ਇੱਥੇ ਮਦਰੱਸਿਆਂ 'ਚ ਹਿੰਦੂ ਵਿਦਿਆਰਥੀਆਂ ਦੀ ਗਿਣਤੀ ਵਧੀ, ਇਹ ਹਨ ਕਾਰਨ

ਤਸਵੀਰ ਸਰੋਤ, Sanjay das/bbc
- ਲੇਖਕ, ਪੀਐੱਮ ਤਿਵਾਰੀ
- ਰੋਲ, ਕੋਲਕਾਤਾ ਤੋਂ ਬੀਬੀਸੀ ਲਈ
ਜਿਵੇਂ ਹੀ ਮਦਰੱਸਿਆਂ ਦਾ ਨਾਮ ਲਿਆ ਜਾਂਦਾ ਹੈ, ਆਮ ਤੌਰ 'ਤੇ ਇਕ ਅਜਿਹੇ ਸਕੂਲ ਦੀ ਤਸਵੀਰ ਨਜ਼ਰ ਆਉਂਦੀ ਹੈ ਜਿਥੇ ਘੱਟਗਿਣਤੀ ਭਾਈਚਾਰੇ ਦੇ ਵਿਦਿਆਰਥੀ ਰਵਾਇਤੀ ਤਰੀਕੇ ਨਾਲ ਤਾਲੀਮ ਹਾਸਲ ਕਰਦੇ ਹਨ। ਇਹ ਤਸਵੀਰ ਪੱਛਮੀ ਬੰਗਾਲ ਦੇ ਮਦਰੱਸਿਆਂ ਵਿਚ ਬਦਲ ਰਹੀ ਹੈ।
ਇੱਥੇ ਮਦਰੱਸਿਆਂ ’ਚ ਨਾ ਸਿਰਫ਼ ਗੈਰ-ਮੁਸਲਿਮ ਵਿਦਿਆਰਥੀ ਪੜ੍ਹਦੇ ਹਨ, ਸਗੋਂ ਉਨ੍ਹਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।
ਮਦਰੱਸਾ ਬੋਰਡ ਦੀ ਪ੍ਰੀਖਿਆ ਨੇ ਇਸ ਵਾਰ ਇਕ ਨਵਾਂ ਰਿਕਾਰਡ ਬਣਾਇਆ ਹੈ। ਪ੍ਰੀਖਿਆ ’ਚ 70,000 ਵਿਦਿਆਰਥੀਆਂ ’ਚੋਂ ਕਰੀਬ 18 ਫੀਸਦ ਹਿੰਦੂ ਹਨ। ਮਦਰੱਸਾ ਬੋਰਡ ਦੀ ਇਹ ਪ੍ਰੀਖਿਆ ਦਸਵੀਂ ਦੇ ਬਰਾਬਰ ਹੈ।
ਇਸ ਤੋਂ ਪਹਿਲਾਂ ਸਾਲ 2019 ਦੀ ਪ੍ਰੀਖਿਆ ਵਿਚ ਗ਼ੈਰ-ਮੁਸਲਿਮ ਵਿਦਿਆਰਥੀਆਂ ਦੀ ਗਿਣਤੀ 12.77 ਫੀਸਦ ਸੀ। ਰਾਜ ਵਿੱਚ 6,000 ਤੋਂ ਵੱਧ ਸਰਕਾਰੀ ਸਹਾਇਤਾ ਪ੍ਰਾਪਤ ਮਦਰੱਸੇ ਹਨ।
ਪੱਛਮੀ ਬੰਗਾਲ ਮਦਰੱਸਾ ਸਿੱਖਿਆ ਬੋਰਡ ਦੇ ਚੇਅਰਮੈਨ ਅਬੂ ਤਾਹੇਰ ਕਮਰੂਦੀਨ ਦਾ ਕਹਿਣਾ ਹੈ, "ਪਿਛਲੇ ਕੁਝ ਸਾਲਾਂ ਤੋਂ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੋ ਤੋਂ ਤਿੰਨ ਫੀਸਦ ਦੀ ਦਰ ਨਾਲ ਵੱਧ ਰਹੀ ਹੈ। ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਫੈਲੇ ਇਹ ਮਦਰੱਸੇ ਹੁਣ ਦਸਵੀਂ ਜਮਾਤ ਤੱਕ ਹਨ। ਗੈਰ-ਮੁਸਲਿਮ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਦਾਖਲਾ ਲੈ ਰਹੇ ਹਨ।"
ਕਮਰੂਦੀਨ ਦਾ ਕਹਿਣਾ ਹੈ ਕਿ ਬਾਂਕੁੜਾ, ਪੁਰੂਲਿਆ ਅਤੇ ਬੀਰਭੂਮ ਜ਼ਿਲ੍ਹਿਆਂ ਦੇ ਚਾਰ ਸਭ ਤੋਂ ਵੱਡੇ ਮਦਰੱਸਿਆਂ ਵਿਚੋਂ ਗੈਰ-ਮੁਸਲਿਮ ਵਿਦਿਆਰਥੀਆਂ ਦੀ ਗਿਣਤੀ ਮੁਸਲਿਮ ਵਿਦਿਆਰਥੀਆਂ ਨਾਲੋਂ ਵਧੇਰੇ ਹੈ। ਕਮਰੂਦੀਨ ਦੇ ਅਨੁਸਾਰ, ਗੈਰ-ਮੁਸਲਿਮ ਵਿਦਿਆਰਥੀ ਜ਼ਿਆਦਾਤਰ ਹਾਈ ਮਦਰੱਸਿਆਂ ਵਿੱਚ ਦਾਖਲ ਹੁੰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਹ ਮਦਰੱਸੇ ਸੈਕੰਡਰੀ ਬੋਰਡ ਦੇ ਸਿਲੇਬਸ ਦੇ ਅਨੁਸਾਰ ਪੜ੍ਹਾਉਂਦੇ ਹਨ।
ਉਹ ਕਹਿੰਦੇ ਹਨ, "ਦੇਸ਼ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਇਹ ਆਪਣੇ ਆਪ ਵਿਚ ਇਕ ਵਿਲੱਖਣ ਚੀਜ਼ ਹੈ। ਇਥੇ ਹਿੰਦੂ ਵਿਦਿਆਰਥੀ ਸਿਰਫ਼ ਪੜ੍ਹਾਈ ਹੀ ਨਹੀਂ ਕਰ ਰਹੇ, ਉਹ ਮੁਸਲਿਮ ਵਿਦਿਆਰਥੀਆਂ ਨਾਲੋਂ ਵੀ ਵਧੀਆ ਨਤੀਜੇ ਲੈ ਕੇ ਆ ਰਹੇ ਹਨ।"
ਇਹ ਵੀ ਪੜੋ
ਬਰਧਵਾਨ ਜ਼ਿਲੇ ਦੇ ਇਕ ਮਦਰੱਸੇ ਵਿਚ ਪੜ੍ਹ ਰਹੇ 14 ਸਾਲਾ ਸੇਨ ਦਾ ਕਹਿਣਾ ਹੈ, "ਸਾਡੇ ਨਾਲ ਕਦੇ ਵੀ ਕਿਸੇ ਮਦਰੱਸੇ ਵਿਚ ਧਰਮ ਦੇ ਅਧਾਰ 'ਤੇ ਵਿਤਕਰਾ ਨਹੀਂ ਕੀਤਾ ਜਾਂਦਾ।
ਪੱਛਮੀ ਬੰਗਾਲ ਵਿਚ ਸੈਕੰਡਰੀ ਬੋਰਡ ਅਧੀਨ ਪੜ੍ਹਨ ਵਾਲੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਕਾਰਨ, ਵਿਦਿਆਰਥੀਆਂ ਅਤੇ ਮਾਪਿਆਂ ਨੇ (ਖ਼ਾਸਕਰ ਦਿਹਾਤੀ ਖੇਤਰਾਂ ਵਿਚ) ਇਨ੍ਹਾਂ ਮਦਰੱਸਿਆਂ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬੰਗਾਲ ਦੇ ਮਦਰੱਸਿਆਂ ਦੀ ਵਿਲੱਖਣ ਵਿਸ਼ੇਸ਼ਤਾ 'ਤੇ ਕਈ ਅਧਿਐਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਵਿੱਚ ਮਦਰੱਸਿਆਂ ਵਿੱਚ ਲੜਕੀਆਂ ਦਾ ਦਾਖਲਾ ਸ਼ਾਮਲ ਹੈ।

ਤਸਵੀਰ ਸਰੋਤ, Sanjay das/bbc
ਕੁਝ ਮਦਰੱਸਿਆਂ ਵਿਚ ਹਿੰਦੂ ਵਿਦਿਆਰਥੀ ਵਧੇਰੇ ਹਨ
ਪਿਛਲੇ ਸਾਲ ਮਦਰੱਸਾ ਬੋਰਡ ਦੀ ਪ੍ਰੀਖਿਆ ਵਿਚ ਕੁੜੀਆਂ ਦੀ ਗਿਣਤੀ ਲਗਭਗ 60 ਫੀਸਦ ਸੀ।
ਪਿਛਲੇ ਸਾਲ, ਪੂਰਬੀ ਬਰਧਵਾਨ ਜ਼ਿਲੇ ਦੇ ਕੇਤੁਰਗ੍ਰਾਮ ਵਿਚ ਅਗਰਡਾਂਗਾ ਹਾਈ ਮਦਰੱਸੇ ਦੀਆਂ ਤਿੰਨ ਹਿੰਦੂ ਲੜਕੀਆਂ ਸਾਥੀ ਮੋਦਕ, ਅਰਪਿਤਾ ਸਾਹਾ ਅਤੇ ਪਾਪੀਆ ਸਾਹਾ ਨੇ ਮਦਰਸਾ ਬੋਰਡ ਦੀ ਪ੍ਰੀਖਿਆ ਵਿਚ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ।
ਇਸ ਮਦਰੱਸੇ ਵਿਚ ਪੜ੍ਹ ਰਹੇ 751 ਵਿਦਿਆਰਥੀਆਂ ਵਿਚੋਂ 45 ਪ੍ਰਤੀਸ਼ਤ ਹਿੰਦੂ ਹਨ। ਇਸ ਵਾਰ ਬੋਰਡ ਦੀ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ 68 ਵਿਦਿਆਰਥੀਆਂ ਵਿਚੋਂ 23 ਹਿੰਦੂ ਹਨ।
ਅਗਰਡਾਂਗਾ ਮਦਰੱਸਾ ਦੇ ਅਧਿਆਪਕ ਇੰਚਾਰਜ ਮੁਹੰਮਦ ਅਨੀਸੁਰ ਰਹਿਮਾਨ ਦਾ ਕਹਿਣਾ ਹੈ, "ਹਿੰਦੂ ਵਿਦਿਆਰਥੀ ਇਸ ਮਦਰੱਸੇ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ ਜਦੋਂ ਤੋਂ ਇਹ 1925 ਵਿਚ ਸਥਾਪਤ ਹੋਇਆ ਸੀ। ਹਿੰਦੂਆਂ ਨੇ ਇਸ ਮਦਰੱਸੇ ਨੂੰ ਤਰਜੀਹ ਦਿੱਤੀ ਕਿਉਂਕਿ ਇਸ ਖ਼ੇਤਰ ਵਿਚ ਕੋਈ ਹੋਰ ਸਕੂਲ ਨਹੀਂ ਸੀ। ਇਥੇ ਪੜ੍ਹਨ ਅਤੇ ਪੜ੍ਹਾਉਨ ਦੇ ਸੈਸ਼ਨਾਂ ਦੇ ਮੱਦੇਨਜ਼ਰ, ਬਾਅਦ ਵਿਚ ਤਿੰਨ ਹੋਰ ਸਕੂਲ ਖੋਲ੍ਹਣ ਦੇ ਬਾਵਜੂਦ, ਇਸ ਮਦਰੱਸੇ ਵਿਚ, ਹਿੰਦੂ ਭਾਈਚਾਰੇ ਦੇ ਬਹੁਤੇ ਬੱਚੇ ਪੜ੍ਹਨ ਲਈ ਆਉਂਦੇ ਹਨ।"
ਇਸ ਜ਼ਿਲ੍ਹੇ ਦੇ ਓਰਗ੍ਰਾਮ ਚਤੁਸ਼ਪੱਲੀ ਹਾਈ ਮਦਰੱਸੇ ਵਿੱਚ ਪੜ੍ਹ ਰਹੇ 1320 ਵਿਦਿਆਰਥੀਆਂ ਵਿੱਚੋਂ 65 ਪ੍ਰਤੀਸ਼ਤ ਹਿੰਦੂ ਹਨ। ਇਸ ਮਦਰੱਸੇ ਵਿਚ ਵਿਦਿਆਰਥਣਾਂ ਦੀ ਗਿਣਤੀ (720) ਵਿਦਿਆਰਥੀਆਂ (600) ਨਾਲੋਂ 20 ਪ੍ਰਤੀਸ਼ਤ ਵਧੇਰੇ ਹੈ।

ਤਸਵੀਰ ਸਰੋਤ, Sanjay das/bbc
ਮਦਰੱਸਿਆਂ ਵਿਚ ਹਿੰਦੂ ਵਿਦਿਆਰਥੀਆਂ ਦੀ ਗਿਣਤੀ ਕਿਉਂ ਵੱਧ ਰਹੀ ਹੈ?
ਆਖ਼ਰ ਇਨ੍ਹਾਂ ਮਦਰੱਸਿਆਂ ਵਿਚ ਹਿੰਦੂ ਵਿਦਿਆਰਥੀਆਂ ਦੀ ਗਿਣਤੀ ਕਿਉਂ ਵੱਧ ਰਹੀ ਹੈ? ਜਵਾਬ ਹੈ, ਪੜ੍ਹਾਈ ਅਤੇ ਵਾਤਾਵਰਣ ਦਾ ਇੱਕ ਵਧੀਆ ਪੱਧਰ।
ਪੇਸ਼ੇ ਨਾਲ ਇੱਕ ਕਿਸਾਨ, ਰਮੇਸ਼ ਮਾਝੀ ਦੀਆਂ ਦੋ ਬੇਟੀਆਂ ਚਤੁਸ਼ਪੱਲੀ ਸੈਮਟਰੀ ਵਿੱਚ ਪੜ੍ਹਦੀਆਂ ਹਨ। ਮਾਝੀ ਦਾ ਕਹਿਣਾ ਹੈ, "ਖੇਤਰ ਵਿਚ ਬਹੁਤ ਸਾਰੇ ਹੋਰ ਸਰਕਾਰੀ ਸਕੂਲ ਹਨ। ਪਰ ਮਦਰੱਸੇ ਵਿਚ ਸਿੱਖਿਆ ਦੇ ਪੱਧਰ ਅਤੇ ਸਹੂਲਤਾਂ ਦੇ ਕਾਰਨ, ਮੈਂ ਦੋਹਾਂ ਧੀਆਂ ਨੂੰ ਇਥੇ ਭੇਜਣ ਦਾ ਫ਼ੈਸਲਾ ਕੀਤਾ।"
ਇਸ ਦੀ ਇਕ ਉਦਾਹਰਣ, ਇਕ ਕਿਸਾਨ ਸੋਮਣ ਮੰਡਲ ਦੇ ਵੱਡੇ ਪੁੱਤਰ ਦੀ ਹੈ ਜੋ ਕਿ ਕੋਲਕਾਤਾ ਨਾਲ ਲੱਗਦੇ ਉੱਤਰ 24-ਪਰਗਾਨਸ ਜ਼ਿਲੇ ਵਿਚ ਇਕ ਸਥਾਨਕ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਪਰ ਜਦੋਂ ਦੂਸਰਾ ਲੜਕਾ ਸੀਟਾਂ ਦੀ ਘਾਟ ਕਾਰਨ ਸਰਕਾਰੀ ਸਕੂਲ ਵਿਚ ਦਾਖ਼ਲਾ ਨਹੀਂ ਲੈ ਸਕਿਆ, ਤਾਂ ਉਸਨੇ ਉਸ ਨੂੰ ਨੇੜਲੇ ਮਦਰੱਸੇ ਵਿਚ ਦਾਖ਼ਲ ਕਰਵਾ ਦਿੱਤਾ। ਮੰਡਲ ਨੂੰ ਮਦਰੱਸੇ ਦਾ ਮਾਹੌਲ ਇੰਨਾ ਪਸੰਦ ਆਇਆ ਕਿ ਵੱਡੇ ਬੇਟੇ ਦਾ ਨਾਮ ਵੀ ਸਰਕਾਰੀ ਸਕੂਲ ਤੋਂ ਕੱਟ ਦਿੱਤਾ ਗਿਆ ਅਤੇ ਉਸ ਨੂੰ ਮਦਰੱਸੇ ਵਿਚ ਦਾਖ਼ਲ ਕਰਵਾ ਦਿੱਤਾ ਗਿਆ।
ਉਹ ਦੱਸਦਾ ਹੈ, "ਸਰਕਾਰੀ ਸਕੂਲ ਵਿਚ ਸਬੰਧਤ ਵਿਸ਼ੇ ਦਾ ਅਧਿਆਪਕ ਨਹੀਂ ਸੀ। ਭੂਗੋਲ ਦਾ ਅਧਿਆਪਕ ਗਣਿਤ ਪੜ੍ਹਾਉਂਦਾ ਸੀ, ਵਿਗਿਆਨ ਦਾ ਅਧਿਆਪਕ ਇਤਿਹਾਸ ਪੜ੍ਹਾਉਂਦਾ ਸੀ। ਸਕੂਲ ਵਿਚ ਅਨੁਸ਼ਾਸਨ ਵੀ ਠੀਕ ਨਹੀਂ ਸੀ। ਦੂਜੇ ਪਾਸੇ, ਮਦਰੱਸੇ ਵਿਚ ਪੜ੍ਹਾਈ ਬਿਹਤਰ ਸੀ, ਕੈਂਪਸ ਵਿਚ ਅਨੁਸ਼ਾਸਨ ਵੀ ਬਿਹਤਰ ਸੀ। ਇਸੇ ਕਰਕੇ ਮੈਂ ਆਪਣੇ ਵੱਡੇ ਬੇਟੇ ਦਾ ਮਦਰੱਸੇ ਵਿਚ ਹੀ ਦਾਖ਼ਲਾ ਕਰਵਾ ਲਿਆ।"

ਤਸਵੀਰ ਸਰੋਤ, Sanjay das/bbc
'ਮਦਰੱਸਿਆਂ' ਚ ਸਿੱਖਿਆ ਦਾ ਪੱਧਰ ਪਹਿਲਾਂ ਨਾਲੋਂ ਵਧੀਆ'
ਮਦਰੱਸਾ ਸਿੱਖਿਆ ਬੋਰਡ ਦੇ ਪ੍ਰਧਾਨ ਅਬੂ ਤਾਹੇਰ ਵੀ ਮੰਡਲ ਦੇ ਵਿਚਾਰਾਂ ਦੀ ਪੁਸ਼ਟੀ ਕਰਦੇ ਹਨ। ਉਹ ਕਹਿੰਦੇ ਹਨ, "ਮਦਰੱਸਿਆਂ ਵਿੱਚ ਵਿਦਿਆ ਦੇ ਪੱਧਰ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਸੁਧਾਰ ਹੋਇਆ ਹੈ। ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ। ਇਸ ਲਈ ਗੈਰ-ਮੁਸਲਿਮ ਵਿਦਿਆਰਥੀਆਂ ਅਤੇ ਮਾਪਿਆਂ ਖ਼ਾਸਕਰ ਬੀਰਭੂਮ, ਪੂਰਬੀ ਬੁਰਦਵਾਨ ਅਤੇ ਬਕੁੰਰਾ ਜ਼ਿਲ੍ਹਿਆਂ ਵਿੱਚ ਇਨ੍ਹਾਂ ਮਦਰੱਸਿਆਂ ਪ੍ਰਤੀ ਖਿੱਚ ਵਧੀ ਰਹੀ ਹੈ। "
ਤਾਹੇਰ ਦਾ ਕਹਿਣਾ ਹੈ ਕਿ ਰਾਜ ਦੇ ਮਦਰੱਸਿਆਂ ਵਿਚ ਗੈਰ-ਮੁਸਲਿਮ ਅਧਿਆਪਕਾਂ ਦੀ ਗਿਣਤੀ 29 ਪ੍ਰਤੀਸ਼ਤ ਤੋਂ ਵੱਧ ਹੈ।
ਜਦੋਂ ਬੀਬੀਸੀ ਨੇ ਮਦਰੱਸੇ ਵਿਚ ਹਿੰਦੂਆਂ ਦੀ ਵੱਧ ਰਹੀ ਗਿਣਤੀ ਬਾਰੇ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ, "ਇਨ੍ਹਾਂ ਮਦਰੱਸਿਆਂ ਵਿਚ ਗ਼ੈਰ-ਮੁਸਲਿਮ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧੇ ਦੇ ਦੋ ਵੱਡੇ ਕਾਰਨ ਹਨ। ਪਹਿਲਾ, ਨਿਯਮਤ ਸਕੂਲਾਂ ਵਿਚ ਸੀਟਾਂ ਦੀ ਘਾਟ ਅਤੇ ਦੂਸਰਾ, ਮਦਰੱਸਿਆਂ ਨੇ ਉੱਚ ਸੈਕੰਡਰੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਬਹੁਤ ਸਾਰੇ ਸਕੂਲ ਚੰਦੇ ਦੀ ਮੰਗ ਕਰਦੇ ਹਨ। ਇਸ ਕਾਰਨ ਵੀ ਮਾੜੇ ਵਿਦਿਆਰਥੀ ਮਦਰੱਸਿਆਂ ਵੱਲ ਮੁੜਦੇ ਹਨ। "

ਤਸਵੀਰ ਸਰੋਤ, Sanjay das/bbc
ਕੱਟੜਪੰਥੀ ਰਵਾਇਤਾਂ ਨੂੰ ਖ਼ਤਮ ਕਰਨ ਦਾ ਦਾਅਵਾ
ਉੱਤਰ 24-ਪਰਗਾਨ ਜ਼ਿਲ੍ਹੇ ਦੇ ਇਕ ਮਦਰੱਸੇ ਵਿਚ ਅੰਗਰੇਜ਼ੀ ਪੜ੍ਹਾਉਣ ਵਾਲੇ ਅਮਿਤਾਭ ਮੰਡਲ ਦਾ ਕਹਿਣਾ ਹੈ, "ਆਮ ਸਕੂਲਾਂ ਵਿਚ ਸੀਟਾਂ ਦੀ ਘਾਟ ਹੈ। ਇਸ ਤੋਂ ਇਲਾਵਾ ਘੱਟ ਫੀਸਾਂ ਕਾਰਨ ਵਿਦਿਆਰਥੀ ਮਦਰੱਸਿਆਂ ਪ੍ਰਤੀ ਆਕਰਸ਼ਤ ਹੋ ਰਹੇ ਹਨ। ਰਾਜ ਸਰਕਾਰ ਨੇ ਗ਼ੈਰ-ਮੁਸਲਿਮ ਵਿਦਿਆਰਥੀਆਂ ਨੂੰ ਅਰਬੀ ਭਾਸ਼ਾ ਵਿਚ ਹੋਣ ਵਾਲੀ ਮੁਸ਼ਕਲ ਨੂੰ ਵੀ ਦੂਰ ਕਰ ਦਿੱਤਾ ਹੈ। 100 ਅੰਕਾਂ ਵਾਲੀ ਅਰਬੀ ਭਾਸ਼ਾ ਦੇ ਪੇਪਰ ਵਿਚ ਉਹ 65 ਨੰਬਰਾਂ ਦੇ ਜਵਾਬ ਕਿਸੇ ਹੋਰ ਭਾਸ਼ਾ ਵਿਚ ਲਿਖ ਸਕਦੇ ਹਨ। "
ਮਦਰੱਸਾ ਬੋਰਡ ਦੇ ਚੇਅਰਮੈਨ ਕਮਰੂਦੀਨ ਦਾ ਕਹਿਣਾ ਹੈ, "ਅਸੀਂ ਸਧਾਰਣ ਸਕੂਲਾਂ ਦੀ ਤਰ੍ਹਾਂ ਮਦਰੱਸੇ ਬਣਾਏ ਹਨ। ਇਥੇ ਵਿਦਿਆਰਥਣਾਂ ਅਤੇ ਵਿਦਿਆਰਥੀ ਇਕੱਠੇ ਪੜ੍ਹਦੇ ਹਨ। ਅਸੀਂ ਧੱਕਿਆਨੂਸੀ ਪਰੰਪਰਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਸਰਕਾਰ ਨੇ ਮਦਰੱਸਾ ਦੇ ਵਿਦਿਆਰਥੀਆਂ ਲਈ ਵਜ਼ੀਫੇ ਵੀ ਸ਼ੁਰੂ ਕੀਤੇ ਹਨ। ਬਾਅਦ ਵਿਚ ਇਨ੍ਹਾਂ ਮਦਰੱਸਿਆਂ ਦੇ ਬਹੁਤ ਸਾਰੇ ਵਿਦਿਆਰਥੀ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਦਾਖ਼ਲਾ ਲੈ ਰਹੇ ਹਨ। "
ਇਹ ਵੀ ਪੜੋ
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













