ਕੋਰੋਨਾਵਾਇਰਸ: ਕਈ ਸੂਬਿਆਂ ਦੀਆਂ ਸਰਕਾਰਾਂ ਲੌਕਡਾਊਨ ਵਧਾਉਣ ਦੇ ਹੱਕ 'ਚ - ਅਹਿਮ ਖ਼ਬਰਾਂ

ਲੌਕਡਾਊਨ ਨੂੰ ਲੈ ਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਗਰੁਪ ਆਫ ਮਿਨਿਸਟਰਜ਼ ਦੀ ਮੀਟਿੰਗ ਮੰਗਲਵਾਰ ਨੂੰ ਕੀਤੀ ਜਾਵੇਗੀ

ਇਸ ਵਿੱਚ ਲੌਕਡਾਊਨ ਨੂੰ ਅੱਗੇ ਵਧਾਉਣ ਜਾਂ ਖ਼ਤਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 7 ਸੂਬੇ ਜਿੱਥੇ ਕੋਰੋਨਾਵਾਇਰਸ ਦੇ 1367 ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਨੇ ਇਹ ਸੰਕੇਤ ਦਿੱਤੇ ਹਨ ਕਿ ਉਹ ਲੌਕਡਾਊਨ ਨੂੰ ਅੱਗੇ ਵਧਾ ਸਕਦੇ ਹਨ।

ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਕਿਹਾ ਹੈ ਕਿ ਉਹ ਲੌਕਡਾਊਨ ਵਧਾਉਣ ਦੇ ਹੱਕ ਵਿੱਚ ਹਨ।

ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਅਸਾਮ, ਛੱਤੀਸਗੜ੍ਹ ਤੇ ਝਾਰਖੰਡ ਨੇ ਵੀ ਇਹ ਸੰਕਾਤ ਦਿੱਤੇ ਹਨ ਕਿ ਅਪ੍ਰੈਲ 14 ਤੋਂ ਬਾਅਦ ਪਾਬੰਦੀਆਂ ਪੂਰੀ ਤਰ੍ਹਾਂ ਹਟਾਈਆਂ ਨਹੀਂ ਜਾਣਗੀਆਂ।

ਕੋਰੋਨਾਵਾਇਰਸਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਮਰਾਚ ਤੋਂ 14 ਅਪ੍ਰੈਲ ਤੱਕ 21 ਦਿਨਾਂ ਲਈ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਸੀ।

ਕੋਰੋਨਾਵਾਇਰਸ: ਅਮਰੀਕਾ ਭਾਰਤ ਨੂੰ ਦੇਵੇਗਾ 29 ਲੱਖ ਡਾਲਰ ਤੇ ਪਾਕਿਸਤਾਨ ਅੜਿਆ ਲੌਕਡਾਊਨ 'ਤੇ

ਕੋਵਿਡ-19 ਖ਼ਿਲਾਫ਼ ਭਾਰਤ ਵਲੋਂ ਛੇੜੀ ਜੰਗ ਲਈ ਅਮਰੀਕਾ ਸਰਕਾਰ ਨੇ 29 ਲੱਖ ਡਾਲਰ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।

ਭਾਰਤ ਵਿਚ ਅਮਰੀਕੀ ਰਾਜਦੂਤ ਕੇਂਥ ਜਸਟਰ ਨੇ ਕਿਹਾ ਕਿ ਯੂਐੱਸਏਡ ਤੇ ਦੂਜੀਆਂ ਏਜੰਸੀਆਂ ਮਹਾਮਾਰੀ ਨੂੰ ਰੋਕਣ ਲਈ ਭਾਰਤ ਨਾਲ ਮਿਲ ਕੇ ਕੰਮ ਕਰਨਗੀਆਂ।

