ਉਨਾਓ ਰੇਪ ਕੇਸ: ਚੀਫ ਜਸਟਿਸ ਨੇ ਪੁੱਛਿਆ, ਓਨਾਵ ਰੇਪ ਪੀੜਤਾ ਦਾ ਖ਼ਤ ਅਦਾਲਤ ’ਚ ਪੇਸ਼ ਕਿਉਂ ਨਹੀਂ ਹੋਇਆ

ਤਸਵੀਰ ਸਰੋਤ, PTI
ਸੁਪਰੀਮ ਕੋਰਟ ਨੇ ਸਕੱਤਰ ਜਨਰਲ ਨੂੰ ਪੁੱਛਿਆ ਹੈ ਕਿ ਆਖਿਰ ਕਿਉਂ ਉਨਾਓ ਰੇਪ ਪੀੜਤਾ ਵੱਲੋਂ ਭੇਜਿਆ ਗਿਆ ਪੱਤਰ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਇਸ ਦੇ ਨਾਲ ਹੀ ਅਦਾਲਤ ਵੱਲੋਂ ਪੀੜਤਾ ਦੀ ਮੈਡੀਕਲ ਰਿਪੋਰਟ ਨੂੰ ਮੰਗਵਾਇਆ ਗਿਆ ਹੈ।
ਚੀਫ਼ ਜਸਟਿਸ ਉਨਾਓ ਕੇਸ ਦੀ ਸੁਣਵਾਈ ਕੱਲ੍ਹ ਕਰਨਗੇ। ਚੀਫ ਜਸਟਿਸ ਨੇ ਕਿਹਾ ਹੈ ਕਿ ਅਜਿਹੇ ਮਾੜੇ ਮਾਹੌਲ ਵਿੱਚ ਅਸੀਂ ਕੁਝ ਅਰਥ ਭਰਪੂਰ ਕਰਨ ਦੀ ਕੋਸ਼ਿਸ਼ ਕਰਾਂਗੇ।
28 ਜੁਲਾਈ ਨੂੰ ਰਾਏਬਰੇਲੀ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਵਿਧਾਇਕ ਕੁਲਦੀਪ ਸੇਂਗਰ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਪੀੜਤਾ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਸੀ।
ਇਸ ਹਾਦਸੇ ਵਿੱਚ ਪੀੜਤਾ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਜਦਕਿ ਪੀੜਤਾ ਤੇ ਉਨ੍ਹਾਂ ਦੇ ਵਕੀਲ ਲਾਈਫ਼ ਸਪੋਰਟ ਸਿਸਟਮ 'ਤੇ ਹਨ। ਇਸ ਬਾਰੇ ਵਿਰੋਧੀ ਧਿਰ ਸੜਕ ਤੋਂ ਸੰਸਦ ਤੱਕ ਸਵਾਲ ਖੜ੍ਹੇ ਕਰ ਰਹੀ ਹੈ।
ਇਹ ਵੀ ਪੜ੍ਹੋ-
ਹਾਦਸੇ ਬਾਰੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਹਾਦਸੇ ਵਾਲੇ ਦਿਨ ਪੀੜਤ ਨੂੰ ਮਿਲੇ ਹੋਏ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਸਨ। ਉੱਤਰ ਪ੍ਰਦੇਸ਼ ਪੁਲਿਸ ਮੁਖੀ ਇਸ ਸਵਾਲ ਦਾ ਕੋਈ ਠੋਸ ਜਵਾਬ ਦੇਣ ਦੀ ਥਾਂ ਕਹਿੰਦੇ ਹਨ ਕਿ ਪਹਿਲੀ ਨਜ਼ਰ ਵਿੱਚ ਇਹ ਮਾਮਲਾ ਓਵਰ ਸਪੀਡਿੰਗ ਦਾ ਲਗਦਾ ਹੈ।
ਜਾਣੋ ਪੂਰਾ ਘਟਨਾਕ੍ਰਮ -
4 ਜੂਨ 2017 - ਪੀੜਤਾ ਦੇ ਇਲਜ਼ਾਮ ਲਾਇਆ ਕਿ ਉਹ ਵਿਧਾਇਕ ਕੁਲਦੀਪ ਸੇਂਗਰ ਨੇ ਇੱਥੇ ਨੌਕਰੀ ਦਿਵਾਉਣ ਵਿੱਚ ਮਦਦ ਮੰਗਣ ਲਈ ਉਨ੍ਹਾਂ ਨੂੰ ਮਿਲਣ ਗਈ ਅਤੇ ਵਿਧਾਇਕ ਨੇ ਘਰ ਵਿੱਚ ਉਸ ਦਾ ਰੇਪ ਕੀਤਾ।
