ਤਬਰੇਜ਼ ਅੰਸਾਰੀ ਕੁੱਟਮਾਰ ਮਾਮਲਾ: ਭੀੜ ਨੇ ਕੁੱਟਿਆ ਪਰ ਕੀ ਡਾਕਟਰ ਬਚਾ ਸਕਦੇ ਸੀ ਉਸਦੀ ਜਾਨ

ਤਸਵੀਰ ਸਰੋਤ, MOHAMMAD SARTAJ ALAM/BBC
- ਲੇਖਕ, ਰਵੀ ਪ੍ਰਕਾਸ਼
- ਰੋਲ, ਰਾਂਚੀ ਤੋਂ ਬੀਬੀਸੀ ਲਈ
ਚਰਚਾ ਵਿੱਚ ਰਹੇ ਝਾਰਖੰਡ ਦੇ ਤਬਰੇਜ਼ ਅੰਸਾਰੀ ਲਿੰਚਿੰਗ ਮਾਮਲੇ ਦੀ ਪ੍ਰਸ਼ਾਸਨਿਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਸ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਸ਼ੁਰੂਆਤੀ ਤੌਰ 'ਤੇ ਲਾਪਰਵਾਹੀ ਵਰਤੀ ਸੀ।
ਤਬਰੇਜ਼ ਅੰਸਾਰੀ ਦੀ ਕੁੱਟਮਾਰ ਮੋਟਰਸਾਇਕਲ ਚੋਰੀ ਦੇ ਇਲਜ਼ਾਮ ਵਿੱਚ ਹੋਈ ਸੀ। ਝਾਰਖੰਡ ਪੁਲਿਸ ਦਾ ਕਹਿਣਾ ਹੈ ਕਿ ਭੀੜ ਵੱਲੋਂ ਕੁੱਟਮਾਰ ਕਾਰਨ ਤਬਰੇਜ਼ ਜ਼ਖਮੀ ਹੋ ਗਿਆ ਅਤੇ ਕਾਰਡੀਐਕ ਅਰੈਸਟ (ਦਿਲ ਦਾ ਦੌਰਾ) ਕਾਰਨ ਮੌਤ ਹੋਈ ਹੈ।
ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਏ ਗਏ ਤਬਰੇਜ਼ ਦੀ ਮੈਡੀਕਲ ਜਾਂਚ ਵਿੱਚ ਉਨ੍ਹਾਂ ਮਾਪਦੰਡਾਂ ਦਾ ਪਾਲਣ ਨਹੀਂ ਕੀਤਾ ਹੈ ਜੋ ਟਰੌਮਾ ਦੇ ਮਾਮਲਿਆਂ ਦੇ ਮਰੀਜ਼ਾਂ ਲਈ ਜ਼ਰੂਰੀ ਹੁੰਦਾ ਹੈ।
ਹਾਲਾਂਕਿ ਜੇਲ੍ਹ ਲੈ ਕੇ ਜਾਣ ਤੋਂ ਬਾਅਦ ਉੱਥੇ ਨਿਯੁਕਤ ਡਾਕਟਰ ਨੇ ਉਹ ਸਾਰੀ ਪ੍ਰਕਿਰਿਆ ਪੂਰੀ ਕਰਵਾਈ ਪਰ ਉਦੋਂ ਤੱਕ ਕਈ ਘੰਟੇ ਬੀਤ ਚੁੱਕੇ ਸਨ।
ਸਰਾਏਕੇਲਾ ਦੇ ਐਸਡੀਓ ਡਾ.ਬਸ਼ਾਰਤ ਕਯੂਮ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਸ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ:
ਉਹ ਉਸ ਤਿੰਨ ਰੋਜ਼ਾ ਜਾਂਚ ਟੀਮ ਦੇ ਮੁਖੀ ਸਨ ਜਿਸ ਨੂੰ ਸਰਾਏਕੇਲਾ ਖਰਸਾਂਵਾ ਦੇ ਡੀਸੀ ਨੇ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਸੀ।
ਇਸ ਟੀਮ ਨੇ ਆਪਣੀ ਜਾਂਚ ਵਿੱਚ ਡਾਕਟਰਾਂ ਅਤੇ ਪੁਲਿਸ ਦੀ ਲਾਪਰਵਾਹੀ ਪਾਈ ਸੀ। ਇਸ ਤੋਂ ਬਾਅਦ ਆਪਣੀ ਰਿਪੋਰਟ ਡੀਸੀ ਨੂੰ ਸੌਂਪ ਦਿੱਤੀ।
