You’re viewing a text-only version of this website that uses less data. View the main version of the website including all images and videos.
ਪੰਜਾਬ 'ਚ 'ਨਕਲੀ ਸ਼ਰਾਬ' ਕਾਰਨ ਹੋਈਆਂ ਮੌਤਾਂ ਦਾ ਅੰਕੜਾ ਹੋਇਆ 98, ਪੁਲਿਸ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਮੁਅੱਤਲ
ਪੰਜਾਬ ਦੇ ਮਾਝਾ ਇਲਾਕੇ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ 98 ਮੌਤਾਂ ਕਾਰਨ ਤਰਥੱਲੀ ਮਚ ਗਈ ਹੈ। ਖ਼ਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਜ਼ਿਆਦਾਤਰ ਮੌਤਾਂ ਤਰਮ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਹੋਈਆਂ ਹਨ। ਸਭ ਤੋਂ ਵੱਧ ਮੌਤਾਂ ਤਰਨ ਤਾਰਨ ਵਿੱਚ ਹੋਈਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਤੇ ਆਬਕਾਰੀ ਵਿਭਾਗ ਦੇ 7 ਅਧਿਕਾਰੀਆਂ ਤੇ 6 ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰੀਆਂ
ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ 100 ਥਾਵਾਂ 'ਤੇ ਰੇਡ ਕੀਤੀ ਗਈ ਹੈ।
ਇਹ ਵੀ ਪੜ੍ਹੋ:-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਹੁਣ ਤੱਕ ਹੋਈਆਂ 70 ਵਿਅਕਤੀਆਂ ਦੀ ਸ਼ੱਕੀ ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।
ਜਾਂਚ ਵਿੱਚ ਉਨ੍ਹਾਂ ਤੱਥਾਂ ਅਤੇ ਹਾਲਾਤਾਂ ਨੂੰ ਵੇਖਿਆ ਜਾਵੇਗਾ ਜਿਸ ਨਾਲ ਇਨ੍ਹੀਂ ਵੱਡੀ ਘਟਨਾ ਹੋਈ ਹੈ।
ਇਸ ਮਾਮਲੇ ਦੀ ਜਾਂਚ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਸੌਂਪੀ ਗਈ ਹੈ, ਜੋ ਜੁਆਇੰਟ ਐਕਸਾਈਜ਼ ਅਤੇ ਇਨਕਮ ਟੈਕਸ ਕਮਿਸ਼ਨਰ, ਪੰਜਾਬ ਅਤੇ ਸਬੰਧਤ ਜ਼ਿਲ੍ਹਿਆਂ ਦੇ ਐੱਸਪੀ ਨਾਲ ਮਿਲ ਕੇ ਜਾਂਚ ਕਰਨਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਹੈ।
ਇਹ ਵੀ ਪੜ੍ਹੋ
ਕੈਪਟਨ ਅਮਰਿੰਦਰ ਸਿੰਘ ਨੇ ਕੀ ਕਦਮ ਚੁੱਕੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰ ਤੇ ਆਬਕਾਰੀ ਵਿਭਾਗ ਦੇ 7 ਅਧਿਕਾਰੀਆਂ ਤੇ 6 ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਉਨ੍ਹਾਂ ਦੇ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਇਸ ਵਿੱਚ ਦੋ ਡੀਐੱਸਪੀ ਤੇ ਚਾਰ ਐੱਸਐੱਚਓ ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਵੀ ਐਨਾਲ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ?
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਨਕਲੀ ਸ਼ਰਾਬ ਬਾਰੇ ਅਗਾਹ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵੱਲੋਂ ਹੋਣੀ ਚਾਹੀਦੀ ਹੈ।
ਇਸ ਘਟਨਾ ਮਗਰੋਂ ਉੱਠੇ ਕਈ ਸਵਾਲ
ਅੰਮ੍ਰਿਤਸਰ ਦਾ ਮੁੱਛਲ ਪਿੰਡ ਵੀ ਇਸ ਸ਼ਰਾਬ ਕਾਰਨ ਹੋਈਆਂ ਮੌਤਾਂ ਦਾ ਸੰਤਾਪ ਝੱਲ ਰਿਹਾ ਹੈ। ਇਸੇ ਪਿੰਡ ਵਿੱਚ ਸਭ ਤੋਂ ਪਹਿਲਾਂ ਪੰਜ ਲੋਕਾਂ ਦੀ ਮੌਤ ਦਾ ਮਾਮਲਾ ਉੱਠਿਆ ਸੀ।
ਇਸ ਮਗਰੋਂ ਮੌਤਾਂ ਦਾ ਸਿਲਸਿਲਾ ਵੱਖ ਵੱਖ ਥਾਵਾਂ ਉੱਤੇ ਵਧਦਾ ਗਿਆ।
ਅੰਮ੍ਰਿਤਸਰ ਦੇ ਮੁੱਛਲ ਪਿੰਡ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਨੇ ਵੀ ਆਪਣੇ ਇੱਕ ਰਿਸ਼ਤੇਦਾਰ ਨੂੰ ਗਿਆ ਲਿਆ ਹੈ।
ਸੁਖਰਾਜ ਵੀ ਸਵਾਲ ਚੁੱਕਦੇ ਹਨ:-
- ਇੰਨੇ ਵੱਡੇ ਪੱਧਰ ਤੇ ਨਕਲ ਸ਼ਰਾਬ ਬਣ ਰਹੀ ਸੀ, ਕੀ ਪੁਲਿਸ ਨੂੰ ਪਤਾ ਨਹੀਂ ਸੀ, ਕੀ ਕੋਈ ਸਿਆਸੀ ਸ਼ਹਿ ਸੀ?
