ਸਦੀ ਦੇ ਅੰਤ ਤੱਕ ਜਵਾਨਾਂ ਤੇ ਬਜ਼ੁਰਗਾਂ ਦੀ ਆਬਾਦੀ 'ਚ ਇੰਝ ਆ ਸਕਦਾ ਵੱਡਾ ਬਦਲਾਅ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਖੋਜਕਾਰਾਂ ਦਾ ਕਹਿਣਾ ਹੈ ਕਿ ਪ੍ਰਜਣਨ ਦਰ ਵਿੱਚ ਗਿਰਾਵਟ ਕਾਰਨ ਦੁਨੀਆਂ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਕਾਰਨ ਸਮਾਜ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜਿਸਦਾ ਹੈਰਾਨੀਜਨਕ ਪ੍ਰਭਾਵ ਪਵੇਗਾ।
ਪ੍ਰਜਣਨ ਦਰ ਵਿੱਚ ਗਿਰਾਵਟ ਦਾ ਮਤਲਬ ਹੈ ਕਿ ਲਗਭਗ ਦੁਨੀਆਂ ਦੇ ਹਰ ਦੇਸ਼ ਵਿੱਚ ਸਦੀ ਦੇ ਅੰਤ ਤੱਕ ਆਬਾਦੀ ਘੱਟ ਸਕਦੀ ਹੈ।
ਸਪੇਨ ਅਤੇ ਜਪਾਨ ਸਮੇਤ 23 ਦੇਸ਼ਾਂ ਦੀ ਆਬਾਦੀ ਸਾਲ 2100 ਤੱਕ ਅੱਧੀ ਹੋਣ ਦਾ ਖਦਸ਼ਾ ਹੈ ਪਰ ਅਜਿਹਾ ਕਿਉਂ ਇਹ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਬੰਦੇ ਵੱਧ ਮਰ ਰਹੇ ਹਨ ਪਰ ਉਹ ਮਾਸਕ ਪਾਉਣ ਤੋਂ ਇਨਕਾਰੀ ਕਿਉਂ ਹਨ
ਕੋਵਿਡ -19 ਕਾਰਨ ਆਦਮੀ ਵਧੇਰੇ ਮਰ ਜਾਂਦੇ ਹਨ, ਪਰ ਉਨ੍ਹਾਂ ਵਿਚੋਂ ਜ਼ਿਆਦਾ ਲੋਕ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਹਨ।
ਬਹੁਤ ਸਾਰੇ ਦੇਸ਼ਾਂ ਵਿਚ, ਜਿੱਥੇ ਡਾਟਾ ਉਪਲਬਧ ਹਨ, ਉੱਥੇ ਮਰਦਾਂ ਵਿਚ ਮੌਤ ਦਰ ਕਾਫ਼ੀ ਜ਼ਿਆਦਾ ਹੈ।

ਤਸਵੀਰ ਸਰੋਤ, Getty Images
ਹਾਲਾਂਕਿ, ਅਧਿਐਨ ਅਤੇ ਸਰਵੇਖਣ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਮਰਦ ਔਰਤਾਂ ਦੇ ਮੁਕਾਬਲੇ ਨਿੱਜੀ ਸੁਰੱਖਿਆ ਉਪਕਰਣਾਂ ਅਤੇ ਚਿਹਰੇ ਦੇ ਮਾਸਕ ਪਹਿਨਣ ਵਿੱਚ ਜ਼ਿਆਦਾ ਝਿਜਕਦੇ ਹਨ ਅਤੇ ਪਿਛਲੀ ਮਹਾਂਮਾਰੀ ਦੌਰਾਨ ਵੀ ਇਸੇ ਤਰ੍ਹਾਂ ਦਾ ਰਵੱਈਆ ਦੇਖਿਆ ਗਿਆ ਸੀ।
