‘ਕਸ਼ਮੀਰ ’ਚ ਰਿਪੋਰਟਰਾਂ ਨੂੰ ਕਿਹਾ ਜਾ ਰਿਹਾ ਸੀ, ਕੈਮਰਾ ਕੱਢਿਆ ਤਾਂ ਤੋੜ ਦਿੱਤਾ ਜਾਵੇਗਾ’, ਉਸ ਵੇਲੇ ਕਿਵੇਂ ਹੋਈ ਰਿਪੋਰਟਿੰਗ

ਤਸਵੀਰ ਸਰੋਤ, Getty Images
- ਲੇਖਕ, ਮਾਜਿਦ ਜਹਾਂਗੀਰ
- ਰੋਲ, ਬੀਬੀਸੀ ਲਈ
ਇਹ 4 ਅਗਸਤ, 2019 ਦਾ ਦਿਨ ਸੀ। ਇਸ ਦਿਨ ਪੂਰੇ ਕਸ਼ਮੀਰ ਵਿੱਚ ਹਫੜਾ-ਦਫੜੀ ਦਾ ਮਾਹੌਲ ਸੀ। ਲੋਕ ਬਾਜ਼ਾਰ ਵਿੱਚੋਂ ਖਾਣ-ਪੀਣ ਦੀਆਂ ਜ਼ਰੂਰੀ ਚੀਜ਼ਾਂ ਇਕੱਠੀਆਂ ਕਰ ਰਹੇ ਸਨ।
ਪੈਟਰੋਲ ਪੰਪਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਕੱਲ ਕਸ਼ਮੀਰ ਵਿਚ ਕੀ ਹੋਣ ਵਾਲਾ ਹੈ।
ਪਰ ਕਸ਼ਮੀਰ ਵਿੱਚ ਪਿਛਲੇ ਦਸ ਦਿਨਾਂ ਤੋਂ ਜੋ ਕੁਝ ਵੀ ਹੋ ਰਿਹਾ ਸੀ, ਉਸ ਨੂੰ ਲੈ ਕੇ ਲੋਕ ਇਸ ਗੱਲ 'ਤੇ ਸਹਿਮਤ ਸਨ ਕਿ ਕੁਝ ਵੱਡਾ ਹੋਣ ਜਾ ਰਿਹਾ ਹੈ।
ਅਮਰਨਾਥ ਯਾਤਰੀਆਂ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਵਾਪਸ ਜਾਣ ਲਈ ਕਿਹਾ ਜਾ ਰਿਹਾ ਸੀ । ਕਸ਼ਮੀਰ ਦੀ ਫਿਜ਼ਾ ਵਿੱਚ ਬੇਚੈਨੀ ਤਾਂ ਕਈ ਸਾਲਾਂ ਤੋਂ ਮਹਿਸੂਸ ਹੁੰਦੀ ਹੈ, ਪਰ ਇਸ ਵਾਰ ਕੁਝ ਵੱਖਰਾ ਸੀ - ਕੀ ਇਸ ਦੀ ਨਬਜ਼ 'ਤੇ ਹੱਥ ਰੱਖਣਾ ਮੁਸ਼ਕਿਲ ਸੀ?
ਮੈਂ ਵੀ ਆਪਣੀ ਰਿਪੋਰਟਿੰਗ ਕਰ ਰਿਹਾ ਸੀ । ਉਸ ਸਮੇਂ ਤੱਕ ਮੋਬਾਈਲ ਫੋਨ , ਇੰਟਰਨੈਟ ਅਤੇ ਲੈਂਡਲਾਈਨ ਫੋਨ ਬੰਦ ਨਹੀਂ ਹੋਏ ਸਨ । ਮੈਂ ਅਗਲੇ ਦਿਨ ਯਾਨੀ 5 ਅਗਸਤ 2019 ਦੀ ਸਵੇਰ ਦੇ ਰੇਡੀਓ ਪ੍ਰਸਾਰਣ ਲਈ ਰਿਪੋਰਟ ਤਿਆਰ ਕਰ ਰਿਹਾ ਸੀ ।
ਇਹ ਵੀ ਪੜ੍ਹੋ:
ਰਾਤ ਦੇ ਗਿਆਰਾਂ ਵੱਜੇ ਸਨ ਅਤੇ ਮੋਬਾਈਲ ਇੰਟਰਨੈੱਟ ਬੰਦ ਕਰ ਦਿੱਤੇ ਗਏ ਸਨ।
ਹੁਣ ਇਕ ਆਖਰੀ ਉਮੀਦ ਬ੍ਰਾਡਬੈਂਡ ਅਤੇ ਲੈਂਡਲਾਈਨ ਸੀ। ਦੇਖਦੇ ਹੀ ਦੇਖਕੇ ਰਾਤ ਦੇ ਸਾਢੇ ਬਾਰਾਂ ਵੱਜ ਗਏ ਸਨ।
ਮੈਂ ਆਪਣੀ ਰਿਪੋਰਟ ਤਿਆਰ ਕੀਤੀ ਹੈ ਅਤੇ ਹੁਣ ਮੇਲ ਕਰਨ ਲਈ ਰਹਿ ਗਈ ਸੀ । ਇਹ ਉਮੀਦ ਸੀ ਕਿ ਮੈਂ ਬ੍ਰਾਡਬੈਂਡ ਇੰਟਰਨੈਟ ਕਨੈਕਸ਼ਨ ਨਾਲ ਆਪਣੇ ਦਫਤਰ ਰਿਪੋਰਟ ਭੇਜ ਸਕਦਾ ਹਾਂ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫੋਨ ਦੀ ਉਹ ਘੰਟੀ ਨਹੀਂ ਵੱਜੀ ..
