CAA 'ਤੇ ਨਰਿੰਦਰ ਮੋਦੀ : ਉਹ 16 ਨੁਕਤੇ ਜਿੰਨ੍ਹਾਂ ਰਾਹੀ ਪ੍ਰਧਾਨ ਮੰਤਰੀ ਨੇ ਵਿਵਾਦਤ ਕਾਨੂੰਨ 'ਤੇ ਦਿੱਤੀ ਸਫ਼ਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 'ਧੰਨਵਾਦ ਰੈਲੀ' ਕੀਤੀ। ਇਸ ਰੈਲੀ ਨੂੰ ਅਸਲ ਵਿੱਚ ਭਾਜਪਾ ਦਾ ਦਿੱਲੀ ਵਿੱਚ ਚੋਣਾਂ ਲਈ ਆਗਾਜ਼ ਮੰਨਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਤੋਂ ਬਾਅਦ ਇਹ ਰੈਲੀ ਕੀਤੀ ਜਾ ਰਹੀ ਹੈ।
ਦੇਸ਼ ਭਰ ਵਿੱਚ ਨਾਗਰਿਕਤਾ ਕਾਨੂੰਨ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਮੋਦੀ ਦੀ ਇਸ ਵੱਡੀ ਰੈਲੀ 'ਤੇ ਟਿਕੀਆਂ ਹੋਈਆਂ ਸਨ । ਲੋਕ ਜਾਣਨਾ ਚਾਹੁੰਦੇ ਸਨ ਕਿ ਰਾਜਧਾਨੀ ਦਿੱਲੀ ਤੋਂ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਕੀ ਸਪੱਸ਼ਟੀਕਰਨ ਦੇਣਗੇ।
ਉਨ੍ਹਾਂ ਮੰਚ ਤੇ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾ ਹੀ ਕਿਹਾ, ''ਅਨੇਕਤਾ 'ਚ ਏਕਤਾ, ਭਾਰਤ ਦੀ ਵਿਸ਼ੇਸ਼ਤਾ।''
ਉਨ੍ਹਾਂ ਦੇਸ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਕਿਹਾ, ''ਤੁਹਾਡਾ ਜਿੰਨਾ ਗੁੱਸਾ ਹੈ ਉਹ ਮੋਦੀ 'ਤੇ ਕੱਢੋ। ਪੁਤਲਾ ਸਾੜਨਾ ਹੈ ਤਾਂ ਮੋਦੀ ਦਾ ਸਾੜੋ, ਕਿਸੇ ਗਰੀਬ ਦੀ ਝੋਂਪੜੀ ਨਾ ਸਾੜੋ।''
ਪ੍ਰਧਾਨ ਮੰਤਰੀ ਨੇ ਕਰੀਬ ਪੌਣੇ 2 ਘੰਟੇ ਲੰਬੇ ਭਾਸ਼ਣ ਵਿਚ ਸੀਏਏ ਅਤੇ ਐੱਨਆਰਸੀ ਦੇ ਮੁੱਦੇ ਉੱਤੇ ਖੁੱਲ੍ਹ ਕੇ ਸਰਕਾਰ ਦਾ ਪੱਖ ਰੱਖਿਆ
16 ਨੁਕਤਿਆਂ ਰਾਹੀ ਦਿੱਤੀ ਸੀਏਏ ਤੇ ਐਆਰਸੀ ਉੱਤੇ ਸਫ਼ਾਈ
• ਮੈਨੂੰ ਰਸਤੇ ਤੋਂ ਹਟਾਉਣ ਦੀਆਂ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ। ਇਹ ਲੋਕ ਜਿੰਨੀ ਮੇਰੇ ਨਾਲ ਨਫ਼ਰਤ ਕਰਦੇ ਹਨ, ਓਨਾ ਹੀ ਦੇਸ਼ ਦੇ ਲੋਕ ਮੈਨੂੰ ਪਿਆਰ ਕਰਦੇ ਹਨ।
• ਕਾਂਗਰਸ ਅਤੇ ਇਸ ਦੇ ਸਹਿਯੋਗੀ ਲੋਕਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਦੁਨੀਆਂ ਦੇ ਮੁਸਲਮਾਨ ਮੋਦੀ ਨੂੰ ਇੰਨਾ ਚਾਹੁੰਦੇ ਹਨ ਤਾਂ ਉਹ ਭਾਰਤ ਦੇ ਮੁਸਲਮਾਨਾਂ ਨੂੰ ਕਿਵੇਂ ਡਰਾਉਣਗੇ। ਉਨ੍ਹਾਂ ਦੇ ਟੇਪ ਰਿਕਾਰਡਰ ਨੂੰ ਨਾ ਸੁਣੋ, ਸਾਡਾ ਟਰੈਕ ਰਿਕਾਰਡ ਦੇਖੋ। ਕੋਈ ਵੀ ਦੇਸ਼ ਵਾਸੀ ਦੇਸ਼ ਨੂੰ ਝੁਕਣ ਨਹੀਂ ਦੇਣਾ ਚਾਹੁੰਦਾ ਅਤੇ ਨਾ ਹੀ ਵੰਡਣਾ ਚਾਹੁੰਦਾ ਹੈ।
• ਮੈਂ ਅਹਿੰਸਾ ਦੇ ਪੁਜਾਰੀ ਗਾਂਧੀ ਜੀ ਦੇ ਦੇਸ਼ ਵਿਚ ਲੋਕਾਂ ਦੇ ਹੱਥਾਂ ਵਿਚ ਹਿੰਸਾ ਦੇ ਸਾਧਨਾਂ ਨੂੰ ਵੇਖਦਾ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ। ਜਿਹੜੇ ਲੋਕ ਹੱਥਾਂ ਵਿਚ ਤਿਰੰਗੇ ਲੈ ਕੇ ਖੜੇ ਹਨ, ਉਹ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਵਿਰੁੱਧ ਬੋਲਣ ਲਈ ਕੰਮ ਕਰਨਗੇ।
• ਕੁਝ ਲੋਕ ਕਹਿ ਰਹੇ ਹਨ ਕਿ ਅਸੀਂ ਆਪਣੇ ਰਾਜ ਵਿਚ ਨਾਗਰਿਕਤਾ ਕਾਨੂੰਨ ਲਾਗੂ ਨਹੀਂ ਕਰਾਂਗੇ, ਉਹ ਸੰਵਿਧਾਨ ਦੀ ਸਹੁੰ ਚੁੱਕ ਕੇ ਅਜਿਹੇ ਬਿਆਨ ਦੇ ਰਹੇ ਹਨ। ਪਹਿਲਾਂ, ਕਾਨੂੰਨ ਦੇ ਮਾਹਰਾਂ ਨਾਲ ਤਾਂ ਗੱਲ ਲਵੋ।
ਸਮੱਗਰੀ ਉਪਲਬਧ ਨਹੀਂ ਹੈ
ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈEnd of Facebook post
• ਦੇਸ਼ ਦੇ ਪੜ੍ਹੇ ਲਿਖੇ ਨੌਜਵਾਨ ਮੇਰੇ ਸ਼ਬਦਾਂ ਨੂੰ ਪੜ੍ਹਨਗੇ ਤੇ ਵਿਚਾਰ ਕਰਨਗੇ, ਉਹ ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿਰੁੱਧ ਵੀ ਖੜੇ ਹੋਣਗੇ।
• ਦੁਨੀਆਂ ਨੇ ਖੱਬੇਪੱਖੀਆਂ ਨੂੰ ਨਕਾਰ ਦਿੱਤਾ ਹੈ, ਜੋ ਕਿ ਦੁਨੀਆਂ ਦੇ ਕੁਝ ਕੋਨਿਆਂ ਵਿੱਚ ਸੁੰਗੜ ਗਏ ਹਨ। ਉਨ੍ਹਾਂ ਦੇ ਆਗੂ ਪ੍ਰਕਾਸ਼ ਕਰਤ ਨੇ ਕਿਹਾ ਸੀ ਕਿ ਬੰਗਲਾਦੇਸ਼ ਤੋਂ ਆਉਣ ਵਾਲੇ ਸਤਾਏ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਸੀ, ਪਰ ਹੁਣ ਉਨ੍ਹਾਂ ਦਾ ਚਿਹਰਾ ਸਾਹਮਣੇ ਆ ਰਿਹਾ ਹੈ। ਸੱਚਾਈ ਇਹ ਹੈ ਕਿ ਇਹ ਲੋਕ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਹੀ ਕਰਦੇ ਹਨ।
• ਮਮਤਾ ਦੀਦੀ ਸਿੱਧੇ ਕੋਲਕਾਤਾ ਤੋਂ ਯੂ ਐਨ ਓ ਪਹੁੰਚ ਗਈ, ਪਰ ਕੁਝ ਸਾਲ ਪਹਿਲਾਂ ਤੱਕ ਉਹੀ ਮਮਤਾ ਦੀਦੀ ਸੰਸਦ ਵਿਚ ਖੜ੍ਹੀ ਹੋਕੇ ਕਹਿੰਦੀ ਸੀ ਕਿ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਜਾਵੇ। ਉਨ੍ਹਾਂ ਦੀ ਮਦਦ ਕਰੋ। ਸਪੀਕਰ ਦੇ ਸਾਹਮਣੇ ਕਾਗਜ਼ ਸੁੱਟਦੀ ਸੀ। ਕੋਲਕਾਤਾ ਵਿਚ ਫੌਜ ਡ੍ਰਿਲ ਕਰ ਰਹੀ ਸੀ, ਮਮਤਾ ਦੀਦੀ ਨੇ ਹੰਗਾਮਾ ਕੀਤਾ ਕਿ ਮੋਦੀ ਦੀ ਫੌਜ ਬੰਗਾਲ ਆ ਗਈ ਹੈ।
• ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਬੰਗਲਾਦੇਸ਼ ਤੋਂ ਭਾਰਤ ਆਏ ਸਤਾਏ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇ।
• ਪੀਐਮ ਮੋਦੀ ਨੇ ਕਿਹਾ- ਅਸੀਂ 70 ਸਾਲ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰ ਰਹੇ ਹਾਂ। ਉਸਨੇ ਦੱਸਿਆ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਹਿੰਦੂ ਤੇ ਸਿੱਖਾਂ ਨੂੰ ਜਦੋਂ ਲੱਗੇ ਕਿ ਉਹ ਭਾਰਤ ਆਉਣਾ ਚਾਹੁੰਦੇ ਹਨ, ਤਾਂ ਉਹ ਆ ਸਕਦੇ ਹਨ।
ਇਹ ਵੀ ਪੜ੍ਹੋ
• ਇਹ ਦੁਨੀਆਂ ਨੂੰ ਦੱਸਣ ਦਾ ਵੇਲਾ ਸੀ ਕਿ ਪਾਕਿਸਤਾਨ ਕਿਵੇਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ, ਪਰ ਇਨ੍ਹਾਂ ਨੇ ਸਭ ਕੁਝ ਉਲਟਾ ਕਰ ਦਿੱਤਾ। ਘੁਸਪੈਠੀਆ ਆਪਣੀ ਪਛਾਣ ਲੁਕਾ ਕੇ ਰੱਖਦਾ ਹੈ ਅਤੇ ਸ਼ਰਨਾਰਥੀ ਆਪਣੀ ਪਛਾਣ ਕਦੇ ਨਹੀਂ ਲੁਕਾਉਂਦਾ
• ਪਾਕਿਸਤਾਨ ਤੋਂ ਜਿਹੜੇ ਸ਼ਰਨਾਰਥੀ ਆਏ ਹਨ, ਉਹ ਜ਼ਿਆਦਾਤਰ ਬੰਧੂਆਂ ਮਜ਼ਦੂਰ ਹਨ
• ਇਹ ਉਨ੍ਹਾਂ ਲੋਕਾਂ ਉੱਤੇ ਲਾਗੂ ਹੋਵੇਗਾ। ਜੋ ਸਾਲਾਂ ਤੋਂ ਭਾਰਤ ਵਿਚ ਰਹਿ ਰਹੇ ਹਨ, ਬਾਹਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਉੱਤੇ ਇਹ ਲਾਗੂ ਨਹੀਂ ਹੋਵੇਗਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
• ਜੋ ਹਿੰਦੋਸਤਾਨ ਦੀ ਮਿੱਟੀ ਦੇ ਮੁਸਲਮਾਨ ਹੈ, ਜਿੰਨ੍ਹਾਂ ਦੇ ਪੁਰਖ਼ੇ ਮਾਂ ਭਾਰਤੀ ਦੀ ਸੰਤਾਨ ਹਨ,ਉਨ੍ਹਾਂ ਦਾ ਐਨਆਰਸੀ ਅਤੇ ਨਾਗਰਿਕਤਾ ਕਾਨੂੰਨ ਨਾਲ ਕੋਈ ਵਾਸਤਾ ਨਹੀਂ ਹੈ।
• ਅਰਬਨ ਨਕਸਲੀ ਲੋਕ ਝੂਠ ਫੈਲਾ ਰਹੇ ਹਨ ਕਿ ਮੁਸਲਮਾਨਾਂ ਨੂੰ ਡਿਟੈਂਸ਼ਨ ਸੈਂਟਰਾਂ ਵਿਚ ਭੇਜਿਆ ਜਾਵੇਗਾ। ਡਿਟੈਂਸ਼ਨ ਸੈਂਟਰ ਵਾਲੀ ਸਾਰੀ ਗੱਲ ਝੂਠੀ ਹੈ।
• ਇਸੇ ਸੈਸ਼ਨ ਦੌਰਾਨ ਇੱਕ ਕਾਨੂੰਨ ਤੁਹਾਨੂੰ ਘਰ ਦੇਣ ਲਈ ਲਿਆਂਦਾ ਹੈ ਤਾਂ ਕੀ ਦੂਜੇ ਕਾਨੂੰਨ ਰਾਹੀ ਬੇਘਰ ਕਰਾਂਗੇ, ਕਾਨੂੰਨ ਵਿਚ ਐੱਨਆਰਸੀ ਦਾ ਕੋਈ ਜ਼ਿਕਰ ਨਹੀਂ ਹੈ।
• ਨਾਗਰਿਕਤਾ ਸੋਧ ਬਿੱਲ ਭਾਰਤ ਦੇ ਕਿਸੇ ਨਾਗਰਿਕ ਦੇ ਲਈ, ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਮਾਨ ,ਉਨ੍ਹਾਂ ਲਈ ਹੈ ਹੀ ਨਹੀਂ। ਦੇਸ ਦੇ 130 ਕਰੋੜ ਲੋਕਾਂ ਦਾ ਇਸ ਕਾਨੂੰਨ ਨਾਲ ਕੋਈ ਵਾਸਤਾ ਨਹੀਂ ਹੈ।

ਤਸਵੀਰ ਸਰੋਤ, Getty Images
ਇਤਿਹਾਸਕਾਰ ਇਰਫਾਨ ਹਬੀਬ ਨੇ ਕਿਹਾ - ਪੁਲਿਸਿਆ ਦਮਨ ਬ੍ਰਿਟਿਸ਼ ਰਾਜ ਨਾਲੋਂ ਵੀ ਮਾੜਾ ਹੈ
ਭਾਰਤ ਦੇ ਮਸ਼ਹੂਰ ਇਤਿਹਾਸਕਾਰ ਇਰਫਾਨ ਹਬੀਬ ਨੇ ਕਿਹਾ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਜਿਸ ਤਰ੍ਹਾਂ ਦਾ ਦਮਨ ਵੇਖਣ ਨੂੰ ਮਿਲਿਆ, ਉਹ ਬ੍ਰਿਟਿਸ਼ ਸ਼ਾਸਨ ਦੇ ਰਾਜ 'ਚ ਵੀ ਨਹੀਂ ਸੀ।
88 ਸਾਲਾ ਇਰਫਾਨ ਹਬੀਬ ਨੇ ਕੈਂਪਸ ਦੇ ਜੀਵਨ ਤਜ਼ਰਬੇ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਇੱਕ ਵਾਕਿਆ ਦਾ ਜ਼ਿਕਰ ਕੀਤਾ। ਇਰਫਾਨ ਹਬੀਬ ਨੇ ਕਿਹਾ, "ਉਸ ਵੇਲੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ। ਐਸਪੀ ਅੰਗਰੇਜ਼ ਸੀ ਅਤੇ ਉਸ ਨੂੰ ਵਿਦਿਆਰਥੀਆਂ ਨੇ ਕੁੱਟਿਆ ਸੀ। ਪਰ ਪੁਲਿਸ ਕੈਂਪਸ ਵਿੱਚ ਦਾਖਲ ਨਹੀਂ ਸੀ ਹੋ ਸਕੀ। ਉਸ ਵੇਲੇ ਅਜਿਹੀ ਰੋਕ ਸੀ।''
ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕੀਤਾ CAA ਦਾ ਸਮਰਥਨ
ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਸਿਟੀਜ਼ਨਸ਼ਿਪ ਸੋਧ ਐਕਟ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਸਨੇ ਮਹਾਤਮਾ ਗਾਂਧੀ ਦਾ ਵਾਅਦਾ ਪੂਰਾ ਹੋਇਆ ਹੈ ਜਿਨ੍ਹਾਂ ਨੇ ਪਾਕਿਸਤਾਨ ਦੇ ਘੱਟ ਗਿਣਤੀਆਂ ਨਾਲ ਕੀਤਾ ਸੀ।
ਆਰਿਫ ਮੁਹੰਮਦ ਖਾਨ ਨੇ ਕਿਹਾ, "ਇਹ ਕਾਨੂੰਨ ਦਾ ਵਾਅਦਾ 1947 ਵਿੱਚ ਸਾਡੇ ਰਾਸ਼ਟਰੀ ਨੇਤਾਵਾਂ ਨੇ ਕੀਤਾ ਸੀ। ਪੰਡਿਤ ਨਹਿਰੂ ਅਤੇ ਗਾਂਧੀ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦਾ ਵਾਅਦਾ ਨਹੀਂ ਕਰ ਸਕਦੇ ਸੀ ਜਿਨ੍ਹਾਂ ਨੇ ਧਰਮ ਦੇ ਅਧਾਰ 'ਤੇ ਪਾਕਿਸਤਾਨ ਨੂੰ ਚੁੰਣਿਆ ਸੀ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਜਿਹੜੇ ਪਾਕਿਸਤਾਨ ਵਿਚ ਘੱਟਗਿਣਤੀ ਸਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਅਕਾਲੀ ਦਲ ਦਾ ਯੂ-ਟਰਨ
ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁਸਲਮਾਨਾਂ ਨੂੰ ਸਿਟੀਜ਼ਨਸ਼ਿਪ ਸੋਧ ਐਕਟ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਅਕਾਲੀ ਦਲ ਨੇ ਸੰਸਦ ਵਿੱਚ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4