India China Border: 'ਜਿਹੜਾ ਟੈਂਟ ਵਿਆਹ ਦੇ ਚਾਵਾਂ ਲਈ ਲਾਇਆ ਸੀ, ਉਸੇ ਹੇਠਾਂ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਹਾਂ'

ਗੁਰਤੇਜ ਸਿੰਘ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, 15 ਜੂਨ ਨੂੰ ਗੁਰਤੇਜ ਦੇ ਭਰਾ ਦਾ ਵਿਆਹ ਹੋਇਆ ਸੀ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

"ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਹਾਲੇ ਐਤਵਾਰ (15 ਜੂਨ) ਨੂੰ ਹੀ ਕੀਤਾ ਸੀ ਤੇ ਇਸ ਵਿਆਹ 'ਚ ਸ਼ਾਮਿਲ ਹੋਣ ਲਈ ਮੈਂ ਗੁਰਤੇਜ ਨੂੰ ਵੀ ਫੋਨ ਕੀਤਾ ਸੀ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਚਾਵਾਂ ਵਾਲੇ ਦਿਨ ਮੇਰੇ ਪੁੱਤਰ ਦੀ ਮੌਤ ਦਾ ਸੁਨੇਹਾ ਮੈਨੂੰ ਮਿਲ ਜਾਵੇਗਾ।"

ਇਹ ਸ਼ਬਦ ਭਾਰਤ ਚੀਨ ਸਰਹੱਦ ਉੱਤੇ ਮਾਰੇ ਗਏ ਭਾਰਤੀ ਫੌਜੀ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਦੇ ਹਨ ਜਿਹੜੇ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾਂ ਦੇ ਵਸਨੀਕ ਹਨ।

ਇਹ ਵੀ ਇੱਕ ਇਸ ਤਰ੍ਹਾਂ ਦਾ ਸੰਜੋਗ ਹੈ ਕਿ ਜਿਹੜੀਆਂ ਕਨਾਤਾਂ ਥੱਲੇ ਵਿਆਹ ਦੇ ਸੱਗਣਾਂ ਦੇ ਗੀਤ ਗਾਏ ਗਏ ਅੱਜ ਉਸੇ ਕਨਾਤਾਂ ਥੱਲੇ ਗੁਰਤੇਜ ਦੀ ਮੌਤ ਦੇ ਵੈਣ ਪਏ।

"ਵਿਆਹ ਦੇ ਚਾਅ ਹਾਲੇ ਮੁੱਕੇ ਵੀ ਨਹੀਂ ਸਨ ਅਤੇ ਕੁਝ ਰਿਸ਼ਤੇਦਾਰ ਵੀ ਸਾਡੇ ਘਰ ਹੀ ਰੁਕੇ ਹੋਏ ਸਨ ਕਿ ਅੱਜ ਗੁਰਤੇਜ ਦੀ ਮੌਤ ਦਾ ਸੁਨੇਹਾ ਮਿਲ ਗਿਆ। ਜਿਹੜਾ ਟੈਂਟ ਮੈਂ ਆਪਣੇ ਵਿਹੜੇ ਵਿੱਚ ਵਿਆਹ ਦੇ ਚਾਵਾਂ ਲਈ ਲਾਇਆ ਸੀ ਅੱਜ ਉਸੇ ਹੇਠਾਂ ਲੋਕ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਸਨ।"

ਇਹ ਵੀ ਪੜ੍ਹੋ-

ਗੁਰਤੇਜ ਦੇ ਪਿਤਾ ਵਿਰਸਾ ਸਿੰਘ ਨੇ ਪੰਦਰਾਂ ਤਾਰੀਕ ਨੂੰ ਆਪਣੇ ਵੱਡੇ ਪੁੱਤਰ ਦਾ ਵਿਆਹ ਕੀਤਾ ਸੀ ਤੇ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਉਸ ਨੇ ਗੁਰਤੇਜ ਨੂੰ ਫੋਨ ਵੀ ਕੀਤਾ ਸੀ।

ਗੁਰਤੇਜ ਸਿੰਘ

ਤਸਵੀਰ ਸਰੋਤ, Surinder Maan/BBC

ਤਸਵੀਰ ਕੈਪਸ਼ਨ, ਗੁਰਤੇਜ ਦੇ ਤਾਇਆ ਮੁਤਾਬਕ ਉਹ ਡੇਢ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਰਤੇਜ ਨੇ ਆਪਣੇ ਕੰਪਨੀ ਕਮਾਂਡਰ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਵੀ ਦਿੱਤੀ ਸੀ ਪਰ ਸਰਹੱਦ 'ਤੇ ਹਾਲਾਤ ਤਣਾਅਪੂਰਨ ਹੋਣ ਕਾਰਨ ਉਸ ਦੀ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਗਈ ਸੀ।

