'ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ਦਾਖ਼ਲ ਹੋਣ ਜਾ ਰਹੇ 15 ਪੰਜਾਬੀ ਮੁੰਡੇ ਲਾਪਤਾ' -5 ਅਹਿਮ ਖ਼ਬਰਾਂ

ਅਮਰੀਕਾ ਦੀ ਮੈਕਸੀਕੋ ਤੇ ਬਹਾਮਾਸ ਨਾਲ ਲਗਦੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਘੱਟੋ-ਘੱਟ 15 ਪੰਜਾਬੀ ਮੁੰਡੇ ਲਾਪਤਾ ਹਨ।

ਦਿ ਟ੍ਰਿਬਿਊਨ ਨੇ ਨੌਰਥ ਅਮੈਰਿਕਾ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਛੇ ਮੁੰਡੇ ਬਹਾਮਾਸ ਤੇ ਬਾਕੀ ਨੌਂ ਮੈਕਸੀਕੋ ਵਾਲੇ ਪਾਸਿਓਂ ਲਾਪਤਾ ਹੋਏ।

ਮੁੰਡਿਆਂ ਦੇ ਪਰਿਵਾਰਾਂ ਨੇ ਐਸੋਸੀਏਸ਼ਨ ਨੂੰ ਜਾਣਕਾਰੀ ਦਿੱਤੀ। 56 ਜਣਿਆਂ ਦਾ ਇਹ ਦਲ ਸਰਹੱਦ ਤੋਂ ਮਹਿਜ਼ ਇੱਕ ਘੰਟੇ ਦੀ ਦੂਰੀ 'ਤੇ ਸੀ ਕਿ ਮੈਕਸੀਕੋ ਫ਼ੌਜ ਨੂੰ ਪਤਾ ਲੱਗ ਗਿਆ। ਇਸ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਸੀ।

ਇਹ ਵੀ ਪੜ੍ਹੋ:

ਦੋ ਮੁੰਡਿਆਂ ਨੇ ਆਪਣੇ ਘਰ ਫੋਨ ਕਰ ਕੇ ਦੱਸਿਆ ਸੀ ਕਿ ਉਹ ਨਿਕਾਰਾਗੁਆ ਉੱਤਰ ਗਏ ਹਨ। ਇੱਥੋਂ ਸੜਕ ਰਾਹੀਂ ਗੁਆਤੇਮਾਲਾ ਤੋਂ ਮੈਕਸੀਕੋ ਜਾਣਗੇ।

ਛੇ ਨੌਜਵਾਨਾਂ ਨੂੰ ਡਿਟੇਨ ਕਰ ਕੇ ਕੁਝ ਘੰਟਿਆਂ ਬਾਅਦ ਰਿਹਾ ਕਰ ਦਿੱਤਾ ਗਿਆ ਪਰ ਬਾਕੀ ਨੌਂ ਦੀ ਹਾਲੇ ਕੋਈ ਖ਼ਬਰ ਨਹੀਂ ਹੈ।

ਚਾਹਲ ਦੇ ਬਿਆਨ ਮੁਤਾਬਕ ਹਰੇਕ ਪਰਿਵਾਰ ਨੇ ਦਿੱਲੀ ਦੇ ਇੱਕ ਏਜੈਂਟ ਨੂੰ 19.5 ਲੱਖ ਰੁਪਏ ਦਿੱਤੇ। ਬੱਚਿਆਂ ਦੀ ਸੁੱਖ-ਸਾਂਦ ਜਾਨਣ ਲਈ ਕੁੱਲ 45 ਲੱਖ ਰੁਪਏ ਦੂਜੇ ਏਜੈਂਟਾਂ ਨੂੰ ਵੱਖਰੇ ਦਿੱਤੇ।