ਮੋਨਿਕਾ ਅਤੇ ਐਡੁਆਰਡੋ ਦੀ ਕਹਾਣੀ ਨੇ ਕੋਰੋਨਾ ਕਾਲ ਵਿੱਚ ਲਿੰਗ ਆਧਾਰਿਤ ਫਰਕ ਨੂੰ ਉਜਾਗਰ ਕੀਤਾ ਹੈ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ
ਕੋਰੋਨਾ ਵੈਕਸੀਨ ਲਈ ਜ਼ਿੰਦਗੀ ਦਾਅ 'ਤੇ ਲਗਾਉਣ ਵਾਲੇ ਭਾਰਤੀ ਨੇ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ
ਕੋਰੋਨਾਵਾਇਰਸ ਦੀ ਜਿਸ ਵੈਕਸੀਨ 'ਤੇ ਬਰਤਾਨੀਆਂ ਓਕਸਫੋਰਡ ਵਿੱਚ ਟ੍ਰਾਇਲ ਚੱਲ ਰਿਹਾ ਹੈ, ਦੀਪਕ ਨੇ ਉਸ ਵਿੱਚ ਹਿਊਮਨ ਟ੍ਰਾਇਲ ਲਈ ਖ਼ੁਦ ਨੂੰ ਵਲੰਟੀਅਰ ਕੀਤਾ ਹੈ।

ਤਸਵੀਰ ਸਰੋਤ, DEEPAK PALIWAL/BBC
ਉਹ ਕਹਿੰਦੇ ਹਨ, "ਕੋਰੋਨਾ ਨਾਲ ਜੰਗ ਵਿੱਚ ਮੈਂ ਕਿਵੇਂ ਮਦਦ ਕਰ ਸਕਦਾ ਹਾਂ। ਇਸ ਸਵਾਲ ਦਾ ਜਵਾਬ ਲੱਭਣ ਵਿੱਚ ਮੇਰਾ ਦਿਮਾਗ਼ ਕੰਮ ਨਹੀਂ ਕਰ ਰਿਹਾ ਸੀ। ਤਾਂ ਇੱਕ ਦਿਨ ਬੈਠੇ-ਬੈਠੇ ਐਂਵੇ ਹੀ ਖਿਆਲ ਆਇਆ ਕਿਉਂ ਨਾ ਦਿਮਾਗ਼ ਦੀ ਥਾਂ ਸਰੀਰ ਨਾਲ ਹੀ ਮਦਦ ਕਰਾਂ।"
ਜੈਪੁਰ ਵਿੱਚ ਜੰਮੇ ਅਤੇ ਫਿਲਹਾਲ ਲੰਡਨ ਵਿੱਚ ਰਹਿ ਰਹੇ ਦੀਪਕ ਪਾਲੀਵਾਲ, ਉਨ੍ਹਾਂ ਚੰਦ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਖ਼ੁਦ ਨੂੰ ਹੀ ਵੈਕਸੀਨ ਟ੍ਰਾਇਲ ਲਈ ਵਲੰਟੀਅਰ ਕੀਤਾ ਹੈ। ਦੀਪਕ ਨਾਲ ਪੂਰੀ ਗੱਲਬਾਤ ਜਾਣਨ ਲਈ ਇੱਥੇ ਕਲਿੱਕ ਕਰੋ।
ਪੇਸ਼ਾਵਰ ਦੀ ਕਪੂਰ ਹਵੇਲੀ ਨੂੰ ਢਾਹੁਣ ਅਤੇ ਬਚਾਉਣ ਵਾਲੀ ਖਿੱਚੋਤਾਣ ਕੀ ਹੈ
ਰਾਜ ਕਪੂਰ ਦੇ ਪਰਿਵਾਰ ਦਾ ਪੇਸ਼ਾਵਰ ਨਾਲ ਅੱਜ ਵੀ ਰਿਸ਼ਤਾ ਕਾਇਮ ਹੈ ਅਤੇ ਇਸ ਪਿੱਛੇ ਮੁੱਖ ਕਾਰਨ ਕਪੂਰ ਪਰਿਵਾਰ ਦੀ ਇਤਿਹਾਸਕ ਹਵੇਲੀ ਹੈ, ਜੋ ਕਿ ਪੇਸ਼ਾਵਰ ਦੇ ਅੰਦਰੂਨੀ ਹਿੱਸੇ 'ਚ ਸਥਿਤ ਹੈ।

ਤਸਵੀਰ ਸਰੋਤ, Getty Images/SHAKIL WAHIDULLAH, CULTURE AND HERITA
ਕਿਸੇ ਸਮੇਂ ਇਹ ਸ਼ਾਨਦਾਰ ਹਵੇਲੀ ਹੁਣ ਬਹੁਤ ਹੀ ਖਸਤਾ ਹਾਲਤ 'ਚ ਹੈ। ਇਸ ਹਵੇਲੀ ਦੇ ਮੌਜੂਦਾ ਮਾਲਕ ਇਸ ਨੂੰ ਢਾਹ ਕੇ ਇਸ ਦੀ ਥਾਂ ਇੱਕ ਪਲਾਜ਼ਾ ਬਣਾਉਣਾ ਚਾਹੁੰਦੇ ਹਨ।
