ਵਿਕਾਸ ਦੁਬੇ ਦਾ ਕਿਵੇਂ ਕਾਇਮ ਹੋਇਆ ਸੀ ਦਬਦਬਾ

    • ਲੇਖਕ, ਸਮੀਰਾਤਮਜ ਮਿਸ਼ਰ
    • ਰੋਲ, ਬੀਬੀਸੀ ਲਈ
Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਾਨਪੁਰ ਮੁਠਭੇੜ ਦੇ ਮੁੱਖ ਮੁਲਜ਼ਮ ਵਿਕਾਸ ਦੂਬੇ ਨੂੰ ਪੁਲਿਸ ਨੇ ਕਥਿਤ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਹੈ। ਖ਼ਬਰ ਏਜੰਸੀ ਏਐੱਨਾਆਈ ਮੁਤਾਬਕ ਕਾਨਪੁਰ ਲਿਜਾਉਣ ਵੇਲੇ ਪੁਲਿਸ ਕਾਫ਼ਲੇ ਦੀ ਇੱਕ ਗੱਡੀ ਪਲਟ ਗਈ, ਜਿਸ ਵਿੱਚ ਵਿਕਾਸ ਦੂਬੇ ਸਵਾਰ ਸੀ ਅਤੇ ਇਸ ਦੌਰਾਨ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਮੁਠਭੇੜ ਵਿੱਚ ਵਿਕਾਸ ਜ਼ਖਮੀ ਹੋ ਗਿਆ ਸੀ। ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਨੇ ਵਿਕਾਸ ਦੂਬੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਦਰਅਸਲ ਕਾਨਪੁਰ ਵਿੱਚ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ਟੀਮ ’ਤੇ ਹੋਏ ਜ਼ਬਰਦਸਤ ਹਮਲੇ ਵਿੱਚ 8 ਪੁਲਿਸ ਕਰਮੀ ਮਾਰੇ ਗਏ ਤੇ 7 ਪੁਲਿਸ ਕਰਮੀ ਗੰਭੀਰ ਤੌਰ ’ਤੇ ਜਖ਼ਮੀ ਹੋ ਗਏ ਸਨ।

ਮੱਧ ਪ੍ਰਦੇਸ਼ ਦੇ ਗ੍ਰਹਿ ਮਤੰਰੀ ਨਰੋਤਮ ਮਿਸ਼ਰ ਨੇ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਸੀ ।

ਇਹ ਵੀ ਪੜ੍ਹੋ-

ਵਿਕਾਸ ਦੂਬੇ ਨੂੰ ਜਦੋਂ ਪੁਲਿਸ ਫੜ੍ਹ ਕੇ ਲਿਜਾ ਰਹੀ ਸੀ ਤਾਂ ਉਸ ਨੇ ਮੀਡੀਆ ਕੈਮਰੇ ਸਾਹਮਣੇ ਦੇ ਦੇਖਕੇ ਉੱਚੀ ਅਵਾਜ਼ ਵਿਚ ਬੋਲਿਆ , "ਮੈਂ ਵਿਕਾਸ ਦੂਬੇ ਕਾਨਪੁਰ ਵਾਲਾ''।

ਉਸ ਦੇ ਇੰਨਾ ਕਹਿਣ ਤੋਂ ਬਾਅਦ ਇੱਕ ਪੁਲਿਸ ਵਾਲੇ ਨੇ ਉਸ ਦੀ ਧੌਣ ਉੱਤੇ ਥੱਪੜ ਮਾਰਦਿਆਂ ਕਿਹਾ, ''ਚੁੱਪ, ਬਿਲਕੁੱਲ ਚੁੱਪ, ਅਵਾਜ਼ ਨਹੀਂ।''

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਾਸ ਦੂਬੇ ਨੂੰ ਗ੍ਰਿਫਤਾਰ ਕਰਨ ਲਈ ਮੱਧ ਪ੍ਰਦੇਸ਼ ਪੁਲਿਸ ਨੂੰ ਵਧਾਈ ਦਿੱਤੀ ਸੀ।