ਬਲੱਡ ਪ੍ਰੈਸ਼ਰ ਵੀ ਨਹੀਂ ਦੇਖਿਆ
ਐਸਡੀਓ ਡਾ. ਬਸ਼ਾਰਤ ਨੇ ਕਿਹਾ, "ਅਸੀਂ ਤਬਰੇਜ਼ ਦੇ ਮੈਡੀਕਲ ਕਾਗਜ਼ ਦੀ ਜਾਂਚ ਕੀਤੀ। ਉਦੋਂ ਪਤਾ ਲੱਗਿਆ ਕਿ 18 ਜੂਨ ਦੀ ਸਵੇਰ ਸਦਰ ਹਸਪਤਾਲ ਵਿੱਚ ਲਿਆਏ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਦੇਖਣ ਵਾਲੇ ਡਾਕਟਰ ਨੇ ਲਾਪਰਵਾਹੀ ਵਰਤੀ ਹੈ। ਉਨ੍ਹਾਂ ਨੇ ਉਹ ਕਾਰਡ ਨਹੀਂ ਬਣਵਾਇਆ ਜੋ ਕਿ ਟਰੌਮਾ ਦੇ ਮਾਮਲਿਆਂ ਵਿੱਚ ਮਰੀਜ਼ਾਂ ਦੀ ਜਾਂਚ ਲਈ ਜ਼ਰੂਰੀ ਹੁੰਦਾ ਹੈ।"

ਤਸਵੀਰ ਸਰੋਤ, MOHAMMAD SARTAJ ALAM/BBC
ਤਬਰੇਜ਼ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਉਸ ਦੀ ਪਰਚੀ 'ਤੇ ਸਿਰਫ਼ 'ਮਲਟੀਪਲ ਇੰਜੁਰੀ' ਲਿਖ ਦਿੱਤਾ। ਇਹ ਵੇਰਵਾ ਨਹੀਂ ਸੀ ਕਿ ਕਿੱਥੇ-ਕਿੱਥੇ ਅਤੇ ਕਿੰਨੇ ਜ਼ਖਮ ਹਨ। ਇਸ ਲਈ ਜ਼ਰੂਰੀ ਜਾਂਚ ਵੀ ਨਹੀਂ ਕਰਵਾਈ ਗਈ ਸੀ।
ਉਸ ਦਾ ਬਲੱਡ ਪ੍ਰੈਸ਼ਰ ਤੱਕ ਨਹੀਂ ਦੇਖਿਆ ਗਿਆ ਸੀ। ਉਨ੍ਹਾਂ ਨੇ ਸਿਰਫ਼ ਗੋਡਿਆਂ ਦਾ ਐਕਸ-ਰੇ ਕਰਵਾਉਣ ਦੀ ਸਲਾਹ ਦਿੱਤੀ ਪਰ ਪੁਲਿਸ ਨੇ ਉਦੋਂ ਉਹ ਜਾਂਚ ਵੀ ਨਹੀਂ ਕਰਵਾਈ ਅਤੇ ਵਾਪਸ ਥਾਣੇ ਲੈ ਕੇ ਚਲੀ ਗਈ।
ਉਨ੍ਹਾਂ ਨੇ ਇਹ ਵੀ ਕਿਹਾ, "ਸ਼ਾਮ ਨੂੰ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤੇ ਜਾਣ ਤੋਂ ਪਹਿਲਾਂ ਤਬਰੇਜ਼ ਨੂੰ ਦੁਬਾਰਾ ਸਦਰ ਹਸਪਤਾਲ ਲਿਆਂਦਾ ਗਿਆ। ਉਦੋਂ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸ ਦਾ ਐਕਸ-ਰੇ ਕਰਵਾਇਆ। ਉਸ ਤੋਂ ਬਾਅਦ 'ਫਿਟ ਟੂ ਟਰੈਵਲ' ਦਾ ਸਰਟੀਫਿਕੇਟ ਵੀ ਦੇ ਦਿੱਤਾ। ਉਦੋਂ ਵੀ ਉਸ ਦੀ ਪੂਰੀ ਜਾਂਚ ਨਹੀਂ ਕਰਵਾਈ ਗਈ। ਜੇਲ੍ਹ ਲੈ ਕੇ ਜਾਣ ਤੋਂ ਬਾਅਦ ਵੀ ਉੱਥੋਂ ਦੇ ਡਾਕਟਰ ਨੇ ਇਹ ਸਾਰੀ ਪ੍ਰਕਿਰਿਆ ਪੂਰੀ ਕੀਤੀ ਸੀ।"
ਜੇ ਇਲਾਜ ਹੁੰਦਾ ਤਾਂ...
ਐਸਡੀਓ ਨੇ ਕਿਹਾ, "ਇਹ ਕਹਿਣਾ ਬਹੁਤ ਸਬਜੈਕਟਿਵ ਹੋਵੇਗਾ ਪਰ ਇਲਾਜ ਵਿੱਚ ਲਾਪਰਵਾਹੀ ਵਰਤੀ ਗਈ ਸੀ।"
ਹਾਲਾਂਕਿ ਤਬਰੇਜ਼ ਅੰਸਾਰੀ ਦੇ ਪਰਿਵਾਰ ਵਾਲੇ ਮਨਦੇ ਹਨ ਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ।

ਤਸਵੀਰ ਸਰੋਤ, MOHAMMAD SARTAJ ALAM/BBC
ਉਨ੍ਹਾਂ ਦੇ ਚਾਚਾ ਮਸ਼ਰੂਰ ਆਲਮ ਨੇ ਬੀਬੀਸੀ ਨੂੰ ਕਿਹਾ, "ਤਬਰੇਜ਼ ਦੀ ਮੌਤ ਲਈ ਸਿਰਫ਼ ਘਾਤਕੀਡੀਹ ਪਿੰਡ ਦੀ ਭੀੜ ਹੀ ਦੋਸ਼ੀ ਨਹੀਂ ਹੈ। ਡਾਕਟਰ, ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਵੀ ਬਰਾਬਰ ਦੀ ਦੋਸ਼ੀ ਹੈ। ਕਾਇਦੇ ਨਾਲ ਇਨ੍ਹਾਂ ਸਭ ਖਿਲਾਫ਼ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ। ਅਸੀਂ ਲੋਕਾਂ ਨੇ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਜੇ ਇਸ 'ਤੇ ਸੁਣਵਾਈ ਨਹੀਂ ਹੋਈ ਤਾਂ ਸਾਨੂੰ ਇਨਸਾਫ਼ ਲਈ ਹਾਈ ਕੋਰਟ ਜਾਂ ਫਿਰ ਸੁਪਰੀਮ ਕੋਰਟ ਜਾਣਾ ਪਏਗਾ। ਪਰ ਅਸੀਂ ਇਹ ਲੜਾਈ ਲੜਾਂਗੇ।"
ਕਿਵੇਂ ਹੋਈ ਇਲਾਜ ਵਿੱਚ ਲਾਪਰਵਾਹੀ
ਮੌਜੂਦਾਂ ਕਾਗਜ਼ਾਂ ਮੁਤਾਬਕ 18 ਜੂਨ ਦੀ ਸਵੇਰ ਸਰਾਏਕੇਲਾ ਸਦਰ ਹਸਪਤਾਲ ਵਿੱਚ ਡਾਕਟਰ ਓਮ ਪ੍ਰਕਾਸ਼ ਕੇਸਰੀ ਨੇ ਤਬਰੇਜ਼ ਦੀ ਜਾਂਚ ਕੀਤੀ ਸੀ।
ਉਨ੍ਹਾਂ ਨੇ ਉਸ ਦੇ ਗੋਡੇ ਦਾ ਐਕਸ-ਰੇ ਕਰਵਾਉਣ ਲਈ ਲਿਖਿਆ ਸੀ ਪਰ ਕੋਈ ਜਾਂਚ ਨਹੀਂ ਕਰਵਾਈ।
ਹਸਪਤਾਲ ਵਿੱਚ ਭਰਤੀ ਵੀ ਨਹੀਂ ਕੀਤਾ। ਜਦੋਂ 21 ਜੂਨ ਨੂੰ ਜੇਲ੍ਹ ਵਿੱਚ ਤਬਰੇਜ਼ ਦੀ ਸਿਹਤ ਵਿਗੜੀ ਉਦੋਂ ਵੀ ਡਾ. ਕੇਸਰੀ ਹੀ ਉਨ੍ਹਾਂ ਨੂੰ ਦੇਖਣ ਜੇਲ੍ਹ ਗਏ।

ਤਸਵੀਰ ਸਰੋਤ, MOHAMMAD SARTAJ ALAM/BBC
ਉਨ੍ਹਾਂ ਤਾਂ ਵੀ ਤਬਰੇਜ਼ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਸਿਫ਼ਾਰਿਸ਼ ਨਹੀਂ ਕੀਤੀ। ਇਸ ਦੇ ਅਗਲੇ ਦਿਨ 22 ਜੂਨ ਦੀ ਸਵੇਰ ਤਬਰੇਜ਼ ਦੀ ਸਿਹਤ ਫਿਰ ਵਿਗੜ ਗਈ।
ਉਹ ਹਸਪਤਾਲ ਲੈ ਗਏ ਪਰ ਉਸ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਬਾਰੇ ਪੁੱਛੇ ਜਾਣ 'ਤੇ ਡਾ. ਓਮ ਪ੍ਰਕਾਸ਼ ਕੇਸਰੀ ਨੇ ਕੋਈ ਕਮੈਂਟ ਨਹੀਂ ਕੀਤਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਨੇ ਕਿਸੇ ਵੱਡੇ ਅਧਿਕਾਰੀ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਉਦੋਂ ਸਦਰ ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ. ਬਰਿਅਲ ਮਾਰਡੀ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਦੇ ਡਾਕਟਰ 21 ਤੇ 22 ਜੂਨ ਨੂੰ ਛੁੱਟੀ 'ਤੇ ਸੀ। ਇਸ ਲਈ ਡਾ. ਕੇਸਰੀ ਨੂੰ ਉੱਥੇ ਭੇਜਿਆ ਗਿਆ ਸੀ।

ਤਸਵੀਰ ਸਰੋਤ, MOHAMMAD SARTAJ ALAM/BBC
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਤਬਰੇਜ਼ ਹਸਪਤਾਲ ਵਿੱਚ ਖੁਦ ਚੱਲ ਕੇ ਆਇਆ ਸੀ। ਇਸ ਦੀ ਸੀਸੀਟੀਵੀ ਫੁਟੇਜ ਤੇ ਤਸਵੀਰਾਂ ਹਨ। ਉਸ ਨੇ ਗੋਡਿਆਂ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਸੱਟ ਦੀ ਸ਼ਿਕਾਇਤ ਕੀਤੀ ਸੀ। ਇਸ ਲਈ ਡਾ. ਕੇਸਰੀ ਨੇ ਸਿਰਫ਼ ਗੋਡਿਆਂ ਦਾ ਐਕਸ-ਰੇ ਕਰਵਾਉਣ ਦੀ ਸਿਫਾਰਿਸ਼ ਕੀਤੀ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਉੱਥੇ ਵੀ ਖੁਦ ਚੱਲ ਕੇ ਵਾਸ਼ਰੂਮ ਗਿਆ। ਆ ਕੇ ਪਾਣੀ ਪੀਤਾ। ਫਿਰ ਉਸ ਦੀ ਸਿਹਤ ਵਿਗੜ ਗਈ। ਕੋਈ ਡਾਕਟਰ ਇਲਾਜ ਵਿੱਚ ਲਾਪਰਵਾਹੀ ਕਿਉਂ ਵਰਤੇਗਾ।"
ਫੌਰੈਂਸਿਕ ਐਕਸਪਰਟ ਨਹੀਂ
ਡਾ. ਬਰੀਅਲ ਮਾਰਡੀ ਨੇ ਹੀ ਤਬਰੇਜ਼ ਅੰਸਾਰੀ ਦੀ ਲਾਸ਼ ਦਾ ਪੋਸਟਮਾਰਟਮ ਵੀ ਕੀਤਾ ਸੀ। ਉਹ ਤਿੰਨ ਡਾਕਟਰਾਂ ਦੀਆਂ ਟੀਮਾਂ ਨੂੰ ਲੀਡ ਕਰ ਰਹੇ ਸਨ। ਉਨ੍ਹਾਂ ਨੇ ਮਨਜ਼ੂਰ ਕੀਤਾ ਕਿ ਉਸ ਟੀਮ ਵਿੱਚ ਕਿਸੇ ਡਾਕਟਰ ਦੀ ਫੌਰੈਂਸਿਕ ਮਹਾਰਤ ਨਹੀਂ ਸੀ।
ਪੁਲਿਸ ਦਾ ਪੱਖ
