You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
- ਲੇਖਕ, ਮਿਸ਼ੇਲ ਰੋਬਰਟਸ
- ਰੋਲ, ਬੀਬੀਸੀ ਪੱਤਰਕਾਰ
ਕੀ ਤੁਹਾਨੂੰ ਵੀ ਆਮ ਦਿਨਾਂ ਨਾਲੋਂ ਘੱਟ ਚੀਜ਼ਾਂ ਦੇ ਸੁਆਦ ਬਾਰੇ ਪਤਾ ਲੱਗ ਰਿਹਾ ਹੈ? ਜਾਂ ਫਿਰ ਕਿਸੇ ਵੀ ਚੀਜ਼ ਦੀ ਸੁਗੰਧ ਬਾਰੇ ਬਹੁਤਾ ਨਹੀਂ ਪਤਾ ਲੱਗ ਰਿਹਾ?
ਜੇਕਰ ਤੁਹਾਡੇ ਸੁੰਘਣ ਜਾਂ ਸੁਆਦ ਵਿੱਚ ਕੋਈ ਕਮੀ ਆਈ ਹੈ ਤਾਂ ਇੱਕ ਵਾਰ ਚੈੱਕ ਜ਼ਰੂਰ ਕਰਵਾ ਲਵੋ। ਯੂਕੇ ਦੇ ਖੋਜਕਾਰਾਂ ਅਨੁਸਾਰ ਇਨ੍ਹਾਂ ਲੱਛਣਾਂ ਦੇ ਹੋਣ 'ਤੇ ਕੋਰੋਨਾਵਾਇਰਸ ਹੋ ਸਕਦਾ ਹੈ।
ਲੰਡਨ ਦੇ ਕਿੰਗਜ਼ ਕਾਲਜ ਦੀ ਟੀਮ ਨੇ 4 ਲੱਖ ਤੋਂ ਵੱਧ ਲੋਕਾਂ ਦੇ ਲੱਛਣਾਂ ਦਾ ਇੱਕ ਐਪ ਰਾਹੀਂ ਵਿਸ਼ਲੇਸ਼ਣ ਕੀਤਾ। ਇਹ ਸਾਰੇ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਸ਼ੱਕੀ ਸਨ।
ਪਰ ਸੁਆਦ ਤੇ ਸੁੰਘਣ ਦੀ ਸਮਰਥਾ ਵਿੱਚ ਆਈ ਕਮੀ ਹੋਰ ਸਾਹ ਨਾਲ ਜੁੜੀਆਂ ਬਿਮਾਰੀਆਂ, ਜਿਵੇਂ ਕਿ ਜ਼ੁਕਾਮ ਆਦਿ, ਦੀ ਨਿਸ਼ਾਨੀ ਵੀ ਹੋ ਸਕਦੀ ਹੈ।
ਮਾਹਰਾਂ ਅਨੁਸਾਰ ਬੁਖ਼ਾਰ ਤੇ ਖੰਘ ਸਰੀਰ ਵਿੱਚ ਵਾਇਰਸ ਕਰਕੇ ਹੋਈ ਇਨਫੈਕਸ਼ਨ ਦੇ ਸਭ ਤੋਂ ਅਹਿਮ ਲੱਛਣ ਹੁੰਦੇ ਹਨ।
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਕਰੀਬੀ ਨੂੰ ਲਗਾਤਾਰ ਖੰਘ ਜਾਂ ਤੇਜ਼ ਬੁਖ਼ਾਰ ਹੈ ਤਾਂ ਸਲਾਹ ਮੁਤਾਬਕ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਦੂਜਿਆਂ ਨੂੰ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਹੋ ਸਕਦਾ ਹੈ।
ਖੋਜ ਵਿੱਚ ਕੀ ਪਤਾ ਲੱਗਿਆ?
ਕਿੰਗਜ਼ ਕਾਲਜ ਦੇ ਖੋਜਕਾਰ ਕੋਰੋਨਾਵਾਇਰਸ ਦੇ ਸਾਰੇ ਸੁਬਾਵਿਕ ਲੱਛਣ ਪਤਾ ਕਰਨਾ ਚਾਹੁੰਦੇ ਸਨ। ਇਸ ਨਾਲ ਉਹ ਮਾਹਰਾਂ ਨੂੰ ਕੋਰੋਨਾਵਾਇਰਸ ਨੂੰ ਹੋਰ ਸਮਝਣ ਤੇ ਲੜ੍ਹਨ ਵਿੱਚ ਮਦਦ ਕਰਨਾ ਚਾਹੁੰਦੇ ਸਨ।
ਕੋਵਿਡ ਸਿਮਪਟਮ ਟਰੈਕਰ ਐਪ ਰਾਹੀਂ ਕੋਰੋਨਾਵਾਇਰਸ ਦੇ ਇੱਕ ਜਾਂ ਇੱਕ ਨਾਲੋਂ ਵੱਧ ਲੱਛਣਾਂ ਵਾਲੇ ਲੋਕਾਂ ਦਾ ਜਾਇਜ਼ਾ ਕੀਤਾ ਗਿਆ।
- 53% ਲੋਕਾਂ ਨੇ ਥਕਾਨ ਹੋਣ ਬਾਰੇ ਦੱਸਿਆ
- 29% ਲੋਕਾਂ ਨੂੰ ਲਗਾਤਾਰ ਖੰਘ ਹੋਈ
- 28% ਨੂੰ ਸਾਹ ਲੈਣ ਵਿੱਚ ਦਿੱਕਤ ਆਈ
- 18% ਲੋਕਾਂ ਦੀ ਸੁੰਘਣ ਤੇ ਸੁਆਦ ਦੀ ਸਮਰਥਾ ਘਟੀ
- 10.5% ਲੋਕਾਂ ਨੂੰ ਬੁਖਾਰ ਹੋਇਆ
ਇਨ੍ਹਾਂ 4 ਲੱਖ ਲੋਕਾਂ ਵਿੱਚੋਂ, 1702 ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਕੋਵਿਡ-19 ਚੈੱਕ ਕਰਨ ਲਈ ਟੈਸਟ ਹੋਇਆ ਹੈ।
ਇਨ੍ਹਾਂ 1702 ਲੋਕਾਂ ਵਿੱਚੋਂ 579 ਲੋਕ ਕੋਰੋਨਾਵਾਇਰਸ ਨਾਲ ਪੀੜਤ ਸਨ ਤੇ 1123 ਲੋਕਾਂ ਦੇ ਟੈਸਟ ਨੈਗੇਟਿਵ ਆਏ।
ਜਿਹੜੇ 579 ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋਏ, ਉਨ੍ਹਾਂ ਵਿੱਚੋਂ 59% ਲੋਕਾਂ ਨੂੰ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕਮੀ ਆਈ ਸੀ।
ਕੀ ਸੁਆਦ ਤੇ ਸੁੰਘਣ ਦੀ ਕਮੀ ਨੂੰ ਵੀ ਕੋਰੋਨਾਵਾਇਰਸ ਦੇ ਮੁੱਖ ਲੱਛਣਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ?