- ਇਹ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਸੀ ਤਾਹੀਂ ਇੰਨੀਆਂ ਮੌਤਾਂ ਹੋਈਆਂ, ਇਸ ਦਾਜ ਜ਼ਿੰਮੇਵਾਰ ਕੌਣ ਹੈ
- ਮੁੱਛਲ ਪਿੰਡ ਜੋ ਪੰਜ ਮੌਤਾਂ ਹੋਈਆਂ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣਾ ਪ੍ਰਸ਼ਾਸਨ ਦਾ ਕੰਮ ਸੀ ਪਰ ਜਲਦਬਾਜ਼ੀ ਵਿੱਚ ਸਸਕਾਰ ਕਿਉਂ ਕਰਵਾ ਦਿੱਤਾ ਗਿਆ?
ਇਸ ਤੋਂ ਇਲਾਵਾ ਵੀ ਕੁਝ ਸਵਾਲ ਉੱਠਦੇ ਹਨ
- ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਇੰਨੇ ਵੱਡੇ ਪੱਧਰ ਤੇ ਮੌਤਾਂ ਹੋਈਆਂ। ਕੀ ਨਕਲੀ ਸ਼ਰਾਬ ਕੱਢਣ ਵੇਚਣ ਵਾਲਿਆਂ ਬਾਰੇ ਤਿੰਨ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਅਨਜਾਣ ਸੀ?
- ਸਰਹੱਦੀ ਜ਼ਿਲ੍ਹੇ ਹੋਣ ਕਾਰਨ ਸਰਕਾਰ ਸੁਰੱਖਿਆ ਮਸਲਿਆਂ ਨੂੰ ਲੈ ਕੇ ਹਮੇਸ਼ਾ ਆਪਣੀ ਮੁਸਤੈਦੀ ਦੇ ਦਾਅਵੇ ਕਰਦੀ ਹੈ। ਕੀ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਨਹੀਂ ਲੱਗੀ?
- ਜੇਕਰ ਪ੍ਰਸ਼ਾਸਨ ਜਾਣੂ ਸੀ ਤਾਂ ਕੀ ਕੋਈ ਤਾਕਤ ਉਸ ਨੂੰ ਕਾਰਵਾਈ ਤੋਂ ਰੋਕ ਰਹੀ ਸੀ?
- ਤਿੰਨ ਜ਼ਿਲ੍ਹਿਆਂ ਵਿੱਚ ਇਹ ਸ਼ਰਾਬ ਧੜੱਲੇ ਨਾਲ ਵਿਕ ਰਹੀ ਸੀ, ਜਦੋਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਤਾਂ 8 ਲੋਕ ਕਾਬੂ ਕੀਤੇ ਗਏ, ਕੀ ਇਨ੍ਹਾਂ ਦੇ ਗਿਰੋਹ ਬਾਰੇ ਪਹਿਲਾਂ ਪੁਲਿਸ ਨਹੀਂ ਜਾਣਦੀ ਸੀ?
ਇਸ ਤੋਂ ਪਹਿਲਾਂ ਵੀ ਨਕਲੀ ਸ਼ਰਾਬ ਨੇ ਲਈਆਂ ਨੇ ਕਈ ਜ਼ਿੰਦਗੀਆਂ
ਪੰਜਾਬ ਵਿੱਚ ਹੋਈ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਸਗੋਂ ਪਹਿਲਾਂ ਵੀ ਕਈ ਮਾਮਲੇ ਆਏ ਹਨ ਜਿਸ ਵਿੱਚ ਜ਼ਹਿਰੀਲੀ ਸ਼ਰਾਬ ਨੇ ਦਰਜਨਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ।
ਇਨ੍ਹਾਂ ਵਿੱਚੋਂ ਦਸੂਹਾ ਅਤੇ ਗੁਰਦਾਸਪੁਰ ਦੀਆਂ ਦੋ ਘਟਨਾਵਾਂ' ਤੇ ਝਾਤ ਮਾਰ ਸਕਦੇ ਹਾਂ।
ਸਾਲ 2010 ਵਿੱਚ ਦਸੂਹਾ ਵਿੱਚ ਵਾਪਰੀ ਘਟਨਾ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ ਦੋ ਦਰਜਨ ਤੋਂ ਵੱਧ ਲੋਕ ਬਿਮਾਰ ਹੋ ਗਏ ਸਨ।
ਉਸ ਵੇਲੇ ਪੰਜਾਬ ਦੇ ਡੀਜੀਪੀ ਪੀਐੱਸ ਗਿੱਲ ਸਨ ਅਤੇ ਹੁਸ਼ਿਆਰਪੁਰ ਦੇ ਐਸਐਸਪੀ ਰਾਕੇਸ਼ ਅੱਗਰਵਾਲ ਸਨ।
ਜਦੋਂ ਘਟਨਾ ਵਾਪਰੀ ਤਾਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੇਲੇ ਡਿਪਟੀ ਸੀਐੱਮ ਰਹੇ ਸੁਖਬੀਰ ਬਾਦਲ ਨੇ ਮਾਮਲੇ ਦੀ ਜਾਂਚ ਮਜਿਸਟਰੇਟ ਤੋਂ ਕਰਵਾਉਣ ਦੇ ਹੁਕਮ ਦਿੱਤੇ ਸਨ।
ਸਾਲ 2012 ਵਿੱਚ ਗੁਰਦਾਸਪੁਰ ਦੇ ਨੰਗਲ ਜੌਹਲ ਅਤੇ ਬੱਲੋਵਾਲ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਮੁੜ ਮੌਤ ਬਣ ਕੇ ਆਈ।
ਇੱਥੇ 18 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਦੇਖੋ: