ਪੰਜਾਬ 'ਚ ਹੜ੍ਹ ਦਾ ਕਾਰਨ ਕੀ ਹੈ ਅਤੇ ਕੌਣ ਹੈ ਜ਼ਿੰਮੇਵਾਰ

ਪੰਜਾਬ ਵਿੱਚ ਹੜ੍ਹ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਸੂਬੇ ਵਿੱਚ ਵੱਡੇ ਪੱਧਰ 'ਤੇ ਲੋਕ ਪ੍ਰਭਾਵਿਤ ਹੋਏ ਹਨ। ਸਤਲੁਜ ਦਰਿਆ ਕੰਢੇ ਵਸੇ ਕਈ ਲੋਕਾਂ ਨੂੰ ਆਪਣੇ ਘਰ ਤੱਕ ਖਾਲੀ ਕਰਨੇ ਪਏ।

ਪੰਜਾਬ ਸਰਕਾਰ ਮੁਤਾਬਕ, "ਹੜ੍ਹ ਦੌਰਾਨ ਕੁੱਲ 30,000 ਲੋਕ ਪ੍ਰਭਾਵਿਤ ਹੋਏ ਹਨ। ਸਰਕਾਰ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਵਿੱਚ 14 ਥਾਵਾਂ ਉੱਤੇ ਪਾੜ ਪਿਆ ਹੈ ਜਿਸ ਦਾ ਅਸਰ ਆਮ ਲੋਕਾਂ ਉੱਤੇ ਪਿਆ ਹੈ। ਸੂਬਾ ਸਰਕਾਰ ਮੁਤਾਬਕ ਨਵਾਂ ਸ਼ਹਿਰ, ਲੁਧਿਆਣਾ ,ਫਿਲੌਰ, ਸ਼ਾਹਕੋਟ ਅਤੇ ਲੋਹੀਆ ਦੇ ਕਰੀਬ 108 ਪਿੰਡ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ।

ਸਤਲੁਜ ਦਰਿਆ ਕਿਨਾਰੇ ਬਣਿਆ ਧੁੱਸੀ ਬੰਨ੍ਹ ਪਾੜ ਪੈਣ ਕਾਰਨ ਜਲੰਧਰ ਜ਼ਿਲ੍ਹੇ ਦੇ ਕਈ ਪਿੰਡ ਇਸ ਸਮੇਂ ਹੜ੍ਹ ਦੀ ਲਪੇਟ ਵਿਚ ਹੈ। ਧੁੱਸੀ ਦਾ ਬੰਨ੍ਹ ਪਿੰਡ ਇਲਾਕੇ ਦੇ ਪਿੰਡ ਜਾਣੀਆਂ ਕੋਲੋਂ ਟੁੱਟਾ। ਜਿਸ ਨੇ ਆਪਣੀ ਲਪੇਟ ਵਿੱਚ ਦਰਜਨਾਂ ਪਿੰਡਾਂ ਨੂੰ ਲੈ ਲਿਆ। ਜੇਕਰ ਪੂਰੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਜ਼ਿਲ੍ਹੇ ਦੇ ਕਰੀਬ 81 ਪਿੰਡ ਹੜ੍ਹ ਕਾਰਨ ਪ੍ਰਭਾਵਿਤ ਹੋਏ।

ਹੜ੍ਹ ਪੀੜਤ ਅਤੇ ਕੁਝ ਸਮਾਜ ਸੇਵੀ ਸੰਗਠਨਾਂ ਦੇ ਲੋਕ ਪੰਜਾਬ ਵਿਚ ਆਏ ਹੜ੍ਹਾਂ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾੜੇ ਪ੍ਰਬੰਧਨ ਨੂੰ ਦੱਸ ਰਹੇ ਹਨ ।

ਇਹ ਵੀ ਪੜ੍ਹੋ:

ਜਲੰਧਰ ਤੋਂ ਪਾਲ ਸਿੰਘ ਨੌਲੀ ਮੁਤਾਬਕ ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਉੱਤੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਦਰਿਆਈ ਪਾਣੀਆਂ ਨੂੰ ਕੰਟਰੋਲ ਕਰਨ ਵਾਲੇ ਅਦਾਰੇ ਬੀਬੀਐਮਬੀ ਨੂੰ ਕਲੀਨ ਚਿਟ ਦਿੱਤੀ ਹੈ। ਕੈਪਟਨ ਨੇ ਹੜ੍ਹ ਨੂੰ ਕੁਦਰਤੀ ਕਰੋਪੀ ਕਰਾਰ ਦਿੱਤਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਫ਼ਿਰੋਜਪੁਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਦਰਸ਼ਨ ਸੰਧੂ ਮੁਤਾਬਕ ਜ਼ਿਲ੍ਹੇ ਵਿੱਚ ਤਿੰਨ ਬੰਨ੍ਹ ਲੋਕਾਂ ਦੀ ਤਬਾਹੀ ਦਾ ਕਾਰਨ ਬਣੇ ਹਨ। ਜੋ ਬੰਨ੍ਹ ਟੁੱਟੇ ਨੇ ਉਹ ਹਲਕਾ ਜ਼ੀਰਾ ਦੇ ਪਿੰਡ ਮੰਨੂ ਮਾਛੀ, ਜੁਮਾਲੀ ਵਾਲਾ,ਗੱਟਾ ਦਲੇਲ ਹਨ।

ਇਸ ਤੋਂ ਇਲਾਵਾ ਫ਼ਿਰੋਜਪੁਰ ਸ਼ਹਿਰੀ ਹਲਕੇ ਦੇ ਪਿੰਡ ਮੁੱਠਿਆਂ ਵਾਲਾ ਕੋਲੋਂ ਐਡਵਾਂਸ ਬੰਨ੍ਹ ਟੁੱਟਣ ਕਾਰਨ ਪਿੰਡ ਪਾਣੀ ਚ ਘਿਰ ਗਏ ਅਤੇ ਹਜ਼ਾਰਾਂ ਏਕੜ ਫ਼ਸਲਾਂ ਦੀ ਬਰਬਾਦੀ ਹੋਈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਜੇਕਰ ਰੋਪੜ ਦੀ ਗੱਲ ਕਰੀਏ ਤਾਂ ਇੱਥੋਂ ਦੀ ਸਵਾਂ ਨਦੀ ਤਬਾਹੀ ਦਾ ਮੁੱਖ ਕਾਰਨ ਬਣੀ ਹੈ। ਰੋਪੜ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ ਭਾਖੜਾ ਤੋਂ ਸਤਲੁਜ ਵਿਚ ਆਉਣ ਵਾਲੇ ਪਾਣੀ ਨਾਲ ਜਦੋਂ ਸਵਾਂ ਨਦੀ ਦਾ ਪਾਣੀ ਮਿਲਿਆ ਤਾਂ ਇਹ ਤਬਾਹੀ ਦਾ ਕਾਰਨ ਬਣਿਆ।

ਸਵਾਂ ਨਦੀ ਬਰਸਾਤੀ ਨਦੀ ਹੈ, ਜੋ ਸਤਲੁਜ ਦੇ ਨੂਰ ਪੁਰ ਬੇਦੀ ਇਲਾਕੇ ਵਿਚ ਦਾਖਲ ਹੋਣ ਸਮੇਂ ਇਸ ਵਿਚ ਡਿੱਗਦੀ ਹੈ, ਇਹ ਪਾਣੀ ਪਹਾੜਾਂ ਵਿਚ ਮੀਂਹ ਪੈਣ ਕਾਰਨ ਸਤਲੁਜ ਵਿਚ ਮਿਲਿਆ।

ਇਸ ਨਾਲ ਪਿੰਡ ਲੋਧੀਪੁਰ, ਫੂਲ, ਅਤੇ ਖੈਰਬਾਦ ਵਿਚ ਬੰਨ੍ਹ ਟੁੱਟ ਗਏ, ਜਿਸ ਦੇ ਕਾਰਨ ਕਈ ਪਿੰਡ ਪਾਣੀ ਵਿਚ ਘਿਰ ਗਏ। ਰੋਪੜ ਜ਼ਿਲ੍ਹੇ ਦੇ ਵਿਚ ਕਰੀਬ 70 ਪਿੰਡਾਂ ਵਿਚ ਤਬਾਹੀ ਹੋਈ ਹੈ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਕਿੰਨੀ ਸਮਰੱਥਾ ਹੈ ਭਾਖੜਾ ਡੈਮ ਦੀ

ਭਾਖੜਾ ਡੈਮ ਵਿਚ ਜਮਾਂ ਪਾਣੀ ਦੀ ਸਮਰੱਥਾ 1680 ਫੁੱਟ ਹੈ ਅਤੇ ਜੇਕਰ ਇਸ ਤੋਂ ਜ਼ਿਆਦਾ ਪਾਣੀ ਜਮਾਂ ਹੁੰਦਾ ਹੈ ਤਾਂ ਫਿਰ ਉਸ ਨੂੰ ਰਿਲੀਜ਼ ਕਰਨਾ ਪੈਂਦਾ ਹੈ। ਬੁੱਧਵਾਰ ਸਵੇਰੇ ਛੇ ਵਜੇ ਤਕ ਭਾਖੜਾ ਵਿਚ ਪਾਣੀ ਦਾ ਪੱਧਰ 1679.5 ਫੁੱਟ ਦਰਜ ਕੀਤਾ ਗਿਆ।