ਪਰ ਅੱਖ ਝਪਕਦਿਆਂ ਹੀ, ਬ੍ਰਾਡਬੈਂਡ ਇੰਟਰਨੈਟ ਵੀ ਬੰਦ ਹੋ ਗਿਆ । ਮੈਂ ਲੈਂਡਲਾਈਨ ਤੋਂ ਦਫ਼ਤਰ ਫੋਨ ਕਰਕੇ ਦੱਸਿਆ ਕਿ ਇੰਟਰਨੈਟ ਦੇ ਸਾਰੇ ਰਸਤੇ ਬੰਦ ਹਨ , ਇਸ ਲਈ ਅਸੀਂ ਰਿਪੋਰਟ ਨਹੀਂ ਭੇਜ ਸਕਦੇ । ਇਹ ਮਹਿਸੂਸ ਹੋਇਆ ਜਿਵੇਂ ਤੁਸੀਂ ਅਜਿਹੀ ਦੁਨੀਆਂ ਵਿੱਚ ਹੋ ਜਿੱਥੇ ਬਾਹਰੀ ਹਵਾ ਵੀ ਦਸਤਕ ਨਹੀਂ ਦੇ ਸਕਦੀ ਹੈ।
ਹੁਣ ਇਹ ਫੈਸਲਾ ਲਿਆ ਗਿਆ ਸੀ ਕਿ ਸਵੇਰੇ ਪ੍ਰਸਾਰਣ ਵਿਚ ਮੈਨੂੰ ਸਿੱਧਾ ਲਾਇਵ ਲਿਆ ਜਾਵੇਗਾ। ਪਰ ਸਵੇਰ ਤੱਕ ਲੈਂਡਲਾਈਨ ਵੀ ਬੰਦ ਸੀ ਅਤੇ ਸਵੇਰ ਦੀ ਉਹ ਫੋਨ ਦੀ ਘੰਟੀ ਅੱਜ ਤੱਕ ਨਹੀਂ ਵੱਜੀ।
ਇਹ ਧਿਆਨ ਦੇਣ ਯੋਗ ਹੈ ਕਿ ਆਰਟੀਕਲ 370 ਨੂੰ ਹਟਾਏ ਜਾਣ ਤੋਂ ਦਸ ਦਿਨ ਪਹਿਲਾਂ ਸਰਕਾਰੀ ਆਦੇਸ਼ ਆ ਰਹੇ ਸਨ ।

ਤਸਵੀਰ ਸਰੋਤ, Getty Images
ਪਹਿਲੇ ਆਦੇਸ਼ ਵਿੱਚ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਗਿਣਤੀ ਵਧਾਉਣ ਬਾਰੇ ਕਿਹਾ ਗਿਆ ਸੀ। ਉਸ ਤੋਂ ਬਾਅਦ ਇਕ ਹੋਰ ਆਦੇਸ਼ ਵਿਚ, ਤਿੰਨ ਮਹੀਨਿਆਂ ਲਈ ਰਾਸ਼ਨ ਸਟਾਕ ਕਰਨ ਦੀ ਗੱਲ ਕੀਤੀ ਗਈ।
ਤੀਜੇ ਆਰਡਰ ਵਿੱਚ, ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਕਸ਼ਮੀਰ ਛੱਡਣ ਲਈ ਕਿਹਾ ਗਿਆ ਸੀ।
ਇਨ੍ਹਾਂ ਸਾਰੀਆਂ ਚੀਜ਼ਾਂ ਨੇ ਕਸ਼ਮੀਰ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀ।
ਅਗਲੇ ਦਿਨ, 5 ਅਗਸਤ ਨੂੰ ਸਵੇਰੇ ਛੇ ਵਜੇ ਅਸੀਂ ਸ੍ਰੀਨਗਰ ਦੇ ਰਾਜਬਾਗ ਲਈ ਜਾਣ ਲੱਗੇ, ਜਿੱਥੇ ਇੱਕ ਹੋਟਲ ਵਿੱਚ ਸਾਡੇ ਦੂਜੇ ਸਾਥੀ ਠਹਿਰੇ ਹੋਏ ਸਨ ਤਾਂ ਦੇਖਿਆ ਕਿ ਘਰ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਫੌਜ ਕੰਡਿਆਲੀ ਤਾਰ ਬਿੱਛਾ ਰਹੀ ਸੀ ਅਤੇ ਲੋਕਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਸੀ ।
ਪੰਜ ਅਗਸਤ ਦੀ ਉਹ ਸਵੇਰ
ਮੈਂ ਅਤੇ ਮੇਰਾ ਡਰਾਈਵਰ ਕਿਸੇ ਤਰ੍ਹਾਂ ਸੁਰੱਖਿਆ ਬਲਾਂ ਅਤੇ ਪੁਲਿਸ ਦੇ ਹਰ ਨਾਕੇ ਨੂੰ ਪਾਰ ਕਰਦੇ ਹੋਏ ਸ੍ਰੀਨਗਰ ਦੇ ਰਾਜਬਾਗ ਖੇਤਰ ਪਹੁੰਚ ਗਏ, ਜਿੱਥੇ ਦਿੱਲੀ ਤੋਂ ਆਏ ਬੀਬੀਸੀ ਦੇ ਕਈ ਸਾਥੀ ਹੋਟਲ ਵਿੱਚ ਮੇਰਾ ਇੰਤਜ਼ਾਰ ਕਰ ਰਹੇ ਸਨ।
