ਪਿਛਲੇ ਸਾਲ ਦੇ ਹੜ੍ਹਾਂ ਦੇ ਮਾਰੇ ਪੰਜਾਬ ਦੇ ਲੋਕਾਂ ਨੇ ਕੀ ਕੀਤਾ ਇੰਤਜ਼ਾਮ ਤੇ ਇਸ ਵਾਰ ਕੀ ਹਨ ਹਾਲਾਤ

ਤਸਵੀਰ ਸਰੋਤ, Getty images
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਪੱਤਰਕਾਰ
ਮਾਨਸੂਨ ਦੌਰਾਨ ਪੰਜਾਬ ਦੇ ਦਰਿਆਵਾਂ ਨੇੜਲੇ ਇਲਾਕੇ ਹੜ੍ਹਾਂ ਦੇ ਪ੍ਰਭਾਵ ਹੇਠ ਨਾ ਆਉਣ ਇਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ, ਇਹ ਜਾਨਣ ਦੀ ਅਸੀਂ ਕੋਸ਼ਿਸ਼ ਕੀਤੀ।
ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਨੇੜਲੇ ਇਲਾਕੇ ਹਰ ਸਾਲ ਹੀ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰੇ ਵਿੱਚ ਰਹਿੰਦੇ ਹਨ, ਪਰ ਪਿਛਲੇ ਸਾਲ ਹੜ੍ਹਾਂ ਨੇ ਇਨ੍ਹਾਂ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ।
ਰੋਪੜ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਪਟਿਆਲਾ ਅਤੇ ਸੰਗਰੂਰ ਜਿਲ੍ਹਿਆਂ ਦੇ ਕਈ ਪਿੰਡ ਪ੍ਰਭਾਵਿਤ ਹੋਏ ਸੀ। ਪਿਛਲੇ ਸਾਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਜਾਨੀ ਅਤੇ ਪਸ਼ੂਧਨ ਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪਿਆ ਸੀ।
ਇਹ ਵੀ ਪੜ੍ਹੋ
ਸਰਕਾਰ ਅਤੇ ਪ੍ਰਸ਼ਾਸਨ ਦੀ ਕੀ ਤਿਆਰੀ ?
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਈ ਦੇ ਅਖੀਰ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਸੀ।
ਮੁੱਖ ਮੰਤਰੀ ਦੀ ਫੇਸਬੁੱਕ ਪ੍ਰੋਫਾਈਲ ਤੋਂ ਜਾਣਕਾਰੀ ਦਿੰਦਿਆਂ ਲਿਖਿਆ ਗਿਆ ਸੀ, “ਸੂਬੇ ਦੇ ਹੜ੍ਹ ਰੋਕੋ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਡਰੇਨਾਂ ਦੀ ਸਫਾਈ ਤੇ ਹੜ੍ਹ ਰੋਕੂ ਪ੍ਰਬੰਧਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ। ਇਸਦੇ ਨਾਲ ਹੀ ਜਲ ਸਰੋਤ ਵਿਭਾਗ ਲਈ ਵੀ ਐਮਰਜੈਂਸੀ ਕੰਮਾਂ ਵਾਸਤੇ 5 ਕਰੋੜ ਰੁਪਏ ਹੋਰ ਮਨਜ਼ੂਰ ਕਰ ਦਿੱਤੇ ਹਨ।
