ਝਾਰਖੰਡ: ਗਊ ਹੱਤਿਆ ਦੇ ਇਲਜ਼ਾਮ ’ਚ ਮੌਬ ਲਿੰਚਿੰਗ, ਮੁਲਜ਼ਮਾਂ ਨੂੰ ਬਚਾਉਣ ਥਾਣੇ ਪਹੁੰਚੀ ਭੀੜ

ਝਾਰਖੰਡ 'ਚ ਮੌਬ ਲਿੰਚਿੰਗ,

ਤਸਵੀਰ ਸਰੋਤ, Ashok Kumar/BBC

    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ ਤੋਂ, ਬੀਬੀਸੀ ਲਈ

ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਹਿੰਸਕ ਭੀੜ ਨੇ ਐਤਵਾਰ ਨੂੰ ਇੱਕ ਆਦਿਵਾਸੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

ਉਹ ਈਸਾਈ ਧਰਮ ਨੂੰ ਮੰਨਣ ਵਾਲਾ ਸੀ। ਉਸ ਦੇ ਨਾਲ ਦੋ ਹੋਰ ਲੋਕਾਂ ਦੀ ਵੀ ਕੁੱਟਮਾਰ ਕੀਤੀ ਗਈ ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ ਅੱਧੀ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚੋਂ ਕੁਝ ਬਜਰੰਗ ਦਲ ਦੇ ਵਰਕਰ ਦੱਸੇ ਜਾ ਰਹੇ ਹਨ।

ਉਨ੍ਹਾਂ ਨੂੰ ਹਿਰਾਸਤ 'ਚੋਂ ਛੁਡਾਉਣ ਲਈ ਕਰੀਬ 150 ਲੋਕਾਂ ਨੇ ਕਰਰਾਅ ਥਾਣੇ ਨੂੰ ਘੇਰ ਲਿਆ ਸੀ। ਉੱਥੇ ਹੀ ਹਾਲਾਤ ਤਣਾਅਪੂਰਨ ਬਣੇ ਹੋਏ ਸਨ।

ਥਾਣੇ 'ਚ ਡੀਐਸਪੀ ਸਣੇ ਕੁਝ ਸੀਨੀਅਰ ਅਧਿਕਾਰੀਆਂ ਨੇ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਘੇਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਿਲ ਸਨ।

ਇਹ ਵੀ ਪੜ੍ਹੋ-

ਪੁਲਿਸ ਨੇ ਥਾਣੇ ਨੂੰ ਘੇਰਾ ਪਾ ਰਹੇ ਲੋਕਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਹੈ। ਫਿਲਹਾਲ ਉੱਥੇ ਹਿਰਾਸਤ 'ਚ ਲਏ ਗਏ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁੱਛਗਿੱਛ ਵਿੱਚ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਟੀਮਾਂ ਕੁਝ ਥਾਵਾਂ 'ਤੇ ਛਾਪੇਮਾਰੀ ਲਈ ਨਿਕਲੀਆਂ ਹਨ। ਸੰਭਵ ਹੈ ਕਿ ਕੁਝ ਗ੍ਰਿਫ਼ਤਾਰੀਆਂ ਵੀ ਹੋਣ।

ਝਾਰਖੰਡ 'ਚ ਮੌਬ ਲਿੰਚਿੰਗ,

ਤਸਵੀਰ ਸਰੋਤ, Ashok Kumar/BBC

ਘਟਨਾ ਸਥਾਨ 'ਤੇ ਮੌਜੂਦ ਸਥਾਨਕ ਪੱਤਰਕਾਰ ਅਸ਼ੋਕ ਕੁਮਾਰ ਨੇ ਬੀਬੀਸੀ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ, "ਕਰਰਾ ਥਾਣਾ ਖੇਤਰ ਦੇ ਸੁਵਾਰੀ ਨਾਲਾ ਦੇ ਕੋਲ ਸਵੇਰੇ ਇਸੇ ਜ਼ਿਲ੍ਹੇ ਦੇ ਤਿੰਨ ਲੋਕ ਕਥਿਤ ਤੌਰ 'ਤੇ ਪਾਬੰਦੀਸ਼ੁਦਾ ਮਾਸ ਵੇਚ ਰਹੇ ਸਨ। ਕਿਸੇ ਪਿੰਡਵਾਸੀ ਨੇ ਉਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਲਿਆ।"

"ਇਸ ਤੋਂ ਬਾਅਦ ਪਿੰਡ ਦੇ ਲੋਕ ਉੱਥੇ ਪਹੁੰਚੇ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ। ਇਸ ਵਿਚਾਲੇ ਕਿਸੇ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਉਦੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਨ੍ਹਾਂ ਨੂੰ ਭੀੜ ਤੋਂ ਛੁਡਵਾਇਆ ਅਤੇ ਕਰਰਾ ਹਸਪਤਾਲ ਲੈ ਆਏ।"

"ਉਥੇ ਡਾਕਟਰਾਂ ਨੇ ਤਿੰਨਾਂ ਜਖ਼ਮੀਆਂ ਨੂੰ ਰਾਂਚੀ ਦੇ ਰਜਿੰਦਰ ਇੰਸਚੀਟਿਊਟ ਆਫ ਮੈਡੀਕਲ ਸਾਇੰਸਜ਼ (ਰਿਮਸ) ਰੇਫ਼ਰ ਕਰ ਦਿੱਤਾ ਹੈ। ਰਿਮਸ ਲਿਆਂਦੇ ਜਾਣ ਤੋਂ ਕੁਝ ਦੇਰ ਬਾਅਦ ਇਨ੍ਹਾਂ ਵਿਚੋਂ ਇੱਕ ਕੇਲੇਮ ਬਾਰਲਾ ਦੀ ਮੌਤ ਹੋ ਗਈ।"

"ਉਹ ਅਪੰਗ ਸੀ ਅਤੇ ਆਪਣੀ ਭੈਣ ਦੇ ਪਿੰਡ ਸੁਵਾਰੀ ਆਇਆ ਹੋਇਆ ਸੀ। ਉਨ੍ਹਾਂ ਦਾ ਘਰ ਇਸੇ ਜ਼ਿਲ੍ਹੇ ਦੇ ਲਾਪੁੰਗ ਥਾਣਾ ਇਲਾਕੇ ਦੇ ਗੋਪਾਲਪੁਰ ਪਿੰਡ ਵਿੱਚ ਪੈਂਦਾ ਹੈ। ਬਾਕੀ ਦੋਵੇਂ ਜਖ਼ਮੀ ਕਰਰਾ ਥਾਣੇ ਇਲਾਕੇ ਦੇ ਹੀ ਹਨ।"

ਝਾਰਖੰਡ 'ਚ ਮੌਬ ਲਿੰਚਿੰਗ,

ਤਸਵੀਰ ਸਰੋਤ, Ashok Kumar/BBC

ਝਾਰਖੰਡ ਪੁਲਿਸ ਦੇ ਏਡੀਜੀ ਅਤੇ ਬੁਲਾਰੇ ਮੁਰਾਰੀ ਲਾਲ ਮੀਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਕਰਰਾ ਥਾਣੇ ਦੀ ਪੁਲਿਸ ਲਿੰਚਿੰਗ ਦੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ 'ਤੇ ਪਹੁੰਚ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ ਅੱਧਾ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ।"

ਕੀ ਗਾਂ ਦਾ ਸੀ ਮਾਸ

ਬੀਬੀਸੀ ਨੇ ਜਦੋਂ ਕਥਿਤ ਗਊਮਾਸ ਬਾਰੇ ਏਡੀਜੀ ਮੁਰਾਰੀ ਲਾਲ ਮੀਣਾ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਹੈ ਉੱਥੇ ਪਹੁੰਚੇ ਡੀਆਈਜੀ ਨੇ ਦੱਸਿਆ ਹੈ ਕਿ ਭੀੜ ਵੱਲੋਂ ਕੁੱਟਮਾਰ ਦਾ ਕਾਰਨ ਕਥਿਤ ਗਊ ਹੱਤਿਆ ਹੈ।

ਪਿੰਡਵਾਸੀਆਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਭੀੜ ਵੱਲੋਂ ਕੁੱਟੇ ਗਏ ਤਿੰਨੇ ਲੋਕ ਪਾਬੰਦੀਸ਼ੁਦਾ ਮਾਸ ਵੇਚ ਰਹੇ ਸਨ। ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਦੀ ਤਿਆਰੀ ਹੋ ਰਹੀ ਹੈ। ਪ੍ਰਾਥਮਿਕ ਜਾਂਚ ਤੋਂ ਬਾਅਤ ਰਿਪੋਰਟ ਦਰਜ ਕਰ ਲਈ ਜਾਵੇਗੀ।

ਇਹ ਵੀ ਪੜ੍ਹੋ-

ਜਖ਼ਮੀਆਂ ਦਾ ਪੱਖ

ਇਸ ਘਟਨਾ ਵਿੱਚ ਜਖ਼ਮੀ ਫਾਗੁ ਕਚਛਪ ਨੇ ਗਊ ਹੱਤਿਆ ਦੇ ਇਲਜ਼ਾਮਾਂ ਤੋਂ ਬੇਬੁਨਿਆਦ ਦੱਸਿਆ ਹੈ।

ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਬੰਨ੍ਹਣ ਜਾ ਰਹੇ ਸਨ, ਤਾਂ ਅਚਾਨਕ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਕੁੱਟਣ ਲੱਗੇ। ਜੇਕਰ ਪੁਲਿਸ ਮੌਕੇ 'ਤੇ ਨਹੀਂ ਪਹੁੰਚਦੀ ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਸੀ।

ਬਕੌਲ ਫਾਗੁ, ਇਸ ਘਟਨਾ ਦੇ ਮ੍ਰਿਤਕ ਅਤੇ ਦੂਜੇ ਸਾਥੀ ਵੀ ਸੁਵਾਰੀ ਨਾਲੇ ਵਿੱਚ ਨਹਾਉਣ ਗਏ ਸਨ, ਨਾ ਕਿ ਮਾਸ ਵੇਚਣ ਜਾਂ ਖਰੀਦਣ।

ਝਾਰਖੰਡ 'ਚ ਮੌਬ ਲਿੰਚਿੰਗ,

ਤਸਵੀਰ ਸਰੋਤ, Ashok Kumar/BBC

ਮੌਬ ਲਿੰਚਿੰਗ ਦੀਆਂ ਕਈ ਘਟਨਾਵਾਂ

ਜ਼ਿਕਰਯੋਗ ਹੈ ਕਿ ਝਾਰਖੰਡ ਪੁਲਿਸ ਅੱਜਕੱਲ੍ਹ ਮੌਬ ਲਿੰਚਿੰਗ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਪ੍ਰੋਗਰਾਮ ਚਲਾ ਰਹੀ ਹੈ।

ਜਾਗਰੂਕਤਾ ਅਭਿਆਨ ਖੂੰਟੀ ਜ਼ਿਲ੍ਹੇ ਵਿੱਚ ਵੀ ਚਲਾਇਆ ਜਾ ਰਿਹਾ ਹੈ। ਇਸ ਵਿਚਾਲੇ ਇਹ ਤਾਜ਼ਾ ਘਟਨਾ ਹੋ ਗਈ।

ਬੀਤੇ ਦੋ ਮਹੀਨਿਆਂ ਦੌਰਾਨ ਝਾਰਖੰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਭੀੜ ਵੱਲੋਂ ਕੁੱਟੇ ਜਾਣ ਨਾਲ ਸਬੰਧਿਤ ਕਈ ਘਟਨਾਵਾਂ ਦੀ ਪੁਲਿਸ ਰਿਪੋਰਟ ਦਰਜ ਕਰਵਾਈ ਗਈ ਹੈ।

ਇਨ੍ਹਾਂ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਹਨ ਅਤੇ ਦਰਜਨਾਂ ਲੋਕ ਜਖ਼ਮੀ ਹੋਏ ਹਨ। ਅਜਿਹੀਆਂ ਵਧੇਰੇ ਘਟਨਾਵਾਂ ਬੱਚਾ ਚੋਰੀ ਦੀਆਂ ਅਫ਼ਵਾਹਾਂ 'ਚ ਹੋਈਆਂ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)