ਉਨਾਓ ਰੇਪ ਮਾਮਲੇ 'ਚ ਦੋਸ਼ੀ ਕਰਾਰ ਕੁਲਦੀਪ ਸੇਂਗਰ ਦਾ ਦਬਦਬਾ ਤੇ ਸ਼ਖਸੀਅਤ

ਤਸਵੀਰ ਸਰੋਤ, Getty Images
ਦਿੱਲੀ ਦੀ ਇੱਕ ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਗਵਾਹ ਅਤੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।
ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਇਹ ਫ਼ੈਸਲਾ ਦਿੱਤਾ ਹੈ। ਸੇਂਗਰ ਦੀ ਸਜ਼ਾ 'ਤੇ 17 ਦਸੰਬਰ ਨੂੰ ਬਹਿਸ ਹੋਵੇਗੀ, ਉਸ ਤੋਂ ਬਾਅਦ ਅਦਾਲਤ ਫ਼ੈਸਲੇ ਸੁਣਾਵੇਗੀ।
ਕੁਲਦੀਪ ਸੇਂਗਰ ਭਾਜਪਾ ਦੇ ਵਿਧਾਇਕ ਸਨ, ਜਿਸ ਨੂੰ ਬਾਅਦ ਵਿੱਚ ਪਾਰਟੀ ਨੇ ਕੱਢ ਦਿੱਤਾ ਸੀ।
ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਇਹ ਮਾਮਲਾ ਲਖਨਊ ਦੀ ਅਦਾਲਤ ਤੋਂ ਦਿੱਲੀ ਦੀ ਅਦਾਲਤ ਵਿੱਚ ਟਰਾਂਸਫਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 5 ਅਗਸਤ ਤੋਂ ਰੋਜ਼ਾਨਾ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ।

ਤਸਵੀਰ ਸਰੋਤ, FACEBOOK/IKULDEEPSENGAR
ਜਾਣੋ ਪੂਰਾ ਘਟਨਾਕ੍ਰਮ -
4 ਜੂਨ 2017 - ਪੀੜਤਾ ਨੇ ਇਲਜ਼ਾਮ ਲਾਇਆ ਕਿ ਉਹ ਵਿਧਾਇਕ ਕੁਲਦੀਪ ਸੇਂਗਰ ਕੋਲ ਨੌਕਰੀ ਦਿਵਾਉਣ ਵਿੱਚ ਮਦਦ ਮੰਗਣ ਲਈ ਉਨ੍ਹਾਂ ਨੂੰ ਮਿਲਣ ਗਈ ਅਤੇ ਵਿਧਾਇਕ ਨੇ ਘਰ ਵਿੱਚ ਉਸ ਦਾ ਰੇਪ ਕੀਤਾ।
11 ਜੂਨ 2017 - ਇਸ ਤੋਂ ਬਾਅਦ 11 ਜੂਨ ਨੂੰ ਕੁੜੀ ਗਾਇਬ ਹੋ ਗਈ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ।
20 ਜੂਨ, 2017 - ਪੀੜਤਾ ਕੁੜੀ ਯੂਪੀ ਦੇ ਔਰਿਆ ਦੇ ਇੱਕ ਪਿੰਡ ਤੋਂ ਮਿਲੀ ਅਤੇ ਉਸ ਨੂੰ ਅਗਲੇ ਦਿਨ ਉਨਾਓ ਲਿਆਂਦਾ ਗਿਆ।
3 ਜੁਲਾਈ 2017- ਬਿਆਨ ਦਰਜ ਕਰਵਾਉਣ ਦੇ 10 ਦਿਨਾਂ ਬਾਅਦ ਪੀੜਤਾ ਨੂੰ ਪੁਲਿਸ ਨੇ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਪੀੜਤਾ ਦਿੱਲੀ ਆ ਗਈ। ਪੀੜਤਾ ਨੇ ਕਿਹਾ ਕਿ ਪੁਲਿਸ ਨੇ ਉਸ ਦਾ ਸ਼ੋਸ਼ਣ ਕੀਤਾ ਹੈ। ਪੀੜਤਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕੋਲ ਵੀ ਗੁਹਾਰ ਲਗਾਈ ਕਿ ਵਿਧਾਇਕ ਕੁਲਦੀਪ ਸੇਂਗਰ ਅਤੇ ਉਨ੍ਹਾਂ ਦੇ ਭਰਾ ਅਤੁਲ ਸਿੰਘ ਸੇਂਗਰ ਖ਼ਿਲਾਫ਼ FIR ਦਰਜ ਕੀਤੀ ਜਾਵੇ।
