Indian Army : ਮਰੇ 20 ਭਾਰਤੀ ਫੌਜੀਆਂ ਤੋਂ 4 ਪੰਜਾਬ ਤੋਂ , ਵਿਆਹ ਕਰਵਾਉਣ ਲਈ ਛੁੱਟੀ ਲੈਕੇ ਆਉਣ ਵਾਲਾ ਸੀ ਗੁਰਵਿੰਦਰ ਸਿੰਘ ,

ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ 15-16 ਦੀ ਦਰਮਿਆਨੀ ਰਾਤ ਨੂੰ ਭਾਰਤ ਚੀਨ ਦੀਆਂ ਫੌਜੀ ਝੜਪਾਂ ਵਿਚ 20 ਭਾਰਤੀ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਚੀਨੀ ਫੌਜ ਨਾਲ ਝੜਪਾਂ ਦੌਰਾਨ ਮਰਨ ਵਾਲੇ 20 ਭਾਰਤੀ ਫੌਜੀਆਂ ਵਿਚੋਂ 4 ਜਣੇ ਪੰਜਾਬ ਨਾਲ ਸਬੰਧਤ ਸਨ।
ਇਨ੍ਹਾਂ ਵਿਚੋਂ ਦੋ ਜੇਸੀਓ ਪੱਧਰ ਦਾ ਅਧਿਕਾਰੀ ਨਾਇਬ ਸੂਬੇਦਾਰ ਸੀ ਅਤੇ ਦੂਜੇ 2 ਸਿਪਾਹੀ ਹਨ।
ਮਿਲੇ ਅਧਿਕਾਰਤ ਵੇਰਵਿਆਂ ਮੁਤਾਬਕ ਮਰਨ ਵਾਲਿਆਂ ਵਿਚ ਪੰਜਾਬ ਦੇ ਇਹ ਜਵਾਨ ਸਨ:
1.ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਨਾਇਬ ਸੂਬੇਦਾਰ ਸਤਨਾਮ ਸਿੰਘ
2.ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਨਾਇਬ ਸੂਬੇਦਾਰ ਮਨਦੀਪ ਸਿੰਘ
3.ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਸਿਪਾਹੀ ਗੁਰਵਿੰਦਰ
4.ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗੁਰਤੇਜ ਸਿੰਘ
ਗੁਰਵਿੰਦਰ : ਵਿਆਹ ਕਰਵਾਉਣ ਲਈ ਛੁੱਟੀ ਲੈ ਕੇ ਆਉਣ ਸੀ
ਬੀਬੀਸੀ ਸਹਿਯੋਗੀ ਸੁਖਚਰਨ ਪ੍ਰੀਤ ਮੁਤਾਬਕ ਸਿਪਾਹੀ ਗੁਰਵਿੰਦਰ ਸਿੰਘ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਤੋਲਾਵਾਲ ਦਾ ਰਹਿਣ ਵਾਲਾ ਸੀ। ਉਹ ਸਿਰਫ਼ 22 ਸਾਲਾ ਦੀ ਸੀ ਅਤੇ ਢਾਈ ਸਾਲ ਪਹਿਲਾਂ ਥਰਡ ਪੰਜਾਬ ਰੈਜਮੈਂਟ ਵਿੱਚ ਭਰਤੀ ਹੋਇਆ ਸੀ।
ਪਰਿਵਾਰ ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਹੀ ਗੁਰਵਿੰਦਰ ਸਿੰਘ ਛੁੱਟੀ ਆਇਆ ਸੀ ਅਤੇ ਉਸ ਸਮੇਂ ਗੁਰਵਿੰਦਰ ਦੀ ਮੰਗਣੀ ਹੋਈ ਸੀ। ਹੁਣ ਗੁਰਵਿੰਦਰ ਦੇ ਵਿਆਹ ਕਰਵਾਉਣ ਲਈ ਛੁੱਟੀ ਉੱਤੇ ਆਉਣ ਦੀ ਪਲੈੰਨਿੰਗ ਕਰ ਰਿਹਾ ਸੀ।
ਗੁਰਵਿੰਦਰ ਦੇ ਘਰ ਵਿੱਚ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਇੱਕ ਭੈਣ ਅਤੇ ਇੱਕ ਭਰਾ ਹਨ। ਗੁਰਿਵੰਦਰ ਦੇ ਪਿਤਾ ਕੋਲ ਤਕਰੀਬਨ ਚਾਰ ਏਕੜ ਜਮੀਨ ਹੈ।
ਗੁਰਵਿੰਦਰ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ ਸਾਲ ਨਵੰਬਰ ਵਿਚ ਆਇਆ ਸੀ ਅਤੇ ਉਦੋਂ ਉਹ ਤਿੰਨ ਦਿਨ ਦੀ ਛੁੱਟੀ ਆਇਆ ਸੀ। ਉਸ ਦੀ ਮੰਗਣੀ ਵੀ ਉਦੋਂ ਹੀ ਹੋਈ ਸੀ। ਕਰੀਬ 20 ਦਿਨ ਪਹਿਲਾਂ ਉਸ ਨਾਲ ਫੋਨ ਉੱਤੇ ਗੱਲਾਬਤ ਹੋਈ ਸੀ। ਉਸ ਨੇ ਕਿਹਾ ਸੀ ਕਿ ਉਹ ਰੇਂਜ ਵਿਚ ਨਹੀਂ ਹੈ ਇਸ ਲਈ ਬਾਅਦ ਵਿਚ ਗੱਲ ਕਰੇਗਾ।
ਉਹ ਜਦੋਂ ਵੀ ਫੋਨ ਕਰਦਾ ਆਪਣੀ ਮਾਂ ਨਾਲ ਵਿਆਹ ਬਾਰੇ ਗੱਲਬਾਤ ਕਰਦਾ ਸੀ ਅਤੇ ਪਰਿਵਾਰ ਉਸਦੇ ਛੁੱਟੀ ਆਉਣ ਉੱਤੇ ਵਿਆਹ ਦੀ ਤਿਆਰੀ ਕਰ ਰਿਹਾ ਸੀ।
ਗੁਰਵਿੰਦਰ ਸਿੰਘ ਗਲਵਾਨ ਘਾਟੀ ਵਿਚ ਆਪਣੀ ਡਿਊਟੀ ਦੇ ਹਾਲਾਤ ਦਾ ਬਹੁਤਾ ਜ਼ਿਕਰ ਨਹੀਂ ਕਰਦਾ ਸੀ ਅਤੇ ਨਾ ਹੀ ਉਹ ਖਤਰੇ ਦੀ ਕੋਈ ਗੱਲ ਕਰਦਾ ਹੈ।
ਪਰਿਵਾਰ ਮੁਤਾਬਕ ਬੁੱਧਵਾਰ ਸਵੇਰੇ ਕਰੀਬ 6.30 ਵਜੇ ਫੌਨ ਕਰਕੇ ਗੁਰਵਿੰਦਰ ਦੀ ਮੌਤ ਦੀ ਖ਼ਬਰ ਦਿੱਤੀ ਸੀ।
ਸਤਨਾਮ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹੈ ਭਰਾ
ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਭੋਜਰਾਜ ਦਾ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ (42 ਸਾਲ ) ਜੋਕਿ ਚੀਨ ਦੇ ਸੈਨਿਕਾਂ ਲੱਦਾਖ ਦੀ ਗਾਲਵਨ ਵੈਲੀ ਵਿੱਚ ਹੋਈ ਹਿੰਸਕ ਝੜਪ ਵਿੱਚ ਡਿਊਟੀ ਦੌਰਾਨ ਮਾਰਿਆ ਗਿਆ।
ਨਾਇਬ ਸੂਬੇਦਾਰ ਸਤਨਾਮ ਸਿੰਘ ਆਪਣੇ ਪਰਿਵਾਰ ਚ ਪਤਨੀ ਅਤੇ ਦੋ ਬੱਚੇ ਪਿੱਛੇ ਛੱਡ ਗਿਆ ਹੈ।
ਸਤਨਾਮ ਸਿੰਘ ਉਸਦਾ ਛੋਟਾ ਭਰਾ ਸੁਖਚੈਨ ਸਿੰਘ ਜੋ ਸੂਬੇਦਾਰ ਹੈ ਅਤੇ ਜਿਥੇ ਉਹ ਹੈਦਰਾਬਾਦ ਡਿਊਟੀ ਤੇ ਤੈਨਾਤ ਹੈ ਕੁਝ ਦਿਨਾਂ ਤੋਂ ਛੁੱਟੀ ਉੱਤੇ ਆਪਣੇ ਘਰ ਹੈ।
ਉਹਨਾਂ ਕਿਹਾ ਕਿ ਸਤਨਾਮ ਬਾਰੇ ਜਿਵੇ ਹੀ ਉਹਨਾਂ ਨੂੰ ਸੁਨੇਹਾ ਮਿਲਿਆ ਹੈ ਪੂਰੇ ਪਿੰਡ ਚ ਸੋਗ ਹੈ ਉਥੇ ਹੀ ਸਤਨਾਮ ਦੇ ਦੇਹਾਂਤ ਦੀ ਹੁਣ ਤਕ ਪਰਿਵਾਰ ਦੇ ਬਾਕੀ ਜੀਅ ਨੂੰ ਨਹੀਂ ਦੱਸਿਆ ਗਿਆ ਹੈ ।
ਸਤਨਾਮ ਸਿੰਘ ਦੇ ਮਾਤਾ ਪਿਤਾ ਬਜ਼ੁਰਗ ਹਨ ਅਤੇ ਪਿਤਾ ਦਿਲ ਦੇ ਮਰੀਜ਼ ਅਤੇ ਘਰ ਤੋਂ ਕੁਝ ਦੂਰੀ ਤੇ ਇਕ ਘਰ ਚ ਪਿੰਡ ਦੇ ਲੋਕ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਇਕੱਠੇ ਹੋ ਰਹੇ ਹਨ |
