ਕੋਰੋਨਾਵਾਇਰਸ ਨਾਲ ਲੜਾਈ ਵਿੱਚ ਪੰਜਾਬ ਦੇ ਪਿੰਡ ਕੇਰਲ ਦੇ ਪਿੰਡਾਂ ਤੋਂ ਕੀ ਸਿੱਖ ਸਕਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
12 ਮਾਰਚ ਨੂੰ ਇੱਕ ਸੇਲਜ਼ਮੈਨ ਕੇਰਲ ਦੀ ਰਾਜਧਾਨੀ ਤਿਰੁਵਨੰਤਮਪੁਰ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਦੁਬਈ ਤੋਂ ਆਈ ਉਡਾਣ ਤੋਂ ਉੱਤਰਿਆ।
ਉਸ ਨੂੰ ਤਰੇਲੀਆਂ ਆ ਰਹੀਆਂ ਸਨ, ਸੁੱਕੀ ਖੰਘ ਆ ਰਹੀ ਸੀ ਅਤੇ ਸਾਹ ਚੜ੍ਹ ਰਿਹਾ ਸੀ।
ਹਵਾਈ ਅੱਡੇ ਦੇ ਅਧਿਕਾਰੀ ਉਸ ਨੂੰ ਫੌਰੀ ਤੌਰ 'ਤੇ ਹਸਪਤਾਲ ਲੈ ਕੇ ਗਏ ਜਿੱਥੇ ਉਸ ਦਾ ਕੋਰੋਨਾਵਾਇਰਸ ਲਈ ਟੈਸਟ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਉਸ ਦੇ ਕੈਸਗਾਰਡ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਚੇਂਗਾਲਾ ਪਹੁੰਚਾਇਆ ਗਿਆ। ਜੋ ਕਿ ਕੇਰਲ ਦੀ ਰਾਜਧਾਨੀ ਤੋਂ 564 ਕਿੱਲੋਮੀਟਰ ਦੂਰ ਸੀ।
ਚੇਂਗਾਲਾ ਪਿੰਡ ਵਿੱਚ 66,000 ਲੋਕਾਂ ਦੀ ਵਸੋਂ ਹੈ ਜਿਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਹ ਲੋਕ ਚਾਵਲ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ।


ਸੇਲਜ਼ਮੈਨ ਵਾਂਗ ਹੀ ਸੂਬੇ ਦੇ ਲਗਭਗ 20 ਲੱਖ ਤੋਂ ਜ਼ਿਆਦਾ ਲੋਕ ਖਾੜੀ ਅਤੇ ਹੋਰ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਉੱਥੇ ਹੀ ਕੰਮ ਕਰਦੇ ਹਨ।
ਜਿਵੇਂ ਹੀ ਵਿਅਕਤੀ ਪਿੰਡ ਪਹੁੰਚਿਆ, ਪਿੰਡ ਦੀ ਪੰਚਾਇਤ ਅਤੇ ਸਥਾਨਕ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਦੇ ਵੇਰਵੇ ਲਏ।
ਉਨ੍ਹਾਂ ਨੇ ਉਸ ਵਿਅਕਤੀ ਨੂੰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਤੋਂ ਵੱਖਰਾ ਰਹਿਣ ਲਈ ਕਿਹਾ। ਜਿਸ ਤੋਂ ਬਾਅਦ ਉਹ ਵਿਅਕਤੀ ਘਰ ਦੇ ਬਾਹਰ ਇੱਕ ਸ਼ੈੱਡ ਵਿੱਚ ਰਹਿਣ ਲੱਗ ਪਿਆ।
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
