Delhi Violence: ਜਾਫ਼ਰਾਬਾਦ, ਮੌਜਪੁਰ ਤੋਂ ਭਜਨਪੁਰਾ ਤੱਕ ਅੱਗ ਫੈਲਣ ਦੀ ਪੂਰੀ ਕਹਾਣੀ

ਦਿੱਲੀ ਹਿੰਸਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, 23 ਫ਼ਰਵਰੀ ਦੀ ਦੁਪਹਿਰ ਨੂੰ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਬੈਠੀਆਂ ਮਹਿਲਾਵਾਂ

22 ਫਰਵਰੀ, ਦਿਨ ਸ਼ਨੀਵਾਰ

ਸ਼ਨੀਵਾਰ ਦੀ ਰਾਤ ਨੂੰ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਕੁਝ ਔਰਤਾਂ ਦੇ ਧਰਨੇ 'ਤੇ ਬੈਠਣ ਦੀਆਂ ਖਬਰਾਂ ਆਈਆਂ।

News image

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਬਹੁਤ ਸਾਰੀਆਂ ਵਿਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਟੇਜ ਨੂੰ ਵਿੱਚ ਸੜਕ 'ਤੇ ਲਗਾਇਆ ਜਾ ਰਿਹਾ ਸੀ। ਇਹ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੇ ਲੋਕਾਂ ਦੀ ਭੀੜ ਸੀ।

ਸੜਕਾਂ 'ਤੇ ਇਹ ਭੀੜ ਉਸ ਸਮੇਂ ਆ ਰਹੀ ਸੀ ਜਦੋਂ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ 23 ਫਰਵਰੀ ਨੂੰ ਭਾਰਤ ਬੰਦ ਸੱਦਿਆ ਸੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

22 ਫਰਵਰੀ ਦੀ ਰਾਤ ਨੂੰ ਕਈ ਥਾਵਾਂ 'ਤੇ ਨਾਗਰਿਕਤਾ ਕਾਨੂੰਨ ਵਿਰੁੱਧ ਲੋਕਾਂ ਦੇ ਲਾਮਬੰਦ ਹੋਣ ਦੀਆਂ ਖਬਰਾਂ ਆਈਆਂ ਸਨ।

ਇਹ ਸਾਰਾ ਇਕੱਠ ਦਿੱਲੀ ਦੇ ਯਮੁਨਾਪਾਰ ਇਲਾਕੇ ਵਿੱਚ ਹੋ ਰਿਹਾ ਸੀ। ਲਗਭਗ ਪੰਜ ਕਿਲੋਮੀਟਰ ਵਿੱਚ ਫੈਲੇ ਇਸ ਖੇਤਰ ਨੂੰ ਤੁਸੀਂ ਕੁਝ ਇਸ ਤਰ੍ਹਾਂ ਸਮਝ ਸਕਦੇ ਹੋ।

ਦਿੱਲੀ ਦੇ ਕਸ਼ਮੀਰੀ ਗੇਟ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਸੀਲਮਪੁਰ ਹੈ। ਇਸ ਦੇ ਨਾਲ ਲੱਗਿਆ ਹੈ ਜਾਫ਼ਰਾਬਾਦ।

ਫਿਰ ਆਉਂਦਾ ਹੈ ਮੌਜਪੁਰ, ਜਿਸ ਦੇ ਬਗਲ 'ਚ ਹੈ ਬਾਬਰਪੁਰ। ਉਸੇ ਸੜਕ ਤੋਂ ਅੱਗੇ ਵਧਦਿਆਂ ਆਉਂਦਾ ਹੈ ਯਮੁਨਾ ਵਿਹਾਰ ਅਤੇ ਸੱਜੇ ਪਾਸੇ ਆਉਂਦਾ ਹੈ ਗੋਕਲਪੁਰੀ ਤੇ ਖੱਬੇ ਪਾਸੇ ਤਕਰੀਬਨ ਦੋ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਭਜਨਪੁਰਾ ਆਉਂਦਾ ਹੈ। ਇਹ ਸਾਰੇ ਖੇਤਰ ਮਿਸ਼ਰਤ ਆਬਾਦੀ ਵਾਲੇ ਹਨ। ਇਥੇ ਹਿੰਦੂ, ਮੁਸਲਮਾਨ ਅਤੇ ਸਿੱਖ ਰਹਿੰਦੇ ਹਨ।

ਇਹ ਵੀ ਪੜੋ

22 ਫਰਵਰੀ ਨੂੰ ਜਦੋਂ ਲੋਕ ਇਨ੍ਹਾਂ ਖੇਤਰਾਂ ਵਿੱਚ ਸੜਕ 'ਤੇ ਬਾਹਰ ਆਏ, ਤਾਂ ਸੜਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਹੋਣੀਆਂ ਸ਼ੁਰੂ ਹੋ ਗਈਆਂ। ਆਵਾਜਾਈ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਈ।

ਦਿੱਲੀ ਹਿੰਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦਿੱਲੀ ਹਿੰਸਾ ਦੀਆਂ ਤਸਵੀਰਾਂ

23 ਫਰਵਰੀ, ਦਿਨ ਐਤਵਾਰ

ਐਤਵਾਰ ਸਵੇਰ ਤੋਂ ਹੀ ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਅਤੇ ਆਮ ਲੋਕਾਂ ਵਲੋਂ ਰਸਤਾ ਬੰਦ ਕਰਨ ਉੱਤੇ ਪ੍ਰਤੀਕਰਮ ਅਤੇ ਇਤਰਾਜ਼ ਜ਼ਾਹਰ ਕੀਤੇ ਜਾਣ ਲੱਗੇ।

ਇਨ੍ਹਾਂ ਲੋਕਾਂ ਦਾ ਕਹਿਣਾ ਸੀ, "ਅਸੀਂ ਦਿੱਲੀ ਵਿਚ ਇਕ ਹੋਰ ਸ਼ਾਹੀਨ ਬਾਗ ਨਹੀਂ ਬਣਾਉਣ ਦੇਵਾਂਗੇ। ਬੱਚਿਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹਨ, ਦਿੱਕਤਾਂ ਹੋ ਰਹੀਆਂ ਹਨ।"

ਹਾਲਾਂਕਿ, ਜਾਫ਼ਰਾਬਾਦ ਦੇ ਵਿਰੋਧ ਪ੍ਰਦਰਸ਼ਨ ਵਿੱਚ ਬੈਠੀ ਔਰਤਾਂ ਨੇ ਇਕ ਵੱਖਰੀ ਰਾਏ ਰੱਖੀ।

ਇਨ੍ਹਾਂ ਔਰਤਾਂ ਨੇ ਫੇਸਬੁੱਕ ਲਾਈਵ ਵਿੱਚ ਬੀਬੀਸੀ ਦੀ ਪੱਤਰਕਾਰ ਭੂਮਿਕਾ ਰਾਏ ਨੂੰ ਕਿਹਾ, "ਅਸੀਂ 45 ਦਿਨਾਂ ਤੋਂ ਕੁਝ ਕੁ ਕਿਲੋਮੀਟਰ ਪਹਿਲਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ।"

"ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਨੂੰ ਮਿਲਣ ਨਹੀਂ ਆਇਆ। ਜਦ ਤੱਕ ਅਸੀਂ ਸਰਕਾਰ 'ਤੇ ਦਬਾਅ ਨਹੀਂ ਬਣਾਉਂਦੇ, ਸਰਕਾਰ 'ਤੇ ਕੋਈ ਦਬਾਅ ਨਹੀਂ ਹੋਵੇਗਾ। ਇਸ ਲਈ ਅਸੀਂ ਸੜਕਾਂ 'ਤੇ ਉਤਰ ਆਏ ਹਾਂ।"

ਦਿੱਲੀ ਪੁਲਿਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਕਈ ਜਗ੍ਹਾਂ ’ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ

ਜਦੋਂ ਇਹ ਸਭ ਐਤਵਾਰ ਦੁਪਹਿਰ ਜਾਫ਼ਰਾਬਾਦ ਵਿੱਚ ਹੋ ਰਿਹਾ ਸੀ, ਤਦ ਜਾਫ਼ਰਾਬਾਦ ਦੇ ਨਾਲ ਲੱਗਦੇ ਮੌਜਪੁਰ ਵਿੱਚ ਸੀਏਏ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਦੀਆਂ ਖ਼ਬਰਾਂ ਆਈਆਂ।

ਮੌਜਪੁਰ ਪਹੁੰਚਣ ਵਾਲਿਆਂ ਵਿੱਚ ਦਿੱਲੀ ਦੇ ਭਾਜਪਾ ਨੇਤਾ ਕਪਿਲ ਮਿਸ਼ਰਾ ਵੀ ਸ਼ਾਮਲ ਸਨ।

ਕੁਝ ਸਮੇਂ ਬਾਅਦ ਕਪਿਲ ਮਿਸ਼ਰਾ ਨੇ ਇੱਕ ਵੀਡੀਓ ਟਵੀਟ ਕੀਤਾ। ਇਸ ਵੀਡੀਓ ਵਿੱਚ ਕਪਿਲ ਪੁਲਿਸ ਅਤੇ ਆਮ ਲੋਕਾਂ ਦੇ ਨਾਲ ਖੜੇ ਸਨ।

ਕਪਿਲ ਨੇ ਵੀਡੀਓ ਵਿੱਚ ਕਿਹਾ, "ਉਹ ਇਹੀ ਚਾਹੁੰਦੇ ਹਨ ਕਿ ਦਿੱਲੀ ਵਿੱਚ ਅੱਗ ਲੱਗੀ ਰਹੇ। ਇਸ ਲਈ ਉਨ੍ਹਾਂ ਨੇ ਇਹ ਰਸਤੇ ਬੰਦ ਕਰ ਦਿੱਤੇ ਹਨ। ਉਹ ਦੰਗੇ ਵਰਗਾ ਮਾਹੌਲ ਪੈਦਾ ਕਰ ਰਹੇ ਹਨ। ਸਾਡੇ ਵੱਲੋਂ ਇੱਕ ਵੀ ਪੱਥਰ ਨਹੀਂ ਕੱਢਿਆ ਗਿਆ ਸੀ।"

"ਡੀਸੀਪੀ ਸਾਹਿਬ ਸਾਡੇ ਸਾਹਮਣੇ ਖੜੇ ਹਨ। ਮੈਂ ਤੁਹਾਡੇ ਸਾਰਿਆਂ ਨੂੰ ਇਹ ਕਹਿ ਰਿਹਾ ਹਾਂ ਕਿ ਅਸੀਂ ਟਰੰਪ ਦੇ ਜਾਣ ਤੱਕ ਤਾਂ ਜਾ ਰਹੇ ਹਾਂ। ਪਰ ਉਸ ਤੋਂ ਬਾਅਦ ਰਸਤਾ ਸਾਫ ਨਾ ਹੋਇਆ ਤਾਂ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ। ਠੀਕ ਹੈ? ਟਰੰਪ ਦੇ ਜਾਣ ਤੱਕ ਚਾਂਦ ਬਾਗ ਅਤੇ ਜਾਫ਼ਰਾਬਾਦ ਨੂੰ ਖਾਲੀ ਕਰਵਾ ਦਵੋ, ਤੁਹਾਨੂੰ ਅਜਿਹਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਨੂੰ ਵਾਪਸ ਆਉਣਾ ਪਏਗਾ। ਭਾਰਤ ਮਾਤਾ ਕੀ ਜੈ ਵੰਦੇ ਮਾਤਰਮ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਐਤਵਾਰ ਸ਼ਾਮ ਤੱਕ ਕੁਝ ਥਾਵਾਂ 'ਤੇ ਪੱਥਰਬਾਜ਼ੀ ਦੀਆਂ ਖਬਰਾਂ ਮਿਲੀਆਂ ਸਨ। ਦੋਨਾਂ ਪਾਸਿਆਂ ਤੋਂ ਨਾਅਰਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣੀਆਂ ਸ਼ੁਰੂ ਹੋ ਗਈਆਂ।

ਐਤਵਾਰ ਰਾਤ ਨੂੰ ਯਮੁਨਾਪਾਰ ਖੇਤਰ ਵਿੱਚ ਟਰੈਕਟਰਾਂ ਵੱਲੋਂ ਲਿਆਂਦੇ ਜਾ ਰਹੇ ਪੱਥਰਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਪੱਥਰ ਕਿਉਂ ਇਕੱਠੇ ਕੀਤੇ ਜਾ ਰਹੇ ਸਨ।

ਦਿੱਲੀ ਹਿੰਸਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਐਤਵਾਰ ਸ਼ਾਮ ਤੱਕ ਕੁਝ ਥਾਵਾਂ 'ਤੇ ਪੱਥਰਬਾਜ਼ੀ ਦੀਆਂ ਖਬਰਾਂ ਮਿਲੀਆਂ ਸਨ

24 ਫਰਵਰੀ, ਦਿਨ ਸੋਮਵਾਰ

ਸੋਮਵਾਰ ਸਵੇਰੇ ਇੱਕ ਪਾਸੇ, ਯੂਐਸ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਹਿਮਦਾਬਾਦ ਪਹੁੰਚਣ ਜਾ ਰਹੇ ਸਨ। ਬੱਸ ਉਦੋਂ ਹੀ ਦਿੱਲੀ ਦੇ ਇਨ੍ਹਾਂ ਇਲਾਕਿਆਂ ਤੋਂ ਹਿੰਸਕ ਝੜਪਾਂ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।

ਦਿੱਲੀ ਹਿੰਸਾ
ਤਸਵੀਰ ਕੈਪਸ਼ਨ, ਭਜਨਪੁਰਾ ਥਾਣੇ ਦੇ ਨੇੜੇ ਮਜ਼ਾਰ ਸੜਨ ਤੋਂ ਬਾਅਦ

ਇਹ ਝੜਪ ਮੌਜਪੁਰ ਤੋਂ ਭਜਨਪੁਰਾ ਦੇ ਚਾਂਦਬਾਗ ਖੇਤਰ ਤੱਕ ਚੱਲ ਰਹੀ ਸੀ। ਦਿੱਲੀ ਦੇ ਭਜਨਪੁਰਾ ਖੇਤਰ ਵਿੱਚ ਸੋਮਵਾਰ ਸਵੇਰੇ ਕਰੀਬ 11 ਵਜੇ ਬਦਮਾਸ਼ਾਂ ਨੇ ਪੈਟਰੋਲ ਪੰਪ ਨੇੜੇ ਖੜ੍ਹੇ ਵਾਹਨਾਂ ਨੂੰ ਅੱਗ ਲਾ ਦਿੱਤੀ।

ਹੁਣ ਹਿੰਸਾ ਦੀ ਅੱਗ ਜਾਫ਼ਰਾਬਾਦ ਤੋਂ ਭਜਨਪੁਰਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਫੈਲ ਗਈ ਸੀ। ਭਜਨਪੁਰਾ ਚੌਕ ਵਿਖੇ ਮਕਬਰੇ ਅਤੇ ਦੁਕਾਨਾਂ ਨੂੰ ਅੱਗ ਲੱਗਾਈ ਗਈ।

ਦਿੱਲੀ ਹਿੰਸਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਿੰਸਾ ਦੀ ਅੱਗ ਜਾਫ਼ਰਾਬਾਦ ਤੋਂ ਭਜਨਪੁਰਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਫੈਲ ਗਈ ਸੀ।

ਮੌਜਪੁਰ ਵਿੱਚ ਵੀ ਹਵਾ ਵਿੱਚ ਪਿਸਤੌਲ ਲਹਿਰਾਉਂਦੇ ਇੱਕ ਨੌਜਵਾਨ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਧਰਨੇ ਤੇ ਬੈਠੇ ਮੁਜ਼ਾਹਰਾਕਾਰੀਆਂ ਵਾਲੀ ਸੜਕ 'ਤੇ ਆਉਂਦਾ ਵੇਖਿਆ ਗਿਆ।

ਦਿੱਲੀ ਹਿੰਸਾ

ਤਸਵੀਰ ਸਰੋਤ, Pti

ਤਸਵੀਰ ਕੈਪਸ਼ਨ, ਪੁਲਿਸ ਵੱਲੋਂ ਇਸ ਵਿਅਕਤੀ ਦੀ ਪਛਾਣ ਅਜੇ ਤੱਕ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਈ ਹੈ

ਪੁਲਿਸ ਵੱਲੋਂ ਇਸ ਵਿਅਕਤੀ ਦੀ ਪਛਾਣ ਅਜੇ ਤੱਕ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਈ ਹੈ।

ਸੋਮਵਾਰ ਦੁਪਹਿਰ ਨੂੰ ਖ਼ਬਰ ਮਿਲੀ ਕਿ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਰਤਨ ਲਾਲ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।

ਦਿੱਲੀ ਹਿੰਸਾ
ਤਸਵੀਰ ਕੈਪਸ਼ਨ, ਮਾਰੇ ਗਏ ਪੁਲਿਸ ਕਰਮੀ ਰਤਨ ਲਾਲ ਦੀ ਤਸਵੀਰ

ਜਦੋਂ ਇਹ ਸਭ ਹੋ ਰਿਹਾ ਸੀ, ਤਾਂ ਨੇਤਾਵਾਂ ਵੱਲੋਂ ਪ੍ਰਤੀਕਰਮ ਵੀ ਆ ਰਹੇ ਸਨ।

ਸ਼ਾਂਤੀ ਦੀ ਅਪੀਲ ਕਰਦਿਆਂ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਟਵੀਟ ਕੀਤਾ, "ਹਿੰਸਾ ਕਿਸੇ ਵਿਵਾਦ ਦਾ ਹੱਲ ਨਹੀਂ ਹੈ। ਸਾਰਿਆਂ ਲਈ ਚੰਗਾ ਹੈ ਕਿ ਉਹ ਦਿੱਲੀ ਦਾ ਭਾਈਚਾਰਾ ਬਣਾਈ ਰੱਖਣ। ਭਾਵੇਂ ਉਹ ਸੀਏਏ ਪੱਖੀ ਹੋਵੇ ਜਾਂ ਸੀਏਏ ਵਿਰੋਧੀ ਜਾਂ ਕੁਝ ਵੀ ਹੋਵੇ, ਹਿੰਸਾ ਤੁਰੰਤ ਬੰਦ ਹੋਣੀ ਚਾਹੀਦੀ ਹੈ। ''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਦੁਪਹਿਰ ਤਿੰਨ ਵਜੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਹਿੰਸਾ ਦੀਆਂ ਘਟਨਾਵਾਂ' ਤੇ ਦੁੱਖ ਜ਼ਾਹਰ ਕੀਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਵੀ ਟਵੀਟ ਕੀਤਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ।

ਅਰਵਿੰਦ ਕੇਜਰੀਵਾਲ ਨੂੰ ਵੀ ਸਿਰਫ਼ ਟਵਿੱਟਰ 'ਤੇ ਸਰਗਰਮ ਰਹਿਣ ਅਤੇ ਸੜਕ 'ਤੇ ਲੋਕਾਂ ਦੀ ਮਦਦ ਲਈ ਬਾਹਰ ਨਾ ਨਿਕਲਣ ਕਾਰਨ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

ਸੋਮਵਾਰ ਸ਼ਾਮ ਤੱਕ, ਜ਼ਖਮੀਆਂ ਦੀ ਗਿਣਤੀ ਵੱਧ ਗਈ ਅਤੇ ਰਾਤ ਤੱਕ ਚਾਰ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ।

ਦਿੱਲੀ ਹਿੰਸਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਦਿੱਲੀ ਦਾ ਭਜਨਪੁਰਾ ਇਲਾਕਾ

ਸੋਮਵਾਰ ਦੁਪਹਿਰ ਨੂੰ ਫੋਟੋ ਏਜੰਸੀਆਂ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਸ਼ਾਮ ਤੱਕ ਜਾਰੀ ਹੋਣੀਆਂ ਸ਼ੁਰੂ ਹੋ ਗਈਆਂ। ਵਾਹਨਾਂ ਤੇ ਦੁਕਾਨਾਂ ਨੂੰ ਅੱਗ ਲਗਾਈ ਗਈ ਅਤੇ ਪੱਥਰਾਂ ਨਾਲ ਭਰੀਆਂ ਗਲੀਆਂ ਸਭ ਨੂੰ ਹੈਰਾਨ ਕਰ ਰਹੀਆਂ ਸਨ।

ਇਨ੍ਹਾਂ ਦੋਵਾਂ ਦਿਨਾਂ ਵਿੱਚ, ਪੁਲਿਸ ਨੇ ਕੁਝ ਥਾਵਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਦੀ ਖ਼ਬਰ ਵੀ ਆਈ।

ਦਿੱਲੀ ਹਿੰਸਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੁਲਿਸ ਨੇ ਕੁਝ ਥਾਵਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਦੀ ਖ਼ਬਰ ਵੀ ਆਈ

24 ਫਰਵਰੀ ਦੀ ਰਾਤ

ਕਰਦਮਪੁਰੀ, ਗੋਕਲਪੁਰੀ ਅਤੇ ਬ੍ਰਹਮਾਪੁਰੀ ਇਲਾਕਿਆਂ ਵਿਚ ਲੋਕਾਂ ਦੀ ਭੀੜ ਸਾਰੀ ਰਾਤ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ 'ਤੇ ਘੁੰਮਦੀ ਰਹੀ।

ਵਾਇਰਲ ਵੀਡੀਓ ਵਿੱਚ ਇਹ ਭੀੜ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਰਹੀ ਸੀ ਅਤੇ 'ਨਾਰਾ-ਏ-ਤਕਬੀਰ' ਅਤੇ 'ਅੱਲ੍ਹਾ-ਹੂ-ਅਕਬਰ' ਦੇ ਨਾਅਰੇ ਵੀ ਲੱਗ ਰਹੇ ਸਨ।

ਗੋਕਲਪੁਰੀ ਵਿੱਚ ਟਾਇਰ ਮਾਰਕੀਟ ਦੀਆਂ ਕਈ ਦੁਕਾਨਾਂ ਨੂੰ ਅੱਗ ਲੱਗਾਈ ਗਈ। ਕੁਝ ਇਲਾਕਿਆਂ ਦੀਆਂ ਸੜਕਾਂ 'ਤੇ ਸੜ ਰਹੇ ਵਾਹਨ ਸਾਫ਼ ਦਿਖਾਈ ਦੇ ਰਹੇ ਸਨ। ਜਾਫ਼ਰਾਬਾਦ ਦੇ ਨਾਲ ਲੱਗਦੇ ਬ੍ਰਹਮਾਪੁਰੀ ਵਿੱਚ ਵੀ ਬਿਜਲੀ ਕੱਟ ਦਿੱਤੀ ਗਈ।

ਬਾਬਰਪੁਰ ਤੋਂ ਵਿਧਾਇਕ ਗੋਪਾਲ ਰਾਏ ਨੇ ਟਵੀਟ ਕੀਤਾ, "ਬਾਬਰਪੁਰ ਵਿੱਚ ਦਹਿਸ਼ਤ ਵਾਲਾ ਮਾਹੌਲ ਹੈ। ਦੰਗਾਈਂ ਘੁੰਮ ਰਹੇ ਹਨ ਅਤੇ ਅੱਗ ਲਾ ਰਹੇ ਹਨ ਪਰ ਪੁਲਿਸ ਫੋਰਸ ਮੌਜੂਦ ਨਹੀਂ ਹੈ। ਮੈਂ ਲਗਾਤਾਰ ਦਿੱਲੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕਮਿਸ਼ਨਰ ਫੋਨ ਚੁੱਕਣ ਲਈ ਤਿਆਰ ਨਹੀਂ ਹੈ। ਮੈਂ ਉਪ ਰਾਜਪਾਲ ਅਨਿਲ ਬੈਜਲ ਸਾਹਬ ਅਤੇ ਗ੍ਰਹਿ ਮੰਤਰੀ ਨੂੰ ਤੁਰੰਤ ਪੁਲਿਸ ਫੋਰਸ ਸਥਾਪਤ ਕਰਨ ਦੀ ਬੇਨਤੀ ਕਰਦਾ ਹਾਂ। ''

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

ਸੋਮਵਾਰ ਰਾਤ 10-11 ਵਜੇ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਤਦ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਐਲ ਜੀ ਅਨਿਲ ਬੈਜਲ ਨੂੰ ਮਿਲਣ ਲਈ ਗਏ।

ਇਸ ਸਮੇਂ ਤੱਕ, ਨਿਉਜ਼ ਏਜੰਸੀਆਂ ਜਾਂ ਅਧਿਕਾਰਤ ਟਵਿੱਟਰ ਹੈਂਡਲ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਦਿੱਲੀ ਹਿੰਸਾ
ਤਸਵੀਰ ਕੈਪਸ਼ਨ, ਦਿੱਲੀ ਦੇ ਭਜਨਪੁਰਾ ਤੋਂ ਇਕ ਹੋਰ ਤਸਵੀਰ

25 ਫਰਵਰੀ, ਦਿਨ ਮੰਗਲਵਾਰ

25 ਫਰਵਰੀ ਦੀ ਸਵੇਰ ਤੱਕ ਕਈ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ।

ਉੱਤਰ ਪੂਰਬੀ ਦਿੱਲੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਫਾਇਰ ਡਾਇਰੈਕਟਰ ਨੇ ਨਿਉਜ਼ ਏਜੰਸੀ ਏ.ਐੱਨ.ਆਈ ਨੂੰ ਦੱਸਿਆ ਕਿ ਮੰਗਲਵਾਰ ਸਵੇਰੇ 3 ਵਜੇ ਤੱਕ 45 ਫਾਇਰ ਕਾਲਾਂ ਆਈਆਂ ਸਨ। ਤਿੰਨ ਫਾਇਰਮੈਨ ਜ਼ਖਮੀ ਹੋ ਗਏ ਅਤੇ ਅੱਗ ਬੁਝਾਉ ਅਮਲੇ ਦੀ ਗੱਡੀ ਨੂੰ ਅੱਗ ਲਗਾਈ ਗਈ।

ਦਿੱਲੀ ਪੁਲਿਸ ਨੇ ਇਹ ਵੀ ਦੱਸਿਆ ਕਿ ਲੋਕ ਸਾਰੀ ਰਾਤ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਫੋਨ ਕਰਦੇ ਰਹੇ।

ਦਿੱਲੀ ਹਿੰਸਾ
ਤਸਵੀਰ ਕੈਪਸ਼ਨ, ਦਿੱਲੀ ‘ਚ ਹਿੰਸਾ ਦੀਆਂ ਤਸਵੀਰਾਂ

ਮੰਗਲਵਾਰ ਸਵੇਰੇ ਜਾਫ਼ਰਾਬਾਦ ਖੇਤਰ ਦੇ ਨਾਲ ਲੱਗਦੇ ਬ੍ਰਹਮਾਪੁਰੀ ਵਿੱਚ ਪੱਥਰਬਾਜ਼ੀ ਦੀਆਂ ਤਸਵੀਰਾਂ ਸਾਹਮਣੇ ਆਈਆਂ।

ਦਿੱਲੀ ਹਿੰਸਾ
ਤਸਵੀਰ ਕੈਪਸ਼ਨ, ਹਿੰਸਾ ਤੋਂ ਬਾਅਦ ਚਾਂਦਬਾਗ ਦੇ ਇੱਕ ਘਰ ਦੀ ਤਸਵੀਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਫਿਰ ਸ਼ਾਂਤੀ ਦੀ ਅਪੀਲ ਕੀਤੀ। ਮੰਗਲਵਾਰ ਸਵੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਵਿਚਕਾਰ ਸੁਰੱਖਿਆ ਕਾਨੂੰਨ ਨੂੰ ਲੈ ਕੇ ਇੱਕ ਬੈਠਕ ਹੋਈ।

ਸੀਐਮ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਪਾਰਟੀਆਂ ਦੀ ਬੈਠਕ ਤੋਂ ਬਾਅਦ ਮੀਡੀਆ ਨੂੰ ਕਿਹਾ, "ਅਸੀਂ ਸਾਰਿਆਂ ਨੇ ਪਾਰਟੀ ਦੀ ਰਾਜਨੀਤੀ ਤੋਂ ਉੱਠ ਕੇ ਦਿੱਲੀ ਵਿੱਚ ਸ਼ਾਂਤੀ ਬਹਾਲ ਕਰਨ ਦੀ ਗੱਲ ਕੀਤੀ ਹੈ।"

Skip X post, 6
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 6

ਜਦੋਂ ਕੇਜਰੀਵਾਲ ਇਹ ਕਹਿ ਰਹੇ ਸਨ, ਭੀੜ ਦਿੱਲੀ ਦੇ ਗੋਕਲਪੁਰੀ ਅਤੇ ਭਜਨਪੁਰਾ ਖੇਤਰ ਵਿਚ ਸੜਕਾਂ 'ਤੇ ਸੀ।

ਮੰਗਲਵਾਰ ਦੁਪਹਿਰ ਤੱਕ ਸੱਤ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜੋ

ਇਹ ਵੀ ਵੇਖੋਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)