ਇਸ ਪੈਸੇ ਦੀ ਵਰਤੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਲਈ ਯੂਐੱਸਏਡ ਤੇ ਡਬਲਿਯੂਐੱਚਓ ਦੇ ਕਾਰਜਾਂ ਲਈ ਕੀਤੀ ਜਾਵੇਗੀ।

ਉੱਧਰ ਦੂਜੇ ਪਾਸੇ ਪਾਕਿਸਤਾਨ ਵਿੱਚ ਐਤਵਾਰ ਨੂੰ ਇੱਕੋ ਦਿਨ 3000 ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ।

ਦੁਨੀਆਂ ਵਿੱਚ ਜਦੋਂ ਹਰ ਪਾਸੇ ਲੌਕਡਾਊਨ ਅਤੇ ਕਰਫਿਊ ਲਾਗੂ ਕੀਤੇ ਜਾ ਰਹੇ ਹਨ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲੌਕਡਾਊਨ ਨਾ ਕਰਨ ਉੱਤੇ ਅੜੇ ਹੋਏ ਹਨ।

ਪਾਕਿਸਤਾਨ ਦੇ ਜੰਗ ਅਖ਼ਬਾਰ ਮੁਤਾਬਕ ਇਮਰਾਨ ਖ਼ਾਨ ਦਾ ਕਹਿਣਾ ਹੈ 22 ਕਰੋੜ ਲੋਕਾਂ ਨੂੰ ਘਰਾਂ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ। ਦੇਸ਼-ਵਿਦੇਸ਼ ਵਿੱਚ ਕੋਰੋਨਾ ਸਬੰਧੀ ਜਾਣਕਾਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ

ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਹਰਿਆਣਾ ਵਿੱਚ ਜੀਂਦ ਦੇ ਪਿੰਡ ਢਾਠਰਥ ਵਿੱਚ ਝਗੜਾ ਹੋ ਗਿਆ।

ਇੱਕ ਮੁਸਲਮਾਨ ਪਰਿਵਾਰ ਦਾ ਇਲਜ਼ਾਮ ਹੈ ਕਿ ਹਿੰਦੂ ਗੁਆਂਢੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਹਾਲਾਂਕਿ ਹਿੰਦੂ ਪਰਿਵਾਰ ਉਲਟ ਮੁਸਲਮਾਨ ਪਰਿਵਾਰ 'ਤੇ ਕੁੱਟਮਾਰ ਦਾ ਇਲਜ਼ਾਮ ਲਗਾ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਚਾਰ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਹੈ।

ਬਸੀਰ ਖ਼ਾਨ ਨੇ ਅੱਗੇ ਦੱਸਿਆ ਕਿ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਹ ਜੀਂਦ ਦੇ ਸਿਵਿਲ ਹਸਪਤਾਲ ਵਿੱਚ ਦਾਖ਼ਲ ਹੋ ਗਏ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਕਰਫ਼ਿਊ ਦੌਰਾਨ ਨਸ਼ਾ ਨਾ ਮਿਲਣ 'ਤੇ ਨਸ਼ੇੜੀਆਂ ਨੂੰ ਪਈਆਂ ਭਾਜੜਾਂ

ਪੰਜਾਬ ਭਰ ਵਿੱਚ ਕੋਰੋਨਾਵਾਇਰਸ ਦੇ ਫੈਲਣ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਦਾ ਮਤਲਬ ਹੈ ਕਿ ਕੋਨੇ-ਕੋਨੇ ਵਿੱਚ ਪੁਲਿਸ ਤੈਨਾਤ ਹਨ।