ਵੀਡੀਓ ਕੈਪਸ਼ਨ, ਵਿਕਾਸ ਦੁਬੇ : ਉਜੈਨ ਦੇ ਮਹਾਕਾਲ ਮੰਦਰ ਤੋਂ ਫੜ੍ਹਿਆ ਗੈਂਗਸਟਰ

ਉਨ੍ਹਾਂ ਟਵੀਟ ਕੀਤਾ, "ਜਿਹੜੇ ਲੋਕ ਮਹਿਸੂਸ ਕਰਦੇ ਹਨ ਕਿ ਮਹਾਕਾਲ ਦੀ ਸ਼ਰਨ, ਉਨ੍ਹਾਂ ਦੇ ਪਾਪ ਧੋ ਦੇਵੇਗੀ। ਉਹ ਮਹਾਕਾਲ ਨੂੰ ਨਹੀਂ ਜਾਣਦੇ। ਸਾਡੀ ਸਰਕਾਰ ਕਿਸੇ ਅਪਰਾਧੀ ਨੂੰ ਬਖਸ਼ ਨਹੀਂ ਰਹੀ।"

ਇਸ ਤੋਂ ਪਹਿਲਾਂ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਨੂੰ ਨਰੋਤਮ ਮਿਸ਼ਰ ਨੇ ਮੱਧ ਪ੍ਰਦੇਸ਼ ਪੁਲਿਸ ਦੀ ਵੱਡੀ ਸਫ਼ਲਤਾ ਦੱਸਿਆ । ਉਨ੍ਹਾਂ ਨੇ ਦੱਸਿਆ ਸੀ ਕਿ ਵਿਕਾਸ ਦੂਬੇ ਅਜੇ ਵੀ ਮੱਧ ਪ੍ਰਦੇਸ਼ ਪੁਲਿਸ ਦੀ ਕਸਟਡੀ ਵਿੱਚ ਹੈ

ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੂੰ ਉੱਜੈਨ ਦੇ ਮਹਾਕਾਲ ਮੰਦਿਰ ਦੇ ਸੁਰੱਖਿਆ ਮੁਲਾਜ਼ਮਾਂ ਨੇ ਫੜ੍ਹ ਕੇ ਮੱਧ ਪ੍ਰਦੇਸ਼ ਪੁਲਿਸ ਨੂੰ ਸੌਂਪਿਆ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੇ ਮਹਾਕਾਲ ਮੰਦਿਰ ਪਹੁੰਚਣ ਦੀ ਸੂਚਨਾ ਸਰੋਤਾਂ ਰਾਹੀਆਂ ਖ਼ੁਦ ਪੁਲਿਸ ਤੱਕ ਪਹੁੰਚਾਈ ਸੀ।

ਇਸ ਤੋਂ ਪਹਿਲਾਂ ਬੀਤੇ ਦਿਨ ਯਾਨਿ ਬੁੱਧਵਾਰ ਨੂੰ ਯੂਪੀ ਦੇ ਹਮੀਰਪੁਰ ਵਿੱਚ ਐੱਸਟੀਐੱਫ ਨਾਲ ਮੁਠਭੇੜ ਦੌਰਾਨ ਵਿਕਾਸ ਦੂਬੇ ਦਾ ਕਰੀਬੀ ਅਮਰ ਦੂਬੇ ਦੀ ਮਾਰਿਆ ਗਿਆ ਸੀ।

ਕੌਣ ਸੀ ਵਿਕਾਸ ਦੂਬੇ

ਵਿਕਾਸ ਦੂਬੇ ਮੂਲ ਤੌਰ ’ਤੇ ਕਾਨਪੁਰ ਵਿੱਚ ਬਿਠੂਰ ਦੇ ਸ਼ਿਵਲੀ ਥਾਣੇ ਦੇ ਬਿਕਰੂ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਵਿੱਚ ਉਸ ਨੇ ਆਪਣਾ ਘਰ ਕਿਲ੍ਹੇ ਵਰਗਾ ਬਣਾਇਆ ਹੋਇਆ ਹੈ।

ਸਥਾਨਕ ਲੋਕਾਂ ਮੁਤਾਬਕ, ਬਿਨਾਂ ਉਸ ਦੀ ਮਰਜ਼ੀ ਤੋਂ ਘਰ ਅੰਦਰ ਕੋਈ ਵੀ ਨਹੀਂ ਜਾ ਸਕਦਾ ਹੈ।

ਵੀਡੀਓ ਕੈਪਸ਼ਨ, ਗੈਂਗਸਟਰ ਦੇ ਕਰੀਬੀ ਦੀ 'ਪੁਲਿਸ ਮੁਕਾਬਲੇ ਵਿੱਚ' ਮੌਤ, ਕਾਨਪੁਰ ਕਾਂਡ ਦਾ ਸੀ ਇਲਜ਼ਾਮ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲ 2002 ਵਿੱਚ ਜਦੋਂ ਸੂਬੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਸੀ, ਉਸ ਵੇਲੇ ਵਿਕਾਸ ਦੂਬੇ ਦੀ ਤੂਤੀ ਬੋਲਦੀ ਸੀ।

ਬਿਕਰੂ ਪਿੰਡ ਦੇ ਹੀ ਰਹਿਣ ਵਾਲੇ ਇੱਕ ਸ਼ਖ਼ਸ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਦੌਰਾਨ ਉਸ ਨੇ ਨਾ ਸਿਰਫ਼ ਅਪਰਾਧ ਦੀ ਦੁਨੀਆਂ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਬਲਕਿ ਪੈਸਾ ਵੀ ਖੂਬ ਕਮਾਇਆ।

ਚੌਬੇਪੁਰ ਥਾਣੇ ਵਿੱਚ ਦਰਜ ਤਮਾਮ ਮਾਮਲੇ ਗੈਰ-ਕਾਨੂੰਨੀ ਜ਼ਮੀਨ ਦਾ ਖਰੀਦੋ-ਫਰੋਖ਼ਤ ਨਾਲ ਵੀ ਜੁੜੇ ਹਨ।

ਇਨ੍ਹਾਂ ਦੀ ਬਦੌਲਤ ਵਿਕਾਸ ਦੂਬੇ ਨੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਬਿਠੂਰ ਵਿੱਚ ਹੀ ਉਸ ਦੇ ਕੁਝ ਸਕੂਲ ਤੇ ਕਾਲਜ ਵੀ ਚੱਲਦੇ ਹਨ।

ਇਹ ਵੀ ਪੜ੍ਹੋ-

ਬਿਕਰੂ ਪਿੰਡ ਦੇ ਲੋਕ ਦੱਸਦੇ ਹਨ ਕਿ ਨਾ ਸਿਰਫ਼ ਆਪਣੇ ਪਿੰਡ ਵਿੱਚ ਬਲਕਿ ਨੇੜਲੇ ਪਿੰਡਾਂ ਵਿੱਚ ਵੀ ਵਿਕਾਸ ਦਾ ਦਬਦਬਾ ਕਾਇਮ ਸੀ।

ਜ਼ਿਲ੍ਹਾ ਪੰਚਾਇਤ ਤੇ ਕਈ ਪਿੰਡਾਂ ਦੇ ਸਰਪੰਚਾਂ ਦੀਆਂ ਚੋਣਾਂ ਵਿੱਚ ਵਿਕਾਸ ਦੂਬੇ ਦੀ ਪਸੰਦ ਅਤੇ ਨਾ-ਪਸੰਦ ਕਾਫੀ ਮਾਅਨੇ ਰੱਖਦੀ ਰਹੀ ਹੈ।