ਘਰ ਤੋਂ ਹੋਟਲ ਤੱਕ ਦੇ 12- ਕਿਲੋਮੀਟਰ ਦੇ ਰਸਤੇ 'ਤੇ ਜਗ੍ਹਾ- ਜਗ੍ਹਾ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਰ ਥਾਂ ਸਾਡੇ ਤੋਂ ਪੁੱਛਗਿੱਛ ਕੀਤੀ ਗਈ।
ਹੋਟਲ ਪਹੁੰਚਣ ਤੋਂ ਬਾਅਦ, ਅਸੀਂ ਸਾਰੇ ਸਾਥੀ ਇਸ ਬਾਰੇ ਵਿਚਾਰ ਕਰਨ ਲਈ ਬੈਠ ਗਏ ਕਿ ਸਾਨੂੰ ਕਿਵੇਂ ਕੰਮ ਕਰਨਾ ਹੈ। ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਸੀ ਕਿ ਸਾਨੂੰ ਚੁਣੌਤੀਆਂ ਨਾਲ ਨਜਿਠੱ ਕੇ ਕੰਮ ਕਰਨਾ ਪਵੇਗਾ।

ਤਸਵੀਰ ਸਰੋਤ, Getty Images
ਸਾਰਾ ਦਿਨ, ਅਸੀਂ ਸ਼੍ਰੀਨਗਰ ਦੀ ਸਥਿਤੀ 'ਤੇ ਨਜ਼ਰ ਬਣਾਈ ਰੱਖੀ ਅਤੇ ਕੁਝ ਲੋਕਾਂ ਨਾਲ ਸਾਡੇ ਹੋਰ ਸਾਥੀ ਗੱਲਬਾਤ ਕਰਨ 'ਚ ਸਫਲ ਵੀ ਰਹੇ।
ਜਦੋਂ ਇਹ ਖ਼ਬਰ ਟੀਵੀ ਸਕਰੀਨਾਂ 'ਤੇ ਆਈ ਕਿ ਧਾਰਾ 370 ਨੂੰ ਹਟਾਉਣ ਦੀ ਤਜਵੀਜ਼ ਭਾਰਤ ਦੀ ਸੰਸਦ ਵਿਚ ਪੇਸ਼ ਕੀਤੀ ਗਈ ਹੈ ਤਾਂ ਪੂਰਾ ਕਸ਼ਮੀਰ ਸਕਤੇ ਵਿੱਚ ਆਇਆ।
5 ਅਗਸਤ 2019 ਦੀ ਸਵੇਰ ਤੱਕ ਕਿਸੇ ਨੂੰ ਇਸ ਗੱਲ ਦਾ ਕੋਈ ਖਿਆਲ ਨਹੀਂ ਸੀ ਕਿ ਭਾਰਤ ਸਰਕਾਰ ਇੰਨਾ ਵੱਡਾ ਕਦਮ ਚੁੱਕਣ ਜਾ ਰਹੀ ਹੈ।
ਕਸ਼ਮੀਰ ਵਿਚ ਜਿਥੇ ਵੀ ਨਜ਼ਰ ਜਾ ਸਕਦੀ ਸੀ , ਉਥੇ ਸਿਰਫ ਪੁਲਿਸ ਅਤੇ ਫੌਜ ਹੀ ਦਿਖਾਈ ਦੇ ਰਹੀ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਚੱਪੇ- ਚੱਪੇ 'ਤੇ ਪੁਲਿਸ ਅਤੇ ਫੌਜ
ਸੁਰੱਖਿਆ ਬਲਾਂ ਨੂੰ ਹਰ ਕਦਮ 'ਤੇ ਤਾਇਨਾਤ ਕੀਤਾ ਗਿਆ ਸੀ । ਸੋਮਵਾਰ 5 ਅਗਸਤ ਨੂੰ ਪੂਰੀ ਕਸ਼ਮੀਰ ਵਾਦੀ ਵਿਚ ਕਰਫਿਊ ਲਗਾਇਆ ਗਿਆ ਸੀ ।
ਅਗਲੇ ਦਿਨ ਅਸੀਂ ਸਵੇਰੇ ਛੇ ਵਜੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਲਈ ਰਵਾਨਾ ਹੋਏ ।
ਸ੍ਰੀਨਗਰ ਤੋਂ ਬਾਰਾਮੂਲਾ ਦਾ ਸਫਰ ਇੱਕ ਘੰਟੇ ਦਾ ਹੈ। ਇਸ ਦੌਰਾਨ, ਸੁਰੱਖਿਆ ਬਲਾਂ ਅਤੇ ਪੁਲਿਸ ਨੇ ਸਾਨੂੰ ਹਰ ਇੱਕ ਕਿਲੋਮੀਟਰ 'ਤੇ ਰੋਕਿਆ ।
ਅੱਗੇ ਜਾਣ ਦਾ ਕਾਰਨ ਪੁੱਛਿਆ । ਹਰ ਵਾਰ ਅਸੀਂ ਕਿਹਾ ਕਿ ਅਸੀਂ ਪੱਤਰਕਾਰ ਹਾਂ ਉਸ ਤੋਂ ਬਾਅਦ ਸਾਨੂੰ ਅੱਗੇ ਜਾਣ ਦਿੱਤਾ ਗਿਆ ।