24 ਫਰਵਰੀ 2018- ਪੀੜਤਾ ਦੀ ਮਾਂ ਸਾਹਮਣੇ ਆਈ ਅਤੇ ਉਨਾਓ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੋਰਟ ਦਾ ਰੁਖ਼ ਕੀਤਾ ਅਤੇ ਸੀਆਰਪੀਸੀ ਦੇ ਸੈਕਸ਼ਨ 156 (3) ਦੇ ਤਹਿਤ ਐਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ।
3 ਅਪ੍ਰੈਲ 2018- ਇਲਜ਼ਾਮ ਨੇ ਕਿ ਕੁੜੀ ਦੇ ਪਿਤਾ ਨਾਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੇ ਕੁੱਟਮਾਰ ਕੀਤੀ।
4 ਅਪ੍ਰੈਲ 2018- ਇਸ ਤੋਂ ਬਾਅਦ ਉਨਾਓ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਆਰਮਜ਼ ਐਕਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।

ਤਸਵੀਰ ਸਰੋਤ, AFP
8 ਅਪ੍ਰੈਲ 2018- ਪੀੜਤਾ ਨੇ ਵਿਧਾਇਕ 'ਤੇ ਐਫਆਈਆਰ ਦਰਜ ਕਰਵਾਉਣ ਲਈ ਮੁੱਖ ਮੰਤਰੀ ਅਦਿੱਤਿਆਨਾਥ ਦੇ ਘਰ ਦੇ ਸਾਹਮਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਉਦਾਸੀਨਤਾ ਦਾ ਇਲਜ਼ਾਮ ਲਗਾਇਆ ਅਤੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
9 ਅਪ੍ਰੈਲ 2018- ਕੁੜੀ ਦੇ ਪਿਤਾ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ।
10 ਅਪ੍ਰੈਲ 2018- ਪਿਤਾ ਦੀ ਪੋਸਟਮਾਰਟਮ 'ਚ ਉਨ੍ਹਾਂ ਨੂੰ 14 ਥਾਵਾਂ 'ਤੇ ਸੱਟਾਂ ਲੱਗਣ ਦੀ ਗੱਲ ਸਾਹਮਣੇ ਆਈ। ਇਸ ਮਾਮਲੇ ਵਿੱਚ 6 ਪੁਲਿਸ ਵਾਲਿਆਂ ਨੂੰ ਸਸਪੈਂਡ ਵੀ ਕੀਤਾ ਗਿਆ ਅਤੇ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ।
11 ਅਪ੍ਰੈਲ 2018- ਸੂਬੇ ਦੀ ਯੋਗੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ।
12 ਅਪ੍ਰੈਲ 2018- ਨਾਬਾਲਗ ਨਾਲ ਰੇਪ ਦੇ ਮਾਮਲੇ ਵਿੱਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਮੁਲਜ਼ਮ ਬਣਾਇਆ ਗਿਆ ਪਰ ਗ੍ਰਿਫ਼ਤਾਰੀ ਨਹੀਂ ਕੀਤੀ। ਇਲਾਹਾਬਾਦ ਹਾਈ ਕੋਰਟ ਨੇ ਇਸ ਮਾਮਲੇ 'ਚ ਖੁਦ ਨੋਟਿਸ ਲਿਆ ਅਤੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਸਰਕਾਰ ਵਿਧਾਇਕ ਕੁਲਦੀਪ ਸੇਂਗਰ ਦੀ ਗ੍ਰਿਫ਼ਤਾਰੀ ਕਰੇਗੀ ਜਾਂ ਨਹੀਂ।
13 ਅਪ੍ਰੈਲ 2018- ਸੀਬੀਆਈ ਨੇ ਵਿਧਾਇਕ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ, ਉਸ ਤੋਂ ਬਾਅਦ ਗ੍ਰਿਫ਼ਤਾਰੀ ਹੋਈ ਅਤੇ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ।

ਤਸਵੀਰ ਸਰੋਤ, ANUBHAV SWARUP YADAV
11 ਜੁਲਾਈ 2018- ਸੀਬੀਆਈ ਨੇ ਇਸ ਕੇਸ ਵਿੱਚ ਪਹਿਲੀ ਚਾਰਜ਼ਸ਼ੀਟ ਦਾਇਰ ਕੀਤੀ, ਜਿਸ ਵਿੱਚ ਵਿਧਾਇਕ ਕੁਲਦੀਪ ਸੇਂਗਰ ਦਾ ਨਾਮ ਰੱਖਿਆ।
13 ਜੁਲਾਈ 2018- ਇਸ ਮਾਮਲੇ ਵਿੱਚ ਦੂਜੀ ਚਾਰਜ਼ਸ਼ੀਟ ਦਾਇਰ ਕੀਤੀ ਗਈ ਅਤੇ ਪੀੜਤਾ ਦੇ ਪਿਤਾ ਨੂੰ ਕਥਿਤ ਤੌਰ 'ਤੇ ਫਸਾਉਣ ਦੇ ਮਾਮਲੇ ਵਿੱਚ ਕੁਲਦੀਪ ਸੇਂਗਰ, ਭਰਾ ਅਤੁਲ ਸੇਂਗਰ ਅਤੇ ਕੁਝ ਪੁਲਿਸ ਵਾਲਿਆਂ ਨੂੰ ਮੁਲਜ਼ਮ ਬਣਾਇਆ ਗਿਆ।
ਇਸ ਮਾਮਲੇ ਵਿੱਚ ਕੁਲਦੀਪ ਸੇਂਗਰ, ਅਤੁਲ ਸੇਂਗਰ ਸਣੇ 7 ਲੋਕ ਮੁਲਜ਼ਮ ਹਨ।
28 ਜੁਲਾਈ 2019- ਪੀੜਤਾ ਆਪਣੀ ਚਾਚੀ, ਮਾਸੀ ਅਤੇ ਵਕੀਲ ਨਾਲ ਰਾਏਬਰੇਲੀ ਜਾ ਰਹੀ ਸੀ ਜਿੱਥੇ ਕਾਰ ਨੂੰ ਟਰੱਕ ਨੇ ਟੱਕਰ ਮਾਰੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ।
31 ਜੁਲਾਈ 2019 - ਸੁਪਰੀਮ ਕੋਰਟ ਨੇ ਸਕੱਤਰ ਜਨਰਲ ਨੂੰ ਪੁੱਛਿਆ ਕਿ ਆਖਿਰ ਕਿਉਂ ਉਨਾਓ ਰੇਪ ਪੀੜਤਾ ਵੱਲੋਂ ਭੇਜੀ ਗਈ ਚਿੱਠੀ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਪੀੜਤਾ ਦੀ ਮੈਡੀਕਲ ਰਿਪੋਰਟ ਨੂੰ ਮੰਗਵਾਇਆ ਗਿਆ।

ਤਸਵੀਰ ਸਰੋਤ, Getty Images
ਦਬਦਬੇ ਦੀ ਵਜ੍ਹਾ
ਕੁਲਦੀਪ ਸੇਂਗਰ 2002 ਵਿੱਚ ਬੀਐੱਸਪੀ ਦੇ ਵਿਧਾਇਕ ਸਨ, 2007 ਤੇ 2012 ਵਿੱਚ ਉਹ ਸਮਾਜਵਾਦੀ ਪਾਰਟੀ ਦੇ ਵਿਧਾਇਕ ਬਣੇ ਤੇ 2017 ਵਿੱਚ ਉਹ ਭਾਜਪਾ ਵਿੱਚ ਆ ਗਏ।
17 ਸਾਲ ਵਿਧਾਨ ਸਭਾ ਦੀ ਮੈਂਬਰੀ ਤੇ 50 ਸਾਲਾਂ ਦੇ ਸਰਪੰਚੀ ਦਾ ਪਰਿਵਾਰਕ ਇਤਿਹਾਸ ਨੇ ਉਨ੍ਹਾਂ ਨੂੰ ਉਹ ਦਬੰਗਪੁਣੇ ਵਾਲੀ ਤਬੀਅਤ ਤਾਂ ਦਿੱਤੀ ਹੈ, ਜਿਸ ਨਾਲ ਉਹ ਬਲਾਤਕਾਰ ਵਰਗੇ ਇਲਜ਼ਾਮਾਂ ਦੇ ਬਾਵਜੂਦ ਕਦੇ ਮੁੱਖ ਮੰਤਰੀ ਨਿਵਾਸ ਵਿੱਚ ਠਹਾਕੇ ਲਾਉਂਦੇ ਹਨ ਤੇ ਕਦੇ ਡੀਜੀਪੀ ਉਨ੍ਹਾਂ ਨੂੰ ਵਿਧਾਇਕ ਜੀ ਕਹਿੰਦੇ ਹਨ।
ਲਖਨਊ ਦੇ ਸੀਨੀਅਰ ਪੁਲਿਸ ਕਪਤਾਨ ਦੇ ਨਿਵਾਸ ਦੇ ਬਾਹਰ ਉਨ੍ਹਾਂ ਕਿਹਾ ਸੀ, "ਇਲਜ਼ਾਮ ਹੀ ਲੱਗੇ ਹਨ, ਭਗੌੜਾ ਥੋੜੇ ਹੀ ਹਾਂ।"
ਉਨ੍ਹਾਂ ਦੇ ਦਬਦਬੇ ਦੀਆਂ ਦੋ ਕਾਰਨ ਹੋ ਸਕਦੇ ਹਨ— ਇੱਕ ਤਾਂ ਕੁਲਦੀਪ ਸੇਂਗਰ, ਯੋਗੀ ਆਦਿਤਿਆ ਨਾਥ ਦੀ ਬਰਾਦਰੀ ਦੇ ਹਨ। ਸੰਜੋਗ ਇਹ ਵੀ ਹੈ ਕਿ ਜਿਸ ਥਾਣੇ ਵਿੱਚ ਪੀੜਤ ਦੀ ਸ਼ਿਕਾਇਤ ਦਰਜ ਨਹੀਂ ਹੋਈ ਉੱਥੋਂ ਦੇ ਐੱਸਐੱਚਓ ਤੋਂ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਫਿਰ ਡੀਜੀਪੀ ਸਾਰੇ ਹੀ ਠਾਕੁਰ ਹਨ।
ਸੂਬੇ ਦੀ ਸਿਆਸਤ ਕਵਰ ਕਰਨ ਵਾਲੇ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦੱਸਦੇ ਹਨ, "ਯੂਪੀ ਦੇ ਮੁੱਖ ਮੰਤਰੀ ਦੇ ਨਾਲ ਡੀਜੀਪੀ ਵੀ ਠਾਕੁਰ ਹਨ ਤੇ ਕੁਲਦੀਪ ਸੇਂਗਰ ਵੀ। ਅਜਿਹੇ ਵਿੱਚ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਨ੍ਹਾਂ ਨੂੰ ਇਸ ਦਾ ਲਾਭ ਤਾਂ ਮਿਲਿਆ ਹੀ ਹੋਵੇਗਾ ਕਿਉਂਕਿ ਯੂਪੀ ਦੀ ਸਿਆਸਤ ਵਿੱਚ ਜਾਤੀਵਾਦ ਵੱਡੀ ਭੂਮਿਕਾ ਨਿਭਾਉਂਦੀ ਰਹੀ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸੇਂਗਰ ਦੀ ਖ਼ਾਸੀਅਤ
ਕੁਲਦੀਪ ਸੇਂਗਰ 2002 ਵਿੱਚ ਪਹਿਲੀ ਵਾਰ ਉਨਾਓ ਸਦਰ ਤੋਂ ਬੀਐੱਸਪੀ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇਸ ਸੀਟ 'ਤੇ ਕੋਈ ਬੀਐੱਸਪੀ ਉਮੀਦਵਾਰ ਜਿੱਤਿਆ ਹੋਵੇ। ਇਸ ਤੋਂ ਬਾਅਦ ਬੰਗਰਮਾਓ ਤੋਂ 2007 ਵਿੱਚ ਸਮਾਜਵਾਦੀ ਪਾਰਟੀ ਦੀ ਟਿੱਕਟ 'ਤੇ ਵਿਧਾਇਕ ਚੁਣੇ ਗਏ ਸਨ।
ਉਹ 2012 ਵਿੱਚ ਉਹ ਭਗਵੰਤ ਨਗਰ ਵਿਧਾਨ ਸਭਾ ਤੋਂ ਭਾਜਪਾ ਦੇ ਵਿਧਾਇਕ ਬਣੇ। ਯਾਨੀ ਬੀਤੇ 17 ਸਾਲਾਂ ਵਿੱਚ ਉਹ ਉਨਾਓ ਦੀਆਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਤਿੰਨ ਵੱਖੋ-ਵੱਖਰੀਆਂ ਪਾਰਟੀਆਂ ਦੀ ਟਿਕਟ 'ਤੇ ਚੋਣ ਵੀ ਲੜੀ ਅਤੇ ਜਿੱਤ ਵੀ ਹਾਸਿਲ ਕੀਤੀ।