Sorry, your browser cannot display this map
ਛੇ ਦਿਨਾਂ ਬਾਅਦ ਉਸ ਦੇ ਟੈਸਟਾਂ ਦੀ ਰਿਪੋਰਟ ਪੌਜ਼ੀਟਿਵ ਆਈ। ਉਸ ਸਮੇਂ ਤੱਕ ਉਹ ਪਹਿਲਾਂ ਹੀ ਵੱਖਰਾ ਰਹਿ ਰਿਹਾ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹ ਇਲਾਜ ਮਗਰੋਂ ਠੀਕ ਹੋ ਗਿਆ। ਘਰੇ ਆ ਕੇ ਵੀ ਉਹ ਸੁਰੱਖਿਆ ਵਜੋਂ ਇੱਕਲਿਆਂ ਹੀ ਰਹਿ ਰਿਹਾ ਹੈ।

ਤਸਵੀਰ ਸਰੋਤ, Getty Images
23 ਮੈਂਬਰੀ ਪੰਚਾਇਤ ਦੀ ਮਹਿਲਾ ਸਰਪੰਚ ਸ਼ਾਹੀਨਾ ਸਲੀਮ ਨੇ ਦੱਸਿਆ,"ਅਸੀਂ ਮੁੱਢ ਤੋਂ ਹੀ ਤਿਆਰ ਸੀ। ਅਸੀਂ ਸਮਝ ਲਿਆ ਸੀ ਕਿ ਤੂਫ਼ਾਨ ਆ ਰਿਹਾ ਹੈ। ਇਸ ਲਈ ਅਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।"
ਪਿਛਲੇ ਮਹੀਨੇ ਦੌਰਾਨ ਚੇਂਗਾਲਾ ਪਿੰਡ ਨੇ ਕੋਵਿਡ-19 ਦੀ ਲਾਗ ਦੇ 22 ਮਾਮਲੇ ਰਿਪੋਰਟ ਕੀਤੇ ਅਤੇ 400 ਤੋਂ ਵਧੇਰੇ ਲੋਕਾਂ ਨੂੰ ਕੁਆਰੰਟੀਨ ਕੀਤਾ ਹੈ। 20 ਤੋਂ ਵਧੇਰੇ ਲੋਕ ਇਲਾਜ ਤੋਂ ਬਾਅਦ ਸਿਹਤਯਾਬ ਹੋਣ ਮਗਰੋਂ ਘਰੋ-ਘਰੀਂ ਆ ਗਏ ਹਨ।
ਪਿੰਡ ਤੋਂ 8 ਕਿੱਲੋਮੀਟਰ ਦੂਰ ਹਸਪਤਾਲ ਵਿੱਚ 370 ਤੋਂ ਵਧੇਰੇ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਮ ਕਰ ਕੇ 48 ਘੰਟਿਆਂ ਬਾਅਦ ਆਉਂਦੀ ਹੈ।
ਪੰਚਾਇਤ ਨੇ ਜਿੱਥੇ ਪਿੰਡ ਦੇ ਸਿਹਤ ਵਰਕਰਾਂ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਉੱਥੇ ਹੀ ਇਕਾਂਤਵਾਸ ਵਿੱਚ ਰਹਿ ਰਹੇ ਲੋਕਾਂ ਲਈ ਸਾਂਝੀ ਰਸੋਈ ਵਿੱਚ ਲੰਗਰ ਦਾ ਪ੍ਰਬੰਧ ਕੀਤਾ।
ਉਹ ਲਗਭਗ 1200 ਲੋਕਾਂ ਨੂੰ ਖਾਣਾ ਖੁਆ ਰਹੇ ਹਨ ਜਿਨ੍ਹਾਂ ਵਿੱਚ ਇਕਾਂਤਵਾਸ ਕੱਟ ਰਹੇ ਲੋਕਾਂ ਤੋਂ ਇਲਾਵਾ ਪਿੰਡ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ।
ਪਿੰਡ ਦੇ ਸਿਹਤ ਵਰਕਰ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕੋਈ ਵੀ ਦਵਾਈ ਖਾ ਰਹੇ ਲੋਕਾਂ ਨੂੰ ਉਨ੍ਹਾਂ ਦੀ ਦਵਾਈ ਸਮੇਂ ਸਿਰ ਮਿਲ ਜਾਵੇ।
