ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਚੱਲੀ ਗੋਲੀ : 5 ਅਹਿਮ ਖ਼ਬਰਾਂ

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।

ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਯੂਨੀਵਰਸਿਟੀ ਦੇ ਗੇਟ ਨੰਬਰ 5 ਬਾਹਰ ਦੇਰ ਸ਼ਾਮ ਫਾਇਰਿੰਗ ਹੋਈ ਹੈ।

ਜਾਮੀਆ ਦੇ ਇੱਕ ਵਿਦਿਆਰਥੀ ਜ਼ੋਇਬ ਅਹਿਮਦ ਨੇ ਬੀਬੀਸੀ ਨੂੰ ਦੱਸਿਆ, "ਅਚਾਨਕ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਅਤੇ ਸਾਨੂੰ ਪਤਾ ਲੱਗਾ ਕਿ ਗੇਟ ਨੰਬਰ 5 ਵੱਲ ਫਾਇਰੰਗਿ ਹੋਈ ਹੈ।"

ਜ਼ੋਇਬ ਮੁਤਾਬਕ ਇਹ ਘਟਨਾ ਰਾਤ ਤਕਰੀਬਨ 12 ਵਜੇ ਦੇ ਨੇੜੇ ਵਾਪਰੀ ਹੈ। ਫਿਲਹਾਲ ਇਸ ਵਿੱਚ ਕਿਸੇ ਦੇ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਘੱਟੋ-ਘੱਟ ਦੋ ਰਾਊਂਡ ਫਾਇਰਿੰਗ ਹੋਈ ਹੈ।

ਉਥੇ ਹੀ ਕੌਰਡੀਨੇਸ਼ਨ ਕਮੇਟੀ ਦੇ ਅਲ ਅਮੀਨ ਕਬੀਰ ਨੇ ਬੀਬੀਸੀ ਨੂੰ ਦੱਸਿਆ ਕਿ ਫਾਇਰਿੰਗ ਗੇਟ ਨੰਬਰ 5 ਅਤੇ 7 ਦੇ ਵਿਚਾਲੇ ਹੋਈ ਹੈ। ਫਾਇਰਿੰਗ ਕਰਨ ਵਾਲੇ ਦੋ ਅਣਜਾਣ ਲੋਕ ਸਨ। ਚਸ਼ਮਦੀਦਾਂ ਦੇ ਮੁਤਾਬਕ ਫਾਇਰਿੰਗ ਕਰਨ ਵਾਲੇ ਲਾਲ ਸਕੂਟੀ 'ਤੇ ਸਵਾਰ ਸਨ।

ਇਸ ਤੋਂ ਪਹਿਲਾਂ 30 ਜਨਵਰੀ ਨੂੰ ਜਾਮੀਆ ਨਗਰ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਥਾਂ ਤੇ ਅਤੇ 1 ਫਰਵਰੀ ਨੂੰ ਸ਼ਾਹੀਨ ਬਾਗ਼ ਵਿੱਚ ਰੋਸ ਮੁਜ਼ਾਹਰੇ ਵਾਲੀ ਥਾਂ 'ਤੇ ਫਾਇਰਿੰਗ ਹੋਈ ਸੀ।

ਇਹ ਵੀ ਪੜ੍ਹੋ-

ਲੰਡਨ: ਲੋਕਾਂ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਮਾਰੀ ਗੋਲੀ

ਦੱਖਣੀ ਲੰਡਨ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਦੁਕਾਨ ਅੰਦਰ ਲੋਕਾਂ ਉੱਤੇ ਚਾਕੂ ਨਾਲ ਵਾਰ ਕਰਨ ਦੀ ਘਟਨਾ ਵਾਪਰੀ ਹੈ।

ਬਰਤਾਨੀਆ ਵਿੱਚ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਹੈ ਕਿ ਦੱਖਣੀ ਲੰਡਨ 'ਚ ਇਸ ਘਟਨਾ ਵਿੱਚ ਹਥਿਆਰਬੰਦ ਅਧਿਕਾਰੀਆਂ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ। ਹਮਲਾਵਾਰ ਦੀ ਮੌਤ ਹੋ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਹਮਲੇ ਵਿੱਚ ਤਿੰਨ ਲੋਕ ਜਖ਼ਮੀ ਹੋਏ ਹਨ। ਜਿਨ੍ਹਾਂ ਵਿੱਚ ਇੱਕ ਦੀ ਹਾਲਤ ਬੇਹੱਦ ਗੰਭੀਰ ਹੈ। ਲੰਡਨ ਐਂਬੂਲੈਂਸ ਸਰਵਿਸ ਨੇ ਵੀ ਤਿੰਨ ਲੋਕਾਂ ਨੂੰ ਹਸਪਤਾਲ ਲਿਆਂਦੇ ਜਾਣ ਦੀ ਪੁਸ਼ਟੀ ਕੀਤੀ ਹੈ।

ਘਟਨਾ ਨਾਲ ਜੁੜੀਆਂ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾਵਰ ਸਭ ਤੋਂ ਪਹਿਲਾਂ ਇੱਕ ਦੁਕਾਨ ਵਿੱਚ ਗਿਆ ਅਤੇ ਲੋਕਾਂ 'ਤੇ ਅੰਨ੍ਹੇਵਾਹ ਚਾਕੂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ।

ਭਾਰਤ ਸਮੇਂ ਮੁਤਾਬਕ ਐਤਵਾਰ ਸ਼ਾਮ ਕਰੀਬ ਸਾਢੇ 7 ਵਜੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਚਸ਼ਮਦੀਦਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਹੈ ਕਿ ਉਨ੍ਹਾਂ ਤਿੰਨ ਗੋਲੀਆ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਹੈ।

ਹਮਲਾਵਰ ਦੀ ਪਛਾਣ 20 ਸਾਲਾ ਸੁਦੇਸ਼ ਅੰਮਾਨ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਕੱਟੜਪੰਥੀ ਗਤੀਵਿਧੀਆਂ ਕਾਰਨ ਉਹ 3-4 ਮਹੀਨੇ ਦੀ ਸਜ਼ਾ ਕੱਟਣ ਤੋਂ ਬਾਅਦ ਜਨਵਰੀ 'ਚ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ।

ਕੋਰੋਨਾ ਵਾਇਰਸ: ਚੀਨ ਦਾ 1000 ਬੈੱਡ ਵਾਲਾ ਹਸਪਤਾਲ ਖੁੱਲ੍ਹਣ ਲਈ ਤਿਆਰ

ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਚੀਨ ਨੇ 1000 ਬੈੱਡ ਵਾਲਾ ਹਸਪਤਾਲ ਤਿਆਰ ਕਰ ਲਿਆ ਹੈ।

ਚੀਨ ਦੇ ਵੁਹਾਨ ਸ਼ਹਿਰ ਵਿੱਚ ਬਣਾਇਆ ਗਿਆ ਇਹ ਹਸਪਤਾਲ ਸਿਰਫ਼ 8 ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ।

ਚੀਨ ਵਿੱਚ ਕੋਰੋਨਾਵਾਇਰਸ ਨਾ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਅਜੇ ਵੀ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਚੀਨ ਵਿੱਚ 350 ਮੌਤਾਂ ਦਰਜ ਹੋਈਆਂ ਹਨ ਅਤੇ ਵਾਇਰਸ ਪੀੜਤ 17 ਹਜ਼ਾਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਚੀਨ ਤੋਂ ਬਾਹਰ ਫਿਲੀਪੀਂਸ ਵਿੱਚ ਵੀ ਇਸ ਵਾਇਰਸ ਪੀੜਤ ਇੱਕ 44 ਸਾਲ ਦੇ ਮਰੀਜ਼ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਮਰੀਜ਼ ਚੀਨ ਦੇ ਵੁਹਾਨ ਸ਼ਹਿਰ ਤੋਂ ਫਿਲੀਪੀਂਸ ਗਿਆ ਸੀ।

ਭਾਰਤ ਸਣੇ ਦੁਨੀਆਂ ਭਰ ਵਿੱਚ ਕੀ- ਕੀ ਇੰਤਜ਼ਾਮ ਕੀਤੇ ਗਏ ਹਨ ਇੱਥੇ ਕਲਿੱਕ ਕਰਕੇ ਪੜ੍ਹੋ।

ਇਹ ਵੀ ਪੜ੍ਹੋ-

ਦਿੱਲੀ ਆਪਣੇ ਦਿਲ ਦੀ ਗੱਲ ਬਟਨ ਦੱਬ ਕੇ ਦੱਸਦੀ: ਭਗਵੰਤ ਮਾਨ

ਭਗਵੰਤ ਮਾਨ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਪਹੁੰਚੇ।

ਇਸ ਦੌਰਾਨ ਉਨ੍ਹਾਂ ਭਾਜਪਾ ਅਤੇ ਕਾਂਗਰਸ 'ਤੇ ਸ਼ਬਦੀ ਹਮਲੇ ਕੀਤੇ। ਸ਼ਾਹੀਨ ਬਾਗ਼ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿ ਪਾਰਟੀ ਜਿੱਥੇ ਡਿਊਟੀ ਲਗਾਏਗੀ ਉੱਥੇ-ਉੱਥੇ ਜਾਵਾਂਗੇ।

ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਨਾਲ ਦਿੱਲੀ ਦੀਆਂ ਚੋਣਾਂ, ਅਕਾਲੀ-ਭਾਜਪਾ ਗਠਜੋੜ ਅਤੇ ਸ਼ਾਹੀਨ ਬਾਗ ਵਿੱਚ CAA ਖਿਲਾਫ਼ ਚੱਲ ਰਹੇ ਮੁਜ਼ਾਹਰੇ ਬਾਰੇ ਪਾਰਟੀ ਦੇ ਸਟੈਂਡ ਸਣੇ ਕਈ ਮੁੱਦਿਆਂ ਬਾਰੇ ਗੱਲਬਾਤ ਸੁਣਨ ਲਈ ਹੇਠਲੇ ਲਿੰਕ 'ਤੇ ਕਰੋ।

ਦੂਜਿਆਂ ਨੂੰ ਖ਼ਰੀਦਣ ਵਾਲੀ LIC ਕਿਉਂ ਵਿਕਣ ਜਾ ਰਹੀ ਹੈ

ਸਰਕਾਰ ਜਦੋਂ ਵੀ ਮੁਸ਼ਕਿਲ ਵਿੱਚ ਫਸਦੀ ਹੈ ਤਾਂ ਐੱਲਆਈਸੀ ਕਿਸੇ ਭਰੋਸੇਮੰਦ ਦੋਸਤ ਵਾਂਗ ਸਾਹਮਣੇ ਆਈ ਹੈ। ਇਸ ਲਈ ਐੱਲਆਈਸੀ ਨੇ ਖ਼ੁਦ ਵੀ ਨੁਕਸਾਨ ਝੱਲਿਆ ਹੈ।

ਬਜਟ 2020-21 ਵਿੱਚ ਮੰਤਰੀ ਨਿਰਮਲਾ ਸੀਤਾਰਮਣ ਨੇ 2.1 ਲੱਖ ਕਰੋੜ ਰੁਪਏ ਦਾ ਵਿਨਿਵੇਸ਼ ਦਾ ਟੀਚਾ ਰੱਖਿਆ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ।

ਪਰ ਹੁਣ ਹਾਲਾਤ ਬਦਲ ਗਏ ਹਨ ਅਤੇ ਸਰਕਾਰ ਐੱਲਆਈਸੀ ਵਿੱਚ 100 ਫੀਸਦ ਦੀ ਆਪਣੀ ਹਿੱਸੇਦਾਰੀ ਨੂੰ ਘੱਟ ਕਰਨਾ ਚਾਹੁੰਦੀ ਹੈ।

ਯਾਨਿ ਸਰਕਾਰ ਹੁਣ ਤੱਕ ਐੱਲਆਈਸੀ ਦਾ ਇਸਤੇਮਾਲ ਦੂਜਿਆਂ ਨੂੰ ਵੇਚਣ ਵਿੱਚ ਕਰਦੀ ਸੀ ਹੁਣ ਉਸ ਨੂੰ ਹੀ ਵੇਚਣ ਜਾ ਰਹੀ ਹੈ। ਸਰਕਾਰ ਹਿੱਸੇਦਾਰੀ ਵੇਚਣ ਲਈ ਆਈਪੀਓ ਦਾ ਰਸਤਾ ਆਪਨਾਉਣ ਜਾ ਰਹੀ ਹੈ।

ਵੈਸੇ ਅਜੇ ਇਸ ਬਾਰੇ ਸਪੱਸ਼ਟ ਨਹੀਂ ਕਿ ਸਰਕਾਰ ਕਿੰਨੇ ਫੀਸਦੀ ਸ਼ੇਅਰ ਆਈਪੀਓ ਰਾਹੀਂ ਬਾਜ਼ਾਰ ਦੇ ਹਵਾਲੇ ਕਰੇਗੀ। ਜਾਣਕਾਰੀ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)