ਸਰਾਏਕੇਲਾ ਖਰਸਾਂਵਾ ਦੇ ਐਸਪੀ ਕਾਰਤਿਕ ਐਸ ਪੁਲਿਸ ਨੂੰ ਦੋਸ਼ੀ ਨਹੀਂ ਮੰਨਦੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੇ ਸ਼ਾਨਦਾਰ ਕੰਮ ਕੀਤਾ। 13 ਲੋਕਾਂ ਦੀ ਗ੍ਰਿਫ਼ਤਾਰੀ ਕਰਕੇ ਸਮੇਂ 'ਤੇ ਚਾਰਜਸ਼ੀਟ ਸੌਂਪੀ। ਪਰ ਡਾਕਟਰੀ ਰਿਪੋਰਟ ਦੇ ਆਧਾਰ 'ਤੇ ਦਫ਼ਾ-301 ਹਟਾ ਦੇਣ ਕਾਰਨ ਮੀਡੀਆ ਸਾਨੂੰ ਕਟਿਹਰੇ ਵਿੱਚ ਖੜ੍ਹਾ ਕਰ ਰਿਹਾ ਹੈ।

ਤਸਵੀਰ ਸਰੋਤ, MOHAMMAD SARTAJ ALAM/BBC
ਜਦੋਂਕਿ ਦਫ਼ਾ-301 ਵਿੱਚ ਵੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਇਸ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਇਲਜ਼ਾਮ ਸਣੇ ਕਈ ਹੋਰ ਧਾਰਾਵਾਂ ਵਿੱਚ ਵੀ ਚਾਚਰਜਸ਼ੀਟ ਕੀਤੀ ਗਈ ਹੈ।
ਹੁਣ ਅਦਾਲਤ ਜੋ ਕਹੇਗੀ ਅਸੀਂ ਕਰਾਂਗੇ।
ਐਸਪੀ ਕਾਰਤਿਕ ਐਸ ਨੇ ਬੀਬੀਸੀ ਨੂੰ ਕਿਹਾ, "ਤਬਰੇਜ਼ ਦਾ ਇਲਾਜ ਡਾਕਟਰਾਂ ਨੇ ਕਰਨਾ ਸੀ। ਜੇ ਡਾਕਟਰਾਂ ਨੇ ਉਨ੍ਹਾਂ ਨੂੰ ਭਰਤੀ ਕਰਵਾਉਣ ਦੀ ਸਿਫ਼ਾਰਿਸ਼ ਕੀਤੀ ਹੁੰਦੀ ਤਾਂ ਅਸੀਂ ਜੇਲ੍ਹ ਕਿਵੇਂ ਲੈ ਜਾਂਦੇ। ਤਬਰੇਜ਼ ਨੇ ਮਜਿਸਟਰੇਟ ਦੇ ਸਾਹਮਣੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ। ਜੇ ਉਹ ਕਹਿੰਦਾ ਕਿ ਉਸ ਨੂੰ ਇਲਾਜ ਦੀ ਲੋੜ ਹੈ ਤਾਂ ਕੋਰਟ ਉਨ੍ਹਾਂ ਨੂੰ ਨਿਆਂਇਕ ਰਿਮਾਂਡ 'ਤੇ ਜੇਲ੍ਹ ਕਿਉਂ ਭੇਜਦੀ।"
ਇਹ ਵੀ ਪੜ੍ਹੋ:
ਦਿੱਲੀ ਵਿੱਚ ਪ੍ਰਦਰਸ਼ਨ
ਫਿਲਹਾਲ ਤਬਰੇਜ਼ ਮਾਮਲੇ ਵਿੱਚ ਇਰਾਦਤਨ ਕਤਲ ਦੀ ਧਾਰਾ ਹਟਾਏ ਜਾਣ ਦੇ ਖਿਲਾਫ਼ 13 ਸਤੰਬਰ ਦੀ ਦੁਪਹਿਰ ਦਿੱਲੀ ਸਥਿਤ ਝਾਰਖੰਡ ਭਵਨ ਦੇ ਸਾਹਮਣੇ ਇੱਕ ਪਬਲਿਕ ਪ੍ਰੋਟੈਸਟ ਦਾ ਪ੍ਰਬੰਧ ਕੀਤਾ ਗਿਆ।
ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੀ ਤਬਰੇਜ਼ ਦੀ ਪਤਨੀ ਸ਼ਾਇਸਤਾ ਪਰਵੀਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












