ਦਿੱਲੀ 'ਚ ਪ੍ਰਦੂਸ਼ਣ ਘੱਟ ਹੋਣ ਦਾ ਕੇਜਰੀਵਾਲ ਦਾ ਦਾਅਵਾ ਕਿੰਨਾ ਸੱਚਾ - ਫੈਕਟ ਚੈੱਕ

ਤਸਵੀਰ ਸਰੋਤ, Getty Images
- ਲੇਖਕ, ਰਿਐਲਿਟੀ ਚੈੱਕ
- ਰੋਲ, ਬੀਬੀਸੀ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਤਾਜ਼ਾ ਟਵੀਟ ਵਿੱਚ ਇਹ ਦਾਅਵਾ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ 25 ਫੀਸਦ ਘਟਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ, "ਪੂਰੇ ਦੇਸ ਵਿੱਚ ਸਿਰਫ਼ ਦਿੱਲੀ ਹੀ ਅਜਿਹਾ ਸ਼ਹਿਰ ਹੈ, ਜਿੱਥੇ ਪ੍ਰਦੂਸ਼ਣ ਵਧਣ ਦੀ ਥਾਂ ਘਟਿਆ ਹੈ। ਪਰ ਸਾਨੂੰ ਇਸ ਨੂੰ ਘਟਾਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੁਝ ਸਾਲਾਂ ਤੋਂ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਬਹੁਤ ਗੰਭੀਰ ਸਮੱਸਿਆ ਬਣੀ ਹੋਈ ਹੈ। ਸਰਦੀਆਂ ਦੇ ਮਹੀਨਿਆਂ ਵਿੱਚ ਅਕਸਰ ਇਹ ਹੋਰ ਵੱਧ ਜਾਂਦਾ ਹੈ।
ਨਵੰਬਰ 2018 ਵਿਚ ਹਵਾ ਪ੍ਰਦੂਸ਼ਣ ਲਈ ਵਿਸ਼ਵ ਸਿਹਤ ਸੰਗਠਨ ਵਲੋਂ ਸੁਰੱਖਿਅਤ ਕਰਾਰ ਦਿੱਤੇ ਪੱਧਰ ਤੋਂ 20 ਗੁਣਾ ਵੱਧ ਹੋ ਗਿਆ ਸੀ।
ਇਹ ਵੱਧਦੇ ਟਰੈਫ਼ਿਕ, ਉਸਾਰੀ ਅਤੇ ਉਦਯੋਗਿਕ ਗਤੀਵਿਧੀਆਂ, ਕੂੜੇ-ਕਰਕਟ ਅਤੇ ਫਸਲਾਂ ਨੂੰ ਸਾੜਨ, ਧਾਰਮਿਕ ਤਿਉਹਾਰਾਂ ਦੌਰਾਨ ਪਟਾਖੇ ਦੀ ਵਰਤੋਂ ਅਤੇ ਬਦਲਦੇ ਮੌਸਮ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ:
ਕੀ ਸੁਧਾਰ ਹੋਇਆ ਹੈ?
ਕੇਜਰੀਵਾਲ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਪ੍ਰਦੂਸ਼ਣ ਦੀ ਗੱਲ ਕਰ ਰਹੇ ਹਨ ਜਦੋਂ ਉਹ 25 ਫੀਸਦ ਕਟੌਤੀ ਦੀ ਗੱਲ ਕਰਦੇ ਹਨ।
ਪਰ ਦਿੱਲੀ ਆਧਾਰਿਤ ਰਿਸਰਚ ਗਰੁੱਪ ਸੈਂਟਰ ਫ਼ਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਦੁਆਰਾ ਅਧਿਐਨ ਕੀਤੇ ਗਏ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਸਾਲ 2016 ਤੋਂ 2018 ਤੱਕ ਸਭ ਤੋਂ ਵੱਧ ਪ੍ਰਦੂਸ਼ਣ (ਪੀਐੱਮ 2.5) ਦਾ ਪੱਧਰ ਸਾਲ 2012-14 ਦੇ ਮੁਕਾਬਲੇ 25% ਘੱਟ ਸੀ।

ਤਸਵੀਰ ਸਰੋਤ, Getty Images
ਸੀਐਸਈ ਮੁਤਾਬਕ ਉਸ ਸਮੇਂ ਦੌਰਾਨ:
- ਰੋਜ਼ਾਨਾ ਪੀਐਮ 2.5 ਦਾ ਪੱਧਰ ਘਟਿਆ
- ਸਭ ਤੋਂ ਵੱਧ ਪ੍ਰਦੂਸ਼ਣ ਵਾਲੇ ਦਿਨ ਘਟੇ
- ਪੀਐਮ2.5 ਪ੍ਰਦੂਸ਼ਣ ਦੇ ਘੱਟ ਪੱਧਰ ਵਾਲੇ ਦਿਨ ਵਧੇ
ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਵਿੱਚ ਨਗਰ ਨਿਗਮ ਅਧਿਕਾਰੀਆਂ ਨੇ ਪਿਛਲੇ ਸਾਲਾਂ ਵਿੱਚ ਕਈ ਕਦਮ ਚੁੱਕੇ ਗਏ ਹਨ।
ਵਾਹਨਾਂ ਨੂੰ ਕਲੀਨਰ ਫਿਊਲ ਵਿੱਚ ਤਬਦੀਲ ਕਰਨਾ, ਖਾਸ ਸਮੇਂ 'ਤੇ ਵਾਹਨਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣਾ, ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਿਕ ਬਾਲਣ ਦੀ ਵਰਤੋਂ ਉੱਤੇ ਪਾਬੰਦੀ, ਪੁਰਾਣੀਆਂ ਗੱਡੀਆਂ ਨੂੰ ਸ਼ਹਿਰ ਵਿੱਚ ਦਾਖਲ ਹੋਣ 'ਤੇ ਪਾਬੰਦੀ ਅਤੇ ਕੁਝ ਪਾਵਰ ਸਟੇਸ਼ਨਾਂ ਨੂੰ ਬੰਦ ਕਰਨਾ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਵੀ ਕਈ ਕਦਮ ਵੀ ਚੁੱਕੇ ਗਏ ਹਨ। ਜਿਵੇਂ ਕਿ ਦਿੱਲੀ ਦੇ ਪੂਰਬ ਤੇ ਪੱਛਮ ਵੱਲ ਦੋ ਬਾਹਰੀ ਸੜਕਾਂ ਦੀ ਉਸਾਰੀ ਜਿਸ ਨਾਲ ਭਾਰੀ ਸਮਾਨ ਵਾਲੀਆਂ ਗੱਡੀਆਂ ਦੀ ਆਵਾਜਾਈ ਦਿੱਲੀ ਤੋਂ ਦੂਰ ਹੋ ਸਕੇ। ਇਸ ਤੋਂ ਇਲਾਵਾ ਗੱਡੀਆਂ ਤੋਂ ਨਿਕਲਣ ਵਾਲੇ ਧੂੰਏ ਦੇ ਨਿਕਾਸ ਲਈ ਨਵੇਂ ਮਾਪਦੰਡਾਂ ਦੀ ਸ਼ੁਰੂਆਤ।
ਹਾਲਾਂਕਿ ਸੀਐਸਈ ਦੀ ਰਿਪੋਰਟ ਦੱਸਦੀ ਹੈ ਕਿ ਦਿੱਲੀ ਨੂੰ ਅਜੇ ਵੀ ਸਾਫ਼ ਹਵਾ ਦੇ ਟੀਚੇ ਲਈ ਮੌਜੂਦਾ ਪੀਐੱਮ 2.5 ਨੂੰ 65% ਘਟਾਉਣ ਦੀ ਲੋੜ ਹੈ।
2018 ਦੇ ਅਧਿਕਾਰਤ ਪ੍ਰਦੂਸ਼ਣ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਪੀਐਮ 2.5 ਦਾ ਔਸਤ ਅੰਕੜਾ ਪ੍ਰਤੀ ਘਣ ਮੀਟਰ (ਕਿਉਬਿਕ ਮੀਟਰ) 115 ਮਾਈਕਰੋਗ੍ਰਾਮ ਸੀ।
ਕੌਮੀ ਪੱਧਰ 40 ਤੇ ਇਹ ਅੰਕੜਾ ਨਿਰਧਾਰਤ ਕੀਤਾ ਗਿਆ ਹੈ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਤਹਿਤ ਸਲਾਨਾ ਪ੍ਰਤੀ ਕਿਉਬਿਕ ਮੀਟਰ ਤੇ 10 ਮਾਈਕਰੋਗ੍ਰਾਮ ਔਸਤ ਹੋਣੀ ਚਾਹੀਦੀ ਹੈ।
ਡਬਲਯੂਐਚਓ ਮੁਤਾਬਕ "ਛੋਟੇ ਕਣਾਂ ਵਾਲੇ ਪ੍ਰਦੂਸ਼ਣ ਦਾ ਵੀ ਸਿਹਤ ਉੱਤੇ ਅਸਰ ਪੈਂਦਾ ਹੈ।"
ਦੂਜੇ ਪ੍ਰਦੂਸ਼ਕਾਂ ਬਾਰੇ ਕੀ?