ਮ੍ਰਿਤਕ ਫੌਜੀ ਦੇ ਤਾਇਆ ਮੁਖਤਿਆਰ ਸਿੰਘ ਦੱਸਦੇ ਹਨ ਕਿ ਡੇਢ ਸਾਲ ਪਹਿਲਾਂ ਹੀ ਗੁਰਤੇਜ ਫ਼ੌਜ ਵਿੱਚ ਭਰਤੀ ਹੋਇਆ ਸੀ ਤੇ ਅੱਠ ਮਹੀਨੇ ਪਹਿਲਾਂ ਰੰਗਰੂਟੀ ਪੂਰੀ ਕਰਨ ਤੋਂ ਬਾਅਦ ਛੁੱਟੀ ਕੱਟਣ ਲਈ ਪਿੰਡ ਆਇਆ ਸੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੁਖਤਿਆਰ ਸਿੰਘ ਕਹਿੰਦੇ ਹਨ, "ਮੇਰਾ ਭਤੀਜਾ ਬਹੁਤ ਹੀ ਹੋਣਹਾਰ ਸੀ ਸਾਰਾ ਪਿੰਡ ਉਸ ਦੇ ਸੁਭਾਅ ਦੀ ਤਰੀਫ ਕਰਦਾ ਸੀ। ਅੱਜ ਸਾਰਾ ਪਿੰਡ ਮਾਤਮ ਮਨਾ ਰਿਹਾ ਹੈ। ਭਾਵੇਂ ਦੇਸ਼ ਲਈ ਦਿੱਤੀ ਗਈ ਕੁਰਬਾਨੀ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਪਰ ਨੌਜਵਾਨ ਪੁੱਤਰ ਦੇ ਜਾਣ ਦਾ ਦੁੱਖ ਹਮੇਸ਼ਾ ਮਨ ਦੀ ਟੀਸ ਬਣਿਆ ਰਹੇਗਾ।"

ਗੁਰਤੇਜ ਸਿੰਘ ਨਾਲ ਪਹਿਲੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਸਹਿਪਾਠੀ ਰਹੇ ਖੁਸ਼ਪ੍ਰੀਤ ਸਿੰਘ ਕਹਿੰਦੇ ਹਨ ਕਿ ਉਹ ਆਪਣੇ ਮਿੱਤਰ ਨੂੰ ਉਦੋਂ ਮਿਲਿਆ ਸੀ ਜਦੋਂ ਰੰਗਰੂਟੀ ਤੋਂ ਬਾਅਦ ਉਹ ਇਕੱਠੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਗਏ ਸਨ।

ਗੁਰਤੇਜ ਸਿੰਘ

ਤਸਵੀਰ ਸਰੋਤ, Surinder Maan/BBC

"ਬਚਪਨ ਤੋਂ ਲੈ ਕੇ ਇਕੱਠੇ ਪੜ੍ਹੇ ਇਕੱਠੇ ਖੇਡੇ ਤੇ ਜਦੋਂ ਅੱਜ ਉਸ ਦੀ ਮੌਤ ਦਾ ਸੁਨੇਹਾ ਆਇਆ ਤਾਂ ਮੈਂ ਭੁੱਬਾਂ ਮਾਰ ਰੋ ਪਿਆ। ਗੁਰਤੇਜ ਹੋਣਹਾਰ ਸੀ ਮਿਹਨਤੀ ਸੀ ਅਤੇ ਉਸ ਨੇ ਮਿਹਨਤ ਸਦਕਾ ਹੀ ਫ਼ੌਜ ਵਿੱਚ ਨੌਕਰੀ ਹਾਸਲ ਕੀਤੀ।"

ਪਿੰਡ ਵਾਸੀ ਦੱਸਦੇ ਹਨ ਕਿ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਚਾਰ ਏਕੜ ਦੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਤੇ ਪੁੱਤਰ ਦੇ ਫ਼ੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੇ ਕਾਫੀ ਸੁੱਖ ਦਾ ਸਾਹ ਲਿਆ ਸੀ।