ਪਿੰਡ ਦਾ ਇੱਕ ਸਥਾਨਕ ਹੈਲਪਲਾਈਨ ਨੰਬਰ ਹੈ ਅਤੇ ਦੋ ਵਟਸਐਪ ਗਰੁੱਪ ਹਨ ਜਿਨ੍ਹਾਂ ਰਾਹੀਂ ਇਕਾਂਤਵਾਸ ਕੱਟ ਰਹੇ ਅਜਿਹੇ ਲੋਕਾਂ ਦੀ ਮਦਦ ਕਰਨ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਆਪਣੇ ਘਰਾਂ ਵਿੱਚ ਉਚਿਤ ਫ਼ਰਕ ਰੱਖਣ ਲਈ ਜਗ੍ਹਾ ਦੀ ਕਮੀ ਹੈ।


ਪਿੰਡ ਦੇ ਲਗਭਗ ਦੋ ਦਰਜਣ ਘਰਾਂ ਨੇ ਇਸ ਲਈ ਆਪਣੇ ਘਰਾਂ ਦਾ ਇੱਕ ਫਲੋਰ ਜਾਂ ਪੂਰੇ ਘਰ ਹੀ ਖਾਲ੍ਹੀ ਕਰ ਦਿੱਤੇ ਹਨ। ਇਕਾਂਤਵਾਸ ਕੱਟ ਰਹੇ ਹਰੇਕ ਵਿਅਕਤੀ ਲਈ 28 ਦਿਨ ਵੱਖਰਾ ਰਹਿਣਾ ਜ਼ਰੂਰੀ ਹੈ।
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕੇਰਲ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਮੋਹਰੀ ਹੋ ਕੇ ਉੱਭਰਿਆ ਹੈ। ਦੁਨੀਆਂ ਦੇ ਦੂਜੇ ਸਭ ਤੋਂ ਵੱਡੀ ਵਸੋਂ ਵਾਲੇ ਦੇਸ਼ ਭਾਰਤ ਨੇ ਖ਼ਬਰ ਲਿਖੇ ਜਾਣ ਸਮੇਂ ਕੋਰੋਨਾਵਾਇਰਸ ਦੀ ਲਾਗ ਨਾਲ ਲਬਰੇਜ਼ ਲੋਕਾਂ ਦੀ ਗਿਣਤੀ 12 ਹਜ਼ਾਰ ਟੱਪ ਗਈ ਹੈ ਅਤੇ 400 ਤੋਂ ਵਧੇਰੇ ਮੌਤਾਂ ਹੋ ਗਈਆਂ ਹਨ।
ਕੇਰਲ ਇੱਕ ਵੱਡਾ ਸੈਲਾਨੀ ਕੇਂਦਰ ਹੋਣ ਕਾਰਨ ਸ਼ੁਰੂ ਤੋਂ ਸਭ ਦੀਆਂ ਨਿਗਾਹਾਂ ਇਸ ਵੱਲ ਲੱਗੀਆਂ ਹੋਈ ਸਨ। ਕੇਰਲ ਵਿੱਚ ਕੇਵਿਡ-19 ਦਾ ਪਹਿਲਾ ਮਾਮਲਾ ਜਨਵਰੀ ਵਿੱਚ ਸਾਹਮਣੇ ਆਇਆ।

ਤਸਵੀਰ ਸਰੋਤ, Getty Images
ਕੇਸ ਲਗਾਤਾਰ ਵਧਦੇ ਰਹੇ ਜਿਸ ਤੋਂ ਬਾਅਦ ਇਹ ਇੱਕ ਹੌਟਸਪੌਟ ਬਣ ਗਿਆ। ਇਸ ਸਮੇਂ ਤੱਕ ਕੋਰੋਨਾਵਾਇਰਸ ਕਈ ਸੂਬਿਆਂ ਦੇ ਮਾਮਲੇ ਕੇਰਲ ਤੋਂ ਵਧੇਰੇ ਹਨ।
ਕੇਰਲ ਵਿੱਚ ਪ੍ਰਵਾਸੀ ਕਾਮਿਆਂ ਅਤੇ ਇਸ ਦੇ ਆਪਣੇ ਨਾਗਰਿਕਾਂ ਦਾ ਬਾਹਰ ਆਉਣਾ-ਜਾਣਾ ਲੱਗਿਆ ਰਹਿੰਦਾ ਹੈ।
ਖ਼ਬਰ ਲਿਖੇ ਜਾਣ ਸਮੇਂ ਕੇਰਲ ਵਿੱਚ 388 ਮਾਮਲੇ ਅਤੇ 218 ਮੌਤਾਂ ਹੋਈਆਂ ਹਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਕੇਰਲ ਨੇ ਬੀਮਾਰੀ ਨੂੰ ਦੂਜੇ ਸੂਬਿਆਂ ਦੇ ਮੁਕਾਬਲੇ ਤੇਜ਼ੀ ਨਾਲ ਕਾਬੂ ਕੀਤਾ ਹੈ। ਜਦਕਿ ਦੂਜੇ ਸੂਬਿਆਂ ਵਿੱਚ ਇਹ ਹਾਲੇ ਫ਼ੈਲ ਰਹੀ ਹੈ।