ਪਰਿਵਾਰ ਦਾ ਪਿਛੋਕੜ ਇਕ ਜੱਟ ਸਿੱਖ ਕਿਸਾਨੀ ਨਾਲ ਜੁੜੇ ਹਨ ਅਤੇ ਖੇਤੀਬਾੜੀ ਕਰਦੇ ਹੈ |

ਤਸਵੀਰ ਸਰੋਤ, Gurpreet chawla/BBC
ਸੁਖਚੈਨ ਸਿੰਘ ਨੇ ਦੱਸਿਆ, '' ਮੈਂ ਵੀ ਫੌਜ ਵਿੱਚ ਸੂਬੇਦਾਰ ਹਾਂ , ਸਾਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਮੇਰੇ ਵੱਡੇ ਭਰਾ ਦੀ ਸਿਰ ਵਿਚ ਸੱਟ ਲੱਗਣ ਕਾਰਨ ਸ਼ਹਾਦਤ ਹੋ ਗਈ ਹੈ।''
ਪਿੰਡ ਦੇ ਹੀ ਰਹਿਣ ਵਾਲੇ ਗੁਰਦਿਆਲ ਸਿੰਘ ਅਤੇ ਸਾਬਕਾ ਫੌਜੀ ਨੇ ਆਖਿਆ ਕਿ ਸਤਨਾਮ ਸਿੰਘ ਉਹਨਾਂ ਦਾ ਜੂਨੀਅਰ ਸੀ ਅਤੇ ਉਹਨਾਂ ਇਕੱਠੇ 5 ਸਾਲ ਨੌਕਰੀ ਕੀਤੀ ਸੀ ।
ਉਹਨਾਂ ਆਖਿਆ ਕਿ ਸਤਨਾਮ ਸ਼ੁਰੂ ਤੋਂ ਜੋਸ਼ੀਲਾ ਸੀ ਅਤੇ ਅੱਜ ਉਸ ਦੀ ਮਿਸਾਲ ਹੈ ਕਿ ਉਹਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਈ ਹੈ ਅਤੇ ਘਾਟਾ ਜਰੂਰ ਹੈ ਉਥੇ ਹੀ ਮਾਣ ਵੀ ਹੈ |
ਪਿੰਡ ਵਸਿਆ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਇਕ ਹੋਣਹਾਰ ਅਤੇ ਚੰਗੇ ਸੁਬਾਅ ਦਾ ਨੌਜਵਾਨ ਸੀ ਅਤੇ ਪੂਰੇ ਪਿੰਡ ਨੂੰ ਇਸ ਦਾ ਦੁੱਖ ਹੈ | ਕੱਲ ਸ਼ਾਮ ਤਕ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁਹੰਚੇ ਗੀ ਅਤੇ ਅੰਤਿਮ ਸੰਸਕਾਰ ਹੋਵੇਗਾ |
ਸਤਨਾਮ ਦੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਵੀ ਫੌਜੀ ਹੈ ਅਤੇ ਉਹ ਚਾਹੁੰਦਾ ਹੈ ਕਿ ਚੀਨ ਨਾਲ ਜੰਗ ਲੱਗੇ ਅਤੇ ਉਸ ਨੂੰ ਬਦਲਾ ਲੈਣ ਦਾ ਮੌਕਾ ਮਿਲੇ।
ਉਸ ਨੇ ਕਿਹਾ ਕਿ ''ਮੈਂ ਵੀ ਜੇਕਰ ਸਰਹੱਦ ਉੱਤੇ ਹੁੰਦਾ ਤਾਂ ਸ਼ਹੀਦੀ ਹਾਸਲ ਕਰਦਾ । ਮੇਰਾ ਪਿਤਾ ਵੀ ਫੌਜੀ ਸੀ ਅਤੇ ਅਸੀਂ ਵੀ ਦੋਵੇਂ ਭਰਾ ਵੀ ਫੌਜੀ ਹਾਂ।''
ਸਤਨਾਮ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿਚ ਮਾਂ ਬਾਪ ਤੋ ਇਲਾਵਾ ਪਤਨੀ ਤੇ ਦੋ ਬੱਚੇ ਹਨ । ਉਸਦੀ ਬੇਟੀ ਨੇ 12ਵੀਂ ਕੀਤੀ ਹੈ।
ਗੁਰਦਿਆਲ ਮੁਤਾਬਕ ਉਹ ਵੀ ਸਾਬਕਾ ਫੌਜੀ ਨੇ ਕਿਹਾ ਹਾਂ ਤੇ ਫੌਜੀ ਦਾ ਕੰਮ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ, ਉਹੀ ਸਤਨਾਮ ਸਿੰਘ ਨੇ ਕੀਤੀ ਹੈ।
ਮਨਦੀਪ: 5 ਦਿਨ ਪਹਿਲਾਂ ਹੀ ਗਿਆ ਸੀ ਗਲਵਾਨ