ਗੁਰਤੇਜ ਦੇ ਮਾਮਾ ਬਾਬੂ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣਾ ਹੀਰੇ ਵਰਗਾ ਭਾਣਜਾ ਗੁਆ ਲਿਆ ਹੈ। ਭਾਵੇਂ ਦੇਸ਼ ਲਈ ਕੀਤੀ ਗਈ ਕੁਰਬਾਨੀ ਉੱਤੇ ਉਨ੍ਹਾਂ ਨੂੰ ਮਾਣ ਹੈ ਪਰ ਆਪਣੇ ਜਿਗਰ ਦੇ ਟੁਕੜੇ ਭਾਣਜੇ ਨੂੰ ਗੁਆ ਕੇ ਉਹ ਬਹੁਤ ਦੁਖੀ ਹਨ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਫ਼ੌਜ ਵਿੱਚ ਭਰਤੀ ਹੋਣ ਅਤੇ ਰੰਗਰੂਟੀ ਪਾਸ ਕਰਨ ਤੋਂ ਬਾਅਦ ਲੇਹ ਲੱਦਾਖ਼ ਦੇ ਖੇਤਰ ਵਿੱਚ ਗੁਰਤੇਜ ਦੀ ਇਹ ਪਹਿਲੀ ਪੋਸਟਿੰਗ ਸੀ।

ਲਾਸ਼ ਦੀ ਉਡੀਕ

ਬਾਬੂ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦਾ ਭਾਣਜਾ ਹੋਰ ਕਿਸੇ ਨੂੰ ਫੋਨ ਕਰੇ ਜਾਂ ਨਾ ਕਰੇ ਪਰ ਹਰ ਦੂਜੇ ਤੀਜੇ ਦਿਨ ਉਨ੍ਹਾਂ ਨੂੰ ਫੋਨ ਕਰਦਾ ਸੀ।

ਗੁਰਤੇਜ ਸਿੰਘ

ਤਸਵੀਰ ਸਰੋਤ, Surinder Maan/BBC

ਉਨ੍ਹਾਂ ਨੇ ਦੱਸਿਆ, "ਜਦੋਂ ਫੋਨ ਤੇ ਗੁਰਤੇਜ ਚੜ੍ਹਦੀ ਕਲਾ ਦੀਆਂ ਗੱਲਾਂ ਕਰਦਾ ਤੇ ਆਪਣਾ ਆਰਥਿਕ ਪੱਖ ਠੀਕ ਹੋਣ ਦੀ ਗੱਲ ਕਰਦਾ ਤਾਂ ਮੇਰੇ ਮਨ ਨੂੰ ਚਾਅ ਜਿਹਾ ਚੜ੍ਹ ਜਾਂਦਾ ਸੀ ਕਿ ਮੇਰੀ ਭੈਣ ਦਾ ਪੁੱਤਰ ਵੀ ਆਖ਼ਰ ਮੇਰੀ ਭੈਣ ਦੇ ਘਰ ਨੂੰ ਰੁਸ਼ਨਾ ਦੇਵੇਗਾ। ਪਰ ਕੀ ਕੀਤਾ ਜਾਵੇ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।"

ਗੁਰਤੇਜ ਦੇ ਪਿਤਾ ਵਿਰਸਾ ਸਿੰਘ ਨੇ ਦੱਸਿਆ ਕਿ ਭਰਤੀ ਤੋਂ ਪਹਿਲਾਂ ਗੁਰਤੇਜ ਨੇ ਵਿਦੇਸ਼ ਜਾਣ ਲਈ ਮਨ ਬਣਾਇਆ ਸੀ ਅਤੇ ਸਾਰੇ ਕਾਗਜ਼ ਪੱਤਰ ਵੀ ਪੂਰੇ ਕਰ ਲਏ ਸਨ।

"ਇਸ ਨੂੰ ਵੀ ਹੋਣੀ ਦਾ ਕਰਮ ਹੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਗੁਰਤੇਜ ਨੇ ਵਿਦੇਸ਼ ਜਾਣਾ ਸੀ ਉਨ੍ਹਾਂ ਦਿਨਾਂ ਵਿੱਚ ਹੀ ਫ਼ੌਜ ਦੀ ਭਰਤੀ ਆ ਗਈ ਤੇ ਗੁਰਤੇਜ ਪਹਿਲੇ ਹੱਲੇ ਹੀ ਫ਼ੌਜ 'ਚ ਭਰਤੀ ਹੋ ਗਿਆ। ਹੁਣ ਤਾਂ ਸਾਰੀਆਂ ਸੱਧਰਾਂ ਅਤੇ ਚਾਅ ਮਰ ਗਏ ਹਨ ਬੱਸ ਗੁਰਤੇਜ ਦੀ ਲਾਸ਼ ਦੀ ਉਡੀਕ ਹੈ ਕਿ ਕਦੋਂ ਮੈਂ ਸਰਹੱਦ 'ਤੇ ਸ਼ਹੀਦ ਹੋਏ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਾ।"

ਕੋਰੋਨਾਵਾਇਰਸ
ਹੈਲਪਲਾਈਨ ਨੰਬਰ

ਇਹ ਵੀਡੀਓ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)