ਪਰ ਪਾਕਿਸਤਾਨ ਦਾ ਪੁਰਾਤੱਤਵ ਮਹਿਕਮਾ ਇਸ ਹਵੇਲੀ ਨੂੰ ਤੋੜਨ ਦੀਆਂ ਤਿੰਨ ਕੋਸ਼ਿਸ਼ਾਂ ਨੂੰ ਨਾਕਾਮ ਕਰ ਚੁੱਕਾ ਹੈ।
ਪੇਸ਼ਾਵਰ ਦੇ ਇਤਿਹਾਸਕ ਬਾਜ਼ਾਰ ਕਿੱਸਾ ਖ਼ਵਾਨੀ 'ਚ ਢਕੀ ਮੋਨੱਵਰ ਸ਼ਾਹ ਸਥਾਨ 'ਤੇ ਬਣੀ ਇੱਹ ਹਵੇਲੀ ਅੱਜ ਵੀ ਇਤਿਹਾਸਕ ਵਿਰਾਸਤ ਦੀ ਨਿਸ਼ਾਨੀ ਹੈ। ਖ਼ਬਰ ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ
ਸੋਸ਼ਲ ਮੀਡੀਆ 'ਤੇ ਕਿਉਂ ਛਿੜੀ ਗਾਂ ਅਤੇ ਬੱਕਰੇ ਬਾਰੇ ਬਹਿਸ
ਗਾਂ ਅਤੇ ਬੱਕਰਾ ਭਾਵੇਂ ਹਨ ਤਾਂ ਜੀਵ ਹੀ, ਪਰ ਇਨ੍ਹਾਂ ਨੂੰ ਭਾਰਤ ਵਿੱਚ ਅਕਸਰ ਵੱਖੋ-ਵੱਖ ਧਰਮਾਂ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਜਾਨਵਰਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ PETA ਵੱਲੋਂ ਜਾਰੀ ਕੁਝ ਬਿੱਲਬੋਰਡਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਇੱਕ ਵਾਰ ਮੁੜ ਬਹਿਸ ਛਿੜ ਗਈ ਹੈ।

ਤਸਵੀਰ ਸਰੋਤ, Peta india
PETA India ਨੇ ਆਪਣੇ ਫੇਸਬੁੱਕ ਪੇਜ ਅਤੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਕੀਤੀ ਜਿਸ ਵਿੱਚ ਲਿਖਿਆ ਸੀ, "ਇਸ ਰੱਖੜੀ ਮੌਕੇ, ਗਊਆਂ ਦੀ ਵੀ ਰੱਖਿਆ ਕਰੀਏ। #GoLeatherFree #NotOursToWear #VeganLeather #RakshaBandhan."
ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਅਤੇ ਗਊਆਂ ਦੇ ਨਾਲ ਬੱਕਰਿਆਂ ਦੀ ਵੀ ਸੁਰੱਖਿਆ ਦਾ ਮੁੱਦਾ ਜਾ ਰਿਹਾ ਹੈ। ਪੂਰੀ ਖ਼ਬਰ ਪੜ੍ਹੋ।
ਬੀਬੀਸੀ ਪੰਜਾਬੀ ਦੇ ਕੁਝ ਵੀਡੀਓਜ਼
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3