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

ਭਾਖੜਾ ਤੋਂ ਪਾਣੀ ਕਿਉਂ 'ਤੇ ਕਦੋਂ ਛੱਡਿਆ ਜਾਂਦਾ ਹੈ

ਬੀਬੀਐਮਬੀ ਦੇ ਮੁਤਾਬਕ, ਇਸ ਵਾਰ 1681.3 ਫੁੱਟ ਤੱਕ ਪਾਣੀ ਭਾਖੜਾ ਵਿੱਚ ਰੱਖਿਆ ਗਿਆ,ਪਰ ਪਹਾੜੀ ਇਲਾਕਿਆਂ ਵਿਚ ਜ਼ਿਆਦਾ ਪੀਣ ਕਾਰਨ ਭਾਖੜਾ ਵਿਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ, ਦੂਜਾ ਪੰਜਾਬ ਵਿਚ ਮੀਂਹ ਕਾਫ਼ੀ ਜ਼ਿਆਦਾ ਸੀ ਇਸ ਕਰ ਕੇ ਜਦੋਂ ਡੈਮ ਵਿਚੋਂ ਵਾਧੂ ਪਾਣੀ ਨੂੰ ਛੱਡਿਆ ਗਿਆ ਤਾਂ ਮੈਦਾਨੀ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਂਦੀ ਕਰ ਦਿੱਤੀ।

ਪੰਜਾਬ ਵਿੱਚ ਹੜ੍ਹ

ਤਸਵੀਰ ਸਰੋਤ, Getty Images

ਹੜ੍ਹ ਨਾਲ ਪੰਜਾਬ ਕਿੰਨਾ ਪ੍ਰਭਾਵਿਤ ਹੋਇਆ

ਪੰਜਾਬ ਵਿਚ ਹੜ੍ਹ ਦੇ ਕਾਰਨ ਰੋਪੜ, ਲੁਧਿਆਣਾ, ਜਲੰਧਰ, ਕਪੂਰਥਲਾ, ਮੋਗਾ ਅਤੇ ਫ਼ਿਰੋਜਪੁਰ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੇ ਮੁਤਾਬਕ ਹੜ੍ਹ ਕਾਰਨ ਸੂਬੇ ਵਿਚ ਕਰੀਬ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੰਜਾਬ ਨੂੰ ਸਭ ਤੋਂ ਵੱਧ ਮਾਰ ਸਤਲੁਜ ਦਰਿਆਂ ਤੋਂ ਪਈ ਹੈ ਜਿਸ ਵਿਚੋਂ ਪਾਣੀ ਭਾਖੜਾ ਡੈਮ ਵਿਚ ਛੱਡਿਆ ਗਿਆ ਹੈ।

ਪੰਜਾਬ ਸਰਕਾਰ ਮੁਤਾਬਕ 326 ਪਿੰਡ ਹੜ੍ਹ ਦਾ ਲਪੇਟ ਵਿਚ ਆਏ ਹਨ ਅਤੇ ਇਸ ਨਾਲ ਕਰੀਬ 1.20 ਲੱਖ ਏਕੜ ਵਿਚ ਫ਼ਸਲਾਂ ਦੀ ਬਰਬਾਦੀ ਹੋਈ ਹੈ।

ਜਲੰਧਰ ਅਤੇ ਫ਼ਿਰੋਜਪੁਰ ਦੇ ਕਈ ਇਲਾਕੇ ਇਸ ਸਮੇਂ ਵੀ ਪਾਣੀ ਵਿਚ ਡੁੱਬੇ ਹੋਏ ਜਿੱਥੇ ਕੀ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਇਆ। ਰੋਪੜ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ ਇਲਾਕੇ ਦੇ 70 ਦੇ ਕਰੀਬ ਪਿੰਡ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਇੱਥੇ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ।

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

ਪੰਜਾਬ ਦੇ ਦਰਿਆਵਾਂ ਦੀ ਮੌਜੂਦਾ ਸਥਿਤੀ -ਪੰਜਾਬ ਵਿਚ ਪ੍ਰਮੁੱਖ ਤਿੰਨ ਡੈਮ ਹਨ, ਜਿਨ੍ਹਾਂ ਵਿਚ ਭਾਖੜਾ, ਰਣਜੀਤ ਸਾਗਰ ਅਤੇ ਪੌਂਗ ਡੈਮ ਹਨ, ਜੋ ਕਿ ਕ੍ਰਮਵਾਰ ਸਤਲੁਜ, ਬਿਆਸ ਅਤੇ ਰਾਵੀ ਨਦੀ ਉੱਤੇ ਬਣੇ ਹੋਏ ਹਨ।

ਇਹ ਵੀ ਪੜ੍ਹੋ:

ਐਕਸੀਨ ਡਰੇਨਜ਼ ਗੁਰਦਾਸਪੁਰ ਜੈਪਾਲ ਸਿੰਘ ਭਿੰਡਰ ਨੇ ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਦੱਸਿਆ ਕਿ ਬਿਆਸ ਦਰਿਆ ਵਿੱਚ 22 ਅਗਸਤ ਸਵੇਰੇ ਛੇ ਵਜੇ ਤੱਕ ਪਾਣੀ ਦਾ ਪੱਧਰ 11810 ਕਿਊਸਿਕ ਹੈ ਅਤੇ ਇਸੇ ਤਰਾਂ ਰਾਵੀ ਦਰਿਆ ਵਿਚ ਅੱਜ ਦਾ ਪਾਣੀ ਦਾ ਪੱਧਰ 8813 ਕਿਊਸਿਕ ਹੈ।

ਇੱਥੇ ਧਿਆਨਯੋਗ ਹੈ ਕਿ 17 ਅਗਸਤ ਨੂੰ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ 81,000 ਕਿਊਸਿਕ ਸੀ ਅਤੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ 1,30,000 ਕਿਊਸਿਕ ਸੀ। ਇਸ ਤਰਾਂ ਪੌਂਗ ਡੈਮ ਤਲਵਾੜਾ ਦਾ ਅੱਜ ਦਾ ਪਾਣੀ ਦਾ ਪੱਧਰ 1379.13 ਫੁੱਟ ਸੀ ਜਦੋਂਕਿ ਇਹ ਪਹਿਲਾਂ 1390 ਸੀ।

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

ਰਣਜੀਤ ਸਾਗਰ ਡੈਮ ਦੇ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 22 ਅਗਸਤ ਦੁਪਹਿਰ 12 ਵਜੇ ਤੱਕ ਦੀ ਰਿਪੋਰਟ ਮੁਤਾਬਕ ਪਾਣੀ ਦਾ ਪੱਧਰ 524.37 ਮੀਟਰ ਹੈ, ਇੱਥੇ ਖ਼ਤਰੇ ਦਾ ਨਿਸ਼ਾਨ 527.91 ਹੈ। ਇੱਥੇ ਪਾਣੀ ਦਾ ਆਊਟ ਫਲੋ 9940 ਕਿਊਸਿਕ ਹੈ ਅਤੇ ਇੰਨ ਫਲੋ 11952 ਕਿਊਸਿਕ ਪਾਣੀ ਆ ਰਿਹਾ ਹੈ।

ਰੋਪੜ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਬੁੱਧਵਾਰ ਸ਼ਾਮੀ ਤਕ ਹੈੱਡ ਵਰਕਸ ਰੋਪੜ ਤੋਂ 71988 ਪਾਣੀ ਸਤਲੁਜ ਵਿਚ ਛੱਡਿਆ ਗਿਆ। ਘੱਗਰ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਇਸ ਪਾਣੀ ਦਾ ਪੱਧਰ 747 ਫੁੱਟ ਚੱਲ ਰਿਹਾ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਜਦੋਂ ਸੰਗਰੂਰ ਜਦੋਂ ਘੱਗਰ ਦਰਿਆ ਵਿਚ ਪਾੜ ਪਿਆ ਸੀ ਤਾਂ ਉਸ ਸਮੇਂ ਪਾਣੀ ਦਾ ਪੱਧਰ 746 ਸੀ।

(ਜਲੰਧਰ ਤੋਂ ਪਾਲ ਸਿੰਘ ਨੌਲ਼ੀ, ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਫ਼ਿਰੋਜਪੁਰ ਤੋਂ ਗੁਰਦਰਸ਼ਨ ਸੰਧੂ ਅਤੇ ਪਟਿਆਲਾ ਤੋਂ ਰਾਓ ਵਰਿੰਦਰ ਸਿੰਘ ਦੀ ਰਿਪੋਰਟ)

ਇਹ ਵੀਡੀਓਜ਼ ਵੀ ਵੇਖੋ

Skip YouTube post, 7
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 7

Skip YouTube post, 8
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)