You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ : ਸਟੇਸ਼ਨ 'ਤੇ ਮਰੀ ਪਈ ਮਾਂ ਦੇ ਕੱਫ਼ਣ ਨਾਲ ਖੇਡਦਾ ਰਿਹਾ ਬਾਲ
- ਲੇਖਕ, ਸੀਟੂ ਤਿਵਾਰੀ
- ਰੋਲ, ਬੀਬੀਸੀ ਲਈ, ਪਟਨਾ ਤੋਂ
ਮੁਜੱਫ਼ਰਪੁਰ ਰੇਲਵੇ ਸਟੇਸ਼ਨ ਦਾ ਇੱਕ ਵੀਡੀਓ ਬੁੱਧਵਾਰ ਪੂਰਾ ਦਿਨ ਵਾਇਰਲ ਹੁੰਦਾ ਰਿਹਾ।
ਵੀਡੀਓ ਵਿਚ ਇੱਕ ਮ੍ਰਿਤਕ ਔਰਤ ਦੀ ਲਾਸ਼ ਪਈ ਦਿਖ ਰਹੀ ਹੈ ਅਤੇ ਦੋ ਸਾਲ ਦਾ ਬੱਚਾ ਉਸ ਮ੍ਰਿਤਕ ਦੇਹ ਦਾ ਕੱਪੜਾ ਹਟਾ ਕੇ ਉਸ ਨਾ ਖੇਡ ਰਿਹਾ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਪੂਰੇ ਦਿਨ ਕਈ ਵਾਰ ਸ਼ੇਅਰ ਕੀਤਾ ਗਿਆ ਅਤੇ ਲੋਕਾਂ ਦੀਆਂ ਟਿੱਪਣੀਆਂ ਆਉਂਦੀਆਂ ਰਹੀਆਂ।
ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਵਿਚ ਮਜ਼ਦੂਰਾਂ ਦੀਆਂ ਹੁੰਦੀਆਂ ਮੌਤਾਂ ਦਰਮਿਆਨ ਵਾਇਰਸ ਹੋ ਰਹੇ ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੀ ਮੌਤ ਭੁੱਖ ਕਾਰਨ ਹੋਈ ਹੈ।
ਇਸੇ ਦੌਰਾਨ ਬੀਬੀਸੀ ਵੀ ਇਸ ਔਰਤ ਨਾਲ ਜੁੜੇ ਤੱਥਾਂ ਦੀ ਤਸਦੀਕ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਰਿਹਾ।
ਬੀਬੀਸੀ ਨੇ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਵਜ਼ੀਰ ਆਜ਼ਮ ਜੋ ਉਸ ਨਾਲ ਰੇਲ ਗੱਡੀ ਵਿਚ ਸਵਾਰ ਸੀ, ਨਾਲ ਗੱਲਬਾਤ ਕੀਤੀ।
ਰੇਲ ਗੱਡੀ ਵਿਚ ਖਾਣਾ ਦਿੱਤਾ ਗਿਆ
ਵਜ਼ੀਰ ਆਜ਼ਮ ਨੇ ਦੱਸਿਆ ਕਿ ਰੇਲ ਵਿਚ ਖਾਣ-ਪੀਣ ਦੀ ਕੋਈ ਦਿੱਕਤ ਨਹੀਂ ਸੀ। ਰੇਲ ਗੱਡੀ ਵਿਚ ਖਾਣਾ ਸਿਰਫ਼ ਇੱਕ ਵਾਰ ਮਿਲਿਆ ਸੀ ਪਰ ਪਾਣੀ, ਬਿਸਕੁਟ ਅਤੇ ਚਿਪਸ ਚਾਰ ਵਾਰ ਦਿੱਤੇ ਗਏ ਸਨ। ਭਾਵੇਂ ਕਿ ਪਾਣੀ ਇੰਨਾ ਗਰਮ ਸੀ ਕਿ ਉਨ੍ਹਾਂ ਦੋ ਤਿੰਨ ਵਾਰ ਪਾਣੀ ਦੀ ਬੋਤਲ ਖ਼ਰੀਦ ਪਾਣੀ ਪੀਤਾ।
ਵਜ਼ੀਰ ਦੇ ਨਾਲ ਉਸਦੀ ਸਾਲੀ ਯਾਨੀ 23 ਸਾਲਾ ਮ੍ਰਿਤਕ ਅਬਰੀਨਾ ਖਾਤੂਨ, ਵਜ਼ੀਰ ਦੀ ਪਤਨੀ ਕੋਹੇਨੂਰ, ਅਬਰੀਨਾ ਦੇ ਦੋ ਬੱਚੇ ਅਤੇ ਵਜ਼ੀਰ ਕੋਹੇਨੂਰ ਦਾ ਇੱਕ ਬੱਚਾ ਵੀ ਸਫ਼ਰ ਕਰ ਰਿਹਾ ਸੀ।
ਗੁਜਰਾਤ ਦੇ ਅਹਿਮਦਾਬਾਦ ਵਿਚ ਮਜ਼ਦੂਰੀ ਕਰਨ ਵਾਲੇ ਵਜ਼ੀਰ ਨੇ ਬੀਬੀਸੀ ਨੂੰ ਦੱਸਿਆ ਕਿ ਅਬਰੀਨਾ ਅਤੇ ਉਸਦੇ ਪਤੀ ਇਸਰਾਮ ਦਾ ਇੱਕ ਸਾਲ ਪਹਿਲਾ ਤਲਾਕ ਹੋ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਅਬਰੀਨਾ ਦੀ ਮੌਤ ਰੇਲ ਗੱਡੀ ਵਿਚ ਹੀ ਹੋ ਗਈ ਸੀ।
ਕੀ ਕਹਿੰਦੇ ਨੇ ਸਰਕਾਰੀ ਅਧਿਕਾਰੀ
ਇਸੇ ਦੌਰਾਨ ਮੁਜ਼ੱਫ਼ਰਪੁਰ ਦੇ ਡੀਪੀਆਰਓ ਕਮਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਔਰਤ ਦੀ ਮੌਤ ਤੋਂ ਬਾਅਜ ਉਸ ਦੀ ਮ੍ਰਿਤਕ ਦੇਹ ਨੂੰ ਇੱਕ ਐੈਬੂਲੈਂਸ ਰਾਹੀ ਕਟਿਹਾਰ ਭੇਜ ਦਿੱਤਾ ਗਿਆ ਹੈ। ਭਾਵੇਂ ਕਿ ਔਰਤ ਦੇ ਪੋਸਟਮਾਰਟਮ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਜਰੂਰਤ ਨਹੀਂ ਸੀ ਕਿਉਂ ਕਿ ਮੌਤ ਦਾ ਕਾਰਨ ਔਰਤ ਦੀ ਬਿਮਾਰੀ ਸੀ।
ਪੂਰਬੀ ਮੱਧ ਰੇਲਵੇ ਨੇ ਟਵੀਟ ਕੀਤਾ ਕਿ 09395 ਸ਼੍ਰਮਿਕ ਟਰੇਨ 23 ਮਈ ਨੂੰ ਅਹਿਮਦਾਬਾਦ ਤੋਂ ਕਟਿਹਾਰ ਨੂੰ ਚੱਲੀ ਸੀ। ਇਸ ਵਿਚ 23 ਸਾਲ ਦੀ ਅਬਰੀਨਾ ਖਾਤੂਨ ਦੀ ਮੌਤ ਬਿਮਾਰ ਰਹਿਣ ਕਾਰਨ ਸਫ਼ਰ ਦੌਰਾਨ ਹੋ ਗਈ। ਅਬਰੀਨਾ ਆਪਣੀ ਭੈਣ ਕੋਹੇਨੂਰ ਖਾਤੂਨ ਅਤੇ ਕੋਹੇਨੂਰ ਦੇ ਪਤੀ ਵਜ਼ੀਰ ਆਜ਼ਮ ਨਾਲ ਸਫ਼ਰ ਕਰ ਰਹੀ ਸੀ।
ਭਾਵੇਂ ਕਿ ਮੁਜ਼ੱਫਰਪੁਰ ਜੰਕਸ਼ਨ ਉੱਤੇ ਸਥਾਨਕ ਪੱਤਰਕਾਰਾਂ ਨੂੰ ਵੀਡੀਓ ਇੰਟਰਵਿਊ ਦਿੰਦੇ ਹੋਏ ਅਬਰੀਨਾ ਦੀ ਭੈਣ ਦੇ ਪਤੀ ਵਜ਼ੀਰ ਆਜ਼ਮ ਨੇ ਕਿਹਾ ਸੀ ਕਿ ਉਸ ਦੀ ਮੌਤ ਬਿਮਾਰੀ ਨਾਲ ਨਹੀਂ ਹੋਈ, ਉਹ ਅਚਾਨਕ ਹੀ ਮਰ ਗਈ।
ਕਟਿਹਾਰ ਦੇ ਆਜ਼ਮਨਗਰ ਥਾਣੇ ਦੀ ਮਹੇਸ਼ਪੁਰ ਪੰਚਾਇਚ ਦੇ ਰਹਿਣ ਵਾਲੇ ਵਜ਼ੀਰ ਆਜ਼ਮ ਨੇ ਬੀਬੀਸੀ ਨੂੰ ਵੀ ਇਹੀ ਕਿਹਾ ਕਿ ''ਉਸਨੂੰ ਕੋਈ ਬਿਮਾਰੀ ਨਹੀਂ ਸੀ, ਉਹ ਅਚਾਨਕ ਮਰ ਗਈ''
ਇਹ ਵੀਡੀਓਜ਼ ਵੀ ਦੇਖੋ