ਹੜ੍ਹਾਂ ਕਾਰਨ ਪੈਦਾ ਹੋਣ ਵਾਲੇ ਹਾਲਾਤਾ ਨਾਲ ਨਜਿੱਠਣ ਲਈ ਮੌਸਮ ਵਿਭਾਗ ਨੂੰ ਮੌਸਮ ਬਾਰੇ ਜਾਣਕਾਰੀ ਦੇਣ ‘ਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐੱਮ.ਬੀ) ਨੂੰ ਡੈਮਾਂ ਦੇ ਪਾਣੀ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਹੈ।”
ਸਿੰਚਾਈ ਵਿਭਾਗ ਦੇ ਚੀਫ ਇੰਜੀਨੀਅਰ ਸੰਜੀਵ ਕੁਮਾਰ ਗੁਪਤਾ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਹਰ ਹਫ਼ਤੇ ਡੈਮਾਂ ਦੇ ਪਾਣੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ।
ਨਿਯਮਤ ਰੂਪ ਵਿੱਚ ਪਾਣੀ ਦੇ ਇਸਤੇਮਾਲ ਇਸ ਮੁਤਾਬਕ ਕੀਤਾ ਜਾ ਰਿਹਾ ਹੈ ਕਿ ਇਕੱਠਾ ਜਿਆਦਾ ਪਾਣੀ ਨਾ ਛੱਡਣਾ ਪਵੇ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਡੈਮ ਵਿੱਚ ਪਾਣੀ ਆਪਣੇ ਰੈਜ਼ਰਵਾਇਰ ਦੇ ਪੱਧਰ ਤੋਂ ਬਹੁਤ ਥੱਲੇ ਹੈ, ਸਤੰਬਰ ਮਹੀਨੇ ਜਿਆਦਾ ਚੌਕੰਨੇ ਰਹਿਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ:
ਸੰਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ ਕੋਵਿਡ-19 ਕਾਰਨ ਨਹਿਰਾਂ, ਨਾਲਿਆਂ ਦੀ ਸਫਾਈ ਅਤੇ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਅਪ੍ਰੈਲ ਦੀ ਬਜਾਏ ਮਈ ਅੰਤ ਵਿੱਚ ਸ਼ੁਰੂ ਹੋਇਆ, ਪਰ ਡਿਪਟੀ ਕਮਿਸ਼ਨਰਾਂ ਨੇ ਆਪੋ-ਆਪਣੇ ਇਲਾਕਿਆਂ ਵਿੱਚ ਦੌਰਾ ਕਰਕੇ ਵਿਭਾਗ ਨੂੰ ਸੰਵੇਦਨਸ਼ੀਲ ਹਿੱਸਿਆਂ ਬਾਰੇ ਜਾਣੂ ਕਰਵਾ ਦਿੱਤਾ ਹੈ ਅਤੇ ਕੰਮ ਜਾਰੀ ਹੈ। ਉਨ੍ਹਾਂ ਨੇ ਮੱਧ-ਜੁਲਾਈ ਤੱਕ ਸਾਰਾ ਕੰਮ ਪੂਰਾ ਕਰ ਲੈਣ ਦਾ ਭਰੋਸਾ ਦਵਾਇਆ।
ਜਿੰਨ੍ਹਾਂ ਜਿਲ੍ਹਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਰਹਿੰਦਾ ਹੈ, ਉੱਥੇ ਸਬੰਧਤ ਡਿਪਟੀ ਕਮਿਸ਼ਨਰਾਂ ਨੇ ਪਿਛਲੇ ਦਿਨਾਂ ਵਿੱਚ ਦੌਰੇ ਕੀਤੇ ਹਨ।