ਇਸ ਕੰਮ ਲਈ ਸੂਬਾ ਚੌਕਸ ਅਤੇ ਮੁਸਤੈਦ ਰਿਹਾ ਹੈ। ਦੇਸ਼ ਵਿੱਚ ਲੌਕਡਾਊਨ ਐਲਾਨੇ ਜਾਣ ਤੋਂ ਇੱਕ ਦਿਨ ਪਹਿਲਾਂ ਹੀ 25 ਮਾਰਚ ਨੂੰ ਸੂਬੇ ਨੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ।
ਉਸ ਤੋਂ ਬਾਅਦ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੇ ਵੇਰਵੇ ਇੱਕਠੇ ਕੀਤੇ ਗਏ। ਸੂਬੇ ਵਿੱਚ ਬਾਹਰੀ ਲੋਕਾਂ ਅਤੇ ਜਿਨ੍ਹਾਂ ਨੂੰ ਇਕਾਂਤਵਾਸ ਦੀ ਸਲਾਹ ਦਿੱਤੀ ਗਈ ਸੀ, ਉਨ੍ਹਾਂ ਦੀ ਸੰਭਾਲ ਲਈ ਹਰ ਜ਼ਿਲ੍ਹੇ ਵਿੱਚ ਕੋਵਿਡ-19 ਕੇਅਰ ਸੈਂਟਰ ਖੋਲ੍ਹੇ ਗਏ।
ਹੈਲਥ ਵਰਕਰਾਂ ਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਦਾ ਖ਼ਾਸ ਖ਼ਿਆਲ ਰੱਖਿਆ। ਕਾਊਂਸਲਰਾਂ ਨੇ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਲਗਭਗ ਸਾਢੇ 3 ਲੱਖ ਫੋਨ ਕੀਤੇ। ਉਨ੍ਹਾਂ ਨੂੰ ਸਥਿਤੀ ਅਤੇ ਤਣਾਅ ਨਾਲ ਨਜਿੱਠਣ ਬਾਰੇ ਸਲਾਹ ਦਿੱਤੀ ਗਈ।
ਅਜਿਹਾ ਨਹੀਂ ਹੈ ਕੇ ਕੇਰਲ ਨੇ ਬਹੁਤ ਜ਼ਿਆਦਾ ਟੈਸਟ ਕੀਤੇ। ਉਸ ਲਈ ਤਾਂ ਕੇਂਦਰੀ ਸਰਕਾਰ ਦੇ ਪ੍ਰੋਟੋਕਾਲ ਦੀ ਹੀ ਪਾਲਣਾ ਕੀਤੀ ਗਈ। ਦੇਸ਼ ਭਰ ਦੀਆਂ ਇੱਕ ਦਰਜਨ ਤੋਂ ਵਧੇਰੇ ਲੈਬਸ ਵਿੱਚ ਰੋਜ਼ਾਨਾ 800 ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ।
ਮਾਹਰਾਂ ਮੁਤਾਬਕ ਅਸਲ ਵਿੱਚ ਕੇਰਲ ਦੀ ਇਸ ਲੜਾਈ ਵਿੱਚ ਜਿਸ ਚੀਜ਼ ਨੇ ਸਭ ਤੋਂ ਵੱਧ ਮਦਦ ਕੀਤੀ ਹੈ। ਉਹ ਹੈ ਇੱਥੋਂ ਦੀਆਂ ਮੁਸਤੈਦ ਅਤੇ ਕੁਸ਼ਲ ਸਿਹਤ ਸਹੂਲਤਾਂ। ਦੂਜਾ ਜੜ੍ਹਾਂ ਤੱਕ ਉਤਰਿਆ ਲੋਕਤੰਤਰ। ਗ੍ਰਾਮ ਪੰਚਾਇਤ ਤੱਕ ਨੂੰ ਪੂਰੇ ਹੱਕ ਤੇ ਮਦਦ।