ਇਹੀ ਕਾਰਨ ਹੈ ਕਿ ਉਨਾਓ ਤੋਂ ਸੰਸਦ ਵਿੱਚ ਪਹੁੰਚਣ ਵਾਲੇ ਸਾਕਸ਼ੀ ਮਹਾਰਾਜ ਜੇਲ੍ਹ ਵਿੱਚ ਜਾ ਕੇ ਉਨ੍ਹਾਂ ਦਾ ਧੰਨਵਾਦ ਕਰਨਾ ਨਹੀਂ ਭੁੱਲੇ।
ਸ਼ਰਦ ਗੁਪਤਾ ਦਾ ਕਹਿਣਾ ਹੈ ਕਿ ਉਨਾਓ ਦੀ ਸੰਸਦੀ ਸੀਟ 'ਤੇ ਕੁਲਦੀਪ ਸੇਂਗਰ ਇੰਨੇ ਪ੍ਰਭਾਵੀ ਹਨ ਹੀ ਕਿ ਉਹ ਕਿਸੇ ਨੂੰ ਵੀ ਚੋਣਾਂ ਹਰਵਾ ਸਕਦੇ ਹਨ, ਕਿਸੇ ਨੂੰ ਵੀ ਜਿਤਵਾ ਸਕਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸੂਬੇ ਦੀ ਸਿਆਸਤ 'ਤੇ ਨਿਗ੍ਹਾ ਰੱਖਣ ਵਾਲੇ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਦੱਸਦੇ ਹਨ, ਦਰਅਸਲ ਕੁਲਦੀਪ ਸੇਂਗਰ ਆਪਣੇ ਖੇਤਰ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹਨ। ਲਿਹਾਜ਼ਾ ਪਾਰਟੀ ਹਾਈ ਕਮਾਂਡ ਦੀ ਵੀ ਉਹ ਪ੍ਰਵਾਹ ਨਹੀਂ ਕਰਦੇ।
ਇਸ ਦੀ ਇੱਕ ਝਲਕ ਅਖਿਲੇਸ਼ ਯਾਦਵ ਦੀ ਸਰਕਾਰ ਦੌਰਾਨ ਦੇਖਣ ਨੂੰ ਮਿਲੀ ਸੀ, ਜਦੋਂ ਉਹ ਸਮਾਜਵਾਦੀ ਪਾਰਟੀ ਦੇ ਵਿਧਾਇਕ ਸਨ। ਪਾਰਟੀ ਹਾਈ ਕਮਾਂਡ ਦੀ ਇੱਛਾ ਤੋਂ ਲਾਂਭੇ ਜਾ ਕੇ ਕੁਲਦੀਪ ਸੇਂਗਰ ਨੇ ਆਪਣੀ ਪਤਨੀ ਸੰਗੀਤਾ ਸੇਂਗਰ ਨੂੰ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਅਹੁਦੇ ਲਈ ਖੜ੍ਹਾ ਕਰਵਾਇਆ ਸੀ।
ਸ਼ਰਦ ਗੁਪਤਾ ਕਹਿੰਦੇ ਹਨ, "ਸਪਾ ਸਰਕਾਰ ਦੀ ਮਸ਼ੀਨਰੀ ਨੇ ਸੰਗੀਤਾ ਸੇਂਗਰ ਨੂੰ ਹਰਵਾਉਣ ਲਈ ਪੂਰੀ ਵਾਹ ਲਾਈ ਪਰ ਕੁਲਦੀਪ ਸੇਂਗਰ ਆਪਣੀ ਪਤਨੀ ਨੂੰ ਪ੍ਰਧਾਨ ਬਣਵਾਉਣ ਵਿੱਚ ਸਫ਼ਲ ਰਹੇ। ਅੱਜ ਵੀ ਜੇ ਉਹ ਅਸਤੀਫ਼ਾ ਦੇ ਕੇ ਚੋਣ ਲੜਨ ਤਾਂ ਜਿੱਤ ਜਾਣਗੇ। ਉਨ੍ਹਾਂ ਨੇ ਇਨਾਂ ਗੁਡਵਿਲ ਬਣਾਇਆ ਹੋਇਆ ਹੈ।"
ਕਹਿੰਦੇ ਹਨ ਕਿ ਸਿਆਸਤ ਦੇ ਨਾਲ-ਨਾਲ ਠੇਕੇਦਾਰੀ ਵਿੱਚ ਹੱਥ ਅਜਮਾਉਣ ਵਾਲੇ ਕੁਲਦੀਪ ਸੇਂਗਰ ਨੇ ਜਿਹੜਾ ਪੈਸਾ ਕਮਾਇਆ ਹੈ, ਉਸ ਨੂੰ ਆਪਣੇ ਇਲਾਕੇ ਵਿੱਚ ਖੁੱਲ੍ਹੇ ਦਿਲ ਨਾਲ ਵੰਡਿਆ ਹੈ। ਉਹ ਆਪਣੇ ਇਲਾਕੇ ਦੇ ਹਰ ਪਰਿਵਾਰ ਦੇ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਹਨ।












