ਇਨ੍ਹਾਂ ਜ਼ਰੂਰੀ ਕੰਮਾਂ ਲਈ 31 ਦਸੰਬਰ ਹੈ ਆਖ਼ਰੀ ਤਰੀਕ

31 ਦਸੰਬਰ, 2019

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਅਜਿਹੇ ਕੰਮ ਹਨ ਜਿਨ੍ਹਾਂ ਲਈ 31 ਦਸੰਬਰ, 2019 ਆਖ਼ਰੀ ਦਿਨ ਹੈ

ਸਾਲ 2019 ਦਾ ਅੱਜ ਆਖ਼ਰੀ ਦਿਨ ਹੈ ਅਤੇ ਇਸ ਦੇ ਨਾਲ ਹੀ ਕੁਝ ਅਜਿਹੇ ਕੰਮ ਹਨ ਜਿਨ੍ਹਾਂ ਲਈ 31 ਦਸੰਬਰ, 2019 ਆਖ਼ਰੀ ਦਿਨ ਹੈ।

ਜੇ ਤੁਸੀਂ ਇਹ ਕੰਮ ਅਜੇ ਤੱਕ ਪੂਰੇ ਨਹੀਂ ਕੀਤੇ ਤਾਂ ਉਨ੍ਹਾਂ ਨੂੰ ਅੱਜ ਯਾਨਿ 31 ਦਸੰਬਰ ਨੂੰ ਜ਼ਰੂਰ ਪੂਰਾ ਕਰ ਲਵੋ ਤਾਂ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਖ਼ਰੀ ਮਿਤੀ ਨਿਕਲਣ ਦਾ ਦੁੱਖ ਨਾ ਹੋਵੇ।

ਅਜਿਹੇ ਜ਼ਰੂਰੀ ਕੰਮਾਂ ਦੇ ਬਾਰੇ ਪੜ੍ਹੋ:-

ਇਹ ਵੀ ਪੜ੍ਹੋ

ਆਈਟੀਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਟੀਆਰ ਭਰਨ ਦਾ ਆਖ਼ਰੀ ਦਿਨ

ਆਈਟੀਆਰ ਭਰਨ ਦਾ ਆਖ਼ਰੀ ਦਿਨ

ਜੇ ਤੁਸੀਂ 31 ਅਗਸਤ, 2019 ਤੱਕ ਆਈਟੀਆਰ ਨਹੀਂ ਜਮ੍ਹਾ ਕਰਵਾ ਪਾਏ ਤਾਂ 31 ਦਸੰਬਰ ਦੀ ਤਰੀਕ ਤੁਹਾਡੇ ਲਈ ਬਿਲਕੁਲ ਠੀਕ ਸਮਾਂ ਹੈ।

ਇਨਕਮ-ਟੈਕਸ ਕਾਨੂੰਨ, 1961 ਦੀ ਧਾਰਾ 234 ਐਫ ਦੇ ਮੁਤਾਬਕ, 31 ਦਸੰਬਰ ਤੋਂ ਪਹਿਲਾਂ ਰਿਟਰਨ ਭਰਨ 'ਤੇ 5000 ਰੁਪਏ ਜੁਰਮਾਨਾ ਲੱਗੇਗਾ ਅਤੇ ਉਸ ਦੇ ਬਾਅਦ ਭਰਨ 'ਤੇ 10 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ।

ਇਸ ਕਰਕੇ ਘੱਟ ਜੁਰਮਾਨਾ ਭਰਨ ਲਈ ਅੱਜ ਹੀ ਜਲਦੀ ਤੋਂ ਜਲਦੀ ਰਿਟਰਨ ਭਰੋ।

ਐਸਬੀਆਈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਸਬੀਆਈ ਦਾ ਏਟੀਐਮ ਡੈਬਿਟ ਕਾਰਡ

ਐਸਬੀਆਈ ਦਾ ਏਟੀਐਮ ਡੈਬਿਟ ਕਾਰਡ

ਜੇ ਤੁਹਾਡਾ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿੱਚ ਖ਼ਾਤਾ ਹੈ ਤੇ ਤੁਸੀਂ ਬੈਂਕ ਦੇ ਏਟੀਐਮ ਡੈਬਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ 31 ਦਸੰਬਰ ਦੀ ਤਰੀਕ ਤੁਹਾਡੇ ਲਈ ਜ਼ਰੂਰੀ ਹੈ।

ਐਸਬੀਆਈ ਬੈਂਕ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਗਾਹਕ ਆਪਣੇ ਪੁਰਾਣੇ ਮੈਗਨੇਟਿਕ ਏਟੀਐਮ ਡੈਬਿਟ ਕਾਰਡ ਨੂੰ ਬਦਲਵਾ ਲੈਣ।

ਇਸ ਲਈ ਆਖ਼ਰੀ ਤਰੀਕ 31 ਦਸੰਬਰ 2019 ਹੈ। ਨਵਾਂ ਕਾਰਡ ਈਐਮਵੀ ਚਿੱਪ ਵਾਲਾ ਅਤੇ ਪਿਨ ਨਾਲ ਚੱਲਣ ਵਾਲਾ ਹੈ।

