ਪੰਜਾਬ ਤੇ ਹਰਿਆਣਾ 'ਚ ਸਿੱਖਿਆ ਦੇ ਪੱਧਰ 'ਚ ਵੱਡਾ ਨਿਘਾਰ, ਪੰਜਾਬ 13ਵੇਂ ਤੇ ਹਰਿਆਣਾ 10 ਵੀਂ ਥਾਂ 'ਤੇ ਡਿੱਗਾ

ਸਾਲ 2018-19 ਵਿਚ ਸਕੂਲੀ ਸਿੱਖਿਆ ਦੇ ਰਾਸ਼ਟਰੀ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ਵਿਚ ਪਿਛਲੇ ਸਾਲ ਨਾਲੋਂ ਪੰਜਾਬ ਅਤੇ ਹਰਿਆਣਾ ਦੋਵੇਂ ਛੇ ਸਥਾਨ ਹੇਠਾਂ ਆ ਗਏ ਹਨ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ, ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਲਗਾਤਾਰ ਦੂਜੇ ਸਾਲ ਅੱਵਲ ਰਿਹਾ।

‘ਦ ਪ੍ਰਿੰਟ’ ਦੀ ਰਿਪਰੋਟ ਮੁਤਾਬ਼ਕ, ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐੱਮਐੱਚਆਰਡੀ) ਦੀ ਸਾਲ 2018-19 ਦੀ ਇੱਕ ਰਿਪੋਰਟ ਵਿਚ ਲਿਖਿਆ ਗਿਾ ਹੈ ਕਿ ਸਿੱਖਿਆ ਦੇ ਮਾਮਲੇ 'ਚ 2017-18 ਵਿੱਚ ਪੰਜਾਬ ਇਸ ਦੌਰਾਨ 7 ਵੇਂ ਸਥਾਨ ਤੋਂ ਹੇਠਾਂ 13 ਵੇਂ ਸਥਾਨ 'ਤੇ ਆ ਗਿਆ ਹੈ ਅਤੇ ਹਰਿਆਣਾ ਚੌਥੇ ਤੋਂ 10 ਵੇਂ ਨੰਬਰ 'ਤੇ ਆ ਗਿਆ ਹੈ।

ਐੱਮਐੱਚਆਰਡੀ ਦਾ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ (ਡੀਓਐੱਸਈਐੱਲ) ਇੱਕ ਪਰਫਾਰਮੈਂਸ ਗਰੇਡਿੰਗ ਇੰਡੈਕਸ (ਪੀਜੀਆਈ) ਦੁਆਰਾ ਸਕੂਲ ਸਿੱਖਿਆ ਦੀ ਗੁਣਵੱਤਾ ਦਾ ਮੁਲਾਂਕਣ ਕਰਦਾ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪੀਜੀਆਈ ਪਹਿਲੀ ਵਾਰ 2017-18 ਲਈ ਸਾਲ 2019 ਵਿੱਚ ਪ੍ਰਕਾਸ਼ਤ ਕੀਤੀ ਗਈ ਸੀ।

ਇਹ ਵੀ ਪੜੋ

ਦਿੱਲੀ ਹਿੰਸਾ: ਹਰ ਪਾਸੇ ਚੀਕਾਂ ਦਾ ਮੱਚਿਆ ਸੀ ਕੋਹਰਾਮ

ਬੁੱਧਵਾਰ ਦਾ ਦਿਨ, ਦੁਪਹਿਰ ਦੇ 12 ਵਜੇ ਉੱਤਰੀ-ਪੂਰਬੀ ਦਿੱਲੀ 'ਚ ਭੜਕੀ ਹਿੰਸਾ ਦੇ ਤੀਜੇ ਦਿਨ ਬ੍ਰਿਜਪੁਰੀ ਇਲਾਕੇ 'ਚ ਇਕ ਅਜੀਬ ਤਰ੍ਹਾਂ ਦੀ ਚੁੱਪੀ ਨੇ ਘੇਰਾ ਪਾਇਆ ਹੋਇਆ ਹੈ। ਦੂਰ-ਦੂਰ ਤੱਕ ਪੁਲਿਸ ਦੀਆਂ ਗਸ਼ਤ ਕਰਦੀਆਂ ਗੱਡੀਆਂ ਦੀ ਆਵਾਜ਼ ਹੀ ਕੰਨ੍ਹਾਂ 'ਚ ਸੁਣਾਈ ਪੈਂਦੀ ਹੈ।ਗਲੀਆਂ 'ਚ ਪਿਆ ਸਾਮਾਨ ਮਲਬੇ 'ਚ ਤਬਦੀਲ ਹੋ ਗਿਆ ਹੈ।

ਤੰਗ ਗਲੀਆਂ ਦੇ ਮੁਹਰੇ ਕੁੱਝ ਨੌਜਵਾਨ ਅਤੇ ਅੱਧਖੜ ਉਮਰ ਦੇ ਆਦਮੀ ਬੈਠੇ ਹੋਏ ਹਨ, ਜੋ ਕਿ ਉਜਾੜ ਪਈ ਸੜਕ 'ਤੇ ਜਾਂਦੀ ਇੱਕ ਕੁੜੀ ਨੂੰ ਸਵਾਲਿਆ ਨਜ਼ਰ ਨਾਲ ਵੇਖ ਰਹੇ ਹਨ।

ਪੁਲਿਸ ਦੀ ਇੰਨੀ ਚੌਕਸ ਤੈਨਾਤੀ ਵੇਖ ਕੇ ਲੱਗਦਾ ਹੈ ਕਿ ਜੇਕਰ ਦੋ ਦਿਨ ਪਹਿਲਾਂ ਪੁਲਿਸ ਵੱਲੋਂ ਅਜਿਹੀ ਸਖ਼ਤੀ ਵਰਤੀ ਗਈ ਹੁੰਦੀ ਤਾਂ ਸ਼ਾਇਦ ਹਾਲਾਤ ਕੁਝ ਹੋਰ ਹੀ ਹੁੰਦੇ।

ਇਸ ਚੁੱਪੀ ਨੂੰ ਚੀਰਦੀ ਹੋਈ ਇੱਕ ਆਵਾਜ਼ ਮੇਰੇ ਕੰਨੀ ਪਈ ਅਤੇ ਮੈਂ ਇਸ ਚੀਕ ਦੇ ਸੁਰ ਵੱਲ ਵੱਧਣਾ ਸ਼ੁਰੂ ਕੀਤਾ। ਇਹ ਰਾਹ ਤੰਗ ਗਲੀਆਂ ਵੱਲ ਜਾ ਰਿਹਾ ਸੀ।

ਜਿੱਥੇ ਕੁੱਝ ਦੂਰੀ 'ਤੇ ਪੁਲਿਸ ਵੀ ਖੜ੍ਹੀ ਸੀ। ਗਲੀਆਂ 'ਚ ਹਿੰਸਾ ਦੇ ਕਾਰਨ ਛਾਈ ਚੁੱਪੀ ਬੀਤੀ ਰਾਤ ਦੀਆਂ ਚੀਕਾਂ ਨੂੰ ਆਪਣੀ ਗਲਵਕੜੀ 'ਚ ਸਮਾਈ ਹੋਈ ਸੀ।

ਮੈਂ ਚਲਦੇ ਹੋਏ ਬ੍ਰਿਜਪੁਰੀ ਇਲਾਕੇ ਦੀ ਗਲੀ ਨੰਬਰ ਪੰਜ 'ਚ ਪਹੁੰਚੀ, ਜਿੱਥੇ ਕੁਮੁੰਦੀ ਨਾਂਅ ਦੀ ਮਹਿਲਾ ਦੇ ਪੁੱਤਰ ਨੂੰ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਹਿੰਸਕ ਭੀੜ ਚੁੱਕ ਕੇ ਲੈ ਗਈ।

22 ਸਾਲਾ ਮਹਿਤਾਬ ਮਾਨਸਿਕ ਤੌਰ 'ਤੇ ਬਿਮਾਰ ਸੀ। ਮੰਗਲਵਾਰ ਦੀ ਸ਼ਾਮ ਉਹ 3-4 ਵਜੇ ਦੇ ਕਰੀਬ ਘਰੋਂ ਦੁੱਧ ਲੈਣ ਲਈ ਨਿਕਲਿਆ ਪਰ ਵਾਪਸ ਘਰ ਨਾ ਪਰਤਿਆ।

ਮਹਿਤਾਬ ਦੀ ਭਾਬੀ ਯਾਸਮੀਨ ਨੂੰ ਗੁਰੂ ਤੇਗ ਬਹਾਦੁਰ ਹਸਪਤਾਲ 'ਚੋਂ ਅੱਜ ਵੀ ਮਹਿਤਾਬ ਦੀ ਮ੍ਰਿਤਕ ਦੇਹ ਹਾਸਲ ਨਾ ਹੋਈ।

ਦਿੱਲੀ ਹਿੰਸਾ: ਲੰਗਰ ਲਾਉਣ ਸਣੇ ਉਹ 5 ਮੌਕੇ ਜਦੋਂ ਲੋਕਾਂ ਨੇ ਦਿੱਤੀ ਇਨਸਾਨੀਅਤ ਦੀ ਮਿਸਾਲ

ਉੱਤਰੀ-ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਵਿੱਚ ਘੱਟੋ-ਘੱਟ 40 ਜਾਨਾਂ ਗਈਆਂ ਹਨ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ। ਜਦੋਂ ਇੱਕ ਦੂਜੇ ਦੀ ਖੂਨ ਦੀ ਪਿਆਸੀ ਭੀੜ ਭੜਕੀ ਹੋਈ ਸੀ ਤਾਂ ਕਈ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜਾਤ-ਧਰਮ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕੀਤੀ।

ਉਨ੍ਹਾਂ ਵਿੱਚੋਂ ਅਸੀਂ ਪੰਜ ਅਜਿਹੇ ਮੌਕਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਅਮਨ ਅਤੇ ਭਾਈਚਾਰੇ ਦਾ ਪੈਗਾਮ ਦਿੱਤਾ ਹੈ।

1. ਲੋੜਵੰਦਾਂ ਲਈ ਲੰਗਰ

ਦਿੱਲੀ 'ਚ ਭੜਕੀ ਹਿੰਸਾ ਤੋਂ ਬਾਅਦ ਬੇਘਰ ਤੇ ਬੇਸਹਾਰਾ ਹੋਏ ਲੋਕਾਂ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਾਇਆ ਗਿਆ।

ਕਮੇਟੀ ਵੱਲੋਂ ਸ਼ਿਵ ਵਿਹਾਰ ਸਣੇ ਕਈ ਪ੍ਰਭਾਵਿਤ ਇਲਾਕਿਆਂ ਵਿੱਚ ਅਜਿਹੇ ਲੰਗਰ ਲਾਏ ਗਏ।

ਹਿੰਸਾ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਖਾਣਾ ਮਿਲਿਆ ਤਾਂ ਉਹ ਕਾਫ਼ੀ ਸੰਤੁਸ਼ਟ ਨਜ਼ਰ ਆਏ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਬਾਅਦ ਖਾਣਾ ਨਸੀਬ ਹੋਇਆ।

ਪੰਜਾਬ 'ਚ ਨਿੱਜੀ ਮੰਡੀਆਂ ਦਾ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਵਿਰੋਧ ਕਿਉਂ, ਸਮਝੋ ਪੂਰਾ ਮਸਲਾ

ਪੰਜਾਬ ਵਿੱਚ ਸਰਕਾਰੀ ਮੰਡੀਆਂ ਦੇ ਨਾਲ ਨਾਲ ਨਿੱਜੀ ਕੰਪਨੀਆਂ ਵੀ ਕਿਸਾਨਾਂ ਤੋਂ ਫਸਲਾਂ ਖਰੀਦਣਗੀਆਂ।

ਸਰਕਾਰ ਨੇ ਨਿੱਜੀ ਮੰਡੀਆਂ ਸਥਾਪਤ ਕਰਨ ਦੀ ਖੁੱਲ ਦੇ ਦਿੱਤੀ ਹੈ ਬਕਾਇਦਾ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।

ਸਰਕਾਰ ਦੇ ਇਸ ਕਦਮ ਦਾ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਏ ਵਿਰੋਧ ਕਰ ਰਹੇ ਹਨ।

ਪ੍ਰਾਈਵੇਟ ਮੰਡੀਆਂ ਕਿਵੇਂ ਕੰਮ ਕਰਨਗੀਆਂ

ਪੰਜਾਬ ਵਿੱਚ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ ਘੱਟੋ ਘੱਟ ਸਮਰਥਨ ਮੁੱਲ (MSP) ਦੇ ਆਧਾਰ ਉੱਤੇ ਸੂਬੇ 'ਚ ਕਣਕ ਅਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਕੇਂਦਰੀ ਅਤੇ ਸੂਬੇ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੀਤਾ ਜਾਂਦੀ ਹੈ।

ਖ਼ਰੀਦ ਦਾ ਪ੍ਰਬੰਧ ਪੰਜਾਬ ਮੰਡੀਕਰਨ ਬੋਰਡ ਵੱਲੋਂ ਕੀਤਾ ਜਾਂਦਾ ਹੈ। ਮੰਡੀ ਬੋਰਡ ਵੱਲੋਂ ਵੱਖ ਥਾਵਾਂ ਉੱਤੇ ਮੰਡੀਆਂ ਸਥਾਪਤ ਕੀਤੀਆਂ ਗਈਆਂ ਹਨ ਜਿੱਥੇ ਕਿਸਾਨ ਆਪਣੀ ਫ਼ਸਲ ਵੇਚਣ ਲਈ ਲੈ ਕੇ ਆਉਂਦੇ ਹਨ ਜਿੱਥੇ ਆੜ੍ਹਤੀ ਫ਼ਸਲ ਦੀ ਬੋਲੀ ਕਰਵਾ ਕੇ ਉਸ ਨੂੰ ਖ਼ਰੀਦ ਏਜੰਸੀਆਂ ਦੇ ਹਵਾਲੇ ਕਰ ਦਿੰਦਾ ਹੈ।

ਅਮਰੀਕਾ-ਤਾਲਿਬਾਨ 'ਚ 18 ਸਾਲ ਦੀ ਜੰਗ ਖ਼ਤਮ ਕਰਨ ਲਈ ਸਮਝੌਤਾ

ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ ਆਉਂਦੇ 14 ਮਹੀਨਿਆਂ ਵਿੱਚ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਫ਼ੌਜਾਂ ਕੱਢ ਲੈਣਗੇ। ਬਸ਼ਰਤੇ ਤਾਲਿਬਾਨ ਹੋਣ ਜਾ ਰਹੇ ਸਮਝੌਤ ਦੇ ਵਾਅਦਿਆਂ ਨੂੰ ਪੂਰਾ ਕਰੇ।

ਇਹ ਐਲਾਨ ਅਮਰੀਕਾ-ਅਫ਼ਗਾਨਿਸਤਾਨ ਵੱਲੋਂ ਸਾਂਝੇ ਐਲਾਨਨਾਮੇ ਵਿੱਚ ਕੀਤਾ ਗਿਆ।

ਇਸ ਸਮਝੌਤੇ 'ਤੇ ਦੋਹਾਂ ਧਿਰਾਂ ਵੱਲੋਂ ਐਤਵਾਰ ਨੂੰ ਸਹੀ ਪਾਈ ਜਾਣੀ ਹੈ। ਇਸ ਸਮਝੌਤੇ ਨੂੰ 18 ਸਾਲ ਦੇ ਲਗਾਤਾਰ ਹਿੰਸਕ ਤਣਾਅ ਤੋਂ ਮਗਰੋਂ ਅਫ਼ਗਾਨਿਸਤਾਨ ਵਿੱਚ ਅਮਨ ਬਹਾਲ ਕਰਨ ਦੀ ਚਾਰਾਜੋਈ ਵਜੋਂ ਦੇਖਿਆ ਜਾ ਰਿਹਾ ਹੈ।

ਅਮਰੀਕਾ ਤੇ ਅਫ਼ਗਾਨਿਸਤਾਨ ਸਰਕਾਰਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ, "ਮਿੱਤਰ ਦੇਸ਼ ਇਸ ਐਲਾਨ ਅਤੇ ਅਮਰੀਕਾ-ਅਫ਼ਗਾਨ ਸਮਝੌਤੇ ਦੇ 14 ਮਹੀਨਿਆਂ ਦੇ ਅੰਦਰ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਰਹਿੰਦੀਆਂ ਫ਼ੌਜਾਂ ਪੂਰੀ ਤਰ੍ਹਾਂ ਕੱਢ ਲੈਣਗੇ।...ਬਸ਼ਰਤੇ ਤਾਲਿਬਾਨ ਆਪਣੇ ਵਾਅਦਿਆਂ ਨੂੰ ਪੂਰਾ ਕਰੇ।"

ਅਮਰੀਕਾ ਨੇ ਸੰਤਬਰ 2001 ਵਿੱਚ ਟਵਿਨ ਟਾਵਰ ਤੇ ਹੋਏ ਹਮਲੇ ਤੋਂ ਕੁਝ ਹਫ਼ਤਿਆਂ ਦੇ ਅੰਦਰ ਹੀ ਅਫ਼ਗਾਨਿਸਤਾਨ 'ਤੇ ਹਮਲਾ ਕਰ ਦਿੱਤਾ ਸੀ। ਟਵਿਨ ਟਾਵਰ ਤੇ ਹਮਲਾ ਅਲ-ਕਾਇਦਾ ਦੇ ਅਫ਼ਗਾਨਿਸਤਾਨੀ ਟਿਕਾਣੇ ਤੋਂ ਕੀਤਾ ਗਿਆ ਸੀ।

ਉਸ ਤੋਂ ਬਾਅਦ ਉੱਥੇ ਅਮਰੀਕਾ ਦੇ 2,400 ਫ਼ੌਜੀ ਮਾਰੇ ਜਾ ਚੁੱਕੇ ਹਨ। 1,200 ਜਵਾਨ ਹਾਲੇ ਵੀ ਅਫ਼ਗਾਨਿਸਤਾਨ ਵਿੱਚ ਤਾਇਆਨਤ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਤਣਾਅ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੋਇਆ ਹੈ।

ਇਹ ਵੀ ਪੜੋ

ਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)