ਪਰਗਟ ਸਿੰਘ ਦਾ ਕੈਪਟਨ ਨੂੰ ਸਵਾਲ: ਵੱਡੇ 5 ਘੋਟਾਲਿਆਂ ਦੀ ਜਾਂਚ ਅੱਗੇ ਕਿਉਂ ਨਹੀਂ ਵਧੀ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਭ੍ਰਿਸ਼ਟਾਚਾਰ ਦੇ ਪੰਜ ਵੱਡੇ ਕੇਸਾਂ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ।
'ਹਿੰਦੁਸਤਾਨ ਟਾਇਮਜ਼' ਅਖ਼ਬਾਰ ਦੇ ਮੁਤਾਬ਼ਕ, ਸਿੰਚਾਈ ਘੋਟਾਲਾ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸਕੈਮ ਵਰਗੇ ਘੋਟਾਲਿਆਂ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ੀ ਜ਼ਾਹਰ ਕੀਤੀ ਹੈ।
ਹਾਲਾਂਕਿ ਇਹ ਚਿੱਠੀ ਕਾਫ਼ੀ ਮਹੀਨਿਆਂ ਪਹਿਲਾਂ ਪਰਗਟ ਸਿੰਘ ਵਲੋਂ ਲਿਖੀ ਗਈ। 'ਹਿੰਦੁਸਤਾਨ ਟਾਇਮਜ਼' ਅਖ਼ਬਾਰ ਮੁਤਾਬ਼ਕ ਉਨ੍ਹਾਂ ਨੂੰ ਹੁਣ ਇਸ ਦੀ ਕਾਪੀ ਹਾਸਲ ਹੋਈ ਹੈ। ਇਸ ਚਿੱਠੀ ਦੀ ਕਾਪੀ ਪਰਗਟ ਸਿੰਘ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਭੇਜੀ।
ਪਰਗਟ ਸਿੰਘ ਨੇ ਆਪਣੀ ਇਸ ਚਿੱਠੀ 'ਚ ਵਿਜੀਲੈਂਸ ਬਿਉਰੋ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਿਆਂ ਪੁੱਛਿਆ ਕਿ ਕਿਉਂ ਇੰਨੇ ਵੱਡੇ ਘੋਟਾਲਿਆਂ ਦੇ ਮਾਮਲੇ ਅੱਧ 'ਚ ਹੀ ਲਟਕੇ ਹੋਏ ਹਨ?
ਪੰਜਾਬ ਸਰਕਾਰ 'ਚ ਕਈ ਵਿਧਾਇਕ ਅਤੇ ਲੀਡਰ ਖ਼ੁਦ ਹੀ ਸਰਕਾਰ 'ਤੇ ਸਵਾਲ ਉਠਾ ਚੁਕੇ ਹਨ, ਜਿਨ੍ਹਾਂ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹਨ। ਪਰ ਇਸ ਤਰ੍ਹਾਂ ਮੁੱਖ ਮੰਤਰੀ ਅਤੇ ਹਾਈਕਮਾਨ ਨੂੰ ਸਖ਼ਤ ਸ਼ਬਦਾਂ ਵਾਲੀ ਚਿੱਠੀ ਲਿਖਣ ਵਾਲੇ ਪਰਗਟ ਸਿੰਘ ਪਹਿਲੇ ਵਿਧਾਇਕ ਹਨ।
ਇਹ ਵੀ ਪੜੋ

ਤਸਵੀਰ ਸਰੋਤ, BBC/JAMIA JCC
ਜਾਮੀਆ: ਲਾਇਬ੍ਰੇਰੀ 'ਚ ਹਿੰਸਾ ਦੇ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਮੁੰਡਾ ਕੌਣ ਹੈ, ਉਸ ਨੇ ਚਿਹਰਾ ਕਿਉਂ ਲੁਕਾਇਆ?
ਸੋਸ਼ਲ ਮੀਡੀਆ 'ਤੇ ਇੱਕ ਧੜਾ ਜਾਮੀਆ ਮਿਲੀਆ ਇਸਲਾਮੀਆ ਦੀ ਲਾਇਬ੍ਰੇਰੀ ਵਿੱਚ ਪੁਲਿਸ ਦੇ ਡੰਡੇ ਮਾਰਨ ਵਾਲੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਚੁੱਕ ਰਿਹਾ ਹੈ।
16 ਫਰਵਰੀ ਨੂੰ ਅੱਧੀ ਰਾਤ ਵੇਲੇ ਜਾਮੀਆ ਕਾਰਡੀਨੇਸ਼ਨ ਕਮੇਟੀ ਨੇ 15 ਦਸੰਬਰ ਨੂੰ ਲਾਇਬ੍ਰੇਰੀ ਵਿੱਚ ਪੁਲਿਸ ਦੀ ਹਿੰਸਾ ਦਾ ਵੀਡੀਓ ਸਾਂਝਾ ਕੀਤਾ ਸੀ।
ਇਹ ਵੀਡੀਓ ਪਹਿਲੀ ਮੰਜ਼ਿਲ 'ਤੇ ਐੱਮਏ, ਐੱਮਫਿਲ ਸੈਕਸ਼ਨ ਦੇ ਰੀਡਿੰਗ ਹਾਲ ਦਾ ਹੈ। ਪਰ ਇਸ ਵੀਡੀਓ ਵਿੱਚ ਨੀਲੇ ਸਵੈਟਰ ਵਿੱਚ ਨਜ਼ਰ ਆ ਰਹੇ ਮੁੰਡੇ ਦੀ ਬਹੁਤ ਚਰਚਾ ਹੋ ਰਹੀ ਹੈ।
ਕੁਝ ਲੋਕ ਇਸ ਮੁੰਡੇ ਨੂੰ 'ਪੱਥਰਬਾਜ' ਦੱਸ ਰਹੇ ਹਨ ਅਤੇ ਨਾਲ ਹੀ ਉਸ ਦੇ ਰਵੱਈਏ 'ਤੇ ਸਵਾਲ ਚੁੱਕ ਰਹੇ ਹਨ।
ਮਲੇਰਕੋਟਲਾ ਵਿੱਚ CAA ਦਾ ਵਿਰੋਧ: 'ਅਸੀਂ ਹਿੰਦੁਸਤਾਨ 'ਚ ਰਹਿਣਾ ਹੈ...ਅਸੀਂ ਇੱਥੇ ਜੀਣਾ ਹੈ ਤੇ ਇੱਥੇ ਹੀ ਮਰਾਂਗੇ'
ਪੰਜਾਬ ਦੇ ਮਲੇਰਕੋਟਲਾ ਸ਼ਹਿਰ ਵਿੱਚ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਇਕੱਠ ਕੀਤਾ।
ਇਸ ਦੌਰਾਨ ਵੱਖ-ਵੱਖ ਧਰਮਾਂ ਦੇ ਲੋਕ ਮੰਚ 'ਤੇ ਨਜ਼ਰ ਆਏ ਅਤੇ ਉਨ੍ਹਾਂ ਨੇ ਸੀਏਏ ਤੇ ਐੱਨਆਰਸੀ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਤਸਵੀਰ ਸਰੋਤ, Ani
ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ - 10 ਰੌਚਕ ਗੱਲਾਂ
ਦਿੱਲੀ ਦੇ ਰਾਮ ਲੀਲ਼ਾ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਰਾਮ ਲੀਲ਼ਾ ਮੈਦਾਨ ਵਿਚ 40 ਹਜ਼ਾਰ ਲੋਕਾਂ ਦੀ ਹਾਜ਼ਰੀ ਅਤੇ ਦਿੱਲੀ ਦੇ 50 ਨਿਰਮਾਤਾਵਾਂ ਦੀ ਹਾਜ਼ਰੀ ਵਿਚ ਇਹ ਸਮਾਗਮ ਹੋਇਆ।
ਇਸ ਸਮਾਗਮ ਵਿਚ ਪੰਜਾਬ ਸਣੇ ਕਈ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਵੀ ਪਹੁੰਚੇ ਹੋਏ ਸਨ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਸੂਬੇ ਦੇ ਵਿਧਾਇਕ, ਪਾਰਟੀ ਇਕਾਈ ਦੇ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਸਮਾਗਮ ਦੇ ਗਵਾਹ ਬਣੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੇਜਰੀਵਾਲ: 'ਹਮ ਹੋਂਗੇ ਕਾਮਯਾਬ...'
ਸਹੁੰ ਚੁੱਕਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੋਟਾਂ ਜਿੱਤਣ ਤੋਂ ਬਾਅਦ ਹੁਣ ਉਹ ਸਾਰੀਆਂ ਪਾਰਟੀਆਂ ਦੇ ਲੋਕਾਂ ਦੇ ਸਾਂਝੇ ਮੁੱਖ ਮੰਤਰੀ ਹਨ ਅਤੇ ਕਿਸੇ ਨਾਲ ਮਤਰੇਆ ਸਲੂਕ ਨਹੀਂ ਕਰਨਗੇ।
ਉਨ੍ਹਾਂ ਕਿਹਾ, ''ਦਿੱਲੀ ਦੇ 2 ਕਰੋੜ ਲੋਕ ਭਾਵੇਂ ਉਹ ਕਿਸੇ ਵੀ ਪਾਰਟੀ, ਧਰਮ ਜਾਂ ਫਿਰਕੇ ਦਾ ਹੋਣ, ਸਭ ਮੇਰੇ ਪਰਿਵਾਰ ਦੇ ਮੈਂਬਰ ਹਨ। ਚੋਣਾਂ ਵਿਚ ਸਿਆਸਤ ਹੁੰਦੀ ਹੈ ਅਤੇ ਜੋ ਸਾਡੇ ਵਿਰੋਧੀਆਂ ਨੇ ਸਾਡੇ ਬਾਰੇ ਜੋ ਕੁਝ ਬੋਲਿਆ, ਮੈਂ ਸਾਰਿਆਂ ਨੂੰ ਮਾਫ਼ ਕਰਦਾ ਹਾਂ।''
ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ, ਦਿੱਲੀ ਦੇ ਵਿਕਾਸ ਲਈ ਮੈਂ ਪ੍ਰਧਾਨ ਮੰਤਰੀ ਦਾ ਵੀ ਅਸ਼ੀਰਵਾਦ ਚਾਹੁੰਦਾ ਹਾਂ।
ਅਰਵਿੰਦ ਕੇਰਜੀਵਾਲ ਨੇ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦੀਆਂ ਸਕੀਮਾਂ ਨੂੰ ਮੁਫ਼ਤ ਕਹਿ ਰਹੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਦਿੱਲੀ ਦਾ ਬੇਟਾ ਹਾਂ, ਕੁਦਰਤ ਦਾ ਪਿਆਰ ਸਭ ਲਈ ਮੁਫ਼ਤ ਹੁੰਦਾ ਹੈ, ਮੈਂ ਵੀ ਸਕੂਲ ਪੜ੍ਹਨ ਵਾਲੇ ਆਪਣੇ ਬੱਚਿਆਂ ਅਤੇ ਹਸਪਤਾਲ ਆਉਣ ਵਾਲੇ ਲੋਕਾਂ ਤੋਂ ਪੈਸੇ ਨਹੀਂ ਲੈ ਸਕਦਾ।
ਆਖ਼ਰ ਵਿਚ ਕੇਜਰੀਵਾਲ ਨੇ 'ਹਮ ਹੋਂਗੇ ਕਾਮਯਾਬ...' ਗਾਣਾ ਲੋਕਾਂ ਨਾਲ ਗਾ ਕੇ ਨਵੀਂ ਰਾਜਨੀਤੀ ਨਾਲ ਭਾਰਤ ਦਾ ਡੰਕਾ ਵਜਾਉਣ ਦਾ ਅਹਿਦ ਕੀਤਾ।

ਤਸਵੀਰ ਸਰੋਤ, Twitter/aap
ਅਰਵਿੰਦ ਕੇਜਰੀਵਾਲ: ਸ਼ੰਘਰਸ ਤੋਂ ਸੱਤਾ ਤੱਕ ਪਹੁੰਚਣ ਦੀ ਪੂਰੀ ਕਹਾਣੀ
2 ਅਕਤੂਬਰ, 2012 ਨੂੰ ਅੱਧੀ ਬਾਂਹ ਵਾਲੀ ਕਮੀਜ਼, ਢਿੱਲੀ ਪੈਂਟ ਅਤੇ ਸਿਰ 'ਤੇ 'ਮੈਂ ਹੂੰ ਆਮ ਆਦਮੀ' ਦੀ ਟੋਪੀ ਪਾ ਕੇ ਕੇਜਰੀਵਾਲ ਕੌਸਟੀਟਿਉਸ਼ਨ ਕਲੱਬ ਵਿਖੇ ਮੰਚ 'ਤੇ ਆਏ।
ਮਨੀਸ਼ ਸਿਸੋਦੀਆ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਕੁਮਾਰ ਵਿਸ਼ਵਾਸ, ਗੋਪਾਲ ਰਾਏ ਅਤੇ ਹੋਰ ਬਹੁਤ ਸਾਰੇ ਲੋਕ ਜੋ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਵਿੱਚ ਉਨ੍ਹਾਂ ਦੇ ਨਾਲ ਸਨ, ਉਨ੍ਹਾਂ ਦੇ ਪਿੱਛੇ ਬੈਠੇ ਸਨ।
ਰਾਜਨੀਤੀ ਵਿੱਚ ਦਾਖ਼ਲ ਹੋਣ ਦਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ, "ਅੱਜ, ਇਸ ਮੰਚ ਤੋਂ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਕਿ ਹਾਂ, ਅਸੀਂ ਹੁਣ ਚੋਣਾਂ ਲੜ ਕੇ ਦਿਖਾਵਾਂਗੇ। ਦੇਸ਼ ਦੇ ਲੋਕ ਅੱਜ ਤੋਂ ਚੋਣ ਰਾਜਨੀਤੀ ਵਿੱਚ ਕੁੱਦ ਰਹੇ ਹਨ ਅਤੇ ਤੁਸੀਂ ਹੁਣ ਆਪਣੇ ਦਿਨ ਗਿਣਨਾ ਸ਼ੁਰੂ ਕਰ ਦਿਓ।"
ਉਨ੍ਹਾਂ ਕਿਹਾ, ਸਾਡੀ ਸਥਿਤੀ ਅਰਜਨ ਵਰਗੀ ਹੈ, ਜੋ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਖੜਾ ਹੈ ਅਤੇ ਉਸ ਕੋਲ ਦੋ ਦੁਚਿੱਤੀਆਂ ਹਨ, ਇੱਕ ਕਿ ਕਿਧਰੇ ਉਹ ਹਾਰ ਨਾ ਜਾਵੇ ਅਤੇ ਦੂਜਾ ਇਹ ਹੈ ਕਿ ਉਸ ਦੇ ਆਪਣੇ ਲੋਕ ਸਾਹਮਣੇ ਖੜੇ ਹਨ। ਫਿਰ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ, 'ਹਾਰ ਅਤੇ ਜਿੱਤ ਦੀ ਚਿੰਤਾ ਨਾ ਕਰੋ, ਲੜੋ'। "
ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਨੂੰ ਇੱਕ ਰਾਜਨੀਤਿਕ ਪਾਰਟੀ ਵਿੱਚ ਤਬਦੀਲ ਕਰਨ ਤੋਂ ਬਾਅਦ, ਕੇਜਰੀਵਾਲ ਨੇ ਨਾ ਸਿਰਫ਼ ਚੋਣ ਲੜੀ ਅਤੇ ਜਿੱਤੀ, ਬਲਕਿ ਤੀਜੀ ਵਾਰ ਦਿੱਲੀ ਚੋਣਾਂ ਜਿੱਤ ਕੇ, ਉਸ ਨੇ ਸਾਫ਼ ਕੀਤਾ ਹੈ ਕਿ ਕੇਜਰੀਵਾਲ ਕੋਲ ਮੋਦੀ ਜਾਦੂ ਦਾ ਤੋੜ ਹੈ।
ਇਹ ਵੀ ਪੜੋ
ਇਹ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4