ਨਵਾਂਸ਼ਹਿਰ ਦੀ ਡਿਪਟੀ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਸਤਲੁਜ ਦਰਿਆ ਦੇ ਕਮਜੋਰ ਹਿੱਸਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਰੇਨੇਜ ਵਿਭਾਗ ਨੂੰ ਕਿਹਾ ਹੈ। ਸੰਵੇਦਨਸ਼ੀਲ ਧੁੱਸੀ ਬੰਨ੍ਹ ਨਵਾਂਸ਼ਹਿਰ ਅਧੀਨ ਆਉਂਦਾ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੇ ਜ਼ੀਰਕਪੁਰ ਵਿੱਚ ਸੁਖਨਾ ਚੋਅ ਦੀ ਸਾਫ਼ ਸਫਾਈ ਅਤੇ ਘੱਗਰ ਨਦੀ ਦਾ ਓਵਰਫਲੋਅ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ।
ਰੂਪਨਗਰ, ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਜਿਲ੍ਹਿਆਂ ਵਿੱਚੋਂ ਇੱਕ ਸੀ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ,“ਸਰਕਾਰ ਨੇ ਹੜ੍ਹ ਰੋਕੂ ਪ੍ਰਬੰਧਾਂ ਲਈ ਰੂਪਨਗਰ ਜਿਲ੍ਹੇ ਨੂੰ ਢਾਈ ਕਰੋੜ ਰੁਪਏ ਜਾਰੀ ਕੀਤੇ ਹਨ। 9 ਕਰੋੜ ਰੁਪਏ ਮਨਰੇਗਾ ਜ਼ਰੀਏ ਖਰਚੇ ਜਾ ਰਹੇ ਹਨ। ਅਸੀਂ ਸੰਵੇਦਨਸ਼ੀਲ ਥਾਵਾਂ ‘ਤੇ ਵਧੇਰੇ ਧਿਆਨ ਦੇ ਰਹੇ ਹਾਂ। ਜਿੱਥੇ ਜਿੱਥੇ ਨਦੀਆਂ, ਨਾਲਿਆਂ ਦੇ ਬੰਨ੍ਹ ਮਜ਼ਬੂਤ ਕਰਨ ਦੀ ਲੋੜ ਹੈ, ਉਹ ਕਰ ਰਹੇ ਹਾਂ। ਪਾਣੀ ਦੇ ਸਰੋਤਾਂ ਦੀ ਮੁਰੰਮਤ, ਸਾਫ਼ ਸਫਾਈ ਕਰਵਾ ਰਹੇ ਹਾਂ।”
ਸੋਨਾਲੀ ਗਿਰੀ ਨੇ ਕਿਹਾ, “ਜੇ ਹੜ੍ਹਾਂ ਦੇ ਹਾਲਾਤ ਬਣਦੇ ਹਨ ਤਾਂ ਸਭ ਤੋਂ ਵੱਡੀ ਚੁਣੌਤੀ ਰਾਹਤ ਅਤੇ ਬਚਾਅ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਭੇਜਣ ਦੀ ਰਹੇਗੀ, ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਨਡੀਆਰਐਫ ਦੀ ਟੀਮ ਜਲੰਧਰ ਜਾਂ ਕਿਤੇ ਹੋਰ ਨੇੜੇ ਸਟੈਂਡਬਾਏ ਰੱਖੀ ਜਾਏ।”
ਇਹ ਵੀ ਪੜ੍ਹੋ:

ਸਤਲੁਜਦੇਬੰਨ੍ਹਮਜ਼ਬੂਤਕਰਨਦਾਜਿੰਮਾਂਆਮਲੋਕਾਂਨੇਸਾਂਭਿਆ