ਬਾਰਾਮੂਲਾ ਪਹੁੰਚ ਕੇ ਅਸੀਂ ਪੁਰਾਣੇ ਸ਼ਹਿਰ ਚਲੇ ਗਏ। ਉਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ । ਇੱਕ ਜਾਂ ਦੋ ਅਫਸਰਾਂ ਨੇ ਸਾਡਾ ਸ਼ਨਾਖਤੀ ਕਾਰਡ ਮੰਗਿਆ ਅਤੇ ਉਸ ਤੋਂ ਬਾਅਦ ਸਾਨੂੰ ਕੈਮਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ । ਉਨ੍ਹਾਂ ਅਧਿਕਾਰੀਆਂ ਨੇ ਸਾਨੂੰ ਚਾਹ ਲਈ ਵੀ ਪੁੱਛਿਆ ।
ਸ਼ੂਟ ਖਤਮ ਕਰਨ ਤੋਂ ਬਾਅਦ ਅਸੀਂ ਇਕ ਹੋਰ ਇਲਾਕੇ ਵਿਚ ਚਲੇ ਗਏ ਅਤੇ ਆਮ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਕੋਈ ਵੀ ਆਮ ਵਿਅਕਤੀ ਸਾਡੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ ।
ਬਹੁਤ ਕੋਸ਼ਿਸ਼ ਦੇ ਬਾਅਦ ਦੋ ਵਿਅਕਤੀਆਂ ਨੇ ਸਾਡੇ ਨਾਲ ਗੱਲ ਕੀਤੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਕੈਮਰੇ 'ਤੇ ਗੱਲ ਕਰਨ ਦਾ ਮਤਲਬ ਹੈ ਗਿਰਫਤਾਰੀ
ਮੀਡੀਆ ਨਾਲ ਗੱਲਬਾਤ ਨਾ ਕਰਨ ਦਾ ਕਾਰਨ ਡਰ ਸੀ । ਬਹੁਤ ਸਾਰੇ ਲੋਕਾਂ ਨੇ ਸਾਨੂੰ ਕਿਹਾ ਕਿ ਕੈਮਰੇ 'ਤੇ ਗੱਲ ਕਰਨ ਦਾ ਮਤਲਬ ਹੈ ਕਿ ਸਾਨੂੰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ । ਸਾਨੂੰ ਲੋਕਾਂ ਵਿਚ ਕਾਫ਼ੀ ਡਰ ਮਹਿਸੂਸ ।
ਸਾਨੂੰ ਸ੍ਰੀਨਗਰ ਤੋਂ ਵਾਪਸ ਜਾਂਦੇ ਹੋਏ ਵੀ ਉਸੇ ਤਰੀਕੇ ਨਾਲ ਰੋਕਿਆ ਗਿਆ, ਜਿਵੇਂ ਆਉਂਦੇ ਸਮੇਂ ਜਗ੍ਹਾ-ਜਗ੍ਹਾ 'ਤੇ ਰੋਕਿਆ ਗਿਆ ਸੀ ।
ਅਗਲੇ ਦਿਨ, ਸਵੇਰੇ ਸੱਤ ਵਜੇ ਅਸੀਂ ਦੱਖਣੀ ਕਸ਼ਮੀਰ ਲਈ ਰਵਾਨਾ ਹੋਏ । ਅਨੰਤਨਾਗ ਸ਼ਹਿਰ ਪਹੁੰਚਦਿਆਂ, ਸਾਨੂੰ ਕਈ ਥਾਵਾਂ ’ਤੇ ਰੋਕਿਆ ਗਿਆ ।
ਜਦੋਂ ਅਸੀਂ ਅਨੰਤਨਾਗ ਕਸਬੇ ਪਹੁੰਚੇ ਤਾਂ ਸੁਰੱਖਿਆ ਕਰਮੀ ਅਤੇ ਪੁਲਿਸ ਹਰ ਜਗ੍ਹਾ ਮੁਸ਼ਤੈਦੀ ਨਾਲ ਖੜੇ ਸਨ ।
ਅਸੀਂ ਸਿੱਧੇ ਅਨੰਤਨਾਗ ਦੇ ਜ਼ੀਸਾ ਹਸਪਤਾਲ ਗਏ । ਇਥੇ ਪਹੁੰਚਣ 'ਤੇ ਅਸੀਂ ਹਸਪਤਾਲ ਦੇ ਸਟਾਫ ਤੋਂ ਜਾਣਕਾਰੀ ਹਾਸਲ ਕੀਤੀ ।
ਸਾਨੂੰ ਦੱਸਿਆ ਗਿਆ ਕਿ ਪਿਛਲੇ ਦੋ ਦਿਨਾਂ ਵਿਚ ਇਥੇ ਕੋਈ ਅਜਿਹਾ ਜਖ਼ਮੀ ਨਹੀਂ ਲਿਆਇਆ ਗਿਆ , ਜੋ ਕਿ ਬੰਦੂਕ ਦੀ ਗੋਲੀ ਜਾਂ ਪੈਲੈਟ ਗੰਨ ਦਾ ਨਿਸ਼ਾਨਾ ਬਣਿਆ ਹੋਵੇ ।
ਪੁਲਿਸ ਨੇ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ
ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਜਦੋਂ ਅਸੀਂ ਅੱਗੇ ਵਧੇ ਤਾਂ ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਟੁਕੜੀ ਨੇ ਸਾਡੀ ਕਾਰ ਨੂੰ ਰੋਕਿਆ ਅਤੇ ਸਾਨੂੰ ਹੋਰ ਅੱਗੇ ਨਹੀਂ ਜਾਣ ਦਿੱਤਾ ।
ਉਨ੍ਹਾਂ ਨੇ ਸਾਡੇ ਕੋਲੋਂ ਕਰਫਿਊ ਪਾਸ ਮੰਗਿਆ। ਅਸੀਂ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਕੋਈ ਕਰਫਿਊ ਨਹੀਂ ਹੈ ਪਰ ਉਹ ਆਪਣੀ ਜ਼ਿੱਦ 'ਤੇ ਅੜੇ ਰਹੇ ।
ਅਸੀਂ ਕਿਸੇ ਤਰ੍ਹਾਂ ਆਪਣੀ ਗੱਡੀ ਨੂੰ ਉੱਥੋਂ ਪਿੱਛੇ ਮੋੜਿਆ ਅਤੇ ਇਕ ਪਤਲੀ ਗਲੀ ਵਿਚੋਂ ਬਾਹਰ ਆ ਕੇ ਹਾਈਵੇ 'ਤੇ ਪਹੁੰਚ ਗਏ । ਡਰ ਕਾਰਨ ਅਸੀਂ ਕਿਤੇ ਵੀ ਆਪਣਾ ਕੈਮਰਾ ਨਹੀਂ ਖੋਲ੍ਹਿਆ।

ਤਸਵੀਰ ਸਰੋਤ, Getty Images
ਦੁਪਹਿਰ ਤਕ ਅਸੀਂ ਵਾਪਸ ਸ਼੍ਰੀਨਗਰ ਪਹੁੰਚ ਗਏ । ਵਾਪਸੀ 'ਤੇ ਵੀ ਉਸੇ ਹੀ ਤਰ੍ਹਾਂ ਰੋਕਿਆ ਗਿਆ ਜਿਵੇਂ ਕਿ ਆਉਣ ਸਮੇਂ ਰੋਕਿਆ ਗਿਆ ਸੀ ।
ਵਾਪਸੀ 'ਤੇ ਅਵੰਤੀਪੋਰਾ ਨੇੜੇ ਸੀਆਰਪੀਐਫ ਦੇ ਦੋ ਜਵਾਨਾਂ ਨੇ ਸਾਨੂੰ ਆਪਣੀ ਕਾਰ ਰੋਕਣ ਲਈ ਕਿਹਾ ।
ਸਾਡਾ ਸਾਥੀ ਆਮਿਰ ਪੀਰਜਾਦਾ ਸਾਹਮਣੇ ਵਾਲੀ ਸੀਟ 'ਤੇ ਬੈਠਾ ਸਿਗਰਟ ਪੀ ਰਿਹਾ ਸੀ। ਜਦੋਂ ਡਰਾਈਵਰ ਨੇ ਕਾਰ ਨੂੰ ਰੋਕਿਆ ਤਾਂ ਸੀਆਰਪੀਐਫ ਦੇ ਇੱਕ ਅਧਿਕਾਰੀ ਨੇ ਆਮਿਰ ਨੂੰ ਗੁੱਸੇ ਨਾਲ ਕਿਹਾ , " ਸਿਗਰਟ ਪੀ ਰਹੇ ਹੋ , ਬਾਹਰ ਆ ਜਾਓ।"
ਆਮਿਰ ਨੇ ਤੁਰੰਤ ਸਿਗਰਟ ਸੁੱਟ ਦਿੱਤੀ ਅਤੇ ਮੈਂ ਵਿੱਚ ਦਖਲ ਦੇ ਕੇ ਮਾਮਲਾ ਸੁਲਝਾ ਲਿਆ ।
9 ਅਗਸਤ ਨੂੰ ਜਦੋਂ ਸੌਰਾ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਅਗਲੇ ਦਿਨ ਆਮਿਰ ਪੀਰਜ਼ਾਦਾ ਅਤੇ ਮੈਂ ਸੌਰਾ ਲਈ ਰਵਾਨਾ ਹੋਏ।

ਤਸਵੀਰ ਸਰੋਤ, Getty Images
'ਕੈਮਰਾ ਖੋਲ੍ਹਿਆ ਤਾਂ ਕੈਮਰਾ ਤੋੜ ਦਿੱਤਾ ਜਾਵੇਗਾ '
ਸੌਰਾ ਨੇੜੇ ਪਹੁੰਚਦਿਆਂ, ਦਰਜਨਾਂ ਨੌਜਵਾਨਾਂ ਨੇ ਰਸਤਾ ਰੋਕ ਦਿੱਤਾ ਸੀ । ਕਿਸੇ ਵਾਹਨ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ । ਜਦੋਂ ਅਸੀਂ ਭੀੜ ਨੇੜੇ ਪਹੁੰਚੇ ਤਾਂ ਕੁਝ ਨੌਜਵਾਨ ਸਾਡੀ ਕਾਰ ਦੇ ਨੇੜੇ ਆਏ ਅਤੇ ਵਾਪਸ ਜਾਣ ਲਈ ਕਿਹਾ ।
ਸਾਡੀ ਕਾਰ ਉੱਤੇ ਬੀਬੀਸੀ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ ਪਰ ਉਹ ਸਹਿਮਤ ਨਹੀਂ ਹੋਏ ।
ਇਕ ਨੌਜਵਾਨ ਨੇ ਸਾਨੂੰ ਗਰਜਦੀ ਆਵਾਜ਼ ਵਿਚ ਕਿਹਾ ਕਿ ਜੇ ਤੁਸੀਂ ਕੈਮਰਾ ਖੋਲ੍ਹਿਆ ਤਾਂ ਤੁਹਾਡਾ ਕੈਮਰਾ ਤੋੜ ਦਿੱਤਾ ਜਾਵੇਗਾ ।
ਜਦੋਂ ਡਰਾਈਵਰ ਨੇ ਕੁਝ ਸਕਿੰਟਾਂ ਲਈ ਗੱਡੀ ਨੂੰ ਨਾ ਮੋੜਿਆ, ਤਾਂ ਇਕ ਨੌਜਵਾਨ ਨੇ ਜੋਰ ਨਾਲ ਸਾਡੀ ਕਾਰ ਦੇ ਬੋਨਟ ਨੂੰ 'ਤੇ ਮੁੱਕਾ ਮਾਰਿਆ ਅਤੇ ਡਰਾਈਵਰ ਨੂੰ ਤੁਰੰਤ ਕਾਰ ਮੋੜਨ ਲਈ ਕਿਹਾ ।
ਇਸ ਦੌਰਾਨ, ਮੈਂ ਅਤੇ ਆਮਿਰ ਕਾਰ ਤੋਂ ਹੇਠਾਂ ਆਏ ਅਤੇ ਭੀੜ ਨਾਲ ਕੈਮਰੇ ਤੋਂ ਬਿਨਾਂ ਗੱਲ ਕਰਨ ਲੱਗੇ ।
ਇਕ ਵਿਅਕਤੀ ਨੇ ਸਾਨੂੰ ਕਿਹਾ ਕਿ ਅਸੀਂ ਤਾਂ ਈਦ ਦਾ ਇੰਤਜ਼ਾਰ ਕਰ ਰਹੇ ਹਾਂ । ਉਨ੍ਹਾਂ ਦਾ ਕਹਿਣਾ ਸੀ ਕਿ ਈਦ ਤੋਂ ਬਾਅਦ ਵੇਖੋ ਕੀ ਹੁੰਦਾ ਹੈ।
ਉਥੋਂ ਨਿਕਲ ਕੇ ਅਸੀਂ ਕਿਸੇ ਹੋਰ ਰਾਸਤੇ ਤੋਂ ਜਾਣ ਦੀ ਕੋਸ਼ਿਸ਼ ਕਰਨ ਲੱਗੇ । ਜਦੋਂ ਅਸੀਂ ਉਸ ਰਸਤੇ 'ਤੇ ਪਹੁੰਚੇ ਤਾਂ ਸੁਰੱਖਿਆ ਬਲਾਂ ਨੇ ਸਾਨੂੰ ਹੋਰ ਅੱਗੇ ਜਾਣ ਤੋਂ ਰੋਕਿਆ ਅਤੇ ਅਸੀਂ ਉਸ ਦਿਨ ਸੌਰਾ ਜਾਣ ਵਿਚ ਅਸਫਲ ਰਹੇ।
ਇਹ ਵੀ ਪੜ੍ਹੋ:

ਕੈਮਰਾ ਦੇਖਕੇ ਲੋਕ ਗੁੱਸੇ ਵਿੱਚ ਆ ਜਾਂਦੇ ਸਨ
ਮੀਡੀਆ ਪ੍ਰਤੀ ਲੋਕਾਂ ਦਾ ਗੁੱਸਾ ਇਸ ਲਈ ਵੀ ਜ਼ਾਹਿਰ ਹੋ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੀਡੀਆ ਕਸ਼ਮੀਰ ਦੀ ਅਸਲ ਤਸਵੀਰ ਨਹੀਂ ਵਿਖਾ ਰਿਹਾ ਹੈ।
ਸ੍ਰੀਨਗਰ ਦੇ ਤਿੰਨ ਵੱਡੇ ਹਸਪਤਾਲਾਂ ਤੋਂ ਜ਼ਖ਼ਮੀਆਂ ਦੇ ਅੰਕੜੇ ਹਾਸਲ ਕਰਨ ਵਿਚ ਸਾਨੂੰ ਤਿੰਨ ਦਿਨ ਲੱਗੇ।
ਅਸੀਂ ਇਨ੍ਹਾਂ ਹਸਪਤਾਲਾਂ ਵਿੱਚ ਕੈਮਰੇ ਲੈ ਕੇ ਨਹੀਂ ਗਏ । ਲੋਕ ਕੈਮਰਾ ਦੇਖ ਕੇ ਗੁੱਸੇ ਵਿਚ ਆ ਜਾਂਦੇ ਸਨ।
ਅਸੀਂ ਕਿਸੇ ਤਰ੍ਹਾਂ ਇਨ੍ਹਾਂ ਤਿੰਨਾਂ ਹਸਪਤਾਲਾਂ ਵਿਚੋਂ ਵਿਰੋਧ ਪ੍ਰਦਰਸ਼ਨਾਂ ਵਿਚ ਜ਼ਖਮੀ ਹੋਏ ਲੋਕਾਂ ਦੇ ਅੰਕੜੇ ਹਾਸਿਲ ਕੀਤੇ।