ਮਾਹਰਾਂ ਦਾ ਕਹਿਣਾ ਹੈ ਕਿ ਇਸ ਦੇ ਅਜੇ ਕੋਈ ਪੁੱਖਤਾ ਸਬੂਤ ਨਹੀਂ ਹਨ।
ਪਬਲਿਕ ਹੈਲਥ ਇੰਗਲੈਂਡ ਤੇ ਵਿਸ਼ਵ ਸਿਹਤ ਸੰਗਠਨ ਨੇ ਵੀ ਇਨ੍ਹਾਂ ਨੂੰ ਲੱਛਣਾਂ ਦੀ ਸੂਚੀ ਵਿੱਚ ਨਹੀਂ ਜੋੜਿਆ ਹੈ।
ENT UK, ਨੱਕ, ਕੰਨ ਤੇ ਗਲੇ ਦੇ ਡਾਕਟਰਾਂ ਦੀ ਇੱਕ ਔਰਗਨਾਇਜ਼ੇਸ਼ਨ ਅਨੁਸਾਰ ਕੋਰੋਨਾਵਾਇਰਸ ਨਾਲ ਪੀੜਤ ਕਿਸੇ ਵੀ ਮਰੀਜ਼ ਵਿੱਚ ਇਨ੍ਹਾਂ ਲੱਛਣਾਂ ਦਾ ਹੋਣਾ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈ। ਕਿਉਂਕਿ ਇਹ ਲੱਛਣ ਸਿਰਫ਼ ਕੋਵਿਡ-19 ਦੇ ਮਰੀਜ਼ਾਂ ਨੂੰ ਹੀ ਨਹੀਂ ਹੁੰਦੇ।
ਉਨ੍ਹਾਂ ਅਨੁਸਾਰ ਜ਼ਰੂਰੀ ਨਹੀਂ ਕਿ ਇਹ ਲੱਛਣਾਂ ਵਾਲੇ ਮਰੀਜ਼ ਨੂੰ ਕੋਵਿਡ-19 ਹੋਵੇ।
ਕਿੰਗਜ਼ ਕਾਲਜ ਦੇ ਖੋਜਕਾਰਾਂ ਅਨੁਸਾਰ ਇਹ ਲੱਛਣ ਬਾਕੀ ਹੋਰ ਲੱਛਣਾਂ, ਜਿਵੇਂ ਬੁਖਾਰ ਤੇ ਖੰਘ ਨਾਲ ਜੋੜ ਕੇ ਦੇਖੇ ਜਾਣ, 'ਤੇ ਬਿਮਾਰੀ ਸਮਝਣ ਵਿੱਚ ਸਹਾਇਕ ਹੋ ਸਕਦੇ ਹਨ।
ਮੁੱਖ ਖੋਜਕਾਰ ਪ੍ਰੋਫੈਸਰ ਟਿਮ ਸਪੇਕਟਰ ਨੇ ਕਿਹਾ, "ਸਾਡੇ ਡਾਟਾ ਅਨੁਸਾਰ, ਉਹ ਲੋਕ ਜਿਨ੍ਹਾਂ ਵਿੱਚ ਹੋਰ ਮੁੱਖ ਲੱਛਣਾਂ ਸਮੇਤ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਵੀ ਕਮੀ ਆਉਂਦੀ ਹੈ, ਉਨ੍ਹਾਂ ਨੂੰ ਬਾਕੀਆਂ ਨਾਲੋਂ ਕੋਵਿਡ-19 ਹੋਣ ਦਾ 3 ਗੁਣਾਂ ਵੱਧ ਖਤਰਾ ਹੁੰਦਾ ਹੈ।"
"ਅਜਿਹੇ ਲੋਕਾਂ ਨੂੰ ਆਪਣੇ ਆਪ ਨੂੰ 7 ਦਿਨਾਂ ਲਈ ਆਇਸੋਲੇਟ ਕਰ ਲੈਣਾ ਚਾਹੀਦਾ ਹੈ ਤਾਂ ਕਿ ਕਿਸੇ ਹੋਰ ਨੂੰ ਬਿਮਾਰੀ ਨਾ ਫੈਲੇ।"
ਇਹ ਵੀ ਦੇਖੋ: