ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਦੇਰੀ ਸ਼ਰਮ ਦੀ ਗੱਲ ਹੈ- ਸੁਖਜਿੰਦਰ ਸਿੰਘ ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ

ਤਸਵੀਰ ਸਰੋਤ, Gurpreet chawla/bbc

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੁਆਉਣ ਬਾਰੇ ਉੱਠਦੀ ਮੰਗ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

ਰੰਧਾਵਾ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਇਨਸਾਫ਼ ਦਿਵਾਉਣ ਵਿੱਚ ਦੇਰੀ ਹੋ ਰਹੀ ਹੈ।

ਦਰਅਸਲ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਡੇਰਾ ਬਾਬਾ ਨਾਨਕ ਸਥਿਤ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਸਨ।

ਸੁਖਜਿੰਦਰ ਰੰਧਾਵਾ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਹੋਣ ਕਾਰਨ ਆਪਣੀ ਹੀ ਸਰਕਾਰ ਖ਼ਿਲਾਫ਼ ਭੜਾਸ ਕੱਢਣ ਲੱਗੇ। ਰੰਧਾਵਾ ਧਰਨਾਕਾਰੀਆਂ ਦੇ ਵਿਚਾਲੇ ਵੀ ਜਾ ਕੇ ਬਹਿ ਗਏ।

ਇਹ ਵੀ ਪੜ੍ਹੋ

ਸੁਖਜਿੰਦਰ ਸਿੰਘ ਰੰਧਾਵਾ

ਤਸਵੀਰ ਸਰੋਤ, Gurpreet chawla/bbc

ਤਸਵੀਰ ਕੈਪਸ਼ਨ, ਸੁਖਜਿੰਦਰ ਸਿੰਘ ਰੰਧਾਵਾ ਪ੍ਰਦਰਸ਼ਨਕਾਰੀਆਂ ਨਾਲ ਹੀ ਬੈਠ ਗਏ

ਸੁਖਜਿੰਦਰ ਰੰਧਾਵਾ ਨੇ ਜੋ ਜੋ ਕਿਹਾ...

  • ਦੋਸ਼ੀ ਛੱਡਣੇ ਨਹੀਂ, ਇਹ ਬਖਸ਼ੇ ਨਹੀਂ ਜਾਣਗੇ। ਕਈ ਪੁਲਿਸ ਅਫਸਰਾਂ 'ਤੇ ਕਾਰਵਾਈ ਵੀ ਹੋਈ, ਉਹ ਜੇਲ੍ਹ ਭੇਜੇ ਗਏ। ਪਰ ਜਿਹੜਾ ਕਾਨੂੰਨ ਹੈ ਉਸਤੋਂ ਪਾਰ ਤਾਂ ਨਹੀਂ ਜਾ ਸਕਦੇ। ਇਨਸਾਫ਼ ਮਿਲਣਾ ਚਾਹੀਦਾ ਹੈ।
  • ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਦੋਸ਼ੀ ਨਹੀਂ। ਅਸੀਂ ਵੀ ਬਰਾਬਰ ਦੇ ਭਾਗੀਦਾਰ ਬਣਦੇ ਜਾਂਦੇ ਹਾਂ। ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦਾ। ਜੇਕਰ ਗੁਰੂ ਰਹੇਗਾ ਤਾਂ ਹੀ ਵਜਾਰਤਾਂ ਰਹਿਣਗੀਆਂ।
  • ਜਿਹੜੀ ਸਹੁੰ ਅਸੀਂ ਬਠਿੰਡੇ ਖਾਧੀ ਸੀ ਇਹ ਹੁਣ ਤੱਕ ਕਿਸੇ ਬੰਨੇ ਲੱਗ ਜਾਣੀ ਚਾਹੀਦੀ ਸੀ। ਦੋਸ਼ੀ ਵੀ ਪਤਾ ਨੇ ਅਤੇ ਇਹ ਵੀ ਪਤਾ ਹੈ ਕਿ ਕਿਸਨੇ ਕੀਤਾ ਹੈ, ਇਸ ਵਿੱਚ ਦੇਰੀ ਹੋਈ ਜੋ ਵਾਕਈ ਸ਼ਰਮ ਵਾਲੀ ਗੱਲ ਹੈ।
  • ਸਾਨੂੰ ਤਾਂ ਦੋਸ਼ੀਆਂ ਨੂੰ ਪਹਿਲੇ ਦਿਨ ਹੀ ਫੜ ਕੇ ਅੰਦਰ ਕਰ ਦੇਣਾ ਚਾਹੀਦਾ ਸੀ। ਮੈਂ ਵੀ ਕਿੰਨਾ ਚਿਰ ਚੁੱਪ ਰਹਾਂਗਾ। ਜਿਹੜੀ ਕਸਮ ਖਾਧੀ ਹੁੰਦੀ ਹੈ ਨਾਂ ਉਹ ਸੱਚੀ ਵੀ ਮਾੜੀ ਤੇ ਝੂਠੀ ਵੀ ਮਾੜੀ।
  • ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਹੈ ਕਿ ਸਾਡੇ ਕੋਲੋਂ ਬਾਹਰ ਲੋਕਾਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ। ਤੁਸੀਂ ਤਾਂ ਭਾਵੇਂ ਨਾ ਮਿਲੋ ਅਸੀਂ ਤਾਂ ਲੋਕਾਂ ਨੂੰ ਮਿਲਣਾ ਹੈ।
  • ਕੋਈ ਵੀ ਥਾਂ ਹੋਵੇ ਚਾਹੇ ਅਸੈਂਬਲੀ ਹੀ ਕਿਉਂ ਨਾ ਹੋਵੇ ਮੈਂ ਠੋਕ ਕੇ ਬੋਲਦਾ ਵੀ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਜੋ ਵਾਅਦਾ ਕਰਕੇ ਆਏ ਹਾਂ ਉਸ 'ਤੇ ਖਰੇ ਉੱਤਰੀਏ।
ਸੁਖਜਿੰਦਰ ਸਿੰਘ ਰੰਧਾਵਾ

ਤਸਵੀਰ ਸਰੋਤ, gurpreet chawla/BBC

ਕੌਣ ਹਨ ਧਰਨਾਕਾਰੀ

ਇਹ ਧਰਨਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਨਾਮੀ ਸੰਗਠਨ ਵੱਲੋਂ ਦਿੱਤਾ ਗਿਆ ਸੀ।

ਸੰਗਠਨ ਦੇ ਆਗੂ ਸੁਖਦੇਵ ਸਿੰਘ ਮੁਤਾਬਕ, "ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਭਰੋਸਾ ਦੇ ਕੇ ਕਾਂਗਰਸ ਸੱਤਾ ਵਿੱਚ ਆਈ ਸੀ ਪਰ ਕੈਪਟਨ ਸਰਕਾਰ ਬਣੇ ਨੂੰ ਢਾਈ ਸਾਲ ਹੋ ਗਏ ਵਾਅਦਿਆਂ ਤੇ ਸਹੁੰਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।"

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਹ ਰੋਸ ਪ੍ਰਦਰਸ਼ਨ ਹਰ ਐਤਵਾਰ ਹਰ ਕੈਬਨਿਟ ਮੰਤਰੀ ਦੇ ਘਰ ਬਾਹਰ ਕਰਾਂਗੇ ਅਤੇ ਮੁੱਖ ਮੰਤਰੀ ਦੇ ਘਰ ਬਾਹਰ ਵੀ ਪ੍ਰਦਰਸ਼ਨ ਕਰਾਂਗੇ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)