ਇਨ੍ਹਾਂ ਹਸਪਤਾਲਾਂ ਵਿੱਚ ਡਾਕਟਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਕੋਲ ਫੋਨ ਹੈ ਅਤੇ ਕਰਫਿਊ ਕਾਰਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਲਈ ਪਰੇਸ਼ਾਨ ਸਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਫਾਰੂਕ ਅਬਦੁੱਲਾ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ
ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਦਾ ਇੰਟਰਵਿਊ ਲੈਣ ਲਈ ਮੈਂ ਅਤੇ ਆਮਿਰ ਪੀਰਜ਼ਾਦਾ ਜਦੋਂ ਤਕਰੀਬਨ ਇੱਕ ਕਿਲੋਮੀਟਰ ਤੁਰ ਕੇ ਜਦੋਂ ਉਨ੍ਹਾਂ ਦੇ ਘਰ ਦੇ ਗੇਟ ਤੱਕ ਪਹੁੰਚੇ ਤਾਂ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਕਿਹਾ ਕਿ ਸਾਡੇ ਨਾਲ ਗੱਲ ਨਾ ਕਰੋਂ ਕਿਉਂਕਿ ਇੱਥੇ ਸਭ ਦੇਖ ਰਹੇ ਹਨ ।
ਇਸ ਦੌਰਾਨ ਸੀਆਰਪੀਐਫ ਅਧਿਕਾਰੀ ਆਏ ਅਤੇ ਸਾਨੂੰ ਉਥੋਂ ਜਾਣ ਲਈ ਕਿਹਾ ਗਿਆ। ਇਕ ਪਾਸੇ ਸਰਕਾਰ ਕਹਿ ਰਹੀ ਸੀ ਕਿ ਉਹ ਘਰ ਵਿਚ ਨਜ਼ਰਬੰਦ ਨਹੀਂ ਹਨ, ਦੂਜੇ ਪਾਸੇ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਸੀ।
ਈਦ ਦੇ ਮੌਕੇ ਕਸ਼ਮੀਰ ਵਿਚ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਗਈਆਂ ਸਨ। ਸਰਕਾਰ ਨੂੰ ਸ਼ੱਕ ਸੀ ਕਿ ਆਮ ਲੋਕ ਈਦ ਦੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ । ਈਦ ਦੇ ਦਿਨ, ਅਸੀਂ ਦੋ ਟੀਮਾਂ ਬਣਾਕੇ ਸ਼੍ਰੀਨਗਰ ਦਾ ਦੌਰਾ ਕਰਨ ਲਈ ਗਏ ।
ਹੈਦਰਪੋਰਾ ਖੇਤਰ ਵਿਚ ਪੁਲਿਸ ਲੋਕਾਂ ਨੂੰ ਸੜਕ ਦੇ ਦੂਸਰੇ ਪਾਸੇ ਮਸਜਿਦ ਵਿਚ ਜਾਣ ਤੋਂ ਰੋਕ ਰਹੀ ਸੀ । ਅਸੀਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਇੰਟਰਵਿਊ ਰਿਕਾਰਡ ਕੀਤਾ। ਸਾਡੀ ਇੰਟਰਵਿਊ ਤੋਂ ਬਾਅਦ ਕੁਝ ਲੋਕਾਂ ਨੂੰ ਮਸਜਿਦ ਵਿੱਚ ਜਾਣ ਦੀ ਆਗਿਆ ਦਿੱਤੀ ਗਈ ।
ਹੈਦਰਪੋਰਾ ਤੋਂ ਬਾਹਰ ਨਿਕਲ ਕੇ ਅਸੀਂ ਡਾਉਨਟਾਊਨ ਖੇਤਰ 'ਚ ਪਹੁੰਚੇ, ਇੱਥੇ ਸਖ਼ਤ ਕਰਫਿਊ ਸੀ । ਕਿਸੇ ਨੂੰ ਵੀ ਚੱਲਣ ਫਿਰਨ ਦੀ ਇਜਾਜ਼ਤ ਨਹੀਂ ਸੀ। ਸਾਨੂੰ ਦਰਜਨਾਂ ਥਾਵਾਂ ’ਤੇ ਰੋਕਿਆ ਗਿਆ ।