11 ਜੂਨ 2017 - ਇਸ ਤੋਂ ਬਾਅਦ 11 ਜੂਨ ਨੂੰ ਕੁੜੀ ਗਾਇਬ ਹੋ ਗਈ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ।
20 ਜੂਨ, 2017 - ਪੀੜਤਾ ਕੁੜੀ ਯੂਪੀ ਦੇ ਔਰਿਆ ਦੇ ਇੱਕ ਪਿੰਡ ਤੋਂ ਮਿਲੀ ਅਤੇ ਉਸ ਨੂੰ ਅਗਲੇ ਦਿਨ ਉਨਾਓ ਲਿਆਂਦਾ ਗਿਆ।
3 ਜੁਲਾਈ 2017- ਬਿਆਨ ਦਰਜ ਕਰਵਾਉਣ ਦੇ 10 ਦਿਨਾਂ ਬਾਅਦ ਪੀੜਤਾ ਨੂੰ ਪੁਲਿਸ ਨੇ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਪੀੜਤਾ ਦਿੱਲੀ ਆ ਗਈ। ਪੀੜਤਾ ਨੇ ਕਿਹਾ ਕਿ ਪੁਲਿਸ ਨੇ ਉਸ ਦਾ ਸੋਸ਼ਣ ਕੀਤਾ। ਪੀੜਤਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੋਲ ਵੀ ਗੁਹਾਰ ਲਗਾਈ ਵਿਧਾਇਕ ਕੁਲਦੀਪ ਸੇਂਗਰ ਅਤੇ ਉਨ੍ਹਾਂ ਦੇ ਭਰਾ ਅਤੁਲ ਸਿੰਘ ਸੇਂਗਰ ਦਾ ਨਾਮ ਐਫਆਈਆਰ 'ਚ ਕੀਤਾ ਜਾਵੇ।
24 ਫਰਵਰੀ 2018- ਪੀੜਤਾ ਦੀ ਮਾਂ ਸਾਹਮਣੇ ਆਈ ਅਤੇ ਉਨਾਓ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੋਰਟ ਦਾ ਰੁਖ਼ ਕੀਤਾ ਅਤੇ ਸੀਆਰਪੀਸੀ ਦੇ ਸੈਕਸ਼ਨ 156 (3) ਦੇ ਤਹਿਤ ਐਫਆਈਆਰ ਦਰਜ ਕਰਵਾਉਣ ਦੀ ਮੰਗ ਕੀਤੀ।
3 ਅਪ੍ਰੈਲ 2018- ਕੁੜੀ ਦੇ ਪਿਤਾ ਨਾਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੇ ਕੁੱਟਮਾਰ ਕੀਤੀ।
4 ਅਪ੍ਰੈਲ 2018- ਇਸ ਤੋਂ ਬਾਅਦ ਉਨਾਓ ਪੁਲਿਸ ਨੇ ਕੁੜੀ ਦੇ ਪਿਤਾ ਨੂੰ ਆਰਮਜ਼ ਐਕਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।
8 ਅਪ੍ਰੈਲ 2018- ਪੀੜਤਾ ਨੇ ਵਿਧਾਇਕ 'ਤੇ ਐਫਆਈਆਰ ਦਰਜ ਕਰਵਾਉਣ ਲਈ ਮੁੱਖ ਮੰਤਰੀ ਆਦਿਤਿਆਨਾਥ ਦੇ ਘਰ ਦੇ ਸਾਹਮਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਉਦਾਸੀਨਤਾ ਦਾ ਇਲਜ਼ਾਮ ਲਗਾਇਆ ਅਤੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
9 ਅਪ੍ਰੈਲ 2018- ਕੁੜੀ ਦੇ ਪਿਤਾ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ।