ਛੇ ਹੋਰ ਮੁੰਡੇ ਬਹਾਮਾਸ ਦੀਪ ਤੋਂ ਲਾਪਤਾ ਹਨ। ਬਹਾਮਾਸ ਫੋਲਰਿਡਾ ਦੇ ਤਟ ਤੋਂ 80 ਕਿੱਲੋਮੀਟਰ ਦੂਰ ਹੈ। ਇਨ੍ਹਾਂ ਨੇ ਕਿਸ਼ਤੀ ਰਾਹੀਂ ਸਰਹੱਦ ਪਾਰ ਕਰਨੀ ਸੀ। ਇਨਾਂ ਨੇ ਬਹਾਮਾਸ ਤੋਂ ਆਪਣੇ ਘਰ ਫੋਨ ਕੀਤਾ ਸੀ। ਉਸ ਤੋਂ ਬਾਅਦ ਇਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਹੈ।

ਕੋਰੋਨਾਵਾਇਰਸ: ਪੰਜਾਬ ਵਿੱਚ ਪਹਿਲੇ ਕੇਸ ਦੀ ਹੋਈ ਪੁਸ਼ਟੀ

ਪੰਜਾਬ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ ਜੋ ਅੰਮ੍ਰਿਤਸਰ ਵਿਖੇ ਜ਼ੇਰੇ-ਇਲਾਜ ਹੈ। ਇਹ ਇਟਲੀ ਤੋਂ ਆਏ ਸਨ।

ਇਸ ਦੇ ਨਾਲ ਹੀ 8 ਮਾਰਚ ਤੱਕ 1388 ਮਰੀਜ਼ਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਪੰਜਾਬ ਦੇ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ, "ਪੀੜਤ ਉਨ੍ਹਾਂ ਦੋ ਸ਼ੱਕੀ ਮਰੀਜ਼ਾਂ ਵਿੱਚੋਂ ਹੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਚੈੱਕ ਕੀਤਾ ਗਿਆ ਸੀ ਅਤੇ ਸ਼ੱਕੀ ਹੋਣ 'ਤੇ ਉਨ੍ਹਾਂ ਦੇ ਸੈਂਪਲ ਪੁਣੇ ਭੇਜੇ ਗਏ ਸਨ। ਦੂਜੇ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ।" ਮਰੀਜ਼ ਹੁਸ਼ਿਆਰਪੁਰ ਨਾਲ ਸਬੰਧ ਰੱਖਦਾ ਹੈ।

ਵੀਡੀਓ: ਕੋਰੋਨਾਵਾਇਰਸ ਹੋਲੀ ਖੇਡੀਏ ਕਿ ਨਾ?

ਕੋਰੋਨਾਵਾਇਰਸ: ਇਟਲੀ ਦੀਆਂ ਕਈ ਜੇਲ੍ਹਾਂ ਵਿੱਚ ਪਾਬੰਦੀਆਂ ਦੇ ਵਿਰੋਧ 'ਚ ਹੋਏ ਦੰਗੇ

ਸਥਾਨਕ ਮੀਡੀਆ ਮੁਤਾਬਕ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਕਾਰਨ ਇਟਲੀ ਦੀਆਂ 27 ਜੇਲ੍ਹਾਂ ਵਿੱਚ ਦੰਗੇ ਹੋਏ। ਇਸ ਕਾਰਨ ਕਾਰਨ ਛੇ ਕੈਦੀਆਂ ਦੀ ਮੌਤ ਹੋ ਗਈ ਹੈ।

ਮਿਲਾਨ ਵਿੱਚ ਜਦੋਂ ਕੈਦੀਆਂ ਨੂੰ ਪਤਾ ਲੱਗਿਆ ਕਿ ਕਿਸੇ ਨੂੰ ਵੀ ਜੇਲ੍ਹ ਵਿੱਚ ਕੈਦੀਆਂ ਨੂੰ ਮਿਲਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਸੈਨ ਵਿਟੌਰ ਜੇਲ੍ਹ ਦੇ ਕੁੱਝ ਹਿੱਸੇ ਨੂੰ ਅੱਗ ਲਾ ਦਿੱਤੀ। ਫਿਰ ਉਨ੍ਹਾਂ ਨੇ ਛੱਤ 'ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਇਟਲੀ ਦੇ ਪ੍ਰਧਾਨ ਮੰਤਰੀ ਜਿਸੈਪ ਕੌਂਟੇ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਇਟਲੀ ਦਾ ਸਭ ਤੋਂ 'ਸਭ ਤੋਂ ਕਾਲਾ ਅਧਿਆਏ' ਹੈ। ਪੜ੍ਹੋ ਪੂਰੀ ਖ਼ਬਰ।