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਭਾਰਤੀ ਫ਼ੌਜ ਦੇ ਮਾਰੇ ਗਏ 20 ਜਵਾਨਾਂ ਵਿੱਚ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਸੀਲ ਦਾ ਵਸਨੀਕ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਾਮਲ ਹੈ।
ਮਨਦੀਪ ਸਿੰਘ ਦੀ ਮਾਸੀ ਰਾਜ ਕੌਰ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਉਹ ਪਹਿਲਾ ਬਠਿੰਡਾ ਤੈਨਾਤ ਸੀ ਅਤੇ ਪੰਜ ਦਿਨ ਪਹਿਲਾਂ ਹੀ ਗਲਵਾਨ ਘਾਟੀ ਵਿਚ ਗਿਆ ਸੀ। ਮਨਦੀਪ ਆਪਣੇ ਪਿੱਛੇ ਮਾਂ, ਪਤਨੀ ਤੇ ਦੋ ਬੱਚੇ ਛੱਡ ਗਿਆ ਹੈ।

ਤਸਵੀਰ ਸਰੋਤ, Alamy
ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਦੇ ਪਿਤਾ ਦੀ ਕਾਫ਼ੀ ਦੇਰ ਪਹਿਲਾਂ ਮੌਤ ਹੋ ਚੁੱਕੀ ਹੈ।ਉਸ ਦੀਆਂ ਦੋ ਭੈਣਾਂ ਵੀ ਵਿਧਵਾ ਹਨ ਅਤੇ ਕਬੀਲਦਾਰੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹੀ ਨਿਭਾਉਦਾ ਸੀ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਪਿੰਡ ਦਾ ਹੋਣਹਾਰ ਨੌਜਵਾਨ ਸੀ, ਜਿਸ ਨੇ ਗਰੀਬੀ ਵਿਚੋਂ ਉੱਠ ਕੇ ਪੜ੍ਹਾਈ ਕੀਤੀ ਅਤੇ ਪਰਿਵਾਰ ਨੂੰ ਸੰਭਾਲਿਆ ।
ਮਨਦੀਪ ਸਿੰਘ 1998 'ਚ ਆਰਮੀ ਵਿੱਚ ਭਰਤੀ ਹੋਇਆ ਸੀ, ਉਹ ਆਪਣੀ ਮਾਤਾ ਸ੍ਰੀਮਤੀ ਸ਼ਕੁੰਤਲਾ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਸਮੇਤ ਦੋ ਬੱਚਿਆਂ ਇੱਕ 17 ਸਾਲਾ ਲੜਕੀ ਮਹਿਕਪ੍ਰੀਤ ਕੌਰ ਅਤੇ 11 ਲੜਕੇ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ ਵਿਛੋੜਾ ਦੇ ਗਏ ਹਨ।
ਮਨਦੀਪ ਸਿੰਘ 1998 'ਚ ਆਰਮੀ ਵਿੱਚ ਭਰਤੀ ਹੋਇਆ ਸੀ, ਉਹ ਆਪਣੀ ਮਾਤਾ ਸ੍ਰੀਮਤੀ ਸ਼ਕੁੰਤਲਾ, ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ ਸਮੇਤ ਦੋ ਬੱਚਿਆਂ ਇੱਕ 17 ਸਾਲਾ ਲੜਕੀ ਮਹਿਕਪ੍ਰੀਤ ਕੌਰ ਅਤੇ 11 ਲੜਕੇ ਜੋਬਨਪ੍ਰੀਤ ਸਿੰਘ ਸਮੇਤ 3 ਭੈਣਾਂ ਨੂੰ ਵਿਛੋੜਾ ਦੇ ਗਏ ਹਨ।
ਵੱਡੇ ਪੁੱਤ ਦੇ ਵਿਆਹ ਦਾ ਟੈਂਟ ਛੋਟੇ ਦੇ ਸੋਗ ਲਈ ਵਰਤਿਆ
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਵਸਨੀਕ ਗੁਰਤੇਜ ਸਿੰਘ ਵੀ ਭਾਰਤ ਚੀਨ ਸਰਹੱਦ ਉੱਤੇ ਝੜਪਾਂ ਦੌਰਾਨ ਮਾਰੇ ਗਏ ਸ਼ਾਮਿਲ ਸੀ। ਪਰਿਵਾਰ ਮੁਤਾਬਕ ਉਸ ਦੀ ਉਮਰ ਸਿਰਫ਼ 22 ਸਾਲ ਸੀ।