ਜੇ ਤੁਹਾਡਾ ਵੀ ਏਟੀਐਮ ਡੈਬਿਟ ਕਾਰਡ ਪੁਰਾਣਾ ਹੈ ਤਾਂ ਤੁਸੀਂ ਨਵੇਂ ਸਾਲ ਵਿੱਚ ਉਸ ਨਾਲ ਪੈਸੇ ਨਹੀਂ ਕੱਢਵਾ ਸਕਦੇ। ਜੋ ਲੋਕ ਨਵੇਂ ਕਾਰਡ ਲਈ ਅਪਲਾਈ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਅਜੇ ਤੱਕ ਕਾਰਡ ਨਹੀਂ ਮਿਲਿਆ ਤਾਂ ਉਹ ਬੈਂਕ ਜਾ ਕੇ ਇਸ ਬਾਰੇ ਪਤਾ ਕਰਨ।

ਅਡਵਾਂਸ ਟੈਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਡਵਾਂਸ ਟੈਕਸ ਭਰਨ ਦੀ ਆਖ਼ਰੀ ਤਰੀਕ

ਅਡਵਾਂਸ ਟੈਕਸ ਭਰਨ ਦੀ ਆਖ਼ਰੀ ਤਰੀਕ

ਜੇ ਤੁਸੀਂ ਪੂਰਬੀ ਰਾਜਾਂ ਦੇ ਵਾਸੀ ਹੋ ਤੇ ਅਡਵਾਂਸ ਟੈਕਸ ਦੀ ਤੀਜੀ ਕਿਸ਼ਤ ਨਹੀਂ ਭਰੀ ਤਾਂ ਤੁਹਾਡੇ ਕੋਲ ਅਜੇ ਵੀ ਇੱਕ ਦਿਨ ਬਾਕੀ ਹੈ।

ਪੂਰਬੀ ਰਾਜਾਂ ਲਈ ਵਿੱਤੀ ਸਾਲ 2019-20 ਦੇ ਲਈ ਅਡਵਾਂਸ ਟੈਕਸ ਦੀ ਤੀਜੀ ਕਿਸ਼ਤ ਭਰਨ ਦੀ ਆਖ਼ਰੀ ਤਰੀਕ 31 ਦਸੰਬਰ 2019 ਹੈ।

ਪਹਿਲਾਂ ਅਡਵਾਂਸ ਟੈਕਸ ਭਰਨ ਦੀ ਆਖ਼ਰੀ ਤਰੀਕ 15 ਦਸੰਬਰ ਸੀ, ਜਿਸ ਨੂੰ ਅੱਗੇ ਵਧਾ ਕੇ 31 ਦਸੰਬਰ ਕਰ ਦਿੱਤਾ ਗਿਆ ਸੀ।

ਆਈਟੀਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਟੀਆਰ ਵੈਰੀਫ਼ਾਈ ਲਈ ਅਖ਼ੀਰਲਾ ਦਿਨ

ਆਈਟੀਆਰ ਵੈਰੀਫ਼ਾਈ ਕਰਨ ਲਈ ਅਖ਼ੀਰਲਾ ਦਿਨ

ਜੇ ਤੁਸੀਂ ਅਜੇ ਤੱਕ ਇਨਕਮ ਟੈਕਸ ਦੀ ਰਿਟਰਨ ਨੂੰ ਮੁੜ ਚੈੱਕ ਨਹੀਂ ਕੀਤਾ ਹੈ ਤਾਂ 31 ਦਸੰਬਰ ਤੋਂ ਪਹਿਲਾਂ ਇਸ ਨੂੰ ਪੂਰਾ ਕਰ ਲਵੋ।

ਇਨਕਮ ਟੈਕਸ ਦੇ ਨਿਯਮਾਂ ਦੇ ਮੁਤਾਬਕ ਰਿਟਰਨ ਵੈਰੀਫ਼ਾਈ ਕਰਨ ਲਈ ਰਿਟਰਨ ਭਰਨ ਤੋਂ ਬਾਅਦ 120 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ।

ਇਨਕਮ ਟੈਕਸ ਵਿਭਾਗ ਨੇ ਆਈਟੀਆਰ ਜਮਾਂ ਕਰਵਾਉਣ ਦੀ ਆਖ਼ਰੀ ਮਿਤੀ 31 ਜੁਲਾਈ 2019 ਤੋਂ ਵਧਾ ਕੇ 31 ਅਗਸਤ 2019 ਕਰ ਦਿੱਤੀ ਸੀ।

ਇਸ ਹਿਸਾਬ ਨਾਲ ਆਈਟੀਆਰ ਨੂੰ ਵੈਰੀਫ਼ਾਈ ਕਰਨ ਦੀ ਆਖ਼ਰੀ ਮਿਤੀ 31 ਦਸੰਬਰ, 2019 ਹੈ।

ਇਹ ਵੀ ਪੜ੍ਹੋ-

ਇਹ ਵੀ ਦੋਖੋਂ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)