ਪੰਜਾਬ ਅੰਦਰ ਸਤਲੁਜ ਦੇ ਨਾਲ ਲਗਦੇ ਕਪੂਰਥਲਾ, ਜਲੰਧਰ, ਮੋਗਾ ਅਤੇ ਫਿਰੋਜ਼ਪੁਰ ਦੇ ਪਿੰਡ ਹੜ੍ਹਾਂ ਤੋਂ ਸਭ ਤੋਂ ਜਿਆਦਾ ਪ੍ਰਭਾਵਿਤ ਹੁੰਦੇ ਹਨ। ਸਤਲੁਜ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਪਿਛਲੇ ਸਾਲ ਹੜ੍ਹ ਆਉਣ ਤੋਂ ਹੀ ਕੀਤਾ ਜਾ ਰਿਹਾ ਹੈ।
ਇਹ ਪਹਿਲ ਸਰਕਾਰ ਨੇ ਨਹੀਂ, ਬਲਕਿ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਆਮ ਲੋਕਾਂ ਨੇ ਕੀਤੀ। ਅਗਸਤ 2019 ਤੋਂ ਹੁਣ ਤੱਕ 53 ਕਿਲੋਮੀਟਰ ਬੰਨ੍ਹ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸੀਚੇਵਾਲ ਨੇ ਫੋਨ ‘ਤੇ ਗੱਲਬਾਤ ਦੌਰਾਨ ਦੱਸਿਆ, “ਪਿਛਲੇ ਸਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੰਗਰ ਅਤੇ ਹੋਰ ਚੀਜਾਂ ਦੀ ਸੇਵਾ ਨਿਭਾਉਂਦਿਆਂ ਮਨ ਵਿੱਚ ਖਿਆਲ ਆਇਆ ਕਿ ਕੀ ਹਰ ਵਾਰ ਇਸੇ ਤਰ੍ਹਾਂ ਤਬਾਹੀ ਤੋਂ ਬਾਅਦ ਸੇਵਾ ਨਿਭਾਉਣੀ ਹੈ ਜਾਂ ਤਬਾਹੀ ਆਉਣੋਂ ਰੋਕਣੀ ਹੈ। ਸਥਾਨਕ ਲੋਕਾਂ ਦੀ ਮਦਦ ਨਾਲ, ਜਿੱਥੇ ਜਿੱਥੇ ਬੰਨ੍ਹ ਕਮਜ਼ੋਰ ਸੀ, ਕੋਸ਼ਿਸ਼ ਕੀਤੀ ਉੱਥੇ-ਉੱਥੇ ਕੰਮ ਕੀਤਾ ਜਾਵੇ।”
ਉਨ੍ਹਾਂ ਨੇ ਦੱਸਿਆ ਕਿ ਸਤਲੁਜ ਦੇ ਸੰਵੇਦਨਸ਼ੀਲ ਕਿਨਾਰੇ ਚੌੜੇ ਅਤੇ ਉੱਚੇ ਕੀਤੇ ਗਏ ਤਾਂਕਿ ਉਹਨਾਂ ਦੀ ਪਾਣੀ ਰੋਕਣ ਦੀ ਸਮਰਥਾ ਵਧੇ। ਇਸ ਤੋਂ ਇਲਾਵਾ ਜਲੰਧਰ ਦੇ ਗਿੱਦੜਪਿੰਡੀ ਵਾਲੇ ਪੁਲ ਨੇੜੇ ਪਾਣੀ ਦੇ ਨਿਕਾਸੀ ਵਾਲੇ ਰਾਹਾਂ ਵਿੱਚ ਬਹੁਤ ਮਿੱਟੀ ਜੰਮੀ ਹੋਣ ਕਾਰਨ ਪਾਣੀ ਅੱਗੇ ਨਹੀਂ ਵਧਦਾ ਸੀ ਅਤੇ ਓਵਰਫਲੋਅ ਹੁੰਦਾ ਸੀ, ਇਸ ਲਈ ਉਹ ਵੀ ਸਾਫ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਸਰਕਾਰ ਵੱਲੋਂ ਇਸ ਸਾਲ ਜਾਰੀ ਕੀਤੇ ਫੰਡ ਬਾਰੇ ਸੀਚੇਵਾਲ ਨੇ ਕਿਹਾ, “ਇਹ ਕੰਮ ਅਪ੍ਰੈਲ ਤੋਂ ਸ਼ੁਰੂ ਹੋ ਕੇ ਹੁਣ ਤੱਕ ਤਾਂ ਨਿਬੇੜ ਵੀ ਲੈਣਾ ਚਾਹੀਦਾ ਸੀ। ਸਰਕਾਰ ਵੱਲੋਂ ਐਲਾਨੀ ਰਾਸ਼ੀ ਜੇ ਸਹੀ ਤਰੀਕੇ ਇਸਤੇਮਾਲ ਹੋਵੇ ਤਾਂ ਹਾਲਾਤ ਬਿਹਤਰ ਹੋ ਜਾਣ ਪਰ ਅਜਿਹਾ ਹੁੰਦਾ ਨਹੀਂ।”

ਤਸਵੀਰ ਸਰੋਤ, PAL SINGH NAULI/BBC
ਕਿਉਂਬਣਦੇਹਨਪੰਜਾਬਵਿੱਚਹੜ੍ਹਾਂਦੇਹਾਲਾਤ?
