You’re viewing a text-only version of this website that uses less data. View the main version of the website including all images and videos.
ਰਫ਼ਾਲ ਲੜਾਕੂ ਜਹਾਜ਼ ਦੇ ਪਹਿਲੇ ਕਮਾਂਡਿੰਗ ਅਫ਼ਸਰ ਹਰਕੀਰਤ ਸਿੰਘ ਕੌਣ ਹਨ
ਫਰਾਂਸ ਤੋਂ ਖਰੀਦੇ ਗਏ ਰਫ਼ਾਲ ਲੜਾਕੂ ਜਹਾਜ਼ ਭਾਰਤੀ ਏਅਰ ਫੋਰਸ ਸਟੇਸ਼ਨ ਦੇ ਅੰਬਾਲਾ ਹਵਾਈ ਅੱਡੇ ਉੱਤੇ ਪੁੱਜ ਚੁੱਕੇ ਹਨ।
ਇਸ ਤੋਂ ਬਾਅਦ ਭਾਰਤ ਪਹੁੰਚੇ 5 ਜਹਾਜ਼ ਰਸਮੀ ਤੌਰ ਉੱਤੇ ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਹੋਣਗੇ। ਇਹ ਲੜਾਕੂ ਹਵਾਈ ਜਹਾਜ਼ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧਾ ਦੇਣਗੇ।
ਇਹ ਜਹਾਜ਼ 17 ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਹੇਠ ਫਰਾਂਸ ਤੋਂ ਭਾਰਤ ਲਿਆਂਦੇ ਗਏ।
ਰਫ਼ਾਲ ਦਾ ਭਾਰਤ ਸਵਾਗਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਰਫ਼ਾਲ ਦੀ ਵੀਡੀਓ ਸ਼ੇਅਰ ਕੀਤੀ। ਸੰਸਕ੍ਰਿਤ ਵਿਚ ਕੀਤੇ ਟਵੀਟ ਰਾਹੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਸੁਰੱਖਿਆ ਮਜ਼ਬੂਤੀ ਦੀ ਗੱਲ ਕਰਦਿਆ ਰਫ਼ਾਲ ਨੂੰ ਜੀ ਆਇਆ ਕਿਹਾ
5 ਰਫਾਲ ਲੜਾਕੂ ਜਹਾਜ਼ ਅੰਬਾਲਾ ਪਹੁੰਚਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ, "ਭਾਰਤ 'ਚ ਰਫਾਲ ਲੜਾਕੂ ਜਹਾਜ਼ਾਂ ਦਾ ਜ਼ਮੀਨ ਨੂੰ ਛੂਹਣਾ ਸਾਡੇ ਫੌਜੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ। ਇਹ ਏਅਰਕਰਾਫਟਸ ਹਵਾਈ ਫੌਜ ਦੀਆਂ ਯੋਗਤਾਵਾਂ ਵਿੱਚ ਕ੍ਰਾਂਤੀ ਲਿਆਉਣਗੇ।"
ਰਫ਼ਾਲ ਜਹਾਜ਼ਾਂ ਨੂੰ 17 ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਅੰਬਾਲਾ ਸਟੇਸ਼ਨ ਉੱਤੇ ਉਤਾਰਿਆ ਗਿਆ। ਇਸ ਲਈ ਹਰਕੀਰਤ ਸਿੰਘ ਸੋਸ਼ਲ ਮੀਡੀਆ ਉੱਤੇ ਕਾਫ਼ੀ ਛਾਏ ਹੋਏ ਹਨ, ਕੋਈ ਉਨ੍ਹਾਂ ਨੂੰ ਸਿੰਘ ਇੰਜ ਕਿੰਗ ਕਹਿ ਰਿਹਾ ਹੈ ਅਤੇ ਕੋਈ ਸੈਲੂਟ ਪੇਸ਼ ਕਰ ਰਿਹਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਹਰਕੀਰਤ ਸਿੰਘ ਨੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ।
ਕੌਣ ਹਨ ਗਰੁੱਪ ਕੈਪਟਨ ਹਰਕੀਰਤ ਸਿੰਘ?
- 17ਵੀਂ ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਕੈਪਟਨ ਹਰਕੀਰਤ ਸਿੰਘ ‘ਸ਼ੌਰਿਆ ਚੱਕਰ‘ ਜੇਤੂ ਹਨ।
- 2009 ਚ ਹਰਕੀਰਤ ਸਿੰਘ ਨੂੰ ਮਿਗ-21 ਦੀ ਸੁਰੱਖਿਤ ਲੈੰਡਿਗ ਕਾਰਨ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
- ਹਰਕੀਰਤ ਸਿੰਘ ਲੈਫ਼ਟੀਨੇਂਟ ਕਰਨਲ ਨਿਰਮਲ ਸਿੰਘ ਦੇ ਪੁੱਤਰ ਹਨ।
- ਹਰਕੀਰਤ ਸਿੰਘ ਦਾ ਪਿਛੋਕੜ ਜਲੰਧਰ ਤੋਂ ਹੈ।
ਕਿਉਂ ਹਰਕੀਰਤ ਸਿੰਘ ਨੂੰ ਮਿਲਿਆ ਸੀ ਸ਼ੌਰਿਆ ਚੱਕਰ
ਹਰਕੀਰਤ ਸਿੰਘ ਨੇ 12 ਸਾਲ ਪਹਿਲਾਂ ਮਿਗ 21 ਦੀ ਸੁਰੱਖਿਅਤ ਲੈਂਡਿੰਗ ਕੀਤੀ ਸੀ।
ਉਡਾਣ ਭਰਦਿਆਂ ਹੀ ਥੋੜੀ ਦੇਰ ਬਾਅਦ ਇਸ ਮਿਗ -21 ਦਾ ਇੰਜਣ ਬੰਦ ਹੋ ਗਿਆ ਸੀ ਅਤੇ ਕਾਕਪਿਟ ਵਿਚ ਹਨੇਰਾ ਛਾ ਗਿਆ।
ਉਨ੍ਹਾਂ ਨੇ ਕਿਸੇ ਤਰ੍ਹਾਂ ਐਮਰਜੈਂਸੀ ਲਾਈਟ ਰਾਹੀਂ ਅੱਗ ਤੇ ਕਾਬੂ ਪਾਇਆ।
ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਮਿਗ -21 ਦਾ ਇੰਜਣ ਦੁਬਾਰਾ ਚਾਲੂ ਕੀਤਾ। ਉਨ੍ਹਾਂ ਨੇ ਗਰਾਊਂਡ ਕੰਟਰੋਲ ਦੀ ਮਦਦ ਨਾਲ ਨੈਵੀਗੇਸ਼ਨ ਸਿਸਟਮ ਰਾਹੀਂ ਇੰਜਨ ਚਾਲੂ ਕਰਕੇ ਰਾਤ ਨੂੰ ਲੈਂਡਿੰਗ ਕੀਤੀ।
ਹਰਕੀਰਤ ਸਿੰਘ ਨੂੰ ਮਿਗ -21 ਦੀ ਸੁਰੱਖਿਅਤ ਲੈਂਡਿੰਗ ਲਈ ਸ਼ੌਰਿਆ ਚੱਕਰ ਦਿੱਤਾ ਗਿਆ।
ਜਦੋਂ ਇਹ ਘਟਨਾ ਵਾਪਰੀ, ਹਰਕੀਰਤ ਸਿੰਘ ਸਕੁਐਡਰਨ ਲੀਡਰ ਸੀ।
ਰਫ਼ਾਲ ਜਹਾਜ਼ ਵਿਚ ਕੀ ਹੈ ਖ਼ਾਸ
- ਰਫ਼ਾਲ ਜਹਾਜ਼ ਪ੍ਰਮਾਣੂ ਮਿਜ਼ਾਈਲਾਂ ਲਿਜਾਉਣ ਤੇ ਦਾਗਣ ਦੇ ਸਮਰੱਥ ਹੈ।
- ਦੁਨੀਆ ਦੇ ਸਭ ਤੋਂ ਸੁਵਿਧਾਜਨਕ ਹਥਿਆਰਾਂ ਦੀ ਵਰਤੋਂ ਕਰਨ ਦੀ ਸਮਰੱਥਾ।
- ਦੋ ਤਰਾਂ ਦੀਆਂ ਮਿਜ਼ਾਈਲਾਂ ਦਾਗਣ ਦੀ ਸਮਰੱਥਾ। ਇਕ ਸੌ ਪੰਜਾਹ ਕਿਲੋਮੀਟਰ ਦੀ ਰੇਂਜ, ਦੂਸਰੇ ਦੀ ਸੀਮਾ ਤਕਰੀਬਨ 300 ਕਿਲੋਮੀਟਰ ਹੈ।
- ਚੀਨ ਅਤੇ ਪਾਕਿਸਤਾਨ ਕੋਲ ਵੀ ਰਫਾਲ ਵਰਗੇ ਜਹਾਜ਼ ਨਹੀਂ ਹਨ।
- ਇਹ ਭਾਰਤੀ ਹਵਾਈ ਫੌਜ ਦੁਆਰਾ ਵਰਤੀ ਗਈ ਮਿਰਾਜ 2000 ਦਾ ਇੱਕ ਵਿਕਸਤ ਵਰਜ਼ਨ ਹੈ।
- ਇੰਡੀਅਨ ਏਅਰਫੋਰਸ ਕੋਲ 51 ਮਿਰਾਜ 2000 ਹਨ।
- ਦਸੋ ਹਵਾਬਾਜ਼ੀ ਦੇ ਅਨੁਸਾਰ, ਰਾਫਾਲ ਦੀ 2020 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹੈ।
- 5.30 ਮੀਟਰ ਉੱਚਾ, 15.30 ਮੀ. ਲੰਬੇ ਰਫਾਲ ਵਿਚ ਤੇਲ ਹਵਾ ਵਿਚ ਭਰਿਆ ਜਾ ਸਕਦਾ ਹੈ।
- ਰਫ਼ਾਲ ਲੜਾਕੂ ਜਹਾਜ਼ ਹੁਣ ਤੱਕ ਅਫਗਾਨਿਸਤਾਨ, ਲੀਬੀਆ, ਮਾਲੀ, ਇਰਾਕ ਅਤੇ ਸੀਰੀਆ ਵਰਗੇ ਦੇਸ਼ਾਂ ਦੀਆਂ ਲੜਾਈਆਂ ਵਿੱਚ ਵਰਤੇ ਜਾ ਚੁੱਕੇ ਹਨ।
ਇਹ ਵੀਡੀਓ ਵੀ ਦੇਖੋ