ਦਿੱਲੀ ਦਾ ਮਾਹੌਲ: 'ਮੈਨੂੰ ਰਾਡਾਂ ਨਾਲ ਕੁੱਟਿਆ ਤੇ ਅੱਗ ਵਿੱਚ ਸੁੱਟ ਦਿੱਤਾ' -ਗਰਾਊਂਡ ਰਿਪੋਰਟ
- ਲੇਖਕ, ਵਿਨਾਇਕ ਗਾਇਕਵਾੜ
- ਰੋਲ, ਬੀਬੀਸੀ ਪੱਤਰਕਾਰ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਿੱਲੀ ਦੇ ਉੱਤਰ ਪੂਰਬ ਵਿੱਚ ਸੀਏਏ ਵਿਰੋਧੀ ਮੁਜ਼ਾਹਰੇ ਉਸ ਸਮੇਂ ਹਿੰਸਕ ਰੂਪ ਧਾਰਨ ਕਰ ਗਏ, ਜਦੋਂ ਸੀਏਏ ਵਿਰੋਧੀ ਮੁਜ਼ਾਹਰਾਕਾਰੀਆਂ ਦੀ ਸੀਏਏ ਸਮਰਥਕ ਮੁਜ਼ਾਹਰਾਕਾਰੀਆਂ ਨਾਲ ਝੜਪ ਹੋ ਗਈ।
ਇਨ੍ਹਾਂ ਹਿੰਸਕ ਮੁਜ਼ਾਹਰਿਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ 7 ਜਣੇ ਮਾਰੇ ਗਏ ਹਨ। ਇਸ ਦੀ ਪੁਸ਼ਟੀ ਜੀਟੀਬੀ ਹਸਪਤਾਲ ਨੇ ਕੀਤੀ ਹੈ। ਸੋਮਵਾਰ ਰਾਤ ਨੂੰ ਉੱਤਰੀ ਪੂਰਬੀ ਦਿੱਲੀ ਵਿੱਚ ਵਾਤਾਵਰਨ ਤਣਾਅ ਵਾਲਾ ਸੀ ਅਤੇ ਲੋਕ ਡਰ ਕਾਰਨ ਸੜਕਾਂ 'ਤੇ ਆ ਗਏ। (ਅਸੀਂ ਲੰਘੀ ਰਾਤ ਨੂੰ ਦਿੱਲੀ ਦੀਆਂ ਸੜਕਾਂ 'ਤੇ ਜੋ ਦੇਖਿਆ, ਸਾਂਝਾ ਕਰ ਰਹੇ ਹਾਂ)
ਹੁਣ ਤੱਕ ਕੀ ਕੀ ਵਾਪਰਿਆ -7 ਨੁਕਤੇ
- ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਮੌਜਪੁਰ ਤੇ ਜ਼ਫ਼ਰਾਬਾਦ ਵਿਚ ਐਤਵਾਰ ਦੁਪਹਿਰ ਤੋਂ ਹਿੰਸਾ ਭੜਕੀ ਹੋਈ ਹੈ, ਜਦੋਂ ਸੀਏਏ ਖ਼ਿਲਾਫ਼ ਅੰਦੋਲਨਕਾਰ ਕਰ ਰਹੇ ਲੋਕਾਂ ਨਾਲ ਇਸ ਦੇ ਸਮਰਥਕ ਭਿੜ ਪਏ। ਇਸ ਹਿੰਸਾ ਵਿਚ ਹੁਣ ਤੱਕ ਇੱਕ ਹੌਲਦਾਰ ਸਣੇ 5 ਲੋਕ ਮਾਰੇ ਗਏ ਅਤੇ 50 ਗੰਭੀਰ ਜ਼ਖ਼ਮੀ ਹਨ।
- ਸੀਏੇਏ ਪੱਖ਼ੀ ਅਤੇ ਵਿਰੋਧੀਆਂ ਦੀਆਂ ਝੜਪਾਂ ਦੌਰਾਨ ਕਈ ਘਰ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਭਜਨਪੁਰਾ ਵਿਚ ਇੱਕ ਪੈਟਰੋਲ ਪੰਪ ਨੂੰ ਵੀ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਦੋਵਾਂ ਧਿਰਾਂ ਵਲੋਂ ਇੱਕ ਦੂਜੇ ਉੱਤੇ ਪੱਥਰਬਾਜ਼ੀ ਕੀਤੀ ਜਾ ਰਹੀ ਹੈ।
- ਸੋਸ਼ਲ ਮੀਡੀਆ ਉੱਤੇ ਭਾਜਪਾ ਆਗੂ ਕਪਿਲ ਮਿਸ਼ਰਾ ਉੱਤੇ ਭੜਕਾਊ ਬਿਆਨ ਦੇਣ ਦੇ ਇਲਜ਼ਾਮ ਲੱਗ ਰਹੇ ਹਨ, ਜਿਹੜੇ ਕਿ ਬਾਅਦ ਵਿਚ ਲੋਕਾਂ ਨੂੰ ਅਮਨ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕਰ ਰਹੇ ਹਨ।
- ਦਿੱਲੀ ਪੁਲਿਸ ਉੱਤੇ ਦੰਗੇ ਰੋਕਣ ਲਈ ਠੋਸ ਕਦਮ ਨਾ ਚੁੱਕਣ ਦੇ ਇਲਜ਼ਾਮ ਲੱਗ ਰਹੇ ਹਨ।
- ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਟਵੀਟ ਰਾਹੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨ ਦੇ ਨਾਲ ਨਾਲ ਉੱਪ ਰਾਜਪਾਲ ਅਨਿਲ ਬੈਜਲ ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਹਿੰਸਾ ਰੋਕਣ ਲਈ ਉਚਿਤ ਕਰਦ ਚੁੱਕਣ ਲਈ ਕਹਿ ਰਹੇ ਹਨ। ਕੇਰਜੀਵਾਲ ਨੂੰ ਅਜੇ ਮਾਕਨ ਵਰਗੇ ਆਗੂ ਜ਼ਮੀਨ ਉੱਤੇ ਵੀ ਅਮਲੀ ਕੰਮ ਕਰਨ ਦੀ ਸਲਾਹ ਦੇ ਰਹੇ ਹਨ।
- ਕੁਝ ਸਰਕਾਰੀ ਸੂਤਰ ਇਸ ਨੂੰ ਡੌਨਲਡ ਟਰੰਪ ਦੇ ਭਾਰਤ ਦੌਰੇ ਨਾਲ ਜੋੜ ਕੇ ਦੇਖ ਰਹੇ ਹਨ, ਜਦਕਿ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕਰ ਰਹੇ ਹਨ।
- ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਹਿੰਸਾ ਨਾਲ ਪ੍ਰਭਾਵਿਤ ਇਲਾਕਿਆ ਵਿਚ ਸਾਰੇ ਨਿੱਜੀ ਤੇ ਸਰਕਾਰੀ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਸੋਮਵਾਰ ਦੀ ਡਰਾਉਣੀ ਰਾਤ
ਦਿਨ ਭਰ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਦਿੱਲੀ ਦੇ ਸੰਘਣੀ ਵਸੋਂ ਵਾਲੇ ਉੱਤਰ ਪੂਰਬੀ ਇਲਾਕਿਆਂ ਜਿਵੇਂ ਕਿ ਚਾਂਦ ਬਾਗ, ਭਜਨਪੁਰਾ, ਬ੍ਰਿਜਪੁਰੀ, ਗੋਕੂਲਪੁਰੀ ਅਤੇ ਜਾਫ਼ਰਾਬਾਦ ਵਿੱਚ 24 ਫਰਵਰੀ ਦੀ ਰਾਤ ਨੂੰ ਡਰ ਅਤੇ ਸਹਿਮ ਦਾ ਮਾਹੌਲ ਸੀ।
ਰਾਤ ਨੂੰ ਇਨ੍ਹਾਂ ਖੇਤਰਾਂ ਤੋਂ ਰਿਪੋਰਟ ਕਰਨ ਲਈ ਮੈਂ ਸਰਫ਼ਰਾਜ ਅਲੀ ਨੂੰ ਓਲਡ ਬ੍ਰਿਜਪੁਰੀ ਵਿੱਚ ਮਿਲਿਆ। ਉਸਨੇ ਮੈਨੂੰ ਦੱਸਿਆ ਕਿ ਉਹ ਆਪਣੇ ਚਾਚੇ ਦੇ ਅੰਤਿਮ ਸਸਕਾਰ ਤੋਂ ਆਪਣੇ ਪਿਤਾ ਨਾਲ ਆ ਰਿਹਾ ਸੀ, ਜਦੋਂ ਕੁਝ ਲੋਕਾਂ ਨੇ ਉਸ ਉੱਤੇ ਹਮਲਾ ਕੀਤਾ।
"ਉਨ੍ਹਾਂ ਨੇ ਮੇਰਾ ਨਾਮ ਪੁੱਛਿਆ। ਪਹਿਲਾਂ ਮੈਂ ਉਨ੍ਹਾਂ ਨੂੰ ਕੋਈ ਹੋਰ ਨਾਮ ਦੱਸਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਨ੍ਹਾਂ ਨੇ ਮੈਨੂੰ ਮੇਰੀ ਪੈਂਟ ਉਤਾਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰਾ ਨਾਮ ਸਰਫ਼ਰਾਜ਼ ਹੈ। ਫਿਰ ਉਨ੍ਹਾਂ ਨੇ ਮੈਨੂੰ ਰਾਡਾਂ ਨਾਲ ਕੁੱਟਿਆ ਤੇ ਅੱਗ ਵਿੱਚ ਸੁੱਟ ਦਿੱਤਾ।"

ਸਰਫਰਾਜ ਓਲਡ ਬ੍ਰਿਜਪੁਰੀ ਵਿੱਚ ਇੱਕ ਐਂਬੂਲੈਂਸ ਦੇ ਅੰਦਰ ਬਿਸਤਰੇ 'ਤੇ ਪਿਆ ਸੀ, ਜਦੋਂ ਉਹ ਬਿਆਨ ਕਰ ਰਿਹਾ ਸੀ ਕਿ ਉਸ ਨਾਲ ਕੀ ਵਾਪਰਿਆ।
ਸਰਫਰਾਜ਼ ਨੇ ਕਿਹਾ ਕਿ ਉਹ ਆਪਣੀ ਗਰਭਵਤੀ ਪਤਨੀ ਨੂੰ ਮਿਲਣ ਲਈ ਆਪਣੇ ਪਿਤਾ ਨਾਲ ਘਰ ਪਰਤ ਰਿਹਾ ਸੀ। ਉਹ ਗੋਕੂਲਪੁਰੀ ਪਹੁੰਚਿਆ ਸੀ, ਆਪਣੀ ਮੋਟਰਸਾਈਕਲ 'ਤੇ ਪੁਲ ਪਾਰ ਕਰ ਰਿਹਾ ਸੀ ਜਦੋਂ ਉਸਨੂੰ ਭੀੜ ਨੇ ਘੇਰ ਲਿਆ। ਉਸ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਲੰਘ ਰਹੇ ਸਨ। ਭੀੜ ਉਨ੍ਹਾਂ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰ ਰਹੀ ਸੀ।
ਐਂਬੁਲੈਂਸ ਉੱਤੇ ਹਮਲਾ
ਹਸਨ ਅਤੇ ਸੱਤਿਆ ਪ੍ਰਕਾਸ਼ ਦਿੱਲੀ ਸਰਕਾਰ ਦੀ ਐਂਬੂਲੈਂਸ ਚਲਾਉਂਦੇ ਹਨ। ਹਸਨ ਨੇ ਕਿਹਾ ਕਿ ਉਸਨੂੰ ਓਲਡ ਬ੍ਰਿਜਪੁਰੀ ਦੇ ਮੇਹਰ ਹਸਪਤਾਲ ਤੋਂ ਫੋਨ ਆਇਆ ਕਿ ਸਰਫ਼ਰਾਜ ਨਾਮ ਦੇ ਇੱਕ ਮਰੀਜ਼ ਨੂੰ ਜੀਟੀਬੀ ਹਸਪਤਾਲ ਵਿੱਚ ਤਬਦੀਲ ਕਰਨ ਦੀ ਲੋੜ ਹੈ।

ਹਸਨ ਨੇ ਬੀਬੀਸੀ ਨੂੰ ਦੱਸਿਆ- "ਮੈਂ ਇਲਾਕੇ ਵਿੱਚ ਦਾਖਲ ਹੋਣ ਤੋਂ ਘਬਰਾ ਗਿਆ ਸੀ, ਇਸ ਲਈ ਅਸੀਂ ਮਰੀਜ਼ ਨੂੰ ਮੁੱਖ ਸੜਕ 'ਤੇ ਬਾਹਰ ਆਉਣ ਲਈ ਕਿਹਾ। ਫਿਰ ਸਰਫਰਾਜ਼ ਦੇ ਭਰਾ ਅਤੇ ਹੋਰਨਾਂ ਨੇ ਉਸ ਨੂੰ ਬਾਹਰ ਲਿਆਂਦਾ।"
ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਿਨ ਵਿੱਚ ਹੀ ਉਸਨੂੰ ਸੀਲਮਪੁਰ ਦੇ ਸੁਭਾਸ਼ ਮੁਹੱਲਾ ਤੋਂ ਗੋਲੀ ਨਾਲ ਜ਼ਖਮੀ ਹੋਏ ਇੱਕ ਮਰੀਜ਼ ਦਾ ਫੋਨ ਆਇਆ ਸੀ।

ਤਸਵੀਰ ਸਰੋਤ, Reuters
ਹਸਨ ਨੇ ਕਿਹਾ, "ਅਸੀਂ ਉਸ ਨੂੰ ਹਸਪਤਾਲ ਲਿਜਾ ਰਹੇ ਸੀ, ਮੈਂ ਮਰੀਜ਼ ਦੇ ਨਾਲ ਪਿਛਲੇ ਪਾਸੇ ਸੀ ਕਿਉਂਕਿ ਉਸ ਦੇ ਖੂਨ ਵਗ ਰਿਹਾ ਸੀ। ਜਦੋਂ ਸੱਤਿਆ ਪ੍ਰਕਾਸ਼ ਕੁਝ ਮੀਟਰ ਅੱਗੇ ਗਏ ਤਾਂ ਭੀੜ ਨੇ ਪਹਿਲਾਂ ਬੋਨਟ 'ਤੇ ਅਤੇ ਫਿਰ ਹਵਾ ਦੇ ਵਿੰਡਸ਼ੀਲਡ 'ਤੇ ਟੱਕਰ ਮਾਰੀ ਅਤੇ ਫ਼ਿਰ ਉਨ੍ਹਾਂ ਨੇ ਖਿੜਕੀ ਨੂੰ ਡੰਡੇ ਨਾਲ ਤੋੜ ਦਿੱਤਾ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਇਹ ਐਂਬੂਲੈਂਸ ਹੈ ਜਾਂ ਨਹੀਂ। ਇਹ ਦਿੱਲੀ ਸਰਕਾਰ ਦੀ ਐਂਬੂਲੈਂਸ ਹੈ। ਅਸੀਂ ਹਿੰਦੂ ਜਾਂ ਮੁਸਲਮਾਨਾਂ ਵਿੱਚ ਕੋਈ ਵਿਤਕਰਾ ਨਹੀਂ ਕਰਦੇ। ਪਰ ਲੋਕ ਬਿਲਕੁੱਲ ਵੀ ਨਹੀਂ ਸੋਚਦੇ।"
ਅਸੀਂ ਪੀੜਤ ਪਰਿਵਾਰਾਂ ਵਿੱਚੋਂ ਇੱਕ ਨੂੰ ਮਿਲਣ ਲਈ ਓਲਡ ਮੁਸਤਫਾਬਾਦ ਜਾ ਰਹੇ ਸੀ ਪਰ ਉਸ ਦੇ ਘਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਰਾਤ ਨੂੰ ਬੰਦ ਕਰ ਦਿੱਤੀਆਂ ਗਈਆਂ ਅਤੇ ਬੈਰੀਕੇਡ ਲਾ ਦਿੱਤੇ ਗਏ।
ਇਹ ਵੀ ਪੜ੍ਹੋ:
ਜਾਫ਼ਰਾਬਾਦ ਵਿੱਚ ਮੈਟਰੋ ਸਟੇਸ਼ਨ ਦੇ ਨੇੜੇ ਜਿੱਥੇ ਸੀਏਏ ਦੇ ਵਿਰੋਧ ਪ੍ਰਦਰਸ਼ਨ ਕੁਝ ਦਿਨਾਂ ਤੋਂ ਚੱਲ ਰਹੇ ਹਨ, ਅਜੇ ਵੀ ਜਾਰੀ ਸੀ। ਸੈਂਕੜੇ ਮਰਦ ਅਤੇ ਔਰਤਾਂ ਅਜੇ ਵੀ ਉਸ ਜਗ੍ਹਾ 'ਤੇ ਮੌਜੂਦ ਸਨ। ਚਾਂਦ ਬਾਗ ਨੇੜੇ ਅਸੀਂ ਦੇਖਿਆ ਕੁਝ ਲੋਕ ਸੀਏਏ ਹਮਾਇਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸਨ। ਉਹ ਪੁਲਿਸ ਉੱਥੇ ਮੂਕ ਦਰਸ਼ਕ ਬਣੀ ਖੜੀ ਸੀ ਜਦੋਂਕਿ ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀ ਬੈਰੀਕੇਡ ਦੇ ਦੂਜੇ ਪਾਸੇ ਸਨ।

ਹਰ ਪਾਸੇ ਭਾਰੀ ਪੁਲਿਸ ਮੌਜੂਦ ਸੀ। ਪੁਰਾਣੀ ਬ੍ਰਿਜਪੁਰੀ ਵਿੱਚ ਕੁਝ ਲੋਕਾਂ ਦੇ ਹੱਥਾਂ ਵਿੱਚ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਸਨ, ਜੋ ਕਿ ਲੇਨਜ਼ ਦੀ ਰਾਖੀ ਕਰ ਰਹੇ ਸਨ। ਉੱਥੇ ਨੌਜਵਾਨ, ਬਜ਼ੁਰਗ ਅਤੇ ਇੱਥੋਂ ਤਕ ਕਿ ਔਰਤਾਂ ਵੀ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਡੰਡੇ ਸਨ।

ਤਸਵੀਰ ਸਰੋਤ, Reuters
ਅਸੀਂ ਮਨੋਜ (ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬਦਲਿਆ) ਨਾਲ ਮੁਲਾਕਾਤ ਕੀਤੀ ਜੋ ਕਿ ਉਸੇ ਥਾਂ 'ਤੇ ਰਹਿੰਦਾ ਹੈ। ਉਸਨੇ ਕਿਹਾ ਕਿ ਜਦੋਂ ਝੜਪਾਂ ਹੋਈਆਂ ਤਾਂ ਉਹ ਉੱਥੇ ਹੀ ਮੌਜੂਦ ਸੀ।
ਉਹ ਦੱਸਦਾ ਹੈ ਕਿ ਮੁਜ਼ਾਹਰੇ ਸ਼ਾਂਤਮਈ ਸਨ ਪਰ ਅਚਾਨਕ ਇੱਥੇ ਪੱਥਰਬਾਜ਼ੀ ਹੋਈ। ਉਸਨੇ ਕਿਹਾ ਕਿ ਉਹ (ਸੀਏਏ ਦੇ ਵਿਰੋਧੀ ਪ੍ਰਦਰਸ਼ਨਕਾਰੀ) ਵੱਡੀ ਗਿਣਤੀ ਵਿੱਚ ਸਨ ਜਦੋਂ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਪੁਲਿਸ ਨਾਲੋਂ ਵੱਧ ਸੀ।
ਇਹ ਵੀ ਪੜ੍ਹੋ:
ਉਸ ਦਾ ਦਾਅਵਾ ਹੈ ਕਿ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਮੰਗੀ ਅਤੇ ਉਦੋਂ ਜਦੋਂ ਇਲਾਕੇ ਦੇ ਕੁਝ ਲੋਕ ਪੁਲਿਸ ਦੀ ਮਦਦ ਲਈ ਬਾਹਰ ਨਿਕਲੇ। ਜਦੋਂ ਉਹ ਇਹ ਸਭ ਦੱਸ ਰਿਹਾ ਸੀ ਤਾਂ ਉੱਥੋਂ ਕੁਝ ਮੀਟਰ ਦੂਰੀ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਾਹਨ ਨੂੰ ਅੱਗ ਲਗਾ ਦਿੱਤੀ ਗਈ।
ਅਸੀਂ ਨੇੜੇ-ਤੇੜੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਪੁਲਿਸ ਦਾ ਦਾਅਵਾ ਹੈ ਕਿ ਹੁਣ ਹਾਲਾਤ ਕਾਬੂ ਹੇਠ ਹਨ। ਨੇੜਲੇ ਇਲਾਕਿਆਂ ਵਿੱਚ ਉਨ੍ਹਾਂ ਦੀਆਂ ਟੀਮਾਂ ਪੈਟਰੋਲਿੰਗ ਕਰ ਰਹੀਆਂ ਸਨ, ਉਹ ਸਾਰੇ ਅਹਿਮ ਲਾਂਘਿਆਂ ਅਤੇ ਸੰਵੇਦਨਸ਼ੀਲ ਖੇਤਰਾਂ 'ਤੇ ਤਾਇਨਾਤ ਸਨ। ਉਨ੍ਹਾਂ ਨੇ ਕਿਹਾ ਕਿ ਰਾਤ ਵੇਲੇ ਹਿੰਸਾ ਦੀ ਕੋਈ ਖ਼ਬਰ ਨਹੀਂ ਹੈ ਅਤੇ ਹਾਲਾਤ ਕਾਬੂ ਹੇਠ ਹਨ।

ਸ਼ਾਹੀਨ ਬਾਗ ਦੀ ਤਰਜ 'ਤੇ ਹੀ ਜਾਫ਼ਰਾਬਾਦ ਵਿੱਚ ਵੀ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮੁਜ਼ਾਹਰੇ ਕਰ ਰਹੀਆਂ ਹਨ। ਐਤਵਾਰ ਅਤੇ ਸੋਮਵਾਰ ਦੀ ਝੜਪ ਤੋਂ ਬਾਅਦ ਜਾਫ਼ਰਾਬਾਦ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ। ਸੜਕਾਂ ਉੱਤੇ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਮੌਜੂਦ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਅਸੀਂ ਸ਼ਾਂਤੀ ਨਾਲ ਮੁਜ਼ਾਹਰਾ ਕਰ ਰਹੇ ਹਾਂ। ਸਾਨੂੰ ਸ਼ਾਂਤੀ ਚਾਹੀਦੀ ਹੈ, ਕੋਈ ਵੀ ਹਿੰਸਾ ਨਹੀਂ ਚਾਹੁੰਦਾ। ਸੋਮਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਲੋਕ ਡਰੇ ਹੋਏ ਹਨ ਪਰ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਇੱਕਜੁੱਟ ਹਾਂ ਅਤੇ ਅਸੀਂ ਆਪਣਾ ਪ੍ਰਦਰਸ਼ਨ ਸੰਵਿਧਾਨਕ ਰੂਪ ਵਿੱਚ ਪੱਕਾ ਜਾਰੀ ਰੱਖਾਂਗੇ ਕਿਉਂਕਿ ਅਸੀਂ ਭਾਰਤ ਦੀ ਭਾਵਨਾ ਵਿੱਚ ਯਕੀਨ ਰੱਖਦੇ ਹਾਂ। ਭਾਰਤ ਸਾਡਾ ਦੇਸ ਹੈ ਅਤੇ ਅਸੀਂ ਭਾਰਤੀ ਹਾਂ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਗੱਲ ਸੁਣੇ। ਕੌਣ ਸੜਕਾਂ ਉੱਤੇ ਹਫ਼ਤਿਆਂ ਅਤੇ ਮਹੀਨਿਆਂ ਤੱਕ ਬੈਠਣਾ ਪਸੰਦ ਕਰਦਾ ਹੈ?"
ਜਿਵੇਂ ਹੀ ਰਾਤ ਲੰਘੀ, ਕੁੱਝ ਲੋਕ ਉੱਥੋਂ ਜਾਣ ਲੱਗੇ ਜਦੋਂ ਕਿ ਕੁੱਝ ਲੋਕ ਪ੍ਰਦਰਸ਼ਨ ਵਾਲੀ ਥਾਂ 'ਤੇ ਬੈਠੇ ਰਹੇ।
ਸੜਕ ਉੱਤੇ ਪੱਥਰ, ਡੰਡੇ ਅਤੇ ਸੜੀਆਂ ਹੋਈਆਂ ਗੱਡੀਆਂ ਸੜਕਾਂ 'ਤੇ ਪਈਆਂ ਸਨ। ਪੁਲਿਸ ਅਤੇ ਸਥਾਨਕ ਅਧਿਕਾਰੀ ਕੁਝ ਸਥਾਨਕ ਲੋਕਾਂ ਦੇ ਨਾਲ ਸੜਕਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਅਗਲੇ ਦਿਨ ਦੀ ਅਨਿਸ਼ਚਿਤਤਾ ਦੀ ਤਿਆਰੀ ਕਰ ਰਹੇ ਸਨ।
ਇਲਜ਼ਾਮ ਹੈ ਕਿ ਮੌਜਪੁਰ ਅਤੇ ਉੱਤਰ ਪੂਰਬੀ ਦਿੱਲੀ ਦੇ ਹੋਰ ਇਲਾਕਿਆਂ ਵਿੱਚ ਹਾਲਾਤ ਉਦੋਂ ਹਿੰਸਕ ਹੋ ਗਏ ਜਦੋਂ ਜਾਫ਼ਰਾਬਾਦ ਦੇ ਨੇੜੇ ਮੌਜਪੁਰ ਖੇਤਰ ਵਿੱਚ ਦਿੱਲੀ ਦੇ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਸੀਏਏ ਦੇ ਹੱਕ ਵਿੱਚ ਇੱਕ ਰੈਲੀ ਦੀ ਅਗਵਾਈ ਕੀਤੀ, ਜਿੱਥੇ ਨਾਗਰਿਕਤਾ ਕਾਨੂੰਨ ਵਿਰੁੱਧ ਸ਼ਨੀਵਾਰ ਰਾਤ ਤੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।
ਰੈਲੀ ਵਿੱਚ ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਅਲਟੀਮੇਟਮ ਦਿੱਤਾ ਕਿ ਜੇ ਉਨ੍ਹਾਂ ਨੇ ਸੜਕਾਂ ਖਾਲੀ ਨਾ ਕਰਵਾਈਆਂ ਤਾਂ ਉਹ ਸੜਕਾਂ ਉੱਤੇ ਨਿੱਤਰਨਗੇ।
ਪੁਲਿਸ ਅਤੇ ਕਈ ਸਿਆਸਤਦਾਨਾਂ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਸੀਏਏ ਖਿਲਾਫ਼ ਪਿਛਲੇ ਕੁੱਝ ਮਹੀਨਿਆਂ ਤੋਂ ਪ੍ਰਦਰਸ਼ਨ ਹੋ ਰਹੇ ਹਨ ਪਰ ਰਾਜਧਾਨੀ ਦਿੱਲੀ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਦੌਰੇ ਦੌਰਾਨ ਇਸ ਹਿੰਸਾ ਨੇ ਨਵਾਂ ਮੋੜ ਲਿਆਂਦਾ ਹੈ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4