ਤਸਵੀਰ ਸਰੋਤ, Surinder mann/BBC
ਮ੍ਰਿਤਕ ਫੌਜੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਸ ਦੇ ਵੱਡੇ ਭਰਾ ਦਾ ਹਾਲੇ ਪਰਸੋਂ ਹੀ ਵਿਆਹ ਹੋ ਕੇ ਹਟਿਆ ਹੈ।ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਗੁਰਤੇਜ ਸਿੰਘ ਨੇ ਵੀ ਆਪਣੀ ਕੰਪਨੀ ਵਿੱਚ ਛੁੱਟੀ ਦੀ ਅਰਜ਼ੀ ਦਿੱਤੀ ਸੀ ਪਰ ਉਹ ਖਾਰਜ ਹੋ ਗਈ ਸੀ। ਗੁਰਤੇਜ ਸਿੰਘ ਦੇ ਵੱਡੇ ਭਰਾ ਦੇ ਵਿਆਹ ਦੇ ਵਿੱਚ ਜਿਹੜੇ ਟੈਂਟ ਲਾਏ ਗਏ ਸੀ, ਅੱਜ ਉਹੀ ਟੈਂਟ ਉਸ ਦੇ ਸੋਗ ਵਿੱਚ ਸ਼ਾਮਲ ਹੋਣ ਆਏ ਲੋਕਾਂ ਲਈ ਵਰਤੇ ਗਏ ।
ਕੈਪਟਨ ਵਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਦੇ ਚਾਰ ਜਵਾਨਾਂ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਗਰਾਂਟ ਨੇ ਨਾਲ ਪਰਿਵਾਰ ਦੇ ਇੱਕ-ਇੱਕ ਜੀਅ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਇਸ ਤੋਂ ਪਹਿਲਾਂ ਕੈਪਟਨ ਨੇ ਟਵੀਟ ਕਰਕੇ ਕਿਹਾ ਸੀ, "ਇਹ ਗਲਵਾਨ ਘਾਟੀ ਵਿੱਚ ਵਾਪਰ ਰਿਹਾ ਹੈ। ਚੀਨ ਦੁਆਰਾ ਲਗਾਤਾਰ ਕੀਤੀ ਜਾ ਰਹੀ ਉਲੰਘਣਾ ਦਾ ਹਿੱਸਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ ਇਨ੍ਹਾਂ ਹਮਲਿਆਂ ਖਿਲਾਫ਼ ਖੜ੍ਹਾ ਹੋਵੇ। ਸਾਡੇ ਜਵਾਨ ਕੋਈ ਖੇਡ ਨਹੀਂ ਹਨ ਜੋ ਹਰ ਦਿਨ ਸਾਡੀ ਸਰਹੱਦ ਦਾ ਬਚਾਅ ਕਰਨ ਵਾਲੇ ਅਧਿਕਾਰੀ ਅਤੇ ਵਿਅਕਤੀ ਮਾਰੇ ਜਾ ਰਹੇ ਹਨ ਅਤੇ ਜ਼ਖਮੀ ਹੋ ਰਹੇ ਹਨ।"
"ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਕੁਝ ਸਖ਼ਤ ਕਦਮ ਚੁੱਕੇ। ਸਾਡੇ ਹਿੱਸੇ ਵਿਚ ਕਮਜ਼ੋਰੀ ਦਾ ਹਰੇਕ ਸੰਕੇਤ ਚੀਨੀ ਪ੍ਰਤੀਕਰਮ ਨੂੰ ਹੋਰ ਸੰਘਰਸ਼ਸ਼ੀਲ ਬਣਾਉਦਾ ਹੈ। ਮੈਂ ਆਪਣੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਦੇਸ ਨਾਲ ਹਾਂ। ਦੇਸ ਤੁਹਾਡੀ ਸੋਗ ਦੀ ਘੜੀ ਵਿੱਚ ਤੁਹਾਡੇ ਨਾਲ ਖੜ੍ਹਾ ਹੈ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਤੀਕਰਮ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਚੀਨ ਦੀਆਂ ਫੌਜਾਂ ਵਿਚਾਲੇ ਹੋਈਆਂ ਝੜਪਾਂ ਉੱਤੇ ਪ੍ਰਤੀਕਰਮ ਦਿੰਦਿਆ ਕਿਹਾ, ਅਸੀਂ ਕਿਸੇ ਨੂੰ ਭੜਕਾਉਂਦੇ ਨਹੀਂ ਪਰ ਸਮਾਂ ਪੈਣ ਉੱਤੇ ਢੁਕਵਾਂ ਜਵਾਬ ਦੇਣ ਦੇ ਸਮਰੱਥ ਹਾਂ।
ਕੋਵਿਡ -19 ਬਾਰੇ ਬੁਲਾਈ ਮੁੱਖ ਮੰਤਰੀਆਂ ਦੀ ਵਰਚੂਅਲ ਬੈਠਕ ਦੀ ਸ਼ੁਰੂਆਤ ਵਿਚ ਸਾਰੇ ਨੇ ਮਾਰੇ ਗਏ ਭਾਰਤੀ ਫੌਜੀਆਂ ਨੂੰ ਸ਼ਰਧਾਜ਼ਲੀ ਦਿੱਤੀ। ਇਸ ਮੌਕੇ ਬੋਲਦਿਆਂ ਮੋਦੀ ਨੇ ਕਿਹਾ, ਮੈਂ ਦੇਸ ਦੇ ਲੋਕਾਂ ਨੂੰ ਭਰੋਸਾ ਦੁਆਉਣਾ ਚਾਹੁੰਦਾ ਹਾਂ ਕਿ ਸਾਡੇ ਫੌਜੀਆਂ ਦੀਆਂ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ, ਉਹ ਮਾਰਦੇ ਮਾਰਦੇ ਮਰੇ ਹਨ। ਦੇਸ ਨੂੰ ਉਨ੍ਹਾਂ ਉੱਤੇ ਮਾਣ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਗੁਆਂਢੀ ਨਾਲ ਮਤਭੇਦਾਂ ਨੂੰ ਵਿਵਾਦ ਨਾ ਬਣਨ ਦੇਣ ਦੀ ਕੋਸ਼ਿਸ਼ ਵਿਚ ਰਹੇ ਹਾਂ। ਸਾਂਤੀ ਤੇ ਅਹਿੰਸਾ ਸਾਡੇ ਸੱਭਿਆਚਾਰ ਦਾ ਅੰਗ ਹੈ, ਪਰ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ ਇਸ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ।
ਭਾਰਤੀ ਫੌਜ ਵਲੋਂ ਜਾਰੀ ਬਿਆਨ ਵਿਚ ਭਾਰਤ ਤੇ ਚੀਨ ਦੀਆਂ ਗਲਵਾਨ ਵਿਚਲੀਆਂ ਫੌਜੀ ਝੜਪਾਂ ਵਿਚ ਭਾਰਤ ਦੇ 20 ਜਵਾਨ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਸੋਨੀਆ ਦੇ ਮੋਦੀ ਨੂੰ 7 ਸਵਾਲ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਚੀਨ ਸਰਹੱਦ ਉੱਤੇ ਮਾਰੇ ਗਏ ਫੌਜੀਆਂ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ। ਪਰ ਉਨ੍ਹਾਂ ਭਾਰਤ ਸਰਕਾਰ ਤੋਂ ਕੁਝ ਸਵਾਲ ਵੀ ਪੁੱਛੇ ਹਨ ।
- ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਪੁੱਛਿਆ
- ਚੀਨ ਨੇ ਸਾਡੀ ਜ਼ਮੀਨ ਉੱਤੇ ਕਬਜ਼ਾ ਕਿਵੇਂ ਕੀਤਾ?
- 20 ਜਵਾਨਾਂ ਦੀ ਮੌਤ ਕਿਵੇਂ ਹੋਈ ?
- ਮੌਕੇ ਉੱਤੇ ਹਾਲਾਤ ਕੀ ਹਨ?
- ਕੀ ਸਾਡੇ ਫੌਜੀ ਅਧਿਕਾਰੀ ਲਾਪਤਾ ਹਨ?
- ਸਾਡੇ ਕਿੰਨੇ ਫੌਜੀ ਅਫ਼ਸਰ ਤੇ ਜਵਾਨ ਜਖ਼ਮੀ ਹਨ?
- ਚੀਨ ਨੇ ਸਾਡੇ ਕਿੰਨੇ ਹਿੱਸੇ ਉੱਤੇ ਕਿੱਥੇ ਕਬਜ਼ਾ ਕੀਤਾ ਹੋਇਆ ਹੈ?
- ਇਸ ਹਾਲਾਤ ਨਾਲ ਸੋਚਣ ਲਈ ਭਾਰਤ ਸਰਕਾਰ ਕੀ ਸੋਚ ਰਹੀ ਹੈ?
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਤੱਥਾਂ ਨੂੰ ਦੇਸ ਸਾਹਮਣੇ ਰੱਖਣ ਤੇ ਮੌਜੂਦਾ ਹਾਲਾਤ ਉੱਤੇ ਭਰੋਸਾ ਦੁਆਉਣ
ਝੜਪ ਕਦੋ ਤੇ ਕਿੱਥੇ ਹੋਈ ਸੀ
15 ਅਤੇ 16 ਜੂਨ ਦੀ ਰਾਤ ਨੂੰ ਹੋਈਆਂ ਝੜਪਾਂ ਵਿਚ ਪਹਿਲਾਂ ਇੱਕ ਕਰਨਲ ਰੈਂਕ ਦੇ ਅਫ਼ਸਰ ਸਣੇ 3 ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।
ਪਰ ਮੰਗਲਵਾਰ ਦੇਰ ਸ਼ਾਮ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਝੜਪਾਂ ਵਿਚ 17 ਜਣੇ ਗੰਭੀਰ ਜ਼ਖ਼ਮੀ ਵੀ ਹੋਏ ਸਨ, ਜਿੰਨ੍ਹਾਂ ਦੀ ਮੌਤ ਨਾਲ ਇਹ ਅੰਕੜਾ ਵਧ ਕੇ 20 ਹੋ ਗਿਆ ਹੈ।
ਚੀਨ ਦੀ ਫੌਜ ਨੇ ਵੀ ਜਾਨੀ ਨੁਕਸਾਨ ਦੀ ਗੱਲ ਨੂੰ ਕਬੂਲਿਆ ਪਰ ਇਸ ਦੇ ਅੰਕੜਾ ਨਹੀਂ ਦਿੱਤਾ ਗਿਆ। ਭਾਵੇਂ ਕਿ ਸੂਤਰਾਂ ਦੇ ਹਵਾਲੇ ਨਾਲ ਕਈ ਅੰਕੜੇ ਸਾਹਮਣੇ ਆ ਰਹੇ ਹਨ, ਪਰ ਇਨ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਨ੍ਹਾਂ ਝੜਪਾਂ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਸਰਕਾਰਾਂ ਨੇ ਇੱਕ ਦੂਜੇ ਦੀ ਫੌਜ ਉੱਤੇ ਸਰਹੱਦ ਦੀ ਉਲੰਘਣਾ ਦਾ ਇਲਜ਼ਾਮ ਲਾਇਆ ਹੈ ਅਤੇ ਹਾਲਾਤ ਭੜਕਾਉਣ ਦਾ ਵਿਰੋਧੀ ਮੁਲਕ ਨੂੰ ਜ਼ਿੰਮੇਵਾਰ ਦੱਸਿਆ ਹੈ।
ਦੋਵਾਂ ਮੁਲਕਾਂ ਵਲੋਂ ਆਪੋ-ਆਪਣੇ ਅਧਿਕਾਰਤ ਬਿਆਨਾਂ ਵਿਚ ਮਸਲੇ ਨੂੰ ਗੱਲਬਾਤ ਰਾਹੀ ਨਿਬੇੜਨ ਦਾ ਵੀ ਵਾਅਦਾ ਕੀਤਾ ਗਿਆ ਹੈ।
ਪੰਜਾਬ ਰੈਜੀਮੈਂਟ ਦੇ ਜਵਾਨ ਅੰਕੁਸ਼ ਠਾਕੁਰ

ਤਸਵੀਰ ਸਰੋਤ, ASHWINI SHARMA
ਹਿਮਾਚਲ ਪ੍ਰਦੇਸ਼ ਦੇ ਹਮੀਰਗੜ੍ਹ ਦੇ ਰਹਿਣ ਵਾਲੇ ਅੰਕੁਸ਼ ਠਾਕੁਰ ਸਾਲ 2018 ਵਿੱਚ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਏ ਸਨ। ਜਿਸ ਤੋੰ ਬਾਅਦ ਉਹ ਸਿਰਫ਼ ਇੱਕ ਵਾਰ ਹੀ ਛੁੱਟੀ ਮਨਾਉਣ ਘਰੇ ਆਏ ਸਨ।
ਉਨ੍ਹਾਂ ਦੇ ਚਾਚਾ ਨੇ ਦੱਸਿਆ ਕਿ ਅੰਕੁਸ਼ ਨੂੰ ਫ਼ੌਜ ਵਿੱਚ ਜਾਣ ਦਾ ਬਹੁਤ ਚਾਅ ਸੀ ਅਤੇ ਉਹ ਕਾਲਜ ਦੀ ਪੜ੍ਹਾਈ ਵਿੱਚ ਛੱਡ ਕੇ ਹੀ ਭਰਤੀ ਹੋਣ ਚਲੇ ਗਏ ਸਨ।
21 ਸਾਲਾ ਅੰਕੁਸ਼ ਸੋਮਵਾਰ ਨੂੰ ਹੀ ਗਲਵਾਨ ਘਾਟੀ ਪਹੁੰਚੇ ਸਨ। ਅੰਕੁਸ਼ ਨੇ ਸਿਆਚਨ ਵਿੱਚ ਆਪਣੀ ਪੋਸਟਿੰਗ ਪੂਰੀ ਕਰਨ ਤੋਂ ਬਾਅਦ ਆਪਣੇ ਘਰ ਆਉਣਾ ਸੀ।
ਅੰਕੁਸ਼ ਦੇ ਪਿਤਾ ਅਨਿਲ ਠਾਕੁਰ ਵੀ ਫ਼ੌਜ ਵਿੱਚ ਰਹਿ ਚੁੱਕੇ ਹਨ। ਉਸ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਵੀ ਫੌਜ ਵਿੱਚ ਸਨ।
ਪਿਤਾ ਦੀ ਰਿਟਾਇਰਮੈਂਟ ਤੋਂ ਬਾਅਦ ਪੁੱਤਰ ਦੀ ਭਰਤੀ ਦੇ ਜਸ਼ਨ ਦੀ ਤਿਆਰੀ ਕਰ ਰਿਹਾ ਸੀ।
ਅਨਿਲ ਠਾਕੁਰ ਨੂੰ ਫ਼ੌਜ ਦੇ ਹੈਡਕੁਆਰਟਰ ਤੋਂ ਬੁੱਧਵਾਰ ਨੂੰ ਫ਼ੌਨ ਆਇਆ ਸੀ। ਟੀਵੀ ਚੈਨਲ ਵਾਲੇ ਪਹਿਲਾਂ ਤੋਂ ਹੀ ਇੱਕ ਅਫ਼ਸਰ ਅਤੇ ਦੋ ਜਵਾਨਾਂ ਦੀ ਮੌਤ ਦੀ ਖ਼ਬਰ ਦਿਖਾ ਰਹੇ ਸਨ। ਲੇਕਿਨ ਜਿਵੇਂ ਹੀ ਪਿੰਡ ਵਿੱਚ ਅੰਕੁਸ਼ ਦੇ ਬਾਰੇ ਵਿੱਚ ਖ਼ਬਰ ਪਹੁੰਚੀ। ਉਨ੍ਹਾਂ ਦੇ ਘਰ ਸੋਗੀਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।
ਗਲਵਾਨ ਵਿਚ ਕੀ ਹੋਇਆ
ਭਾਰਤ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਲੱਦਾਖ ਖੇਤਰ ਦੀ ਗਲਵਾਨ ਵੈਲੀ ਵਿੱਚ ਭਾਰਤ-ਚੀਨ ਸਰਹੱਦ ਉੱਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਾਲੇ ਸਰਹੱਦ 'ਤੇ ਇਹ ਝੜਪ ਹੋਈ ਹੈ।
ਬਿਆਨ ਵਿਚ ਕਿਹਾ ਗਿਆ ਸੀ ਕਿ ਗਲਵਾਨ ਵੈਲੀ ਸਰਹੱਦ 'ਤੇ ਫੌਜਾਂ ਦੇ ਪਿੱਛੇ ਹਟਣ ਦੌਰਾਨ ਸੋਮਵਾਰ ਰਾਤ ਹਿੰਸਕ ਝੜਪ ਹੋਈ ਹੈ। ਜਿਸ ਵਿਚ ਦੋਵਾਂ ਧਿਰਾਂ ਨੂੰ ਜਾਨੀ ਨੁਕਸਾਨ ਹੋਇਆ ਹੈ।
ਚੀਨ ਦੀ ਫੌਜ ਦੇ ਬੁਲਾਰੇ ਨੇ ਇਲਜ਼ਾਮ ਲਾਇਆ ਸੀ ਕਿ ਭਾਰਤੀ ਫੌਜੀਆਂ ਦੇ ਆਪਣਾ ਵਾਅਦਾ ਤੋੜਦਿਆਂ ਇੱਕ ਵਾਰ ਫੇਰ ਗਲਵਾਨ ਘਾਟੀ ਵਿਚ ਅਸਲ ਕੰਟਰੋਲ ਰੇਖਾ ਪਾਰ ਕੀਤੀ ਹੈ।
ਗਲੋਬਲ ਟਾਇਮਜ਼ ਵਿਚ ਪ੍ਰਕਾਸ਼ਿਤ ਚੀਨੀ ਫੌਜ ਦੇ ਬਿਆਨ ਮੁਤਾਬਕ ਸੋਮਵਾਰ ਸ਼ਾਮ ਨੂੰ ਭਾਰਤੀ ਫੌਜ ਨੇ ਜਾਣਬੁੱਝ ਕੇ ਭੜਕਾਹਟ ਪੈਦਾ ਕਰਨ ਲਈ ਹਮਲੇ ਕੀਤੇ, ਜਿਸ ਨਾਲ ਝੜਪਾਂ ਦੌਰਾਨ ਕਈ ਮੌਤਾਂ ਹੋਈਆਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਪੱਛਮੀ ਥਿਏਟਰ ਕਮਾਂਡ ਦੇ ਬੁਲਾਰੇ ਕਰਨਲ ਜ਼ੁਆਂਗ ਸ਼ੁਇਲੀ ਨੇ ਕਿਹਾ, ''ਗਲਵਾਨ ਖੇਤਰ ਉੱਤੇ ਚੀਨ ਦੀ ਪ੍ਰਭੂਸੱਤਾ ਹੈ ਅਤੇ ਭਾਰਤੀ ਫੌਜੀਆਂ ਨੇ ਦੋਵਾਂ ਮੁਲਕਾਂ ਦੇ ਉੱਚ ਕਮਾਂਡਰਾਂ ਵਿਚਾਲੇ ਹੋਏ ਸਮਝੌਤਿਆਂ ਨੂੰ ਤੋੜਿਆ ਹੈ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