ਇਸ ਨਾਲ ਲੋਕਾਂ ਤੱਕ ਪਹੁੰਚਣ ਵਿੱਚ ਮਦਦ ਮਿਲੀ। ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾ ਸਕਿਆ। ਸਰਕਾਰ ਨੇ ਇਸ ਦਿਸ਼ਾ ਵਿੱਚ ਚੁੱਕੇ ਜਾ ਰਹੇ ਕਦਮਾਂ ਬਾਰੇ ਲੋਕਾਂ ਨੂੰ ਹਰ ਰੋਜ਼ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਮੈਨੂੰ ਨਿਊਰੋ ਸਰਜਨ ਅਤੇ ਕੋਵਿਡ-19 ਬਾਰੇ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਮੁੱਖੀ ਡਾ਼ ਇਕਬਾਲ ਨੇ ਦੱਸਿਆ, "ਪਾਸਾ ਵਿਕੇਂਦਰੀਕ੍ਰਿਤ ਸਿਹਤ ਢਾਂਚੇ ਨੇ ਬਦਲਿਆ। ਪੰਚਾਇਤਾਂ ਨੇ ਲੋਕਾਂ ਨੂੰ ਸਹਿਮਤੀ ਨਾਲ ਕੁਆਰੰਟੀਨ ਵਿੱਚ ਰੱਖਣ ਦਾ ਜਿੰਮਾ ਆਪਣੇ ਸਿਰ ਲਿਆ। ਬੰਦ ਨੇ ਵੀ ਮਦਦ ਕੀਤੀ।"

ਜੈਕਬ ਜੌਨਸ ਵਰਗੇ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਥਾਨਕ ਸਰਕਾਰਾਂ, ਭਾਈਚਾਰਕ ਪੰਚਾਇਤਾਂ ਵਿੱਚ ਫੈਲਾਅ ਨੇ ਸੁਚੇਤ ਮਿਊਨਸੀਪਲਟੀਆਂ ਨੇ ਪਿਛਲੇ ਤਿੰਨਾਂ ਸਾਲਾਂ ਦੌਰਾਨ ਸੂਬੇ ਦੀ ਦੋ ਹੜ੍ਹਾਂ ਅਤੇ ਨਿਪਾਹ ਵਾਇਰਸ ਦਾ ਮੁਕਾਬਲਾ ਕਰਨ ਵਿੱਚ ਮਦਦ ਕੀਤੀ ਹੈ।
ਤਿੰਨ ਪੱਧਰਾਂ 'ਤੇ ਕੰਮ ਕਰਨ ਵਾਲਾ ਸਿਹਤ ਢਾਂਚਾ
ਇਹ ਕੇਰਲ ਵੱਲੋਂ ਪਿਛਲੀ ਅੱਧੀ ਸਦੀ ਦੌਰਾਨ ਸਿਹਤ ਉੱਪਰ ਕੀਤੇ ਗਏ ਨਿਵੇਸ਼ ਦਾ ਸਿੱਟਾ ਹੈ। ਡਾ਼ ਜੌਹਨ ਦਾ ਕਹਿਣਾ ਹੈ, "ਕੇਰਲ ਨੇ ਸਿਹਤ ਅਤੇ ਸਿੱਖਿਆ ਉੱਪਰ ਭਾਰਤ ਦੇ ਕਿਸੇ ਵੀ ਹੋਰ ਸੂਬੇ ਨਾਲ ਵਧੇਰੇ ਖ਼ਰਚ ਕੀਤਾ ਹੈ।"
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਡੀਆ ਜੋ ਲਗਾਤਾਰ ਕਹਿ ਰਿਹਾ ਹੈ ਕਿ ਕੇਰਲ ਨੇ ਬੀਮਾਰੀ ਉੱਪਰ ਕਾਬੂ ਪਾ ਲਿਆ ਹੈ, ਜਲਦਬਾਜ਼ੀ ਹੋ ਸਕਦੀ ਹੈ।
ਬਾਕੀ ਭਾਰਤ ਵਾਂਗ ਟੈਸਟਿੰਗ ਥੋੜ੍ਹੀ ਅਤੇ ਦੇਰੀ ਨਾਲ ਹੋਈ ਹੈ।
ਲੋਕਾਂ ਦੀ ਵੱਡੇ ਪੱਧਰ ਉੱਤੇ ਐਂਟੀਬੌਡੀ ਜਾਂਚ ਟਾਲਣੀ ਪਈ ਕਿਉਂਕਿ ਕੇਰਲ ਸਰਕਾਰ ਨੇ ਜਿਹੜੀਆਂ 1,00,000 ਕਿੱਟਾਂ ਦਾ ਆਰਡਰ ਦਿੱਤਾ ਸੀ, ਉਹ ਨਹੀਂ ਪਹੁੰਚ ਸਕਿਆ।
ਨਵੇਂ ਕੇਸ ਆਉਣੇ ਬਿਲਕੁਲ ਬੰਦ ਨਹੀਂ ਹੋਏ ਹਨ, ਜਿਵੇਂ ਕਿ ਮੈਨੂੰ ਇੱਕ ਡਾਕਟਰ ਨੇ ਦੱਸਿਆ ਕਿ ਕੇਰਲ ਦੇ ਬਹੁਤੇ ਮਰੀਜ਼ 37 ਕੁ ਸਾਲ ਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਖਾੜੀ ਮੁਲਕਾਂ ਤੋਂ ਪਰਤੇ ਹਨ।
