Hyperloop: ਅੰਮ੍ਰਿਤਸਰ-ਚੰਡੀਗੜ੍ਹ, 30 ਮਿੰਟ! ਤਕਨੀਕ ਕੀ ਹੈ ਜਿਸ ਨਾਲ ਘੱਟ ਸਮੇਂ ’ਚ ਦੂਰੀ ਤੈਅ ਹੋਵੇਗੀ

ਹਾਈਪਰਲੂਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈਪਰਲੂਪ ਬੰਦ ਟਿਊਬਾਂ ਦਾ ਇੱਕ ਨੈੱਟਵਰਕ ਹੈ ਜਿਸ ਵਿੱਚ ਕਾਰਾਂ ਵਰਗੀਆਂ ਗੱਡੀਆਂ ਹਵਾ ਵਿੱਚ ਉੱਡਣਗੀਆਂ
    • ਲੇਖਕ, ਆਰਿਸ਼ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਸਰਕਾਰ ਹਾਈਪਰਲੂਪ ਨਾਂ ਦੀ ਨਵੀਂ ਤਕਨੀਕ ਨੂੰ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਭਾਲ ਰਹੀ ਹੈ। ਇਸ ਲਈ ਵਰਜਿਨ ਕੰਪਨੀ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਤਹਿਤ ਕੰਪਨੀ ਇਸ ਬਾਰੇ ਅਧਿਐਨ ਕਰੇਗੀ ਕਿ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਰੂਟ ਉੱਤੇ ਇਹ ਕੰਮ ਕਰੇਗੀ ਜਾਂ ਨਹੀਂ।

ਦਰਅਸਲ ਹਾਈਪਰਲੂਪ ਬੰਦ ਟਿਊਬਾਂ ਦਾ ਇੱਕ ਨੈੱਟਵਰਕ ਹੈ ਜਿਸ ਵਿੱਚ ਕਾਰਾਂ ਵਰਗੀਆਂ ਗੱਡੀਆਂ ਹਵਾ ਵਿੱਚ ਉੱਡਣਗੀਆਂ।

ਇਹ ਪੌਡ ਜਾਂ ਡੱਬੇ ਪੱਟੜੀਆਂ ਉੱਤੇ ਨਹੀਂ ਚੱਲਣਗੇ। ਪੱਟੜੀਆਂ ਤੋਂ ਜ਼ਰਾ ਉੱਪਰ ਚਲਣਗੇ ਤਾਂ ਜੋ ਰਗੜ ਨਾ ਲੱਗੇ। ਚੁੰਬਕ ਨਾਲ ਖਿੱਚ ਰਹੇਗੀ ਤੇ ਇਹ ਪੌਡ ਟਰੈਕ ਤੋਂ ਜ਼ਰਾ ਉੱਤੇ ਚੱਲਣਗੇ। ਮੈਗਨੇਟਿਕ ਲੈਵੀਟੇਸ਼ਨ (Maglev) ਟਰੈਕ ਚਾਰਾਂ ਪਾਸੇ ਬਣਾਏ ਜਾਣਗੇ। ਇੱਥੋਂ ਤੱਕ ਕਿ ਪਾਈਪ ਦੇ ਅੰਦਰ ਹਵਾ ਵੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ:

Virgin's concept

ਤਸਵੀਰ ਸਰੋਤ, Virgin Hyperloop One

ਤਸਵੀਰ ਕੈਪਸ਼ਨ, ਵਰਜਿਨ ਹਾਈਪਰਲੂਪ ਕੰਪਨੀ ਨੇ ਸਾਊਦੀ ਅਰਬ ਨਾਲ ਟੈਸਟ ਟਰੈਕ ਤਿਆਰ ਕਰਨ ਲਈ ਜੁਲਾਈ 2019 ਵਿਚ ਡੀਲ ਕੀਤੀ ਸੀ

ਆਈਡਿਆ ਕਿੱਥੋਂ ਆਇਆ

ਇਸ ਆਈਡੀਆ ਦੀ ਸ਼ੁਰੂਆਤ 2012 ਵਿੱਚ ਈਲੋਨ ਮਸਕ ਦੀ ਕੰਪਨੀ ਟੈਸਲਾ ਨੇ ਕੀਤੀ ਸੀ। ਜਿਹੜੀ ਕੰਪਨੀ ਨੇ ਪੰਜਾਬ ਸਰਕਾਰ ਲਈ ਤਿਆਰੀ ਕਰਨ ਦਾ ਜ਼ਿੰਮਾ ਲਿਆ ਹੈ ਉਸ ਦਾ ਨਾਂ ਹੈ ਹਾਈਪਰਲੂਪ ਵਨ (Hyperloop One) ਜੋ ਕਿ ਵਰਜਿਨ ਗਰੁੱਪ ਦੀ ਕੰਪਨੀ ਹੈ। ਵਰਜਿਨ ਦੀ ਮਸ਼ਹੂਰ ਏਅਰਲਾਈਨ ਵੀ ਹੈ।

ਦੋਵੇਂ ਹੀ ਕੰਪਨੀਆਂ ਸਪੇਸ ਵਿੱਚ ਸੈਲਾਨੀਆਂ ਨੂੰ ਅਤੇ ਕਿਸੇ ਵੇਲੇ ਕਿਸੇ ਹੋਰ ਗ੍ਰਹਿ 'ਤੇ ਲਿਜਾਉਣ ਦੇ ਪ੍ਰੋਜੈਕਟ ’ਤੇ ਵੀ ਕੰਮ ਕਰ ਰਹੀਆਂ ਹਨ।

ਵੀਡੀਓ 'ਚ ਸਮਝੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਈਪਰਲੂਪ ਬਾਰੇ ਵਰਜਿਨ ਦੇ ਚੇਅਰਮੈਨ ਰਿਚਰਡ ਬਰੇਨਸਨ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇੱਕ ਵੱਡਾ ਦਾਅਵਾ ਕੀਤਾ ਸੀ, “ਜਿਵੇਂ ਰੇਲਗੱਡੀਆਂ ਨੇ ਭਾਰਤ ਵਿਚ ਬਹੁਤ ਵੱਡਾ ਬਦਲਾਅ ਲੈ ਕੇ ਆਉਂਦਾ ਸੀ, ਹਾਈਪਰਲੂਪ ਅਗਲਾ ਵੱਡਾ ਕਦਮ ਹੋਵੇਗਾ।"

Virgin

ਤਸਵੀਰ ਸਰੋਤ, Virgin

ਤਸਵੀਰ ਕੈਪਸ਼ਨ, ਵਰਜਨ ਹਾਈਪਰਲੂਪ ਵਨ ਦੇ ਚੇਅਰਮੈਨ ਰਿਚਰਡ ਬਰੈਨਸਨ ਦਾ ਕਹਿਣਾ ਹੈ ਕਿ ਰੇਲਗੱਡੀਆਂ ਵਾਂਗ ਹੀ ਇਹ ਵੀ ਵੱਡਾ ਬਦਲਾਅ ਲਿਆਵੇਗਾ

ਕਿੰਨੀ ਤੇਜ਼ ਹੈ ਇਹ ਤਕਨੀਕ?

ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀ ਦੂਰੀ ਸੜਕੀ ਮਾਰਗ ਰਾਹੀਂ ਤਕਰੀਬਨ 225 ਕਿਲੋਮੀਟਰ ਹੈ। ਜੇ ਅੱਧੇ ਘੰਟੇ 'ਚ ਪਹੁੰਚਣਾ ਹੈ ਤਾਂ ਇਸ ਦਾ ਮਤਲਬ ਹੈ ਕਿ 550 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀ ਲੋੜ ਹੈ।

ਹਾਈਪਰਲੂਪ ਦੀ ਸਭ ਤੋਂ ਵੱਧ ਰਫ਼ਤਾਰ ਹੈ 1,080 ਕਿਲੋਮੀਟਰ ਪ੍ਰਤੀ ਘੰਟਾ। ਇਹ ਭਾਰਤ ਦੀਆਂ ਸਭ ਤੋਂ ਤੇਜ਼ ਟਰੇਨਾਂ ਨਾਲੋਂ 6 ਗੁਣਾ ਹੈ।

Virgin Hyperloop One

ਤਸਵੀਰ ਸਰੋਤ, Virgin Hyperloop One/BBC

ਤਸਵੀਰ ਕੈਪਸ਼ਨ, ਪ੍ਰੋਟੋਟਾਈਪ ਪੋਡਜ਼ ਨੂੰ ਚੁੰਬਕੀ ਲੇਵਿਟੇਸ਼ਨ ਤਕਨੀਕ ਨਾਲ ਇੱਕ ਟਰੈਕ ਦੇ ਨਾਲ ਅੱਗੇ ਵਧਾਇਆ ਜਾਵੇਗਾ
Virgin Hyperloop One

ਤਸਵੀਰ ਸਰੋਤ, Hyperloop One

ਦੁਨੀਆਂ ਦੀ ਸਭ ਤੋਂ ਤੇਜ਼ ਟਰੇਨ (430 ਕਿਲੋਮੀਟਰ ਪ੍ਰਤੀ ਘੰਟਾ) ਚੀਨ ਦੇ ਸ਼ੰਘਾਈ 'ਚ ਚੱਲਦੀ ਹੈ ਜਿਹੜੀ ਹਵਾ 'ਚ ਚੁੰਬਕ ਵਾਲੇ ਟਰੈਕ ਨਾਲ ਲੱਗ ਕੇ ਹੀ ਚੱਲਦੀ ਹੈ ਪਰ ਵੈਕਿਊਮ ਨਹੀਂ ਵਰਤਦੀ।

ਬੋਇੰਗ 747 ਜਹਾਜ਼ ਦੀ ਸਪੀਡ 900 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਹਾਈਪਰਲੂਪ ਦੀ ਸਪੀਡ ਉਸ ਤੋਂ ਵੀ ਜ਼ਿਆਦਾ ਹੈ।

ਚੱਲੇਗੀ ਕਦੋਂ ਤੇ ਪੈਸੇ ਕਿੰਨੇ?

ਵਰਜਿਨ ਨੇ ਮਹਾਰਾਸ਼ਟਰ ਸਰਕਾਰ ਨਾਲ ਵੀ ਸਮਝੌਤੇ ਤੇ ਹਸਤਾਖ਼ਰ ਕੀਤੇ ਹਨ ਜਿਸ ਤਹਿਤ ਮੁੰਬਈ-ਪੁਣੇ ਦਾ 120 ਕਿਲੋਮੀਟਰ ਦਾ ਪ੍ਰੋਜੈਕਟ 70,000 ਕਰੋੜ ਰੁਪਏ ਦਾ ਬਣੇਗਾ — ਤਕਰੀਬਨ 580 ਕਰੋੜ ਪ੍ਰਤੀ ਕਿਲੋਮੀਟਰ।

ਇਹ ਸਾਫ਼ ਨਹੀਂ ਹੈ ਕਿ ਸਾਰੇ ਪੈਸੇ ਸਰਕਾਰ ਦੇਵੇਗੀ ਜਾਂ ਨਿੱਜੀ ਕੰਪਨੀ ਦਾ ਵੀ ਪੈਸਾ ਲੱਗੇਗਾ। ਪ੍ਰੋਜੈਕਟ ਪੂਰਾ ਕਰਨ ਦਾ ਟੀਚਾ ਸਾਲ 2024 ਤੱਕ ਦਾ ਹੈ।

Hyperloop One/BBC
ਤਸਵੀਰ ਕੈਪਸ਼ਨ, ਮਾਹਿਰਾਂ ਦਾ ਮੰਨਣਾ ਹੈ ਕਿ ਸੜਕ ਦੇ ਉੱਤੇ ਜਾਂ ਥੱਲੇ ਹਾਈਪਰਲੂਪ ਟਿਊਬ ਬਣਾਉਣਾ ਚੁਣੌਤੀ ਹੋ ਸਕਦਾ ਹੈ

ਮੁਕਾਬਲੇ 'ਚ ਇੱਕ ਆਮ ਜਿਹੇ ਰੇਲ ਟਰੈਕ ਦੀ ਕੀਮਤ ਸਰਕਾਰੀ ਰਿਪੋਰਟ ਮੁਤਾਬਕ 15 ਕਰੋੜ ਪ੍ਰਤੀ ਕਿਲੋਮੀਟਰ ਮੰਨੀ ਜਾ ਸਕਦੀ ਹੈ ਅਤੇ ਧਰਤੀ ਹੇਠਾਂ ਚੱਲਣ ਵਾਲੀ ਮੈਟਰੋ ਦੀ ਕੀਮਤ ਹੈ 500 ਕਰੋੜ ਪ੍ਰਤੀ ਕਿਲੋਮੀਟਰ।

Hyperloop One

ਤਸਵੀਰ ਸਰੋਤ, Hyperloop One

ਇਹ ਵੀ ਪੜ੍ਹੋ:

ਟੈਸਲਾ ਤੇ ਵਰਜਿਨ ਦੋਵਾਂ ਕੰਪਨੀਆਂ ਨੇ ਟੈਸਟ ਟਰੈਕ ਅਮਰੀਕਾ 'ਚ ਬਣਾਏ ਹਨ। ਵਰਜਿਨ ਦਾ ਦਾਅਵਾ ਹੈ ਕਿ 2021 ਵਿੱਚ ਪਹਿਲੀ ਹਾਈਪਰਲੂਪ ਚੱਲ ਜਾਵੇਗੀ ਪਰ ਇਹ ਅਜੇ ਦਾਅਵਾ ਹੀ ਹੈ।

ਇੱਕ ਦਾਅਵਾ ਹੋਰ ਵੀ ਹੈ ਕਿ ਇਸ ਲਈ ਕੋਲੇ ਵਗੈਰਾ ਦੀ ਲੋੜ ਨਹੀਂ। ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਪੈਦਾ ਹੋਈ ਬਿਜਲੀ ਨਾਲ ਚਲਾ ਸਕਦੇ ਹੋ। ਮਤਲਬ ਇਹ ਵਾਤਾਵਰਨ ਲਈ ਚੰਗੀ ਹੋਵੇਗੀ।

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)