10 ਅਪ੍ਰੈਲ 2018- ਪਿਤਾ ਦੀ ਪੋਸਟਮਾਰਟਮ 'ਚ ਉਨ੍ਹਾਂ ਨੂੰ 14 ਥਾਵਾਂ 'ਤੇ ਸੱਟਾਂ ਲੱਗਣ ਦੀ ਗੱਲ ਸਾਹਮਣੇ ਆਈ। ਇਸ ਮਾਮਲੇ ਵਿੱਚ 6 ਪੁਲਿਸ ਵਾਲਿਆਂ ਨੂੰ ਸਸਪੈਂਡ ਵੀ ਕੀਤਾ ਗਿਆ ਅਤੇ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ।
11 ਅਪ੍ਰੈਲ 2018- ਸੂਬੇ ਦੀ ਯੋਗੀ ਸਰਕਾਰ ਨੇ ਇਹ ਕੇਸ ਸੀਬੀਆਈ ਨੂੰ ਸੌਂਪਣ ਦੇ ਆਦੇਸ਼ ਦਿੱਤੇ।
12 ਅਪ੍ਰੈਲ 2018- ਨਾਬਾਲਗ ਨਾਲ ਰੇਪ ਦੇ ਮਾਮਲੇ ਵਿੱਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਮੁਲਜ਼ਮ ਬਣਾਇਆ ਗਿਆ ਪਰ ਗ੍ਰਿਫ਼ਤਾਰੀ ਨਹੀਂ ਕੀਤੀ। ਇਲਾਹਾਬਾਦ ਹਾਈਕੋਰਟ ਨੇ ਇਸ ਮਾਮਲੇ 'ਚ ਖੁਦ ਨੋਟਿਸ ਲਿਆ ਅਤੇ ਸੂਬਾ ਸਰਕਾਰ ਕੋਲੋਂ ਪੁੱਛਿਆ ਕਿ ਸਰਕਾਰ ਵਿਧਾਇਕ ਕੁਲਦੀਪ ਸੇਂਗਰ ਦੀ ਗ੍ਰਿਫ਼ਤਾਰੀ ਕਰੇਗੀ ਜਾਂ ਨਹੀਂ।
13 ਅਪ੍ਰੈਲ 2018- ਸੀਬੀਆਈ ਨੇ ਵਿਧਾਇਕ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ, ਉਸ ਤੋਂ ਬਾਅਦ ਗ੍ਰਿਫ਼ਤਾਰੀ ਹੋਈ ਅਤੇ ਮਾਮਲੇ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ।
11 ਜੁਲਾਈ 2018- ਸੀਬੀਆਈ ਨੇ ਇਸ ਕੇਸ ਵਿੱਚ ਪਹਿਲੀ ਚਾਰਜ਼ਸ਼ੀਟ ਦਾਇਰ ਕੀਤੀ, ਜਿਸ ਵਿੱਚ ਵਿਧਾਇਕ ਕੁਲਦੀਪ ਸੇਂਗਰ ਦਾ ਨਾਮ ਰੱਖਿਆ।
13 ਜੁਲਾਈ 2018- ਇਸ ਮਾਮਲੇ ਵਿੱਚ ਦੂਜੀ ਚਾਰਜ਼ਸ਼ੀਟ ਦਾਇਰ ਕੀਤੀ ਗਈ ਅਤੇ ਪੀੜਤਾ ਦੇ ਪਿਤਾ ਨੂੰ ਕਥਿਤ ਤੌਰ 'ਤੇ ਫਸਾਉਣ ਦੇ ਮਾਮਲੇ ਵਿੱਚ ਕੁਲਦੀਪ ਸੇਂਗਰ, ਭਰਾ ਅਤੁਲ ਸੇਂਗਰ ਅਤੇ ਕੁਝ ਪੁਲਿਸ ਵਾਲਿਆਂ ਨੂੰ ਮੁਲਜ਼ਮ ਬਣਾਇਆ ਗਿਆ।
ਇਸ ਮਾਮਲੇ ਵਿੱਚ ਕੁਲਦੀਪ ਸੇਂਗਰ, ਅਤੁਲ ਸੇਂਗਰ ਸਣੇ 7 ਲੋਕ ਮੁਲਜ਼ਮ ਹਨ।
28 ਜੁਲਾਈ- ਪੀੜਤਾ ਆਪਣੀ ਚਾਚੀ, ਮਾਸੀ ਅਤੇ ਵਕੀਲ ਨਾਲ ਰਾਏਬਰੇਲੀ ਜਾ ਰਹੀ ਸੀ, ਜਿੱਥੇ ਕਾਰ ਨੂੰ ਟਰੱਕ ਨੇ ਟੱਕਰ ਮਾਰੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ 'ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3














