ਕੋਰੋਨਾਵਾਇਰਸ ਨਾਲ ਜੰਗ: ਆਰਟੀਫੀਸ਼ੀਅਲ ਇੰਟੈਲੀਜੈਂਸ ਮਰੀਜ਼ਾਂ ਨੂੰ ਠੀਕ ਕਰਨ 'ਚ ਕਿੰਨੀ ਕਾਰਗਰ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, GETTY IMAGES
ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਦੀ ਵੈਕਸੀਨ ਤਲਾਸ਼ਣ ਦੀ ਦੌੜ ਲੱਗੀ ਹੋਈ ਹੈ। ਸਾਇੰਸਦਾਨ ਇਸ ਕੰਮ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨੀ ਲਰਨਿੰਗ (ਐੱਮਐੱਲ) ਦੇ ਮਾਹਰਾਂ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਕਿਸੇ ਦਵਾਈ ਦੇ ਵਿਕਾਸ ਵਿੱਚ ਕਈ ਸਾਲ ਲੱਗ ਜਾਂਦੇ ਸਨ।
ਜਦ ਕਿ ਹੁਣ ਏਆਈ ਅਤੇ ਐੱਮਐੱਲ ਦੀ ਮਦਦ ਨਾਲ ਇਹ ਸਮਾਂ ਘਟਾ ਕੇ ਕੁਝ ਦਿਨਾਂ ਦਾ ਕੀਤਾ ਜਾ ਸਕਦਾ ਹੈ। ਇੱਥੇ ਕਲਿੱਕ ਕਰਕੇ ਜਾਣੋ ਇਹ ਕਾਰਗਰ ਹੁੰਦਾ ਹੈ।
ਕੋਰੋਨਾਵਾਇਰਸ: ਤੁਸੀਂ ਸਿਨੇਮਾ ਘਰਾਂ ਵਿੱਚ ਕਦੋਂ ਦੇਖ ਸਕੋਗੇ ਫਿਲਮਾਂ

ਲੌਕਡਾਊਨ ਲੱਗਣ ਤੇ ਖੁੱਲ੍ਹਣ ਦੇ ਵਿਚਕਾਰ, ਭਾਰਤ ਵਿੱਚ ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਆਪਣੀ ਪੰਚ ਲਾਈਨ 'ਲੌਕ ਕੀਆ ਜਾਏ' ਨਾਲ ਲੋਕਾਂ ਦਾ ਮਨੋਰੰਜਨ ਕਰਨ ਲਈ ਇੱਕ ਵਾਰ ਫਿਰ ਤੋਂ ਤਿਆਰੀ ਕਰ ਰਿਹਾ ਹੈ।
ਇਸੇ ਤਰ੍ਹਾਂ ਹੁਣ ਫਿਲਮਾਂ ਦੇ ਟੀਵੀ ਦਾ ਨਵਾਂ ਰੂਪ ਵੇਖਣ ਨੂੰ ਮਿਲ ਸਕਦਾ ਹੈ। ਕੋਰੋਨਾਵਾਇਰਸ ਨੇ ਫਿਲਮੀ ਦੁਨੀਆਂ ਵਿੱਚ ਵੱਡਾ ਬਦਲਾਅ ਲਿਆ ਦਿੱਤਾ ਹੈ। ਹੋਰ ਕਿਹੜੇ ਨਵੇਂ ਤਰੀਕੇ ਫਿਲਮੀ ਦੁਨੀਆਂ ਅਪਣਾਉਣ ਜਾ ਰਹੀ ਹੈ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ ਦੌਰ: ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਕਦੋਂ ਹੋਵੇਗੀ ਚਰਚਾ

ਤਸਵੀਰ ਸਰੋਤ, Getty Images
ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨਾਲ ਫ਼ਿਲਮ ਬਰਾਦਰੀ ਨੂੰ ਝਟਕਾ ਲੱਗਿਆ ਹੈ। ਖੁਦਕੁਸ਼ੀ ਅਤੇ ਮਾਨਸਿਕ ਸਿਹਤ ਵਰਗੇ ਮੁੱਦੇ ਮੁੜ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ।
ਭਾਵੇਂ ਕਿ ਇਹ ਇੱਕ ਗੰਭੀਰ ਮੁੱਦਾ ਹੈ, ਪਰ ਇਹ ਦਰਜ ਕੀਤਾ ਗਿਆ ਹੈ ਉੱਥੇ ਹੀ ਪਿਛਲੇ ਤਿੰਨ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ 1200 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਪਰ ਸੁਸ਼ਾਂਤ ਸਿੰਘ ਰਾਜਪੂਤ ਇੱਕ ਸੈਲੇਬ੍ਰਿਟੀ ਸੀ, ਇਸ ਲਈ ਉਸਦਾ ਮਾਮਲਾ ਚਰਚਾ ਦਾ ਕੇਂਦਰ ਬਿੰਦੂ ਬਣ ਗਿਆ।
ਹੁਣ ਸਵਾਲ ਉੱਠ ਰਹੇ ਹਨ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਚਰਚਾ ਕਿਉਂ ਨਹੀਂ ਕੀਤੀ ਗਈ, ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, Getty Images
ਪੰਜਾਬ ਕੋਰੋਨਾਵਾਇਰਸ ਸੰਕਟ: 'ਮੇਰੀ ਧੀ ਦੇ ਸਕੂਲ 'ਚ ਨਹੀਂ ਪਤਾ ਕਿ ਉਸ ਦੀ ਮਾਂ ਇੱਕ ਆਰਕੈਸਟਰਾ ਡਾਂਸਰ ਹੈ'
ਆਰਕੈਸਟਰਾ ਨਾਲ ਜੁੜੇ ਲੋਕਾਂ ਖਾਸ ਕਰਕੇ ਕੁੜੀਆਂ ਨੂੰ ਪਹਿਲਾਂ ਵੀ ਸਮਾਜ ਦਾ ਵਧੇਰੇ ਹਿੱਸਾ, ਬਹੁਤੀ ਇੱਜ਼ਤ ਨਹੀਂ ਦਿੰਦਾ ਪਰ ਇਹ ਲੋਕ ਆਪਣੇ ਇਸ ਕਿੱਤੇ ਜ਼ਰੀਏ ਪਰਿਵਾਰ ਜ਼ਰੂਰ ਪਾਲਦੇ ਸਨ।
ਹੁਣ ਲੌਕਡਾਊਨ ਕਾਰਨ ਜਦੋਂ ਮੈਰਿਜ ਪੈਲੇਸ ਬੰਦ ਹਨ, ਵਿਆਹਾਂ ਵਿੱਚ ਵੱਡੇ ਇਕੱਠਾਂ 'ਤੇ ਮਨਾਹੀ ਹੈ ਤਾਂ ਆਰਕੈਸਟਰਾ ਨਾਲ ਜੁੜੇ ਲੋਕ ਘਰ ਬੈਠਣ ਨੂੰ ਮਜਬੂਰ ਹਨ।
ਲੌਕਡਾਊਨ ਦੌਰਾਨ ਇਸ ਕਿੱਤੇ ਦੇ ਹੋਰ ਲੋਕਾਂ ਦੀਆਂ ਹੱਢਬੀਤੀਆਂ ਜਾਣਨ ਲਈ ਇੱਥੇ ਕਲਿੱਕ ਕਰੋ।

ਤਸਵੀਰ ਸਰੋਤ, ALAMY
ਕੋਰੋਨਾਵਾਇਰਸ ਪੌਜ਼ਿਟਿਵ ਮਾਵਾਂ ਦੇ ਨਵਜੰਮੇ ਬੱਚੇ ਨੂੰ ਦੁੱਧ ਚੁੰਘਾਉਣ ਬਾਰੇ WHO ਕੀ ਕਹਿੰਦਾ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਐਡਹਾਨੋਮ ਗਿਬਰਿਏਸੋਸ ਅਦਾਨੋਮ ਨੇ ਕੋਰੋਨਾ ਪੌਜ਼ਿਟੀਵ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣ।
ਜਿਨੇਵਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਮਾਮਲੇ ਦਾ ਅਧਿਐਨ ਕੀਤਾ ਹੈ ਅਤੇ ਪਾਇਆ ਹੈ ਕਿ ਵਾਇਰਸ ਦੀ ਲਾਗ ਦੇ ਖ਼ਤਰੇ ਦੀ ਤੁਲਨਾ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੇ ਫ਼ਾਇਦੇ ਜ਼ਿਆਦਾ ਹਨ।
ਇਸ ਤੋਂ ਇਲਾਵਾ ਸਬੰਧੀ ਮਾਹਰ ਹੋਰ ਕੀ ਕਹਿੰਦੇ ਹਨ, ਇਹ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3