ਕੋਰੋਨਾਵਾਇਰਸ ਕਾਰਨ ਇੰਝ ਬਦਲਿਆ ਹੋਲੀ ਖੇਡਣ ਦਾ ਢੰਗ

ਅੰਮ੍ਰਿਤਸਰ ਦੇ ਸ਼ਿਵਾਲਾ ਭਈਆ ਮੰਦਰ 'ਚ ਖੇਡੀ ਗਈ ਫੁੱਲਾਂ ਦੀ ਹੋਲੀ। ਕੋਰੋਨਾਵਾਇਰਸ ਦੇ ਡਰ ਕਾਰਨ ਰੰਗਾਂ ਤੋਂ ਕੀਤਾ ਗਿਆ ਪਰਹੇਜ਼। ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ 'ਚ ਖੇਡੀ ਗਈ ਰੰਗਾਂ ਦੀ ਹੋਲੀ। ਸ਼ਰਧਾਲੂਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ।

5 ਪੰਜਾਬਣਾਂ ਜਿਨ੍ਹਾਂ ਨੇ ਰੂੜੀਵਾਦੀ ਵਰਜਣਾ ਤੋਂ ਪਾਰ ਜਾ ਕੇ ਉੱਚੀ ਉਡਾਣ ਭਰੀ

20ਵੀਂ ਸਦੀ ਦੇ ਅੰਤ ਤੱਕ ਅਜਿਹੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ ਜਿੱਥੇ ਔਰਤਾਂ ਵਿਸ਼ਵ ਵਿੱਚ ਬਦਲਾਅ ਅਤੇ ਵਿਰੋਧ ਦਾ ਚਿਹਰਾ ਬਣ ਕੇ ਮੂਹਰੇ ਆਈਆਂ ਹਨ।

ਭਾਰਤ ਸਣੇ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਮਨੁੱਖੀ ਹੱਕ-ਹਕੂਕਾਂ ਨੂੰ ਘਾਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤਾਂ ਨੇ ਸੜਕਾਂ 'ਤੇ ਉਤਰ ਕੇ ਇਸ ਦੇ ਵਿਰੋਧ ਕੀਤਾ।ਉਨ੍ਹਾਂ ਨੇ ਨਾ ਸਿਰਫ਼ ਪੁਰਸ਼ਾਂ ਦਾ ਸਾਥ ਦਿੱਤਾ ਸਗੋਂ ਕਈ ਥਾਵਾਂ 'ਤੇ ਅਗਵਾਈ ਵੀ ਕੀਤੀ।

ਕੁਝ ਪੰਜਾਬਣਾਂ ਨੇ ਵੀ ਸਮਾਜ ਦੀਆਂ ਵਰਜਣਾਵਾਂ ਨੂੰ ਉਲਾਂਘ ਕੇ ਇੱਕ ਮਿਸਾਲ ਬਣੀਆਂ। ਪੜ੍ਹੋ ਕੌਣ ਕੌਣ ਹਨ ਇਹ ਪੰਜਾਬਣਾਂ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਬਜ਼ੁਰਗ ਦੌੜਾਕ ਮਾਨ ਕੌਰ ਦੀ ਮੋਦੀ ਨੂੰ ਅਸੀਸ

ਵੀਡੀਓ: ਚੁਣੌਤੀਆਂ ਨੂੰ ਮਾਤ ਦੇ ਕੇ ਕੁਸ਼ਤੀ 'ਚ ਵਾਪਸੀ ਕਰਨ ਵਾਲੀ ਮਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)