ਕੇਰਲ ਵਿੱਚ ਲਾਗ਼ ਨਾਲ ਫ਼ੈਲਣ ਵਾਲੀਆਂ ਬੀਮਾਰੀਆਂ ਦੀ ਦਰ ਦੇਸ਼ ਵਿੱਚ ਦੂਜੇ ਨੰਬਰ ਉੱਤੇ ਹੈ।
ਜੂਨ ਵਿੱਚ ਸ਼ੁਰੂ ਹੋਣ ਵਾਲੀ ਮੌਨਸੂਨ ਇਨਫ਼ਲੂਏਂਜ਼ਾ, ਡੇਂਗੂ ਵਰਗੀਆਂ ਬੀਮਾਰੀਆਂ ਵਿੱਚ ਵਾਧੇ ਦਾ ਵੀ ਕਾਰਨ ਬਣਦੀ ਹੈ। ਇੱਕ ਡਾਕਟਰ ਦਾ ਕਹਿਣਾ ਹੈ ਕਿ ਮੌਨਸੂਨ ਦੌਰਾਨ ਸਾਨੂੰ ਨਵੀਂ ਲਹਿਰ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।
ਜਿਸ ਵਿੱਚ ਸਰਹੱਦਾਂ ਰਾਹੀਂ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਰੋਕਣਾ ਸ਼ਾਮਲ ਹੈ। ਇਸ ਦੀ ਇੱਕ ਆਰਥਿਕ ਕੀਮਤ ਵੀ ਚੁਕਾਉਣੀ ਪਵੇਗੀ। ਸਰਕਾਰ ਨੇ ਸੂਬੇ ਨੂੰ ਪੜਾਅਵਾਰ ਰੂਪ ਵਿੱਚ ਖੋਲ੍ਹਣ ਲਈ ਇੱਕ ਵਿਸਥਾਰ ਯੋਜਨਾ ਤਿਆਰ ਕੀਤੀ ਹੈ।
ਵਿਸ਼ੇਲਸ਼ਕਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਤਾਂ ਕੇਰਲ ਯੋਜਨਾ ਮੁਤਾਬਕ ਚਲਦਾ ਹੋਇਆ ਵਧੀਆ ਕਰ ਰਿਹਾ ਹੈ। ਮਾਮਲੇ ਘਟੇ ਹਨ। ਮਰਨ ਵਾਲਿਆਂ ਨਾਲੋਂ ਤੰਦਰੁਸਤ ਹੋਣ ਵਾਲਿਆਂ ਦੀ ਦਰ ਜ਼ਿਆਦਾ ਹੈ।
ਇਸ ਵਿੱਚ ਇਸ ਗੱਲ ਦਾ ਵੀ ਯੋਗਦਾਨ ਹੈ ਕਿ ਕੇਰਲ ਦੀ ਵਸੋਂ (3.3 ਕੋਰੜ), ਦੇਸ਼ ਦੇ ਕਈ ਸੂਬਿਆਂ ਤੋਂ ਬਹੁਤ ਘੱਟ ਹੈ। ਇਸ ਤੋਂ ਇਲਾਵਾ ਉਹ ਸਿੱਖਿਅਤ ਵੀ ਹੈ।
ਇੱਕ ਡਾਕਟਰ ਸ਼੍ਰੀਜੀਥ ਕੁਮਾਰ ਐੱਨ ਦਾ ਕਹਿਣਾ ਹੈ, "ਅਸੀਂ ਕੁਆਰਟਰ ਫਾਈਨਲ ਜਿੱਤ ਲਿਆ ਹੈ" ਸੈਮੀ ਫਾਈਨਲ ਵਿੱਚ ਮਾਮਲਿਆਂ ਨੂੰ ਵਧਣ ਤੋਂ ਰੋਕਦੇ ਹੋਏ (ਸੂਬੇ ਨੂੰ) ਹੋਲੀ-ਹੋਲੀ ਖੋਲ੍ਹਣਾ ਹੋਵੇਗਾ। ਫਾਈਨਲ ਹੋਵੇਗਾ ਲਾਗ ਦੀ ਦੂਜੀ ਲਹਿਰ ਨੂੰ ਰੋਕਣਾ।
"ਫਿਰ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਖੇਡ ਜਿੱਤ ਲਈ ਹੈ।"


ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