ਪੰਜਾਬ ਅੰਦਰ ਘੱਗਰ ਅਤੇ ਸਤਲੁਜ ਨੇੜਲੇ ਇਲਾਕੇ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰੇ ਵਿੱਚ ਰਹਿੰਦੇ ਹਨ। ਘੱਗਰ ਬਰਸਾਤੀ ਨਦੀ ਹੈ।
ਪੰਜਾਬ ਅਤੇ ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਜਾਂ ਬਰਫ਼ ਪਿਘਲਣ ਕਾਰਨ ਇਸ ਦਾ ਓਵਰਫਲੋਅ ਹੋ ਜਾਣਾ ਹੜ੍ਹਾਂ ਦਾ ਕਾਰਨ ਬਣਦਾ ਹੈ। ਕਈ ਵਾਰ ਨਦੀ ਦੇ ਕਿਨਾਰੇ ਕਮਜ਼ੋਰ ਹੋਣ ਕਾਰਨ ਟੁੱਟ ਜਾਂਦੇ ਹਨ ਜਾਂ ਫਿਰ ਸਾਫ਼ ਸਫਾਈ ਨਾ ਹੋਣ ਕਾਰਨ ਪਾਣੀ ਜਮ੍ਹਾਂ ਹੋ ਕੇ ਓਵਰਫਲੋਅ ਹੋ ਜਾਂਦਾ ਹੈ।
ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਭਾਰੀ ਬਾਰਿਸ਼ ਹੋਣ ਕਾਰਨ ਉੱਪਰ ਆਉਂਦਾ ਹੈ। ਜੇਕਰ ਪਹਾੜੀ ਨਦੀਆਂ ਤੋਂ ਭਾਖੜਾ ਵਿੱਚ ਆਉਂਦਾ ਪਾਣੀ ਵਧ ਜਾਵੇ ਤਾਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ, ਇਹ ਪਾਣੀ ਵੀ ਸਤਲੁਜ ਵਿੱਚ ਜਾਣ ਲਗਦਾ ਹੈ। ਭਾਖੜਾ ਡੈਮ ਦੇ ਫੁੱਲ ਰਿਜ਼ਰਵਾਇਰ ਦਾ ਪੱਧਰ 1680 ਫੁੱਟ ਹੈ। ਇਸ ਪੱਧਰ ਤੋਂ ਪਾਣੀ ਵਧਣ ਲੱਗੇ ਤਾਂ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਲੈਣਾ ਪੈਂਦਾ ਹੈ।

ਫਿਰ ਸਤਲੁਜ ਤੋਂ ਨਿਕਲਦੇ ਨਹਿਰਾਂ, ਨਾਲਿਆਂ ਦੀ ਸਾਫ਼ ਸਫਾਈ ਨਾ ਹੋਣਾ, ਬੰਨ੍ਹ ਕਮਜ਼ੋਰ ਹੋਣਾ ਵੀ ਹੜ੍ਹਾਂ ਦਾ ਕਾਰਨ ਬਣਦਾ ਹੈ।
ਪਿਛਲੇ ਸਾਲ ਭਾਖੜਾ ਦੇ ਫਲੱਡ ਗੇਟ ਖੋਲ੍ਹੇ ਗਏ ਸੀ, ਜਿਸ ਕਾਰਨ ਸਤਲੁਜ ਨੇੜਲੇ ਇਲਾਕੇ ਕਾਫੀ ਪ੍ਰਭਾਵਿਤ ਹੋਏ ਸੀ। ਇਸ ਤੋਂ ਪਹਿਲਾਂ 1988 ਵਿੱਚ ਵੀ ਭਾਖੜਾ ਤੋਂ ਕਾਫੀ ਪਾਣੀ ਛੱਡਿਆ ਗਿਆ ਸੀ।
ਇਸ ਵਾਰ ਫਿਲਹਾਲ ਫਲੱਡ ਗੇਟ ਖੋਲ੍ਹਣ ਦੀ ਚੇਤਾਵਨੀ ਨਹੀਂ ਦਿੱਤੀ ਗਈ ਹੈ। ਉਧਰ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ, ਸੂਬੇ ਅੰਦਰ ਮਾਨਸੂਨ ਚੰਗਾ ਰਹਿਣ ਵਾਲਾ ਹੈ। ਇਸ ਵਾਰ ਵੀ ਤਕਰੀਬਨ ਪਿਛਲੇ ਸਾਲ ਜਿਨ੍ਹੀਂ ਹੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਹਾਲਾਂਕਿ ਫਿਲਹਾਲ, ਇਸ ਵਾਰ ਹੜ੍ਹਾਂ ਦੀ ਚੇਤਾਵਨੀ ਨਹੀਂ ਦਿੱਤੀ ਹੈ।
ਪੰਜਾਬ ਵਿੱਚ ਹੜ੍ਹ ਹਰ ਸਾਲ ਤਬਾਹੀ ਮਚਾਉਂਦੇ ਹਨ ਅਤੇ ਹਰ ਵਾਰ ਸਾਲ ਇਹ ਚੱਕਰ ਚਲਦਾ ਹੈ। ਪਿਛਲੇ ਸਾਲ ਦੇ ਹੜ੍ਹਾਂ ਦੀਆਂ ਬੀਬੀਸੀ ਨਿਊਜ਼ ਪੰਜਾਬੀ ਦੀਆਂ ਕੁਝ ਰਿਪੋਰਟਾਂ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3

End of YouTube post, 4

End of YouTube post, 5