ਭਾਵੇਂਕਿ ਪੀਐਮ 2.5 ਦਾ ਪੱਧਰ ਸਿਹਤ ਲਈ ਕਾਫ਼ੀ ਖ਼ਤਰਨਾਕ ਹੈ ਪਰ ਸਿਰਫ਼ ਇਹੀ ਇੱਕੋ ਪ੍ਰਦੂਸ਼ਕ ਨਹੀਂ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਪੀਐਮ 10ਥੋੜ੍ਹਾ ਮੋਟਾ ਕਣ ਹੈ ਪਰ ਇਹ ਨੱਕ ਤੇ ਗਲ੍ਹੇ ਰਾਹੀਂ ਫੇਫੜਿਆਂ ਵਿੱਚ ਜਾ ਸਕਦਾ ਹੈ ਤੇ ਇਸ ਕਾਰਨ ਅਸਥਮਾ ਹੋ ਸਕਦਾ ਹੈ।

ਤਸਵੀਰ ਸਰੋਤ, Getty Images
ਸਰੀ ਯੂਨੀਵਰਸਿਟੀ ਦੇ ਗਲੋਬਲ ਸੈਂਟਰ ਫ਼ਾਰ ਕਲੀਨ ਏਅਰ ਰਿਸਰਚ ਦੇ ਪ੍ਰਸ਼ਾਂਤ ਕੁਮਾਰ ਨੇ ਚਾਰ ਥਾਵਾਂ ਦਾ ਅਧਿਐਨ ਕੀਤਾ। ਇਸ ਅਧਿਐਨ ਦੇ ਅੰਕੜੇ ਦੱਸਦੇ ਹਨ ਕਿ ਦਿੱਲੀ ਵਿਚ ਪੀਐੱਮ 10 ਦਾ ਪੱਧਰ ਸਥਿਰ ਹੋਇਆ ਹੈ ਜਾਂ ਘਟਿਆ ਹੈ।
ਪਰ ਪ੍ਰਸ਼ਾਂਤ ਮੁਤਾਬਕ ਪੀਐਮ 2.5 ਦੀ ਤਰ੍ਹਾਂ ਪੀਐਮ 10 ਦਾ ਮੌਜੂਦਾ ਪੱਧਰ ਅਜੇ ਵੀ ਕੌਮੀ ਪੱਧਰ ਅਤੇ ਡਬਲਯੂਐਚਓ ਦੇ ਦਿਸ਼ਾ-ਨਿਰਦੇਸ਼ਾਂ ਦੋਵਾਂ ਤੋਂ ਕਾਫ਼ੀ ਵੱਧ ਹੈ।
ਉਨ੍ਹਾਂ ਕਿਹਾ ਕਿ ਸਾਫ਼ ਤੇ ਘੱਟ ਪ੍ਰਦੂਸ਼ਣ ਵਾਲੇ ਤੇਲ ਜਾਂ ਡੀਜ਼ਲ ਵੱਲ ਵੱਧਣਾ ਸਿਰਫ਼ ਅਧੂਰਾ ਹੱਲ ਹੈ ਕਿਉਂਕਿ ਪੀਐਮ 10 ਕਣ ਬਰੇਕ ਅਤੇ ਟਾਇਰ ਵੀਅਰ ਐਂਡ ਟੀਅਰ ਤੋਂ ਵੀ ਪੈਦਾ ਹੁੰਦੇ ਹਨ।
ਪ੍ਰਸ਼ਾਂਤ ਕੁਮਾਰ ਦਾ ਕਹਿਣਾ ਹੈ, "ਇਸ ਦੇ ਨਾਲ ਹੀ, ਅਲਟਰਾਫਾਈਨ ਕਣਾਂ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ ਜੋ ਕਿ ਚੌੜਾਈ ਵਿੱਚ 100 ਨੈਨੋਮੀਟਰ ਤੋਂ ਵੀ ਘੱਟ ਹਨ।
ਇਸ ਤੋਂ ਇਲਾਵਾ ਹੋਰ ਵੀ ਸੰਭਾਵਿਤ ਤੌਰ 'ਤੇ ਨੁਕਸਾਨਦੇਹ ਪਦਾਰਥ ਹਨ, ਜੋ ਵਾਹਨ ਅਤੇ ਉਦਯੋਗਿਕ ਨਿਕਾਸ ਤੋਂ ਨਿਕਲਦੇ ਹਨ ਜਿਵੇਂ ਕਿ ਨਾਈਟਰੋਜਨ ਡਾਈਆਕਸਾਈਡ (NO2) ਅਤੇ ਓਜ਼ੋਨ ਵਰਗੀਆਂ ਗੈਸਾਂ।
ਵਿਗਿਆਨ ਅਤੇ ਵਾਤਾਵਰਣ ਕੇਂਦਰ ਦੀ ਅਨੁਮੀਤਾ ਰਾਏ ਚੌਧਰੀ ਦਾ ਕਹਿਣਾ ਹੈ, "ਅਸੀਂ ਦਿੱਲੀ ਵਿੱਚ ਓਜ਼ੋਨ ਅਤੇ ਨਾਈਟਰੋਜਨ ਦੋਵੇਂ ਗੈਸਾਂ ਦੇ ਵਧਦੇ ਪੱਧਰ ਨੂੰ ਵੇਖਿਆ ਹੈ। ਓਜ਼ੋਨ ਗਰਮੀਆਂ ਵਿੱਚ ਇੱਕ ਉਭਰ ਰਹੀ ਸਮੱਸਿਆ ਹੈ।"
ਕੀ ਦਿੱਲੀ ਦੂਜੇ ਸ਼ਹਿਰਾਂ ਨਾਲੋਂ ਬਿਹਤਰ ਹੈ?
ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਦਿੱਲੀ ਵਿੱਚ ਹਵਾ ਦੇ ਪੱਧਰ ਦੀ ਨਿਗਰਾਨੀ ਦੇਸ ਦੇ ਹੋਰਨਾਂ ਸ਼ਹਿਰਾਂ ਨਾਲੋਂ ਵਧੇਰੇ ਕੀਤੀ ਜਾਂਦੀ ਹੈ।

ਤਸਵੀਰ ਸਰੋਤ, Getty Images
ਦਿੱਲੀ ਵਿੱਚ ਹਵਾ ਟੈਸਟ ਕਰਨ ਲਈ 38 ਵੱਖਰੇ ਸਟੇਸ਼ਨ ਬਣਾਏ ਗਏ ਹਨ ਜਦੋਂਕਿ ਕੁਝ ਛੋਟੇ ਸ਼ਹਿਰਾਂ ਵਿੱਚ ਕੁਝ ਹੀ ਸਟੇਸ਼ਨ ਹਨ ਜੋ ਕਿ ਕਾਫ਼ੀ ਪੁਰਾਣੇ ਹਨ।
ਇਸ ਸਾਲ ਇੱਕ ਰਿਪੋਰਟ ਜਿਸ ਵਿਚ ਭਾਰਤ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਤੇ ਡਬਲਯੂਐਚਓ ਦੇ ਸਾਲ 2016 ਤੇ 2018 ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ ਸੀ। ਇਸ ਵਿੱਚ ਕਿਹਾ ਗਿਆ ਕਿ ਭਾਰਤ ਦੇ ਹੋਰਨਾਂ ਸ਼ਹਿਰਾਂ ਵਿਚ ਪੀਐਮ 2.5 ਕਣ ਦੀ ਮਾਤਰਾ ਵਿਚ ਗਿਰਾਵਟ ਆਈ ਹੈ - ਨਾ ਕਿ ਸਿਰਫ਼ ਦਿੱਲੀ ਵਿਚ।
ਇਹ ਵੀ ਪੜ੍ਹੋ:
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਦਿੱਲੀ ਤੋਂ ਬਾਹਰ ਕੁਝ ਉਦਯੋਗਿਕ ਖੇਤਰਾਂ ਵਿੱਚ ਅਜੇ ਵੀ ਪੀਐਮ 2.5 ਅਤੇ ਪੀਐਮ 10 ਦੋਵਾਂ ਦੀ ਮਾਤਰਾ ਕਾਫ਼ੀ ਜ਼ਿਆਦਾ ਹੈ।
ਦਿੱਲੀ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਵਲੋਂ ਭਾਰਤ ਦੀ ਜ਼ਹਿਰੀਲੀ ਹਵਾ ਨਾਲ ਨਜਿੱਠਣ ਲਈ ਹੋਰ ਕਦਮ ਚੁੱਕਣ ਦਾ ਵਾਅਦਾ ਕੀਤਾ ਗਿਆ ਹੈ। ਇਸ ਵਿੱਚ ਸਾਲ 2024 ਤੱਕ ਪੀਐੱਮ 2.5 ਅਤੇ ਪੀਐੱਮ 10 ਦੇ ਪੱਧਰ ਨੂੰ 20% ਤੋਂ 30% ਤੱਕ ਘਟਾਉਣ ਦਾ ਟੀਚਾ ਵੀ ਸ਼ਾਮਲ ਹੈ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