ਅਜਿਹੇ 'ਚ ਨਸ਼ੀਲੇ ਪਦਾਰਥ ਨਾ ਮਿਲਣ ਕਾਰਨ 22 ਨੌਜਵਾਨ ਨੂੰ ਲੱਗੀ ਨਸ਼ੇ ਦੀ ਲੱਤ ਸਤਾਉਣ ਲੱਗੀ।

ਉਹ ਕਹਿੰਦਾ ਹੈ, "ਨਸ਼ੇ ਲੈਣਾ ਤਾਂ ਦੂਰ ਦੀ ਗੱਲ ਹੈ ਇੱਥੇ ਗਲੀਆਂ ਵਿਚ ਬਾਹਰ ਫਿਰਨਾ ਵੀ ਸੌਖਾ ਨਹੀਂ ਹੈ। ਇਸ ਤੋਂ ਇਲਾਵਾ, ਮੈਂ ਇੱਕ ਦਿਨ ਵਿੱਚ ਤਕਰੀਬਨ 1200 ਰੁਪਏ ਕਮਾਉਂਦਾ ਸੀ ਜਿਸ ਵਿਚੋਂ ਮੈਂ ਚਿੱਟੇ ਦੀ ਆਪਣੀ ਰੋਜ਼ਾਨਾ ਖ਼ੁਰਾਕ 800 ਰੁਪਏ ਦੀ ਖ਼ਰੀਦ ਸਕਦਾ ਸੀ।

ਨਸ਼ੇ ਕਾਰਨ ਜਦੋਂ ਉਸ ਨੇ ਸਥਾਨਕ ਹਸਪਤਾਲ ਕੋਲ ਪਹੁੰਚ ਕੀਤੀ ਜਿਸ ਨੇ ਹੁਣ ਉਸ ਨੂੰ ਮੁੜ ਦਵਾਈ 'ਤੇ ਵਾਪਸ ਪਾ ਦਿੱਤਾ ਹੈ। ਇਸ ਨੌਜਵਾਨ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਭਾਰਤ ਕਿਵੇਂ ਤਿਆਰ ਕਰ ਰਿਹਾ ਹੈ ਦੇਸੀ ਵੈਂਟੀਲੇਟਰ

ਪੁਣੇ ਦੀ 8,000 ਵਰਗ ਫੁੱਟ ਵਿੱਚ ਬਣੀ ਵਰਕਸ਼ਾਪ 'ਚ ਕੁਝ ਨੌਜਵਾਨ ਭਾਰਤ ਵਿੱਚ ਕੋਵਿਡ-19 ਨਾਲ ਮੁਕਾਬਲੇ ਲਈ ਇੱਕ ਸਸਤਾ ਵੈਂਟੀਲਟਰ ਬਣਾਉਣ ਵਿੱਚ ਲੱਗੇ ਹਨ।

ਨੋਕਾ ਰੋਬੋਟਿਕਸ ਵੱਲੋਂ ਬਣਾਇਆ ਜਾ ਰਿਹਾ ਵੈਂਟੀਲੇਟਰ 50,000 ਰੁਪਏ ਦਾ ਬੈਠੇਗਾ, ਜਦਕਿ ਵੈਂਟੀਲੇਟਰ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਬੈਠਦੀ ਹੈ।

ਪੰਜ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਪੰਜ ਇੰਜੀਨੀਅਰਾਂ ਦੇ ਇੱਕ ਸਮੂਹ ਨੇ ਤਿੰਨ ਪ੍ਰੋਟੋਟਾਈਪ ਮਸ਼ੀਨਾਂ ਤਿਆਰ ਵੀ ਕਰ ਲਈਆਂ।

ਇਨ੍ਹਾਂ ਵਿੱਚੋਂ ਕੁਝ ਇੰਜੀਨੀਅਰ ਦੇਸ਼ ਦੇ ਸਿਰਮੌਰ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ ਹਨ ਅਤੇ ਇੱਥੇ ਕੰਮ ਕਰਨ ਵਾਲੇ ਮਕੈਨੀਕਲ ਤੇ ਐਰੋਸਪੇਸ ਇੰਜੀਨੀਅਰਾਂ ਦੀ ਔਸਤ ਉਮਰ 26 ਸਾਲ ਹੈ। ਇਸ ਸਬੰਧੀ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)