱਖ ਸੇਵਾਦਾਰ ਦੀ ਮੌਤ ਮਗਰੋਂ ਪ੍ਰਸ਼ਾਸਨ ਨੇ ਚੁੱਕਿਆ ਇਹ ਕਦਮ

ਕੋਰਨਾਵਾਇਰਸ ਤੋਂ ਪੀੜਤ ਕਪੂਰਥਲਾ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਦਇਆ ਸਿੰਘ ਦਾ 31 ਜੁਲਾਈ ਦੀ ਰਾਤ ਨੂੰ ਦੇਹਾਂਤ ਹੋ ਗਿਆ।

ਇਸ ਤੋਂ ਪਹਿਲਾਂ ਧਾਰਮਿਕ ਖੇਤਰ ਦੀ ਸ਼ਖਸੀਅਤ ਪਦਮਸ੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

ਦਇਆ ਸਿੰਘ 28 ਜੁਲਾਈ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਵਿਡ ਵੈਕਸੀਨ ਬਾਰੇ ਗ਼ਲਤ ਤੇ ਗੁਮਰਾਹਕੁਨ ਦਾਅਵਿਆਂ ਦੀ ਸਚਾਈ

ਇਸ ਹਫ਼ਤੇ ਔਕਸਫੋਰਡ ਯੂਨੀਵਰਸਿਟੀ ਵੱਲੋਂ ਕੋਰੋਨਾਵਾਇਰਸ ਦੀ ਵੈਕਸੀਨ ਦੇ ਟ੍ਰਾਇਲ ਨੂੰ ਲੈ ਕੇ ਭਾਵੇਂ ਵੱਡੀ ਸਫ਼ਲਤਾ ਮਿਲੀ ਹੋਵੇ ਪਰ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਕਈ ਗ਼ਲਤ ਦਾਅਵੇ ਕੀਤੇ ਜਾ ਰਹੇ ਹਨ।

ਵੈਕਸੀਨ ਦੇ ਸੁਰੱਖਿਅਤ ਹੋਣ ਨੂੰ ਲੈ ਕੇ ਗੁਮਰਾਹ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਉੱਤੇ ਕੀਤੀਆਂ ਜਾ ਰਹੀਆਂ ਹਨ।

ਹਾਲ ਹੀ ਦੇ ਸਾਲਾਂ ਵਿੱਚ ਟੀਕਾਕਨ ਦੇ ਵਿਰੋਧ ਵਿੱਚ ਚਲਾਏ ਜਾ ਰਹੇ ਆਨਲਾਈਨ ਅਭਿਆਨ ਨੇ ਜ਼ੋਰ ਫੜ ਲਿਆ ਹੈ ਅਤੇ ਹੁਣ ਇਸ ਦਾ ਨਿਸ਼ਾਨਾ ਕੋਰੋਨਾਵਾਇਰਸ ਦੇ ਟੀਕਿਆਂ ਦੇ ਦਾਅਵਿਆਂ ਉੱਤੇ ਕੇਂਦਰਿਤ ਹੋ ਚੁੱਕਿਆ ਹੈ। ਪੂਰੀ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)