ਪਿੰਡ ਦੇ ਇੱਕ ਬਜ਼ੁਰਗ ਦੱਸਦੇ ਹਨ, "ਬਿਕਰੂ ਪਿੰਡ ਵਿੱਚ ਪਿਛਲੇ 15 ਸਾਲ ਤੋਂ ਬਿਨਾਂ ਕਿਸੇ ਵਿਰੋਧ ਤੋਂ ਪ੍ਰਧਾਨ ਬਣ ਰਹੇ ਹਨ, ਜਦ ਕਿ ਵਿਕਾਸ ਦੂਬੇ ਦੇ ਪਰਿਵਾਰ ਦੇ ਹੀ ਲੋਕ ਪਿਛਲੇ 15 ਸਾਲ ਤੋਂ ਜ਼ਿਲ੍ਹਾ ਪੰਚਾਇਤ ਦੇ ਮੈਂਬਰਾਂ ਦੀਆਂ ਚੋਣਾਂ ਵੀ ਜਿੱਤ ਰਹੇ ਹਨ।

ਵਿਕਾਸ ਦੂਬੇ ਦਾ ਪਿਛੋਕੜ?

ਪਿੰਡ ਵਾਲਿਆਂ ਮੁਤਾਬਕ, ਵਿਕਾਸ ਦੂਬੇ ਦੇ ਪਿਤਾ ਕਿਸਾਨ ਹਨ ਅਤੇ ਇਹ ਤਿੰਨ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਇੱਕ ਭਰਾ ਦਾ ਕਰੀਬ 8 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ।

ਭਰਾਵਾਂ ਵਿੱਚੋਂ ਵਿਕਾਸ ਦੂਬੇ ਸਭ ਤੋਂ ਵੱਡਾ ਸੀ। ਵਿਕਾਸ ਦੀ ਪਤਨੀ ਰਿੱਚਾ ਦੂਬੇ ਫਿਲਹਾਲ ਜ਼ਿਲ੍ਹਾ ਪੰਚਾਇਤ ਮੈਂਬਰ ਹੈ।

ਵਿਕਾਸ ਦੁਬੇ

ਤਸਵੀਰ ਸਰੋਤ, SAMEERAMAJ MISHRA

ਬਿਕਰੂ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਹੈ ਕਿ ਵਿਕਾਸ ਦੂਬੇ ਦੇ ਖਿਲਾਫ ਥਾਣੇ ਵਿੱਚ ਭਾਵੇਂ ਜਿੰਨੇ ਮਰਜ਼ੀ ਮੁਕਦਮੇ ਦਰਜ ਹੋਣ ਪਰ ਪਿੰਡ ਵਿੱਚ ਉਸ ਦੀ ਬੁਰਾਈ ਕਰਨ ਵਾਲਾ ਕੋਈ ਨਹੀਂ ਮਿਲੇ ਤੇ ਨਾ ਹੀ ਉਸ ਦੇ ਖਿਲਾਫ਼ ਕੋਈ ਗਵਾਈ ਦਿੰਦਾ ਹੈ।

ਉਨ੍ਹਾਂ ਮੁਤਾਬਕ, ਸਾਲ 2000 ਦੇ ਨੇੜੇ ਸ਼ਿਵਲੀ ਦੇ ਤਤਕਾਲੀ ਨਗਰ ਪੰਚਾਇਤ ਦੇ ਚੇਅਰਮੈਨ ਲੱਲਨ ਵਾਜਪਾਈ ਨਾਲ ਵਿਵਾਦ ਤੋਂ ਬਾਅਦ ਵਿਕਾਸ ਦੂਬੇ ਨੇ ਅਪਰਾਧ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਪਿੰਡ ਵਾਲਿਆਂ ਮੁਤਾਬਕ, ਵਿਕਾਸ ਦੂਬੇ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿਚੋਂ ਇੱਕ ਇੰਗਲੈਂਡ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਿਹਾ ਹੈ, ਜਦ ਕਿ ਦੂਜੇ ਕਾਨਪੁਰ ਵਿੱਚ ਹੀ ਰਹਿ ਕੇ ਪੜ੍ਹਾਈ ਕਰ ਰਿਹਾ ਹੈ।

ਇਹ ਵੀਡੀਓਜ਼ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)