ਇਕ ਜਗ੍ਹਾ 'ਤੇ ਕਰਫਿਊ ਪਾਸ ਮੰਗਿਆ ਗਿਆ । ਅਸੀਂ ਫਿਰ ਉਹੀ ਜਵਾਬ ਦਿੱਤਾ ਕਿ ਸਰਕਾਰ ਕਹਿੰਦੀ ਹੈ ਕਿ ਕੋਈ ਕਰਫਿਊ ਨਹੀਂ ਹੈ । ਇੱਥੇ ਅਸੀਂ ਦੋ ਪਰਿਵਾਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸਾਨੂੰ ਕੈਦ ਕਰ ਦਿੱਤਾ ਗਿਆ ਹੈ, ਸਾਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4
ਸੜਕਾਂ 'ਤੇ ਸੁਰੱਖਿਆ ਬਲਾਂ ਤੋਂ ਇਲਾਵਾ ਹੋਰ ਕੋਈ ਨਹੀਂ
ਈਦ ਦੇ ਦਿਨ ਡਾਉਨਟਾਊਨ ਦੀਆਂ ਸੜਕਾਂ 'ਤੇ ਸਿਰਫ ਸੁਰੱਖਿਆ ਬਲ ਹੀ ਨਜ਼ਰ ਆ ਰਹੇ ਸਨ । ਜੇ ਕਿਧਰੇ ਕੋਈ ਆਮ ਨਾਗਰਿਕ ਦਿੱਖ ਵੀ ਜਾਂਦਾ, ਤਾਂ ਸੁਰੱਖਿਆ ਬਲ ਉਨ੍ਹਾਂ ਤੋਂ ਪੁੱਛਗਿੱਛ ਕਰਦੇ ਸਨ ।
ਆਪਣੀਆਂ ਕਹਾਣੀਆਂ ਲਈ ਜਾਣਕਾਰੀ ਇਕੱਠੀ ਕਰਨ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਇਕ ਪਾਸੇ ਅਤੇ ਫਿਰ ਉਸ ਜਾਣਕਾਰੀ ਨੂੰ ਆਪਣੇ ਦਫ਼ਤਰ ਤੱਕ ਪਹੁੰਚਾਉਣ ਦੀ ਲੜਾਈ ।
ਤਿੰਨ ਦਿਨਾਂ ਤੱਕ ਅਸੀਂ ਸ੍ਰੀਨਗਰ ਏਅਰਪੋਰਟ ਦੇ ਬਾਹਰ ਇਕ ਦੁਕਾਨ ਤੋਂ ਘੰਟਿਆਂ ਦੀ ਉਡੀਕ ਤੋਂ ਬਾਅਦ ਖਬਰਾਂ ਭੇਜਦੇ ਰਹੇ, ਪਰ ਉਨ੍ਹਾਂ ਦਾ ਇੰਟਰਨੈਟ ਅਤੇ ਫੋਨ ਕਨੈਕਸ਼ਨ ਵੀ ਈਦ ਦੇ ਦਿਨ ਬੰਦ ਕਰ ਦਿੱਤਾ ਗਿਆ ਸੀ ।
ਦੁਕਾਨਦਾਰ ਨੇ ਮੈਨੂੰ ਦੱਸਿਆ ਕਿ ਪੁਲਿਸ ਉਸ ਕੋਲ ਆਈ ਸੀ ਅਤੇ ਕਿਹਾ ਕਿ ਮੀਡੀਆ ਦੇ ਲੋਕ ਇੱਥੋਂ ਵੀਡੀਓ ਬਾਹਰ ਭੇਜਦੇ ਹਨ ।
ਪ੍ਰਸ਼ਾਸਨ ਤੋਂ ਕਰਫਿਊ ਪਾਸ ਲੈਣ ਦੀ ਹਰ ਕੋਸ਼ਿਸ਼ ਵੀ ਅਸਫਲ ਰਹੀ । ਸ੍ਰੀਨਗਰ ਵਿੱਚ ਡੀਸੀ ਦਫਤਰ ਦੇ ਕਈ ਚੱਕਰ ਕੱਟਣ ਤੋਂ ਬਾਅਦ ਵੀ ਅਸੀਂ ਖਾਲੀ ਹੱਥ ਪਰਤ ਆਏ ।
ਕਸ਼ਮੀਰ ਵਿੱਚ ਕਈ ਸਾਲਾਂ ਦੀ ਰਿਪੋਰਟਿੰਗ ਕਰ ਰਿਹਾ ਹਾਂ - ਇੱਕ ਰਿਪੋਰਟਰ ਵਜੋਂ ਪਿਛਲੇ ਕੁੱਝ ਦਿਨਾਂ ਦੇ ਤਜ਼ੁਰਬੇ ਯਾਦ ਦਿਵਾ ਗਏ ਕਿ ਕਸ਼ਮੀਰ ਵਿੱਚ ਸੱਚ ਅਤੇ ਹਿੰਮਤ ਨਾਲ ਪੱਤਰਕਾਰੀ ਦਾ ਕੰਮ ਕਰਨਾ ਇੰਨਾ ਸੌਖਾ ਨਹੀਂ ਰਿਹਾ।
ਇਹ ਭਾਵਨਾ ਤੁਹਾਨੂੰ ਡਰਾਉਂਦੀ ਤਾਂ ਹੈ, ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਚੁੱਪ ਨਾਲ ਡਰ ਦੇ ਨਾਲ ਹੌਲੀ ਸਾਹਾਂ ਵਿਚ ਨਿਡਰ ਸੁਭਾਅ ਵੀ ਮੁਸਕਰਾਉਂਦਾ ਹੈ। ਰਿਪੋਰਟਿੰਗ ਜਾਰੀ ਹੈ ।
ਇਹ ਵੀਡੀਓਜ਼ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 5

End of YouTube post, 6

End of YouTube post, 7