ਜਗਤਾਰ ਸਿੰਘ ਹਵਾਰਾ 24 ਸਾਲ ਪੁਰਾਣੇ ਆਰਡੀਐਕਸ ਬਰਾਮਦਗੀ ਕੇਸ 'ਚ ਬਰੀ - 5 ਅਹਿਮ ਖ਼ਬਰਾਂ

ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ 23 ਦਸੰਬਰ 1995 ਵਿੱਚ ਦਰਜ ਹੋਏ ਆਰਡੀਐਰਸ ਬਰਾਮਦਗੀ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਕੰਦਨਪੁਰੀ ਇਲਾਰੇ ਵਿੱਚ ਬੁੱਢੇ ਨਾਲੇ ਕੋਲ ਪੁਲਿਸ ਨੇ 5 ਕਿਲੋ ਆਰਡੀਐਕਸ, ਏਕੇ 56, 60 ਕਾਰਤੂਸ, ਇੱਕ ਰਿਮੋਚ ਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਜਗਤਾਰ ਸਿੰਘ ਹਵਾਰਾ ਪੰਜਾਬ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਦੋਸ਼ੀ ਵਜੋਂ ਉਮਰ ਕੈਦ ਦੀ ਸਜ਼ਾ ਕਟ ਰਹੇ ਹਨ।

ਇਹ ਵੀ ਪੜ੍ਹੋ-

Fastag: ਜੇ 1 ਦੰਸਬਰ ਤੱਕ ਤੁਸੀਂ ਫਾਸਟ ਟੈਗ ਨਾ ਲਵਾ ਸਕੇ ਤਾਂ ਕੀ ਹੋਵੇਗਾ

ਭਾਰਤ ਦੇ ਟਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਵੱਲੋਂ ਪਹਿਲੀ ਦਸੰਬਰ ਤੋਂ ਭਾਰਤ ਵਿੱਚ ਟੋਲ ਫ਼ੀਸ ਦਾ ਭੁਗਤਾਨ ਨੂੰ ਫਾਸਟ ਟੈਗ ਰਾਹੀਂ ਜ਼ਰੂਰੀ ਕੀਤੇ ਜਾਣ ਦਾ ਐਲਾਨ ਕੀਤਾ ਹੈ ਅਤੇ ਜੇਕਰ ਇਹ ਨਹੀਂ ਲਗਵਾਇਆ ਗਿਆ ਤਾਂ ਟੋਲ ਦੁਗਣਾ ਦੇਣਾ ਪਵੇਗਾ।

ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ 'ਤੇ ਲਾਇਆ ਜਾਵੇਗਾ।

ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ। ਕੀ ਹੈ ਫਾਸਟ ਟੈਗ 'ਤੇ ਇਹ ਕਿਵੇਂ ਕੰਮ ਕਰਦਾ ਹੈ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਆਖ਼ਰ ਕਿਵੇਂ ਬੋਲੀਆਂ ਧਰਮਾਂ ਨਾਲ ਬੱਝ ਗਈਆਂ

ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਇੱਕ ਸੰਸਕ੍ਰਿਤ ਅਧਿਆਪਕ ਦੀ ਨਿਯੁਕਤੀ 'ਤੇ ਵਿਰੋਧ ਪ੍ਰਦਰਸ਼ਨ ਦੀਆਂ ਖ਼ਬਰਾਂ ਆ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਵਿਰੋਧ ਅਧਿਆਪਕ ਦੇ ਮੁਸਲਮਾਨ ਹੋਣ ਕਾਰਨ ਹੋ ਰਿਹਾ ਹੈ।

ਡਾ. ਫ਼ਿਰੋਜ਼ ਨਾਂ ਦੇ ਇਸ ਸੰਸਕ੍ਰਿਤ ਵਿਦਵਾਨ ਨੇ ਬਚਪਨ ਤੋਂ ਆਪਣੇ ਦਾਦਾ ਗ਼ਫੂਰ ਖ਼ਾਨ ਅਤੇ ਆਪਣੇ ਪਿਤਾ ਰਮਜ਼ਾਨ ਖ਼ਾਨ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸੰਸਕ੍ਰਿਤ ਪੜ੍ਹੀ।

ਭਾਸ਼ਾ ਉਂਜ ਵੀ ਕਿਸੇ ਧਾਰਮਿਕ ਪੰਥ ਜਾਂ ਸੰਪਰਦਾਇ ਤੋਂ ਪਹਿਲਾਂ ਹੋਂਦ ਵਿੱਚ ਆਈ ਹੋਈ ਚੀਜ਼ ਹੈ। ਹਾਲਾਂਕਿ ਇਹ ਵੀ ਸੱਚਾਈ ਹੈ ਕਿ ਸਮੇਂ ਦੇ ਨਾਲ-ਨਾਲ ਕਈ ਭਾਸ਼ਾਵਾਂ ਸਮੁਦਾਇ ਵਿਸ਼ੇਸ਼ ਦੀ ਪਛਾਣ ਬਣ ਗਈਆਂ। ਇਸ ਬਾਰੇ ਵਿਸਥਾਰ 'ਚ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਪੰਜਾਬ ਪੁਲਿਸ ਨੂੰ ਗੈਂਗਸਟਰ ਬੁੱਢਾ ਦੀ ਅਰਮੇਨੀਆ ਤੋਂ ਮਿਲੀ ਹਵਾਲਗੀ

ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਅਰਮੇਨੀਆ ਤੋਂ ਹਵਾਲਗੀ ਯਕੀਨੀ ਬਣਾਉਣ ਮਗਰੋਂ ਪੰਜਾਬ ਪੁਲਿਸ ਉਸ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਲਿਆ ਹੈ।

ਬੰਬੀਹਾ ਗੈਂਗ ਦੇ ਮੁਖੀਆ ਬੁੱਢਾ ਦੀ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਯੂਏਪੀਏ ਆਦਿ ਸਮੇਤ 15 ਮਾਮਲਿਆਂ ਵਿੱਚ ਤਲਾਸ਼ ਸੀ। ਹਾਲ ਹੀ ਵਿੱਚ ਉਹ ਆਪਣੀਆਂ ਖ਼ਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਵੀ ਚਰਚਾ ਵਿੱਚ ਆਇਆ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

#INDvsBAN : ਵਿਰਾਟ ਕੋਹਲੀ ਦਾ ਨਵਾਂ ਰਿਕਾਰਡ

ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਜਦੋਂ ਬੰਗਲਾਦੇਸ਼ ਖ਼ਿਲਾਫ਼ ਕੋਲਕਾਤਾ ਟੈਸਟ ਵਿੱਚ ਜਦੋਂ ਆਪਣੀਆਂ 32 ਦੌੜਾਂ ਪੂਰੀਆਂ ਕੀਤੀਆਂ ਤਾਂ ਉਹ ਕਪਤਾਨ ਵਜੋਂ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।

ਇੰਨਾ ਹੀ ਨਹੀਂ ਉਹ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਕਪਤਾਨ ਬਣ ਗਏ ਹਨ।

ਕੋਹਲੀ ਨੇ ਇਹ ਕਾਰਨਾਮਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲੀ ਵਾਰ ਹੋ ਰਹੇ ਡੇ-ਨਾਈਟ ਟੈਸਟ ਮੈਚ ਦੌਰਾਨ ਕੀਤਾ।

ਕੋਲਕਾਤਾ ਈਡਨ ਗਾਰਡਨਸ 'ਚ ਖੇਡੇ ਜਾ ਰਹਿ ਇਸ ਟੈਸਟ ਵਿੱਚ ਗੁਲਾਬੀ ਗੇਂਦ ਦੀ ਵਰਤੋਂ ਹੋ ਰਹੀ ਹੈ।

ਭਾਰਤ ਦੀ ਟੀਮ ਨੇ ਪਹਿਲੀ ਤਾਂ ਬੰਗਲਾਦੇਸ਼ ਨੂੰ ਸਿਰਫ਼ 106 ਦੌੜਾਂ 'ਤੇ ਆਊਟ ਕਰ ਦਿੱਤਾ। ਇਸ਼ਾਂਤ ਸ਼ਰਮਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)